ਹਲਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਲਾਲ [ਵਿਸ਼ੇ] ਧਰਮ ਅਨੁਸਾਰ ਜਾਇਜ਼, ਉਚਿਤ [ਨਾਂਪੁ] ਇਸਲਾਮੀ ਸ਼ਰ੍ਹੀਅਤ ਅਨੁਸਾਰ ਜ਼ਿਬ੍ਹਾ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਲਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਲਾਲ. ਅ਼ ਹ਼ਲਾਲ. ਧਰਮ ਅਨੁਸਾਰ ਜਿਸ ਦਾ ਵਰਤਣਾ ਯੋਗ ਹੈ. “ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲ ਨ ਜਾਇ.” (ਮ: ੧ ਵਾਰ ਮਾਝ) ੨ ਮੁਸਲਮਾਨੀ ਤਰੀਕੇ ਨਾਲ ੡੏ਬਹਿ ਕੀਤੇ ਜੀਵ ਦਾ ਮਾਸ , ਜਿਸਦਾ ਖਾਣਾ ਇਸਲਾਮ ਮਤ ਅਨੁਸਾਰ ਹਲਾਲ ਹੈ. “ਜੀਅ ਜੁ ਮਾਰਹਿ ਜੋਰ ਕਰਿ ਕਹਿਤੇ ਹਹਿ ਜੁ ਹਲਾਲ.” (ਸ. ਕਬੀਰ) ੩ ੡੏ਬਹਿ. “ਹੋਇ ਹਲਾਲੁ ਲਗੈ ਹਕ ਜਾਇ.” (ਮ: ੧ ਵਾਰ ਰਾਮ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਲਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਲਾਲ: ਮੁਸਲਮਾਨੀ ਮਰਯਾਦਾ ਅਨੁਸਾਰ ਜ਼ਿਬਹ ਕੀਤੇ (ਮਾਰੇ ਹੋਏ) ਪਸ਼ੂ ਦਾ ਮਾਸ ‘ਹਲਾਲ’ ਕਿਹਾ ਜਾਂਦਾ ਹੈ। ਸੰਤ ਕਬੀਰ ਨੇ ਕਿਹਾ ਹੈ— ਕਬੀਰ ਜੀਆ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲ ਦਫਤਰੁ ਕਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ (ਗੁ.ਗ੍ਰੰ.1375)। ਸਿੱਖ ਧਰਮ ਵਿਚ ਹਲਾਲ ਕੀਤੇ ਪਸ਼ੂ (ਬਕਰੇ ਆਦਿ) ਦਾ ਮਾਸ ਖਾਣਾ ਵਰਜਿਤ ਹੈ। ਇਸ ਦੇ ਮੁਕਾਬਲੇ ਤੇ ਝਟਕਾ (ਵੇਖੋ) ਪ੍ਰਵਾਨ ਹੈ।

            ਧਰਮ ਦੀ ਮਰਯਾਦਾ ਅਨੁਸਾਰ ਵਰਤਣ ਲਈ ਸਵੀਕ੍ਰਿਤ ਵਸਤੂ ‘ਹਲਾਲ’ ਹੈ; ਜੋ ਸਵੀਕ੍ਰਿਤ ਨਹੀਂ , ਉਹ ‘ਹਰਾਮ ’ ਹੈ। ਗੁਰੂ ਨਾਨਕ ਦੇਵ ਨੇ ‘ਮਾਝ ਕੀ ਵਾਰ ’ ਵਿਚ ਕਿਹਾ ਹੈ—ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਜਾਇ (ਗੁ.ਗ੍ਰੰ.141)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹਲਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਲਾਲ (ਗੁ.। ਅ਼ਰਬੀ ਹ਼ਲਾਲ=ਵਿਹਤ) ਜਿਸਦੀ ਆਗ੍ਯਾ ਹੋਵੇ, ਧਰਮ ਦੀ ਰੋਜ਼ੀ। ਯਥਾ-‘ਹਕੁ ਹਲਾਲੁ ਬਖੋਰਹੁ ਖਾਣਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਲਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਲਾਲ, ਅਰਬੀ / ਪੁਲਿੰਗ : ਦੂਜ ਦਾ ਚੰਦ, ਬਾਲ ਇੰਦੂ

–ਹਲਾਲ ਹਲਾਲ, ਕਿਰਿਆ ਵਿਸ਼ੇਸ਼ਣ : ਟੁਕੜੇ ਟੁਕੜੇ

–ਹਲਾਲੀ ਸੇਵੀਆਂ, ਇਸਤਰੀ ਲਿੰਗ : ਸੇਵੀਆਂ ਦੀ ਇੱਕ ਕਿਸਮ ਜੋ ਮੁਸਲਮਾਨ ਰੋਜ਼ਿਆਂ ਦੇ ਅੰਤ ਤੇ ਮਨਾਈ ਜਾਣ ਵਾਲੀ ਈਦ ਦੇ ਮੌਕੇ ਤੇ ਖਾਂਦੇ ਹਨ

–ਹਲਾਲੀ ਝੰਡਾ, ਪੁਲਿੰਗ : ਇਸਲਾਮੀ ਝੰਡਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-04-22-21, ਹਵਾਲੇ/ਟਿੱਪਣੀਆਂ:

ਹਲਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਲਾਲ, (ਅਰਬੀ) / ਵਿਸ਼ੇਸ਼ਣ : ੧. ਧਰਮ ਅਨੁਸਾਰ ਜਿਸ ਦਾ ਵਰਤਣਾ ਯੋਗ ਹੋਵੇ, ਜਾਇਜ਼; ੨. ਪੁਲਿੰਗ  : ਇਸਲਾਮੀ ਤਰੀਕੇ ਨਾਲ ਜ਼ਿਬ੍ਹਾ ਕੀਤਾ ਪਸ਼ੂ ਪੰਛੀ; ੩. ਧਰਮ ਦੀ ਕਮਾਈ

–ਹਲਾਲ ਕਰ ਕੇ ਖਾਣਾ, ਮੁਹਾਵਰਾ : ਜਿਸ ਕੰਮ ਦੀ ਮਜ਼ੂਰੀ ਮਿਲਦੀ ਹੋਵੇ ਉਸ ਨੂੰ ਦਿਲ ਦੇ ਕੇ ਕਰਨਾ

–ਹਲਾਲ ਕਰ ਦੇਣਾ, ਮੁਹਾਵਰਾ : ੧. ਬਹੁਤ ਮਾਰਨਾ (ਮਾਰ ਮਾਰਕੇ––)

–ਹਲਾਲ ਕਰਨਾ, ਮੁਹਾਵਰਾ : ਕਤਲ ਕਰਨਾ, ਮੁਸਲਮਾਨੀ ਮੱਤ ਅਨੁਸਾਰ ਜਾਨਵਰ ਦਾ ਗਲ ਵੱਢਣਾ

–ਹਲਾਲ ਦਾ, ਵਿਸ਼ੇਸ਼ਣ : ਆਪਣੇ ਪਿਉ ਦਾ, ਅਸਲ ਦਾ, ਧਰਮ ਦਾ

–ਹਲਾਲ ਦੀ ਖਾਣਾ, ਮੁਹਾਵਰਾ : ਨਿਯਤ ਨਾਲ ਕੰਮ ਕਰਨਾ, ਦਸਾਂ ਨਹੁੰਆਂ ਦੀ ਕਮਾਈ ਤੇ ਗੁਜ਼ਾਰਾ ਕਰਨਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-04-22-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.