ਸੋਡੀਅਮ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sodium (ਸਅਉਡਿਅਮ) ਸੋਡੀਅਮ: ਇਕ ਮੁਲਾਇਮ ਚਿੱਟੀ ਧਾਤੂ ਤੱਤ ਜੋ ਵਾਯੂ ਵਿੱਚ ਤੇਜੀ ਨਾਲ ਜੰਗਾਲ ਯੁਕਤ ਹੋ ਜਾਂਦਾ ਹੈ। ਇਹ ਪਾਣੀ ਨਾਲ ਕਿਰਿਆਸ਼ੀਲ ਹੋ ਕੇ ਹਾਈਡਰੋਜਨ (hyd-rogen) ਖਲਾਸ ਹੋ ਜਾਂਦੀ ਹੈ ਅਤੇ ਸੋਡੀਅਮ ਹਾਈਡਰੋਆਕਸਾਇਡ (sodium hyd-roxide) ਦਾ ਘੋਲ ਤਿਆਰ ਹੋ ਜਾਂਦਾ ਹੈ। ਇਸ ਦਾ ਵਿਤਰਨ ਬਹੁਤ ਸਾਰੇ ਮਿਸ਼ਰਨਾਂ ਵਿੱਚ ਪਾਇਆ ਜਾਂਦਾ ਹੈ। ਪਰ ਜਦੋਂ ਕਿ ਸੋਡੀਅਮ ਕਲੋਰਾਈਡ (sodium chloride) ਖਾਣ ਵਾਲਾ ਲੂਣ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੋਡੀਅਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਡੀਅਮ [ਨਾਂਪੁ] (ਵਿਗਿ) ਇੱਕ ਮੁਲਾਇਮ ਚਾਂਦੀ ਰੰਗਾ ਧਾਤਵੀ ਤੱਤ ਜੋ ਸੋਢੇ/ਲੂਣ ਆਦਿ ਵਿੱਚ ਮਿਲ਼ਦਾ ਹੈ ਅਤੇ ਜ਼ਿੰਦਗੀ ਲਈ ਲਾਜ਼ਮੀ ਅੰਸ਼ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੋਡੀਅਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਡੀਅਮ : ਇਹ ਇਕ ਚਿੱਟੇ ਰੰਗ ਦੀ ਨਰਮ ਧਾਤ ਹੈ ਜੋ ਚਾਕੂ ਨਾਲ ਕੱਟੀ ਜਾ ਸਕਦੀ ਹੈ। ਇਸ ਦਾ ਚਿੰਨ੍ਹ Na ਹੈ। ਇਸਨੂੰ ਮਿੱਟੀ ਦੇ ਤੇਲ ਵਿਚ ਰੱਖਿਆ ਜਾਂਦਾ ਹੈ ਕਿਉਂਕਿ ਹਵਾ ਵਿਚ ਇਸਦਾ ਆਕਸਾਈਡ (Na2O) ਅਤੇ ਪਾਣੀ ਜਾਂ ਸਿੱਲ੍ਹ ਨਾਲ ਇਸ ਦਾ ਹਾਈਡ੍ਰਾੱਕਸਾਈਡ (NaOH) ਬਣ ਜਾਂਦਾ ਹੈ। ਸੋਡੀਅਮ ਧਰਤੀ ਤੇ ਸੋਡੀਅਮ ਕਲੋਰਾਈਡ (NaCl), ਚਿੱਲੀ ਸਾਲਟਪੀਟਰ (NaNO3), ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਬੋਰੇਟ ਆਦਿ ਦੀ ਸ਼ਕਲ ਵਿਚ ਮਿਲਦਾ ਹੈ। ਇਨ੍ਹਾਂ ’ਚੋਂ ਸੋਡੀਅਮ ਕਲੋਰਾਈਡ ਜਾਂ ਨਮਕ ਚਟਾਨਾਂ ਦੀ ਸ਼ਕਲ ਵਿਚ ਅਤੇ ਸਮੁੰਦਰ ਦੇ ਪਾਣੀ ਵਿਚ ਘੁਲਿਆ ਹੋਇਆ ਮਿਲਦਾ ਹੈ।

