ਸਾਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹ (ਨਾਂ,ਪੁ) ਸੁਆਸ; ਦਮ; ਪ੍ਰਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹ [ਨਾਂਪੁ] ਫੇਫੜਿਆਂ ਵਿੱਚ ਲਿਜਾਈ ਗਈ ਅਤੇ ਬਾਹਰ ਕੱਢੀ ਹਵਾ , ਸਵਾਸ, ਦਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹ. ਸੰਗ੍ਯਾ—ਸ੍ਵਾਸ. ਦਮ. “ਲੇਖੈ ਸਾਹ ਲਵਾਈਅਹਿ.” (ਸ੍ਰੀ ਮ: ੧) ੨ ਫ਼ਾ ਸ਼ਾਹ. ਬਾਦਸ਼ਾਹ. “ਸਭਿ ਤੁਝਹਿ ਧਿਆਵਹਿ, ਮੇਰੇ ਸਾਹ.” (ਧਨਾ ਮ: ੪) ੩ ਸ਼ਾਹੂਕਾਰ. “ਸਾਹ ਚਲੇ ਵਣਜਾਰਿਆ.” (ਮ: ੨ ਵਾਰ ਸਾਰ) ੪ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖ਼ਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫ ਸ੍ਵਾਮੀ. ਪਤਿ। ੬ ਸੰ. साह. ਵਿ—ਪ੍ਰਬਲ. ਜੋਰਾਵਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਹ (ਸੰ.। ਫ਼ਾਰਸੀ ਸ਼ਾਹ) ਸ਼ਾਹੂਕਾਰ। ਯਥਾ-‘ਸਾਹੁ ਸਦਾਏ ਸੰਚਿ ਧਨੁ ’।

੨. (ਸੰਸਕ੍ਰਿਤ ਸ਼੍ਵਾਸ) ਸ੍ਵਾਸ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਹ, ਪੁਲਿੰਗ : ਸਾਸ ਸੁਆਸ, ਦਮ (ਲਾਗੂ ਕਿਰਿਆ : ਆਉਣਾ, ਕੱਢਣਾ, ਛੱਡਣਾ, ਲੈਣਾ)

–ਸਾਹ ਉਖੜਨਾ, ਮੁਹਾਵਰਾ : ਸਾਹ ਉਲਟਣਾ, ਸਾਹ ਦਾ ਬਾਕਾਇਦਾ ਨਾ ਚੱਲਣਾ, ਹੌਂਕਣਾ

–ਸਾਹ ਉੱਤੇ ਚੜ੍ਹਾੳਣਾ, ਮੁਹਾਵਰਾ : ਹਠ-ਜੋਗੀਆਂ ਦਾ ਸਾਹ ਨੂੰ ਰੋਕ ਕੇ ਸਮਾਧ ਅਵਸਥਾ ਵਿੱਚ ਹੋ ਜਾਣਾ

–ਸਾਹ ਉਪਜਾਂ, (ਸਿਹਤ ਵਿਗਿਆਨ) / ਇਸਤਰੀ ਲਿੰਗ : ਕਾਰਬਨ ਡਾਇਉਕਸਾਈਡ, ਕਾਰਬਨ ਦੇ ਅਣੂ, ਆਬੀ ਬੁਖਾਰਾਤ ਆਦਿ ਜੋ ਸਾਹ ਦੁਆਰਾ ਸਾਡੇ ਅੰਦਰੋਂ ਬਾਹਰ ਨਿਕਲਦੇ ਹਨ

–ਉਪਰਲਾ ਸਾਹ ਉਪਰ ਹੇਠਲਾ ਹੇਠ ਰਹਿ ਜਾਣਾ, ਮੁਹਾਵਰਾ : ਦਮ ਉਖੜਨਾ, ਅਚਾਣਕ ਸਦਮਾ ਹੋਣਾ, ਅਚਾਣਕ ਗਮ ਜਾਂ ਫਿਕਰ ਦੀ ਹਾਲਤ ਵਾਪਰਨਾ

–ਸਾਹ ਉਲਟਣਾ, ਮੁਹਾਵਰਾ : ਸਾਹ ਦੀ ਬਾਕਾਇਦਗੀ ਵਿੱਚ ਫਰਕ ਆਉਣਾ, ਦਮੇ ਦੀ ਹਾਲਤ ਹੋ ਜਾਣਾ, ਸਾਹ ਔਖਾ ਆਉਣਾ, ਦਮ ਉਖੜਨਾ

–ਸਾਹ ਅਟਕਲਣਾ, ਮੁਹਾਵਰਾ : ਸਾਹ ਤੋਂ ਮਲੂਮ ਕਰਨਾ ਕੋਈ ਸੁੱਤਾ ਹੈ ਜਾਂ ਜਾਗਦਾ

–ਅੰਦਰਲਾ ਸਾਹ ਅੰਦਰ ਤੇ ਬਾਹਰਲਾ ਬਾਹਰ ਰਹਿ ਜਾਣਾ, ਮੁਹਾਵਰਾ : ਬਹੁਤ ਡਰਿਆ ਹੋਇਆ ਹੋਣਾ, ਬਹੁਤ ਹੀ ਭੈ ਦੀ ਅਵਸਥਾ ਵਿੱਚ ਹੋਣਾ

