ਨੰਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੰਦੀ. ਦੇਖੋ, ਨੰਦਿ ਅਤੇ ਨਾਂਦੀਮੁਖ. “ਬ੍ਯਾਹ ਸਮੈ ਨੰਦੀ ਕਰੈ.” (ਗੁਪ੍ਰਸੂ) ੨ ਸ਼ਿਵ ਦੀ ਸਵਾਰੀ ਦਾ ਬੈਲ. “ਅਮਿਤ ਬਾਣ ਨੰਦੀ ਕਹੁ ਮਾਰੇ.” (ਰੁਦ੍ਰਾਵ) ੩ ਸ਼ਿਵ ਦੇ ਨਾਮ ਪੁਰ ਦਾਗ ਦੇ ਕੇ ਛੱਡਿਆ ਹੋਇਆ ਸਾਂਡ. ਬੈਲ। ੪ ਵਿ—ਆਨੰਦੀ. ਖ਼ੁਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨੰਦੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੰਦੀ : ਇਹ ਸ਼ਿਵ ਜੀ ਦੇ ਬਲਦ ਦਾ ਨਾਂ ਹੈ। ਵਾਯੂ ਪੁਰਾਣ ਅਨੁਸਾਰ  ਇਹ ਕਸ਼ਯਪ ਤੇ ਸੁਰਭੀ ਦਾ ਪੁੱਤਰ ਸੀ । ਇਸ ਦੇ ਚਿੱਟੇ ਰੰਗ ਦੀ ਦੁੱਧ ਰੰਗੀ ਮੂਰਤੀ ਸ਼ਿਵਾਲਿਆ ਦੇ ਸਾਹਮਣੇ ਬਣੀ ਹੋਈ ਹੁੰਦੀ ਹੈ। ਇਸ ਨੂੰ ਸਾਰੇ ਪਸ਼ੂਆਂ ਦਾ ਰਖਿਅਕ ਮੰਨਿਆ ਜਾਂਦਾ ਹੈ। ਇਸ ਨੂੰ ਸ਼ਾਲੰਕਾਯਨ ਵੀ ਕਹਿੰਦੇ ਹਨ । ਨਾਦਿ ਦੇਹ ਅਤੇ ਤਾਂਡਵ-ਤਾਲਿਕ ਇਸ ਦੀਆਂ ਦੋ ਉਪਾਧੀਆਂ ਹਨ ਕਿਉਂਕਿ ਇਹ ਆਪਣੇ ਸੁਆਮੀ ਨਾਲ ਤਾਂਡਵ ਨਾਚ ਕਰਨ ਸਮੇਂ ਸਾਥ ਦਿੰਦਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-04-16-12, ਹਵਾਲੇ/ਟਿੱਪਣੀਆਂ: ਹ.ਪੁ. –ਹਿ. ਮਿ. ਕੋ. 320

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.