          ਸੋਡੀਅਮ ਆਮ ਤੌਰ ਤੇ ਪਿਘਲਾਏ ਹੋਏ ਕਾਸਟਿਕ ਸੋਡੇ ਦਾ ਬਿਜਲੱਈ ਅਪਘਟਨ ਕਰਨ ਨਾਲ ਪਰਾਪਤ ਕੀਤਾ ਜਾਂਦਾ ਹੈ। ਕਾਸਟਿਕ ਸੋਡੇ ਨੂੰ ਇਹ ਲੋਹੇ ਦੇ ਭਾਂਡੇ ਵਿਚ ਪਾ ਕੇ ਪਿਘਲਾਇਆ ਜਾਂਦਾ ਹੈ। ਇਸ ਭਾਂਡੇ ਦੇ ਪੇਂਦੇ ਤੋਂ ਇਕ ਲੋਹੇ ਦੀ ਲੱਠ ਉਤਾਂਹ ਨੂੰ ਨਿਕਲੀ ਹੁੰਦੀ ਹੈ ਜਿਸ ਨੂੰ ਕੈਥੋਡ ਬਣਾਇਆ ਜਾਂਦਾ ਹੈ। ਐਨੋਡ ਨਿਕਲ ਦੀ ਇਕ ਨਾਲ ਹੁੰਦੀ ਹੈ ਜੋ ਕੈਥੋਡ ਦੇ ਉਪਰਲੇ ਹਿੱਸੇ ਨੂੰ ਚੋਹਾਂ ਪਾਸਿਆਂ ਤੋਂ ਘੇਰਦੀ ਹੈ। ਐਨੋਡਾ ਅਤੇ ਕੈਥੋਡ ਦੇ ਵਿਚਕਾਰ ਇਕ ਨਿਕਲ ਦੀ ਜਾਲੀ ਦਾ ਸਿਲਿੰਡਰ ਹੁੰਦਾ ਹੈ ਜਿਸ ਦਾ ਉਪਲਾ ਸਿਰਾ ਇਕ ਡੱਬੇ ਵਾਂਗ ਹੁੰਦਾ ਹੈ ਜਿਸ ਉੱਤੇ ਢੱਕਣ ਦਿੱਤਾ ਹੁੰਦਾ ਹੈ। ਬਿਜਲੀ ਲੰਘਾਉਣ ਨਾਲ ਕੈਥੋਡ ਤੇ ਸੋਡੀਅਮ ਤੇ ਹਾਈਡ੍ਰੋਜਨ ਅਤੇ ਐਨੋਡ ਤੇ ਆਕਸੀਜਨ ਨਿਕਲਨੀ ਸ਼ੁਰੂ ਹੋ ਜਾਂਦੀ ਹੈ। ਤਾਪਮਾਨ ਉੱਚਾ ਹੋਣ ਕਰਕੇ ਸੋਡੀਅਮ ਪਿਘਲ ਜਾਂਦਾ ਹੈ ਅਤੇ ਕਾਸਟਿਕ ਸੋਡੇ ਦੇ ਪਿਘਲਾ ਵਿਚੋਂ ਦੀ ਉਤਾਂਹ ਨੂੰ ਚੜ੍ਹਣਾ ਸ਼ੁਰੂ ਹੋ ਜਾਂਦਾ ਹੈ ਨਿਕਲ ਦੀ ਜਾਲੀ ਦੇ ਉਪਰਲੇ ਡੱਬੇ ਵਿਚ ਜਮ੍ਹਾਂ ਹੁੰਦਾ ਰਹਿੰਦਾ ਹੈ, ਜਿਥੋਂ ਇਸ ਦਾ ਪੋਣੀ ਨਾਲ ਕੱਢ ਲਿਆ ਜਾਂਦਾ ਹੈ।

