ਪੋਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੋਤ.ਸੰ. ਸੰਗ੍ਯਾ—ਪਸ਼ੂ ਪੰਛੀ ਦਾ ਛੋਟਾ ਬੱਚਾ । ੨ ਨਿਉਂ. ਬੁਨਿਆਦ। ੩ ਕਪੜਾ. ਵਸਤ੍ਰ। ੪ ਨੌਕਾ. ਜਹਾਜ. ਦੇਖੋ, ਪੋਤੁ। ੫ ਸੰ. ਪ੍ਰੋਤ. ਵਿ—ਪਰੋਇਆ ਹੋਇਆ. ਦੇਖੋ, ਪੋਤਿ। ੬ ਸੰਗ੍ਯਾ—ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ । ੭ ਪੌਧਾ। ੮ ਭਾਈ ਸੰਤੋਖ ਸਿੰਘ ਜੀ ਨੇ ਪੋਤਾ (ਪੌਤ੍ਰ) ਦੀ ਥਾਂ ਇਹ ਸ਼ਬਦ ਵਰਤਿਆ ਹੈ. “ਪੁਤ ਪੋਤੇ ਨਾਤੀ ਪੋਤ ਹੇ.” (ਗੁਪ੍ਰਸੂ) ਪੁਤ੍ਰ, ਪੋਤੇ, ਨੱਤੇ ਅਤੇ ਉਨ੍ਹਾਂ ਦੇ ਪੋਤੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Vessel_ਪੋਤ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3(63) ਵਿਚ ਯਥਾਪਰਿਭਾਸ਼ਤ ‘ਪੋਤ ਵਿਚ ਸ਼ਾਮਲ ਹੋਵੇਗਾ ਕੋਈ ਜਹਾਜ਼ ਜਾਂ ਕਿਸ਼ਤੀ ਜਾਂ ਨੌਵਾਹਨ ਲਈ ਵਰਤਿਆ ਜਾਂਦਾ ਕਿਸੇ ਹੋਰ ਤਰ੍ਹਾਂ ਦਾ ਪੋਤ। ’’ ਭਾਰਤੀ ਦੰਡ ਸੰਘਤਾ , 1860 ਦੀ ਧਾਰਾ 48 ਵਿਚ ‘ਪੋਤ’ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-

       ‘‘ਸ਼ਬਦ ‘ਪੋਤ’ ਤੋਂ ਮੁਰਾਦ ਹੈ ਕੋਈ ਚੀਜ਼ ਜੋ ਮਨੁੱਖਾਂ ਦੀ ਜਾਂ ਸੰਪੱਤੀ ਦੀ ਪਾਣੀ ਰਾਹੀਂ ਢੁਆਈ ਲਈ ਬਣਾਈ ਗਈ ਹੋਵੇ।’’ ਇਹ ਪਰਿਭਾਸ਼ਾ ਇਤਨੀ ਵਿਸ਼ਾਲ ਅਰਥ ਦਿੰਦੀ ਹੈ ਕਿ ਇਸ ਵਿਚ ਨਦੀ ਪਾਰ ਕਰਨ ਲਈ ਬਣਾਏ ਗਏ ਤੁਲ੍ਹੇ ਤੋਂ ਲੈਕੇ ਵੱਡੇ ਜਹਾਜ਼ ਤਕ  ਪੋਤ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਕਿਸ਼ਤੀਆਂ, ਭਾਵੇਂ ਉਹ ਮਸ਼ੀਨ ਨਾਲ ਚਲਦੀਆਂ ਹੋਣ ਜਾਂ ਚਪੂਆਂ ਨਾਲ, ਸ਼ਾਮਲ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First