ਲਾਗ–ਇਨ/ਨਵਾਂ ਖਾਤਾ |
+
-
 
ਸ਼ਬਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਕੁੱਲ 6448 ਵਾਰ ਆਇਆ ਹੈ।
ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸੁ ਮੰਤ੍ਰੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 1_1_1)
ਦੁਹੀ ਸਿਰੀ ਕਰਤਾਰੁ ਹੈ ਆਪਿ ਨਿਆਰਾ ਕਰਿ ਦਿਖਲਾਈ। (ਪੰਨਾ-ਪਾਉੜੀ–ਪੰਕਤੀ 1_9_4)
ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਬਣਜਾਰਾ। (ਪੰਨਾ-ਪਾਉੜੀ–ਪੰਕਤੀ 1_17_7)
ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲਿ ਬਹੁ ਮੇਲੇ। (ਪੰਨਾ-ਪਾਉੜੀ–ਪੰਕਤੀ 1_26_2)
ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ। (ਪੰਨਾ-ਪਾਉੜੀ–ਪੰਕਤੀ 1_34_6)
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। (ਪੰਨਾ-ਪਾਉੜੀ–ਪੰਕਤੀ 1_43_2)
ਦਾਤਾ ਭੁਗਤਾ ਆਪਿ ਹੈ ਸਰਬੰਗੁ ਸਮੋਈ। (ਪੰਨਾ-ਪਾਉੜੀ–ਪੰਕਤੀ 2_3_5)
ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ। (ਪੰਨਾ-ਪਾਉੜੀ–ਪੰਕਤੀ 2_16_5)
ਦੇਖੈ ਥਾਪਿ ਉਥਾਪਿ ਜਿਉ ਤਿਸੁ ਭਾਵਈ। (ਪੰਨਾ-ਪਾਉੜੀ–ਪੰਕਤੀ 3_7_2)
ਰਾਗ ਨਾਦ ਸਰਬੰਗ ਅਹਿਨਿਸਿ ਭੇਲਿਆ। (ਪੰਨਾ-ਪਾਉੜੀ–ਪੰਕਤੀ 3_16_6)
ਉਖਲ ਮੁਹਲੇ ਕੁਟੀਐ ਪੀਹਣਿ ਪੀਸੈ ਚਕੀ ਭਾਰੇ। (ਪੰਨਾ-ਪਾਉੜੀ–ਪੰਕਤੀ 4_6_3)
ਸਾਧਸੰਗਤਿ ਗੁਰੁ ਸਬਦ ਲਿਵ ਹਉਮੈ ਮਾਰਿ ਮਰੈ ਮਨੁ ਧੀਰੈ। (ਪੰਨਾ-ਪਾਉੜੀ–ਪੰਕਤੀ 4_16_3)
ਕੋਈ ਪੰਡਿਤੁ ਜੋਤਿਕੀ ਕੋ ਪਾਧਾ ਕੋ ਵੈਦੁ ਸਦਾਏ। (ਪੰਨਾ-ਪਾਉੜੀ–ਪੰਕਤੀ 5_5_1)
ਬੇਦ ਕਤੇਬਹੁ ਬਾਹਰਾ ਜੰਮਣਿ ਮਰਣਿ ਅਲਿਪਤੁ ਰਹਾਈ। (ਪੰਨਾ-ਪਾਉੜੀ–ਪੰਕਤੀ 5_14_6)
ਸਬਦੁ ਸੁਰਤਿ ਲਿਵ ਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ। (ਪੰਨਾ-ਪਾਉੜੀ–ਪੰਕਤੀ 6_3_4)
ਗੁਰਮੁਖਿ ਸੁਖਫਲ ਪਿਰਮ ਰਸੁ ਦੇਹ ਬਿਦੇਹ ਪਰਮ ਪਦੁ ਪਾਵੈ। (ਪੰਨਾ-ਪਾਉੜੀ–ਪੰਕਤੀ 6_11_6)
ਸਭ ਅਵਗੁਣ ਮੈ ਤਨਿ ਵਸਨਿ ਗੁਣ ਕੀਤੇ ਅਵਗੁਣ ਨੋ ਧਾਵੈ। (ਪੰਨਾ-ਪਾਉੜੀ–ਪੰਕਤੀ 6_20_6)
ਦਸ ਦਹੀਆਂ ਦਸ ਅਸਵਮੇਧ ਖਾਇ ਅਮੇਧ ਨਿਖੇਧੁ ਕਰਾਇਆ। (ਪੰਨਾ-ਪਾਉੜੀ–ਪੰਕਤੀ 7_10_5)
ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜ ਕਰਮ ਹੰਸ ਵੰਸ ਨਵੇਲਾ। (ਪੰਨਾ-ਪਾਉੜੀ–ਪੰਕਤੀ 7_20_3)
ਧਰਮ ਰਾਇ ਧਰਮਾਤਮਾ ਧਰਮੁ ਵੀਚਾਰੁ ਨ ਬੇਪਰਵਾਹੀ। (ਪੰਨਾ-ਪਾਉੜੀ–ਪੰਕਤੀ 8_10_6)
ਕੇਤੜਿਆਂ ਹੀ ਕੋਰਚੀ ਆਮਲੁ ਪੋਸ਼ ਸਿਲਹ ਸੁਖਦਾਈ। (ਪੰਨਾ-ਪਾਉੜੀ–ਪੰਕਤੀ 8_20_5)
ਸਬਦ ਸੁਰਤਿ ਲਿਵ ਲੀਣ ਹੋਇ ਅਨਹਦਿ ਧੁਨਿ ਧੀਰਾ। (ਪੰਨਾ-ਪਾਉੜੀ–ਪੰਕਤੀ 9_8_2)
ਵੁਠੇ ਮੀਹ ਸੁਕਾਲੁ ਹੋਇ ਰਸ ਕਸ ਉਪਜਾਇਆ। (ਪੰਨਾ-ਪਾਉੜੀ–ਪੰਕਤੀ 9_20_5)
ਸਾਧਸੰਗਤਿ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ। (ਪੰਨਾ-ਪਾਉੜੀ–ਪੰਕਤੀ 10_6_7)
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ। (ਪੰਨਾ-ਪਾਉੜੀ–ਪੰਕਤੀ 10_14_2)
ਲਿਵ ਲਗੀ ਤਿਸੁ ਤੋਤਿਅਹੁ ਨਿਤ ਪੜ੍ਹਾਏ ਕਰੈ ਅਸੋਤਾ। (ਪੰਨਾ-ਪਾਉੜੀ–ਪੰਕਤੀ 10_21_5)
ਚਰਣ ਕਵਲ ਦਲਜੋਤਿ ਵਿਚਿ ਲਖ ਸੂਰਜਿ ਲੁਕਿ ਜਾਨਿ ਰਵਾਲੇ। (ਪੰਨਾ-ਪਾਉੜੀ–ਪੰਕਤੀ 11_6_7)
ਮਲੂਸਾਹੀ ਸੂਰਮਾ ਵਡਾ ਭਗਤੁ ਭਾਈ ਕੇਦਾਰੀ। (ਪੰਨਾ-ਪਾਉੜੀ–ਪੰਕਤੀ 11_15_2)
ਮੰਝੁ ਪੰਨੂ ਪਰਵਾਣੁ ਹੈ ਪੀਰਾਣਾ ਗੁਰ ਭਾਇ ਚਲੰਦਾ। (ਪੰਨਾ-ਪਾਉੜੀ–ਪੰਕਤੀ 11_23_3)
ਸੁਹੰਢੇ ਮਾਈਆ ਲੰਮੁ ਹੈ ਸਾਧਸੰਗਤਿ ਗਾਵੈ ਗੁਰਬਾਣੀ। (ਪੰਨਾ-ਪਾਉੜੀ–ਪੰਕਤੀ 11_31_1)
ਕਾਮ ਕਰੋਧੁ ਨ ਸਾਧਿਓ ਲੋਭੁ ਮੋਹ ਅਹੰਕਾਰ ਨ ਮਾਰੇ। (ਪੰਨਾ-ਪਾਉੜੀ–ਪੰਕਤੀ 12_8_5)
ਮਾਨ ਸਰੋਵਰਿ ਪਰਮਹੰਸ ਗੁਰਮੁਖਿ ਸਬਦ ਸੁਰਤਿ ਲਿਵ ਲਾਏ। (ਪੰਨਾ-ਪਾਉੜੀ–ਪੰਕਤੀ 12_18_3)
ਗੁਰਮੁਖਿ ਸੁਖ ਫਲ ਲਖ ਲਖ ਲਖ ਲਹਿਰ ਤਰੰਗਾ। (ਪੰਨਾ-ਪਾਉੜੀ–ਪੰਕਤੀ 13_10_1)
ਲਖ ਮਹਿਮਾ ਮਹਿਮਾ ਕਰੈ ਮਹਿਮਾ ਹੈਰਾਣੈ। (ਪੰਨਾ-ਪਾਉੜੀ–ਪੰਕਤੀ 13_22_2)
ਗਿਆਨ ਅੰਜਨ ਲਿਵ ਲਾਇ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 14_10_6)
ਗੁਰਮੁਖਿ ਜਨਮੁ ਸਕਾਰਥਾ ਮਨਮੁਖ ਮੂਰਤਿ ਮਤਿ ਕਿਨੇਹੀ। (ਪੰਨਾ-ਪਾਉੜੀ–ਪੰਕਤੀ 15_3_5)
ਜਮ ਦਰਿ ਬਧੇ ਮਾਰੀਅਨਿ ਜਮਦੂਤਾਂ ਦੇ ਧਕੇ ਧੂਸੇ। (ਪੰਨਾ-ਪਾਉੜੀ–ਪੰਕਤੀ 15_13_3)
ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹਾ ਫਲੁ ਪਾਈ। (ਪੰਨਾ-ਪਾਉੜੀ–ਪੰਕਤੀ 16_1_4)
ਤੋਲਿ ਅਤੋਲੁ ਨ ਤੋਲੀਐ ਤੁਲਿ ਨ ਤੁਲਾਧਾਰਿ ਤੋਲਾਇਆ। (ਪੰਨਾ-ਪਾਉੜੀ–ਪੰਕਤੀ 16_11_2)
ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ। (ਪੰਨਾ-ਪਾਉੜੀ–ਪੰਕਤੀ 16_20_2)
ਤ੍ਰਿਪਤਿ ਭੁਗਤਿ ਕਰਿ ਹੋਇ ਜਿਸੁ ਜਿਹਬਾ ਸਾਉ ਸਿਞਾਣੈ ਸੋਈ। (ਪੰਨਾ-ਪਾਉੜੀ–ਪੰਕਤੀ 17_8_3)
ਗਲੀ ਤ੍ਰਿਪਤਿ ਨ ਹੋਵਈ ਖੰਡੁ ਖੰਡੁ ਕਰਿ ਸਾਉ ਨ ਭੋਵੈ। (ਪੰਨਾ-ਪਾਉੜੀ–ਪੰਕਤੀ 17_17_6)
ਓਅੰਕਾਰਿ ਅਕਾਰੁ ਕਰਿ ਥਿਤਿ ਵਾਰੁ ਨ ਮਾਹੁ ਜਣਾਇਆ। (ਪੰਨਾ-ਪਾਉੜੀ–ਪੰਕਤੀ 18_7_1)
ਪਰਉਪਕਾਰ ਵੀਚਾਰਿ ਵਿਚਿ ਜੀਅ ਦੈਆ ਮੋਮ ਵਾਂਗੀ ਢਲਣਾ। (ਪੰਨਾ-ਪਾਉੜੀ–ਪੰਕਤੀ 18_17_5)
ਨਾਹਿ ਪਰਾਈ ਤਾਤਿ ਨ ਚਿਤਿ ਰਹਸਿਆ। (ਪੰਨਾ-ਪਾਉੜੀ–ਪੰਕਤੀ 19_5_3)
ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ। (ਪੰਨਾ-ਪਾਉੜੀ–ਪੰਕਤੀ 19_18_5)
ਸਿਰਿ ਕਰਵਤੁ ਧਰਾਇ ਜਹਾਜੁ ਬਣਾਇਆ। (ਪੰਨਾ-ਪਾਉੜੀ–ਪੰਕਤੀ 20_11_4)
ਵੇਦ ਕਤੇਬ ਕੁਰਾਣੁ ਨ ਅਖਰ ਜਾਣਿਆ। (ਪੰਨਾ-ਪਾਉੜੀ–ਪੰਕਤੀ 21_4_4)
ਤਿਦੂ ਲਖ ਦਰੀਆਉ ਨ ਓੜਕੁ ਜਾਪਦਾ। (ਪੰਨਾ-ਪਾਉੜੀ–ਪੰਕਤੀ 21_18_2)
ਲਖ ਲਖ ਧਰਤਿ ਅਗਾਸਿ ਅਧਰ ਧਰਾਇਆ। (ਪੰਨਾ-ਪਾਉੜੀ–ਪੰਕਤੀ 22_9_4)
ਗੁਰਮੁਖਿ ਸਾਸਿ ਗਿਰਾਸਿ ਨਾਉ ਚਿਤਾਰਿਆ। (ਪੰਨਾ-ਪਾਉੜੀ–ਪੰਕਤੀ 22_19_3)
ਮਤਾ ਮਤਾਇਨਿ ਆਪ ਵਿਚਿ ਚਾਇ ਚਈਲੇ ਖਰੇ ਸੁਖਾਲੇ। (ਪੰਨਾ-ਪਾਉੜੀ–ਪੰਕਤੀ 23_8_2)
ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪੁਰਿ ਪੂਜਾ ਚਾਰਿ ਦਿੜਾਏ। (ਪੰਨਾ-ਪਾਉੜੀ–ਪੰਕਤੀ 23_17_4)
ਬਾਬਾਣੇ ਗੁਰ ਅੰਗਦੁ ਆਇਆ। (ਪੰਨਾ-ਪਾਉੜੀ–ਪੰਕਤੀ 24_5_7)
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ। (ਪੰਨਾ-ਪਾਉੜੀ–ਪੰਕਤੀ 24_15_2)
ਬਿਰਖਹੁ ਫਲੁ ਫਲ ਤੇ ਬਿਰਖੁ ਆਚਰਜਹੁ ਆਚਰਜੁ ਸੁਹਾਇਆ। (ਪੰਨਾ-ਪਾਉੜੀ–ਪੰਕਤੀ 24_24_4)
ਗੁਰਮੁਖਿ ਗੁਰਸਿਖੁ ਸੁਖ ਫਲੁ ਪਾਏ। (ਪੰਨਾ-ਪਾਉੜੀ–ਪੰਕਤੀ 25_8_7)
ਚਰਣ ਕਵਲ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਪਰਗਾਸੀ। (ਪੰਨਾ-ਪਾਉੜੀ–ਪੰਕਤੀ 25_18_1)
ਪਾਪ ਕਮਾਣੈ ਲੇਪੁ ਹੈ ਚਿਤਵੈ ਧਰਮ ਸੁਫਲੁ ਫਲ ਵਾਲਾ। (ਪੰਨਾ-ਪਾਉੜੀ–ਪੰਕਤੀ 26_7_5)
ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ। (ਪੰਨਾ-ਪਾਉੜੀ–ਪੰਕਤੀ 26_17_2)
ਚਰਣ ਕਵਲ ਗੁਰੁ ਸਿਖ ਭਉਰ ਸਾਧਸੰਗਤਿ ਸਹਲੰਗੁ ਸਭਾਗੈ। (ਪੰਨਾ-ਪਾਉੜੀ–ਪੰਕਤੀ 26_25_7)
ਸੁਝੈ ਸੁਝ ਨ ਲੁਕੈ ਲੁਕਾਇਆ। (ਪੰਨਾ-ਪਾਉੜੀ–ਪੰਕਤੀ 26_34_7)
ਦੂਜੀ ਆਸ ਵਿਣਾਸੁ ਹੈ ਪੂਰੀ ਕਿਉ ਹੋਵੈ। (ਪੰਨਾ-ਪਾਉੜੀ–ਪੰਕਤੀ 27_12_1)
ਆਖਣਿ ਆਖਿ ਨ ਸਕੀਐ ਲੇਖ ਅਲੇਖ ਨ ਜਾਈ ਲਿਖੀ। (ਪੰਨਾ-ਪਾਉੜੀ–ਪੰਕਤੀ 28_1_2)
ਗੁਰ ਸਿਖੀ ਦਾ ਕਰਮੁ ਏਹੁ ਗੁਰ ਫੁਰਮਾਏ ਗੁਰਸਿਖ ਕਰਣਾ। (ਪੰਨਾ-ਪਾਉੜੀ–ਪੰਕਤੀ 28_10_6)
ਚਾਕਰ ਕਰਿ ਕਰਿ ਚਾਕਰੀ ਹਉਮੈ ਮਾਰਿ ਨ ਸੁਲਹ ਕਰੰਦੇ। (ਪੰਨਾ-ਪਾਉੜੀ–ਪੰਕਤੀ 28_20_3)
ਜਤੀ ਸਤੀ ਚਿਰੁ ਜੀਵਣੇ ਚਕ੍ਰਵਰਤਿ ਹੋਇ ਮੋਹੇ ਮਾਇਆ। (ਪੰਨਾ-ਪਾਉੜੀ–ਪੰਕਤੀ 29_7_6)
ਦੇਵੀ ਦੇਵ ਸਰੇਵਦੇ ਜਲ ਥਲ ਮਹੀਅਲ ਭਵਦੇ ਲੋਈ। (ਪੰਨਾ-ਪਾਉੜੀ–ਪੰਕਤੀ 29_17_3)
ਸਚ ਦਾਤਾ ਕੂੜੁ ਮੰਗਤਾ ਦਿਹੁ ਰਾਤੀ ਚੋਰ ਸਾਹ ਮਿਲਾਵਾ। (ਪੰਨਾ-ਪਾਉੜੀ–ਪੰਕਤੀ 30_5_6)
ਸਤਿ ਸੰਤੋਖੁ ਦਇਆ ਧਰਮੁ ਅਰਥੁ ਸਮਰਥ ਸਭੋ ਬੰਧਾਨਾ। (ਪੰਨਾ-ਪਾਉੜੀ–ਪੰਕਤੀ 30_15_2)
ਬੁਰਾ ਨ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਭੇਖੈ। (ਪੰਨਾ-ਪਾਉੜੀ–ਪੰਕਤੀ 31_4_6)
ਗਣਿਕਾ ਵਾੜੈ ਜਾਇ ਕੈ ਹੋਵਨਿ ਰੋਗੀ ਪਾਪ ਕਮਾਏ। (ਪੰਨਾ-ਪਾਉੜੀ–ਪੰਕਤੀ 31_14_5)
ਸੰਖੁ ਸਮੁੰਦਹੁ ਸਖਣਾ ਗੁਰਮਤਿ ਹੀਣਾ ਦੇਹ ਵਿਗਾੜੀ। (ਪੰਨਾ-ਪਾਉੜੀ–ਪੰਕਤੀ 32_4_4)
ਗੁਰਮਤਿ ਚਿਤਿ ਨ ਆਣਈ ਦੁਰਮਤਿ ਮਿਤ੍ਰੁ ਸਤ੍ਰੁ ਪਰਵਾਣੈ। (ਪੰਨਾ-ਪਾਉੜੀ–ਪੰਕਤੀ 32_14_5)
ਅਗਨੀ ਸਪਹੁਂ ਵਰਜੀਐ ਗੁਣ ਵਿਚਿ ਅਵਗੁਣ ਕਰੈ ਧਿਙਾਣੈ। (ਪੰਨਾ-ਪਾਉੜੀ–ਪੰਕਤੀ 32_14_6)
ਮੂਤੈ ਰੋਵੈ ਮਾ ਨਾ ਸਿਞਾਣੈ। (ਪੰਨਾ-ਪਾਉੜੀ–ਪੰਕਤੀ 32_14_7)
ਰਾਹੁ ਛਡਿ ਉਝੜਿ ਪਵੈ ਆਗੂ ਨੋ ਭੁਲਾ ਕਰਿ ਜਾਣੈ। (ਪੰਨਾ-ਪਾਉੜੀ–ਪੰਕਤੀ 32_15_1)
ਬੇੜੇ ਵਿਚਿ ਬਹਾਲੀਐ ਕੁਦਿ ਪਵੈ ਵਿਚਿ ਵਹਣ ਧਿਙਾਣੈ। (ਪੰਨਾ-ਪਾਉੜੀ–ਪੰਕਤੀ 32_15_2)
ਸੁਘੜਾਂ ਵਿਚਿ ਬਹਿਠਿਆਂ ਬੋਲਿਵਿਗਾੜਿ ਉਘਾੜਿ ਵਖਾਣੈ। (ਪੰਨਾ-ਪਾਉੜੀ–ਪੰਕਤੀ 32_15_3)
ਸੁਘੜਾਂ ਮੂਰਖ ਜਾਣਦਾ ਆਪਿ ਸੁਘੜੁ ਹੋਇ ਵਿਰਤੀਹਾਣੈ। (ਪੰਨਾ-ਪਾਉੜੀ–ਪੰਕਤੀ 32_15_4)
ਦਿਹ ਨੋ ਰਾਤਿ ਵਖਾਣ ਦਾ ਚਾਮਚੜਿਕ ਜਿਵੇਂ ਟਾਨਾਣੈ। (ਪੰਨਾ-ਪਾਉੜੀ–ਪੰਕਤੀ 32_15_5)
ਗੁਰਮਤਿ ਮੂਰਖੁ ਚਿਤਿ ਨ ਆਣੈ। (ਪੰਨਾ-ਪਾਉੜੀ–ਪੰਕਤੀ 32_15_6)
ਵੈਦਿ ਚੰਗੇਰੀ ਊਠਣੀ ਲੈ ਸਿਲ ਵਟਾ ਕਚਰਾ ਭੰਨਾ। (ਪੰਨਾ-ਪਾਉੜੀ–ਪੰਕਤੀ 32_16_1)
ਸੇਵਦਿ ਸਿਖੀ ਵੈਦਗੀ ਮਾਰੀ ਬੁਢੀ ਰੋਵਨਿ ਰੰਨਾ। (ਪੰਨਾ-ਪਾਉੜੀ–ਪੰਕਤੀ 32_16_2)
ਪਕੜਿ ਚਲਾਇਆ ਰਾਵਲੈ ਪਉਦੀ ਉਘੜਿ ਗਏ ਸੁ ਕੰਨਾ। (ਪੰਨਾ-ਪਾਉੜੀ–ਪੰਕਤੀ 32_16_3)
ਪੁਛੈ ਆਖਿ ਵਖਾਣਿਉਨੁ ਉਘੜਿ ਗਇਆ ਪਾਜੁ ਪਰਛੰਨਾ। (ਪੰਨਾ-ਪਾਉੜੀ–ਪੰਕਤੀ 32_16_4)
ਪਾਰਖੂਆ ਚੁਣਿ ਕਢਿਆ ਜਿਉ ਕਚਕੜਾ ਨ ਰਲੈ ਰਤੰਨਾ। (ਪੰਨਾ-ਪਾਉੜੀ–ਪੰਕਤੀ 32_16_5)
ਮੂਰਖੁ ਅਕਲੀ ਬਾਹਰਾ ਵਾਂਸਹੁ ਮੂਲਿ ਨ ਹੋਵੀ ਗੰਨਾ। (ਪੰਨਾ-ਪਾਉੜੀ–ਪੰਕਤੀ 32_16_6)
ਮਾਣਸ ਦੇਹੀ ਪਸੂ ਉਪੰਨਾ। (ਪੰਨਾ-ਪਾਉੜੀ–ਪੰਕਤੀ 32_16_7)
ਮਹਾ ਦੇਵ ਦੀ ਸੇਵ ਕਰਿ ਵਰੁ ਪਾਇਆ ਸਾਹੈ ਦੈ ਪੁਤੈ। (ਪੰਨਾ-ਪਾਉੜੀ–ਪੰਕਤੀ 32_17_1)
ਦਰਬੁ ਸਰੂਪ ਸਰੇਵੜੈ ਆਏ ਵੜੇ ਘਰਿ ਅੰਦਰਿ ਉਤੈ। (ਪੰਨਾ-ਪਾਉੜੀ–ਪੰਕਤੀ 32_17_2)
ਜਿਉ ਹਥਿਆਰੀ ਮਾਰੀਅਨਿ ਤਿਉ ਤਿਉ ਦਰਬ ਹੋਇ ਧੜਧੁਤੈ। (ਪੰਨਾ-ਪਾਉੜੀ–ਪੰਕਤੀ 32_17_3)
ਬੁਤੀ ਕਰਦੇ ਡਿਠਿਓਨੁ ਨਾਈ ਚੈਨੁ ਨ ਬੈਠੇ ਸੁਤੈ। (ਪੰਨਾ-ਪਾਉੜੀ–ਪੰਕਤੀ 32_17_4)
ਮਾਰੇ ਆਣਿ ਸਰੇਵੜੇ ਸੁਣਿ ਦੀਬਾਣਿ ਮਸਾਣਿ ਅਛੁਤੈ। (ਪੰਨਾ-ਪਾਉੜੀ–ਪੰਕਤੀ 32_17_5)
ਮਥੈ ਵਾਲਿ ਪਛਾੜਿਆ ਵਾਲ ਛਡਾਇਅਨਿ ਕਿਸ ਦੈ ਬੁਤੈ। (ਪੰਨਾ-ਪਾਉੜੀ–ਪੰਕਤੀ 32_17_6)
ਮੂਰਖੁ ਬੀਜੈ ਬੀਉ ਕੁਰੁਤੈ। (ਪੰਨਾ-ਪਾਉੜੀ–ਪੰਕਤੀ 32_17_7)
ਗੋਸਟਿ ਗਾਂਗੇ ਤੇਲੀਐ ਪੰਡਿਤ ਨਾਲਿ ਹੋਵੇ ਜਗੁ ਦੇਖੈ। (ਪੰਨਾ-ਪਾਉੜੀ–ਪੰਕਤੀ 32_18_1)
ਖੜੀ ਕਰੈ ਇਕ ਅੰਗੁਲੀ ਗਾਂਗਾ ਦੁਇ ਵੇਖਾਲੈ ਰੇਖੈ। (ਪੰਨਾ-ਪਾਉੜੀ–ਪੰਕਤੀ 32_18_2)
ਫੇਰਿ ਉਚਾਇ ਪੰਜਾਂਗੁਲਾ ਗਾਂਗਾ ਮੁਠਿ ਹਲਾਇ ਅਲੇਖੈ। (ਪੰਨਾ-ਪਾਉੜੀ–ਪੰਕਤੀ 32_18_3)
ਪੈਰੀਂ ਪੈ ਉਠਿ ਚਲਿਆ ਪੰਡਿਤੁ ਹਾਰਿ ਭੁਲਾਵੈ ਭੇਖੈ। (ਪੰਨਾ-ਪਾਉੜੀ–ਪੰਕਤੀ 32_18_4)
ਨਿਰਗੁਣੁ ਸਰਗੁਣੁ ਅੰਗ ਦੁਇ ਪਰਮੇਸਰੁ ਪੰਜਿ ਮਿਲਨਿ ਸਰੇਖੈ। (ਪੰਨਾ-ਪਾਉੜੀ–ਪੰਕਤੀ 32_18_5)
ਅਖੀਂ ਦੋਵੈਂ ਭੰਨਸਾਂ ਮੁਕੀ ਲਾਇ ਹਲਾਇ ਨਿਮੇਖੈ। (ਪੰਨਾ-ਪਾਉੜੀ–ਪੰਕਤੀ 32_18_6)
ਮੂਰਖ ਪੰਡਿਤੁ ਸੁਰਤਿ ਵਿਸੇਖੈ। (ਪੰਨਾ-ਪਾਉੜੀ–ਪੰਕਤੀ 32_18_7)
ਠੰਢੇ ਖੂਹਹੁਂ ਨ੍ਹਾਇ ਕੈ ਪਗ ਵਿਸਾਰਿ ਆਇਆ ਸਿਰਿ ਨੰਗੈ। (ਪੰਨਾ-ਪਾਉੜੀ–ਪੰਕਤੀ 32_19_1)
ਘਰ ਵਿਚਿ ਰੰਨਾਂ ਕਮਲੀਆਂ ਧੁਸੀ ਲੀਤੀ ਦੇਖਿ ਕੁਢੰਗੈ। (ਪੰਨਾ-ਪਾਉੜੀ–ਪੰਕਤੀ 32_19_2)
ਰੰਨਾਂ ਦੇਖਿ ਪਿਟੰਦੀਆਂ ਢਾਹਾਂ ਮਾਰੈਂ ਹੋਇ ਨਿਸੰਗੈ। (ਪੰਨਾ-ਪਾਉੜੀ–ਪੰਕਤੀ 32_19_3)
ਲੋਕ ਸਿਆਪੇ ਆਇਆ ਰੰਨਾਂ ਪੁਰਸ ਜੁੜੇ ਲੈ ਪੰਗੈ। (ਪੰਨਾ-ਪਾਉੜੀ–ਪੰਕਤੀ 32_19_4)
ਨਾਇਣ ਪੁਛਦੀ ਪਿਟਦੀਆਂ ਕਿਸ ਦੈ ਨਾਇ ਅਲ੍ਹਾਣੀ ਅੰਗੈ। (ਪੰਨਾ-ਪਾਉੜੀ–ਪੰਕਤੀ 32_19_5)
ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂਹ ਉਤਰੁ ਮੰਗੈ। (ਪੰਨਾ-ਪਾਉੜੀ–ਪੰਕਤੀ 32_19_6)
ਕਾਵਾਂ ਰੌਲਾ ਮੂਰਖੁ ਸੰਗੈ। (ਪੰਨਾ-ਪਾਉੜੀ–ਪੰਕਤੀ 32_19_7)
ਜੇ ਮੂਰਖੁ ਸਮਝਾਈਐ ਸਮਝੈ ਨਾਹੀ ਛਾਂਵ ਨ ਧੁਪਾ। (ਪੰਨਾ-ਪਾਉੜੀ–ਪੰਕਤੀ 32_20_1)
ਅਖੀਂ ਪਰਖਿ ਨ ਜਾਣਈ ਪਿਤਲ ਸੁਇਨਾ ਕੈਹਾਂ ਰੁਪਾ। (ਪੰਨਾ-ਪਾਉੜੀ–ਪੰਕਤੀ 32_20_2)
ਸਾਉ ਨ ਜਾਣੈ ਤੇਲ ਘਿਅ ਧਰਿਆ ਕੋਲਿ ਘੜੋਲਾ ਕੁਪਾ। (ਪੰਨਾ-ਪਾਉੜੀ–ਪੰਕਤੀ 32_20_3)
ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅਨ੍ਹੇਰਾ ਘੁਪਾ। (ਪੰਨਾ-ਪਾਉੜੀ–ਪੰਕਤੀ 32_20_4)
ਵਾਸੁ ਕਥੂਰੀ ਥੋਮ ਦੀ ਮਿਹਰ ਕੁਲੀ ਅਧਉੜੀ ਤੁਪਾ। (ਪੰਨਾ-ਪਾਉੜੀ–ਪੰਕਤੀ 32_20_5)
ਵੈਰੀ ਮਿਤ੍ਰ ਨ ਸਮਝਈ ਰੰਗੁ ਸੁਰੰਗ ਕੁਰੰਗੁ ਅਛੁਪਾ। (ਪੰਨਾ-ਪਾਉੜੀ–ਪੰਕਤੀ 32_20_6)
ਮੂਰਖ ਨਾਲਿ ਚੰਗੇਰੀ ਚੁਪਾ। (ਪੰਨਾ-ਪਾਉੜੀ–ਪੰਕਤੀ 32_20_7)
ਗੁਰਮੁਖਿ ਮਨਮੁਖਿ ਜਾਣੀਅਨਿ ਸਾਧ ਅਸਾਧ ਜਗਤ ਵਰਤਾਰਾ। (ਪੰਨਾ-ਪਾਉੜੀ–ਪੰਕਤੀ 33_1_1)
ਦੁਹ ਵਿਚਿ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਖੁਆਰਾ। (ਪੰਨਾ-ਪਾਉੜੀ–ਪੰਕਤੀ 33_1_2)
ਦੁਹੀਂ ਸਰਾਈਂ ਜਰਦ ਰੂ ਦਗੇ ਦੁਰਾਹੇ ਚੋਰ ਚੁਗਾਰਾ। (ਪੰਨਾ-ਪਾਉੜੀ–ਪੰਕਤੀ 33_1_3)
ਨਾ ਉਰਵਾਰੁ ਨ ਪਾਰੁ ਹੈ ਗੋਤੇ ਖਾਨਿ ਭਰਮੁ ਸਿਰਿ ਭਾਰਾ। (ਪੰਨਾ-ਪਾਉੜੀ–ਪੰਕਤੀ 33_1_4)
ਹਿੰਦੂ ਮੁਸਲਮਾਨ ਵਿਚਿ ਗੁਰਮੁਖਿ ਮਨਮੁਖਿ ਵਿਚ ਗੁਬਾਰਾ। (ਪੰਨਾ-ਪਾਉੜੀ–ਪੰਕਤੀ 33_1_5)
ਜੰਮਣੁ ਮਰਣੁ ਸਦਾ ਸਿਰਿ ਭਾਰਾ। (ਪੰਨਾ-ਪਾਉੜੀ–ਪੰਕਤੀ 33_1_6)
