ਸਿਰੋਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਰੋਂ (Siron) : ਸਿਰੋਂ ਪਿੰਡ ਉੱਤਰ ਪ੍ਰਦੇਸ਼ ਰਾਜ (ਭਾਰਤ) ਦੇ ਜ਼ਿਲ੍ਹਾ ਝਾਂਸੀ ਦੀ ਤਹਿਸੀਲ ਲਲਤਪੁਰ ਵਿਚ ਉੱਤਰ ਵੱਲ ਵਾਕਿਆ ਹੈ। ਇਸ ਪਿੰਡ ਦੇ ਆਲੇ ਦੁਆਲੇ ਬਹੁਤ ਸਾਰੇ ਇਤਿਹਾਸਕ ਥੇਹ ਹਨ ਜਿਨ੍ਹਾਂ ਕਰਕੇ ਇਹ ਪਿੰਡ ਮਸ਼ਹੂਰ ਹੋ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਇਥੇ ਜੈਨੀਆ ਦੀਆਂ ਬਹੁਤ ਸਾਰੀਆਂ ਇਮਾਰਤਾਂ ਸਨ ਜਿਹੜੀਆਂ ਹੁਣ ਗ਼ੈਰ-ਆਬਾਦ ਤੇ ਟੁੱਟੀਆਂ-ਫੁੱਟੀਆਂ ਪਈਆਂ ਹਨ। ਇਨ੍ਹਾਂ ਦੇ ਮਲਬੇ ਨਾਲ ਮੌਜੂਦਾ ਮੰਦਰ ਬਣਾਏ ਗਏ ਹਨ।

          ਇਥੋਂ ਇਕ ਵੱਡੀ ਸਿਲ ਮਿਲੀ ਹੈ ਜਿਸ ਉੱਤੇ 907 ਈ. ਦਾ ਸ਼ਿਲਾ-ਲੇਖ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਸ ਵੇਲੇ ਇਹ ਇਲਾਕਾ ਕਨੌਜ ਰਾਜ ਦੇ ਅਧੀਨ ਸੀ।

          20° 45' ਉ. ਵਿਥ.; 78° 15' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 23:37


ਲੇਖਕ : ਉੱਤਮ ਸਿੰਘ ਰਾਓ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.