–ਸਾਹ ਸੋਧਣਾ, ਮੁਹਾਵਰਾ : ੧. ਲੰਮੇ ਸਾਹ ਲੈਣ ਦਾ ਅਭਿਆਸ ਕਰਨਾ; ੨. ਸਾਹ ਸੋਧਣਾ, ਵਿਆਹ ਦਾ ਦਿਨ ਨਿਯਤ ਕਰਨਾ

–ਸਾਹ ਕੱਢਣਾ, ਮੁਹਾਵਰਾ : ੧. ਸਫ਼ਰ ਜਾਂ ਮਿਹਨਤ ਕਰਦਿਆਂ ਵਿਚੋਂ ਕੁਝ ਚਿਰ ਲਈ ਆਰਾਮ ਲੈਣਾ, ਬਿਸ਼ਰਾਮ ਕਰਨਾ, ਦਮ ਲੈਣਾ; ਸਸਤਾਉਣਾ; ੨. ਬੋਲਣਾ, ਕੁਸਕਣਾ; ੩. ਅੰਦਰ ਖਿੱਚੀ ਹਵਾ ਨੂੰ ਫੇਫੜਿਆਂ ਵਿਚੋਂ ਬਾਹਰ ਕੱਢਣ ਦਾ ਅਮਲ ਜਾਂ ਕਿਰਿਆ

–ਸਾਹ ਕੱਢ ਲੈਣਾ, ਮੁਹਾਵਰਾ : ਐਨਾ ਡਰਾਉਣਾ ਕਿ ਅਗਲਾ ਭੈ ਭੀਤ ਹੋ ਕੇ ਮੁਰਦਾ ਜੇਹਾ ਹੋ ਜਾਵੇ, ਨਿਹੈਤ ਫ਼ਿਕਰ ਵਿੱਚ ਪਾ ਦੇਣਾ

–ਸਾਹ ਖਿੱਚਣਾ, ਮੁਹਾਵਰਾ : ੧. ਸਾਹ ਨੂੰ ਜ਼ੋਰ ਨਾਲ ਅੰਦਰ ਖਿੱਚਣਾ; ੨. ਬਾਹਰਲੀ ਹਵਾ ਨੂੰ ਖਿੱਚ ਕੇ ਫੇਫੜਿਆਂ ਦੇ ਅੰਦਰ ਲੈ ਜਾਣ ਦੀ ਕਿਰਿਆ

–ਸਾਹ ਘਸੀਟਣਾ, ਸਾਹ ਘਸੀਟਣਾ, ਮੁਹਾਵਰਾ : ਦਮ ਰੋਕਣਾ, ਸਾਹ ਰੋਕ ਕੇ ਆਪਣੇ ਆਪ ਨੂੰ ਮੁਰਦਾ ਜ਼ਾਹਰ ਕਰਨਾ, ਘੇਸਲ ਵੱਟ ਲੈਣਾ

–ਸਾਹ ਘੁਟਣਾ, ਮੁਹਾਵਰਾ : ਸਾਹ ਲੈਣਾ ਔਖਾ ਹੋਣਾ

–ਸਾਹ ਘੁੱਟਿਆ ਜਾਣਾ, ਮੁਹਾਵਰਾ : ਦਮ ਰੁਕ ਜਾਣਾ, ਸਾਹ ਦਾ ਮੁਸ਼ਕਲ ਨਾਲ ਆਉਣਾ, ਹਵਾ ਦੇ ਬੰਦ ਹੋਣ ਕਾਰਣ ਸਾਹ ਲੈਣ ਵਿੱਚ ਔਖ ਪੈਦਾ ਹੋਣਾ ਜਾਂ ਤਬੀਅਤ ਦਾ ਵਿਆਕੁਲ ਹੋਣਾ

–ਸਾਹ ਚੱਲਣਾ, ਮੁਹਾਵਰਾ : ਸਾਹ ਦਾ ਅੰਦਰ ਜਾਣਾ ਤੇ ਬਾਹਰ ਆਉਣਾ, ਜੀਊਂਦੇ ਹੋਣਾ

–ਸਾਹ ਚੜ੍ਹਨਾ, ਮੁਹਾਵਰਾ : ਸਾਹ ਫੁੱਲ ਜਾਣਾ, ਹੌਂਕਣ ਲੱਗ ਜਾਣਾ

–ਸਾਹ ਟੁੱਟਣਾ, ਮੁਹਾਵਰਾ : ਸਾਹ ਦਾ ਬਕਾਇਦਾ ਨਾ ਚੱਲਣਾ, ਸਾਹ ਦਾ ਰੁੱਕ ਜਾਣਾ, ਮਰਨ ਲੱਗਣਾ, ਕਬੱਡੀ ਵਿੱਚ ਸਾਹ ਲੈ ਲੈਣਾ

