ਸਾਂਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਸੀ (ਨਾਂ,ਪੁ) ਇੱਕ ਜ਼ਰਾਇਮ ਪੇਸ਼ਾ ਕੌਮ ਜਾਂ ਉਹਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਸੀ. ਇੱਕ ਨੀਚ ਜਾਤਿ, ਜੋ ਜਰਾਇਮਪੇਸ਼ਾ ਅਤੇ ਖ਼ਾਨਹ ਬਦੋਸ਼ ਹੈ. ਇਹ ਹਿੰਦੋਸਤਾਨ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਭੀ ਪਾਈ ਜਾਂਦੀ ਹੈ. ਕਿਤਨੇ ਵਿਦ੍ਵਾਨਾਂ ਦਾ ਖਿਆਲ ਹੈ ਕਿ ਸਿਕੰਦਰ ਆਜ਼ਮ ਦੀ ਫੌਜ ਦੇ ਕੁਝ ਯੂਨਾਨੀਆਂ ਵਿੱਚੋਂ, ਜੋ ਭਾਰਤ ਵਿੱਚ ਰਹਿ ਪਏ, ਇਹ ਜਾਤਿ ਨਿਕਲੀ ਹੈ. ਜੱਟਾਂ ਦੀ ਸਾਂਹਸੀ ਜਾਤਿ ਇਸ ਤੋਂ ਵੱਖ ਹੈ. ਦੇਖੋ, ਸਾਂਹਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਂਸੀ : ਇਹ ਇਕ ਖ਼ਾਨਾ–ਬਦੋਸ਼ ਜਾਤੀ ਦਾ ਨਾਂ ਹੈ। ਇਹ ਲੋਕ ਇਕ ਥਾਂ ਤੋਂ ਦੂਜੀ ਥਾਂ ਤੋਂ ਦੂਜੀ ਥਾਂ ਫਿਰਦੇ ਰਹਿੰਦੇ ਹਨ। ਇਹ ਹਿੰਦੁਸਤਾਨ ਤੋਂ ਬਾਹਰ ਵੀ ਕਈ ਥਾਵਾਂ ਤੇ ਮਿਲਦੇ ਹਨ। ਕਈ ਵਿਦਵਾਨਾਂ ਦੇ ਵਿਚਾਰ ਵਿਚ ਇਹ ਸਿਕੰਦਰ ਮਹਾਨ ਦੀ ਫ਼ੌਜ ਦੇ ਯੂਨਾਨੀਆਂ ਦੀ ਔਲਾਦ ਹਨ ਜੋ ਭਾਰਤ ਵਿਚ ਰਹਿ ਗਏ ਸਨ। ਪਰ ਅੱਜ ਕੱਲ੍ਹ ਵਿਚ ਵਿਚਾਰ ਗ਼ਲਤ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਪਿੱਛਾ ਮਾਰਵਾੜ ਅਤੇ ਅਜਮੇਰ ਦਾ ਦੱਸਿਆ ਜਾਂਦਾ ਹੈ। ਇਹ ਆਪਣੇ ਆਪ ਨੂੰ ਭਰਤਪੁਰ ਦੇ ਸਾਂਸੀ ਮਲ ਦੀ ਨਸਲ ਵਿਚੋਂ ਮੰਨਦੇ ਹਨ, ਜਿਸ ਨੂੰ ਆਪਣਾ ਗੁਰੂ ਮੰਨਦੇ ਹਨ। ਇਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਜਰਾਇਮ ਪੇਸ਼ਾ ਸਮਝਿਆ ਜਾਂਦਾ ਹੈ।

          ਹ. ਪੁ. –ਮ. ਕੋ. ; ਪੰ. ਕਾ. ਇਬੈਟਸਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਂਸੀ : ਪੰਜਾਬ ਦਾ ਇਕ ਖ਼ਾਨਾਬਦੋਸ਼ ਕਬੀਲਾ ਜਿਹੜਾ ਇਕ ਥਾਂ ਤੋਂ ਦੂਜੀ ਥਾਂ ਫਿਰਦਾ ਮਿਲਦਾ ਹੈ। ਪੰਜਾਬ ਵਿਚ ਇਹ ਲੋਕ ਅੰਮ੍ਰਿਤਸਰ ਅਤੇ ਲੁਧਿਆਣੇ ਵਿਚ ਅਤੇ ਪਾਕਿਸਤਾਨੀ ਪੰਜਾਬ ਵਿਚ ਲਾਹੌਰ ਅਤੇ ਗੁਜਰਾਤ ਦੇ ਇਲਾਕੇ ਵਿਚ ਕਾਫ਼ੀ ਗਿਣਤੀ ਵਿਚ ਮਿਲਦੇ ਹਨ। ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਵੀ ਸਾਂਸੀ ਕਾਫ਼ੀ ਹਨ।

        ਇਹ ਆਪਣੇ ਆਪ ਨੂੰ ਭਰਤਪੁਰ ਦੇ ਸਾਂਸੀ ਮਲ ਦੀ ਕੁਲ ਵਿਚੋਂ ਮੰਨਦੇ ਹਨ। ਸਾਂਸੀਆਂ ਦੀ ਉਤਪਤੀ ਬਾਰੇ ਵੱਖ ਵੱਖ ਵਿਚਾਰਧਾਰਾਵਾਂ ਮਿਲਦੀਆਂ ਹਨ। ਕਈ ਵਿਦਵਾਨਾਂ ਦੇ ਵਿਚਾਰ ਅਨੁਸਾਰ ਇਹ ਸਿਕੰਦਰ ਮਹਾਨ ਦੀ ਫ਼ੌਜ ਦੇ ਉਨ੍ਹਾਂ ਯੂਨਾਨੀਆਂ ਦੀ ਔਲਾਦ ਹਨ ਜੋ ਭਾਰਤ ਵਿਚ ਰਹਿ ਗਏ ਸਨ। ਸਾਂਸੀਆਂ ਦੇ ਮੇਲੇ ਅਤੇ ਤਿਉਹਾਰ ਆਮ ਕਰਕੇ ਪੰਜਾਬੀਆਂ ਵਾਲੇ ਹਨ ਪਰ ਕੁਝ ਉਤਸਵ ਉਹ ਵੱਖਰੇ ਢੰਗ ਨਾਲ ਮਨਾਉਂਦੇ ਹਨ। ਇਨ੍ਹਾਂ ਦੀ ਬੋਲੀ ਪੰਜਾਬ ਦੇ ਵਸਨੀਕਾਂ ਵਾਲੀ ਹੀ ਹੈ ਪਰੰਤੂ ਫਿਰ ਵੀ ਇਹ ਆਪਸ ਵਿਚ ਅਜਿਹੀ ਬੋਲੀ ਬੋਲਦੇ ਹਨ ਜਿਸ ਨੂੰ ਸਿਰਫ਼ ਆਪ ਹੀ ਸਮਝ ਸਕਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-01-06-19, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ.; ਮ. ਕੋ; ਪੰ. ਵਿ. ਕੋ.-4

ਸਾਂਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਂਸੀ, ਪੁਲਿੰਗ : ਸਾਂਹਸੀ, ਸਹਿੰਸੀ, ਇੱਕ ਜੁਰਾਇਮ ਪੇਸ਼ਾ ਕੌਮ, ਇਸ ਕੌਮ ਦਾ ਕੋਈ ਬੰਦਾ

–ਸਾਂਸਿਆਣੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-04-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.