ਸੁੱਖੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਖੂ. ਦੇਖੋ, ਬਾਜਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੱਖੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਖੂ : ਦਿਵਾਨਾ ਫ਼ਿਰਕੇ ਦਾ ਇਕ ਸਾਧੂ ਸੀ , ਜਿਸ ਨੂੰ ਇਸ ਦੇ ਗੁਰੂ ਘੁੱਦਾ ਨੇ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣ ਲਈ ਭੜਕਾਇਆ ਕਿਉਂਕਿ ਇਸ ਦਾ ਇਕ ਚੇਲਾ ਸਿੱਖਾਂ ਹੱਥੋਂ ਮਾਰਿਆ ਗਿਆ ਸੀ। ਮਰਨ ਵਾਲਾ ਉਦੋਂ ਬੁਰੀ ਤਰ੍ਹਾਂ ਜਖ਼ਮੀ ਹੋ ਕੇ ਮਰ ਗਿਆ ਸੀ ਜਦੋਂ ਉਸ ਨੇ ਗੁਰੂ ਗੋਬਿੰਦ ਸਿੰਘ ਦੇ ਤੰਬੂ ਵਿਚ ਜ਼ਬਰਦਸਤੀ ਦਾਖ਼ਲ ਹੋਣਾ ਚਾਹਿਆ। ਉਸ ਸਮੇਂ ਗੁਰੂ ਜੀ ਫਰੀਦਕੋਟ ਜ਼ਿਲੇ ਵਿਚ ਸਨ। ਫ਼ਿਰ ਜਦੋਂ ਗੁਰੂ ਗੋਬਿੰਦ ਸਿੰਘ ਬਠਿੰਡਾ ਜ਼ਿਲੇ ਦੇ ਬਾਜਕ ਕਸਬੇ ਵਿਖੇ ਠਹਿਰੇ ਹੋਏ ਸਨ ਤਾਂ ਘੁੱਦੇ ਨੇ ਉਹਨਾਂ ਤੇ ਹਮਲਾ ਕਰਨ ਲਈ 50 ਦਿਵਾਨੇ ਸਾਧੂ ਇਕੱਠੇ ਕਰ ਲਏ। ਸੁੱਖੂ ਅਤੇ ਬੁੱਧੂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਰਸਤੇ ਵਿਚੋਂ ਹੀ ਖਿਸਕ ਗਏ। ਜਦੋਂ ਸੁੱਖੂ ਅਤੇ ਬੁੱਧੂ ਗੁਰੂ ਜੀ ਦੀ ਹਜ਼ੂਰੀ ਵਿਚ ਆਏ ਤਾਂ ਉਹ ਇਹਨਾਂ ਦੇ ਵਰਤਾਉ ਤੋਂ ਏਨੇ ਪ੍ਰਭਾਵਿਤ ਹੋਏ ਕਿ ਇਹਨਾਂ ਦੇ ਦਿਲਾਂ ਵਿਚੋਂ ਬਦਲੇ ਦੀ ਸਾਰੀ ਭਾਵਨਾ ਹੀ ਖ਼ਤਮ ਹੋ ਗਈ। ਇਹਨਾਂ ਨੇ ਸਤਿਕਾਰ ਅਤੇ ਸ਼ਰਧਾ ਨਾਲ ਨਮਸਕਾਰ ਕੀਤੀ ਅਤੇ ਸੰਗਤ ਨੂੰ ਆਪਣੇ ਛੋਟੇ ਛੋਟੇ ਗੀਤ ਗਾ ਕੇ ਸੁਣਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਕਿ ਸਾਖੀ ਪੋਥੀ ਦੇ ਅਗਿਆਤ ਲੇਖਕ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਇਹਨਾਂ ਦੀ ਸਥਾਈ ਇਸ ਤਰ੍ਹਾਂ ਸੀ:ਕੱਚਾ ਕੋਠਾ ਵਿਚ ਵਸਦਾ ਜਾਨੀ ਸਦਾ ਨ ਮਾਪੇ ਨਿਤ ਨਾਹੀਂ ਜੁਆਨੀ। ਗੁਰੂ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਇਹਨਾਂ ਨੂੰ ਇਕ ਵਰਗਾਕਾਰ ਚਾਂਦੀ ਦਾ ਸਿੱਕਾ ਦਿੱਤਾ। ਜਦੋਂ ਗੁਰੂ ਜੀ ਬਾਜਕ ਤੋਂ ਚੱਲ ਪਏ ਤਾਂ ਸੁੱਖੂ ਅਤੇ ਇਸ ਦੇ ਸਾਥੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਥੋੜ੍ਹੀ ਦੂਰ ਤਕ ਤਤਕਾਲ ਤਿਆਰ ਕੀਤੀ ਕੰਮ ਚਲਾਊ ਪਾਲਕੀ ਚੁੱਕ ਕੇ ਲੈ ਜਾਣ ਦੀ ਸੇਵਾ ਕਰਨ ਦਾ ਮੌਕਾ ਬਖਸ਼ਣ।


ਲੇਖਕ : ਪ.ਸ.ਪ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.