ਸਮਦਰਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਦਰਸੀ. ਸੰ. समदर्शिन्. ਵਿ—ਸਮਦ੍ਰ੄਍ਾ. ਇਕਸਾਰ ਸਭ ਨੂੰ ਦੇਖਣ ਵਾਲਾ. “ਸੋ ਸਮਦਰਸੀ ਤਤੁ ਕਾ ਬੇਤਾ.” (ਸੁਖਮਨੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਦਰਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਮਦਰਸੀ: ਸਿੱਖ-ਧਰਮ ਵਿਚ ਇਹ ਵਿਸ਼ੇਸ਼ਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਵੈਰੀ ਅਤੇ ਮਿਤਰ ਨੂੰ ਇਕ-ਸਮਾਨ ਵੇਖਣ ਵਾਲਾ ਹੋਵੇ। ‘ਸੁਖਮਨੀਬਾਣੀ ਵਿਚ ‘ਬ੍ਰਹਮ-ਗਿਆਨੀ ’ (ਵੇਖੋ) ਨੂੰ ‘ਸਮਦਰਸੀ’ ਕਿਹਾ ਗਿਆ ਹੈ— ਸੋ ਸਮਦਰਸੀ ਤਤੁ ਕਾ ਬੇਤਾ ਗੁਰਬਾਣੀ ਵਿਚ ਇਸ ਨੂੰ ‘ਸਮਦ੍ਰਿਸਟਾ’ ਵੀ ਕਿਹਾ ਗਿਆ ਹੈ — ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ

            ਸਿੱਖ-ਧਰਮ ਦੇ ਅਰਦਾਸ ਵਿਚ ‘ਸਰਬੱਤ ਕਾ ਭਲਾ ’ ਇਸੇ ਭਾਵਨਾ ਦਾ ਬੋਧਕ ਹੈ ਕਿਉਂਕਿ ‘ਸਰਬੱਤ’ ਸ਼ਬਦ ਵਿਚ ਮਿਤਰ, ਵੈਰੀ, ਨਿੰਦਕ , ਹਿਤੂ, ਊਚ, ਨੀਚ ਆਦਿ ਸਭ ਸਮਾ ਜਾਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਮਦਰਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਮਦਰਸੀ (ਗੁ.। ਸੰਸਕ੍ਰਿਤ ਸਮਦਰ ਸਨ) ਇੱਕੋ ਜਿਹਾ ਸਾਰੇ ਦੇਖਣ ਵਾਲਾ। ਯਥਾ-‘ਸੋ ਸਮਦਰਸੀ ਤਤ ਕਾ ਬੇਤਾ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਮਦਰਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਦਰਸੀ, ਵਿਸ਼ੇਸ਼ਣ : ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-02-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.