ਹੀਟਰੋਸੈਕਸੂਐਲਟੀ ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੀਟਰੋਸੈਕਸੂਐਲਟੀ (Hetrosexuality): ਦਾ ਡਿਕਸ਼ਨਰੀ ਆਫ਼ ਫ਼ੈਮਿਨਿਸਟ ਥਿਊਰੀ ਅਨੁਸਾਰ (The Dictionary of Feminist Theory), “ਵਿਰੋਧੀ ਲਿੰਗ ਦੇ ਮੈਬਰਾਂ ਵਿਚਕਾਰ ਕਾਮੁਕ ਸਬੰਧ ਨੂੰ ਦੂਜੀ ਲਿੰਗਕਤਾ ਜਾਂ ਵਿਰੋਧੀ ਲਿੰਗਕਤਾ ਆਖਿਆ ਜਾਂਦਾ ਹੈ। ਦੂਜੇ ਅਰਥਾਂ ਵਿਚ ਇਹ ਇਕ ਅਜਿਹਾ ਰੁਮਾਂਟਕ ਝੁਕਾਅ ਹੈ ਜੋ ਵਿਰੋਧੀ ਲਿੰਗ ਦੇ ਵਿਅਕਤੀਆਂ ਵਲੋਂ ਹੁੰਦਾ ਹੈ ਜਿੱਥੇ ਲਿੰਗ ਦੀ ਜੈਂਡਰ ਦੇ ਅਧਾਰ ਤੇ ਦੋ-ਭਾਗੀ ਵੰਡ ਕੀਤੀ ਜਾਂਦੀ ਹੈ ਉਨ੍ਹਾਂ ਵਿਚੋਂ ਇਕ ਲਿੰਗ ਦਾ ਦੂਜੇ ਵੱਲ ਝੁਕਾਅ ਹੋਣ ਦੀ ਪ੍ਰਵਿਰਤੀ ਨੂੰ ‘ਵਿਰੋਧੀ ਲਿੰਗਕਤਾ’ਕਿਹਾ ਜਾਂਦਾ ਹੈ।”1