ਦੁਹੁ ਮਿਲਿ ਜੰਮੇ ਦੁਇ ਜਣੇ ਦੁਹੁ ਜਣਿਆਂ ਦੁਇ ਰਾਹ ਚਲਾਏ। (ਪੰਨਾ-ਪਾਉੜੀ–ਪੰਕਤੀ 33_2_1)
ਹਿੰਦੂ ਆਖਨਿ ਰਾਮ ਰਾਮੁ ਮੁਸਲਮਾਣਾਂ ਨਾਉ ਖੁਦਾਏ। (ਪੰਨਾ-ਪਾਉੜੀ–ਪੰਕਤੀ 33_2_2)
ਹਿੰਦੂ ਪੂਰਬਿ ਸਉਹਿਆਂ ਪਛਮਿ ਮੁਸਲਮਾਣੁ ਨਿਵਾਏ। (ਪੰਨਾ-ਪਾਉੜੀ–ਪੰਕਤੀ 33_2_3)
ਗੰਗ ਬਨਾਰਸਿ ਹਿੰਦੂਆਂ ਮਕਾ ਮੁਸਲਮਾਣੁ ਮਨਾਏ। (ਪੰਨਾ-ਪਾਉੜੀ–ਪੰਕਤੀ 33_2_4)
ਵੇਦ ਕਤੇਬਾਂ ਚਾਰਿ ਚਾਰਿ ਚਾਰ ਵਰਨ ਚਾਰਿ ਮਜ਼ਹਬ ਚਲਾਏ। (ਪੰਨਾ-ਪਾਉੜੀ–ਪੰਕਤੀ 33_2_5)
ਪੰਜ ਤਤ ਦੋਵੈ ਜਣੇ ਪਉਣੁ ਪਾਣੀ ਬੈਸੰਤਰੁ ਛਾਏ। (ਪੰਨਾ-ਪਾਉੜੀ–ਪੰਕਤੀ 33_2_6)
ਇਕ ਥਾਉਂ ਦੁਇ ਨਾਉਂ ਧਰਾਏ। (ਪੰਨਾ-ਪਾਉੜੀ–ਪੰਕਤੀ 33_2_7)
ਦੇਖਿ ਦੁਭਿਤੀ ਆਰਸੀ ਮਜਲਸ ਹਥੋ ਹਥੀ ਨਚੈ। (ਪੰਨਾ-ਪਾਉੜੀ–ਪੰਕਤੀ 33_3_1)
ਦੁਖੋ ਦੁਖੁ ਦੁਬਾਜਰੀ ਘਰਿ ਘਰਿ ਫਿਰੈ ਪਰਾਈ ਖਚੈ। (ਪੰਨਾ-ਪਾਉੜੀ–ਪੰਕਤੀ 33_3_2)
ਅਗੈ ਹੋਇ ਸੁਹਾਵਣੀ ਮੁਹਿ ਡਿਠੈ ਮਾਣਸੁ ਚਹਮਚੈ। (ਪੰਨਾ-ਪਾਉੜੀ–ਪੰਕਤੀ 33_3_3)
ਪਿਛਹੁ ਦੇਖਿ ਡਰਾਵਣੀ ਇਕੋ ਮੁਹੁ ਦੁਹੁ ਜਿਨਸਿ ਵਿਰਚੈ। (ਪੰਨਾ-ਪਾਉੜੀ–ਪੰਕਤੀ 33_3_4)
ਖੇਹਿ ਪਾਇ ਮੁਹੁ ਮਾਂਜੀਐ ਫਿਰਿ ਫਿਰਿ ਮੈਲੁ ਭਰੈ ਰੰਗਿ ਕਚੈ। (ਪੰਨਾ-ਪਾਉੜੀ–ਪੰਕਤੀ 33_3_5)
ਸਿੰਮਲੁ ਬਿਰਖੁ ਨ ਸਫਲੁ ਹੋਇ ਆਪੁ ਗਣਾਏ ਵਡਾ ਅਨਾੜੀ। (ਪੰਨਾ-ਪਾਉੜੀ–ਪੰਕਤੀ 32_4_5)
ਮੂਰਖੁ ਫਕੜਿ ਪਵੈ ਰਿਹਾੜੀ। (ਪੰਨਾ-ਪਾਉੜੀ–ਪੰਕਤੀ 32_4_6)
ਅੰਨ੍ਹੇ ਅਗੈ ਆਰਸੀ ਨਾਈ ਧਰਿ ਨ ਵਧਾਈ ਪਾਵੈ। (ਪੰਨਾ-ਪਾਉੜੀ–ਪੰਕਤੀ 32_5_1)
ਬੋਲੈ ਅਗੈ ਗਾਵੀਐ ਸੂਮੁ ਨ ਡੂਮੁ ਕਵਾਇ ਪੈਨ੍ਹਾਵੈ। (ਪੰਨਾ-ਪਾਉੜੀ–ਪੰਕਤੀ 32_5_2)
ਪੁਛੈ ਮਸਲਤਿ ਗੁੰਗਿਅਹੁ ਵਿਗੜੈ ਕੰਮੁ ਜਵਾਬੁ ਨ ਆਵੈ। (ਪੰਨਾ-ਪਾਉੜੀ–ਪੰਕਤੀ 32_5_3)
ਫੁਲਵਾੜੀ ਵੜਿ ਗੁਣਗੁਣਾ ਮਾਲੀ ਨੋ ਨ ਇਨਾਮੁ ਦਿਵਾਵੈ। (ਪੰਨਾ-ਪਾਉੜੀ–ਪੰਕਤੀ 32_5_4)
ਲੂਲੇ ਨਾਲਿ ਵਿਆਹੀਐ ਕਿਵ ਗਲਿ ਮਿਲਿ ਕਾਮਣਿ ਗਲਿ ਲਾਵੈ। (ਪੰਨਾ-ਪਾਉੜੀ–ਪੰਕਤੀ 32_5_5)
ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਉ ਲੰਗਾਵੈ। (ਪੰਨਾ-ਪਾਉੜੀ–ਪੰਕਤੀ 32_5_6)
ਲੁਕੈ ਨ ਮੂਰਖੁ ਆਪੁ ਲਖਾਵੈ। (ਪੰਨਾ-ਪਾਉੜੀ–ਪੰਕਤੀ 32_5_7)
ਪਥਰੁ ਮੂਲਿ ਨ ਭਿਜਈ ਸਉ ਵਰ੍ਹਿਆ ਜਲਿ ਅੰਦਰਿ ਵਸੈ। (ਪੰਨਾ-ਪਾਉੜੀ–ਪੰਕਤੀ 32_6_1)
ਪਥਰ ਖੇਤੁ ਨ ਜੰਮਈ ਚਾਰਿ ਮਹੀਨੇ ਇੰਦਰੁ ਵਰਸੈ। (ਪੰਨਾ-ਪਾਉੜੀ–ਪੰਕਤੀ 32_6_2)
ਪਥਰਿ ਚੰਨਣੁ ਰਗੜੀਏ ਚੰਨਣ ਵਾਂਗਿ ਨ ਪਥਰੁ ਘਸੈ। (ਪੰਨਾ-ਪਾਉੜੀ–ਪੰਕਤੀ 32_6_3)
ਸਿਲ ਵਟੇ ਨਿਤ ਪੀਸਦੇ ਰਸ ਕਸ ਜਾਣੇ ਵਾਸੁ ਨ ਰਸੈ। (ਪੰਨਾ-ਪਾਉੜੀ–ਪੰਕਤੀ 32_6_4)
ਚਕੀ ਫਿਰੈ ਸਹੰਸਵਾਰ ਖਾਇ ਨ ਪੀਐ ਭੁਖ ਨ ਤਸੈ। (ਪੰਨਾ-ਪਾਉੜੀ–ਪੰਕਤੀ 32_6_5)
ਪਥਰ ਘੜੈ ਵਰਤਣਾ ਹੇਠਿ ਉਤੇ ਹੋਇ ਘੜਾ ਵਿਣਸੈ। (ਪੰਨਾ-ਪਾਉੜੀ–ਪੰਕਤੀ 32_6_6)
ਮੂਰਖ ਸੁਰਤਿ ਨ ਜਸ ਅਪਜਸੈ। (ਪੰਨਾ-ਪਾਉੜੀ–ਪੰਕਤੀ 32_6_7)
ਪਾਰਸ ਪਥਰ ਸੰਗੁ ਹੈ ਪਾਰਸ ਪਰਸਿ ਨ ਕੰਚਨੁ ਹੋਵੈ। (ਪੰਨਾ-ਪਾਉੜੀ–ਪੰਕਤੀ 32_7_1)
ਹੀਰੇ ਮਾਣਕ ਪਥਰਹੁ ਪਥਰ ਕੋਇ ਨ ਹਾਰਿ ਪਰੋਵੈ। (ਪੰਨਾ-ਪਾਉੜੀ–ਪੰਕਤੀ 32_7_2)
ਵਟਿ ਜਵਾਹਰੁ ਤੋਲੀਐ ਮੁਲਿ ਨ ਤੁਲਿ ਵਿਕਾਇ ਸਮੋਵੈ। (ਪੰਨਾ-ਪਾਉੜੀ–ਪੰਕਤੀ 32_7_3)
ਪਥਰ ਅੰਦਰਿ ਅਸਟ ਧਾਤੁ ਪਾਰਸੁ ਪਰਸਿ ਸੁਵੰਨੁ ਅਲੋਵੈ। (ਪੰਨਾ-ਪਾਉੜੀ–ਪੰਕਤੀ 32_7_4)
ਪਥਰੁ ਫਟਕ ਝਲਕਣਾ ਬਹੁ ਰੰਗੀ ਹੋਇ ਰੰਗੁ ਨ ਗੋਵੈ। (ਪੰਨਾ-ਪਾਉੜੀ–ਪੰਕਤੀ 32_7_5)
ਪਥਰ ਵਾਸੁ ਨ ਸਾਉ ਹੈ ਮਨ ਕਠੋਰੁ ਹੋਇ ਆਪੁ ਵਿਗੋਵੈ। (ਪੰਨਾ-ਪਾਉੜੀ–ਪੰਕਤੀ 32_7_6)
ਕਰਿ ਮੂਰਖਾਈ ਮੂਰਖੁ ਰੋਵੈ। (ਪੰਨਾ-ਪਾਉੜੀ–ਪੰਕਤੀ 32_7_7)
ਜਿਉਂ ਮਣਿ ਕਾਲੇ ਸਪ ਸਿਰਿ ਸਾਰ ਨ ਜਾਣੈ ਵਿਸੂ ਭਰਿਆ। (ਪੰਨਾ-ਪਾਉੜੀ–ਪੰਕਤੀ 32_8_1)
ਜਾਣੁ ਕਥੂਰੀ ਮਿਰਗ ਤਨਿ ਝਾੜਾਂ ਸਿੰਙਦਾ ਫਿਰੈ ਅਫਰਿਆ। (ਪੰਨਾ-ਪਾਉੜੀ–ਪੰਕਤੀ 32_8_2)
ਜਿਉਂ ਕਰਿ ਮੋਤੀ ਸਿਪ ਵਿਚਿ ਮਰਮੁ ਨ ਜਾਣੈ ਅੰਦਰਿ ਧਰਿਆ। (ਪੰਨਾ-ਪਾਉੜੀ–ਪੰਕਤੀ 32_8_3)
ਜਿਉਂ ਗਾਈਂ ਥਣਿ ਚਿਚੁੜੀ ਦੁਧੁ ਨ ਪੀਐ ਲੋਹੂ ਜਰਿਆ। (ਪੰਨਾ-ਪਾਉੜੀ–ਪੰਕਤੀ 32_8_4)
ਬਗਲਾ ਤਰਣਿ ਨ ਸਿਖਿਓ ਤੀਰਥਿ ਨ੍ਹਾਇ ਨ ਪਥਰੁ ਤਰਿਆ। (ਪੰਨਾ-ਪਾਉੜੀ–ਪੰਕਤੀ 32_8_5)
ਨਾਲਿ ਸਿਆਣੇ ਭਲੀ ਭਿਖ ਮੂਰਖ ਰਾਜਹੁ ਕਾਜੁ ਨ ਸਰਿਆ। (ਪੰਨਾ-ਪਾਉੜੀ–ਪੰਕਤੀ 32_8_6)
ਮੇਖੀ ਹੋਇ ਵਿਗਾੜੈ ਖਰਿਆ। (ਪੰਨਾ-ਪਾਉੜੀ–ਪੰਕਤੀ 32_8_7)
ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ। (ਪੰਨਾ-ਪਾਉੜੀ–ਪੰਕਤੀ 32_9_1)
ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥੁ ਜਲਾਵੈ। (ਪੰਨਾ-ਪਾਉੜੀ–ਪੰਕਤੀ 32_9_2)
ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜ੍ਹੀ ਕਰਿ ਦਿਖਲਾਵੈ। (ਪੰਨਾ-ਪਾਉੜੀ–ਪੰਕਤੀ 32_9_3)
ਜਾਣ ਰਸਉਲੀ ਦੇਹ ਵਿਚਿ ਵਢੀ ਪੀੜ ਰਖੀ ਸਰਮਾਵੈ। (ਪੰਨਾ-ਪਾਉੜੀ–ਪੰਕਤੀ 32_9_4)
ਵੰਸਿ ਕਪੂਤੁ ਕੁਲਛਣਾ ਛਡੈ ਬਣੈ ਨ ਵਿਚਿ ਸਮਾਵੈ। (ਪੰਨਾ-ਪਾਉੜੀ–ਪੰਕਤੀ 32_9_5)
ਮੂਰਖ ਹੇਤੁ ਨ ਲਾਈਐ ਪਰਹਰਿ ਵੈਰੁ ਅਲਿਪਤੁ ਵਲਾਵੈ। (ਪੰਨਾ-ਪਾਉੜੀ–ਪੰਕਤੀ 32_9_6)
ਦੁਹੀਂ ਪਵਾੜੀਂ ਦੁਖਿ ਵਿਹਾਵੈ। (ਪੰਨਾ-ਪਾਉੜੀ–ਪੰਕਤੀ 32_9_7)
ਜਿਉ ਹਾਥੀ ਦਾ ਨ੍ਹਾਵਣਾ ਬਾਹਰਿ ਨਿਕਲਿ ਖੇਹ ਉਡਾਵੈ। (ਪੰਨਾ-ਪਾਉੜੀ–ਪੰਕਤੀ 32_10_1)
ਜਿਉ ਊਠੈ ਦਾ ਖਾਵਣਾ ਪਰਹਰਿ ਕਣਕ ਜਵਾਹਾਂ ਖਾਵੈ। (ਪੰਨਾ-ਪਾਉੜੀ–ਪੰਕਤੀ 32_10_2)
ਕਮਲੇ ਦਾ ਕਛੋਟੜਾ ਕਦੇ ਲਕ ਕਦੇ ਸੀਸਿ ਵਲਾਵੈ। (ਪੰਨਾ-ਪਾਉੜੀ–ਪੰਕਤੀ 32_10_3)
ਜਿਉਂ ਕਰਿ ਟੁੰਡੇ ਹਥੜਾ ਸੋ ਚੁਤੀਂ ਸੋ ਵਾਤਿ ਵਤਾਵੈ। (ਪੰਨਾ-ਪਾਉੜੀ–ਪੰਕਤੀ 32_10_4)
ਸੰਨ੍ਹੀ ਜਾਣੁ ਲੁਹਾਰ ਦੀ ਖਿਣੁ ਜਲਿ ਵਿਚਿ ਖਿਨ ਅਗਨਿ ਸਮਾਵੈ। (ਪੰਨਾ-ਪਾਉੜੀ–ਪੰਕਤੀ 32_10_5)
ਮਖੀ ਬਾਣੁ ਕੁਬਾਣੁ ਹੈ ਲੈ ਦੁਰਗੰਧੁ ਸੁਗੰਧ ਨ ਭਾਵੈ। (ਪੰਨਾ-ਪਾਉੜੀ–ਪੰਕਤੀ 32_10_6)
ਮੂਰਖ ਦਾ ਕਿਹੁ ਹਥਿ ਨ ਆਵੈ। (ਪੰਨਾ-ਪਾਉੜੀ–ਪੰਕਤੀ 32_10_7)
ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ। (ਪੰਨਾ-ਪਾਉੜੀ–ਪੰਕਤੀ 32_11_1)
ਬਾਂਦਰ ਮੁਠਿ ਨ ਛਡਈ ਘਰਿ ਘਰਿ ਨਚੈ ਝੀਕਣੁ ਝੀਕੈ। (ਪੰਨਾ-ਪਾਉੜੀ–ਪੰਕਤੀ 32_11_2)
ਗਦਹੁਂ ਅੜੀ ਨ ਛਡਈ ਰੀਘੀ ਪਉਦੀ ਹੀਕਣਿ ਹੀਕੈ। (ਪੰਨਾ-ਪਾਉੜੀ–ਪੰਕਤੀ 32_11_3)
ਕੁਤੇ ਚਕੀ ਨ ਚਟਣੀ ਪੂਛ ਨ ਸਿਧੀ ਧ੍ਰੀਕਣਿ ਧ੍ਰੀਕੈ। (ਪੰਨਾ-ਪਾਉੜੀ–ਪੰਕਤੀ 32_11_4)
ਕਰਨਿ ਕੁਫਕੜ ਮੂਰਖਾਂ ਸਪ ਗਏ ਫੜਿ ਫਾਟਨਿ ਲੀਕੈ। (ਪੰਨਾ-ਪਾਉੜੀ–ਪੰਕਤੀ 32_11_5)
ਪਗ ਲਹਾਇ ਗਣਾਇ ਸਰੀਕੈ। (ਪੰਨਾ-ਪਾਉੜੀ–ਪੰਕਤੀ 32_11_6)
ਅੰਨ੍ਹਾ ਆਖੇ ਲੜਿ ਮਰੈ ਖੁਸੀ ਹੋਵੈ ਸੁਣਿ ਨਾਉ ਸੁਜਾਖਾ। (ਪੰਨਾ-ਪਾਉੜੀ–ਪੰਕਤੀ 32_12_1)
ਭੋਲਾ ਆਖੇ ਭਲਾ ਮੰਨਿ ਅਹਮਕੁ ਜਾਣਿ ਅਜਾਣਿ ਨ ਭਾਖਾ। (ਪੰਨਾ-ਪਾਉੜੀ–ਪੰਕਤੀ 32_12_2)
ਧੋਰੀ ਆਖੈ ਹਸਿ ਦੇ ਬਲਦ ਵਖਾਣਿ ਕਰੈ ਮਨਿ ਮਾਖਾ। (ਪੰਨਾ-ਪਾਉੜੀ–ਪੰਕਤੀ 32_12_3)
