ਸੋਧਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਧਣਾ. ਕ੍ਰਿ. ਦੇਖੋ, ਸੋਧਨ। ੨ ਖ਼ਾ. ਧਰਮ ਦੰਡ ਲਾਕੇ ਪਾਪ ਦੂਰ ਕਰਨਾ. ਪ਷੠ਯ੡ਸ਼਌ਤ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਧਣਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Amend_ਸੋਧਣਾ: ਸਜਨ ਸਿੰਘ ਬਨਾਮ ਰਾਜਸਥਾਨ ਰਾਜ (ਏ ਆਈ ਆਰ 1965 ਐਸ ਸੀ 845) ਅਨੁਸਾਰ ਸੋਧਣਾ ਸ਼ਬਦ ਦੇ ਡਿਕਸ਼ਨਰੀ ਅਰਥ ਕਿਸੇ ਭੁੱਲ ਆਥਵਾ ਗ਼ਲਤੀ ਨੂੰ ਸੋਧਣ ਤੋਂ ਲਿਆ ਜਾਂਦਾ ਹੈ ਲੇਕਿਨ ਭਾਰਤੀ ਸੰਵਿਧਾਨ ਦੇ ਅਨੁਛੇਦ 368 ਦੇ ਪ੍ਰਸੰਗ ਵਿਚ ਇਸ ਸ਼ਬਦ ਦੇ ਡਿਕਸ਼ਨਰੀ ਅਰਥਾਂ ਤੇ ਭਰੋਸਾ ਕਰਨਾ ਗ਼ਲਤ ਹੋਵੇਗਾ। ਅਨੁਛੇਦ 368 ਜਿਸ ਗੱਲ ਦਾ ਅਧਿਕਾਰ ਦਿੰਦਾ ਹੈ ਉਹ ਹੈ ਸੰਵਿਧਾਨ ਦੇ ਉਪਬੰਧਾਂ ਦੀ ਸੋਧ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕਾਨੂੰਨ ਦੀ ਸੋਧ ਦੀ ਸੂਰਤ ਵਿਚ ਕੁਝ ਉਪਬੰਧ ਲੋਪ ਕਰਨੇ ਪੈ ਸਕਦੇ ਹਨ, ਕਈ ਸੂਰਤਾਂ ਵਿਚ ਉਨ੍ਹਾਂ ਦੀ ਥਾਂ ਨਵੇਂ ਉਪਬੰਧ ਰਖਣੇ ਪੈ ਸਕਦੇ ਹਨ। ਇਸੇ ਤਰ੍ਹਾਂ ਸੰਵਿਧਾਨ ਦੀ ਸੋਧ, ਜੋ ਅਨੁਛੇਦ 368 ਦੁਆਰਾ ਪ੍ਰਦਾਨ ਕੀਤੇ ਗਏ ਇਖ਼ਤਿਆਰ ਦਾ ਵਿਸ਼ਾ-ਵਸਤੂ ਹੈ, ਵਿਚ ਉਪਬੰਧਾਂ ਵਿਚ ਰੂਪ-ਭੇਦ ਜਾਂ ਬਦਲੀ ਕਰਨਾ ਆ ਸਕਦਾ ਹੈ ਜਾਂ ਅਜਿਹੀ ਸੋਧ ਵੀ ਸ਼ਾਮਲ ਹੋ ਸਕਦੀ ਹੈ ਜੋ ਕੁਝ ਉਪਬੰਧਾਂ ਨੂੰ ਕੁਝ ਖ਼ਾਸ ਸ਼ਰਤਾਂ ਵਿਚ ਲਾਗੂ ਨਾ ਰਹਿਣ ਦੇਵੇ। ਇਸ ਤਰ੍ਹਾਂ ਸੋਧ ਕਰਨ ਦਾ ਇਖ਼ਤਿਆਰ ਕਾਫ਼ੀ ਵਿਸ਼ਾਲ ਇਖ਼ਤਿਆਰ ਹੈ ਜਿਸ ਉਤੇ ਸੋਧ ਦੇ ਡਿਕਸ਼ਨਰੀ ਅਰਥ ਲਾਗੂ ਨਹੀਂ ਕੀਤੇ ਜਾ ਸਕਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸੋਧਣਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੋਧਣਾ, ਕਿਰਿਆ ਸਕਰਮਕ : ੧.  ਠੀਕ ਕਰਨਾ, ਸਹੀ ਕਰਨਾ ਗ਼ਲਤੀਆਂ ਦਰੁਸਤ ਕਰਨਾ, ਇੱਕ ਪੋਥੀ ਦੇ ਦੋ ਉਤਾਰਿਆਂ ਨੂੰ ਪਰਸਪਰ ਮਿਲਾਉਣਾ ਤੇ ਟਕਰਾਉਣਾ, ਪੜਤਾਲ ਕਰ ਕੇ ਠੀਕ ਕਰਨਾ;੨. ਧਾਤਾਂ ਵਿਚੋਂ ਮੈਲ ਕਢਣਾ; ੩.  ਮਹੂਰਤ ਕਢਣਾ; ੪. ਲੇਖਾ ਕਰਨਾ, ਪੜਤਾਲ ਕਰਨਾ, ਢੂੰਢਣਾ, ੫.  ਮਾਰਨਾ ਕੁੱਟਣਾ, ਮੱਤ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-11-15-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.