ਯੂਰੋਸ਼ਲਮ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jerusalem ਯੂਰੋਸ਼ਲਮ: ਰੋਸ਼ਲਮ, ਪਾਵਨ ਦੇਵ-ਸਥਲ ਇਸਰਾਇਲ ਦੀ ਰਾਜਧਾਨੀ ਹੈ ਭਾਵੇਂ ਇਸ ਨੂੰ ਅੰਤਰ-ਰਾਸ਼ਟਰੀ ਰੂਪ ਵਿਚ ਅਜਿਹੀ ਮਾਨਤਾ-ਪ੍ਰਾਪਤ ਨਹੀਂ ਹੈ। ਜੋ ਪੂਰਬੀ ਯੂਰੋਸ਼ਲਮ ਦੇ ਖੇਤਰ ਅਤੇ ਆਬਾਦੀ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਆਬਾਦੀ ਅਤੇ ਖੇਤਰ ਦੇ ਪੱਖੋਂ ਇਸਰਾਇਲ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੇ 1251 ਕਿਲੋਮੀਟਰ ਵਿਚ 763,800 ਤੋਂ ਅਧਿਕ ਲੋਕ ਆਬਾਦ ਹਨ। ਇਹ ਰੂਮ ਸਾਗਰ ਅਤੇ ਮ੍ਰਿਤੂ ਸਾਗਰ ਦੇ ਉੱਤਰੀ ਸਿਰੇ ਵਿਚਕਾਰ ਜਿਊਡੀਅਨ ਪਹਾੜਾਂ ਵਿਚਕਾਰ ਸਥਿਤ ਹੈ। ਆਧੁਨਿਕ ਯੂਰੋਸ਼ਲਮ ਪੁਰਾਣੇ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਤਕ ਵਿਕਸਿਤ ਹੋਇਆ ਹੈ।

      ਯੂਰੋਸ਼ਲਮ ਤਿੰਨ ਮੁੱਖ ਅਬ੍ਰਾਹੀਮੀ ਧਰਮਾਂ-ਯਹੂਦੀ ਮਤ , ਈਸਾਈ ਧਰਮ ਅਤੇ ਇਸਲਾਮ ਦਾ ਪਾਵਨ ਸ਼ਹਿਰ ਹੈ। ਯੂਰੋਸ਼ਲਮ, ਯਹੂਦੀ ਮਤ ਵਿਚ ਇਸਰਾਇਲ ਦੀ ਸੰਯੁਕਤ ਸਲਤਨਤ ਦੀ ਰਾਜਧਾਨੀ ਵਜੋਂ ਇਸਰਾਇਲ ਦੇ ਬਾਦਸ਼ਾਹ ਡੇਵਿਡ ਦੇ ਪਹਿਲੀ ਵਾਰ ਸਥਾਪਨਾ ਦੇ ਸਮੇ਼ ਤੋਂ ਬਹੁਤ ਹੀ ਪਾਵਨ ਸ਼ਹਿਰ ਰਿਹਾ ਹੈ। ਬਾਦਸ਼ਾਹ ਦੇ ਪੁੱਤਰ ਸੈਲੋਮਾਨ ਨੇ ਸ਼ਹਿਰ ਵਿਚ ਪਹਿਲੇ ਪੂਜਾ-ਸਥਲ ਦੀ ਇਮਾਰਤ ਤਿਆਰ ਕਰਾਈ। ਈਸਾਈ ਮਤ ਵਿਚ ਯੂਰੋਸ਼ਲਮ ਉਸ ਸਮੇਂ ਤੋਂ ਪਵਿਤਰ ਸ਼ਹਿਰ ਰਿਹਾ ਹੈ ਜਦੋਂ ਯਸੂ ਮਸੀਹ ਨੂੰ ਸੂਲੀ ਤੇ ਚੜ੍ਹਾਇਆ ਗਿਆ ਅਤੇ ਇਸ ਤੋਂ 300 ਸਾਲ ਬਾਅਦ ਸੇਂਟ ਹੇਲੇਨਾ ਨੇ ਸ਼ਹਿਰ ਵਿਚ ਅਸਲੀ ਸਲੀਬ ਨੂੰ ਲੱਭਿਆ। ਸੁੰਨੀ ਇਸਲਾਮ ਵਿਚ ਯੂਰੋਸ਼ਲਮ ਤੀਜਾ-ਪਵਿਤਰਮ ਸ਼ਹਿਰ ਹੈ। ਇਹ ਪਹਿਲਾ ਕਿਬਲਾ,  ਮੁਸਲਿਮ ਪ੍ਰਾਰਥਨਾ ਲਈ ਕੇਂਦਰ ਬਿੰਦੂ ਬਣ ਗਿਆ ਅਤੇ ਇਸਲਾਮੀ ਪਰੰਪਰਾ ਅਨੁਸਾਰ ਮਹੁੰਮਦ ਨੇ ਇੱਥੇ ਦਸ ਸਾਲ ਬਾਅਦ ਮਤ ਦਾ ਸਫ਼ਰ ਕੀਤਾ। ਇਸ ਦੇ ਨਤੀਜੇ ਵਜੋ਼ ਅਤੇ ਕੇਵਲ 09 ਵਰਗ ਕਿਲੋਮੀਟਰ ਦਾ ਖੇਤਰ ਹੋਣ ਦੇ ਬਾਵਜੂਦ ਵੀ ਪੁਰਾਣਾ ਸ਼ਹਿਰ ਮੁਲ ਧਾਰਮਿਕ ਮਹੱਤਤਾ ਦੇ ਸਥਲਾਂ ਦਾ ਘਰ ਹੈ ਅਤੇ ਟੈਂਪਲ ਮਾਊਂਟ, ਵੈਸਟਰਨ ਵਾਲ , ਪਾਵਨ ਸੈਪੂਲਕਰੇ ਦਾ ਚਰਚ, ਡੋਮ  ਆਫ਼ ਮੱਕ ਅਤੇ ਅਲ-ਅਕਾਮਾ ਮਸਜਿਦ ਇੱਥੇ ਮੌਜੂਦ ਹਨ।

