ਹੋਮੋਸੈਕਸੂਐਲਟੀ ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੋਮੋਸੈਕਸੂਐਲਟੀ (Homosexsuality) ਅੰਗਰੇਜ਼ੀ ਦੇ ਇਸ ਸ਼ਬਦ ਦਾ ਪੰਜਾਬੀ ਰੂਪਾਂਤਰਣ ‘ਸਮਲਿੰਗਕਤਾ’ ਹੈ। ਇਹ ਕਾਮੁਕ ਸੰਬਧ ਵਜੋਂ ਲਿੰਗ ਦੇ ਮੈਂਬਰਾਂ ਵਿਚਕਾਰ ਹੁੰਦੇ ਹਨ ਜੋ ਕਿ ਦੋ ਰੂਪਾਂ ਵਿਚ ਸਾਹਮਣੇ ਆਉਂਦੇ ਹਨ ਪਹਿਲਾਂ ‘ਇਸਤਰੀ ਲਿੰਗਕਤਾ’ (Lesbianism) ਤੇ ਦੂਜਾ ਰੂਪ ‘ਮਰਦ ਸਮਲਿੰਗਕਤਾ’ (Gayism) ਹੈ। ਸਮਲਿੰਗਕਤਾ ਸਬੰਧਾਂ ਨੇ ‘ਲਾਜ਼ਮੀ ਵਿਰੋਧੀ ਸਮਲਿੰਗਕਤਾ’ ਨੂੰ ਚਣੌਤੀ ਤੇ ਇਸਦੇ ਅਧੀਨ ਆਉਂਦੇ ਇਸਤਰੀ ਤੇ ਮਰਦ ਸਬੰਧਾਂ ਦੇ ਜੋੜੇ ਨੂੰ ਵੀ ਵਿਸਥਾਪਤ ਕੀਤਾ ਹੈ।

ਇਸਤਰੀ ਸਮਲਿੰਗਕਤਾ (Lesbianism) ਤੇ ਮਰਦ ਸਮਲਿੰਗਕਤਾ (Gayism) ਸੰਕਲਪ ਭਾਵੇਂ ਵਿਰੋਧੀ ਹਨ ਪਰ ਇਨ੍ਹਾਂ ਦੇ ਆਪਣੇ ਸ਼ਬਦ ਅਰਥ ਵੀ ਸਿੱਧੇ ਜਾਂ ਅਸਿੱਧੇ ਰੂਪ ਲਿੰਗ ਵਖਰੇਂਵੇ ਨੂੰ ਦਰਸਾਉਂਦੇ ਹੋਣ ਕਰਕੇ ਕੁਝ ਵਿਦਵਾਨਾਂ ਨੇ ਇਨ੍ਹਾਂ ਸ਼ਬਦਾਂ ਨੂੰ ਬਦਲ ਕੇ ਨਵਾਂ ਰੂਪ ਦਿੱਤਾ। ਇਹ ਵੰਨ-ਸਵੰਨਤਾ ਸਿਧਾਂਤ (Queer Theory) ਸਾਹਮਣੇ ਆਇਆ। ਸਿੱਟੇ ਵਜੋਂ ਵੰਨ-ਸਵੰਨਤਾ ਸਿਧਾਂਤ (Queer Theory) ਇਕ ਪਛਾਣ ਨਾਲੋਂ ਇਕ ਪ੍ਰਵਿਰਤੀ ਜਾਂ ਸੁਭਾਅ ਹੈ ਜੋ ਨਾ ਸੈਕਸ ਨੂੰ ਪ੍ਰਭਾਸ਼ਿਤ ਕਰਦਾ ਹੈ ਨਾ ਹੀ ਜੈਂਡਰ ਨੂੰ ਪ੍ਰਭਾਸ਼ਿਤ ਕਰਦਾ। ਵੰਨ-ਸਵੰਨਤਾ (Queer Theory) ਸਿਧਾਂਤ ਹੈ ਜੋ ਸੈਕਸ ਅਤੇ ਜੈਂਡਰ ਦੇ ਦੋ-ਭਾਗੀਕਰਣ ਪਛਾਣ (ਔਰਤ/ਮਰਦ ਵੰਡ) ਨੂੰ ਚਣੌਤੀ ਦਿੰਦਾ ਹੈ।


ਲੇਖਕ : ਹਰਪ੍ਰੀਤ ਕੌਰ,
ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-06-03-04-12-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.