ਸੰਜੋਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਜੋਗ (ਨਾਂ,ਪੁ) ਇਤਫ਼ਾਕ; ਜੋੜ-ਮੇਲ; ਸ਼ੁਭ ਗ੍ਰਹਿਆਂ ਦਾ ਮੇਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਜੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਜੋਗ [ਨਾਂਪੁ] ਮੇਲ਼, ਸਬੱਬ , ਇਤਫ਼ਾਕ, ਢੋਅ; ਚੰਗਾ ਮੇਲ਼, ਜੋੜ-ਮੇਲ਼; ਸੰਬੰਧ , ਰਿਸ਼ਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਜੋਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਜੋਗ ਸੰ. ਸੰਯੋਗ. ਸੰਗ੍ਯਾ—ਸੰਬੰਧ. “ਧੀਆ ਪੂਤ ਸੰਜੋਗ.” (ਸ੍ਰੀ ਅ: ਮ: ੧) ੨ ਏੱਕਾ. ਇੱਤਫਾਕ. “ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨਿਯੈ.” (ਪਾਰਸਾਵ) ੩ ਜੋਤਿ੄ ਅਨੁਸਾਰ ਗ੍ਰਹ ਰਾਸ਼ੀ ਯੋਗ ਆਦਿ ਦਾ ਮੇਲ. “ਧਨ ਮੂਰਤ ਚਸੇ ਪਲ ਘੜੀਆ, ਧੰਨ ਸੁ ਓਇ ਸੰਜੋਗਾ ਜੀਉ.” (ਮਾਝ ਮ: ੫) “ਨਾਮ ਹਮਾਰੈ ਸਉਣ ਸੰਜੋਗ.” (ਭੈਰ ਮ: ੫) ੪ ਕਰਮਫਲ. “ਲਿਖਿਆ ਧੁਰਿ ਸੰਜੋਗ.” (ਮਾਝ ਬਾਰਹਮਾਹਾ) ੫ ਦੇਹ ਨਾਲ ਜੀਵਾਤਮਾ ਦਾ ਮਿਲਾਪ. ਜਨਮ. “ਸਾਹਾ ਸੰਜੋਗ, ਵੀਆਹੁ ਵਿਜੋਗ.” (ਗਉ ਮ: ੧) ੬ ਉਪਾਯ. ਯਤਨ। ੭ ਸੰ. ਸੰਯੋਕ੍ਤ. ਬੈਲਾਂ ਦਾ ਜੋੜਨਾ. “ਚੇਤਾ ਵਤ੍ਰ ਵਖਤ ਸੰਜੋਗ.” (ਮ: ੧ ਵਾਰ ਰਾਮ ੧) ਕਰਤਾਰ ਦੀ ਯਾਦ ਵਤ੍ਰ ਹੈ ਅਤੇ ਨਾਮ ਸਿਮਰਣ ਦਾ ਵੇਲਾ ਹਲ ਜੋੜਣਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਜੋਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਜੋਗ, (ਸੰਸਕ੍ਰਿਤ) / ਪੁਲਿੰਗ : ੧. ਨੇਤ, ਸਬੱਬ, ਢੋ, ਇਤਫਾਕ; ੨. ਚੰਗਾ ਮੇਲ, ਜੋੜ ਮੇਲ; ੩. (ਜੋਤਸ਼) ਰਾਤ ਦਿਨ ਦੀ ਬਰਾਬਰੀ; ੪. ਸਬੰਧ, ਰਿਸ਼ਤਾ, ਮਿਲਾਪ, ਲਗਾਉ; ੫. ਦੋ ਚੀਜ਼ਾਂ ਦੇ ਮਿਲਣ ਦਾ ਭਾਵ, ਮੇਲ, ਹੋਣਾ, ਕਰਨਾ, ਢੋਣਾ, ਮੇਲਣਾ)

–ਸੰਜੋਗ ਵਸ, ਕਿਰਿਆ ਵਿਸ਼ੇਸ਼ਣ : ਇਤਫਾਕ ਨਾਲ, ਪਹਿਲੋਂ ਨਿਸ਼ਚਿਤ ਕੀਤੇ ਬਿਨਾਂ 

–ਸੰਜੋਗਾਤਮਕ, (ਸੰਸਕ੍ਰਿਤ) / ਵਿਸ਼ੇਸ਼ਣ : ਜੋੜਨ ਵਾਲਾ

–ਸੰਜੋਗੀ, (ਸੰਸਕ੍ਰਿਤ) / ਵਿਸ਼ੇਸ਼ਣ / ਪੁਲਿੰਗ : ੧. ਸੰਜੋਗ ਕਰਨ ਵਾਲਾ; ਇਕ ਦੂਜੇ ਨੂੰ ਜੋੜਨ ਵਾਲਾ, ਇਕ ਦੂਜੇ ਨੂੰ ਆਪਸ ਵਿਚ ਚੇਪਣ ਵਾਲਾ; ੨. ਅਜੇਹਾ ਫਕੀਰ ਜਿਸ ਦਾ ਟੱਬਰ ਹੋਵੇ; ੩. ਤਿੱਤਰਾਂ ਦਾ ਪਿੰਜਰਾ; ੪. ਵਿਆਹਿਆ ਹੋਇਆ, ਸ਼ਾਦੀਸ਼ੁਦਾ

–ਸੰਜੋਗਣ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-03-06-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.