ਮਖੂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਖੂ : ਇਹ ਫਿਰੋਜ਼ਪੁਰ ਜ਼ਿਲ੍ਹੇ ਦੀ ਜੀਰਾ ਤਹਿਸੀਲ ਦਾ ਇਕ ਸ਼ਹਿਰ ਹੈ ਜੋ 31° 6´ ਉ. ਵਿਥ. ਅਤੇ 75° 4´ ਪੂ. ਲੰਬ. ਤੇ ਵਾਕਿਆ ਹੈ। ਇਹ ਫ਼ਿਰੋਜ਼ਪੁਰ ਸ਼ਹਿਰ ਤੋਂ ਉੱਤਰ ਪੂਰਬ ਵੱਲ ਲਗਭਗ 48 ਕਿ. ਮੀ. ਤੇ ਸਥਿਤ ਹੈ। ਡੇਢ ਸੌ ਸਾਲ ਪਹਿਲਾਂ ਮਖੂ ਦੇ ਇਲਾਕੇ ਤੇ ਇਕ ਮੁਸਲਿਮ ਜਾਤੀ ਦੇ ਨਾਇਪਾਲ ਜੋ ਮੁੱਢੋਂ ਸਰਸਾ (ਹਰਿਆਣਾ) ਤੋਂ ਆਇਆ ਸੀ, ਨੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਇਥੋਂ ਦਾ ਕੋਈ ਵਸਨੀਕ ਨਹੀਂ ਮਿਲਦਾ ਸ਼ਾਇਦ ਇਹ ਇਲਾਕਾ ਆਬਾਦ ਨਹੀਂ ਸੀ। ਬਾਅਦ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇਸ ਉੱਤੇ ਕਬਜ਼ਾ ਕਰਕੇ ਇਥੇ ਮਖੂ ਨਾਂ ਦਾ ਥਾਣਾ ਬਣਾ ਦਿੱਤਾ ਅਤੇ ਇਸ ਨਾਂ ਤੇ ਇਲਾਕੇ ਦਾ ਨਾਂ ਰੱਖ ਦਿੱਤਾ। ਇਸ ਦੇ ਉਤਰਾਧਿਕਾਰੀਆਂ ਕੋਲ ਇਹ ਇਲਾਕਾ ਕਾਫ਼ੀ ਦੇਰ ਜਾਗੀਰ ਵਜੋਂ ਰਿਹਾ। ਸੰਨ 1945-46 ਦੀ ਸਤਲੁਜ ਮੁਹਿੰਮ ਸਮੇਂ ਇਹ ਅੰਗਰੇਜ਼ੀ ਸਰਕਾਰ ਵੱਲੋਂ ਜ਼ਬਤ ਕਰ ਲਿਆ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-16-02-24-47, ਹਵਾਲੇ/ਟਿੱਪਣੀਆਂ: ਹ. ਪੁ. –ਡਿਸ. ਗਜ਼-ਫਿਰੋਜ਼ਪਰੁ: ਇੰਪ. ਗ. ਇੰਡ. : 17
ਵਿਚਾਰ / ਸੁਝਾਅ
Please Login First