ਬਿੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿੰਦ 1 [ਨਾਂਪੁ] (ਮਲ) ਪਲ, ਥੋੜ੍ਹਾ ਚਿਰ 2 [ਨਾਂਪੁ] ਬੂੰਦ; ਕਤਰਾ; ਵੀਰਜ; ਬਿੰਦੀ; ਲਹੂ ਬਿੰਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਿੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਿੰਦ (ਸੰ.। ਸੰਸਕ੍ਰਿਤ ਬਿੰਦੁ: = ਬੂੰਦ। ਪੰਜਾਬੀ ਬਿੰਦ, ਬੂੰਦ) ੧. ਬੂੰਦ, ਅੰਸ। ਯਥਾ-‘ਬਬਾ ਬਿੰਦਹਿ ਬਿੰਦ ਮਿਲਾਵਾ’।

੨. ਬੂੰਦ ਛੋਟੀ ਹੁੰਦੀ ਹੈ ਇਸ ਕਰਕੇ ਬਿੰਦ ਦਾ ਅਰਥ ਹੈ-ਥੋੜਾ ਕੁ, ਰਤਾ ਕੁ। ਯਥਾ-‘ਬਿੰਦਕ ਗਾਲਿੑ ਸੁਣੀ ਸਚੇ ਤਿਸੁ ਧਣੀ ’। ਤਥਾ-‘ਮੈ ਲਖ ਵਿੜਤੇ ਸਾਹਿਬਾ ਜੇ ਬਿੰਦੁ ਬੁਲਾਈਆ’। ਜੇ ਤੂੰ ਮੈਨੂੰ ਰਤਾ ਬੀ ਬੁਲਾਵੇਂ ਤਾਂ ਮੈਂ ਲੱਖਾਂ ਵੱਟੇ ।                       ਦੇਖੋ, ‘ਵਿੜਤੇ’

ਤਥਾ-‘ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ’।

੩. ਮੁਹਾਵਰੇ ਵਿਚ ਬੀਰਜ ਦੀ ਬੂੰਦ ਨੂੰ ਬੀ ਬਿੰਦ ਕਹਿੰਦੇ ਹਨ। ਯਥਾ-‘ਬਿੰਦੁ ਤੇ ਜਿਨਿ ਪਿੰਡੁ ਕੀਆ’।

੪. ਸਮੇਂ ਦਾ ਥੋੜ੍ਹਾ ਜਿਹਾ ਹਿੱਸਾ , ਪਲ। ਯਥਾ-‘ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ’। ਭਾਵ ਤੇਰੇ ਨਾਮ ਪਰ ਪਲ ਪਲ ਵਿਖੇ ਟੁਕੜੇ ਟੁਕੜੇ (ਕੁਰਬਾਨ) ਹੁੰਦੇ ਹਾਂ। ਤਥਾ-‘ਵਿਸਰੇ ਸਰੈ ਨ ਬਿੰਦ’। ਪਲ ਭਰ ਨਹੀਂ ਵਿਸਰਦੀ।

੫. (ਸੰਸਕ੍ਰਿਤ ਵਿੰਦੁ। ਧਾਤੂ ਵਿਦੑ=ਜਾਣਨਾ ਤੋਂ)। ਜਾਣਨਾ। ਯਥਾ-‘ਨਾਦ ਬਿੰਦ ਕੀ ਸੁਰਤਿ ਸਮਾਇ’। ਬ੍ਰਹਮ ਦੇ ਜਾਣਨ ਦੀ ਸੁਰਤਿ (ਆਪੇ ਵਿਚ) ਸਮਾਈ

                        ਦੇਖੋ , ‘ਨਾਦ ੩.’

੬. (ਦੇਖੋ, ਉਪਰਲੀ ਵਿੰਦੁ ਦੀ ਪੰਜਵੀਂ ਵਿਤਪਤੀ) ਜਾਣਨਾ ਤੋਂ ਭਾਵ ਜੋ ਜਾਣਿਆ ਜਾਏ ਅਰਥਾਤ- ਖ਼ਬਰ। ਯਥਾ-‘ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ’। ਭਾਵ ਭੈ ਦੀ ਖ਼ਬਰ ਨਹੀਂ, ਅਥਵਾ ਭੈ ਦੀ ਬੂੰਦ ਬੀ ਨਹੀਂ, ਅਰਥ ਕਰ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.