ਹਵੇਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵੇਲੀ (ਨਾਂ,ਇ) ਚੁਫ਼ੇਰਿਓ ਉੱਚੀ ਵਲਗਣ ਨਾਲ ਘਿਰੀ ਖੁੱਲ੍ਹੇ ਘੇਰੇ ਅਤੇ ਚੁਬਾਰੇ ਮਮਟੀਆਂ ਵਾਲੀ ਵੱਡੀ ਇਮਾਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਵੇਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Quinta (ਕੁਵਿਨਟਾ) ਹਵੇਲੀ: ਇਹ ਸਪੇਨੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਦਿਹਾਤੀ ਖੇਤਰ ਵਿੱਚ ਸਥਿਤ ਇਕ ਹਵੇਲੀ ਵਾਸਤੇ ਵਰਤਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਹਵੇਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Villa (ਵਿੱਲਅ) ਹਵੇਲੀ: ਦਰਅਸਲ ਇਹ ਇਕ ਦਿਹਾਤੀ ਹਵੇਲੀ (manson) ਹੁੰਦੀ ਸੀ, ਜਿਥੇ ਵੱਡੇ ਫ਼ਾਰਮ ਤੇ ਅਹੁਦੇਦਾਰ ਧਨਵਾਨ ਪੁਰਸ਼ ਪਰਵਾਰ ਸਹਿਤ ਰੋਮਨਾਂ ਦੌਰਾਨ ਰਿਹਾ ਕਰਦਾ ਸੀ ਪਰ ਬਾਅਦ ਵਿੱਚ ਵਿਕਟੋਰੀਆ ਕਾਲ ਅੰਦਰ ਅਜਿਹੇ ਸਥਾਨਾਂ ਤੇ ਮੱਧ-ਸ਼੍ਰੇਣੀ ਦੇ ਲੋਕੀਂ ਰਹਿੰਦੇ ਸਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਹਵੇਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵੇਲੀ [ਨਾਂਇ] ਚਾਰ-ਚੁਫੇਰਿਓਂ ਚਾਰ-ਦੀਵਾਰੀ ਨਾਲ਼ ਘਿਰਿਆ ਹੋਇਆ ਖੁੱਲ੍ਹਾ ਤੇ ਵੱਡਾ ਮਕਾਨ , ਸ਼ਾਨਦਾਰ ਇਮਾਰਤ; ਵਲ਼ੀ ਹੋਈ ਖੁੱਲ੍ਹੀ ਥਾਂ ਜਿੱਥੇ ਪਸ਼ੂ ਰੱਖੇ ਜਾਂਦੇ ਹੋਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵੇਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵੇਲੀ. ਅ਼ ਹ਼ਵੇਲੀ. ਸੰਗ੍ਯਾ—ਹੌਲ (ਘੇਰੇ) ਵਾਲਾ ਮਕਾਨ. ਚਾਰੇ ਪਾਸਿਓਂ ਕੰਧ ਨਾਲ ਘਿਰਿਆ ਮਕਾਨ. “ਦਿੱਲੀ ਮਹਿ ਪ੍ਰਵਿਸੇ ਗੁਰੂ ਗਏ ਹਵੇਲੀ ਮਾਹਿਂ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਵੇਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਵੇਲੀ, (ਅਰਬੀ : ਹਵਾਲੀ=ਇਹਾਤਾ)  / ਇਸਤਰੀ ਲਿੰਗ : ੧. ਖੁਲ੍ਹੇ ਘੇਰੇ ਦਾ ਮਕਾਨ, ਚਾਰ ਚੁਫੇਰਿਉਂ ਕੰਧ ਨਾਲ ਘਿਰਿਆ ਹੋਇਆ ਮਕਾਨ; ੨. ਵੱਡਾ ਮਕਾਨ, ਆਲੀਸ਼ਾਨ ਇਮਾਰਤ; ੩. ਮਾਲ ਡੰਗਰ ਬੰਨ੍ਹਣ ਦੀ ਜਗ੍ਹਾ ਜੋ ਰਿਹੈਸ਼ੀ ਮਕਾਨ ਤੋਂ ਵੱਖਰੀ ਤੇ ਵਲਗਣ ਅੰਦਰ ਹੁੰਦੀ ਹੈ, ਤਬੇਲਾ; ੪. ਮਕਾਨ ਜੋ ਬਾਹਰ ਮੁਰੱਬੇ ਜਾਂ ਖੂਹ ਤੇ ਮਾਲ ਡੰਗਰ ਲਈ ਬਣਾਇਆ ਹੁੰਦਾ ਹੈ, ਡੇਰਾ

–ਹਵੇਲੀ ਮੀਏਂ ਬਾਕਰਦੀ, ਵਿੱਚ ਸਲੇਮੋ ਆਕੜਦੀ, ਅਖੌਤ : ਪਰਾਈ ਚੀਜ਼ ਦੇ ਸਿਰ ਤੇ ਮਾਣ ਕਰਨ ਵਾਲੇ ਲਈ ਕਹਿੰਦੇ ਹਨ, ਮਾਮੇ ਕੰਨੀ ਬੀਰ ਬਲੀਆਂ ਭਣੇਵਾ ਆਕੜਿਆ ਫਿਰੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-36-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.