ਸਾਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਾ (ਨਾਂ,ਪੁ) ਗ੍ਰਹਿ ਆਦਿ ਦੀ ਕਲਿਆਣਕਾਰੀ ਦਸ਼ਾ ਅਨੁਸਾਰ ਵਿਆਹ ਦਾ ਨਿਸ਼ਚਿਤ ਕੀਤਾ ਦਿਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਾ [ਨਾਂਪੁ] ਵਿਆਹ ਆਦਿ ਦਾ ਨਿਯਤ ਕੀਤਾ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹਾ. ਸੰ. ੎ਵਹ. ਸੁ ਅਹ. ਸੁ (ਚੰਗਾ) ਅਹ (ਦਿਨ) ਹਿੰਦੂਮਤ ਅਨੁਸਾਰ ਗ੍ਰਹ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. “ਸਾਹੌ.” “ਸੰਬਤਿ ਸਾਹਾ ਲਿਖਿਆ.” (ਸੋਹਿਲਾ) “ਸਾਹਾ ਗਣਹਿ ਨ ਕਰਹਿ ਬੀਚਾਰ.” (ਰਾਮ ਅ: ਮ: ੧) ੨ ਵ੍ਯ—ਸੰਬੋਧਨ. ਹੇ ਸ਼ਾਹ ! “ਸਭਨਾ ਵਿਚਿ ਤੂੰ ਵਰਤਦਾ ਸਾਹਾ.” (ਧਨਾ ਮ: ੪) ੨ ਸਾਹ (ਸ੍ਵਾਸ) ਦਾ ਬਹੁ ਵਚਨ. “ਜੇਤੇ ਜੀਅ ਜੀਵਹੀ ਲੈ ਸਾਹਾ.” (ਮ: ੧ ਵਾਰ ਮਾਝ) ੩ ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. “ਸਿਰਿ ਸਾਹਾ ਪਾਤਿਸਾਹੁ.” (ਮ: ੫ ਵਾਰ ਰਾਮ ੨)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਹਾ (ਸੰ.। ਦੇਸ਼ ਭਾਸ਼ਾ। ਸੰਸਕ੍ਰਿਤ ਸੁ+ਅਹਨ ਤੋਂ ਸਾਹਾ) ਲਗਨ , ਵਿਆਹ ਦੀ ਥਿਤ ਤੇ ਸਮਾਂ। ਯਥਾ-‘ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ’ (ਸੰਬਤ) ਬਰਸਾਂ (ਅਨੁਸਾਰ) (ਸਾਹਾ) ਲਗਨ ਲਿਖਿਆ ਗਿਆ ਹੈ ਮਿਲ ਕਰ ਕੇ ਵੈਰਾਗ ਰੂਪ ਤੇਲ ਪਾਓ।

੨. (ਸੰਸਕ੍ਰਿਤ ਸ੍ਵਾਸ) ਸਾਹ , ਦਮ। ਯਥਾ-‘ਜੇਤੇ ਜੀਅ ਜੀਵਹਿ ਲੈ ਸਾਹਾ’।

੩. (ਫ਼ਾਰਸੀ ਸ਼ਾਹ=ਰਾਜਾ) ਰਾਜਿਆਂ ਦੇ। ਯਥਾ-‘ਸਿਰਿ ਸਾਹਾ ਪਾਤਿਸਾਹਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਹਾ, ਪੁਲਿੰਗ :  ੧. ਵਿਆਹ ਦਾ ਨਿਯਤ ਦਿਨਾ; ੨. ਜੋਤਸ਼ ਅਨੁਸਾਰ ਵਿਆਹ ਦਾ ਮਹੂਰਤ; ੩. ਵਿਆਹ, ਕਾਜ (ਲਾਗੂ ਕਿਰਿਆ : ਸੁਧਾਉਣਾ, ਸੋਧਣਾ, ਬੰਨ੍ਹਣਾ)

–ਸਾਹੇ ਚੜ੍ਹਨਾ, ਮੁਹਾਵਰਾ : ਜਨੇਤੇ ਚੜ੍ਹਨਾ; ਵਿਆਹ ਦੀ ਤਿਆਰੀ ਕਰ ਕੇ ਜੰਞ ਵਿੱਚ ਸ਼ਾਮਲ ਹੋਣਾ

–ਸਾਹੇ ਜਾਣਾ, ਮੁਹਾਵਰਾ : ੧. ਕਿਸੇ ਲਾਗੀ ਦਾ ਵਿਆਹ ਪੁਰ ਜਾਣਾ, ੨. ਹਲਵਾਈ ਆਦਿ ਦਾ ਕਿਸੇ ਦੇ ਵਿਆਹ ਦੀ ਮਠਿਆਈ ਆਦਿ ਪਕਾਉਣ ਜਾਣਾ

–ਸਾਹੇ ਬੰਨ੍ਹਣਾ, ਮੁਹਾਵਰਾ : ਵਿਆਹ ਧਰਨਾ, ਵਿਆਹ ਦਾ ਕੰਮ ਅਰੰਭ ਦੇਣਾ, ਮਾਈਏਂ ਪਾਉਣਾ

–ਸਾਹੇ ਬੰਨ੍ਹਿਆ, ਵਿਸ਼ੇਸ਼ਣ : ਜਿਸ ਦਾ ਵਿਆਹ ਧਰਿਆ ਹੋਵੇ, ਮਾਈਏਂ ਪਿਆ ਹੋਇਆ ਮੁੰਡਾ ਜਾਂ ਕੁੜੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-01-10-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.