ਯਾਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯਾਦ (ਨਾਂ,ਇ) 1 ਬੀਤੀ ਗੱਲ ਦਾ ਚੇਤਾ

          2 ਕੰਠ ਕਰਨ ਦਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਯਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯਾਦ [ਨਾਂਇ] ਕੰਠ ਕਰਨ ਦਾ ਭਾਵ, ਚੇਤਾ , ਯਾਦਦਾਸ਼ਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਯਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਯਾਦ : ਯਾਦ ਮਾਨਵੀ ਜੀਵਨ ਦੇ ਹਰ ਪਹਿਲੂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਸਿੱਖਿਆ, ਸੇਵਾ, ਮਨੁੱਖੀ ਸੱਭਿਅਤਾ, ਸਮਾਜੀਕਰਨ ਆਦਿ ਖੇਤਰਾਂ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ। ਜੀਵਨ ਦੇ ਹਰ ਘੇਰੇ ਵਿੱਚ ਚੰਗੀ ਯਾਦ ਦਾ ਬਹੁਤ ਮਹੱਤਵ ਹੈ। ਵਿਦਿਆਰਥੀ ਆਪਣੇ ਪਾਠ ਕ੍ਰਮ ਦੇ ਵਿਸ਼ਿਆਂ ਨੂੰ ਯਾਦ ਕਰਨ ਲਈ ਚੰਗੀ ਯਾਦ ਦੀ ਲੋੜ ਅਨੁਭਵ ਕਰਦੇ ਹਨ। ਆਧੁਨਿਕ ਸਿੱਖਿਆ ਪ੍ਰਨਾਲੀ ਦੇ ਅੰਤਰਗਤ ਪ੍ਰੀਖਿਆ ਵਿੱਚ ਉਹਨਾਂ ਦੀ ਸਫ਼ਲਤਾ ਚੰਗੀ ਯਾਦ ਤੇ ਨਿਰਭਰ ਕਰਦੀ ਹੈ। ਅਧਿਆਪਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹਨਾਂ ਦੇ ਸ਼ਗਿਰਦ ਕਿਹੜੀ ਵਿਧੀ ਨਾਲ ਵਧੇਰੇ ਸਿੱਖ ਸਕਦੇ ਹਨ ਅਤੇ ਯਾਦ ਕਰ ਸਕਦੇ ਹਨ। ਅਦਾਲਤ ਵਿੱਚ ਵਕੀਲ, ਦਫ਼ਤਰ ਵਿੱਚ ਅਫ਼ਸਰ ਜਾਂ ਕਲਰਕ, ਦੁਕਾਨ ਵਿੱਚ ਦੁਕਾਨਦਾਰ, ਘਰ ਵਿੱਚ ਮੀਆਂ-ਬੀਵੀ ਅਕਸਰ ਆਪਣੀ ਜਾਂ ਦੂਜੇ ਦੀ ਯਾਦ ਬਾਰੇ ਚਿੰਤਤ ਰਹਿੰਦੇ ਹਨ ਅਤੇ ਸ਼ਿਕਾਇਤ ਕਰਦੇ ਰਹਿੰਦੇ ਹਨ। ਇਸੇ ਪ੍ਰਕਾਰ ਅਸੀਂ ਆਪਣੇ ਵਿੱਚੋਂ ਵਿੱਛੜੇ ਮਿੱਤਰ ਦਾ ਨਾਂ ਜਾਂ ਕਿਸੇ ਦਾ ਟੈਲੀਫੋਨ ਨੰਬਰ ਭੁੱਲ ਕੇ ਆਪਣੀ ਕਮਜ਼ੋਰ ਯਾਦ ਵਿੱਚ ਸੁਧਾਰ ਕਰਨ ਦੇ ਇੱਛੁਕ ਹਾਂ ਅਤੇ ਇਸ ਸੰਬੰਧ ਵਿੱਚ ਟ੍ਰੇਨਿੰਗ ਵੀ ਲੈਂਦੇ ਹਾਂ। ਉਪਰੋਕਤ ਸੱਜਣ ਬਹੁਤ ਵਾਰ ਮਨੋਵਿਗਿਆਨੀਆਂ ਤੋਂ ਚੰਗੀ ਯਾਦ ਦੇ ਸੂਤਰਾਂ ਬਾਰੇ ਟ੍ਰੇਨਿੰਗ ਲੈਣ ਦੀ ਭਾਲ ਵਿੱਚ ਫਿਰਦੇ ਵੇਖੇ ਗਏ ਹਨ। ਇਹ ਯਾਦ ਦੀ ਕਿਰਿਆਤਮਕ ਉਪਯੋਗਤਾ  (practical utility)  ਹੈ।

