ਵਾਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਸ (ਨਾਂ,ਪੁ) ਕਿਸੇ ਦੀ ਮੌਤ ਪਿੱਛੋਂ ਉਸ ਦੀ ਜਾਇਦਾਦ ਦਾ ਕਾਨੂੰਨੀ ਵਾਰਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਸ [ਨਾਂਪੁ] ਕਿਸੇ ਦੇ ਮਰਨ ਪਿੱਛੋਂ ਉਸ ਦੀ ਜਾਇਦਾਦ ਦਾ ਕਨੂੰਨੀ ਤੌਰ’ਤੇ ਮਾਲਕ , ਉੱਤਰ-ਅਧਿਕਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਾਰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Heir_ਵਾਰਸ: ਉਹ ਵਿਅਕਤੀ ਜੋ ਨਿਰਵਸੀਅਤੀ ਕਾਨੂੰਨ ਅਧੀਨ ਮਿਰਤਕ ਦੀ ਸੰਪਤੀ , ਖ਼ਾਸ ਕਰਕੇ ਅਚੁੱਕਵੀਂ ਸੰਪਤੀ ਹਾਸਲ ਕਰਨ ਦਾ ਹੱਕਦਾਰ ਹੁੰਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਉਸ ਨੂੰ Heir at law, Legal heir (ਕਾਨੂੰਨੀ ਵਾਰਸ) lawful heir (ਕਾਨੂੰਨ-ਪੂਰਨ ਵਾਰਸ) ਵੀ ਕਿਹਾ ਜਾਂਦਾ ਹੈ।

       ਅਨੁਰਾਗ ਬਾਲਾ ਮਲਿਕ ਬਨਾਮ ਦੇਬਾਬ੍ਰਤ ਮਲਿਕ (ਏ ਆਈ ਆਰ 1951 ਐਸ ਸੀ 293) ਵਿਚ ਸਪਸ਼ਟ ਕੀਤਾ ਗਿਆ ਹੈ ਕਿ ‘ਵਾਰਸ ਸ਼ਬਦ ਦੇ ਅਰਥ ਕੇਵਲ ਸੰਤਾਨ ਤਕ ਸੀਮਤ ਨਹੀਂ ਕੀਤੇ ਜਾ ਸਕਦੇ। ਇਸ ਦੇ ਅਰਥਾਂ ਵਿਚ ਉਹ ਸਾਰੇ ਵਿਅਕਤੀ ਆ ਜਾਂਦੇ ਹਨ ਜੋ ਵਿਰਾਸਤ ਦੇ ਕਾਨੂੰਨ ਅਧੀਨ ਕਿਸੇ ਦੀ ਸੰਪਤੀ ਹਾਸਲ ਕਰਨ ਦੇ ਹੱਕਦਾਰ ਹੁੰਦੇ ਹਨ।

       ਗੁਲਜ਼ਾਰਾ ਸਿੰਘ ਬਨਾਮ ਸ਼੍ਰੀਮਤੀ ਤੇਜ ਕੌਰ (ਏ ਆਈ ਆਰ 1961 ਪੰਜ.288) ਵਿਚ ਪੰਜਾਬ ਉੱਚ ਅਦਾਲਤ ਅਨੁਸਾਰ ‘ਵਾਰਸ ਸ਼ਬਦ ਦੇ ਇਸ ਤਰ੍ਹਾਂ ਖੁਲ੍ਹੇ ਅਤੇ ਵਿਸ਼ਾਲ ਭਾਵ ਵਿਚ ਅਰਥ ਕਢੇ ਜਾਣੇ ਚਾਹੀਦੇ ਹਨ ਤਾਂ ਜੋ ਉਸ ਵਿਚ ਉਹ ਸਾਰੇ ਆ ਜਾਣ ਜਿਨ੍ਹਾਂ ਉਤੇ ਮਿਰਤਕ ਦੀ ਸੰਪਤੀ ਉਤਰਦੀ ਹੈ।

       ਹਿੰਦੂ ਉੱਤਰ ਅਧਿਕਾਰ ਐਕਟ, 1956 ਦੀ ਧਾਰਾ 3 (ਕ) ਵਿਚ ਦਿੱਤੀ ਪਰਿਭਾਸ਼ਾ ਅਨੁਸਾਰ ਵਾਰਸ ਦਾ ਮਤਲਬ ਹੈ, ਨਰ ਹੋਵੇ ਜਾਂ ਨਾਰੀ, ਜੋ ਨਿਰਵਸੀਅਤ ਵਿਅਕਤੀ ਦੀ ਸੰਪਤੀ ਦਾ ਉੱਤਰਅਧਿਕਾਰੀ ਹੋਣ ਦਾ ਹੱਕਦਾਰ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.