ਸੈਕਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਕਸ [ਨਾਂਪੁ] ਕਾਮ , ਵਾਸ਼ਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈਕਸ ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੈਕਸ (Sex) : ਅੰਗਰੇਜ਼ੀ ਦੇ ਸੈਕਸ ਸ਼ਬਦ ਦਾ ਪੰਜਾਬੀ ਕੋਸ਼ਾਂ ਵਿਚ ਅਰਥ ਲਿੰਗ, ਕਾਮ, ਕਾਮੁਕ ਦਿੱਤਾ ਗਿਆ ਹੈ ਪਰ ਸੈਕਸ (Sex) ਸ਼ਬਦ ਦੇ ਅਰਥਾਂ ਨੂੰ ਪੂਰਨ ਪ੍ਰਭਾਸ਼ਿਤ ਕਰਨ ਲਈ ਅਲੱਗ-ਅਲੱਗ ਨਾਰੀਵਾਦੀਆਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਡਿਕਸ਼ਨਰੀ ਆਫ਼ ਫੈਮੀਨਿਸਟ ਥਿਊਰੀ (Dictionary of Feminist Theory) ਵਿਚ ਲਿਖਿਆ ਹੈ ਕਿ, “ਨਾਰੀਵਾਦੀ ਸਿਧਾਂਤ ਸੈਕਸ (Sex) ਨੂੰ ਇਨਸਾਨ ਦੀ ਜੈਵਿਕਤਾ ਨਾਲ ਪ੍ਰਭਾਸ਼ਿਤ ਕਰਦਾ ਹੈ ਕੀ ਉਹ (Sex) ਜਾਂ ਉਹ (Sex) ਸਰੀਰਕ ਸੰਰਚਨਾ ਵਜੋਂ ਮਰਦ (Male) ਜਾਂ ਔਰਤ (Female) ਹਨ।”1 ਇਸ ਤਰ੍ਹਾਂ ਸੈਕਸ (Sex) ਕੁਦਰਤੀ ਹੋਂਦ ਰੱਖਦਾ ਹੈ ਜੋ ਵਿਅਕਤੀ ਦੀ ਪਛਾਣ ਨਾਲ ਜੁੜਦਾ ਹੈ ਪਰ ਜੁਡੀਥ ਬਟਲਰ (Judith Butler) ਇਸ ਤੋਂ ਵੱਖਰਾ ਪੱਖ ਖੋਲ੍ਹਦੀ ਹੋਈ ਦੱਸਦੀ ਹੈ ਕਿ ਜਦੋਂ ਸਰੀਰ ਜਨਮ ਲੈਂਦਾ ਹੈ ਤਾਂ ਉਦੋਂ ਸੈਕਸ (Sex) ਉਸਨੂੰ ਦਿੱਤਾ ਜਾਂਦਾ ਹੈ। ਸੋ ਸੈਕਸ ਦੀ ਪਰਿਭਾਸ਼ਾ ਕੁਦਰਤੀ ਨਹੀਂ ਹੁੰਦੀ। ਦੂਜੇ ਪਾਸੇ ਇਹ ਆਖਿਆ ਜਾਂਦਾ ਹੈ ਕਿ ਸੈਕਸ (Sex) ਦਾ ਜੈਂਡਰ (Gender) ਨਾਲ ਇਸ ਕਰਕੇ ਵਖਰੇਂਵਾ ਮੰਨਿਆ ਜਾਂਦਾ ਹੈ ਕਿਉਂਕਿ ਜੈਂਡਰ (Gender) ਸਮਾਜ-ਸਭਿਆਚਾਰਕ ਅਰਥਾਂ ਦੁਆਰਾ ਸਿਰਜਤ ਹੈ ਤੇ ਸੈਕਸ (Sex) ਕੁਦਰਤੀ ਜੈਵਿਕ ਪਛਾਣ ਹੈ। ਇਸ ਕਥਨ ਵਿਚ ਉਦੋਂ ਅੰਤਰ-ਵਿਰੋਧ ਜਾਪਦਾ ਹੈ ਜਦੋਂ ਇਹ ਮਾਲੂਮ ਹੁੰਦਾ ਹੈ ਕਿ ਜੈਵਿਕ ਵਿਗਿਆਨ ਸੰਸਾਰ ਦੀ ਪ੍ਰਕਿਰਤੀ ਨਾਲੋਂ ਸਭਿਆਚਾਰ ਦਾ ਹੀ ਇਕ ਅੰਗ ਹੈ। ਇਸ ਕਰਕੇ ਇਸ ਸ਼ਬਦ ਦੇ ਉਸਾਰ ਸਬੰਧੀ ਕਈ ਪ੍ਰਸ਼ਨ ਖੜ੍ਹੇ ਹੁੰਦੇ ਹਨ। ਤਾਂ ਕੀ ਫਿਰ ਸੈਕਸ (Sex) ਅਤੇ ਜੈਂਡਰ (Gender) ਵਿਚ ਕੋਈ ਵੱਖਰਾਪਨ ਨਹੀਂ ? ਕੀ ਇਹ ਵੀ ਜੈਂਡਰ ਦੀ ਤਰ੍ਹਾਂ ਸਮਾਜਿਕ ਪਰਿਪੇਖ ਵਿਚ ਉਸਾਰਿਆ ਗਿਆ ਹੈ? ਜੁਡੀਥ ਬਟਲਰ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਵਿਚ ਲਿਖਦੀ ਹੈ ਕਿ ‘ਸੈਕਸ ਹੀ ਜੈਂਡਰ ਹੈ’ (Sex is gender)। ਇਨ੍ਹਾਂ ਵਿਚ ਕੋਈ ਵੱਖਰਤਾ ਨਹੀਂ ਹੈ। ਸੋ ਹੁਣ ਸੈਕਸ (Sex) ਦੀਆਂ ਪੁਰਾਣੀਆਂ ਪਰਿਭਾਸ਼ਾਵਾਂ ਟੁੱਟਦੀਆਂ ਨਜ਼ਰ ਆ ਰਹੀਆਂ ਹਨ। ਨਵੇਂ ਅਰਥਾਂ ਦੀ ਵਿਆਖਿਆ ਹੇਠ ਜੁਡੀਥ ਬਟਲਰ ਸੈਕਸ (Sex) ਸ਼ਬਦ ਦੇ ਅਰਥਾਂ ਨੂੰ ਜੈਂਡਰ (Gender), ਦੇਹ (Body) ਅਤੇ ਪਛਾਣ (Identity) ਨਾਲ ਜੋੜ ਕੇ ਸਮਝਦੀ ਹੈ।