      ਆਪਣੇ ਲੰਮੇ ਇਤਿਹਾਸ ਦੇ ਦੌਰਾਨ ਯੂਰੋਸ਼ਲਮ ਦੋ ਵਾਰ ਨਸ਼ਟ ਹੋਇਆ, 23 ਵਾਰ ਘੇਰਿਆ ਗਿਆ, 52 ਵਾਰ ਇਸ ਤੇ ਹਮਲੇ ਹੋਏ ਅਤੇ 44 ਵਾਰ ਇਸ ਤੇ ਕਬਜ਼ਾ ਅਤੇ ਪੁਨਰ-ਕਬਜ਼ਾ ਕੀਤਾ ਗਿਆ। ਸ਼ਹਿਰ ਦਾ ਸਭ ਤੋਂ ਪੁਰਾਣਾ ਭਾਗ ਇਸਨੂੰ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚ ਸ਼ਾਮਿਲ ਕਰਦਾ ਹੈ। ਪੁਰਾਣਾ ਕਿਲ੍ਹਾਬੰਦ ਸ਼ਹਿਰ, ਵਿਸ਼ਵ ਵਿਰਾਸਤ ਸਥਲ, ਪਰੰਪਰਾਗਤ ਰੂਪ ਵਿਚ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਭਾਵੇਂ ਅੱਜ ਵਰਤੇ ਜਾਣ ਵਾਲੇ ਨਾਂ-ਆਰਮੇਨੀਅਨ, ਈਸਾਈ, ਯਹੂਦੀ ਅਤੇ ਮੁਸਲਿਮ ਭਾਗ-ਉਨ੍ਹੀਵੀਂ ਸਦੀ ਦੇ ਆਰੰਭ ਵਿਚ ਰੱਖੇ ਗਏ। ਪੁਰਾਣੇ ਸ਼ਹਿਰ ਨੂੰ 1982 ਵਿਚ ਜਾਰਡਨ ਦੁਆਰਾ ਖ਼ਤਰੇ ਵਿਚ ਵਿਸ਼ਵ ਵਿਰਾਸਤੀ ਸਥਲਾਂ ਦੀ ਸੂਰੀ ਵਿਚ ਸ਼ਾਮਿਲ ਕਰਨ ਲਈ ਨਾਮ-ਅੰਕਿਤ ਕੀਤਾ ਗਿਆ।

