ਸੋਲਹੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਲਹੇ. ਸੋਲਹਾ ਦਾ ਬਹੁ ਵਚਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਲਹੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੋਲਹੇ (ਸੰ.। ਸੰਪ੍ਰਦਾ) ਸੋਲ੍ਹਾਂ ਪਦਾਂ ਵਾਲੇ ਸ਼ਬਦ ਜੋ ਮਾਰੂ ਰਾਗ ਵਿਚ ਬਹੁਤ ਹੈਨ। ਕਈ ਸੋਲਹੇ ੧੫. ੧੭. ੨੧. ਪਦਾਂ ਦੇ ਬੀ ਹਨ, ਹਰ ਸੰਗ੍ਯਾ ਸਭ ਦੀ ਸੋਲਹੇ ਹੈ। ਉਂਞ ਚਾਲ ਇਨ੍ਹਾਂ ਸੋਲਿਹਾਂ ਦੀ ਚਿਤ੍ਰਕਲਾ ਛੰਦ ਵਾਂਙੂੰ ਹੈ ਜੋ ੬੧ ਮਾਤ੍ਰਾਂ ਦਾ ਹੁੰਦਾ ਹੈ, ਤ੍ਰੈ ਪੰਕਤੀਆਂ ੧੬ ਮਾਤ੍ਰਾਂ ਦੀਆਂ ਤੇ ਅਖ਼ੀਰਲੀ ੧੩ ਦੀ*

----------

* ਦੇਖੋ , ਬਾਣੀ ਬੇਉਰਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੋਲਹੇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੋਲਹੇ: ਚਉਪਦਿਆਂ ਅਤੇ ਅਸ਼ਟਪਦੀਆਂ ਵਾਂਗ ‘ਸੋਲਹੇ’ ਵੀ ਇਕ ਸ਼ੈਲੀਗਤ ਕਾਵਿ ਭੇਦ ਹੈ। ਆਮ ਤੌਰ ਤੇ ਜਿਸ ਵਿਚ ਸੋਲਹਾਂ ਪਦੇ ਸ਼ਾਮਲ ਕੀਤੇ ਗਏ ਹੋਣ, ਉਸ ਨੂੰ ਸੋਲਹਾ (ਸ਼ੋਡਪਦੀ) ਕਿਹਾ ਜਾਂਦਾ ਹੈ। ਇਸ ਵਿਚ ਪਦਿਆਂ ਦੀ ਗਿਣਤੀ ਇਕ ਜਾਂ ਦੋ, ਘਟ ਵੱਧ ਵੀ ਹੋ ਸਕਦੀ ਹੈ। ਹਰ ਇਕ ਪਦੇ ਦੇ ਪਹਿਲੇ ਅਤੇ ਦੂਜੇ ਬਿਸਰਾਮ ਉੱਤੇ ਤੁਕਾਂਤ ਮੇਲ ਖਾਂਦਾ ਹੈ ਅਤੇ ਇਨ੍ਹਾਂ ਤੁਕਾਂ ਦਾ ਆਕਾਰ ਲਗਭਗ ਇਕ ਸਮਾਨ ਹੁੰਦਾ ਹੈ। ਪਰ ਤੀਜੀ ਤੁਕ ਲੰਮੀ ਅਤੇ ਇਨ੍ਹਾਂ ਤੋਂ ਦੁਗਣੀ ਹੁੰਦੀ ਹੈ ਅਤੇ ਅੰਤ ਉੱਤੇ ਲੰਮੀ ਹੇਕ ਵਾਲਾ ਕੋਈ ਸ਼ਬਦ ਰਹਿੰਦਾ ਹੈ। ਇਸ ਤਰ੍ਹਾਂ ਹਰ ਇਕ ਪਦੇ ਵਿਚ ਤਿੰਨ ਪੰਕਤੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਕਿਸੇ ਵਿਸ਼ੇਸ਼ ਛੰਦ ਦੇ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ, ਹਾਂ ਘਨਕਲਾ,ਚਿਤਰਕਲਾ ਆਦਿ ਛੰਦਾਂ ਦੇ ਲੱਛਣ ਕੁਝ ਹੱਦ ਤਕ ਇਨ੍ਹਾਂ ਵਿਚਲੇ ਪਦਿਆਂ ਉੱਤੇ ਘਟਦੇ ਪ੍ਰਤੀਤ ਹੁੰਦੇ ਹਨ, ਪਰ ਸੰਗੀਤ ਦੀ ਅਨੁਸਾਰਤਾ ਨੂੰ ਅਧਿਕ ਮਹੱਤਵ ਦਿੱਤਾ ਗਿਆ ਹੈ। ਇਹ ਸੋਲਹੇ ਕੇਵਲ ਮਾਰੂ ਰਾਗ ਅਧੀਨ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੋਏ ਹਨ। ਇਨ੍ਹਾਂ ਸੋਲਹਿਆਂ ਵਿਚ ਬਹ੍ਰਮੰਡ ਦੀ ਉਤਪੱਤੀ, ਪ੍ਰਭੂ ਦੀ ਸਰਬ–ਵਿਆਪਕਤਾ, ਪ੍ਰਭੂ ਦੁਆਰਾ ਸਭ ਦੀ ਦੇਖ–ਭਾਲ ਅਤੇ ਹੋਰ ਧਾਰਮਿਕ ਵਿਚਾਰਾਂ ਨੂੰ ਦਰਜ ਕੀਤਾ ਗਿਆ ਹੈ। ਇਨ੍ਹਾਂ ਦੀ ਭਾਸ਼ਾ ਬੜੀ ਪ੍ਰਵਾਹਮਈ ਅਤੇ ਵਰਣਿਤ ਵਿਸ਼ੇ ਦੇ ਅਨੁਕੂਲ ਹੁੰਦੀ ਹੈ।

          [ਸਹਾ. ਗ੍ਰੰਥ–ਗੁ. ਛੰ. ਦਿ. ; ਡਾ. ਬਲਬੀਰ ਸਿੰਘ ਦਿਲ : ‘ ਅਮਰ ਕਵੀ ਗੁਰੂ ਅਮਰ ਦਾਸ’ ; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.