ਸੋ ਸੈਕਸ ਭਾਵ ‘ਕਾਮ’ ਮਨੁੱਖੀ ਸਰੀਰ ਦੀ ਪਛਾਣ ਵਜੋਂ ਦਰਸਾਇਆ ਜਾਂਦਾ ਅਜਿਹਾ ਸ਼ਬਦ ਹੈ ਜੋ ਸਰੀਰ ਨੂੰ ਉਸਦੀ ਪੂਰਣ ਪਰਿਭਾਸ਼ਾ ਤੋਂ ਵਾਝਾਂ ਰੱਖਦਾ ਹੈ ਕਿਉਂਕਿ ਇਸ ਸ਼ਬਦ ਦਾ ਅਰਥ ਜੈਵਿਕ ਨਹੀਂ ਸਗੋਂ ਸਭਿਆਚਾਰ ਦੁਆਰਾ ਨਿਰਮਿਤ ਹੁੰਦਾ ਹੈ, ਜਿਸਨੂੰ ਬਣਾਇਆ ਵੀ ਜਾ ਸਕਦਾ ਹੈ ਅਤੇ ਤੋੜਿਆ ਵੀ ਜਾ ਸਕਦਾ ਹੈ। ਇਸ ਤਰ੍ਹਾਂ ਇਸਦੇ ਕੁਦਰਤੀ ਅਧਾਰ ਬਿਲਕੁਲ ਨਿਰਮੂਲ ਸਾਬਿਤ ਹੁੰਦੇ ਹਨ।


ਲੇਖਕ : ਹਰਪ੍ਰੀਤ ਕੌਰ,
ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-06-03-04-01-56, ਹਵਾਲੇ/ਟਿੱਪਣੀਆਂ: 1) Maggie Humm, The Dictionary of Feminist Theory, Edinburgh University Press Ltd, Edinburgh, Second Edition, 2003, Page-256

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.