ਵਿਲੀਅਮ ਜੇਮਜ਼  (William James)  ‘ਯਾਦ ਚੇਤਨਾ ਤੋਂ ਅੱਡ ਹੋਣ ਮਗਰੋਂ ਮਨ ਦੀ ਪਹਿਲਾਂ ਵਾਲੀ ਅਵਸਥਾ ਦਾ ਗਿਆਨ ਹੈ ਜਾਂ ਇਹ ਕਿਸੇ ਘਟਨਾ ਜਾਂ ਤੱਥ ਦਾ ਗਿਆਨ ਹੈ ਜਿਸਦੇ ਬਾਰੇ ਅਸੀਂ ਗੁਜ਼ਰੇ ਸਮੇਂ ਵਿੱਚ ਸੋਚ ਨਹੀਂ ਰਹੇ ਸੀ ਕਿ ਅਸੀਂ ਇਸ ਬਾਰੇ ਪਹਿਲਾਂ ਚਿੰਤਨ ਜਾਂ ਅਨੁਭਵ ਕੀਤਾ ਹੈ।’

ਯਾਦ ਦੀ ਪ੍ਰਕਿਰਿਆ ਵਿੱਚ ਚਾਰ ਮੁੱਖ ਪਹਿਲੂ  (aspect)  ਜਾਂ ਤੱਤ  (elements)  ਹਨ:

1. ਸਿੱਖਣਾ

2. ਧਾਰਨਾ

3. ਪੁਨਰ-ਯਾਦ

4. ਪਛਾਣ

1. ਧਾਰਨ ਪਦ ਵਿਧੀ  (Method of Retained Number)  : ਇਹ ਵਿਧੀ ਬੋਲਟਨ  (Bolten)  ਦੁਆਰਾ ਸਰਬ ਪ੍ਰਥਮ ਪ੍ਰਚਲਿਤ ਕੀਤੀ ਗਈ। ਇਹ ਵਿਧੀ ਕਲਾਸ ਰੂਮ ਸਥਿਤੀ ਵਿੱਚ ਵਧੇਰੇ ਉਪਯੋਗ ਵਿੱਚ ਲਿਆਈ ਜਾਂਦੀ ਹੈ। ਇਸ ਵਿਧੀ ਅਨੁਸਾਰ ਵਿਸ਼ਾ ਸਿੱਖਣ ਸਮੱਗਰੀ ਜਿਵੇਂ ਕਿ ਅੰਕ  (digits) , ਅਰਥਹੀਨ ਸ਼ਬਦ  (nonsense syllables)  ਅਰਥ ਯੁਕਤ ਸ਼ਬਦ  (meaningful words) , ਆਦਿ ਦੀ ਸੂਚੀ ਜਾਂ ਗੱਦ ਦਾ ਪਦ ਭਾਗ ਸਿੱਖਦਾ ਹੈ ਅਤੇ ਸਿੱਖਣ ਅਨੁਸਾਰ ਉਸੇ ਕ੍ਰਮ ਵਿੱਚ ਪੁਨਰ-ਯਾਦ ਕਰਦਾ ਹੈ। ਪ੍ਰਯੋਗਤਾ ਸਿੱਖਣ ਸਮੱਗਰੀ ਨੂੰ ਭਿੰਨ-ਭਿੰਨ ਸਮੇਂ ਇੱਕ ਦਿਨ, ਦੋ ਦਿਨ, ਦਸ ਦਿਨ ਬਾਅਦ ਸਿਖਿਆਰਥੀ ਤੋਂ ਪੁਨਰ-ਯਾਦ ਕਰਵਾ ਸਕਦਾ ਹੈ। ਉਦਾਹਰਨ ਵੱਜੋਂ, ਜੇ 10 ਅਰਥਹੀਨ ਸ਼ਬਦ ਸਿਖਿਆਰਥੀ ਨੂੰ ਯਾਦ ਕਰਨ ਲਈ ਦਿੱਤੇ ਗਏ ਸਨ ਅਤੇ ਉਹ ਇਸ ਸੂਚੀ ਵਿੱਚ 8 ਸ਼ਬਦਾਂ ਦਾ ਪੁਨਰ-ਯਾਦ ਕਰ ਸਕਦਾ ਹੈ, ਤਾਂ ਉਸ ਦੀ ਧਾਰਨਾ 80% ਹੋਵੇਗੀ।

