ਲਵੇਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਵੇਰੀ (ਵਿ,ਇ) ਸੱਜਰ ਸੂਈ ਮੱਝ, ਗਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲਵੇਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲਵੇਰੀ ਸੰਸਕ੍ਰਿਤ ਦੇ ਸ਼ਬਦ ‘ਲੇਪ:’ ਦਾ ਇਕ ਅਰਥ ‘ਭੋਜਨ ’ ਹੈ। ਪਸ਼ੂ ਦਾ ਦੁਧ ਨਾ ਕੇਵਲ ਉਸ ਦੇ ਬਚਿਆਂ ਵਾਸਤੇ ਬਲਕਿ ਮਨੁੱਖ ਵਾਸਤੇ ਵੀ ਉਤਮ ਭੋਜਨ ਹੈ। ‘ਲੇਪ ’ ਸ਼ਬਦ ਦਾ ਪ੍ਰਾਕ੍ਰਿਤ ਰੂਪ ‘ਲੇਵ’ ਹੈ, ਜਿਸ ਤੋਂ ‘ਲੇਵਾ ’ ਵਿਕਸਿਤ ਹੋਇਆ ਹੈ। ‘ਲੇਵਾ’ ਮਾਦਾ ਪਸ਼ੂ ਦਾ ਥਣਾਂ ਉਪਰਲਾ ਉਹ ਅੰਗ ਹੈ, ਜਿਸ ਵਿਚ ਦੁਧ ਸੰਗ੍ਰਹਿਤ ਰਹਿੰਦਾ ਹੈ। ਇਸੇ ਲੇਵਾ ਤੋਂ ‘ਲਵੇਰੀ’ ਅਰਥਾਤ ‘ਲੇਵੇ’ ਵਾਲੀ ਜਿਸ ਦਾ ਮਤਲਬ ਹੈ ‘ਦੁਧ ਦੇਣ ਵਾਲੀ’ ਵਿਕਸਿਤ ਹੋਇਆ ਹੈ। ਫ਼ਰੀਦ ਸਾਹਿਬ ਦੀ ਬਾਣੀ ਦੇ ਇਕ ਪਦ ‘ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ’ ਵਿਚ ਆਇਆ ‘ਲਿਵਾੜਿ’ ਸ਼ਬਦ ਜੋ ‘ਲਵੇਰੀ’ ਦੇ ਬਹੁਤ ਕਰੀਬ ਹੈ, ਨਿਸ਼ਚਿਤ ਤੌਰ ਤੇ ‘ਲੇਪ’ ਦਾ ਵਿਕ੍ਰਿਤ ਰੂਪ ਹੈ। ਨਿਰਸੰਦੇਹ ‘ਲਵੇਰੀ’ ਸ਼ਬਦ ਦਾ ਮੂਲ ‘ਲੇਪ’ ਹੀ ਹੈ। ਲਵੇਰੀ, ਦੁਧ ਦੇਣ ਵਾਲੀ ਮਝ , ਗਾਂ ਆਦਿ ਪਸ਼ੂ- ਬਿਨੁ ਅਸਥਨ ਗਊ ਲਵੇਰੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First