ਮਾਝਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ (ਨਾਂ,ਪੁ) 1 ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲਾ ਇਲਾਕਾ 2 ਅਟੇਰਨ ਵਿਚਲਾ ਤੀਰ 3 ਖੋਤੇ ਦੀ ਪਿੱਠ ’ਤੇ ਭਾਰ ਢੋਣ ਲਈ ਪਾਉਣ ਵਾਲੀ ਛੱਟ ਦੇ ਦੋਵੇਂ ਤਣੀਆਂ ਜੁੜੀ ਹੋਣ ਵਾਲੀ ਥਾਂ 4 ਮੰਜਾ ਉਣਨ ਸਮੇਂ ਮੱਲ ਨੂੰ ਕੱਸਣ ਵਾਲੇ ਡੰਡੇ ਨਾਲ ਬੰਨ੍ਹੀ ਰੱਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ (ਵਿ,ਪੁ) ਮੱਝ ਦਾ ਦੁੱਧ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਝਾ 1 [ਨਾਂਪੁ] ਦਰਿਆ ਰਾਵੀ ਅਤੇ ਬਿਆਸ ਦੇ ਵਿਚਾਲ਼ੇ ਦੇ ਪੰਜਾਬ ਦਾ ਇਲਾਕਾ ਜਿਸ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਆਉਂਦੇ ਹਨ 2 [ਨਾਂਪੁ] ਅਟੇਰਨ ਦਾ ਵਿਚਕਾਰਲਾ ਹਿੱਸਾ 3 [ਵਿਸ਼ੇ] ਮੱਝ ਦਾ (ਦੁੱਧ ਆਦਿ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਝਾ (ਇਲਾਕਾ): ਇਹ ਸ਼ਬਦ ‘ਮੰਝਲਾ’ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਵਿਚਕਾਰਲਾ। ਆਪਣੇ ਰੂੜ੍ਹ ਰੂਪ ਵਿਚ ਇਹ ਪੰਜਾਬ ਦੇ ਮੱਧ ਵਾਲੇ ਭਾਗ ਲਈ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਖ਼ਾਸ ਇਲਾਕੇ ਜਾਂ ਭੂਮੀ ਖੰਡ ਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ। ਵਖ ਵਖ ਵਿਦਵਾਨਾਂ ਨੇ ਇਸ ਦੀਆਂ ਸੀਮਾਵਾਂ ਦਾ ਸੰਕੋਚ ਅਤੇ ਵਿਸਤਾਰ ਕੀਤਾ ਹੈ। ਅਜੋਕੇ ਭਾਰਤੀ ਪੰਜਾਬ ਦੇ ਉਪਰਲੇ ਬਾਰੀ ਦੁਆਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ। ਪਾਕਿਸਤਾਨ ਦੇ ਹਿੱਸੇ ਆਏ ਉਪਰਲੇ ਰਚਨਾ ਦੁਆਬ ਦੇ ਲਾਹੌਰ , ਸ਼ੇਖੂਪੁਰਾ, ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਨੂੰ ਵੀ ਮਾਝੇ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਸਥੂਲ ਰੂਪ ਵਿਚ ਬਿਆਸ ਅਤੇ ਚਨਾਬ ਦਰਿਆਵਾਂ ਦੇ ਉਤਰੀ ਭਾਗ ਦੀ ਧਰਤੀ ਨੂੰ ਮਾਝੇ ਵਿਚ ਸ਼ਾਮਲ ਕੀਤਾ ਜਾਂਦਾ ਹੈ। ਮੁੱਖ ਤੌਰ ’ਤੇ ਰਾਵੀ ਦਰਿਆ ਦੇ ਇਧਰ ਉਧਰ ਵਾਲੇ ਖੇਤਰ ਨੂੰ ਮਾਝਾ ਕਹਿਣਾ ਉਚਿਤ ਹੈ।

ਦਰਿਆਵਾਂ ਦੇ ਨੇੜੇ ਵਸੇ ਹੋਣ ਕਾਰਣ ਇਸ ਇਲਾਕੇ ਦੀ ਧਰਤੀ ਬੜੀ ਉਪਜਾਊ ਅਤੇ ਲੋਕੀਂ ਵੱਡੇ ਕਦ­ਕਾਠ ਵਾਲੇ ਹਨ। ਮੁਸਲਮਾਨ ਹਮਲਾਵਰਾਂ ਦੇ ਰਸਤੇ ਵਿਚ ਪੈਣ ਕਾਰਣ ਅਤੇ ਪੰਜਾਬ ਦੀ ਰਾਜਧਾਨੀ ਦੇ ਸਮੀਪ ਹੋਣ ਕਰਕੇ ਇਥੋਂ ਦੇ ਲੋਕਾਂ ਨੂੰ ਨਿੱਤ ਸੰਕਟ ਝੇਲਣੇ ਪੈਂਦੇ ਸਨ , ਇਸ ਲਈ ਇਥੋਂ ਦੇ ਵਸਨੀਕਾਂ ਦਾ ਸੁਭਾ ਬੜੀ ਨਿਡਰਦਾ ਅਤੇ ਬਹਾਦਰੀ ਵਾਲਾ ਹੋ ਗਿਆ।

