ਹਿੰਦੁਸਤਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਦੁਸਤਾਨ [ਨਾਂਪੁ] ਵੇਖੋ ਹਿੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਿੰਦੁਸਤਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਦੁਸਤਾਨ ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ , ਜਿਸ ਵਿੱਚ ਵਿਸ਼ੇ੄ ਹਿੰਦੂ ਆਬਾਦ ਹਨ. ਇਸ ਦੇ ਨਾਉਂ ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ, ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਤੋਂ ਛੁਟ ੧੮੩੪ ਵਰਗ ਮੀਲ ਇਲਾਕਾ ਪੁਰਤਗਾਲ ਅਤੇ ਫ੍ਰਾਂਸ ਦੇ ਕਬਜ਼ੇ ਵਿੱਚ ਹੈ. ਹਿੰਦੁਸਤਾਨ ਵਿੱਚ ਵਡੀਆਂ ਛੋਟੀਆਂ ਕੁੱਲ ੫੬੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ੧੧੮ ਤੋਪਾਂ ਦੀ ਸਲਾਮੀ ਵਾਲੀਆਂ (Salute States) ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫ ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.

 

ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)

ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ ਨਾਲ ਗਿਣਤੀ ਇਉਂ ਹੈ:—

ਈਸਾਈ ੪, ੭੫੪, ੦੦੦

ਸਿੱਖ ੩, ੨੨੯, ੦੦੦

ਹਿੰਦੂ ੨੧੬, ੭੩੫, ੦੦੦

ਜੈਨੀ ੧, ੧੭੮, ੦੦੦

ਪਾਰਸੀ ੧੦੨, ੦੦੦

ਪੁਰਾਣੇ ਵਸਨੀਕ ੯, ੭੭੫, ੦੦੦

ਬੌੱਧ ੧੧, ੫੭੧, ੦੦੦

ਮੁਸਲਮਾਨ ੬੮, ੭੩੫, ੦੦੦

ਯਹੂਦੀ ੨੨, ੦੦੦

ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.

ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾ੄੠ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ—

ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ

੯੬, ੭੧੪, ੦੦੦

ਕਨਾਰੀ (ਕਾਨੜੀ) ੧੦, ੩੭੪, ੦੦੦

ਗੁਜਰਾਤੀ ੯, ੫੫੨, ੦੦੦

ਤਾਮਿਲ ੧੮, ੭੮੦, ੦੦੦

ਤਿਲੁਗੂ ੨੩, ੬੦੧, ੦੦੦

ਪੰਜਾਬੀ ੧੬, ੨੩੪, ੦੦੦ ਅਤੇ

ਲਹਿਂਦੀ ਪੰਜਾਬੀ ੫, ੬੫੨, ੦੦੦

ਬੰਗਾਲੀ ੪੯, ੨੯੪, ੦੦੦

ਬ੍ਰਹਮੀ ੮, ੪੨੩, ੦੦੦

ਮਰਹਟੀ ੧੮, ੭੯੮, ੦੦੦

ਰਾਜ੎ਥਾਨੀ ੧੨, ੬੮੧, ੦੦੦

ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )

ਸਰਕਾਰ ਹਿੰਦ ਦੇ ਮਾਤਹਿਤ ੧੫ ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨੀ ਕੌਂਸਲ ਅੱਗੇ ਜਿੰਮੇਵਾਰ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਿੰਦੁਸਤਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਿੰਦੁਸਤਾਨ: ਇਸ ਤੋਂ ਭਾਵ ਹੈ ਹਿੰਦੂਆਂ ਦੇ ਰਹਿਣ ਦਾ ਦੇਸ਼ ਜਾਂ ਜਿਸ ਵਿਚ ਹਿੰਦੂ ਰਹਿੰਦੇ ਹੋਣ। ਇਸ ਦਾ ਭਾਵ ਹਿੰਦੂਆਂ ਦੀ ਬਹੁਗਿਣਤੀ ਵਾਲਾ ਦੇਸ਼ ਵੀ ਹੋ ਸਕਦਾ ਹੈ। (ਵੇਖੋ ‘ਹਿੰਦੂ’)। ਇਹ ਉਤਰ ਵਿਚ ਹਿਮਾਲਯ ਅਤੇ ਦੱਖਣ ਵਿਚ ਸਮੁੰਦਰ ਨਾਲ ਘਿਰਿਆ ਇਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਭੂਗੋਲਿਕ ਸੀਮਾਵਾਂ ਸਮੇਂ ਸਮੇਂ ਖਿਲਰਦੀਆਂ ਅਤੇ ਸੁੰਗੜਦੀਆਂ ਰਹੀਆਂ ਹਨ। ਇਹ ਬਹੁ-ਭਾਸ਼ੀ, ਬਹੁ-ਨਸਲੀ ਅਤੇ ਬਹੁ-ਧਰਮੀ ਦੇਸ਼ ਹੈ।

