ਮਗਹਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਗਹਰ (ਸੰ.। ਹਿੰਦੀ) ਮਘਧ* ਨਾਮੇ ਇਲਾਕਾ। ਯਥਾ-‘ਕਿਆ ਕਾਸੀ ਕਿਆ ਊਖਰੁ ਮਗਹਰੁ’।

----------

* ਮਗਧ ਦੇਸ਼ ਵਿਚ ਬੁਧ ਧਰਮ ਦਾ ਬਹੁਤ ਜ਼ੋਰ ਸੀ , ਹਿੰਦੂਆਂ ਦੀ ਨਫਰਤ ਨੇ ਜੋ ਬੋਧੀਆਂ ਵਲ ਸੀ, ਉਸ ਦੇਸ਼ ਨੂੰ ਬੀ ਘ੍ਰਿਣਤ ਕਰ ਰਖਿਆ ਸੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮਗਹਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮਗਹਰ : ਉੱਤਰ ਪ੍ਰਦੇਸ਼ ਵਿਚ ਸਥਿਤ ਇਕ ਕਸਬਾ ਅਤੇ ਉਸ ਦੇ ਆਸ ਪਾਸ ਦਾ ਖੇਤਰ ਹੈ ਜਿਥੇ (ਹਿੰਦੂ ਵਿਸ਼ਵਾਸ ਅਨੁਸਾਰ) ਮਰਨ ਵਾਲਾ ਗਧੇ ਦੀ ਜੂਨ ਵਿਚ ਪਿਆ ਸਮਝਿਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਕਸਬੇ ਦੀ ਸਥਿਤੀ ਗੰਗਾ ਤੋਂ ਪਾਰ ਅਯੁੱਧਿਆ ਤੋਂ 136 ਕਿ. ਮੀ. ਪੂਰਬ ਵੱਲ ਬਸਤੀ ਜ਼ਿਲ੍ਹੇ ਵਿਚ ਦੱਸੀ ਹੈ ਜਦੋਂ ਕਿ ਆਧੁਨਿਕ ਖੋਜ ਅਨੁਸਾਰ ਇਹ ਗੰਗਾ ਪਾਰ ਵਾਲਾ ਕਰਮਨਾਸ਼ਾ ਖੇਤਰ ਹੈ ਅਤੇ ਇਹ ਕਸਬਾ ਕਾਸ਼ੀ ਖੰਡ (ਪੰਚ ਕੋਸ਼ੀ ਘੇਰੇ) ਤੋਂ ਲਗਭਗ 9 ਕਿ. ਮੀ. ਦੀ ਦੂਰੀ ਤੇ ਸਥਿਤ ਹੈ। 

ਪੁਰਾਤਨ ਰਵਾਇਤ ਅਨੁਸਾਰ ਕਾਸ਼ੀ ਵਿਚ ਮਰਨ ਵਾਲਾ ਵਿਅਕਤੀ ਸਵਰਗ ਨੂੰ ਅਤੇ ਮਗਹਰ ਵਿਚ ਮਰਨ ਵਾਲਾ ਨਰਕ ਨੂੰ ਜਾਂਦਾ ਹੈ। ਇਸ ਵਿਸ਼ਵਾਸ ਨੂੰ ਖੰਡਿਤ ਕਰਨ ਲਈ ਕਬੀਰ ਜੀ ਆਪਣੇ ਪ੍ਰਾਣ ਤਿਆਗਣ ਵੇਲੇ ਮਗਹਰ ਆ ਗਏ। ਉਨ੍ਹਾਂ ਅਨੁਸਾਰ ਕਾਸ਼ੀ ਤੇ ਮਗਹਰ ਇਕ ਸਮਾਨ ਹਨ ਅਤੇ ਵਹਿਮਾਂ-ਭਰਮਾਂ ਵਿਚ ਪੈ ਕੇ ਸੱਚੀ ਭਗਤੀ ਨਹੀਂ ਹੋ ਸਕਦੀ। 

1. ਕਾਸੀ ਮਗਹਰ ਸਮ ਬੀਚਾਰੀ ‖

   ਓਛੀ ਭਗਤਿ ਕੈਸੇ ਉਤਰਸਿ ਪਾਰੀ ‖

2. ਜੈਸਾ ਮਗਹਰ ਤੈਸੀ ਕਾਸੀ ਹਮ ਏਕੈ ਕਰਿ ਜਾਨੀ ‖ 

ਮਗਹਰ ਖੇਤਰ ਨੂੰ ਹਾੜੰਬਾ ਧਰਤੀ ਵੀ ਕਿਹਾ ਜਾਂਦਾ ਹੈ। ਕਬੀਰ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਕਠੋਰ ਸੁਭਾਅ ਵਾਲਾ ਵਿਅਕਤੀ ਕਾਸ਼ੀ ਵਿਚ ਮਰ ਕੇ ਵੀ ਨਰਕ ਨੂੰ ਜਾਏਗਾ ਪਰ ਪ੍ਰਭੂ ਭਗਤੀ ਕਰਨ ਵਾਲਾ ਹਾੜੰਬੇ ਵਿਚ ਮਰ ਕੇ ਵੀ ਕੇਵਲ ਆਪ ਹੀ ਨਹੀਂ ਤਰੇਗਾ ਸਗੋਂ ਆਪਣੇ ਸਤਿਸੰਗੀਆਂ ਨੂੰ ਵੀ ਤਾਰ ਲਏਗਾ। 

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ। 

ਹਰਿ ਕਾ ਸੁੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ । 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-16-02-25-47, ਹਵਾਲੇ/ਟਿੱਪਣੀਆਂ: ਹ. ਪੁ. – ਮ. ਕੋ.; ਨਾਵਾਂ ਤੇ ਥਾਵਾਂ ਦਾ ਕੋਸ਼; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.