2. ਤਤਕਾਲ ਯਾਦ ਵਿਸਥਾਰ ਵਿਧੀ  (Immediate Memory span method) : ਧਾਰਨਾ ਮਾਪਣ ਦਾ ਇਸ ਵਿਧੀ ਦਾ ਪ੍ਰਤਿਪਾਦਨ ਜੈਕਬ  (Jacob,1887)  ਨੇ ਕੀਤਾ। ਤਤਕਾਲ ਯਾਦ ਵਿਸਥਾਰ ਦਾ ਅਰਥ ਹੈ ਕਿ ਸਿਖਿਆਰਥੀ ਸਾਮ੍ਹਣੇ ਪ੍ਰਤਿਪਾਦਨ ਨੂੰ ਇਕ ਵਾਰ ਪ੍ਰਸਤੁਤ ਕੀਤੇ ਜਾਣ ਤੇ ਉਸਦੀ ਕਿੰਨੀ ਵੱਡੀ ਮਾਤਰਾ ਤੁਰੰਤ ਪੁਨਰ-ਯਾਦ ਕੀਤੀ ਜਾ ਸਕਦੀ ਹੈ।

ਪ੍ਰਸਤੁਤ ਕੀਤੀ ਜਾਣ ਵਾਲੀ ਸਮੱਗਰੀ ਦ੍ਰਿਸ਼ਟੀ ਜਾਂ ਸ੍ਰਵਣ ਸੰਵੇਦਨਾ  (visual or auditory) ਪ੍ਰਕਾਰ ਦੀ ਹੋ ਸਕਦੀ ਹੈ। ਇਸ ਪ੍ਰਕਾਰ ਇਸਦੇ ਆਮ ਪ੍ਰਯੋਗਾਂ ਵਿੱਚ ਦੋ ਪ੍ਰਕਾਰ ਦਾ ਢੰਗ ਅਪਣਾਇਆ ਜਾਂਦਾ ਹੈ।