          ਸੋਡੀਅਮ ਅੱਜ ਕਲ੍ਹ ਲੂਣ ਤੋਂ ਵੀ ਪ੍ਰਾਪਤ ਕੀਤਾ ਜਾਂਦਾ ਹੈ। ਪਹਿਲਾਂ ਲੂਣ ਵਿਚ ਕੈਲਸੀਅਮ ਕਲੋਰਾਈਡ ਦੀ ਮਾਤਰਾ 58.59% ਹੁੰਦੀ ਹੈ। ਇਸੇ ਕਾਰਨ ਸ਼ੁੱਧ ਸੋਡੀਅਮ ਕਲੋਰਾਈਡ ਦਾ ਪਿਘਲਾਉ ਦਰਜਾ 800° ਸੈਂ. ਤੋਂ ਘਟ ਕੇ ਲਗਭਗ 575° -585° ਸੈਂ. ਰਹਿ ਜਾਂਦਾ ਹੈ। ਫਿਰ ਇਸ ਵਿਚੋਂ ਦੀ ਬਿਜਲੀ ਲੰਘਾਉਣ ਨਾਲ ਸੋਡੀਅਮ ਅਤੇ ਕਲੋਰੀਨ ਪ੍ਰਾਪਤ ਹੁੰਦੇ ਹਨ।

          ਸੋਡੀਅਮ ਦੀ 37° ਸੈਂ. ਤੇ ਵਿਸ਼ਿਸ਼ਟ ਘਣਤਾ 0.97 ਅਤੇ ਪਿਘਲਾਉ ਦਰਜਾ 97.5° ਸੈਂ. ਹੈ। ਇਹ ਬਿਜਲੀ ਦੀ ਸੰਚਾਲਕ ਹੈ। ਹਵਾ ਵਿਚ ਰੱਖਣ ਤੇ ਇਸ ਦਾ ਆਕਸਾਈਡ (Na2O) ਬਣ ਜਾਂਦਾ ਹੈ ਜੋ ਸਿੱਲ੍ਹ ਨਾਲ ਕਾਸਟਿਕ ਸੋਡੇ ਵਿਚ (NaOH) ਅਤੇ ਕਾਰਬਨ ਡਾਈਆਕਸਾਈਡ ਨਾਲ ਸੋਡੀਅਮ ਕਾਰਬੋਨੇਟ (Na2CO3) ਵਿਚ ਤਬਦੀਲ ਹੋ ਜਾਂਦਾ ਹੈ। ਇਸ ਨੂੰ ਪਾਣੀ ਵਿਚ ਪਾਉਣ ਤੇ ਕਾਸਟਿਕ ਸੋਡਾ ਅਤੇ ਹਾਈਡ੍ਰੋਜਨ ਬਣਦੇ ਹਨ। ਤੇਜ਼ਾਬ ਪਾਉਣ ਤੇ ਹਾਈਡ੍ਰੋਜਨ ਨਿਕਲਦੀ ਹੈ। ਇਹ ਕੋਲਰੀਨ ਨਾਲ ਮਿਲਕੇ ਸੋਡੀਅਮ ਕਲੋਰਾਈਡ  (NaCl) ਅਤੇ ਅਮੋਨੀਆ ਨਾਲ ਮਿਲ ਕੇ ਸੋਡਾਮਾਈਡ (NaNH2) ਬਣਾਉਂਦਾ ਹੈ।

          ਸੋਡੀਅਮ; ਸੋਡੀਅਮ ਪਰਆਕਸਾਈਡ, ਸਾਇਆਨਾਈਡ ਤੇ ਸੋਡਾਮਾਈਡ ਬਨਾਉਣ ਵਿਚ ਵਰਤਿਆ ਜਾਂਦਾ ਹੈ। ਇਨ੍ਹਾਂ ਦੀ ਬਹੁਤ ਤਕਨੀਕੀ ਮਹੱਤਤਾ ਹੈ। ਇਹ ਤੱਤ ਪ੍ਰਕਾਸ਼-ਬਿਜਲੱਈ ਸੈੱਲ ਬਣਾਉਣ ਵਿਚ ਵਰਤਿਆ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. 20:921; ਮੈਕ. ਐਨ. ਸ. ਟ. 12:410.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੋਡੀਅਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੋਡੀਅਮ, ਇਸਤਰੀ ਲਿੰਗ : ਚਿੱਟੇ ਰੰਗ ਦੀ ਇੱਕ ਧਾਤ

–ਸੋਡੀਅਮ ਨਾਈਟਰੇਟ, ਇਸਤਰੀ ਲਿੰਗ : ਸੋਡੀਅਮ ਤੇ ਸ਼ੋਰੇ ਦਾ ਮੁਰੱਕਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-10-51-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.