ਹੜੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜੱਪਾ (ਨਾਂ,ਪੁ) ਵੇਖੋ : ਛੜੱਪਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੜੱਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜੱਪਾ 1 [ਨਿਪੁ] ਸਿੰਧ ਘਾਟੀ ਨਾਲ਼ ਸੰਬੰਧਿਤ ਇੱਕ ਇਤਿਹਾਸਿਕ ਨਗਰ ਦਾ ਨਾਮ 2 [ਨਾਂਪੁ] ਇੱਕ ਥਾਂ ਤੋਂ ਦੋਵੇਂ ਪੈਰ ਇਕੱਠੇ ਚੁੱਕ ਕੇ ਮਾਰੀ ਛਾਲ਼, ਛੜੱਪਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੜੱਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜੱਪਾ. ਸੰਗ੍ਯਾ—ਹੜੱਪਣ ਦੀ ਕ੍ਰਿਯਾ। ੨ ਜਿਲਾ ਮਾਂਟਗੁਮਰੀ ਦਾ ਇੱਕ ਨਗਰ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਵੱਲ ਵਿਚਰਦੇ ਹੋਏ ਵਿਰਾਜੇ ਸਨ. ਗੁਰੁਦ੍ਵਾਰੇ ਦਾ ਨਾਉਂ “ਨਾਨਕਸਰ” ਹੈ. ਦੇਖੋ, ਨਾਨਕ ਸਰ ਨੰ: ੩.

ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲ ਰਹੀਆਂ ਹਨ, ਜਿਨ੍ਹਾਂ ਨੂੰ ਵੇਖਕੇ ਵਿਦ੍ਵਾਨਾਂ ਨੇ ਅਨੁਮਾਨ ਲਾਇਆ ਹੈ ਕਿ ਇਹ ਵਸਤੂਆਂ ਈਸਾ ਦੇ ਜਨਮ ਤੋਂ ੩੦੦੦ ਵਰ੍ਹੇ ਪਹਿਲਾਂ ਦੀਆਂ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੜੱਪਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜੱਪਾ: ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲੇ ਵਿਚ ਪੁਰਾਤਤਵ ਲੱਭਤਾਂ ਸੰਬੰਧੀ ਇਕ ਮਸ਼ਹੂਰ ਕਸਬਾ ਹੈ ਜਿਹੜਾ ਆਰੀਆਂ ਤੋਂ ਪਹਿਲਾਂ ਹੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਹੈ। ਮੁਲਤਾਨ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਠਹਿਰੇ ਸਨ ਅਤੇ ਉਹਨਾਂ ਦੇ ਆਉਣ ਦੀ ਯਾਦ ਵਿਚ ਇੱਥੇ ਇਕ ਪਵਿੱਤਰ ਯਾਦਗਾਰ ਬਣੀ ਹੋਈ ਹੈ। ‘ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ’, 20ਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਦੌਰਾਨ ਮਸ਼ਹੂਰ ਹੋਇਆ ਜਦੋਂ ਗੰਜੀ ਬਾਰ ਨਹਿਰ ਕਲੋਨੀ ਦਾ ਉਦਘਾਟਨ ਹੋਇਆ ਸੀ

      ਗੁਰਦੁਆਰੇ ਦੀ ਉੱਚੀ ਧਰਤੀ ਤੇ ਬਣੇ ਬਹੁਕੋਣੀ ਗੁੰਬਦ ਵਾਲੇ ਪ੍ਰਕਾਸ਼ ਅਸਥਾਨ ਦੇ ਨਾਲ ਹੀ ਸਰੋਵਰ ਨੇੜੇ ਰਿਹਾਇਸ਼ੀ ਬਲਾਕ ਬਣਾਏ ਗਏ ਹਨ। ਹਰ ਬਿਕਰਮੀ ਮਹੀਨੇ ਦੀ ਪਹਿਲੀ ਤਰੀਕ ਨੂੰ ਜੋੜ ਮੇਲਾ ਲੱਗਦਾ ਹੈ ਅਤੇ 1-3 ਚੇਤ (ਅੱਧ ਮਾਰਚ) ਨੂੰ ਭਾਰੀ ਗਿਣਤੀ ਵਾਲਾ ਤਿੰਨ ਰੋਜ਼ਾ ਧਾਰਮਿਕ ਮੇਲਾ ਲੱਗਦਾ ਹੈ। 1947 ਵਿਚ, ਪੰਜਾਬ ਦੀ ਵੰਡ ਵੇਲੇ ਜਦੋਂ ਲੋਕ ਇਸ ਇਲਾਕੇ ਨੂੰ ਛੱਡ ਕੇ ਚੱਲੇ ਗਏ ਤਾਂ ਗੁਰਦੁਆਰਾ ਵੀਰਾਨ ਹੋ ਗਿਆ।


