ਸ਼ਗਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਗਨ (ਨਾਂ,ਪੁ) ਵਿਆਹ ਸੰਬੰਧੀ ਇੱਕ ਰਸਮ; ਸ਼ੁਭ ਅਵਸਰ ਸਮੇਂ ਦਿੱਤਾ ਜਾਣ ਵਾਲਾ ਗਹਿਣਾ, ਕੱਪੜਾ, ਧਨ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਗਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਗਨ : ਇਹ ਸਾਰੇ ਮੰਗਲ-ਕਾਰਜਾਂ ਨਾਲ ਸਬੰਧਤ ਰੀਤਾਂ-ਰਸਮਾਂ, ਲੈਣ-ਦੇਣ ਆਦਿ ਲਈ ਸਾਮੂਹਿਕ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਮੰਗਲ ਕਾਰਜ ਸਮੇਂ ਦੋ ਤਰ੍ਹਾਂ ਦੀਆਂ ਰੀਤਾਂ ਕੀਤੀਆਂ ਜਾਂਦੀਆਂ ਹਨ। ਇਕ ਉਹ ਜੋ ਧਰਮ ਸਬੰਧੀ ਹੁੰਦੀਆਂ ਹਨ ਜਿਵੇਂ ਵਿਆਹ ਦੀ ਰਸਮ ਸਮੇਂ ਮੁਸਲਮਾਨਾਂ ਵਿਚ ਨਿਕਾਹ, ਹਿੰਦੂਆਂ ਵਿਚ ਫੇਰੇ ਅਤੇ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਾਵਾਂ ਹਨ। ਇਨ੍ਹਾਂ ਸੰਸਕਾਰਾਂ ਤੋਂ ਇਲਾਵਾ ਕੁਝ ਹੋਰ ਵੀ ਰਸਮਾਂ ਹਨ ਜਿਨ੍ਹਾਂ ਦਾ ਸਬੰਧ ਸੰਸਕ੍ਰਿਤੀ ਨਾਲ ਹੈ ਅਤੇ ਇਹ ਹਰ ਜਾਤੀ, ਕਬੀਲੇ ਆਦਿ ਲਈ ਵੱਖਰੀਆਂ ਹਨ। ਇਨ੍ਹਾਂ ਨੂੰ ਸ਼ਗਨ ਕਿਹਾ ਜਾਂਦਾ ਹੈ। ਇਹ ਰੀਤਾਂ ਵਧੇਰੇ ਕਰਕੇ ਸੁਹਿਰਦ ਟੂਣੇ ਉਤੇ ਆਧਾਰਿਤ ਹਨ ਅਤੇ ਬਦਰੂਹਾਂ ਨੂੰ ਭਜਾਉਣ ਲਈ, ਵਾਤਾਵਰਨ ਤੇ ਦ੍ਰਿਸ਼ਟਮਾਨ ਦੀ ਸ਼ੁਧਤਾ ਕਾਇਮ ਰਖਣ ਦੇ ਦੂਹਰੇ ਮੰਤਵ ਨਾਲ ਕੀਤੀਆਂ ਜਾਂਦੀਆਂ ਹਨ। ਦੇਵਤਿਆਂ ਦੀ ਪ੍ਰਸੰਨਤਾ ਅਤੇ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਪ੍ਰਸ਼ਾਦ ਆਦਿ ਵੰਡਿਆ ਜਾਂਦਾ ਹੈ। ਇਸੇ ਤੋਂ ਇਹ ਰਸਮਾਂ-ਰੀਤਾਂ ਅਤੇ ਇਨ੍ਹਾਂ ਨਾਲ ਸਬੰਧਤ ਕਰਮ ਕਾਂਡ ਵੀ ਸ਼ਗਨ ਅਖਵਾਉਣ ਲੱਗੇ। ਮੰਗਲ ਕਾਰਜ ਸਮੇਂ ਜੋ ਸੁਗਾਤ ਜਾਂ ਰੁਪਏ ਭੇਟ ਕੀਤੇ ਜਾਂਦੇ ਹਨ, ਉਸ ਨੂੰ ਵੀ ਸ਼ਗਨ ਕਿਹਾ ਜਾਂਦਾ ਹੈ। ਵਿਆਹ, ਮੰਗਣੀ ਜਾਂ ਹੋਰ ਅਜਿਹੇ ਕਿਸੇ ਵੀ ਅਵਸਰ ਤੇ ਭੇਟ ਕੀਤੇ ਜਾਣ ਵਾਲੇ ਪੈਸਿਆਂ ਨੂੰ ਸ਼ਗਨ ਕਹਿੰਦੇ ਹਨ। ਇਨ੍ਹਾਂ ਰਸਮਾਂ ਨੂੰ ਧਾਰਮਿਕ ਰੰਗਣ ਦੇਣ ਲਈ ਹਿੰਦੂ ਪਾਂਧੇ ਨੂੰ ਅਤੇ ਸਿੱਖ ਭਾਈ ਨੂੰ ਬੁਲਾਉਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-03-16-57, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2 : 421

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.