ਨਾਨਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਨਕ [ਨਿਪੁ] ਗੁਰੂ ਨਾਨਕ ਦੇਵ ਜੀ, ਸਿੱਖ ਧਰਮ ਦੇ ਪਹਿਲੇ ਗੁਰੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਨਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਨਕ. ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ , ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ—

 ਨਹੀਂ ਹੈ ਅਨੇਕਤ੍ਵ ਜਿਸ ਵਿੱਚ (ਅਦ੍ਵੈਤਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੁਨਾਨਕਪ੍ਰਕਾਸ਼ ਵਿੱਚ ਅਰਥ ਕੀਤਾ ਹੈ—

ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ

ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,

ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ

ਭਯੋ “ਅਨ ਅਕ” ਚਾਰ ਵਰਣ ਸੁ ਕੀਨ ਹੈ,

ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ

ਜਾਹਿਂ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,

ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ

ਸੱਚਿਦ ਅਨੰਦ ਨਿਤ ਭਗਤ ਅਧੀਨ ਹੈ.1

  ਦੇਖੋ, ਨਾਨਕਦੇਵ ਸਤਿਗੁਰੂ। ੨ ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ—ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ “ਨਾਨਕ” ਸੰਗ੍ਯਾ ਹੈ। ੩ ਵਿ—ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪ ਸੰਗ੍ਯਾ—ਨਾਨੇ ਦਾ ਵੰਸ਼. “ਨਾਨਕ ਦਾਦਕ ਨਾਉ ਨਾ ਕੋਈ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਨਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਨਕ* [ਸੰ.। ਸੰਸਕ੍ਰਿਤ ਨਾ=ਪੁਰਖ, ਕ=ਸੁਖ ਨੂੰ ਕਹਿੰਦੇ ਹਨ, ਅ+ਕ=ਅਕ ਨਾਮ ਦੁਖਦਾ, ਨ+ਅਕ=ਅਨਕ (ਅਨਸ੍ਵਰੇ ਸੂਤ੍ਰ ਨਾਲ)=ਸੁਖ। ਨਾ+ਅਨਕ=ਨਾਨਕ (ਸ੍ਵਰਣੇ ਦੀਰਘਾ ਸਾਹ)=ਸੁਖ ਰੂਪ ਪੁਰਖ। ਸਦਾ ਅਨੰਦ। ਕਰਮ ਧਾਰੇ ਸਮਾਸ ਹੈ] ਸਦਾ ਆਨੰਦ। ਸੁਖ ਰੂਪ। ਸਿੰਘ ਧਰਮ ਦੇ ਆਦਿ ਕਰਤਾ ਜੀ ਦਾ ਨਾਮ। ਜਿਨ੍ਹਾਂ ਦਾ ਅਵਤਾਰ ੧੫੨੬ ਬਿ. ਵਿਚ ਰਾਇ ਭੋਇ ਦੀ ਤਲਵੰਡੀ ਵਿਚ ਤੇ ਜੋਤੀ ਜੋਤ ਸਮਾਉਣਾ ੧੫੯੬ ਬਿ. ਵਿਚ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਵਿਚ ਪਹਿਲੀ ਬਾਣੀ ਆਪਦੀ ਆਉਂਦੀ ਹੈ। ਸਿਖ ਲੋਕ ਆਪ ਨੂੰ ਅਵਤਾਰ ਸ਼ਿਰੋਮਣ, ਗੁਰ ਅਵਤਾਰ ਮੰਨਦੇ ਹਨ। ਆਪ ਦੀ ਪਵਿਤ੍ਰਤਾ ਤੇ ਪ੍ਰੇਮ ਦੇ ਕਾਰਣ ਦੂਸਰੇ ਮਤਾਂ ਵਾਲੇ ਬੀ ਆਪ ਨੂੰ ਸੁਲਹ ਦਾ ਪੈਗੰਬਰ ਆਖਦੇ ਹਨ। ਯਥਾ-‘ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ’।

            ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਗਰੋਂ ਉਨ੍ਹਾਂ ਦੀ ਗੱਦੀ ਤੇ ਨੌਂ ਗੁਰੂ ਸਾਹਿਬ ਹੋਏ, ਉਹ ਸਾਰੇ ਨਾਨਕ ਦਾ ਰੂਪ ਸੇ। ਇਸੇ ਕਰਕੇ ਜਿਨ੍ਹਾਂ ਸਤਿਗੁਰਾਂ ਨੇ ਬਾਣੀ ਰਚੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹੀ, ਉਨ੍ਹਾਂ ਦੀ ਛਾਪ ਨਾਨਕ ਹੈ। ਇਹ ਗਲ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਯਾ ਹੋਰ ਸਤਿਗੁਰੂ ਜੀ ਦੀ, ਹਰ ਬਾਣੀ ਦੇ ਸਿਰਲੇਖਮਹਲੇ ’ ਤੋਂ ਜਾਪਦੀ ਹੈ।

----------

* ਐਉਂ ਬੀ ਕਈ ਗੁਣੀ ਜਨ ਦਸਦੇ ਹਨ -ਨਾ+ਅਨਕੰ ਵਿਦ੍ਯਤੇ ਯਸਮਿਨ ਸ: ਨਾਨਕ:- ਅਰਥਾਤ ਨਾ ਹੋਵੇ ਅਨੇਕਤਾ ਜਿਸ ਵਿਚ ਸੋ ਨਾਨਕ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.