ਪੱਠੇ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਠੇ Muscles

ਹੱਡੀਆਂ ਅਕਸਰ ਪੱਠਿਆਂ (Muscles) ਜਾਂ ਮਾਸ ਪੇਸ਼ੀਆਂ ਨਾਲ ਢੱਕੀਆਂ ਰਹਿੰਦੀਆਂ ਹਨ। ਪੱਠੇ ਇੱਕ ਹੱਡੀ ਤੋਂ ਉਠਦੇ ਹਨ(Origin) ਅਤੇ ਦੂਜੀ ਹੱਡੀ ਵਿੱਚ ਅਸਤ੍ਰ (insert) ਹੁੰਦੇ ਹਨ। ਇਹ ਹੱਡੀਆਂ ਨਾਲ ਚਿੰਬੜੇ ਰਹਿੰਦੇ ਹਨ। ਕਿਤੇ ਕਿਤੇ ਸਿਰਿਆਂ ਤੇ ਇਹ ਪਤਲੇ ਚਿੱਟੇ ਡੋਰਿਆਂ ਵਾਂਗ ਹੋ ਜਾਂਦੇ ਹਨ ਇਨ੍ਹਾਂ ਨੂੰ ਸੂਤਰਕ ਡੋਰੇ ਜਾ ਕੰਡਰ (Tendons) ਆਖਦੇ ਹਨ। ਪਠਿਆਂ ਦਾ ਮੁਖ ਗੁਣ ਸੁੰਗੜਨਾ ਅਤੇ ਢਿੱਲਾ ਹੋਣਾ ਹੈ। ਇਸ ਗੁਣ ਕਾਰਣ ਇਹ ਇੱਕ ਹੱਡੀ ਨੂੰ ਦੂਸਰੀ ਹੱਡੀ ਵੱਲ ਖਿਚਦੇ ਹਨ ਅਤੇ ਜੋੜਾਂ ਵਿੱਚ ਹਰਕਤ ਹੁੰਦੀ ਹੈ। ਦਿਲ ਇਕ ਖਾਸ ਕਿਸਮ ਦੇ ਪਠਿਆਂ ਦਾ ਬਣਿਆ ਹੁੰਦਾ ਹੈ ਇਹ ਕਿਸੇ ਹੱਡੀ ਨਾਲ ਨਹੀਂ ਜੁੜਿਆ ਹੁੰਦਾ। ਇਸ ਵਿੱਚੋਂ ਖੂਨ ਦੀਆਂ ਨਾਲਾ ਨਿਕਲਦੀਆਂ ਹਨ ਅਤੇ ਇਸ ਦੇ ਸੁੰਗੜਨ ਅਤੇ ਢਿਲਕਣ ਨਾਲ ਦਿਲ ਧੜਕਦਾ ਹੈ ਅਤੇ ਖੂਨ ਸਰੀਰ ਵਿੱਚ ਦੌਰਾ ਕਰਦਾ ਹੈ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.