ਨਖ਼ਲਿਸਤਾਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Oasis (ਅਉਏਇਸਿਸ) ਨਖ਼ਲਿਸਤਾਨ: ਮਾਰੂਥਲ ਵਿੱਚ ਹਰਿਆਵਲ ਵਾਲਾ ਇਕ ਇਲਾਕਾ ਜਿਥੇ ਖੇਤੀ ਵਾਸਤੇ ਪਾਣੀ ਪ੍ਰਾਪਤ ਹੋਣ ਕਰਕੇ ਵਧੇਰੇ ਉਪਜਾਊ ਹੁੰਦਾ ਹੈ। ਇਸ ਕਾਰਨ ਲੋਕ ਉਥੇ ਪੱਕੇ ਤੌਰ ਤੇਰਹਿਣ ਲੱਗ ਜਾਂਦੇ ਹਨ। ਨਖ਼ਲਿਸਤਾਨ ਕਿਸੇ ਨਦੀ ਜਾਂ ਚਸ਼ਮਾ-ਰੂਪੀ ਖੂਹ ਦੇ ਨੇੜੇ ਕਈ ਸੌ ਕਿਲੋਮੀਟਰ ਤੱਕ ਵੀ ਫੈਲਿਆ ਹੋ ਸਕਦਾ ਹੈ ਜਾਂ ਕਿਸੇ ਚਸ਼ਮੇ ਦੇ ਨੇੜੇ 5-6 ਹੈਕਟੇਅਰ ਰਕਬੇ ਵਿੱਚ ਖਜੂਰ ਦੇ ਦਰਖ਼ਤਾਂ ਦੇ ਝੁੰਡ ਨੇੜੇ ਵੀ ਛੋਟਾ ਨਖ਼ਲਿਸਤਾਨ ਅਕਸਰ ਹੁੰਦਾ ਹੈ। ਖਜੂਰ ਮਾਰੂਥਲ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਕਾਫ਼ੀ ਲੋੜਾਂ ਦੀ ਪੂਰਤੀ ਕਰਦੀ ਹੈ। ਇਸ ਤੋਂ ਇਲਾਵਾ ਅਨਾਜ, ਫਲ, ਸਬਜ਼ੀਆਂ ਆਦਿ ਦੀ ਵੀ ਪੈਦਾਵਾਰ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਨਖ਼ਲਿਸਤਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਖ਼ਲਿਸਤਾਨ [ਨਾਂਪੁ] ਮਾਰੂਥਲ ਵਿੱਚ ਹਰਿਆਵਲ ਵਾਲ਼ੀ ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.