ਲੋਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਈ (ਨਾਂ,ਇ) ਉੱਤੇ ਓੜ੍ਹਨ ਵਾਲੀ ਗਰਮ ਚਾਦਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੋਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਈ [ਨਾਂਇ] ਬੁੱਕਲ ਮਾਰਨ ਵਾਲ਼ੀ ਗਰਮ ਚਾਦਰ , ਛੋਟਾ ਕੰਬਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੋਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੋਈ* (ਸੰ.। ਸੰਸਕ੍ਰਿਤ ਲੋਕ=ਜਗਤ। ਆਦਮੀ) ੧. ਲੋਕ , ਜਗਤ। ਯਥਾ-‘ਤਿਹੁ ਲੋਈ ਜਗਤ ਪਿਤ ਦਾਤਾ ਰਾਮ’।

੧. ਲੋਕੀ , ਜਗਤ ਵਿਚ ਰਹਿਣ ਵਾਲੇ। ਯਥਾ-‘ਲੋਇਣ ਲੋਈ ਡਿਠੁ’। ਨੇਤਰੀ ਸਾਰੇ ਲੋਕੀ ਮੈਂ ਦੇਖੇ ਹਨ।    ਦੇਖੋ, ‘ਲੋਇਣ ਲੋਈ’

੨. (ਦੇਖੋ, ਲੋਇ ੪। ਲੋ ਵਾਲਾ) ਪ੍ਰਕਾਸ਼ ਰੂਪ ਪਰਮਾਤਮਾ , ਪਰਮੇਸ਼ਰ। ਯਥਾ-‘ਦੁਨੀਆ ਦੋਸੁ ਰੋਸੁ ਹੈ ਲੋਈ’। ਪਰਮੇਸ਼ਰ ਨਾਲ ਰੁੱਸਣ ਦਾ ਦੋਸ਼ ਦੁਨੀਆਂ ਦੇ ਸਿਰ ਹੈ।

੩. ਭਗਤ ਕਬੀਰ ਜੀ ਦੀ ਇਸਤ੍ਰੀ ਦਾ ਨਾਮ ਬੀ -ਲੋਈ- ਦੱਸਦੇ ਹਨ। ਯਥਾ-‘ਕਹਤੁ ਕਬੀਰ ਸੁਨਹੁ ਰੇ ਲੋਈ’।

੪. (ਦੇਖੋ, ਲੋਇ ੪.) ਚਮਕ।      ਦੇਖੋ,‘ਲੋਇਣ ਲੋਈ’

----------

* ਪੰਜਾਬੀ ਵਿਚ ਲੋਈ, ਉੱਨ ਦੀ ਦੂਹਰੀ ਚਾਦਰ ਨੂੰ ਬੀ ਕਹਿੰਦੇ ਹਨ। ਉਸ ਦਾ ਮੂਲ ਸੰਸਕ੍ਰਿਤ ਪਦ ਹੈ -ਲੋਮੀਅ- ਉੱਨ ਦੀ ਬਣੀ ਹੋਈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.