ਮੂੰਗਫ਼ਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂੰਗਫ਼ਲੀ (ਨਾਂ,ਇ) ਭੁੰਨ ਕੇ ਖਾਣ ਅਤੇ ਤੇਲ ਕੱਢਣ ਲਈ ਵਰਤੀਂਦੀ, ਨਰਮ ਛਿਲਕੇ ਅਤੇ ਜੜ੍ਹਾਂ ਨੂੰ ਫਲ ਲੱਗਣ ਵਾਲੀ ਸੌਣੀ ਦੀ ਜ਼ਮੀਨ-ਦੋਜ਼ ਫ਼ਲੀਦਾਰ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੂੰਗਫ਼ਲੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਮੂੰਗਫ਼ਲੀ––ਮੂੰਗਫ਼ਲੀ ਰੇਤਲੇ ਇਲਾਕੇ ਦੀ ਫ਼ਸਲ ਹੈ। ਜੇਕਰ ਇਸ ਦੀ ਬਰਾਨੀ ਖੇਤੀ ਕਰਨੀ ਹੋਵੇ ਤਾਂ ਬਰਸਾਤ ਦੇ ਤਿੰਨ ਮਹੀਨਿਆ- ਜੁਲਾਈ, ਅਗਸਤ ਅਤੇ ਸਤੰਬਰ ਵਿਚ 50 ਸੈਂ. ਮੀ. ਮੀਂਹ ਜ਼ਰੂਰ ਪੈਣਾ ਚਾਹੀਦਾ ਹੈ। ਪੰਜਾਬ ਵਿਚ ਕੋਈ 50 ਹਜ਼ਾਰ ਹੈਕਟੇਅਰ ਭੂਮੀ ਵਿਚ ਮੂੰਗਫ਼ਲੀ ਦੀ ਖੇਤੀ ਹੁੰਦੀ ਹੈ ਅਤੇ ਕੋਈ 40 ਹਜ਼ਾਰ ਟਨ ਪੈਦਾਵਾਰ ਹੁੰਦੀ ਹੈ। ਇਸੇ ਕਰਕੇ ਇਸ ਦਾ ਝਾੜ ਮੀਂਹ ਪੈਣ ਉੱਤੇ ਨਿਰਭਰ ਕਰਦਾ ਹੈ। ਐਮ-13, ਐਮ-335, ਐਮ-145, ਐਮ-37, ਪੰਜਾਬ ਨੰ. ਇਕ ਅਤੇ ਐਮ-187 ਉੱਨਤ ਕਿਸਮਾਂ ਹਨ। ਮੂੰਗਫ਼ਲੀ ਦੀ ਬਿਜਾਈ ਬਰਸਾਤ ਦੇ ਪਹਿਲੇ ਮੀਂਹ ਦੇ ਨਾਲ ਹੀ ਕਰ ਦਿੱਤੀ ਜਾਂਦੀ ਹੈ। ਜਿਥੇ ਪਾਣੀ ਦੀ ਸਹੂਲਤ ਹੈ ਉਥੇ ਤਾਂ ਇਸ ਦੀ ਬਿਜਾਈ ਜੂਨ ਵਿਚ ਖਤਮ ਕਰ ਲਈ ਜਾਂਦੀ ਹੈ। ਪਛੇਤੀ ਬਿਜਾਈ ਕਾਰਨ ਝਾੜ ਚੌਖਾ ਘਟ ਜਾਂਦਾ ਹੈ। ਮੂੰਗਫ਼ਲੀ ਦੀਆਂ ਗਿਰੀਆਂ ਕੱਢ ਕੇ ਬਿਜਾਈ ਕੀਤੀ ਜਾਂਦੀ ਹੈ। ਇਸ ਦੇ ਪ੍ਰਤਿ ਏਕੜ ਬੀਜ ਦੀ ਮਾਤਰਾ, ਕਿਸਮ ਉੱਤੇ ਨਿਰਭਰ ਕਰਦੀ ਹੈ। ਬੀਜ 30 ਕਿ. ਗ੍ਰਾ. ਤੋਂ 40 ਕਿ. ਗ੍ਰਾ. ਪ੍ਰਤਿ ਏਕੜ ਤੀਕ ਪਾਇਆ ਜਾਂਦਾ ਹੈ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਕਰ ਦਿਤੀਆਂ ਜਾਂਦੀ ਹਨ। ਫ਼ਸਲ ਨਵੰਬਰ ਵਿਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ।


ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-34-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.