ਸਿਖਿਆਰਥੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Apprentice_ਸਿਖਿਆਰਥੀ: ਆਮ ਬੋਲਚਾਲ ਦੀ ਭਾਸ਼ਾ ਵਿਚ ਸਿਖਿਆਰਥੀ ਅਤੇ ਸ਼ਾਗਿਰਦ ਵਿਚ ਕੋਈ ਫ਼ਰਕ ਨਹੀਂ ਕੀਤਾ ਜਾਂਦਾ। ਦੋਹਾਂ ਸ਼ਬਦਾਂ ਵਿਚ ਫ਼ਰਕ ਇਹ ਹੈ ਕਿ ਸਿਖਲਾਈ ਲੈਣ ਵਾਲੇ ਹਰੇਕ ਵਿਅਕਤੀ ਨੂੰ ਸਿਖਿਆਰਥੀ ਕਿਹਾ ਜਾ ਸਕਦਾ ਹੈ, ਪਰ ਜਿਹੜਾ ਸਿਖਿਆਰਥੀ ਕਾਨੂੰਨ ਦੇ ਉਪਬੰਧਾਂ ਅਨੁਸਾਰ ਸਿਖਲਾਈ ਲੈਣ ਦੇ ਦੌਰਾਨ ਆਪਣੇ ਮਾਲਕ ਦੀ ਸੇਵਾ ਕਰਨ ਲਈ ਪਾਬੰਦ ਹੋਵੇ ਉਸ ਨੂੰ ਸ਼ਾਗਿਰਦ ਕਹਿਣਾ ਉਚਿਤ ਹੈ। ਸ਼ਾਗਿਰਦ ਆਪਣੇ ਉਸਤਾਦ ਕੋਲੋਂ ਕੋਈ ਕਲਾ , ਟ੍ਰੇਡ ਜਾਂ ਵਪਾਰ ਸਿਖਦਾ ਹੈ ਅਤੇ ਸ਼ਾਗਿਰਦੀ ਦੇ ਸਮੇਂ ਅਤੇ ਕਈ ਵਾਰੀ ਉਸ ਤੋਂ ਬਾਦ ਵੀ ਕੁਝ ਸਮੇਂ ਲਈ ਉਸਤਾਦ ਦੀ ਸੇਵਾ ਕਰਦਾ ਹੈ। ਕਲਾ, ਟ੍ਰੇਡ ਜਾਂ ਵਪਾਰ ਦੀ ਸਿਖਲਾਈ ਦੇਣ ਵਾਲੇ ਨੂੰ ਉਸਤਾਦ ਕਿਹਾ ਜਾਂਦਾ ਹੈ ਅਤੇ ਦੋਹਾਂ ਵਿਚਕਾਰ ਦੇ ਸਬੰਧ ਉਨ੍ਹਾਂ ਵਿਚਕਾਰ ਹੋਏ ਮੁਆਇਦੇ ਦੁਆਰ ਤੈਅ ਕੀਤੇ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.