ਹਾਜਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਜਤ [ਨਾਂਇ] ਚਾਹ , ਇੱਛਾ; ਪਖਾਨਾ ਜਾਣ ਦੀ ਇੱਛਾ , ਟੱਟੀ ਜਾਣ ਦੀ ਇੱਛਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਾਜਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਜਤ. ਅ਼ ਹ਼ਾਜਤ. ਸੰਗ੍ਯਾ—ਜਰੂਰਤ. ਲੋੜ। ੨ ਹਵਾਲਾਤ (Custody).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਜਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hajat_ਹਾਜਤ: ਲੋੜ, ਜ਼ਰੂਰਤ, ਕੁਦਰਤੀ ਹਾਜਤ, ਵਿਚਾਰਣ ਤਕ ਸੰਗੀਨ ਜੁਰਮਾਂ ਦੇ ਦੋਸ਼ੀਆਂ ਨੂੰ ਡਕ ਕੇ ਰੱਖਣ ਲਈ ਵੀ ਇਹ ਲਫ਼ਜ਼ ਵਰਤਿਆ ਜਾਂਦਾ ਹੈ। ਵੇਖੋ ਵਿਲਸਨ ਦੀ ਗਲਾਸਰੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਾਜਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਜਤ, (ਅਰਬੀ) / ਇਸਤਰੀ ਲਿੰਗ : ੧. ਜ਼ਰੂਰਤ, ਲੋੜ, ਗਰਜ਼; ੨. ਚਾਹ, ਇੱਛਾ; ੩. ਥੁੜ, ਕਮੀ, ੪. ਟੱਟੀ ਜਾਣ ਦੀ ਇੱਛਿਆ, ਟੱਟੀ, ਪਖਾਨਾ (ਲਾਗੂ ਕਿਰਿਆ : ਹੋਣਾ)

–ਹਾਜਤ ਹੋਣਾ, ਮੁਹਾਵਰਾ : ਟੱਟੀ ਜਾਣ ਦੀ ਹਾਜਤ ਹੋਣਾ, ਟੱਟੀ ਆਉਣਾ

–ਹਾਜਤਮੰਦ, ਵਿਸ਼ੇਸ਼ਣ : ੧. ਲੋੜ ਵਾਲਾ, ਜਿਸ ਨੂੰ ਲੋੜ ਹੋਵੇ, ਜ਼ਰੂਰਤਮੰਦ; ੨. ਮੁਥਾਜ, ਗ਼ਰੀਬ; ੩. ਸਵਾਲੀ; ਮੰਗਤਾ

–ਹਾਜਤਮੰਦੀ, ਇਸਤਰੀ ਲਿੰਗ : ਜ਼ਰੂਰਤਮੰਦੀ

–ਹਾਜਤ ਰਫ਼ਾ ਕਰਨਾ, ਮੁਹਾਵਰਾ : ਟੱਟੀ ਜਾਣਾ

–ਹਾਜਤ ਰਵਾਈ, ਇਸਤਰੀ ਲਿੰਗ : ਹਾਜਤ ਪੂਰੀ ਕਰਨ ਦਾ ਭਾਵ

–ਹਾਜਤੀ, ਪੁਲਿੰਗ : ੧. ਹਾਜਤਮੰਦ, ਜ਼ਰੂਰਤਮੰਦ; ੨. ਉਹ ਬਰਤਨ ਜਿਸ ਵਿੱਚ ਰੋਗੀ ਪਏ ਪਏ ਪਿਸ਼ਾਬ ਕਰ ਲੈਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-26-08-55-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.