–ਸਾਹ ਨਾ ਕੱਢਣਾ, ਮੁਹਾਵਰਾ : ਖਾਮੋਸ਼ ਰਹਿਣਾ, ਉਫ਼ ਨਾ ਕਰਨਾ, ਬਿਲਕੁਲ ਨਾ ਬੋਲਣਾ

–ਸਾਹ ਨਾਲੀ, (ਸਿਹਤ ਵਿਗਿਆਨ) / ਇਸਤਰੀ ਲਿੰਗ : ਨਾਲੀ ਜਿਸ ਦੁਆਰਾ ਸਾਹ ਅੰਦਰ ਖਿੱਚੀਦਾ ਜਾਂ ਬਾਹਰ ਕੱਢੀਦਾ ਹੈ

–ਸਾਹ ਨਾ ਲੈਣ ਦੇਣਾ, ਮੁਹਾਵਰਾ : ਕੰਮ ਵਿੱਚ ਆਰਾਮ ਨਾ ਲੈਣ ਦੇਣਾ, ਦਬੱਲੀ ਜਾਣਾ

–ਸਾਹ ਪਰਖਣਾ, ਮੁਹਾਵਰਾ : ਸਾਹ ਅਟਕਲਣਾ

–ਸਾਹ ਪੀਣਾ, ਮੁਹਾਵਰਾ : ੧. ਬਹੁਤ ਡਰਾ ਦੇਣਾ; ੨. ਬੇਜਾਨ ਕਰ ਦੇਣਾ; ਮਾਰ ਦੇਣਾ

–ਸਾਹ ਫੁੱਲਣਾ, ਮੁਹਾਵਰਾ : ਦਮ ਚੜ੍ਹ ਜਾਣ; ਹੌਂਕਣਾ

–ਸਾਹ ਮਾਪ, (ਸਿਹਤ ਵਿਗਿਆਨ) / ਪੁਲਿੰਗ : ਫੇਫੜਿਆਂ ਦੀ ਸ਼ਕਤੀ ਜਾਂ ਪਰੀਮਾਣ ਨੂੰ ਮਾਪਣ ਵਾਲਾ ਇੱਕ ਯੰਤਰ

–ਸਾਹ ਰੁਕਣਾ, ਮੁਹਾਵਰਾ : ਦਮ ਬੰਦ ਹੋਣਾ, ਦਮ ਘੁਟਣਾ, ਸਾਹ ਲੈਣ ਵਿੱਚ ਤਕਲੀਫ਼ ਹੋਣਾ

–ਸਾਹ ਲੈਣ ਦੀ ਵਿਹਲ ਨਾ ਹੋਣਾ, ਮੁਹਾਵਰਾ : ਥੋੜੀ ਜਿੰਨੀ ਵਿਹਲ ਵੀ ਨਾ ਹੋਣਾ, ਫੁਰਸਤ ਨਾ ਹੋਣਾ

–ਸਾਹ ਲੈਣਾ, ਮੁਹਾਵਰਾ : ਦਮ ਲੈਣਾ, ਸਸਤਾਉਣਾ, ਆਰਾਮ ਕਰਨਾ, ਕੰਮ ਕਰਦਿਆਂ ਕਰਦਿਆਂ ਕੰਮ ਛਡ ਕੇ ਥਕੇਵਾਂ ਦੂਰ ਕਰਨਾ, ਠਹਿਰਨਾ

–ਸਾਹ ਵਰੋਲਣਾ, ਮੁਹਾਵਰਾ : ਤੰਗੀ ਦੀ ਜ਼ਿੰਦਗੀ ਗੁਜ਼ਾਰਨਾ, ਜ਼ਿੰਦਗੀ ਦੇ ਦਿਨ ਪੂਰੇ ਕਰਨ ਵਾਲੀ ਗੱਲ ਹੋਣਾ, ਬੁੱਢੇ ਆਦਮੀ ਦਾ ਬਹੁੱਤ ਨਖੀਣ ਹੋਣਾ

–ਸਾਹ ਵਿਚ ਸਾਹ ਆਉਣਾ, ਮੁਹਾਵਰਾ : ਜਰਾ ਕੁ ਆਰਾਮ ਪਰਾਪਤ ਹੋਣਾ, ਚੈਨ ਆਉਣਾ, ਫਿਕਰ ਲਹਿਣਾ

–ਸਾਹ ਵਿਚ ਸਾਹ ਲੈਣਾ, ਮੁਹਾਵਰਾ : ਦੂਸਰੇ ਨਾਲ ਇੱਕ ਜਾਨ ਹੋਣਾ, ਦੂਸਰੇ ਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਜਾਣਨਾ

–ਸਾਹੋ ਸਾਹ ਹੋਣਾ, ਮੁਹਾਵਰਾ : ਸਾਹ ਚੜ੍ਹਨਾ, ਬਹੁਤ ਦਮ ਚੜ੍ਹਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-07-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.