ਪਿੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੜ (ਨਾਂ,ਪੁ) 1 ਫ਼ਸਲ ਗਾਹੁਣ ਲਈ ਕੁੱਟ ਥਾਪੜ ਕੇ ਸਾਫ਼ ਪੱਧਰੀ ਅਤੇ ਕਰੜੀ ਕੀਤੀ ਥਾਂ 2 ਨੱਚਣ ਗਾਉਣ ਜਾਂ ਖੇਡਾਂ ਆਦਿ ਲਈ ਇਕੱਠੀ ਹੋਈ ਭੀੜ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੜ [ਨਾਂਪੁ] ਖੁੱਲ੍ਹੀ ਸਾਂਝੀ ਥਾਂ, ਸੱਥ; ਅਖਾੜਾ; ਜਿੱਥੇ ਅਨਾਜ ਗਾਹਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੜ. ਸੰਗ੍ਯਾ—ਖਲਹਾਨ ਗਾਹੁਣ ਦੀ ਥਾਂ। ੨ ਅਖਾੜਾ. ਬਾਜੀ ਪਾਉਣ ਦਾ ਅਸਥਾਨ. “ਮਾਇਆ ਕਾਰਣਿ ਪਿੜਬੰਧਿ ਨਾਚੈ.” (ਮਾਝ ਅ: ਮ: ੩) ੩ ਬਾਜ਼ੀ. ਖੇਡ. “ਬਿਨ ਨਾਵੈ ਪਿੜ ਕਾਚੀ.” (ਵਡ ਅਲਾਹਣੀ ਮ: ੧) “ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ.” (ਮਾਰੂ ਸੋਲਹੇ ਮ: ੧) ੪ ਜੰਗਭੂਮਿ। ੫ ਜੰਗ. ਲੜਾਈ. “ਸੈ ਵਰਿਆਂ ਕੀ ਪਿੜ ਬਧੀ.” (ਵਾਰ ਮਾਝ ਮ: ੧) “ਏਕੁ ਵਿਸਾਰੇ ਤਾ ਪਿੜ ਹਾਰੇ.” (ਮਾਰੂ ਸੋਲਹੇ ਮ: ੧) ਤੇਉਣ (ਤਿੰਜਣ) ਵਿੱਚ ਇਕੱਠੀਆਂ ਹੋਈਆਂ ਲੜਕੀਆਂ ਦਾ ਸਮੁਦਾਯ ਭੀ ਪਿੜ ਸਦੀਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਿੜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਿ (ਸੰ.। ਪੰਜਾਬੀ। ਸੰਸਕ੍ਰਿਤ ਧਾਤੂ ਪਿਡ=ਕੱਠੇ ਹੋਣਾ) ੧. ਲੜਾਈ, ਕੁਸ਼ਤੀ, ਖੇਲ ਦਾ ਮੈਦਾਨ। ਯਥਾ-‘ਮਾਇਆ ਕਾਰਣਿ ਪਿੜ ਬੰਧਿ ਨਾਚੈਅਖਾੜਾ ਰਚਕੇ ਮਾਇਆ ਵਾਸਤੇ ਨਚਦਾ ਹੈ।

੨. ਖੇਡ , ਬਾਜੀ। ਯਥਾ-‘ਆਪੇ ਪਿੜ ਬਾਧੀ ਜਗੁ ਖੇਲੈ’।

੩. ਪਿੜ ਬੰਨ੍ਹਣਾ ਮੁਹਾਵਰਾ ਹੈ, ਸ਼ਰਤ ਬੰਨ੍ਹਣੀ, ਦਾਵਾ ਬੰਨ੍ਹਣਾ ਕਿ ਜਿੱਤ ਕੇ ਛੱਡਣਾ ਹੈ, ਇਸ ਤੋਂ ਭਾਵ ਹੁੰਦਾ ਹੈ, ਲੰਮੀ ਆਸ ਬੰਨ੍ਹਣ ਦਾ, ਦਾਵਾ ਬੰਨ੍ਹਣ ਦਾ। ਯਥਾ-‘ਸੈ ਵਰਿੑਆ ਕੀ ਪਿੜ ਬਧੀ ’।

੪. ਟਿਕਾਣਾ। ਯਥਾ-‘ਜਿਸੁ ਤੂੰ ਮੇਲਹਿ ਸੇ ਮਿਲੈ ਜਾਇ ਸਚਾ ਪਿੜੁ ਮਲਿ’। ਜਿਸਨੂੰ ਤੂੰ ਮੇਲੇਂ ਉਹ ਮਿਲਦਾ ਹੈ, (ਉਹ) ਸਚਾ ਟਿਕਾਣਾ ਜਾ ਮੱਲਦਾ ਹੈ ਭਾਵ ਤੇਰੇ ਸਰੂਪ ਨੂੰ ਪ੍ਰਾਪਤ ਹੁੰਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.