ਹਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰੀ (ਨਾਂ,ਇ) ਪਾਥੀਆਂ ਦੀ ਅੱਗ ਨਾਲ ਦਾਲ ਆਦਿ ਰਿੰਨ੍ਹਣ ਲਈ ਬਣਾਈ ਗੋਲਾਕਾਰ ਭੜੋਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰੀ. ਸੰ. ਸੰਗ੍ਯਾ—ਜੂਏ ਆਦਿਕ ਬਾਜੀਆਂ ਵਿੱਚ ਹਾਰਨ ਦੀ ਕ੍ਰਿਯਾ. ਹਾਰ. ਪਰਾਜੈ। ੨ ਮੁਸਾਫਰਾਂ ਦਾ ਟੋਲਾ. ਯਾਤ੍ਰੀਆਂ ਦਾ ਝੁੰਡ । ੩ ਮੋਤੀ । ੪ ਸੰ. हारिन्. ਵਿ—ਲੈ ਜਾਣ ਵਾਲਾ। ੫ ਚੁਰਾਉਣ ਵਾਲਾ। ੬ ਜਿਸ ਨੇ ਹਾਰ ਪਹਿਨਿਆ ਹੈ. ਹਾਰ (ਮਾਲਾ) ਵਾਲਾ। ੭ ਮਨੋਹਰ. ਦਿਲ ਚੁਰਾਉਣ ਵਾਲਾ. “ਜਿਨਿ ਦੀਏ ਭ੍ਰਾਤ ਪੁਤ ਹਾਰੀ.” (ਰਾਮ ਅ: ਮ: ੫) ਹਾਰੀ ਸ਼ਬਦ ਸ਼ਾਇਦ ਇੱਥੇ “ਹਰਾ” ਦਾ ਰੂਪਾਂਤਰ ਹੈ. ਦੇਖੋ, ਹਰਾ ੬। ੮ ਅਗਨਿ, ਜੋ ਦੇਵਤਿਆਂ ਨੂੰ ਬਲਿ ਪਹੁਚਾਉਂਦਾ ਹੈ। ੯ ਪ੍ਰਤ੍ਯ—ਵਾਲੀ. “ਪ੍ਰੇਮਾ ਭਗਤਿ ਉਪਾਵਨਹਾਰੀ, ਹਾਰੀ ਨਿੰਦਕ ਬ੍ਰਿੰਦਨ ਦਾਹ.” (ਗੁਪ੍ਰਸੂ) ਨਿੰਦਕ ਦਾਹੁਣ ਨੂੰ ਹਾਰੀ (ਅਗਨਿ). ੧੦ ਸਿੰਧੀ. ਹਲ ਵਾਹੁਣ ਵਾਲਾ. ਹਾਲੀ। ੧੧ ਮੈਲ ਢੋਣ ਵਾਲਾ ਭੰਗੀ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਾਰੀ (ਸੰ. ਸੰਸਕ੍ਰਿਤ ਹਾਲਿਕ। ਪੰਜਾਬੀ ਹਾਲੀ। ਦੇਸ਼ ਭਾਸ਼ਾ ਹਾਰੀ) ੧. ਹਾਲੀ। ਯਥਾ-‘ਜਿਨਿ ਦੀਏ ਭ੍ਰਾਤ ਪੁਤ ਹਾਰੀ’ ਜਿਸ ਨੇ ਭ੍ਰਾਤਾ ਪੁਤ੍ਰ ਹਾਲੀ ਦਿਤੇ ਹਨ।

੨. (ਸੰਸਕ੍ਰਿਤ ਹਾਰ=ਲੈ ਜਾਣ ਵਾਲਾ, ਪਾਂਡੀ, ਕੁਲੀ)* ਸੇਵਕ। ਚਾਕਰ।

----------

* ਸੰਸਕ੍ਰਿਤ ਵਿਚ ਪ੍ਰਤੀ ਹਾਰੀ=ਦਰਬਾਨ ਨੂੰ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਰੀ, ਇਸਤਰੀ ਲਿੰਗ : ੧. ਜੂਏ ਵਿੱਚ ਹਾਰ ਜਾਣ ਦਾ ਭਾਵ, ਬਾਜ਼ੀਆਂ ਵਿੱਚ ਹਰਨ ਦੀ ਕਿਰਿਆ, ਹਾਰ, ੨. ਥਕਾਣ, ਕਮਜ਼ੋਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-34-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.