 (a) Visual Memory Span

(b) Auditory Memory Span

3. ਪੂਰਵ ਅਨੁਮਾਨ ਵਿਧੀ  (Anticipation Method) : ਇਸ ਵਿਧੀ ਵਿੱਚ ਦਿੱਤੀ ਗਈ ਸਿੱਖਣ ਸਮੱਗਰੀ ਜਿਵੇਂ ਕਿ ਅਰਥਹੀਨ ਸ਼ਬਦਾਂ  (nonsense syllables) ਦੀ ਲਿਸਟ ਨਿਯਮਿਤ ਗਤੀ ਨਾਲ ਸਿਖਿਆਰਥੀ ਨੂੰ ਇੱਕ-ਇੱਕ ਕਰਕੇ ਆਮ ਤੌਰ ’ਤੇ ਮੈਮਰੀ ਡਰਮ ਰਾਹੀਂ ਪ੍ਰਸਤੁਤ ਕੀਤੀ ਜਾਂਦੀ ਹੈ। ਪਹਿਲੇ ਯਤਨ ਵਿੱਚ ਪੂਰੀ ਲਿਸਟ ਪੇਸ਼ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਿਖਿਆਰਥੀ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਉਤੇਜਨ ਸ਼ਬਦ ਦੀ  (stimulus words)  ਪ੍ਰਸਤੁਤ ਹੋਣ ਤੇ ਉਸ ਤੋਂ ਪਹਿਲਾਂ ਵਾਲੇ ਸ਼ਬਦ ਸਿਖਿਆਰਥੀ ਦੀ ਅਨੁਕਿਰਿਆ ਦੀ ਪੜਤਾਲ ਕਰਨ ਵਿੱਚ ਸਹਾਇਤਾ ਕਰਦਾ ਹੈ। ਜੇ ਉਹ ਪੂਰਵ-ਅਨੁਮਾਨਿਤ ਨਹੀਂ ਕਰ ਸਕਦਾ, ਤਾਂ ਉਹ ਸ਼ਬਦ ਦੁਆਰਾ ਉਕਸਾਇਆ (prompt)  ਜਾਂਦਾ ਹੈ। ਇਹ ਪ੍ਰਕਿਰਿਆ ਓਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਪ੍ਰਯੋਗਕਰਤਾ ਦੁਆਰਾ ਨਿਰਧਾਰਿਤ ਕਸੌਟੀ ਤੇ ਸਿਖਿਆਰਥੀ ਨਹੀਂ ਪੁੱਜ ਜਾਂਦਾ। ਧਾਰਨਾ ਸਕੋਰ ਦਾ ਸਹੀ ਪੂਰਵ ਅਨੁਮਾਨਿਤ ਸ਼ਬਦਾਂ ਦੀ ਗਿਣਤੀ ਤੋਂ ਪਤਾ ਚੱਲ ਜਾਂਦਾ ਹੈ। ਆਮ ਤੌਰ ਤੇ ਧਾਰਨਾ ਦੀ ਕਸੌਟੀ ਇੱਕ ਜਾਂ ਤਿੰਨ ਸੰਪੂਰਨ ਤਰੁਟੀ ਰਹਿਤ ਪੂਰਵ ਅਨੁਮਾਨ ਸ਼ਬਦਾਂ ਦੀ ਲੜੀ ਹੁੰਦੀ ਹੈ।  (The Criterion may be one ro three errorless series of anticipations)