ਲੇਖਕ : ਮ. ਗ.ਸ. ਅਤੇ ਅਨੁ.: ਰ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੜੱਪਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੜੱਪਾ  :    ਇਹ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਸਾਹੀਵਾਲ (ਸਾਬਕਾ ਮਿੰਟਗੁਮਰੀ) ਜ਼ਿਲ੍ਹੇ ਵਿਚ, ਲਾਹੌਰ-ਕਰਾਚੀ ਰੇਲਵੇ ਲਾਈਨ ਉੱਤੇ, ਲਾਹੌਰ ਤੋਂ ਤਕਰੀਬਨ 160 ਕਿ. ਮੀ. ਦੀ ਦੂਰੀ ਤੇ ਹੜੱਪਾ ਰੇਲਵੇ ਸਟੇਸ਼ਨ ਰੋਡ ਤੋਂ ਤਕਰੀਬਨ 6.4 ਕਿ. ਮੀ. ਦੀ ਦੂਰੀ ਤੇ ਇਕ ਬਹੁਤ ਪੁਰਾਣੀ ਥਾਂ ਹੈ। ਇਸ ਥਾਂ ਦਾ ਸਬੰਧ ਸਿੰਧ ਘਾਟੀ ਸਭਿਅਤਾ ਨਾਲ ਹੈ। ਹੜੱਪਾ ਤਹਿਜ਼ੀਬ ਹਜ਼ਰਤ ਈਸਾ ਤੋਂ 2500-1800 ਸਾਲ ਪਹਿਲਾਂ ਜਨਮੀ, ਵਧੀ ਫੁੱਲੀ ਤੇ ਖ਼ਤਮ ਹੋ ਗਈ। ਹਿੰਦੁਸਤਾਨ ਪੁਰਾਲੇਖ ਮਹਿਕਮੇ ਨੇ 1921 ਈ. ਵਿਚ ਇਸ ਥਾਂ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਖੁਦਾਈ ਤੋਂ ਹਿੰਦ ਉਪ ਮਹਾਂਦੀਪ ਵਿਚ ਪੂਰਵ ਇਤਿਹਾਸ ਦੀ ਇਸ ਸਭਿਅਤਾ ਦਾ ਪਤਾ ਲੱਗਾ ਜਿਸ ਦੀ ਜਾਣਕਾਰੀ ਪਹਿਲੋਂ ਨਹੀਂ ਸੀ।

