ਮਿਰਜ਼ਾਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਿਰਜ਼ਾਪੁਰ (ਨਗਰ): ਉੱਤਰ ਪ੍ਰਦੇਸ਼ ਵਿਚ ਗੰਗਾ ਨਦੀ ਦੇ ਸੱਜੇ ਕੰਢੇ ਉਤੇ ਵਸਿਆ ਇਕ ਜ਼ਿਲ੍ਹਾ ਨਗਰ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਠਹਿਰੇ ਸਨ। ਬਾਦ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਕ ਸੰਗਤ ਕਾਇਮ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਵੀ ਅਲਾਹਾਬਾਦ ਤੋਂ ਬਨਾਰਸ ਜਾਂਦਿਆਂ ਇਥੇ ਰੁਕੇ ਸਨ ਅਤੇ ਸਿੱਖਾਂ ਨੂੰ ਉਪਦੇਸ਼ ਕੀਤਾ ਸੀ। ਨੌਵੇਂ ਗੁਰੂ ਜੀ ਦੀ ਯਾਦ ਵਿਚ ਵੀ ਇਥੇ ਸਮਾਰਕ ਬਣਾਇਆ ਗਿਆ। ਹੁਣ ਇਨ੍ਹਾਂ ਦੋਹਾਂ ਸਮਾਰਕਾਂ ਦੀ ਨਿਸ਼ਾਨਦੇਹੀ ਸੰਭਵ ਨਹੀਂ , ਪਰ ਨਾਰਾਇਣ ਘਾਟ ਦੇ ਨੇੜੇ ਇਕ ‘ਨਿਰਮਲ ਸੰਗਤ’ ਮੌਜੂਦ ਹੈ ਜਿਸ ਦੀ ਵਿਵਸਥਾ ਨਿਰਮਲੇ ਸੰਤ ਕਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.