ਪਥਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥਰੀ (ਨਾਂ,ਇ) ਛੋਟਾ ਪੱਥਰ; ਮਸਾਣੇ ਵਿੱਚ ਪੈਦਾ ਹੋਣ ਵਾਲੀ ਕੰਕਰ ਅਤੇ ਉਸ ਤੋਂ ਪੈਦਾ ਹੋਣ ਦੀ ਬਿਮਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਥਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥਰੀ [ਨਾਂਇ] ਛੋਟਾ ਪੱਥਰ; ਉਹ ਛੋਟਾ ਪੱਥਰ ਜਿਸ ਉੱਤੇ ਉਸਤਰੇ ਆਦਿ ਦੀ ਧਾਰ ਤੇਜ਼ ਕੀਤੀ ਜਾਂਦੀ ਹੈ; ਸਰੀਰ ਦੇ ਕਿਸੇ ਅੰਦਰਲੇ ਹਿੱਸੇ ਵਿੱਚ ਇਕੱਠਾ ਹੋਇਆ ਸਖ਼ਤ ਮਾਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਥਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਥਰੀ. ਸੰਗ੍ਯਾ—ਛੋਟਾ ਪ੍ਰਸ੍ਤਰ (ਪੱਥਰ). ੨ ਮਸਾਨੇ ਵਿੱਚ ਹੋਇਆ ਪੱਥਰ , ਜਿਸ ਤੋਂ ਪੇਸ਼ਾਬ ਆਉਣ ਵਿੱਚ ਰੁਕਾਵਟ ਅਤੇ ਦੁੱਖ ਹੁੰਦਾ ਹੈ,

ਸੰ. अश्मरी -ਅਸ਼੝ਰੀ. Gravel. “ਪਥਰੀ ਬਾਇਫਿਰਁਗ ਅਁਧਨੇਤ੍ਰਾ.” (ਚਰਿਤ੍ਰ ੪੦੫) ਵੈਦਕ ਅਨੁਸਾਰ ਵਿਗੜੀ ਹੋਈ ਵਾਤ, ਮਸਾਨੇ ਅਤੇ ਗੁਰਦੇ ਵਿੱਚ ਮੂਤ੍ਰ ਤੇ ਵੀਰਜ ਰਲੇ ਹੋਏ ਪਿੱਤ ਅਤੇ ਕਫ ਨੂੰ ਸੁਕਾਕੇ, ਪੱਥਰ ਅਥਵਾ ਰੇਤ ਦੀ ਸ਼ਕਲ ਕਰ ਦਿੰਦੀ ਹੈ. ਜੋ ਲੋਕ ਖਾਣ ਪੀਣ ਦਾ ਪੱਥ ਨਹੀਂ ਰਖਦੇ, ਜਾਦਾ ਮਾਸ ਆਂਡੇ ਅਤੇ ਮਿਠਾਈਆਂ ਖਾਂਦੇ ਹਨ, ਬਹੁਤ ਸ਼ਰਾਬ ਪੀਂਦੇ ਹਨ, ਕਸਰਤ ਕੁਝ ਨਹੀਂ ਕਰਦੇ, ਉਨ੍ਹਾਂ ਨੂੰ ਇਹ ਰੋਗ ਲਗਦਾ ਹੈ ਜਦ ਪਥਰੀ ਬਣਨ ਲਗਦੀ ਹੈ ਤਾਂ ਮਸਾਨੇ ਵਿੱਚ ਅਫਾਰਾ ਅਤੇ ਪੇਸ਼ਾਬ ਵਿੱਚੋਂ ਬਕਰੇ ਦੇ ਮੂਤ੍ਰ ਜੇਹੀ ਗੰਧ ਆਉਂਦੀ ਹੈ. ਜਦ ਪਥਰੀ ਵਧ ਜਾਂਦੀ ਹੈ ਤਾਂ ਪੇਸ਼ਾਬ ਬੂੰਦ-ਬੂੰਦ ਆਉਂਦਾ ਹੈ, ਬਹੁਤ ਪੀੜ ਹੁੰਦੀ ਹੈ, ਕਦੇ ਪਥਰੀ ਕੰਕਰ ਹੋ ਕੇ ਪੇਸ਼ਾਬ ਦੀ ਧਾਰ ਨਾਲ ਨਿਕਲਦੀ ਹੈ. ਜੇ ਪਥਰੀ ਨਾਲ ਮਸਾਨਾ ਛਿੱਲਿਆ ਜਾਵੇ ਤਾਂ ਲਹੂ ਆਉਣ ਲਗਦਾ ਹੈ. ਪਥਰੀ ਗੁਰਦੇ ਵਿੱਚ ਭੀ ਹੋਇਆ ਕਰਦੀ ਹੈ.

     ਇਸ ਰੋਗ ਦਾ ਉੱਤਮ ਇਲਾਜ ਇਹ ਹੈ ਕਿ ਸਿਆਣੇ ਡਾਕਟਰ ਤੋਂ ਚੀਰਾ ਦਿਵਾਕੇ ਪਥਰੀ ਕਢਵਾ ਦਿੱਤੀ ਜਾਵੇ.

     ਅੱਗੇ ਲਿਖੀਆਂ ਦਵਾਈਆਂ ਵਰਤਣੀਆਂ ਭੀ ਬਹੁਤ ਲਾਭਦਾਇਕ ਹਨ—

     (੧) ਕੁੜਾਸੱਕ ਪੀਹਕੇ ਦਹੀਂ ਵਿੱਚ ਮਿਲਾਕੇ ਖਾਣਾ.

     (੨) ਪੇਠੇ ਦੇ ਰਸ ਵਿੱਚ ਜੌਂਖਾਰ ਅਤੇ ਗੁੜ ਮਿਲਾਕੇ ਖਾਣਾ.

     (੩) ਕੁਲਥ ਕਾੜ੍ਹਕੇ ਜੌਂਖਾਰ ਪਾਕੇ ਚਾਇ ਵਾਂਗ ਪੀਣਾ.

     (੪) ਭੱਖੜੇ ਦੇ ਬੀਜ ਪੀਹਕੇ ਸ਼ਹਿਦ ਵਿੱਚ ਮਿਲਾਕੇ ਬਕਰੀ ਦੇ ਦੁੱਧ ਨਾਲ ਖਾਣੇ.

     (੫) ਸਿਲਾਜੀਤ ਭੇਡ ਦੇ ਦੁੱਧ ਨਾਲ ਛਕਣੀ.

     (੬) ਕੁਸ਼ਤਾ ਸੰਗਯਹੂਦ ਬਕਰੀ ਦੇ ਦੁੱਧ ਨਾਲ ਖਾਣਾ.

     (੭) ਸੁਹਾਂਜਣੇ ਦੀ ਜੜ ਦਾ ਕਾੜ੍ਹਾ ਪੀਣਾ.

     (੮) ਪਖਾਣਭੇਦ, ਬਰਨਾ, ਭੱਖੜੇ ਦੇ ਬੀਜ, ਬ੍ਰਹਮੀ ਬੂਟੀ ਅਤੇ ਕਕੜੀ ਖੀਰੇ ਦੇ ਬੀਜਾਂ ਦਾ ਨੁਗਦਾ , ਇਹ ਸਭ ਕਾੜ੍ਹਕੇ ਸਿਲਾਜੀਤ ਅਤੇ ਗੁੜ ਮਿਲਾਕੇ ਛਕਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.