ਸੰਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਚਾਰ 1 [ਨਾਂਪੁ] ਖ਼ਬਰ ਜਾਂ ਇਤਲਾਹ ਦੇਣ ਦਾ ਕੰਮ , ਸੂਚਨਾ , ਖ਼ਬਰ, ਪਹੁੰਚ , ਪ੍ਰਚਾਰ , ਪ੍ਰਚਾਲਨ, ਸੰਪਰਕ , ਆਵਾਜਾਈ 2 [ਨਾਂਪੁ] ਦ੍ਰਵ ਦੀ ਕਿਸੇ ਵਸਤੂ ਵਿੱਚ ਹੌਲ਼ੀ-ਹੌਲ਼ੀ ਰਚ ਜਾਣ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਚਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਚਾਰ. ਸੰ. सञ्चार. ਸੰਗ੍ਯਾ—ਸੰਚਰਣ ਦੀ ਕ੍ਰਿਯਾ. ਜਾਣਾ. ਫਿਰਨਾ. ਵਿਚਰਨਾ। ੨ ਜੋੜਨਾ. “ਦ੍ਵੈ ਦ੍ਵੈ ਬਾਣ ਸੰਚਾਰਕੈ ਦ੍ਵੈ ਦ੍ਵੈ ਤਨ ਪਾਰੇ.” (ਗੁਪ੍ਰਸੂ) ਦੋ ਦੋ ਤੀਰ ਇਕੱਠੇ ਚਿੱਲੇ ਨਾਲ ਜੋੜਕੇ। ੩ ਫੈਲਾਉਣਾ. ਵਿਸ੍ਤਾਰ ਕਰਨਾ. “ਜਗਤ ਜਸ ਸੰਚਰ੍ਯਉ.” (ਸਵੈਯੇ ਮ: ੫ ਕੇ) ੪ ਪ੍ਰਵੇਸ਼. ਦਖਲ. “ਤਿਥੈ ਕਾਲ ਨ ਸੰਚਰੈ.” (ਸ੍ਰੀ ਅ: ਮ: ੧) ੫ ਨੱਠਣਾ. ਭੱਜਣਾ. “ਨਾ ਨਿਵੈ ਨਾ ਫੁਨਿ ਸੰਚਰੈ.” (ਗਉ ਕਬੀਰ ਬਾਵਨ) ੬ ਮਿਲਾਪ. ਮੇਲ. “ਕਵਨ ਸੁ ਦਾਤਾ ਲੇ ਸੰਚਾਰੇ.” (ਗਉ ਮ: ੫) ੭ ਸ਼ਰੀਰ. ਦੇਹ, ਜਿਸ ਕਰਕੇ ਵਿਚਰੀਏ। ੮ ਪੁਲ, ਜਿਸ ਉੱਪਰੋਂ ਲੋਕ ਵਿਚਰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਚਾਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Communication

ਅੰਕੜਿਆਂ ਦੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਸਥਾਨ-ਅੰਤਰਨ ਨੂੰ ਸੰਚਾਰ ਕਿਹਾ ਜਾਂਦਾ ਹੈ। ਦੂਰ-ਦੁਰਾਡੇ ਪਏ ਵੱਖ-ਵੱਖ ਕੰਪਿਊਟਰਾਂ ਦਰਮਿਆਨ ਸੰਚਾਰ ਕਰਵਾਉਣ ਲਈ ਟੈਲੀਫੋਨ ਲਾਈਨਾਂ, ਰੇਡੀਓ ਲਿੰਕ ਜਾਂ ਆਪਟੀਕਲ ਫਾਈਬਰ ਆਦਿ ਵਰਤੀਆਂ ਜਾਂਦੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸੰਚਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਚਾਰ, (ਸੰਸਕ੍ਰਿਤ) / ਪੁਲਿੰਗ : ਆਬਪਾਸ਼ੀ, ਖਿਡਾਉਣ ਦਾ ਭਾਵ, ਸਿੰਜਣ ਦੀ ਕਿਰਿਆ, ਕਿਸੇ ਦ੍ਰਵ ਵਸਤੂ ਦਾ ਮਿੱਟੀ ਦੇ ਮਸਾਮਾਂ ਅੰਦਰ ਰਚਨ ਜਾਂ ਜੀਊਰਣ, ਜੀਊਰਣ ਜਾਂ ਸਿੰਜਰਨ ਦਾ ਭਾਵ,(ਭੂਗੋਲ) : ਆਵਾਜਾਈ, ਰਾਹ ਵਿਖਾਉਣ ਦੀ ਕਿਰਿਆ, ਖ਼ਬਰ ਜਾਂ ਇਤਲਾਹ ਦੇਣ ਦਾ ਕੰਮ, (ਲਾਗੂ ਕਿਰਿਆ : ਕਰਨਾ)

–ਸੰਚਾਰ ਸਾਧਨ, ਆਵਾਜਾਈ ਦੇ ਵਸੀਲੇ, ਖ਼ਬਰ ਜਾਂ ਇਤਲਾਹ ਪਹੁੰਚਾਣ ਦੇ ਸਾਧਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-03-34-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.