ਹੋਟਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਟਲ [ਨਾਂਪੁ] ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕਰਨ ਵਾਲ਼ਾ ਵਪਾਰਕ ਅਦਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੋਟਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hotel_ਹੋਟਲ: ਹੋਟਲ ਦਾ ਮਤਲਬ ਹੈ ਉਹ ਥਾਂ ਜਿਥੇ ਯਾਤਰੀਆਂ ਨੂੰ ਰਹਿਣ ਲਈ ਕਿਰਾਏ ਉਤੇ ਥਾਂ ਦਿੱਤੀ ਜਾਂਦੀ ਹੈ ਅਤੇ ਕਿਸੇ ਹੱਦ ਤਕ ਖਾਣ ਪੀਣ ਦਾ ਪ੍ਰਬੰਧ ਵੀ ਹੁੰਦਾ ਹੈ। ਮਦਨ ਲਾਲ [(1951) 53 ਪੰ. ਐਲ. ਆਰ 75] ਦੇ ਕੇਸ ਵਿਚ ਪੰਜਾਬ ਉੱਚ ਅਦਾਲਤ ਅਨੁਸਾਰ ਹੋਟਲ ਉਹ ਜਗ੍ਹਾ ਹੈ ਜਿਥੇ ਮੁਸਾਫ਼ਰਾਂ ਨੂੰ ਖਾਣਾ ਜਾਂ ਰਿਹਾਇਸ਼ ਜਾਂ ਦੋਵੇਂ ਚੀਜ਼ਾਂ ਮਿਲ ਸਕਦੀਆਂ ਹਨ।

       ਹੋਟਲ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਥੇ ਆਮ ਜਨਤਾ ਆ ਜਾ ਸਕਦੀ ਹੋਵੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਕੀਮਤਨ ਮਿਲਦੀਆਂ ਹੋਣ। ਭਾਰਤੀ ਸੰਵਿਧਾਨ ਦੇ ਅਨੁਛੇਦ 15 (2) (ੳ) ਅਨੁਸਾਰ ਧਰਮ , ਨਸਲ , ਜਾਤ ਲਿੰਗ , ਜਨਮ-ਸਥਾਨ ਜਾਂ ਉਨ੍ਹਾਂ ਵਿਚੋਂ ਕਿਸੇ ਦੇ ਆਧਾਰ ਤੇ ਕਿਸੇ ਵੀ ਨਾਗਰਿਕ ਨੂੰ ਕਿਸੇ ਹੋਟਲ ਵਿਚ ਪ੍ਰਵੇਸ਼ ਬਾਬਤ ਕਿਸੇ ਨਿਰਯੋਗਤਾ , ਦੇਣਦਾਰੀ, ਪਾਬੰਦੀ ਜਾਂ ਸ਼ਰਤ ਦੇ ਤਾਬੇ ਨਹੀਂ ਕੀਤਾ ਜਾ ਸਕਦਾ। ਭਾਰਤੀ ਨਾਗਰਿਕਾਂ ਦੀ ਸੂਰਤ ਵਿਚ ਇਹ ਇਕ ਮੂਲ-ਅਧਿਕਾਰ ਹੈ ਜੋ ਗ਼ੈਰ-ਨਾਗਰਿਕਾਂ ਨੂੰ ਪ੍ਰਾਪਤ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੋਟਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਟਲ, (ਅੰਗਰੇਜ਼ੀ) / ਪੁਲਿੰਗ :  ੧. ਉਹ ਮਕਾਨ ਜਿਸ ਵਿੱਚ ਕਿਰਾਇਆ ਦੇ ਕੇ ਰਹਿਣ ਦਾ ਜਾਂ ਖਾਣ ਪੀਣ ਦਾ ਪ੍ਰਬੰਧ ਹੋਵੇ; ੨. ਅੰਗਰੇਜ਼ੀ ਢੰਗ ਦਾ ਤੰਦੂਰ ਜਾਂ ਢਾਬਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-23-04-41-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.