      ਅੱਜ ਯੂਰੋਸ਼ਲਮ ਦੀ ਹੈਸੀਅਤ ਇਸਰਾਇਲੀ-ਫ਼ਲਸਤੀਨੀ ਵਿਵਾਦ ਦਾ ਮੂਲ ਵਿਸ਼ਾ ਹੈ। 1967 ਦੇ ਅਰਬ-ਇਸਰਾਇਲ ਯੁੱਧ ਤੋਂ ਬਾਅਦ ਇਸਰਾਇਲ ਨੇ ਪੂਰਬੀ ਯੂਰੋਸ਼ਲਮ ਨੂੰ (ਜੋ 1948 ਦੀ ਜੰਗ ਤੋ਼ ਬਾਅਦ ਜਾਰਡਨ ਦੇ ਕੰਟਰੋਲ ਅਧੀਨ ਸੀ) ਆਪਣੇ ਵਿਚ ਸ਼ਾਮਿਲ ਕਰ ਲਿਆ ਅਤੇ ਇਸ ਨੂੰ ਇਸਰਾਇਲ ਦਾ ਭਾਗ ਸਮਝਦਾ ਹੈ। ਭਾਵੇਂ ਅੰਤਰ-ਰਾਸ਼ਟਰੀ ਸਮੂਦਾਇ ਨੇ ਇਸ ਸੰਯੋਜਨ ਗ਼ੈਰ -ਕਾਨੂੰਨ ਕਰਾਰ ਦਿੱਤਾ ਹੈ ਅਤੇ ਪੂਰਬੀ ਯੂਰੋਸ਼ਲਮ ਨੂੰ ਫ਼ਲਸਤੀਨੀ ਖੇਤਰ ਸਮਝਦਾ ੲੈ ਜਿਸ ਤੇ ਇਸਰਾਇਲ ਨੇ ਸੈਨਿਕ ਕਬਜ਼ਾ ਕਰ ਰਿੱਖਿਆ ਹੈ। ਐਪਰ ਇਸਰਾਇਲ ਸਾਰੇ ਸ਼ਹਿਰ ਨੂੰ 1950 ਦੇ ਯੂਰੋਸ਼ਲਮ ਕਾਨੂੰਨ ਰਾਹੀਂ ਪੂਰਬੀ ਯੂਰੋਸ਼ਲਮ ਦੇ ਸੰਯੋਜਨ ਤੋਂ ਬਾਅਦ ਇਸਰਾਇਲ ਦਾ ਭਾਗ ਸਮਝਦਾ ਹੈ।

      ਅੰਕੜਿਆਂ ਸਬੰਧੀ ਫ਼ਲਸਤੀਨੀ ਕੇਂਦਰੀ ਬਿਊਰੋ ਅਨੁਸਾਰ 208,000 ਫ਼ਲਸਤੀਨੀ ਪੂਰਬੀ ਯੂਰੋਸ਼ਲਮ ਵਿਚ ਰਹਿੰਦੇ ਹਨ ਜਿਸਨੂੰ ਭਵਿੱਖ ਦੇ ਫ਼ਲਸਤੀਨੀ ਰਾਜ ਦੀ ਰਾਜਧਾਨੀ ਬਣਾਇਆ ਜਾਣਾ ਹੈ।

      ਇਸਰਾਇਲੀ ਸਰਕਾਰ ਦੀਆਂ ਸਾਰੀਆਂ ਬ੍ਰਾਂਚਾਂ ਯੂਰੋਸ਼ਲਮ ਵਿਚ ਸਥਿਤ ਹਨ ਜਿਸ ਵਿਚ ਨੇਸਸੈਟ (ਇਸਰਾਇਲੀ ਸੰਸਦ), ਪ੍ਰਧਾਨ ਮੰਤਰੀ ਅਤੇ ਪ੍ਰੈਜ਼ੀਡੈਂਟ ਦੀ ਰਿਹਾਇਸ਼ਗਾਹ ਅਤੇ ਸੁਪਰੀਮ ਕੋਰਟ ਸ਼ਾਮਿਲ ਹਨ। ਯੂਰੋਸ਼ਲਮ ਹੈਬਰਿਊ ਯੂਨੀਵਰਸਿਟੀ ਅਤੇ ਪੁਸਤਕ ਮੰਦਰ ਸਹਿਤ ਇਸਰਾਇਲੀ ਅਜਾਇਬ-ਘਰ ਦਾ ਵੀ ਘਰ ਹੈ। ਯੂਰੋਸ਼ਲਮ ਬਿਬਲੀਕਲ ਚਿੜਿਆ-ਘਰ ਨੂੰ ਨਿਰੰਤਰ ਰੂਪ ਵਿਚ ਇਸਰਾਇਲੀਆਂ ਲਈ ਇਸਰਾਇਲ ਦਾ ਸਿਖਰ ਦਾ ਸੈਲਾਨੀ ਆਕ੍ਰਸ਼ਣ ਮੰਨਿਆ ਜਾਂਦਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.