      ਪ੍ਰਸਿੱਧ ਇਤਿਹਾਸਕਾਰ ਕਨਿੰਘਮ ਅਨੁਸਾਰ ਇਸ ਥੇਹ ਦਾ ਘੇਰਾ ਦੋ ਮੀਲ ਤੋਂ ਵੱਧ ਨਹੀਂ ਸੀ ਪਰ ਪਿੱਛੋਂ 1872-73 ਈ. ਵਿਚ ਉਸ ਨੇ ਥੇਹ ਦਾ ਘੇਰਾ ਢਾਈ ਮੀਲ ਮਿਣਿਆ। ਇਸ ਥੇਹ ਨੂੰ ਹਿੰਦ ਸਰਕਾਰ ਵੱਲੋਂ 1919 ਈ. ਵਿਚ 'ਰਾਖਵਾਂ' ਕੀਤਾ ਗਿਆ ਜਾਂ ਆਸਾਰ-ਏ-ਕਦੀਮਾ' ਮੰਨ ਲਿਆ ਗਿਆ। ਸੰਨ 1921 ਵਿਚ ਹਿੰਦ ਸਰਕਾਰ ਦੇ ਆਸਾਰ-ਏ-ਕਦੀਮਾ(ਪੁਰਾਲੇਖ ਵਿਭਾਗ) ਮਹਿਕਮੇ ਨੇ ਹੜੱਪੇ ਦੀ ਖੁਦਾਈ ਦਾ ਕੰਮ ਅਰੰਭਿਆ ਤੇ 11 ਸਾਲ ਇਹ ਕੰਮ ਹੁੰਦਾ ਰਿਹਾ। ਇਸ ਖੁਦਾਈ ਦੇ ਨਤੀਜੇ ਵੱਜੋਂ ਇਹ ਗੱਲ ਸਾਬਤ ਹੋ ਗਈ ਕਿ ਇਸ ਥਾਂ ਪਹਿਲੋਂ ਨਾਂ ਜਾਣੀ ਸਭਿਅਤਾ ਦਾ ਕੇਂਦਰ ਸੀ। ਹੜੱਪਾ ਦੀ ਖੁਦਾਈ ਵਿਚੋਂ ਮਿਲੀਆਂ ਚੀਜ਼ਾਂ ਵਿਚ ਪੱਕੀਆਂ ਇੱਟਾਂ ਦੇ ਬਣੇ ਘਰਾਂ ਦੇ ਢਾਂਚੇ ਤੇ ਨਾਲੀਆਂ, ਗ਼ੁਸਲਖ਼ਾਨੇ, ਖੁਦੀਆਂ ਹੋਈਆਂ ਮੋਹਰਾਂ, ਟੈਰਾਕੋਟਾ ਦੀਆਂ ਮੂਰਤੀਆਂ, ਰੰਗ ਕੀਤੇ ਮਿੱਟੀ ਦੇ ਬਰਤਨ, ਪੱਥਰ, ਤਾਂਬੇ ਤੇ ਕਾਂਸੀ ਦੇ ਔਜ਼ਾਰ ਆਦਿ ਹਨ। ਇਸ ਸਥਾਨ ਦੀ ਸਭਿਅਤਾ, ਸਿੰਧ ਸੂਬੇ ਵਿਚ ਸਥਿਤ 'ਮੋਹਿੰਜੋਦੜੋ' ਦੇ ਸ਼ਹਿਰ ਵਰਗੀ ਹੈ। (ਸਿੰਧ ਘਾਟੀ ਦੀ ਸਭਿਅਤਾ ਵੀ ਵੇਖੋ।)

  ਸਥਿਤੀ -           300    38’      ਉ. ਵਿਥ.;       720      52'    ਪੂ. ਲੰਬ.

 


ਲੇਖਕ : –ਮਨਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-27-04-07-19, ਹਵਾਲੇ/ਟਿੱਪਣੀਆਂ:

ਹੜੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੜੱਪਾ, ਪੁਲਿੰਗ : ਜ਼ਿਲ੍ਹਾ ਮਿੰਟਗੁਮਰੀ ਦਾ ਪਿੰਡ ਜਿਸ ਦੇ ਲਾਗੇ ਇੱਕ ਥੇਹ ਹੈ। ਇਹ ਸਿਕੰਦਰ ਦੇ ਸਮੇਂ ਮੱਲੀ ਰਾਜਪੂਤਾਂ ਦੀ ਰਾਜਧਾਨੀ ਸੀ। ਸਿਕੰਦਰ ਨੇ ਇਸ ਨੂੰ ਜਿੱਤ ਕੇ ਸਾੜ ਦਿੱਤਾ ਸੀ ਅਤੇ ਹਲ ਫਿਰਵਾ ਦਿਤੇ ਸਨ। ਇਸ ਥੇਹ ਦੀ ਪਟਾਈ ਤੇ ਨਿਕਲੀਆਂ ਚੀਜ਼ਾਂ ਤੋਂ ਪਤਾ ਲੱਗਾ ਹੈ ਕਿ ਇਹ ੩000 ਪੂ. ਈ. ਤੋਂ ਪਹਿਲਾਂ ਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-40-10, ਹਵਾਲੇ/ਟਿੱਪਣੀਆਂ:

ਹੜੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੜੱਪਾ, ਪੁਲਿੰਗ : ਛੜੱਪਾ, ਇੱਕ ਥਾਂ ਤੋਂ ਖੜੇ ਖੜੇ ਦੋਵੇਂ ਪੈਰ ਇਕੱਠੇ ਚੁੱਕ ਕੇ ਮਾਰੀ ਛਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-40-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.