4. ਸੰਪੂਰਨ ਯਾਦ ਵਿਧੀ  (Total Learning Method) : ਇਸ ਵਿਧੀ ਨੂੰ ਸਿੱਖਣ ਸਮਾਂ ਪ੍ਰਨਾਲੀ  (Learning Time Method)  ਕਹਿਣਾ ਵੀ ਉੱਚਿਤ ਹੈ। ਇਸ ਵਿਧੀ ਵਿੱਚ ਗਦ-ਅੰਸ਼  (prose piece)  ਜਾਂ ਅਰਥਹੀਨ ਸ਼ਬਦ  (nonsense syllables)  ਸਿਖਿਆਰਥੀ ਨੂੰ ਯਾਦ ਕਰਨ ਲਈ ਦਿੱਤੇ ਜਾਂਦੇ ਹਨ। ਸਿਖਿਆਰਥੀ ਦਾ ਮੈਮਰੀ ਸਕੋਰ ਇਸ ਦਿੱਤੀ ਗਈ ਸਮੱਗਰੀ ਨੂੰ ਜ਼ਬਾਨੀ ਯਾਦ ਕਰਨ ਵਿੱਚ ਲੱਗੇ ਸਮੇਂ ਤੋਂ ਪਤਾ ਚਲੇਗਾ ਜਾਂ ਇੱਕ ਜਾਂ ਦੋ ਵਾਰ ਸਮੱਗਰੀ ਪੜ੍ਹਨ  ਉਪਰੰਤ ਪੁਨਰ ਯਾਦ ਦੀ ਮਾਤਰਾ ਤੋਂ ਪਤਾ ਲਗਾਇਆ ਜਾਵੇਗਾ। ਇਸ ਵਿਧੀ ਵਿੱਚ ਪ੍ਰਯੋਗਕਰਤਾ ਦੁਆਰਾ ਕੋਈ ਸਟੈਂਡਰਡ ਜਾਂ ਕਸੌਟੀ ਵੀ ਨਿਰਧਾਰਿਤ ਕੀਤੀ ਜਾ ਸਕਦੀ ਹੈ, ਜਿਸ ਤੇ ਅਪੜਨ ਲਈ ਸਿਖਿਆਰਥੀ ਦੁਆਰਾ ਲੱਗਾ ਸਮਾਂ ਜਾਂ ਯਤਨ  (Time or Trials)  ਦੁਆਰਾ ਰਿਕਾਰਡ ਕੀਤਾ ਜਾਂਦਾ ਹੈ। ਧਾਰਨ ਦੀ ਕਸੌਟੀ ਇੱਕ, ਦੋ ਜਾਂ ਤਿੰਨ ਸਹੀ ਪੁਨਰ ਯਾਦ ਹੋ ਸਕਦੇ ਹਨ।

5. ਕ੍ਰਮਕ ਪੁਨਰ-ਯਾਦ ਵਿਧੀ  (Serial Recall Method)  : ਇਸ ਵਿਧੀ ਦਾ ਵੀ ਐਬਿੰਗਹਾਉਸ  (Ebbinghaus)  ਨੇ ਪ੍ਰਯੋਗ ਕੀਤਾ। ਇਸ ਵਿਧੀ ਵਿੱਚ ਸਿਖਿਆਰਥੀ ਸਮੱਗਰੀ, ਵੱਜੋਂ ਕਿ ਅਰਥਹੀਨ ਸ਼ਬਦਾਂ  (nonsense syllables) ਨੂੰ ਇੱਕ ਵਿਸ਼ੇਸ਼ ਕ੍ਰਮ ਵਿੱਚ ਯਾਦ ਕਰਦਾ ਹੈ ਅਤੇ ਉਸੇ ਕ੍ਰਮ ਵਿੱਚ ਉਹਨਾਂ ਦਾ ਪੁਨਰ-ਯਾਦ  (Recall )  ਕਰਦਾ ਹੈ ਜਿਵੇਂ ਕਿ ਤੁਹਾਡੀ ਮਨੋਵਿਗਿਆਨ ਦੀ ਪੁਸਤਕ ਬਾਰੇ ਜੇ ਸਾਰੇ ਚੈਪਟਰਾਂ ਦਾ ਕ੍ਰਮਵਾਰ ਤੁਹਾਨੂੰ ਪੁਨਰ-ਯਾਦ ਕਰਨ ਲਈ ਕਿਹਾ ਜਾਵੇ, ਤਾਂ ਲੜੀ ਪੁਨਰ-ਯਾਦ ਵਿਧੀ ਨੂੰ ਅਪਣਾਉਗੇ। ਸ਼ਾਬਦਿਕ ਸਿਖਲਾਈ  (Verbal learning) ਵਿੱਚ ਕ੍ਰਮਕ ਪੁਨਰ-ਯਾਦ ਵਿਧੀ ਦਾ ਅਕਸਰ ਉਪਯੋਗ ਹੁੰਦਾ ਹੈ।