ਬੋਨੀ ਜੀਮਰਮੈਨ (Bonnie Zimmerman) ਆਪਣੇ ਲੇਖ ਵਿਚ ਵਿਰੋਧੀ ਲਿੰਗਕਤਾ (Hetrosexuality) ਦੀ ਸਥਾਪਨਾ ਸਬੰਧੀ ਦੱਸਦੀ ਹੈ ਕਿ ਇਹ ਵਿਰੋਧੀ ਲਿੰਗਕਤਾ ਦੇ ਅਰਥਾਂ ਦਾ ਡੂੰਘੇਰਾ ਅਧਿਐਨ ਕਰਦੇ ਹਾਂ ਤਾਂ ਨਾਰੀਵਾਦੀਆਂ ਦੇ ਵਿਚਾਰਾਂ ਦੀ ਰੋਸ਼ਨੀ ਵਿਚ ਇਨ੍ਹਾਂ ਦੋਲਿੰਗੀ ਜੁੱਟਾਂ ਮਰਦ ਤੇ ਔਰਤ ਦੀ ਕਾਮੁਕਤਾ ਨੂੰ ਕਿਵੇਂ ਵਿਸ਼ਲੇਸ਼ਤ ਕੀਤਾ ਜਾਂਦਾ ਹੈ। ਇਸ ਬਾਰੇ ਵੱਖਰੇ-ਵੱਖਰੇ ਸਿੱਟੇ ਪ੍ਰਾਪਤ ਹੁੰਦੇ ਹਨ। ਕਿਵੇਂ ਸਮਾਜਾਂ ਵਿਚ ਔਰਤ ਦੀ ਕਾਮੁਕ ਪ੍ਰਵਿਰਤੀ ਨੂੰ ਸੁਸਤ (Passive) ਤੇ ਦਮਿਤ ਮਨੁੱਖ ਵਜੋਂ ਵਿਚਾਰਿਆ ਜਾਂਦਾ ਰਿਹਾ ਹੈ? ਇਸ ਤੋਂ ਇਲਾਵਾ ‘ਲਾਜ਼ਮੀ ਵਿਰੋਧੀ ਲਿੰਗਕਤਾ (Compulsary Hetrosexuality) ਦਾ ਅਧਾਰ ਕਿਵੇਂ ਬਣਿਆ। ਇਸ ਸਬੰਧੀ ਐਡਰੈਂਨੇ ਰਿਚ (Adrienne Rich) ਉਤਰ-ਸੰਰਚਨਾਵਾਦੀ ਪੁਹੰਚ ਰਾਹੀਂ ਇਸ ਦਾ ਵਿਸਥਾਪਨ ਆਪਣੇ ਲੇਖ ‘Compulsary Hetrosexuality and Lesbain’ ਵਿਚ ਕਰਦਾ ਹੈ। ਲੂਸ ਇਰੀਗੈਰੇ ਵੀ ਇਸ ਸੰਕਲਪ ਪਿੱਛੇ ਕੰਮ ਕਰਦੀ ਨਕਲੀ ਬਣਤਰ (Artifical Framing) ਨੂੰ ਵਿਸ਼ਲੇਸ਼ਤ ਕਰਦੀ ਹੈ ਕਿ ਕਿਵੇਂ ਮਰਦ ਕਾਮੁਕ ਸ਼ਕਤੀ ਦਾ ਕੇਂਦਰ ਹੈ ਤੇ ਔਰਤ-ਮਰਦ ਦੇ ਸਬੰਧ ਵਿਚ ਪ੍ਰਭਾਸ਼ਿਤ ਹੁੰਦੀ ਹੈ ਅਤੇ ਦੂਜੀ ਬਣਦੀ ਹੈ। ਕਿਵੇਂ ਇਹ ਟਰਮ ਔਰਤ ਦੇ ਦਮਨ ਲਈ ਸਿਰਜੀ ਗਈ। ਨਾਰੀਵਾਦੀ ਇਨ੍ਹਾਂ ਪ੍ਰਸ਼ਨਾਂ ਸਬੰਧੀ ਇਹ ਨਿਰਨਾ ਕਰਦੇ ਹਨ ਕਿ ਜੇ ‘ਵਿਰੋਧੀਲਿੰਗਕਤਾ’ ਨੂੰ ਰੱਦਦੇ ਹਾਂ ਤਾਂ ਸੈਕਸ (Sex), ਜੈਂਡਰ (Gender) ਅਤੇ ਕਾਮੁਕਤਾ (Sexuality) ਵਿਚ ਆਪਸੀ ਜ਼ਰੂਰੀ ਸਬੰਧ ਵੀ ਖ਼ਤਮ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਤਿੰਨੋ ਸੁਤੰਤਰ ਵਿਵਹਾਰ ਕਰਨਗੇ ਜੋ ਲਿੰਗ ਦੀ ਬਰਾਬਰਤਾ ਲਈ ਵਰਦਾਨ ਸਾਬਿਤ ਹੋਵੇਗਾ। ਸੋ ਪੱਛਮ ਵਿਚ ਕਾਮੁਕਤਾ ਸਬੰਧੀ ਨਵਾਂ ਸੰਕਲਪ ਸਾਹਮਣੇ ਆਇਆ ਹੈ, ਉਹ ਹੈ ‘Homosexsuality’


ਲੇਖਕ : ਹਰਪ੍ਰੀਤ ਕੌਰ,
ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-06-03-04-08-02, ਹਵਾਲੇ/ਟਿੱਪਣੀਆਂ: 1) Maggie Humm, The Dictionary of Feminist Theory, Edinburgh University Press Ltd, Edinburgh, Second Edition, 2003, Page-119

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.