ਸ਼ੁਲਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੁਲਕ [ਨਾਂਪੁ] ਕਰ, ਟੈਕਸ, ਡਿਊਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ੁਲਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sulk_ਸ਼ੁਲਕ : ਵਰਤਮਾਨ ਹਿੰਦੀ ਰੂਪ ਵਿਚ ਲਿਖੇ ਜਾ ਰਹੇ ਕਾਨੂੰਨ ਵਿਚ ਸ਼ੁਲਕ ਅੰਗਰੇਜ਼ੀ ਦੇ ਸ਼ਬਦ duty ਅਰਥਾਤ ਮਸੂਲ ਦੇ ਭਾਵ ਵਿਚ ਵਰਤਿਆ ਜਾ ਰਿਹਾ ਹੈ। ਲੇਕਿਨ ਪੁਰਾਣੇ ਹਿੰਦੂ ਕਾਨੂੰਨ ਵਿਚ ਇਹ ਸ਼ਬਦ ਵਿਆਹ ਵਿਚ ਕੰਨਿਆਂ ਦੇ ਬਦਲ ਵਿਚ ਪ੍ਰਾਪਤ ਕੀਤੀ ਰਕਮ ਲਈ ਵਰਤਿਆ ਜਾਂਦਾ ਸੀ। ਮਿਤਾਕਸ਼ਰਾ ਅਨੁਸਾਰ ਇਹ ਗ੍ਰੈਚੂਇਟੀ ਦੀ ਰਕਮ ਸੀ ਜਿਸ ਲਈ ਕੰਨਿਆਂ ਵਿਆਹ ਵਿਚ ਦਿੱਤੀ ਜਾਂਦੀ ਸੀ। ਮਯੂਖ ਅਨੁਸਾਰ ਸ਼ੁਲਕ ਦਾ ਮਤਲਬ ਉਹ ਰਕਮ ਸੀ ਜੋ ਘਰੋਗੀ ਵਰਤੋਂ ਦੇ ਭਾਂਡੇ ਟੀਂਡੇ , ਭਾਰ ਢੋਣ ਵਾਲੇ ਜਾਨਵਰਾਂ, ਦੋਧਲ ਪਸ਼ੂਆਂ ਜਾਂ ਗਹਿਣਿਆਂ ਲਈ ਦਿੱਤੀ ਜਾਂਦੀ ਸੀ। ਹਿੰਦੂ ਕਾਨੂੰਨ ਦਾ ਮਦਰਾਸ ਸਕੂਲ ਮਯੂਖ ਦੁਆਰਾ ਦਿੱਤੀ ਵਿਆਖਿਆ ਨੂੰ ਮਾਨਤਾ ਦਿੰਦਾ ਹੈ। ਮਿਥਲਾ ਸ਼ਾਖਾ ਅਨੁਸਾਰ ਸ਼ੁਲਕ ਉਸ ਸੰਪਤੀ ਦਾ ਨਾਂ ਸੀ ਜੋ ਕੰਨਿਆਂ ਆਪਣੇ ਵਿਆਹ ਦੇ ਸਮੇਂ ਪ੍ਰਾਪਤ ਕਰਦੀ ਸੀ ਜਦੋਂ ਉਹ ਵਿਆਹ ਅਪਰਵਾਨਤ ਰੂਪ ਵਿਚ ਕੀਤਾ ਜਾਂਦਾ ਸੀ।

       ਦਾਯ ਭਾਗ ਅਨੁਸਾਰ ਲਾੜੀ ਨੂੰ ਆਪਣੇ ਪਤੀ ਦੇ ਘਰ ਜਾਣ ਲਈ ਪ੍ਰੇਰਤ ਕਰਨ ਲਈ ਦਿੱਤੇ ਉਪਹਾਰ ਨੂੰ ਸ਼ੁਲਕ ਕਿਹਾ ਜਾਂਦਾ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.