6. ਸੁਤੰਤਰ ਪੁਨਰ-ਯਾਦ ਵਿਧੀ: ਐਬਿੰਗਹਾਉਸ ਨੇ ਕ੍ਰਮਕ ਅਤੇ ਸੁਤੰਤਰ ਪੁਨਰ-ਯਾਦ ਵਿਧੀਆਂ ਵਿੱਚ ਅੰਤਰ ਸਪਸ਼ਟ ਕਰਦੇ ਹੋਏ ਕਿਹਾ ਕਿ ਸੁਤੰਤਰ ਪੁਨਰ-ਯਾਦ ਪ੍ਰਨਾਲੀ ਵਿੱਚ ਸਿਖਿਆਰਥੀ ਕੀਤੀ ਸੂਚਨਾ  (information)  ਕਿਸੇ ਵੀ ਕ੍ਰਮ ਵਿੱਚ ਦੁਹਰਾ ਸਕਦਾ ਹੈ। ਕਿਸੇ ਪੁਸਤਕ ਦੇ ਸਾਰੇ ਚੈਪਟਰਾਂ ਨੂੰ ਮਨਮਰਜ਼ੀ ਦੇ ਕ੍ਰਮ ਵਿੱਚ ਦੁਹਰਾਣਾ ਸੁਤੰਤਰ ਪੁਨਰ-ਯਾਦ ਪ੍ਰਨਾਲੀ ਦੀ ਉਦਾਹਰਨ ਹੈ ਜਾਂ ਪ੍ਰਾਧਿਆਪਕ ਦੇ ਲੈਕਚਰ ਨੂੰ ਸੁਣਨ ਉਪਰੰਤ ਵਿਦਿਆਰਥੀ ਜ਼ਰੂਰੀ ਗੱਲਾਂ ਨੂੰ ਬਗ਼ੈਰ ਕਿਸੇ ਕ੍ਰਮ ਤੋਂ ਦੁਹਰਾ ਸਕਦੇ ਹਨ।

7. ਯੁਗਮ ਸਹਿਚਾਰੀ ਵਿਧੀ  (Paired Associate)  : ਇਹ ਵਿਧੀ ਵੀ ਪੁਨਰ-ਯਾਦ ਵਿਧੀ  (Recall Method)  ਦੀ ਇੱਕ ਮਹੱਤਵਪੂਰਨ ਵਿਧੀ ਹੈ। ਇਸ ਵਿੱਚ ਸਿੱਖਣ ਸਮੱਗਰੀ ਸ਼ਬਦ ਜੋੜੇ, ਅਰਥਹੀਨ ਸ਼ਬਦ  (nonsense syllables) , ਤਸਵੀਰਾਂ  (picture) , ਸ਼ਕਲਾਂ  (forms)  ਜਾਂ ਰੰਗਾਂ ਦੇ ਜੋੜੇ ਹੋ ਸਕਦੇ ਹਨ। ਇਹ ਜੋੜਿਆਂ ਵਿੱਚ ਸਿਖਿਆਰਥੀ ਦੁਆਰਾ ਯਾਦ ਕੀਤੇ ਜਾਂਦੇ ਹਨ। ਇਸ ਪ੍ਰਕਾਰ ਜਦੋਂ ਜੋੜੇ ਦਾ ਪਹਿਲਾਂ ਸ਼ਬਦ ਜਾਂ ਪਦ ਪ੍ਰਸਤੁਤ ਕੀਤਾ ਜਾਂਦਾ ਹੈ, ਤਾਂ ਉਹ ਸਿਖਿਆਰਥੀ ਦੁਆਰਾ ਅਨੁਕਿਰਿਆ ਕਰਨ ਲਈ ਵਿਸ਼ੇਸ਼ ਉਤੇਜਕ ਬਣ ਜਾਂਦਾ ਹੈ।


ਲੇਖਕ : ਤਾਰਿਕਾ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-02-38-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.