ਸੁਣਵਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਣਵਾਈ [ਨਾਂਇ] ਗੱਲ ਸੁਣੀ ਜਾਣ ਦਾ ਭਾਵ, ਕਿਸੇ ਦੀ ਬੇਨਤੀ ਆਦਿ ਮੰਨੀ ਜਾਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਣਵਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hearing_ਸੁਣਵਾਈ: ਮੁੱਖ ਰਾਮ ਬਨਾਮ ਸ੍ਰੀ ਰਾਮ [ਆਈ ਐਲ ਆਰ 1959 ਪੰ 2102] ਅਨੁਸਾਰ ਨਿਆਂਇਕ ਕਾਜਕਾਰ ਵਾਲੇ ਟ੍ਰਿਬਿਊਨਲ ਅੱਗੇ ਕੇਸ ਲਿਆਂਦੇ ਜਾਣ ਉਪਰੰਤ ਕਾਰਵਾਈ ਦੀ ਕਿਸੇ ਸਟੇਜ ਤੇ ਜੋ ਕੁਝ ਵਾਪਰਦਾ ਹੈ ਉਸ ਲਈ ਸੁਣਵਾਈ ਦਾ ਸ਼ਬਦ ਵਰਤਿਆ ਜਾਂਦਾ ਹੈ।

       ਭੂਸ਼ਨ ਸਰਨ ਬਨਾਮ ਓਂਕਾਰ ਸਿੰਘ ( ਏ ਆਈ ਆਰ 1956 ਇਲ 715) ਉੱਤਰ ਪ੍ਰਦੇਸ਼ ਮਿਉਂਪੈਲਿਟੀਜ਼ ਐਕਟ ਦੀ ਧਾਰਾ 23 (2) ਆਉਂਦੇ ਸ਼ਬਦ ‘ਸੁਣਵਾਈ’ ਦੇ ਅਰਥ ਕਰਦਿਆਂ ਕਿਹਾ ਗਿਆ ਹੈ ਕਿ ਖੁਲ੍ਹੇ ਭਾਵ ਵਿਚ ਇਸ ਸ਼ਬਦ ਵਿਚ ਜ਼ਾਬਤਾ ਦੀਵਾਨੀ ਸੰਘਤਾ ਦਾ ਹੁਕਮ X ਅਧੀਨ ਧਿਰਾਂ ਦੀ ਪਰੀਖਿਆ ਤੋਂ ਸ਼ੁਰੂ ਹੋ ਕੇ ਸਾਰਾ ਵਿਚਾਰਣ ਆ ਜਾਂਦਾ ਹੈ ਅਤੇ ਇਸਦਾ ਅਰਥ ਸੰਕੁਚਿਤ ਭਾਵ ਵਿਚ ਕੋਈ ਇਕ ਸਟੇਜ ਨਹੀਂ। ਧਾਰਾ 23 (2) (ੳ) ਵਿਚਲੇ ਉਪਬੰਧ ਵਿਖਾਉਂਦੇ ਹਨ ਕਿ ਸੁਣਵਾਈ ਨੂੰ ਜ਼ਾਬਤਾ ਦੀਵਾਨੀ ਸੰਘਤਾ ਦੇ ਹੁਕਮ 1 ਦੇ ਸਭ ਉਪਬੰਧ ਲਾਗੂ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਟ੍ਰਿਬਊਨਲ ਨੂੰ ਅਰਜ਼ੀ ਮਿਲਣ ਨਾਲ ਸੁਣਵਾਈ ਸ਼ੁਰੂ ਹੋ ਜਾਂਦੀ ਹੈ ਅਤੇ ਧਾਰਾ 23 (2) (ਕ) ਸੰਕੇਤ ਕਰਦਾ ਹੈ ਕਿ ਨਿਰਨੇ ਦਾ ਪਾਸ ਕੀਤਾ ਜਾਣਾ ਸੁਣਵਾਈ ਵਿਚ ਸ਼ਾਮਲ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.