ਸਤਨਾਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਨਾਜਾ (ਨਾਂ,ਪੁ) ਸੱਤ ਪ੍ਰਕਾਰ ਦਾ ਰਲਾਇਆ ਅਨਾਜ, ਚੌਲ, ਮੂੰਗੀ, ਮਾਂਹ, ਕਣਕ, ਸਰ੍ਹੋਂ, ਤਿਲ, ਜੌਂ ਆਦਿ...


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਤਨਾਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਨਾਜਾ [ਨਾਂਪੁ] ਸੱਤ ਅਨਾਜਾਂ ਦਾ ਮਿਸ਼ਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਨਾਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਨਾਜਾ ਸੰਗ੍ਯਾ—ਸੱਤ (ਸਪ੍ਤ) ਅੰਨਾਂ ਦਾ ਇਕੱਠ. ਸਪ੍ਤਧਾਨ੍ਯ. ਸੱਤ ਪ੍ਰਕਾਰ ਦੇ ਅਨਾਜ. ਸਪ੍ਤਾਂਨੱ. ਚਾਵਲ , ਮੂੰਗੀ , ਕਣਕ , ਮਾਲਕੰਗਨੀ, ਤਿਲ , ਜੌਂ , ਛੋਲੇ. “ਤੇਲ ਮਾਂਹ ਸਤਨਾਜ ਮੰਗਾਇ.” (ਗੁਪ੍ਰਸੂ) ਕਾਤ੍ਯਾਯਨ ਰਿਖੀ ਨੇ ਸਤਨਾਜਾ ਲਿਖਿਆ ਹੈ— ਧਾਨ , ਮੂੰਗੀ, ਮਾਂਹ, ਕਣਕ, ਸਰਸੋਂ, ਤਿਲ, ਜੌਂ. ਕਈ ਗ੍ਰਹਾਂ ਲਈ ਇਸ ਦੇ ਦਾਨ ਦੀ ਵਿਧਿ ਲਿਖੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਨਾਜਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਤਨਾਜਾ : ਅਨਾਜ ਦੀਆਂ ਸੱਤ ਕਿਸਮਾਂ ਰਲਾ ਕੇ ਬਣੀ ਸਮੱਗਰੀ ਨੂੰ ਸਤਨਾਜਾ ਕਹਿੰਦੇ ਹਨ। ਇਸ ਵਿਚ ਚੌਲ, ਮੂੰਗੀ, ਮਾਂਹ, ਕਣਕ, ਸਰ੍ਹੋਂ, ਤਿਲ ਤੇ ਜੌਂ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਸੱਤ ਤਰ੍ਹਾਂ ਦੇ ਅਨਾਜ ਨੂੰ ਸਤਨਾਜਾ ਕਿਹਾ ਜਾ ਸਕਦਾ ਹੈ। ਸੱਤ ਘਰਾਂ ਤੋਂ ਇਕੱਠਾ ਕੀਤਾ ਆਟਾ ਵੀ ਸਤਨਾਜਾ ਹੀ ਅਖਵਾਉਂਦਾ ਹੈ।

        ਸਤਨਾਜੇ ਦਾ ਟੂਣੇ ਅਤੇ ਰੀਤਾਂ-ਰਸਮਾਂ ਵਿਚ ਵਿਸ਼ੇਸ਼ ਮਹੱਤਵ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਕਿਸੇ ਇਨਸਾਨ ਦੇ ਗ੍ਰਹਿਆਂ ਦਾ ਯੋਗ ਅਸ਼ੁਭ ਹੋਵੇ ਤਾਂ ਉਹ ਆਪਣੇ ਭਾਰ ਦੇ ਬਰਾਬਰ ਸਤਨਾਜਾ ਦਾਨ ਕਰੇ। ਇਸ ਨਾਲ ਗ੍ਰਹਿ ਦਾ ਬੁਰਾ ਅਸਰ ਟਲ ਜਾਂਦਾ ਹੈ। ਸ਼ਨਿੱਚਰ ਗ੍ਰਹਿ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਸਤਨਾਜੇ ਦੇ ਨਾਲ ਸਰ੍ਹੋਂ ਤੇ ਤੇਲ ਦਾ ਵੀ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਸਖ਼ਤ ਬੀਮਾਰ ਹੋਵੇ ਅਤੇ ਬਚਣ ਦੀ ਆਸ ਨਾ ਹੋਵੇ ਤਾਂ ਤੁਲਾਦਾਨ ਕੀਤਾ ਜਾਂਦਾ ਹੈ ਅਤੇ ਉਸ ਨੂੰ ਚਾਂਦੀ ਤੇ ਸਤਨਾਜੇ ਨਾਲ ਤੋਲਿਆ ਜਾਂਦਾ ਹੈ। ਕਈ ਲੋਕ ਰੋਗੀ ਨੂੰ ਤਾਂਬੇ ਤੇ ਸੱਤ ਪ੍ਰਕਾਰ ਦੇ ਅੰਨਾਂ ਨਾਲ ਤੋਲਦੇ ਹਨ। ਇਹ ਸਤਨਾਜਾ ਡੰਗੋਤਰੇ ਨੂੰ ਦਾਨ ਕਰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਵਿਚ ਜੰਮੇ ਬੱਚੇ ਨੂੰ ਬੁਰੇ ਅਸਰ ਤੋਂ ਬਚਾਉਣ ਲਈ, ਹਰ ਸੰਗਰਾਂਦ ਵਾਲੇ ਦਿਨ ਸਤਨਾਜੇ ਨਾਲ ਤੋਲਿਆ ਜਾਵੇ। ਜੇਕਰ ਕਿਸੇ ਨੂੰ ਬੁਰੀ ਆਤਮਾ ਦੀ ਪਕੜ ਹੋਵੇ ਤਾਂ ਉਹ ਚੌਰਾਹੇ ਵਿਚ ਇਸ਼ਨਾਨ ਕਰ ਕੇ ਸਤਨਾਜੇ ਦਾ ਭਰਿਆ ਕੁੰਭ ਭੰਨੇ ਤਾਂ ਇਹ ਧਾਰਨਾ ਹੈ ਕਿ ਭੂਤ-ਪ੍ਰੇਤ ਪਿੰਡ ਛੱਡ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-13-03-37-45, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2:456; ਮ. ਕੋ.

ਸਤਨਾਜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਤਨਾਜਾ, ਪੁਲਿੰਗ : ੧. ਸੱਤ ਅਨਾਜਾਂ ਦੀ ਮਿਲਾਵਟ, ਧਾਨ ਮੂੰਗੀ ਮਹਾਂ ਕਣਕ ਸਰ੍ਹੋਂ ਤਿਲ ਅਤੇ ਜੰਵਾਂ ਦਾ ਇਕੱਠ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-37-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.