ਕਾਉਂ ਸਿਆਣਪ ਜਾਣਦਾ ਵਿਸਟਾ ਖਾਇ ਨ ਭਾਖ ਸੁਭਾਖਾ। (ਪੰਨਾ-ਪਾਉੜੀ–ਪੰਕਤੀ 32_12_4)
ਨਾਉ ਸੁਰੀਤ ਕੁਰੀਤ ਦਾ ਮੁਸਕ ਬਿਲਾਈ ਗਾਂਡੀ ਸਾਖਾ। (ਪੰਨਾ-ਪਾਉੜੀ–ਪੰਕਤੀ 32_12_5)
ਹੇਠਿ ਖੜਾ ਥੂ ਥੂ ਕਰੈ ਗਿਦੜ ਹਥਿ ਨ ਆਵੈ ਦਾਖਾ। (ਪੰਨਾ-ਪਾਉੜੀ–ਪੰਕਤੀ 32_12_6)
ਬੋਲਵਿਗਾੜੁ ਮੂਰਖੁ ਭੇਡਾਖਾ। (ਪੰਨਾ-ਪਾਉੜੀ–ਪੰਕਤੀ 32_12_7)
ਰੁਖਾਂ ਵਿਚਿ ਕੁਰੁਖੁ ਹੈ ਅਰੰਡੁ ਅਵਾਈ ਆਪੁ ਗਣਾਏ। (ਪੰਨਾ-ਪਾਉੜੀ–ਪੰਕਤੀ 32_13_1)
ਪਿਦਾ ਜਿਉ ਪੰਖੇਰੂਆਂ ਬਹਿ ਬਹਿ ਡਾਲੀ ਬਹੁਤੁ ਬਫਾਏ। (ਪੰਨਾ-ਪਾਉੜੀ–ਪੰਕਤੀ 32_13_2)
ਭੇਡ ਭਿਵਿੰਗਾ ਮੁਹੁ ਕਰੈ ਤਰਣਾ ਪੈ ਦਿਹਿ ਚਾਰਿ ਵਲਾਏ। (ਪੰਨਾ-ਪਾਉੜੀ–ਪੰਕਤੀ 32_13_3)
ਮੁਹੁ ਅਖੀ ਨਕੁ ਕਨ ਜਿਉਂ ਇੰਦ੍ਰੀਆਂ ਵਿਚਿ ਗਾਂਡਿ ਸਦਾਏ। (ਪੰਨਾ-ਪਾਉੜੀ–ਪੰਕਤੀ 32_13_4)
ਮੀਆ ਘਰਹੁ ਨਿਕਾਲੀਐ ਤਰਕਸੁ ਦਰਵਾਜੇ ਟੰਗਵਾਏ। (ਪੰਨਾ-ਪਾਉੜੀ–ਪੰਕਤੀ 32_13_5)
ਮੂਰਖ ਅੰਦਰਿ ਮਾਣਸਾਂ ਵਿਣੁ ਗੁਣ ਗਰਬੁ ਕਰੈ ਆਖਾਏ। (ਪੰਨਾ-ਪਾਉੜੀ–ਪੰਕਤੀ 32_13_6)
ਮਜਲਸ ਬੈਠਾ ਆਪੁ ਲਖਾਏ। (ਪੰਨਾ-ਪਾਉੜੀ–ਪੰਕਤੀ 32_13_7)
ਮੂਰਖ ਤਿਸ ਨੋ ਆਖੀਐ ਬੋਲੁ ਨ ਸਮਝੈ ਬੋਲਿ ਨ ਜਾਣੈ। (ਪੰਨਾ-ਪਾਉੜੀ–ਪੰਕਤੀ 32_14_1)
ਹੋਰੋ ਕਿਹੁ ਕਰਿ ਪੁਛੀਐ ਹੋਰੋ ਕਿਹੁ ਕਰਿ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 32_14_2)
ਸਿਖ ਦੇਇ ਸਮਝਾਈਐ ਅਰਥੁ ਅਨਰਥੁ ਮਨੈ ਵਿਚਿ ਆਣੈ। (ਪੰਨਾ-ਪਾਉੜੀ–ਪੰਕਤੀ 32_14_3)
ਵਡਾ ਅਸਮਝੁ ਨ ਸਮਝਈ ਸੁਰਤਿ ਵਿਹੂਣਾ ਹੋਇ ਹੈਰਾਣੈ। (ਪੰਨਾ-ਪਾਉੜੀ–ਪੰਕਤੀ 32_14_4)
ਧਰਮਰਾਇ ਜਮੁ ਇਕੁ ਹੈ ਧਰਮੁ ਅਧਰਮੁ ਨ ਭਰਮੁ ਪਰਚੈ। (ਪੰਨਾ-ਪਾਉੜੀ–ਪੰਕਤੀ 33_3_6)
ਕੰਸ ਗਇਆ ਸਣ ਲਸਕਰੈ ਸਭ ਦੈਤ ਸੰਘਟੈ। (ਪੰਨਾ-ਪਾਉੜੀ–ਪੰਕਤੀ 35_5_3)
ਵੰਸ ਗਵਾਇਆ ਕੈਰਵਾਂ ਖੂਹਣਿ ਲਖ ਫਟੈ। (ਪੰਨਾ-ਪਾਉੜੀ–ਪੰਕਤੀ 35_5_4)
ਦੰਤ ਬਕਤ੍ਰ ਸਿਸਪਾਲ ਦੇ ਦੰਦ ਹੋਏ ਖਟੈ। (ਪੰਨਾ-ਪਾਉੜੀ–ਪੰਕਤੀ 35_5_5)
ਨਿੰਦਾ ਕੋਇ ਨ ਸਿਝਿਓ ਇਉ ਵੇਦ ਉਘਟੈ। (ਪੰਨਾ-ਪਾਉੜੀ–ਪੰਕਤੀ 35_5_6)
ਦੁਰਬਾਸੇ ਨੇ ਸਰਾਪ ਦੇ ਯਾਦਵ ਸਭਿ ਤਟੈ। (ਪੰਨਾ-ਪਾਉੜੀ–ਪੰਕਤੀ 35_5_7)
ਸਭਨਾਂ ਦੇ ਸਿਰ ਗੁੰਦੀਅਨਿ ਗੰਜੀ ਗੁਰੜਾਵੈ। (ਪੰਨਾ-ਪਾਉੜੀ–ਪੰਕਤੀ 35_6_1)
ਕੰਨਿ ਤਨਉੜੇ ਕਾਮਣੀ ਬੂੜੀ ਬਰਿੜਾਵੈ। (ਪੰਨਾ-ਪਾਉੜੀ–ਪੰਕਤੀ 35_6_2)
ਨਥਾਂ ਨਕਿ ਨਵੇਲੀਆਂ ਨਕਟੀ ਨ ਸੁਖਾਵੈ। (ਪੰਨਾ-ਪਾਉੜੀ–ਪੰਕਤੀ 35_6_3)
ਕਜਲ ਅਖੀਂ ਹਰਣਾਖੀਆਂ ਕਾਣੀ ਕੁਰਲਾਵੈ। (ਪੰਨਾ-ਪਾਉੜੀ–ਪੰਕਤੀ 35_6_4)
ਸਭਨਾਂ ਚਾਲ ਸੁਹਾਵਣੀ ਲੰਗੜੀ ਲੰਗੜਾਵੈ। (ਪੰਨਾ-ਪਾਉੜੀ–ਪੰਕਤੀ 35_6_5)
ਗਣਤ ਗਣੈ ਗੁਰਦੇਵ ਦੀ ਤਿਸੁ ਦੁਖਿ ਵਿਹਾਵੈ। (ਪੰਨਾ-ਪਾਉੜੀ–ਪੰਕਤੀ 35_6_6)
ਅਪਤੁ ਕਰੀਰੁ ਨ ਮਉਲੀਐ ਦੇ ਦੋਸੁ ਬਸੰਤੈ। (ਪੰਨਾ-ਪਾਉੜੀ–ਪੰਕਤੀ 35_7_1)
ਸੰਢਿ ਸਪੁਤੀ ਨ ਥੀਐ ਕਣਤਾਵੈ ਕੰਤੈ। (ਪੰਨਾ-ਪਾਉੜੀ–ਪੰਕਤੀ 35_7_2)
ਕਲਰਿ ਖੇਤੁ ਨ ਜੰਮਈ ਘਣਹਰੁ ਵਰਸੰਤੈ। (ਪੰਨਾ-ਪਾਉੜੀ–ਪੰਕਤੀ 35_7_3)
ਪੰਗਾ ਪਿਛੈ ਚੰਗਿਆਂ ਅਵਗੁਣ ਗੁਣਵੰਤੈ। (ਪੰਨਾ-ਪਾਉੜੀ–ਪੰਕਤੀ 35_7_4)
ਸਾਇਰੁ ਵਿਚਿ ਘੰਘੂਟਿਆਂ ਬਹੁ ਰਤਨ ਅਨੰਤੈ। (ਪੰਨਾ-ਪਾਉੜੀ–ਪੰਕਤੀ 35_7_5)
ਜਨਮ ਗਵਾਇ ਅਕਾਰਥਾ ਗੁਰੁ ਗਣਤ ਗਣੰਤੈ। (ਪੰਨਾ-ਪਾਉੜੀ–ਪੰਕਤੀ 35_7_6)
ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ। (ਪੰਨਾ-ਪਾਉੜੀ–ਪੰਕਤੀ 35_8_1)
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ। (ਪੰਨਾ-ਪਾਉੜੀ–ਪੰਕਤੀ 35_8_2)
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ। (ਪੰਨਾ-ਪਾਉੜੀ–ਪੰਕਤੀ 35_8_3)
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ। (ਪੰਨਾ-ਪਾਉੜੀ–ਪੰਕਤੀ 35_8_4)
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ। (ਪੰਨਾ-ਪਾਉੜੀ–ਪੰਕਤੀ 35_8_5)
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ। (ਪੰਨਾ-ਪਾਉੜੀ–ਪੰਕਤੀ 35_8_6)
ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ। (ਪੰਨਾ-ਪਾਉੜੀ–ਪੰਕਤੀ 35_9_1)
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ। (ਪੰਨਾ-ਪਾਉੜੀ–ਪੰਕਤੀ 35_9_2)
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ। (ਪੰਨਾ-ਪਾਉੜੀ–ਪੰਕਤੀ 35_9_3)
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ। (ਪੰਨਾ-ਪਾਉੜੀ–ਪੰਕਤੀ 35_9_4)
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ। (ਪੰਨਾ-ਪਾਉੜੀ–ਪੰਕਤੀ 35_9_5)
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ। (ਪੰਨਾ-ਪਾਉੜੀ–ਪੰਕਤੀ 35_9_6)
ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ। (ਪੰਨਾ-ਪਾਉੜੀ–ਪੰਕਤੀ 35_10_1)
ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ। (ਪੰਨਾ-ਪਾਉੜੀ–ਪੰਕਤੀ 35_10_2)
ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ। (ਪੰਨਾ-ਪਾਉੜੀ–ਪੰਕਤੀ 35_10_3)
ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ। (ਪੰਨਾ-ਪਾਉੜੀ–ਪੰਕਤੀ 35_10_4)
ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨ ਖੜਿਆ। (ਪੰਨਾ-ਪਾਉੜੀ–ਪੰਕਤੀ 35_10_5)
ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ। (ਪੰਨਾ-ਪਾਉੜੀ–ਪੰਕਤੀ 35_10_6)
ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੈ। (ਪੰਨਾ-ਪਾਉੜੀ–ਪੰਕਤੀ 35_11_1)
ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ। (ਪੰਨਾ-ਪਾਉੜੀ–ਪੰਕਤੀ 35_11_2)
ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ। (ਪੰਨਾ-ਪਾਉੜੀ–ਪੰਕਤੀ 35_11_3)
ਲੂਣੁ ਵਣੋਟਾ ਖਾਇ ਕੈ ਹਥ ਜੋੜਿ ਖੜੋਵੈ। (ਪੰਨਾ-ਪਾਉੜੀ–ਪੰਕਤੀ 35_11_4)
ਵਾਟ ਵਟਾਊ ਲੂਣੂ ਖਾਇ ਗੁਣੁ ਕੰਠਿ ਪਰੋਵੈ। (ਪੰਨਾ-ਪਾਉੜੀ–ਪੰਕਤੀ 35_11_5)
ਲੂਣ ਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ। (ਪੰਨਾ-ਪਾਉੜੀ–ਪੰਕਤੀ 35_11_6)
ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ। (ਪੰਨਾ-ਪਾਉੜੀ–ਪੰਕਤੀ 35_12_1)
ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ। (ਪੰਨਾ-ਪਾਉੜੀ–ਪੰਕਤੀ 35_12_2)
ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ। (ਪੰਨਾ-ਪਾਉੜੀ–ਪੰਕਤੀ 35_12_3)
ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ। (ਪੰਨਾ-ਪਾਉੜੀ–ਪੰਕਤੀ 35_12_4)
ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ। (ਪੰਨਾ-ਪਾਉੜੀ–ਪੰਕਤੀ 35_12_5)
ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂ ਪਾਜੁ। (ਪੰਨਾ-ਪਾਉੜੀ–ਪੰਕਤੀ 35_12_6)
ਖਰਾ ਦੁਹੇਲਾ ਜਗ ਵਿਚਿ ਜਿਸ ਅੰਦਰਿ ਝਾਕੁ। (ਪੰਨਾ-ਪਾਉੜੀ–ਪੰਕਤੀ 35_13_1)
ਸੋਇਨੇ ਨੋ ਹਥੁ ਪਾਇਦਾ ਹੁਇ ਵੰਞੈ ਖਾਕੁ। (ਪੰਨਾ-ਪਾਉੜੀ–ਪੰਕਤੀ 35_13_2)
ਇਠ ਮਿਤ ਪੁਤ ਭਾਇਰਾ ਵਿਹਰਨਿ ਸਭ ਸਾਕੁ। (ਪੰਨਾ-ਪਾਉੜੀ–ਪੰਕਤੀ 35_13_3)
ਸੋਗੁ ਵਿਜੋਗੁ ਸਰਾਪੁ ਹੈ ਦੁਰਮਤਿ ਨਾਪਾਕੁ। (ਪੰਨਾ-ਪਾਉੜੀ–ਪੰਕਤੀ 35_13_4)
ਵਤੈ ਮੁਤੜਿ ਰੰਨ ਜਿਉ ਦਰਿ ਮਿਲੈ ਤਲਾਕੁ। (ਪੰਨਾ-ਪਾਉੜੀ–ਪੰਕਤੀ 35_13_5)
ਦੁਖੁ ਭੁਖੁ ਦਾਲਿਦ ਘਣਾ ਦੋਜਕ ਅਉਤਾਕੁ। (ਪੰਨਾ-ਪਾਉੜੀ–ਪੰਕਤੀ 35_13_6)
ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ। (ਪੰਨਾ-ਪਾਉੜੀ–ਪੰਕਤੀ 35_14_1)
ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ। (ਪੰਨਾ-ਪਾਉੜੀ–ਪੰਕਤੀ 35_14_2)
ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ। (ਪੰਨਾ-ਪਾਉੜੀ–ਪੰਕਤੀ 35_14_3)
ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ। (ਪੰਨਾ-ਪਾਉੜੀ–ਪੰਕਤੀ 35_14_4)
ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ। (ਪੰਨਾ-ਪਾਉੜੀ–ਪੰਕਤੀ 35_14_5)
ਤਿਉ ਅਜਰੁ ਝਾਕ ਭੰਡਾਰ ਦੀ ਵਿਆਪੇ ਵੇਮੁਖੈ। (ਪੰਨਾ-ਪਾਉੜੀ–ਪੰਕਤੀ 35_14_6)
ਅਉਚਰੁ ਝਾਕ ਡੰਡਾਰ ਦੀ ਚੁਖੁ ਲਗੈ ਚਖੀ। (ਪੰਨਾ-ਪਾਉੜੀ–ਪੰਕਤੀ 35_15_1)
ਹੋਇ ਦੁਕੁਧਾ ਨਿਕਲੈ ਭੋਜਨੁ ਮਿਲਿ ਮਖੀ। (ਪੰਨਾ-ਪਾਉੜੀ–ਪੰਕਤੀ 35_15_2)
ਰਾਤਿ ਸੁਖਾਲਾ ਕਿਉ ਸਵੈ ਤਿਣੁ ਅੰਦਰਿ ਅਖੀ। (ਪੰਨਾ-ਪਾਉੜੀ–ਪੰਕਤੀ 35_15_3)
ਕਖਾ ਦਬੀ ਅਗਿ ਜਿਉ ਓਹੁ ਰਹੈ ਨ ਰਖੀ। (ਪੰਨਾ-ਪਾਉੜੀ–ਪੰਕਤੀ 35_15_4)
ਝਾਕ ਝਕਾਈਐ ਝਾਕਵਾਲੁ ਕਰਿ ਭਖ ਅਭਖੀ। (ਪੰਨਾ-ਪਾਉੜੀ–ਪੰਕਤੀ 35_15_5)
ਗੁਰ ਪਰਸਾਦੀ ਉਬਰੇ ਗੁਰ ਸਿਖਾ ਲਖੀ। (ਪੰਨਾ-ਪਾਉੜੀ–ਪੰਕਤੀ 35_15_6)
ਜਿਉ ਘੁਣ ਖਾਧੀ ਲਕੜੀ ਵਿਣੁ ਤਾਣਿ ਨਿਤਾਣੀ। (ਪੰਨਾ-ਪਾਉੜੀ–ਪੰਕਤੀ 35_16_1)
ਜਾਣੁ ਡਰਾਵਾ ਖੇਤ ਵਿਚਿ ਨਿਰਜੀਤੁ ਪਰਾਣੀ। (ਪੰਨਾ-ਪਾਉੜੀ–ਪੰਕਤੀ 35_16_2)
ਜਿਉ ਧੂਅਰੁ ਝੜੁਵਾਲ ਦੀ ਕਿਉ ਵਰਸੈ ਪਾਣੀ। (ਪੰਨਾ-ਪਾਉੜੀ–ਪੰਕਤੀ 35_16_3)
ਜਿਉ ਥਣ ਗਲ ਵਿਚਿ ਬਕਰੀ ਦੁਹਿ ਦੁਧੁ ਨ ਆਣੀ। (ਪੰਨਾ-ਪਾਉੜੀ–ਪੰਕਤੀ 35_16_4)
ਝਾਕੇ ਅੰਦਰਿ ਝਾਕਵਾਲੁ ਤਿਸ ਕਿਆ ਨੀਸਾਣੀ। (ਪੰਨਾ-ਪਾਉੜੀ–ਪੰਕਤੀ 35_16_5)
ਜਿਉ ਚਮੁ ਚਟੈ ਗਾਇ ਮਹਿ ਉਹ ਭਰਮਿ ਭੁਲਾਣੀ। (ਪੰਨਾ-ਪਾਉੜੀ–ਪੰਕਤੀ 35_16_6)
ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ। (ਪੰਨਾ-ਪਾਉੜੀ–ਪੰਕਤੀ 35_17_1)
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ। (ਪੰਨਾ-ਪਾਉੜੀ–ਪੰਕਤੀ 35_17_2)
ਗਹਣੈ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ। (ਪੰਨਾ-ਪਾਉੜੀ–ਪੰਕਤੀ 35_17_3)
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ। (ਪੰਨਾ-ਪਾਉੜੀ–ਪੰਕਤੀ 35_17_4)
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ। (ਪੰਨਾ-ਪਾਉੜੀ–ਪੰਕਤੀ 35_17_5)
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ। (ਪੰਨਾ-ਪਾਉੜੀ–ਪੰਕਤੀ 35_17_6)
ਸਾਵੇ ਪੀਲੇ ਪਾਨ ਹਹਿ ਓਇ ਵੇਲਹੁ ਤੁਟੇ। (ਪੰਨਾ-ਪਾਉੜੀ–ਪੰਕਤੀ 35_18_1)
ਚਿਤਮਿਤਾਲੇ ਫੋਫਲੇ ਫਲ ਬਿਰਖਹੁਂ ਛੁਟੇ। (ਪੰਨਾ-ਪਾਉੜੀ–ਪੰਕਤੀ 35_18_2)
ਕਥ ਹਰੇਹੀ ਭੂਸਲੀ ਦੇ ਚਾਵਲ ਚੁਟੇ। (ਪੰਨਾ-ਪਾਉੜੀ–ਪੰਕਤੀ 35_18_3)
ਚੂਨਾ ਦਿਸੈ ਉਜਲਾ ਦਹਿ ਪਥਰੁ ਕੁਟੇ। (ਪੰਨਾ-ਪਾਉੜੀ–ਪੰਕਤੀ 35_18_4)
ਆਪੁ ਗਵਾਇ ਸਮਾਇ ਮਿਲਿ ਰੰਗੁਚੀਚ ਵਹੁਟੇ। (ਪੰਨਾ-ਪਾਉੜੀ–ਪੰਕਤੀ 35_18_5)
ਤਿਉ ਚਹੁ ਵਰਨਾ ਵਿਚਿ ਸਾਧ ਹਨਿ ਗੁਰਮੁਖਿ ਮੁਹ ਜੁਟੇ। (ਪੰਨਾ-ਪਾਉੜੀ–ਪੰਕਤੀ 35_18_6)
ਚਾਕਰ ਸਭ ਸਦਾਇਂਦੇ ਸਾਹਿਬ ਦਰਬਾਰੇ। (ਪੰਨਾ-ਪਾਉੜੀ–ਪੰਕਤੀ 35_19_1)
ਨਿਵਿ ਨਿਵਿ ਕਰਨਿ ਜੁਹਾਰੀਆ ਸਭ ਸੈਹਥੀਆਰੇ। (ਪੰਨਾ-ਪਾਉੜੀ–ਪੰਕਤੀ 35_19_2)
ਮਜਲਸ ਬਹਿ ਬਾਫਾਇੰਦੇ ਬੋਲ ਬੋਲਨਿ ਭਾਰੇ। (ਪੰਨਾ-ਪਾਉੜੀ–ਪੰਕਤੀ 35_19_3)
ਗਲੀਏ ਤੁਰੇ ਨਚਾਇੰਦੇ ਗਜਗਾਹ ਸਵਾਰੇ। (ਪੰਨਾ-ਪਾਉੜੀ–ਪੰਕਤੀ 35_19_4)
ਰਣ ਵਿਚਿ ਪਇਆਂ ਜਾਣੀਅਨਿ ਜੋਧ ਭਜਣਹਾਰੇ। (ਪੰਨਾ-ਪਾਉੜੀ–ਪੰਕਤੀ 35_19_5)
ਤਿਉ ਸਾਂਗਿ ਸਿਞਾਪਨਿ ਸਨਮੁਖਾਂ ਬੇਮੁਖ ਹਤਿਆਰੇ। (ਪੰਨਾ-ਪਾਉੜੀ–ਪੰਕਤੀ 35_19_6)
ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ। (ਪੰਨਾ-ਪਾਉੜੀ–ਪੰਕਤੀ 35_20_1)
ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ। (ਪੰਨਾ-ਪਾਉੜੀ–ਪੰਕਤੀ 35_20_2)
ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੈ ਨਾਰੇ। (ਪੰਨਾ-ਪਾਉੜੀ–ਪੰਕਤੀ 35_20_3)
ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ। (ਪੰਨਾ-ਪਾਉੜੀ–ਪੰਕਤੀ 35_20_4)
ਜੇ ਮਦੁ ਪੀਤਾ ਬਾਮਣੀ ਲੋਇ ਲੁਝਣਿ ਸਾਰੇ। (ਪੰਨਾ-ਪਾਉੜੀ–ਪੰਕਤੀ 35_20_5)
ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ। (ਪੰਨਾ-ਪਾਉੜੀ–ਪੰਕਤੀ 35_20_6)
ਧਰਤੀ ਉਪਰਿ ਕੋਟ ਗੜ ਭੁਇਚਾਲ ਕੰਮੰਦੇ। (ਪੰਨਾ-ਪਾਉੜੀ–ਪੰਕਤੀ 35_21_1)
ਝਖੜਿ ਆਏ ਤਰੁਵਰਾ ਸਰਬਤ ਹਲੰਦੇ। (ਪੰਨਾ-ਪਾਉੜੀ–ਪੰਕਤੀ 35_21_2)
ਡਵਿ ਲਗੈ ਉਜਾੜਿ ਵਿਚਿ ਸਭ ਘਾਹ ਜਲੰਦੇ। (ਪੰਨਾ-ਪਾਉੜੀ–ਪੰਕਤੀ 35_21_3)
ਹੜ ਆਏ ਕਿਨਿ ਥੰਮੀਅਨਿ ਦਰੀਆਉ ਵਹੰਦੇ। (ਪੰਨਾ-ਪਾਉੜੀ–ਪੰਕਤੀ 35_21_4)
ਅੰਬਰਿ ਪਾਟੇ ਥਿਗਲੀ ਕੂੜਿਆਰ ਕਰੰਦੇ। (ਪੰਨਾ-ਪਾਉੜੀ–ਪੰਕਤੀ 35_21_5)
ਸਾਂਗੈ ਅੰਦਰਿ ਸਾਬਤੇ ਸੋ ਵਿਰਲੇ ਬੰਦੇ। (ਪੰਨਾ-ਪਾਉੜੀ–ਪੰਕਤੀ 35_21_6)
ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ। (ਪੰਨਾ-ਪਾਉੜੀ–ਪੰਕਤੀ 35_22_1)
ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ। (ਪੰਨਾ-ਪਾਉੜੀ–ਪੰਕਤੀ 35_22_2)
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ। (ਪੰਨਾ-ਪਾਉੜੀ–ਪੰਕਤੀ 35_22_3)
ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ। (ਪੰਨਾ-ਪਾਉੜੀ–ਪੰਕਤੀ 35_22_4)
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ। (ਪੰਨਾ-ਪਾਉੜੀ–ਪੰਕਤੀ 35_22_5)
ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ। (ਪੰਨਾ-ਪਾਉੜੀ–ਪੰਕਤੀ 35_22_6)
ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ। (ਪੰਨਾ-ਪਾਉੜੀ–ਪੰਕਤੀ 35_23_1)
ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ। (ਪੰਨਾ-ਪਾਉੜੀ–ਪੰਕਤੀ 35_23_2)
ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ। (ਪੰਨਾ-ਪਾਉੜੀ–ਪੰਕਤੀ 35_23_3)
ਮੁਹ ਵਿਚਿ ਗਰੜ ਦੁਗਾਰੁ ਪਾਇ ਜਿਉ ਸਪੁ ਲੜਾਏ। (ਪੰਨਾ-ਪਾਉੜੀ–ਪੰਕਤੀ 35_23_4)
ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ। (ਪੰਨਾ-ਪਾਉੜੀ–ਪੰਕਤੀ 35_23_5)
ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ। (ਪੰਨਾ-ਪਾਉੜੀ–ਪੰਕਤੀ 35_23_6)
ਤੀਰਥ ਮੰਝਿ ਨਿਵਾਸੁ ਹੈ ਬਗੁਲਾ ਅਪਤੀਣਾ। (ਪੰਨਾ-ਪਾਉੜੀ–ਪੰਕਤੀ 36_1_1)
ਲਵੈ ਬਬੀਹਾ ਵਰਸਦੈ ਜਲ ਜਾਇ ਨ ਪੀਣਾ। (ਪੰਨਾ-ਪਾਉੜੀ–ਪੰਕਤੀ 36_1_2)
ਵਾਂਸੁ ਸੁਗੰਧਿ ਨ ਹੋਵਈ ਪਰਮਲ ਸੰਗਿ ਲੀਣਾ। (ਪੰਨਾ-ਪਾਉੜੀ–ਪੰਕਤੀ 36_1_3)
ਘੁਘੂ ਸੁਝੁ ਨ ਸੁਝਈ ਕਰਮਾ ਦਾ ਹੀਣਾ। (ਪੰਨਾ-ਪਾਉੜੀ–ਪੰਕਤੀ 36_1_4)
ਨਾਭਿ ਕਥੂਰੀ ਮਿਰਗ ਦੇ ਵਤੈ ਓਡੀਣਾ। (ਪੰਨਾ-ਪਾਉੜੀ–ਪੰਕਤੀ 36_1_5)
ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੈ ਮੀਣਾ। (ਪੰਨਾ-ਪਾਉੜੀ–ਪੰਕਤੀ 36_1_6)
ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ। (ਪੰਨਾ-ਪਾਉੜੀ–ਪੰਕਤੀ 36_2_1)
ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ। (ਪੰਨਾ-ਪਾਉੜੀ–ਪੰਕਤੀ 36_2_2)
ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ। (ਪੰਨਾ-ਪਾਉੜੀ–ਪੰਕਤੀ 36_2_3)
ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ। (ਪੰਨਾ-ਪਾਉੜੀ–ਪੰਕਤੀ 36_2_4)
ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ। (ਪੰਨਾ-ਪਾਉੜੀ–ਪੰਕਤੀ 36_2_5)
ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ। (ਪੰਨਾ-ਪਾਉੜੀ–ਪੰਕਤੀ 36_2_6)
ਚੋਰੁ ਕਰੈ ਨਿਤ ਚੋਰੀਆ ਓੜਕਿ ਦੁਖ ਭਾਰੀ। (ਪੰਨਾ-ਪਾਉੜੀ–ਪੰਕਤੀ 36_3_1)
ਨਕੁ ਕੰਨੁ ਫੜਿ ਵਢੀਐ ਰਾਵੈ ਪਰ ਨਾਰੀ। (ਪੰਨਾ-ਪਾਉੜੀ–ਪੰਕਤੀ 36_3_2)
ਅਉਘਟ ਰੁਧੇ ਮਿਰਗ ਜਿਉ ਵਿਤੁਹਾਰਿ ਜੂਆਰੀ। (ਪੰਨਾ-ਪਾਉੜੀ–ਪੰਕਤੀ 36_3_3)
ਲੰਙੀ ਕੁਹਲਿ ਨ ਆਵਈ ਪਰ ਵੇਲਿ ਪਿਆਰੀ। (ਪੰਨਾ-ਪਾਉੜੀ–ਪੰਕਤੀ 36_3_4)
ਵਗ ਨ ਹੋਵਨਿ ਕੁਤੀਆ ਮੀਣੇ ਮੁਰਦਾਰੀ। (ਪੰਨਾ-ਪਾਉੜੀ–ਪੰਕਤੀ 36_3_5)
ਪਾਪਹੁ ਮੂਲਿ ਨ ਤਗੀਐ ਹੋਇ ਅੰਤਿ ਖੁਆਰੀ। (ਪੰਨਾ-ਪਾਉੜੀ–ਪੰਕਤੀ 36_3_6)
ਚਾਨਣਿ ਚੰਦ ਨ ਪੁਜਈ ਚਮਕੈ ਟਾਨਾਣਾ। (ਪੰਨਾ-ਪਾਉੜੀ–ਪੰਕਤੀ 36_4_1)
ਸਾਇਰ ਬੂੰਦ ਬਰਾਬਰੀ ਕਿਉ ਆਖਿ ਵਖਾਣਾ। (ਪੰਨਾ-ਪਾਉੜੀ–ਪੰਕਤੀ 36_4_2)
ਕੀੜੀ ਇਭ ਨ ਅਪੜੈ ਕੂੜਾ ਤਿਸੁ ਮਾਣਾ। (ਪੰਨਾ-ਪਾਉੜੀ–ਪੰਕਤੀ 36_4_3)
ਨਾਨੇਹਾਲੁ ਵਖਾਣਦਾ ਮਾ ਪਾਸਿ ਇਆਣਾ। (ਪੰਨਾ-ਪਾਉੜੀ–ਪੰਕਤੀ 36_4_4)
ਜਿਨਿ ਤੂੰ ਸਾਜਿ ਨਿਵਾਜਿਆ ਦੇ ਪਿੰਡੁ ਪਰਾਣਾ। (ਪੰਨਾ-ਪਾਉੜੀ–ਪੰਕਤੀ 36_4_5)
ਮੁਢਹੁ ਘੁਥਹੁ ਮੀਣਿਆ ਤੁਧੁ ਜਮ ਪੁਰਿ ਜਾਣਾ। (ਪੰਨਾ-ਪਾਉੜੀ–ਪੰਕਤੀ 36_4_6)
ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ। (ਪੰਨਾ-ਪਾਉੜੀ–ਪੰਕਤੀ 36_5_1)
ਹਰਿਆ ਤਿਲੁ ਬੂਆੜ ਜਿਉ ਫਲੁ ਕੰਮ ਨ ਕਿਤੈ। (ਪੰਨਾ-ਪਾਉੜੀ–ਪੰਕਤੀ 36_5_2)
ਜੇਹੀ ਕਲੀ ਕਨੇਰ ਦੀ ਮਨਿ ਤਨਿ ਦੁਹੁ ਭਿਤੈ। (ਪੰਨਾ-ਪਾਉੜੀ–ਪੰਕਤੀ 36_5_3)
ਪੇਂਝੂ ਦਿਸਨਿ ਰੰਗੁਲੇ ਮਰੀਐ ਅਗਲਿਤੈ। (ਪੰਨਾ-ਪਾਉੜੀ–ਪੰਕਤੀ 36_5_4)
ਖਰੀ ਸੁਆਲਿਓ ਵੇਸੁਆ ਜੀਅ ਬਝਾ ਇਤੈ। (ਪੰਨਾ-ਪਾਉੜੀ–ਪੰਕਤੀ 36_5_5)
ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ। (ਪੰਨਾ-ਪਾਉੜੀ–ਪੰਕਤੀ 36_5_6)
ਬਧਿਕੁ ਨਾਦੁ ਸੁਣਾਇ ਕੈ ਜਿਉ ਮਿਰਗੁ ਵਿਣਾਹੈ। (ਪੰਨਾ-ਪਾਉੜੀ–ਪੰਕਤੀ 36_6_1)
ਝੀਵਰੁ ਕੁੰਡੀ ਮਾਸੁ ਲਾਇ ਜਿਉ ਮਛੀ ਫਾਹੈ। (ਪੰਨਾ-ਪਾਉੜੀ–ਪੰਕਤੀ 36_6_2)
ਕਵਲੁ ਦਿਖਾਲੈ ਮੁਹੁ ਖਿੜਾਇ ਭਵਰੈ ਵੇਸਾਹੈ। (ਪੰਨਾ-ਪਾਉੜੀ–ਪੰਕਤੀ 36_6_3)
ਦੀਪਕ ਜੋਤਿ ਪਤੰਗ ਨੋ ਦੁਰਜਨ ਜਿਉ ਦਾਹੈ। (ਪੰਨਾ-ਪਾਉੜੀ–ਪੰਕਤੀ 36_6_4)
ਕਲਾ ਰੂਪ ਹੋਇ ਹਸਤਨੀ ਮੈਗਲੁ ਓਮਾਹੈ। (ਪੰਨਾ-ਪਾਉੜੀ–ਪੰਕਤੀ 36_6_5)
ਤਿਉ ਨਕਟ ਪੰਥੁ ਹੈ ਮੀਣਿਆ ਮਿਲਿ ਨਰਕਿ ਨਿਬਾਹੈ। (ਪੰਨਾ-ਪਾਉੜੀ–ਪੰਕਤੀ 36_6_6)
ਹਰਿ ਚੰਦੁਉਰੀ ਦੇਖਿ ਕੈ ਕਰਦੇ ਭਰਵਾਸਾ। (ਪੰਨਾ-ਪਾਉੜੀ–ਪੰਕਤੀ 36_7_1)
ਥਲ ਵਿਚ ਤਪਨਿ ਭਠੀਆ ਕਿਉ ਲਹੈ ਪਿਆਸਾ। (ਪੰਨਾ-ਪਾਉੜੀ–ਪੰਕਤੀ 36_7_2)
ਸੁਹਣੇ ਰਾਜੁ ਕਮਾਈਐ ਕਰਿ ਭੋਗ ਬਿਲਾਸਾ। (ਪੰਨਾ-ਪਾਉੜੀ–ਪੰਕਤੀ 36_7_3)
ਛਾਇਆ ਬਿਰਖੁ ਨ ਰਹੈ ਥਿਰੁ ਪੁਜੈ ਕਿਉ ਆਸਾ। (ਪੰਨਾ-ਪਾਉੜੀ–ਪੰਕਤੀ 36_7_4)
ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ। (ਪੰਨਾ-ਪਾਉੜੀ–ਪੰਕਤੀ 36_7_5)
ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ। (ਪੰਨਾ-ਪਾਉੜੀ–ਪੰਕਤੀ 36_7_6)
ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ। (ਪੰਨਾ-ਪਾਉੜੀ–ਪੰਕਤੀ 36_8_1)
ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਣਿ ਫਿਕੈ। (ਪੰਨਾ-ਪਾਉੜੀ–ਪੰਕਤੀ 36_8_2)
ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ। (ਪੰਨਾ-ਪਾਉੜੀ–ਪੰਕਤੀ 36_8_3)
ਤਿਉ ਬੇਮੁਖ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ। (ਪੰਨਾ-ਪਾਉੜੀ–ਪੰਕਤੀ 36_8_4)
ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ। (ਪੰਨਾ-ਪਾਉੜੀ–ਪੰਕਤੀ 36_8_5)
ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ। (ਪੰਨਾ-ਪਾਉੜੀ–ਪੰਕਤੀ 36_8_6)
ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ। (ਪੰਨਾ-ਪਾਉੜੀ–ਪੰਕਤੀ 36_9_1)
ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ। (ਪੰਨਾ-ਪਾਉੜੀ–ਪੰਕਤੀ 36_9_2)
ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ। (ਪੰਨਾ-ਪਾਉੜੀ–ਪੰਕਤੀ 36_9_3)
ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ। (ਪੰਨਾ-ਪਾਉੜੀ–ਪੰਕਤੀ 36_9_4)
ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਨੂੰ ਤ੍ਰਠੇ। (ਪੰਨਾ-ਪਾਉੜੀ–ਪੰਕਤੀ 36_9_5)
ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ। (ਪੰਨਾ-ਪਾਉੜੀ–ਪੰਕਤੀ 36_9_6)
ਉਚਾ ਲੰਮਾ ਝਾਟੁਲਾ ਵਿਚਿ ਬਾਗ ਦਿਸੰਦਾ। (ਪੰਨਾ-ਪਾਉੜੀ–ਪੰਕਤੀ 36_10_1)
ਮੋਟਾ ਮੁਢੁ ਪਤਾਲਿ ਜੜਿ ਬਹੁ ਗਰਬ ਕਰੰਦਾ। (ਪੰਨਾ-ਪਾਉੜੀ–ਪੰਕਤੀ 36_10_2)
ਪਤ ਸੁਪਤਰ ਸੋਹਣੇ ਵਿਸਥਾਰੁ ਬਣੰਦਾ। (ਪੰਨਾ-ਪਾਉੜੀ–ਪੰਕਤੀ 36_10_3)
ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ। (ਪੰਨਾ-ਪਾਉੜੀ–ਪੰਕਤੀ 36_10_4)
ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ। (ਪੰਨਾ-ਪਾਉੜੀ–ਪੰਕਤੀ 36_10_5)
ਪਿਛੋ ਦੇ ਪਛੁਤਾਇਦਾ ਓਹੁ ਫਲੁ ਨ ਲਹੰਦਾ। (ਪੰਨਾ-ਪਾਉੜੀ–ਪੰਕਤੀ 36_10_6)
ਪਹਿਨੈ ਪੰਜੇ ਕਪੜੇ ਪੁਰਸਾਵਾਂ ਵੇਸੁ। (ਪੰਨਾ-ਪਾਉੜੀ–ਪੰਕਤੀ 36_11_1)
ਮੁਛਾਂ ਦਾੜ੍ਹੀ ਸੋਹਣੀ ਬਹੁ ਦੁਰਬਲ ਵੇਸੁ। (ਪੰਨਾ-ਪਾਉੜੀ–ਪੰਕਤੀ 36_11_2)
ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ। (ਪੰਨਾ-ਪਾਉੜੀ–ਪੰਕਤੀ 36_11_3)
ਮਾਹਰੁ ਦੜ ਦੀਬਾਣ ਵਿਚਿ ਜਾਣੈ ਸਭੁ ਦੇਸੁ। (ਪੰਨਾ-ਪਾਉੜੀ–ਪੰਕਤੀ 36_11_4)
ਪੁਰਖੁ ਨ ਗਣਿ ਪੁਰਖਤੁ ਵਿਣੁ ਕਾਮਣਿ ਕਿ ਕਰੇਸੁ। (ਪੰਨਾ-ਪਾਉੜੀ–ਪੰਕਤੀ 36_11_5)
ਵਿਣੁ ਗੁਰ ਗੁਰੂ ਸਦਾਇਦੇ ਕਉਣ ਕਰੈ ਅਦੇਸੁ। (ਪੰਨਾ-ਪਾਉੜੀ–ਪੰਕਤੀ 36_11_6)
ਗਲੀਂ ਜੇ ਸਹੁ ਪਾਈਐ ਤੋਤਾ ਕਿਉ ਫਾਸੈ। (ਪੰਨਾ-ਪਾਉੜੀ–ਪੰਕਤੀ 36_12_1)
ਮਿਲੈ ਨ ਬਹੁਤੁ ਸਿਆਣਪੈ ਕਾਉ ਗੂਹੁ ਗਿਰਾਸੈ। (ਪੰਨਾ-ਪਾਉੜੀ–ਪੰਕਤੀ 36_12_2)
ਜੋਰਾਵਰੀ ਨ ਜਿਪਈ ਸ਼ੀੀਹ ਸਹਾ ਵਿਣਾਸੈ। (ਪੰਨਾ-ਪਾਉੜੀ–ਪੰਕਤੀ 36_12_3)
ਗੀਤ ਕਵਿਤੁ ਨ ਭਿਜਈ ਭਟ ਭੇਖ ਉਦਾਸੈ। (ਪੰਨਾ-ਪਾਉੜੀ–ਪੰਕਤੀ 36_12_4)
ਜੋਬਨ ਰੂਪੁ ਨ ਮੋਹੀਐ ਰੰਗੁ ਕੁਸੁੰਭ ਦੁਰਾਸੈ। (ਪੰਨਾ-ਪਾਉੜੀ–ਪੰਕਤੀ 36_12_5)
ਵਿਣੁ ਸੇਵਾ ਦੋਹਾਗਣੀ ਪਿਰੁ ਮਿਲੈ ਨ ਹਾਸੈ। (ਪੰਨਾ-ਪਾਉੜੀ–ਪੰਕਤੀ 36_12_6)
ਸਿਰ ਤਲਵਾਏ ਪਾਈਐ ਚਮਗਿਦੜ ਜੂਹੈ। (ਪੰਨਾ-ਪਾਉੜੀ–ਪੰਕਤੀ 36_13_1)
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ। (ਪੰਨਾ-ਪਾਉੜੀ–ਪੰਕਤੀ 36_13_2)
ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ। (ਪੰਨਾ-ਪਾਉੜੀ–ਪੰਕਤੀ 36_13_3)
ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ। (ਪੰਨਾ-ਪਾਉੜੀ–ਪੰਕਤੀ 36_13_4)
ਕੰਦ ਮੂਲ ਚਿਤੁ ਲਾਈਐ ਅਈਅੜ ਵਣੁ ਧੂਹੇ। (ਪੰਨਾ-ਪਾਉੜੀ–ਪੰਕਤੀ 36_13_5)
ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ। (ਪੰਨਾ-ਪਾਉੜੀ–ਪੰਕਤੀ 36_13_6)
ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ। (ਪੰਨਾ-ਪਾਉੜੀ–ਪੰਕਤੀ 36_14_1)
ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ। (ਪੰਨਾ-ਪਾਉੜੀ–ਪੰਕਤੀ 36_14_2)
ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ। (ਪੰਨਾ-ਪਾਉੜੀ–ਪੰਕਤੀ 36_14_3)
ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ। (ਪੰਨਾ-ਪਾਉੜੀ–ਪੰਕਤੀ 36_14_4)
ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ। (ਪੰਨਾ-ਪਾਉੜੀ–ਪੰਕਤੀ 36_14_5)
ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ। (ਪੰਨਾ-ਪਾਉੜੀ–ਪੰਕਤੀ 36_14_6)
ਜੜੀ ਬੂਟੀ ਜੇ ਜੀਵੀਐ ਕਿਉ ਮਰੈ ਧਨੰਤਰੁ। (ਪੰਨਾ-ਪਾਉੜੀ–ਪੰਕਤੀ 36_15_1)
ਤੰਤੁ ਮੰਤੁ ਬਾਜੀਗਰਾਂ ਓਇ ਭਵਹਿ ਦਿਸੰਤਰੁ। (ਪੰਨਾ-ਪਾਉੜੀ–ਪੰਕਤੀ 36_15_2)
ਰੁਖੀਂ ਬਿਰਖੀਂ ਪਾਈਐ ਕਾਸਟ ਬੈਸੰਤਰੁ। (ਪੰਨਾ-ਪਾਉੜੀ–ਪੰਕਤੀ 36_15_3)
ਮਿਲੈ ਨ ਵੀਰਾਰਾਧੁ ਕਰਿ ਠਗ ਚੋਰ ਨ ਅੰਤਰੁ। (ਪੰਨਾ-ਪਾਉੜੀ–ਪੰਕਤੀ 36_15_4)
ਮਿਲੈ ਨ ਰਾਤੀ ਜਾਗਿਆਂ ਅਪਰਾਧ ਭਵੰਤਰੁ। (ਪੰਨਾ-ਪਾਉੜੀ–ਪੰਕਤੀ 36_15_5)
ਵਿਣੁ ਗੁਰ ਮੁਕਤਿ ਨ ਹੋਵਈ ਗੁਰਮੁਖਿ ਅਮਰੰਤਰੁ। (ਪੰਨਾ-ਪਾਉੜੀ–ਪੰਕਤੀ 36_15_6)
ਘੰਟੁ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ। (ਪੰਨਾ-ਪਾਉੜੀ–ਪੰਕਤੀ 36_16_1)
ਮਤਾ ਮਤਾਇਆ ਮਖੀਆਂ ਘਿਅ ਅੰਦਰਿ ਨਾਈਐ। (ਪੰਨਾ-ਪਾਉੜੀ–ਪੰਕਤੀ 36_16_2)
ਸੂਤਕੁ ਲਹੈ ਨ ਕੀੜਿਆਂ ਕਿਉ ਝਥੁ ਲੰਘਾਈਐ। (ਪੰਨਾ-ਪਾਉੜੀ–ਪੰਕਤੀ 36_16_3)
ਸਾਵਣਿ ਰਹਣ ਭੰਬੀਰੀਆਂ ਜੇ ਪਾਰਿ ਵਸਾਈਐ। (ਪੰਨਾ-ਪਾਉੜੀ–ਪੰਕਤੀ 36_16_4)
ਕੂੰਜੜੀਆਂ ਵੈਸਾਖ ਵਿਚਿ ਜਿਉ ਜੂਹ ਪਰਾਈਐ। (ਪੰਨਾ-ਪਾਉੜੀ–ਪੰਕਤੀ 36_16_5)
ਵਿਣੁ ਗੁਰ ਮੁਕਤਿ ਨ ਹੋਵਈ ਫਿਰਿ ਆਈਐ ਜਾਈਐ। (ਪੰਨਾ-ਪਾਉੜੀ–ਪੰਕਤੀ 36_16_6)
ਜੇ ਖੁਥੀ ਬਿੰਡਾ ਬਹੈ ਕਿਉ ਹੋਇ ਬਜਾਜੁ। (ਪੰਨਾ-ਪਾਉੜੀ–ਪੰਕਤੀ 36_17_1)
ਕੁਤੇ ਗਲ ਵਾਸਣੀ ਨ ਸਰਾਫੀ ਸਾਜੁ। (ਪੰਨਾ-ਪਾਉੜੀ–ਪੰਕਤੀ 36_17_2)
ਰਤਨਮਣੀ ਗਲਿ ਬਾਂਦਰੈ ਜਉਹਰੀ ਨਹਿ ਕਾਜੁ। (ਪੰਨਾ-ਪਾਉੜੀ–ਪੰਕਤੀ 36_17_3)
ਗਦਹੁੰ ਚੰਦਨ ਲਦੀਐ ਨਹਿਂ ਗਾਂਧੀ ਗਾਜੁ। (ਪੰਨਾ-ਪਾਉੜੀ–ਪੰਕਤੀ 36_17_4)
ਜੇ ਮਖੀ ਮੁਹਿ ਮਕੜੀ ਕਿਉ ਹੋਵੈ ਬਾਜੁ। (ਪੰਨਾ-ਪਾਉੜੀ–ਪੰਕਤੀ 36_17_5)
ਸਚੁ ਸਚਾਵਾਂ ਕਾਂਢੀਐ ਕੂੜਿ ਕੂੜਾ ਪਾਜੁ। (ਪੰਨਾ-ਪਾਉੜੀ–ਪੰਕਤੀ 36_17_6)
ਅੰਙਣਿ ਪੁਤੁ ਗਵਾਂਢਣੀ ਕੂੜਾਵਾ ਮਾਣੁ। (ਪੰਨਾ-ਪਾਉੜੀ–ਪੰਕਤੀ 36_18_1)
ਪਾਲੀ ਚਉਣਾ ਚਾਰਦਾ ਘਰ ਵਿਤੁ ਨ ਜਾਣੁ। (ਪੰਨਾ-ਪਾਉੜੀ–ਪੰਕਤੀ 36_18_1)
ਬਦਰਾ ਸਿਰਿ ਵੇਗਾਰੀਐ ਨਿਰਧਨੁ ਹੈਰਾਣੁ। (ਪੰਨਾ-ਪਾਉੜੀ–ਪੰਕਤੀ 36_18_2)
ਜਿਉ ਕਰਿ ਰਾਖਾ ਖੇਤ ਵਿਚਿ ਨਾਹੀ ਕਿਰਸਾਣੁ। (ਪੰਨਾ-ਪਾਉੜੀ–ਪੰਕਤੀ 36_18_3)
ਪਰ ਘਰੁ ਜਾਣੈ ਆਪਣਾ ਮੂਰਖੁ ਮਿਹਮਾਣੁ। (ਪੰਨਾ-ਪਾਉੜੀ–ਪੰਕਤੀ 36_18_4)
ਅਣਹੋਂਦਾ ਆਪੁ ਗਣਾਇਂਦਾ ਓਹੁ ਵਡਾ ਅਜਾਣੁ। (ਪੰਨਾ-ਪਾਉੜੀ–ਪੰਕਤੀ 36_18_5)
ਕੀੜੀ ਵਾਕ ਨ ਥੰਮੀਐ ਹਸਤੀ ਦਾ ਭਾਰੁ। (ਪੰਨਾ-ਪਾਉੜੀ–ਪੰਕਤੀ 36_19_1)
ਹਥ ਮਰੋੜੇ ਮਖੁ ਕਿਉ ਹੋਵੈ ਸੀਂਹ ਮਾਰੁ। (ਪੰਨਾ-ਪਾਉੜੀ–ਪੰਕਤੀ 36_19_2)
ਗੁਰਮੁਖਿ ਜਾਇ ਮਿਲੈ ਸਚੁ ਸਚੈ। (ਪੰਨਾ-ਪਾਉੜੀ–ਪੰਕਤੀ 33_3_7)
ਵੁਣੈ ਜੁਲਾਹਾ ਤੰਦੁ ਗੰਢਿ ਇਕੁ ਸੂਤੁ ਕਰਿ ਤਾਣਾ ਵਾਣਾ। (ਪੰਨਾ-ਪਾਉੜੀ–ਪੰਕਤੀ 33_4_1)
ਦਰਜੀ ਪਾੜਿ ਵਿਗਾੜਦਾ ਪਾਟਾ ਮੁਲ ਨ ਲਹੈ ਵਿਕਾਣਾ। (ਪੰਨਾ-ਪਾਉੜੀ–ਪੰਕਤੀ 33_4_2)
ਕਤਰਣਿ ਕਤਰੈ ਕਤਰਣੀ ਹੋਇ ਦੁਮੂਹੀ ਚੜ੍ਹਦੀ ਸਾਣਾ। (ਪੰਨਾ-ਪਾਉੜੀ–ਪੰਕਤੀ 33_4_3)
ਸੂਈ ਸੀਵੈ ਜੋੜਿ ਕੈ ਵਿਛੁੜਿਆਂ ਕਰਿ ਮੇਲਿ ਮਿਲਾਣਾ। (ਪੰਨਾ-ਪਾਉੜੀ–ਪੰਕਤੀ 33_4_4)
ਸਾਹਿਬੁ ਇਕੋ ਰਾਹਿ ਦੁਇ ਜਗ ਵਿਚਿ ਹਿੰਦੂ ਮੁਸਲਮਾਣਾ। (ਪੰਨਾ-ਪਾਉੜੀ–ਪੰਕਤੀ 33_4_5)
ਗੁਰਸਿਖੀ ਪਰਧਾਨੁ ਹੈ ਪੀਰ ਮੁਰੀਦੀ ਹੈ ਪਰਵਾਣਾ। (ਪੰਨਾ-ਪਾਉੜੀ–ਪੰਕਤੀ 33_4_6)
ਦੁਖੀ ਦੁਬਾਜਰਿਆਂ ਹੈਰਾਣਾ। (ਪੰਨਾ-ਪਾਉੜੀ–ਪੰਕਤੀ 33_4_7)
ਜਿਉ ਚਰਖਾ ਅਠਖੰਭੀਆ ਦੁਹਿ ਲਠੀ ਦੇ ਮੰਝਿ ਮੰਝੇਰੂ। (ਪੰਨਾ-ਪਾਉੜੀ–ਪੰਕਤੀ 33_5_1)
ਦੁਇ ਸਿਰਿ ਧਰਿ ਦੁਹੁ ਖੁੰਢ ਵਿਚਿ ਸਿਰ ਗਿਰਦਾਨ ਫਿਰੈ ਲਖਫੇਰੂ। (ਪੰਨਾ-ਪਾਉੜੀ–ਪੰਕਤੀ 33_5_2)
ਬਾਇੜੁ ਪਾਇ ਪਲੇਟੀਐ ਮਾਲ੍ਹ ਵਟਾਇ ਪਾਇਆ ਘਟ ਘੇਰੂ। (ਪੰਨਾ-ਪਾਉੜੀ–ਪੰਕਤੀ 33_5_3)
ਦੁਹੁ ਚਰਮਖ ਵਿਚਿ ਤ੍ਰਕੁਲਾ ਕਤਨਿ ਕੁੜੀਆਂ ਚਿੜੀਆਂ ਹੇਰੂ। (ਪੰਨਾ-ਪਾਉੜੀ–ਪੰਕਤੀ 33_5_4)
ਤ੍ਰਿੰਞਣਿ ਬਹਿ ਉਠ ਜਾਂਦੀਆਂ ਜਿਉ ਬਿਰਖਹੁ ਉਡਿ ਜਾਨਿ ਪੰਖੇਰੂ। (ਪੰਨਾ-ਪਾਉੜੀ–ਪੰਕਤੀ 33_5_5)
