ਸਾਹਿਬਗੰਜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬਗੰਜ : ਬਿਹਾਰ ਰਾਜ ਦੇ ਜ਼ਿਲਾ ਸੰਥਾਲ ਪਰਗਨਾ ਵਿਚ ਇਕ ਕਸਬਾ ਹੈ ਜਿਥੇ ਗੁਰੂ ਤੇਗ਼ ਬਹਾਦਰ ਜੀ ਨੇ 1666 ਵਿਚ ਚਰਨ ਪਾਏ ਸਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਪੁਰਾਣੀ ਨਾਨਕ ਸ਼ਾਹੀ ਸੰਗਤ (ਗੁਰਦੁਆਰਾ) ਵਿਖੇ ਰਹੇ ਸਨ ਜਿੱਥੇ 16ਵੀਂ ਸ਼ਤਾਬਦੀ ਦੇ ਸ਼ੁਰੂ ਵਿਚ ਗੁਰੂ ਨਾਨਕ ਦੇਵ ਜੀ ਵੀ ਪਧਾਰੇ ਸਨ। ਇਹ ਸੰਗਤ ਅਜੇ ਵੀ ਹੈ। 1938 ਵਿਚ ਲੱਟੂ ਮੱਲ ਨਾਂ ਦੇ ਮਾਰਵਾੜੀ ਵਪਾਰੀ ਵਲੋਂ ਉਸਾਰੇ ਗਏ ਕਮਰੇ ਤੋਂ ਪਹਿਲਾਂ ਇਥੇ ਪੱਕੀਆਂ ਇੱਟਾਂ ਦੀ ਢਾਲਵੀਂ ਛੱਤ ਵਾਲੇ ਝੌਂਪੜੀ ਵਰਗੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਇਸ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ ਹੱਥ-ਲਿਖਿਤ ਬੀੜ ਅਤੇ ਗੁਰਬਾਣੀ ਦੇ ਕਈ ਗੁਟਕੇ ਸੁਰੱਖਿਅਤ ਹਨ। ਇਸ ਗੁਰਦੁਆਰੇ ਦਾ ਪ੍ਰਬੰਧ ਪੁਸ਼ਤੈਨੀ ਪੁਜਾਰੀਆਂ ਅਧੀਨ ਹੈ। ਅੱਜ-ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇਕ ਅਲਮਾਰੀ ਵਿਚ ਰਖੀ ਹੋਈ ਹੈ ਅਤੇ ਹੁਣ ਇਥੇ ਸਿੱਖ ਸਤਿਸੰਗ ਜਾਂ ਪੂਜਾ-ਪਾਠ ਦੀ ਮਰਯਾਦਾ ਨਹੀਂ ਹੈ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.