ਬਾਜਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜਰਾ (ਨਾਂ,ਪੁ) ਟਾਂਡੇ ਦੇ ਸਿਖ਼ਰ ’ਤੇ ਸਿੱਟਾ ਲੱਗਣ ਵਾਲਾ ਸਉਣੀ ਦੀ ਫ਼ਸਲ ਦਾ ਪ੍ਰਸਿੱਧ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Finger, millet (ਫਿਙੰਗਅ* ਮਿਲਿਟ) ਬਾਜਰਾ: ਇਹ ਅਫ਼ਰੀਕਾ ਅਤੇ ਏਸ਼ੀਆ ਦੇ ਬਹੁਤ ਸਾਰੇ ਖ਼ੁਸ਼ਕ ਅਤੇ ਅਰਧ-ਖ਼ੁਸ਼ਕ ਖੇਤਰਾਂ ਦੀ ਮਹੱਤਵਪੂਰਨ ਅਨਾਜ ਫ਼ਸਲ ਹੈ। ਇਸ ਨੂੰ ਭਵਿੱਖ ਆਪਾਤ ਕਾਲ ਲਈ ਅਨਾਜ ਦੀ ਥੁੜ੍ਹ ਦੇ ਭੈਅ ਕਾਰਨ ਲੰਬੇ ਸਮੇਂ ਲਈ ਮਿੱਟੀ ਦੇ ਭੜੋਲਿਆਂ ਵਿੱਚ ਜਮ੍ਹਾ ਕਰਕੇ ਰੱਖਿਆ ਜਾ ਸਕਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜਰਾ [ਨਾਂਪੁ] ਸਾਉਣੀ ਦੀ ਅਨਾਜ ਦੀ ਫ਼ਸਲ ਜਿਸਦੇ ਪੱਤੇ ਅਤੇ ਟਾਂਡੇ ਪਸ਼ੂ ਚਾਰੇ ਵਜੋਂ ਅਤੇ ਸਿਟਿਆਂ ਦੇ ਦਾਣੇ ਮਨੁੱਖੀ ਭੋਜਣ ਵਜੋਂ ਵਰਤੇ ਜਾਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਬਾਜਰਾ––ਬਰਾਨੀ ਜ਼ਮੀਨਾਂ ਵਿਚ ਸਾਉਣੀ ਦੀ ਮੁੱਖ ਫ਼ਸਲ ਬਾਜਰਾ ਹੈ। ਬਾਜਰੇ ਦੀ ਹਰੀ ਭਰੀ ਫ਼ਸਲ ਬਰਸਾਤ ਵਿਚ ਬਹੁਤ ਸੁਹਣਾ ਨਜ਼ਾਰਾ ਦਿੰਦੀ ਹੈ।

        ਭਾਵੇਂ ਬਾਜਰੇ ਹੇਠ ਰਕਬਾ ਚੋਖਾ ਘਟ ਗਿਆ ਹੈ ਫਿਰ ਵੀ ਪੰਜਾਬ ਵਿਚ ਲਗਭਗ 31 ਹਜ਼ਾਰ ਹੈਕਟੇਅਰ ਧਰਤੀ ਵਿਚ ਬਾਜਰੇ ਦੀ ਖੇਤੀ ਹੁੰਦੀ ਹੈ। ਬਾਜ਼ਰੇ ਦੀ ਔਸਤ ਝਾੜ 20 ਕੁਇੰਟਲ ਪ੍ਰਤਿ ਹੈਕਟੇਅਰ ਹੈ। ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਦੀਆਂ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾ ਹਨ ਪੀ. ਐਚ ਬੀ-10, ਪੀ. ਐਚ. ਬੀ-47, ਪੀ. ਐਸ. ਬੀ-8, ਪੀ. ਐਸ. ਬੀ-15। ਜੇਕਰ ਸੁਧਰੇ ਢੰਗਾਂ ਨਾਲ ਬਾਜਰੇ ਦੀ ਖੇਤੀ ਕੀਤੀ ਜਾਵੇ ਤਾਂ 10 ਕੁਇੰਟਲ ਪ੍ਰਤਿ ਏਕੜ ਤੋਂ ਵੀ ਵੱਧ ਝਾੜ ਲਿਆ ਜਾ ਸਕਦਾ ਹੈ। ਬਾਜਰੇ ਦੀ ਖੇਤੀ ਆਮ ਤੌਰ ਤੇ ਰੇਤਲੀਆਂ ਜ਼ਮੀਨਾਂ ਵਿਚ ਕੀਤੀ ਜਾਂਦੀ ਹੈ।

        ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਅਗੇਤੀ ਬਿਜਾਈ ਕਾਰਨ ਮੀਂਹ ਨਾਲ ਬੂਰ ਦੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ ਇਕ ਏਕੜ ਬਿਜਾਈ ਲਈ 2 ਕਿ. ਗ੍ਰ. ਬੀਜ ਦਾਣਿਆਂ ਅਤੇ 4 ਕਿ. ਗ੍ਰਾ. ਬੀਜ ਚਾਰੇ ਦੀ ਫ਼ਸਲ ਲਈ ਲੋੜੀਂਦਾ ਹੈ। ਬਾਜਰੇ ਦੀ ਪਨੀਰੀ ਵੀ ਬੀਜ ਲੈਣੀ ਚਾਹੀਦੀ ਹੈ ਤਾਂ ਜੋ ਬਰਸਾਤ ਕਾਰਨ ਕੁਝ ਬੂਟੇ ਮਰ ਜਾਣ ਤਾਂ ਪਨੀਰੀ ਪੁੱਟ ਕੇ ਲਗਾਈ ਜਾ ਸਕੇ। ਜੇਕਰ ਸਿੰਜਾਈ ਦਾ ਪ੍ਰਬੰਧ ਹੋਵੇ ਤਾਂ ਬਾਜਰੇ ਨੂੰ 40 ਕਿ. ਗ੍ਰਾ. ਨਾਈਟ੍ਰੋਜਨ ਅਤੇ 24 ਕਿ. ਗ੍ਰਾ. ਫ਼ਾਸਫੋਰਸ ਪਾ ਦੇਣੀ ਚਾਹੀਦੀ ਹੈ। ਬਰਾਨੀ ਖੇਤੀ ਲਈ 25 ਕਿ. ਗ੍ਰਾ. ਨਾਈਟ੍ਰੋਜਨ ਅਤੇ 12 ਕਿ. ਗ੍ਰਾ. ਫ਼ਾਸਫ਼ੋਰਸ ਦੀ ਵਰਤੋਂ ਕੀਤੀ ਜਾਂਦੀ ਹੈ। ਅੱਧੀ ਨਾਈਟ੍ਰੋਜਨ ਅਤੇ ਸਾਰੀ ਫ਼ਾਸਫ਼ੋਰਸ ਖਾਦ ਬਿਜਾਈ ਵੇਲੇ ਬਾਕੀ ਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਇਕ ਮਹੀਨੇ ਪਿਛੋਂ ਮੀਂਹ ਪੈਣ ਤੇ ਪਾਉਣ ਦੀ ਸਿਫਾਰਸ਼ ਹੈ।


ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-32-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.