            ਸਿੱਖ ਇਤਿਹਾਸ ਨਾਲ ਇਹ ਖੇਤਰ ਵਿਸ਼ੇਸ਼ ਰੂਪ ਵਿਚ ਸੰਬੰਧਿਤ ਹੈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਸ਼ੇਖੂਪੁਰਾ ਜ਼ਿਲ੍ਹੇ ਦੇ ਪੁਰਾਣੇ ਪਿੰਡ ‘ਤਲਵੰਡੀ ਰਾਇ ਭੋਇ ਭੱਟੀ ਕੀ’ (ਨਨਕਾਣਾ ਸਾਹਿਬ) ਵਿਚ ਹੋਇਆ। ਪਹਿਲੇ ਛੇ ਗੁਰੂ ਸਾਹਿਬਾਨ ਦਾ ਵਿਚਰਣ ਖੇਤਰ ਅਧਿਕਤਰ ਇਹੀ ਇਲਾਕਾ ਰਿਹਾ। ਸਿੱਖ ਧਰਮ ਦਾ ਕੇਂਦਰੀ ਸਥਾਨ ਅੰਮ੍ਰਿਤਸਰ (ਦਰਬਾਰ ਸਾਹਿਬ ਅਤੇ ਅਕਾਲ ਤਖ਼ਤ) ਇਸੇ ਖੇਤਰ ਵਿਚ ਹਨ। ਗੋਇੰਦਵਾਲ , ਤਰਨਤਾਰਨ ਅਤੇ ਕਰਤਾਰਪੁਰ (ਡੇਰਾ ਬਾਬਾ ਨਾਨਕ) ਆਦਿ ਧਾਰਮਿਕ ਨਗਰ ਇਸ ਇਲਾਕੇ ਵਿਚ ਸਥਿਤ ਹਨ। ਬਾਬਾ ਬੰਦਾ ਬਹਾਦਰ ਤੋਂ ਬਾਦ ਸਿੱਖ ਯੁੱਧ-ਵੀਰਾਂ ਨੇ ਜਨ-ਸੰਘਰਸ਼- ਅੰਦੋਲਨ ਮਾਝੇ ਤੋਂ ਹੀ ਚਲਾਇਆ ਸੀ। ਸਿੱਖ ਮਿਸਲਾਂ ਅਧਿਕਤਰ ਇਸੇ ਖਤੇਰ ਵਿਚੋਂ ਉਗਮੀਆਂ ਅਤੇ ਸਾਰੇ ਪੰਜਾਬ ਵਿਚ ਛਾ ਗਈਆਂ। ਸਿੱਖ ਸ਼ਹੀਦਾਂ ਦੇ ਹੈਰਾਨ ਕਰਨ ਵਾਲੇ ਸਾਕੇ ਲਾਹੌਰ ਨਗਰ ਵਿਚ ਹੋਏ। ਇਸੇ ਨਗਰ ਵਿਚਲਾ ਨਖ਼ਾਸ ਚੌਕ ਸਿੱਖ ਸ਼ਹੀਦਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨਗਰ ਕੋਲੋਂ ਵਗਦੀ ਰਾਵੀ ਨਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਪ੍ਰਾਣਾਂ ਦਾ ਉਤਸਰਗ ਕੀਤਾ ਸੀ। ਛੋਟਾ ਘੱਲੂਘਾਰਾ ਮਾਝੇ ਵਿਚ ਹੋਇਆ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਇਸੇ ਖੇਤਰ ਵਿਚ ਹੋਇਆ। ਨਨਕਾਣਾ ਸਾਹਿਬ , ਜਲਿਆਂ ਵਾਲਾ ਬਾਗ਼ ਅਤੇ ਕਈ ਹੋਰ ਸ਼ਹੀਦੀ ਸਾਕੇ ਮਾਝੇ ਦੇ ਅਣਖੀਲੇ ਨਿਵਾਸੀਆਂ ਦੇ ਆਤਮ-ਬਲਿਦਾਨ ਦੇ ਗੌਰਵ-ਚਿੰਨ੍ਹ ਹਨ। ਇਹ ਖੇਤਰ ਸਿੱਖ ਧਰਮ ਦੀ ਜਨਮ ਭੂਮੀ ਹੈ। ਇਸ ਤੋਂ ਬਿਨਾ ਸਿੱਖ ਧਰਮ ਦੇ ਇਤਿਹਾਸ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਾਝਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਝਾ (ਸੰ.। ਸੰਸਕ੍ਰਿ਼ਤ ਮਹਿਖ਼ੀ। ਪ੍ਰਾਕ੍ਰਿਤ ਮਹਿਸੀ। ਹਿੰਦੀ ਭੈਂਸ। ਪੰਜਾਬੀ ਮਹੈਂ , ਮੈਂਹ, ਮੱਝ , ਮੱਝ ਤੋਂ ਮਾਝਾ=ਮੈਂਹ ਦਾ) ੧. ਮੈਂਹ ਦਾ। ਯਥਾ-‘ਮਾਖਿਓ ਮਾਝਾ ਦੁਧ ’।

੨. (ਅ.। ਦੇਖੋ , ਮਝ) ਵਿਚ। ਯਥਾ-‘ਹਰਿ ਉਰਿ ਧਾਰਿਓ ਮਨ ਮਾਝਾ’। ਤਥਾ-‘ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.