            ‘ਹਿੰਦੁਸਤਾਨ’ ਨੂੰ ਇਹ ਨਾਂ ਫ਼ਾਰਸੀ ਵਾਲਿਆਂ ਨੇ ਦਿੱਤਾ ਹੈ। ਇਸ ਦਾ ਪ੍ਰਾਚੀਨ ਨਾਂ ਭਾਰਤ ਜਾਂ ਆਰਯਾਵਰਤ ਹੈ। ਇਸ ਦਾ ‘ਭਾਰਤ’ ਨਾਂ ਕਿਵੇਂ ਪਿਆ, ਇਸ ਬਾਰੇ ਕਈ ਮਤ ਪ੍ਰਚਲਿਤ ਹਨ। ਇਕ ਮਤ ਅਨੁਸਾਰ ਰਾਜਾ ਦੁਸ਼ੑਯੰਤ ਦੇ ਪੁੱਤਰ ਰਾਜਾ ਭਰਤ ਦੇ ਨਾਂ’ਤੇ ਇਸ ਦਾ ਨਾਂ ਭਾਰਤ ਪਿਆ। ਦੂਜਾ ਮਤ ‘ਭਾਗਵਤ-ਪੁਰਾਣ’ ਅਤੇ ਜੈਨ ਪੁਸਤਕਾਂ ਵਿਚ ਵਰਣਿਤ ਹੈ। ਇਸ ਮਤ ਅਨੁਸਾਰ ਰਿਸ਼ਭਦੇਵ ਦੇ ਪੁੱਤਰ ਮਹਾਰਾਜ ਭਰਤ ਦੇ ਨਾਂ’ਤੇ ਇਹ ਦੇਸ਼ ਭਾਰਤ ਅਖਵਾਇਆ। ਤੀਜੇ ਮਤ ਅਨੁਸਾਰ ਇਸ ਦਾ ਭਾਰਤ ਨਾਂ ਭਰਤ ਕਬੀਲੇ ਦੇ ਆਧਾਰ’ਤੇ ਪਿਆ ਕਿਉਂਕਿ ਇਹ ਕਬੀਲਾ ਬਾਕੀਆਂ ਨਾਲੋਂ ਜ਼ਿਆਦਾ ਬਲਸ਼ਾਲੀ ਸੀ। ਇਸ ਦੇਸ਼ ਦਾ ਸਭਿਆਚਾਰ ਬਹੁਤ ਪ੍ਰਾਚੀਨ ਹੈ। ਇਥੋਂ ਦੇ ਦੇਵੀ-ਦੇਵਤੇ, ਧਾਰਮਿਕ ਅਨੁਸ਼ਠਾਨ, ਵਰਣਾਸ਼੍ਰਮ-ਵਿਧਾਨ, ਅਠਸਠ-ਤੀਰਥ ਆਦਿ ਆਪਣੀ ਵਖਰੀ ਪਛਾਣ ਰਖਦੇ ਹਨ।

            ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਨੂੰ ਚਿਤਰਦਿਆਂ ਇਸ ਸ਼ਬਦ ਦੀ ਦੋ ਵਾਰ ਵਰਤੋਂ ਕੀਤੀ ਹੈ— (1) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ਆਪੈ ਦੋਸੁ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ (ਗੁ.ਗ੍ਰੰ.360)। (2) ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ (ਗੁ.ਗ੍ਰੰ.723)।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹਿੰਦੁਸਤਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਿੰਦੁਸਤਾਨ, ਪੁਲਿੰਗ : ਹਿੰਦ, ਭਾਵਰਤਵਰਸ਼

–ਹਿੰਦੁਸਤਾਨੀ, ਵਿਸ਼ੇਸ਼ਣ / ਇਸਤਰੀ ਲਿੰਗ : ੧. ਸੁਖੈਣ ਹਿੰਦੀ ਭਾਸ਼ਾ, ਆਸਾਨ ਉਰਦੂ; ਉੱਤਰੀ ਭਾਰਤ ਦੇ ਲੋਕਾਂ ਦੀ ਆਮ ਬੋਲ-ਚਾਲ ਦੀ ਬੋਲੀ; ੨. ਹਿੰਦੁਸਤਾਨ ਦਾ, ਹਿੰਦੁਸਤਾਨ ਨਾਲ ਸਬੰਧਤ; ੩. ਭਾਰਤ ਵਿੱਚ ਬਣੀ ਹੋਈ, ਦੇਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-02-14-45, ਹਵਾਲੇ/ਟਿੱਪਣੀਆਂ:

ਹਿੰਦੁਸਤਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਿੰਦੁਸਤਾਨ, ਪੁਲਿੰਗ : ਏਸ਼ੀਆ ਮਹਾਂ ਦੀਪ ਦੇ ਦੱਖਣ ਵਿੱਚ ਉਹ ਦੇਸ਼ ਜਿਸ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਦਾ ਸਿਲਸਿਲਾ ਹੈ ਪੱਛਮ ਵਿੱਚ ਸੁਲੇਮਾਨ ਪਹਾੜ ਦਾ ਸਿਲਸਿਲਾ, ਦੱਖਣ ਵਿੱਚ ਹਿੰਦ ਸਾਗਰ ਤੇ ਪੂਰਬ ਵਿੱਚ ਬਰਮਾ ਹੈ। ਭਾਰਤ, ਹਿੰਦ

–ਹਿੰਦੁਸਤਾਨੀ, ਹਿੰਦੁਸਤਾਨ ਦਾ, ਹਿੰਦੁਸਤਾਨ ਨਾਲ ਸੰਬੰਧਤ, : ਪੁਲਿੰਗ : ਹਿੰਦੁਸਤਾਨ ਦਾ ਵਸਨੀਕ, ਇਸਤਰੀ ਲਿੰਗ : ਹਿੰਦੁਸਤਾਨ ਦੀ ਉਹ ਬੋਲੀ ਜੋ ਕਰੀਬਨ ਹਿੰਦ ਦੇ ਹਰ ਹਿੱਸੇ ਵਿੱਚ ਥੋੜੀ ਬਹੁਤ ਸਮਝੀ ਜਾਂਦੀ ਹੈ। ਆਮ ਬੋਲ ਚਾਲ ਦੀ ਬੋਲੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-02-19-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.