ਸੁਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਤ [ਨਾਂਇ] ਹੋਸ਼ , ਸੋਝੀ, ਸਮਝ , ਚੇਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਤ. ਦੇਖੋ, ਸੁਰਤਿ। ੨ ਵਿ—ਉੱਤਮ ਪ੍ਰੇਮੀ. ਜੋ ਚੰਗੀ ਤਰ੍ਹਾਂ ਰਤ ਹੈ। ੩ ਸ਼੍ਰੁਤ. ਸੁਣਿਆ ਹੋਇਆ। ੪ ਸੰਗ੍ਯਾ—ਵੇਦ। ੫ ਸ਼ਾਸਤ੍ਰ। ੬ ਹੋਸ਼. ਬੁੱਧਿ। ੭ ਸਿਮ੍ਰਿਤ. ਚੇਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰਤ, ਇਸਤਰੀ ਲਿੰਗ : ੧.  ਸੋਝੀ, ਹੋਸ਼, ਤਵੱਜਾ, ਧਿਆਨ, ਲਿਵ (ਲਾਗੂ ਕਿਰਿਆ : ਲਾਉਣਾ, ਲੱਗਣਾ); ੨. ਸ਼ਹੂਰ, ਸਮਝ, ਚੇਤਾ, ਮਨ (ਲਾਗੂ ਕਿਰਿਆ : ਆਉਣਾ)

–ਸੁਰਤ ਸਮ੍ਹਾਲਣਾ, ਮੁਹਾਵਰਾ : ਬਾਲਗ ਹੋਣਾ, ਭਲਾ ਬੁਰਾ ਵਿਚਾਰਨ ਲੱਗ ਪੈਣਾ, ਸਿਆਣਾ ਹੋਣਾ, ਸਮਝ ਆਉਣਾ

–ਸੁਰਤ ਕਰਨਾ, ਮੁਹਾਵਰਾ : ਹੋਸ਼ ਵਿੱਚ ਆਉਣਾ, ਚੌਕਸ ਹੋਣਾ

–ਸੁਰਤ ਟਿਕਾਣੇ ਆਉਣਾ, ਮੁਹਾਵਰਾ : ਠੋਕਰ ਖਾ ਕੇ ਸੰਭਲ ਜਾਣਾ, ਸੱਟ ਖਾ ਕੇ ਸਮਝ ਆਉਣਾ

–ਸੁਰਤ ਠਿਕਾਣੇ (ਟਿਕਾਣੇ) ਨਾ ਰਹਿਣਾ, ਮੁਹਾਵਰਾ : ਘਾਬਰ ਜਾਣਾ, ਡੌਰ ਭੌਰ ਹੋ ਜਾਣਾ, ਬੌਂਦਲ ਜਾਣਾ, ਸਿਰ ਭੌਂ ਜਾਣਾ, ਸੁਰਤ ਮਾਰੀ ਜਾਣਾ

–ਸੁਰਤ ਨਾ ਰਹਿਣਾ, ਮੁਹਾਵਰਾ : ਹੋਸ਼ ਨਾ ਰਹਿਣਾ, ਬੇ-ਸੁਧ ਹੋ ਜਾਣਾ, ਘੂਕੀ ਹੋਣਾ, ਖਿਆਲ ਨਾ ਰਹਿਣਾ, ਭੁੱਲ ਜਾਣਾ

–ਸੁਰਤ ਮਾਰੀ ਜਾਣਾ, ਮੁਹਾਵਰਾ : ਸੁਰਤ ਟਿਕਾਣੇ ਨਾ ਰਹਿਣਾ, ਬੌਂਦਲ ਜਾਣਾ, ਭਮੱਤਰ ਜਾਣਾ

–ਸੁਰਤ ਲੈਣਾ, ਮੁਹਾਵਰਾ : ਖ਼ਬਰ ਸਾਰ ਲੈਣਾ, ਜਾ ਕੇ ਹਾਲ ਚਾਲ ਪੁੱਛਣਾ ਜਾ ਵੇਖਣਾ, ਇਮਦਾਦ ਨੂੰ ਪਹੁੰਚਣਾ

–ਬੇਸੁਰਤ, ਵਿਸ਼ੇਸ਼ਣ : ਬੇਖ਼ਬਰ, ਗਾਫਲ, ਜੋ ਸੁਰਤ ਵਿੱਚ ਨਾ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-42-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.