ਓੜਿ ਨਿਬਾਹੂ ਨਾ ਥੀਐ ਕਚਾ ਰੰਗੁ ਰੰਗਾਇਆ ਗੇਰੂ। (ਪੰਨਾ-ਪਾਉੜੀ–ਪੰਕਤੀ 33_5_6)
ਘੁੰਮਿ ਘੁਮੰਦੀ ਛਾਉ ਘਵੇਰੂ। (ਪੰਨਾ-ਪਾਉੜੀ–ਪੰਕਤੀ 33_5_7)
ਸਾਹੁਰੁ ਪੀਹਰੁ ਪਲਰੈ ਹੋਇ ਨਿਲਜ ਨ ਲਜਾ ਧੋਵੈ। (ਪੰਨਾ-ਪਾਉੜੀ–ਪੰਕਤੀ 33_6_1)
ਰਾਵੈ ਜਾਰੁ ਭਤਾਰੁ ਤਜਿ ਖਿੰਜੋਤਾਣਿ ਖੁਸੀ ਕਿਉ ਹੋਵੈ। (ਪੰਨਾ-ਪਾਉੜੀ–ਪੰਕਤੀ 33_6_2)
ਸਮਝਾਈ ਨ ਸਮਝਈ ਮਰਣੇ ਪਰਣੇ ਲੋਕੁ ਵਿਗੋਵੈ। (ਪੰਨਾ-ਪਾਉੜੀ–ਪੰਕਤੀ 33_6_3)
ਧਿਰਿ ਧਿਰਿ ਮਿਲਦੇ ਮੇਹਣੇ ਹੁਇ ਸਰਮਿੰਦੀ ਅੰਝੂ ਰੋਵੈ। (ਪੰਨਾ-ਪਾਉੜੀ–ਪੰਕਤੀ 33_6_4)
ਪਾਪ ਕਮਾਣੇ ਪਕੜੀਐ ਹਾਣਿ ਕਾਣਿ ਦੀਬਾਣਿ ਖੜੋਵੈ। (ਪੰਨਾ-ਪਾਉੜੀ–ਪੰਕਤੀ 33_6_5)
ਮਰੈ ਨ ਜੀਵੈ ਦੁਖ ਸਹੈ ਰਹੈ ਨ ਘਰਿ ਵਿਚਿ ਪਰ ਘਰ ਜੋਵੈ। (ਪੰਨਾ-ਪਾਉੜੀ–ਪੰਕਤੀ 33_6_6)
ਦੁਬਿਧਾ ਅਉਗੁਣ ਹਾਰੁ ਪਰੋਵੈ। (ਪੰਨਾ-ਪਾਉੜੀ–ਪੰਕਤੀ 33_6_7)
ਜਿਉ ਬੇਸੀਵੈ ਥੇਹੁ ਕਰਿ ਪਛੋਤਾਵੈ ਸੁਖਿ ਨ ਵਸੈ। (ਪੰਨਾ-ਪਾਉੜੀ–ਪੰਕਤੀ 33_7_1)
ਚੜਿ ਚੜਿ ਲੜਦੇ ਭੂਮੀਏ ਧਾੜਾ ਪੇੜਾ ਖਸਣ ਖਸੈ। (ਪੰਨਾ-ਪਾਉੜੀ–ਪੰਕਤੀ 33_7_2)
ਦੁਹ ਨਾਰੀ ਦਾ ਵਲਹਾ ਦੁਹਾ ਮੁਣਸਾ ਦੀ ਨਾਰਿ ਵਿਣਸੈ। (ਪੰਨਾ-ਪਾਉੜੀ–ਪੰਕਤੀ 33_7_3)
ਹੁਇ ਉਜਾੜਾ ਖੇਤੀਐ ਦੁਹਿ ਹਾਕਮ ਦੁਇ ਹੁਕਮੁ ਖੁਣਸੈ। (ਪੰਨਾ-ਪਾਉੜੀ–ਪੰਕਤੀ 33_7_4)
ਦੁਖ ਦੁਇ ਚਿੰਤਾ ਰਾਤਿ ਦਿਹੁ ਘਰੁ ਛਿਜੈ ਵੈਰਾਇਣੁ ਹਸੈ। (ਪੰਨਾ-ਪਾਉੜੀ–ਪੰਕਤੀ 33_7_5)
ਦੁਹੁ ਖੁੰਢਾਂ ਵਿਚਿ ਰਖਿ ਸਿਰੁ ਵਸਦੀ ਵਸੈ ਨ ਨਸਦੀ ਨਸੈ। (ਪੰਨਾ-ਪਾਉੜੀ–ਪੰਕਤੀ 33_7_6)
ਦੂਜਾ ਭਾਉ ਭੁਇਅੰਗਮੁ ਡਸੈ। (ਪੰਨਾ-ਪਾਉੜੀ–ਪੰਕਤੀ 33_7_7)
ਦੁਖੀਆ ਦੁਸਟੁ ਦੁਬਾਜਰਾ ਸਪੁ ਦੁਮੂਹਾ ਬੁਰਾ ਬੁਰਿਆਈ। (ਪੰਨਾ-ਪਾਉੜੀ–ਪੰਕਤੀ 33_8_1)
ਸਭ ਦੂੰ ਮੰਦੀ ਸਪ ਜੋਨਿ ਸਪਾਂ ਵਿਚਿ ਕੁਜਾਤਿ ਕੁਭਾਈ। (ਪੰਨਾ-ਪਾਉੜੀ–ਪੰਕਤੀ 33_8_2)
ਕੋੜੀ ਹੋਆ ਗੋਪਿ ਗੁਰ ਨਿਗੁਰੇ ਤੰਤੁ ਨ ਮੰਤੁ ਸੁਖਾਈ। (ਪੰਨਾ-ਪਾਉੜੀ–ਪੰਕਤੀ 33_8_3)
ਕੋੜੀ ਹੋਵੈ ਲੜੇ ਜਿਸ ਵਿਗੜ ਰੂਪਿ ਹੋਇ ਮਰਿ ਸਹਮਾਈ। (ਪੰਨਾ-ਪਾਉੜੀ–ਪੰਕਤੀ 33_8_4)
ਗੁਰਮੁਖਿ ਮਨਮੁਖਿ ਬਾਹਰਾ ਲਾਤੋ ਲਾਵਾ ਲਾਇ ਬੁਝਾਈ। (ਪੰਨਾ-ਪਾਉੜੀ–ਪੰਕਤੀ 33_8_5)
ਤਿਸੁ ਵਿਹੁ ਵਾਤਿ ਕੁਲਾਤਿ ਮਨਿ ਅੰਦਰਿ ਗਣਤੀ ਤਾਤਿ ਪਰਾਈ। (ਪੰਨਾ-ਪਾਉੜੀ–ਪੰਕਤੀ 33_8_6)
ਸਿਰ ਚਿਥੈ ਵਿਹੁ ਬਾਣਿ ਨ ਜਾਈ। (ਪੰਨਾ-ਪਾਉੜੀ–ਪੰਕਤੀ 33_8_7)
ਜਿਉ ਬਹੁ ਮਿਤੀ ਵੇਸੁਆ ਛਡੈ ਖਸਮੁ ਨਿਖਸਮੀ ਹੋਈ। (ਪੰਨਾ-ਪਾਉੜੀ–ਪੰਕਤੀ 33_9_1)
ਪੁਤੁ ਜਣੇ ਜੇ ਵੇਸੁਆ ਨਾਨਕਿ ਦਾਦਕਿ ਨਾਉਂ ਨ ਕੋਈ। (ਪੰਨਾ-ਪਾਉੜੀ–ਪੰਕਤੀ 33_9_2)
ਨਰਕਿ ਸਵਾਰਿ ਸੀਗਾਰਿਆ ਰਾਗ ਰੰਗ ਛਲਿ ਛਲੈ ਛਲੋਈ। (ਪੰਨਾ-ਪਾਉੜੀ–ਪੰਕਤੀ 33_9_3)
ਘੰਡਾਹੇੜੁ ਅਹੇੜੀਆਂ ਮਾਣਸ ਮਿਰਗ ਵਿਣਾਹੁ ਸਥੋਈ। (ਪੰਨਾ-ਪਾਉੜੀ–ਪੰਕਤੀ 33_9_4)
ਏਥੈ ਮਰੈ ਹਰਾਮ ਹੋਇ ਅਗੈ ਦਰਗਹ ਮਿਲੈ ਨ ਢੋਈ। (ਪੰਨਾ-ਪਾਉੜੀ–ਪੰਕਤੀ 33_9_5)
ਦੁਖੀਆ ਦੁਸਟੁ ਦੁਬਾਜਰਾ ਜਾਣ ਰੁਪਈਆ ਮੇਖੀ ਸੋਈ। (ਪੰਨਾ-ਪਾਉੜੀ–ਪੰਕਤੀ 33_9_6)
ਵਿਗੜੈ ਆਪ ਵਿਗਾੜੇ ਲੋਈ। (ਪੰਨਾ-ਪਾਉੜੀ–ਪੰਕਤੀ 33_9_7)
ਵਣਿ ਵਣਿ ਕਾਉਂ ਨ ਸੋਹਈ ਖਰਾ ਸਿਆਣਾ ਹੋਇ ਵਿਗੁਤਾ। (ਪੰਨਾ-ਪਾਉੜੀ–ਪੰਕਤੀ 33_10_1)
ਚੁਤੜਿ ਮਿਟੀ ਜਿਸੁ ਲਗੈ ਜਾਣੈ ਖਸਮ ਕੁਮ੍ਹਾਰਾਂ ਕੁਤਾ। (ਪੰਨਾ-ਪਾਉੜੀ–ਪੰਕਤੀ 33_10_2)
ਬਾਬਾਣੀਆਂ ਕਹਾਣੀਆਂ ਘਰਿ ਘਰਿ ਬਹਿ ਬਹਿ ਕਰਨਿ ਕੁਪੁਤਾ। (ਪੰਨਾ-ਪਾਉੜੀ–ਪੰਕਤੀ 33_10_3)
ਆਗੂ ਹੋਇ ਮੁਹਾਇਦਾ ਸਾਥੁ ਛਡਿ ਚਉਰਾਹੇ ਸੁਤਾ। (ਪੰਨਾ-ਪਾਉੜੀ–ਪੰਕਤੀ 33_10_4)
ਜੰਮੀ ਸਾਖ ਉਜਾੜਦਾ ਗਲਿਆਂ ਸੇਤੀ ਮੇਂਹੁ ਕੁਰੁਤਾ। (ਪੰਨਾ-ਪਾਉੜੀ–ਪੰਕਤੀ 33_10_5)
ਦੁਖੀਆ ਦੁਸਟੁ ਦੁਬਾਜਰਾ ਖਟਰੁ ਬਲਦੁ ਜਿਵੈ ਹਲਿ ਜੁਤਾ। (ਪੰਨਾ-ਪਾਉੜੀ–ਪੰਕਤੀ 33_10_6)
ਡਮਿ ਡਮਿ ਸਾਨੁ ਉਜਾੜੀ ਮੁਤਾ। (ਪੰਨਾ-ਪਾਉੜੀ–ਪੰਕਤੀ 33_10_7)
ਦੁਖੀਆ ਦੁਸਟੁ ਦੁਬਾਜਰਾ ਤਾਮੇ ਰੰਗਹੁ ਕੈਹਾਂ ਹੋਵੈ। (ਪੰਨਾ-ਪਾਉੜੀ–ਪੰਕਤੀ 33_11_1)
ਬਾਹਰੁ ਦਿਸੈ ਉਜਲਾ ਅੰਦਰਿ ਮਸੁ ਨ ਧੋਪੈ ਧੋਵੈ। (ਪੰਨਾ-ਪਾਉੜੀ–ਪੰਕਤੀ 33_11_2)
ਸੰਨੀ ਜਾਣੁ ਲੁਹਾਰ ਦੀ ਹੋਇ ਦੁਮੂਹੀਂ ਕੁਸੰਗ ਵਿਗੋਵੈ। (ਪੰਨਾ-ਪਾਉੜੀ–ਪੰਕਤੀ 33_11_3)
ਖਣੁ ਤਤੀ ਆਰਣਿ ਵੜੈ ਖਣੁ ਠੰਢੀ ਜਲੁ ਅੰਦਰਿ ਟੋਵੈ। (ਪੰਨਾ-ਪਾਉੜੀ–ਪੰਕਤੀ 33_11_4)
ਤੁਮਾ ਦਿਸੇ ਸੋਹਣਾ ਚਿਤ੍ਰਮਿਤਾਲਾ ਵਿਸੁ ਵਿਲੋਵੈ। (ਪੰਨਾ-ਪਾਉੜੀ–ਪੰਕਤੀ 33_11_5)
ਸਾਉ ਨ ਕਉੜਾ ਸਹਿ ਸਕੈ ਜੀਭੈ ਛਾਲੈ ਅੰਝੂ ਰੋਵੈ। (ਪੰਨਾ-ਪਾਉੜੀ–ਪੰਕਤੀ 33_11_6)
ਕਲੀ ਕਨੇਰ ਨ ਹਾਰਿ ਪਰੋਵੈ। (ਪੰਨਾ-ਪਾਉੜੀ–ਪੰਕਤੀ 33_11_7)
ਦੁਖੀ ਦੁਸਟੁ ਦੁਬਾਜਰਾ ਸੁਤਰ ਮੁਰਗੁ ਹੋਇ ਕੰਮਿ ਨ ਆਵੈ। (ਪੰਨਾ-ਪਾਉੜੀ–ਪੰਕਤੀ 33_12_1)
ਉਡਣਿ ਉਡੈ ਨ ਲਦੀਐ ਪੁਰਸੁਸ ਹੋਈ ਆਪੁ ਲਖਾਵੈ। (ਪੰਨਾ-ਪਾਉੜੀ–ਪੰਕਤੀ 33_12_2)
ਹਸਤੀ ਦੰਦ ਵਖਾਣੀਅਨਿ ਹੋਰੁ ਦਿਖਾਲੈ ਹੋਰਤੁ ਖਾਵੈ। (ਪੰਨਾ-ਪਾਉੜੀ–ਪੰਕਤੀ 33_12_3)
ਬਕਰੀਆਂ ਨੋ ਚਾਰ ਥਣੁ ਦੁਇ ਗਲ ਵਿਚਿ ਦੁਇ ਲੇਵੈ ਲਾਵੈ। (ਪੰਨਾ-ਪਾਉੜੀ–ਪੰਕਤੀ 33_12_4)
ਇਕਨੀ ਦੁਧੁ ਸਮਾਵਦਾ ਇਕ ਠਗਾਊ ਠਗਿ ਠਗਾਵੈ। (ਪੰਨਾ-ਪਾਉੜੀ–ਪੰਕਤੀ 33_12_5)
ਮੋਰਾਂ ਅਖੀ ਚਾਰਿ ਚਾਰਿ ਉਇ ਦੇਖਨਿ ਓਨੀ ਦਿਸਿ ਨ ਆਵੈ। (ਪੰਨਾ-ਪਾਉੜੀ–ਪੰਕਤੀ 33_12_6)
ਦੂਜਾ ਭਾਉ ਕੁਦਾਉ ਹਰਾਵੈ। (ਪੰਨਾ-ਪਾਉੜੀ–ਪੰਕਤੀ 33_12_7)
ਦੰਮਲੁ ਵਜੈ ਦੁਹੁ ਧਿਰੀ ਖਾਇ ਤਮਾਚੇ ਬੰਧਨਿ ਜੜਿਆ। (ਪੰਨਾ-ਪਾਉੜੀ–ਪੰਕਤੀ 33_13_1)
ਵਜਨਿ ਰਾਗ ਰਬਾਬ ਵਿਚਿ ਕੰਨ ਮਰੋੜੀ ਫਿਰਿ ਫਿਰਿ ਫੜਿਆ। (ਪੰਨਾ-ਪਾਉੜੀ–ਪੰਕਤੀ 33_13_2)
ਖਾਨ ਮਜੀਰੇ ਟਕਰਾਂ ਸਿਰਿ ਤਨ ਭੰਨਿ ਮਰਦੇ ਕਰਿ ਧੜਿਆ। (ਪੰਨਾ-ਪਾਉੜੀ–ਪੰਕਤੀ 33_13_3)
ਖਾਲੀ ਵਜੈ ਵੰਝੁਲੀ ਦੇ ਸੂਲਾਕ ਨ ਅੰਦਰਿ ਵੜਿਆ। (ਪੰਨਾ-ਪਾਉੜੀ–ਪੰਕਤੀ 33_13_4)
ਸੁਇਨੇ ਕਲਸੁ ਸਵਾਰੀਐ ਭੰਨਾ ਘੜਾ ਨ ਜਾਈ ਘੜਿਆ। (ਪੰਨਾ-ਪਾਉੜੀ–ਪੰਕਤੀ 33_13_5)
ਦੂਜਾ ਭਾਉ ਸੜਾਣੈ ਸੜਿਆ। (ਪੰਨਾ-ਪਾਉੜੀ–ਪੰਕਤੀ 33_13_6)
ਦੁਖੀਆ ਦੁਸਟੁ ਦੁਬਾਜਰਾ ਬਗੁਲ ਸਮਾਧਿ ਰਹੈ ਇਕ ਟੰਗਾ। (ਪੰਨਾ-ਪਾਉੜੀ–ਪੰਕਤੀ 33_14_1)
ਬਜਰ ਪਾਪ ਨ ਉਤਰਨਿ ਘੁਟਿ ਘੁਟਿ ਜੀਆਂ ਖਾਇ ਵਿਚਿ ਗੰਗਾ। (ਪੰਨਾ-ਪਾਉੜੀ–ਪੰਕਤੀ 33_14_2)
ਤੀਰਥ ਨਾਵੈ ਤੂੰਬੜੀ ਤਰਿ ਤਰਿ ਤਨੁ ਧੋਵੈ ਕਰਿ ਨੰਗਾ। (ਪੰਨਾ-ਪਾਉੜੀ–ਪੰਕਤੀ 33_14_3)
ਮਨ ਵਿਚਿ ਵਸੈ ਕਾਲਕੂਟੁ ਭਰਮੁ ਨ ਉਤਰੈ ਕਰਮੁ ਕੁਢੰਗਾ। (ਪੰਨਾ-ਪਾਉੜੀ–ਪੰਕਤੀ 33_14_4)
ਵਰਮੀ ਮਾਰੀ ਨਾ ਮਰੈ ਬੈਠਾ ਜਾਇ ਪਤਾਲਿ ਭੁਇਅੰਗਾ। (ਪੰਨਾ-ਪਾਉੜੀ–ਪੰਕਤੀ 33_14_5)
ਹਸਤੀ ਨੀਰਿ ਨਵਾਲੀਐ ਨਿਕਲਿ ਖੇਹ ਉਡਾਏ ਅੰਗਾ। (ਪੰਨਾ-ਪਾਉੜੀ–ਪੰਕਤੀ 33_14_6)
ਦੂਜਾ ਭਾਉ ਸੁਆਓ ਨ ਚੰਗਾ। (ਪੰਨਾ-ਪਾਉੜੀ–ਪੰਕਤੀ 33_14_7)
ਦੂਜਾ ਭਾਉ ਦੁਬਾਜਰਾ ਮਨ ਪਾਟੈ ਖਰਬਾੜੂ ਖੀਰਾ। (ਪੰਨਾ-ਪਾਉੜੀ–ਪੰਕਤੀ 33_15_1)
ਅਗਹੁ ਮਿਠਾ ਹੋਇ ਮਿਲੈ ਪਿਛਹੁ ਕਉੜਾ ਦੋਖੁ ਸਰੀਰਾ। (ਪੰਨਾ-ਪਾਉੜੀ–ਪੰਕਤੀ 33_15_2)
ਜਿਉ ਬਹੁ ਮਿਤਾ ਕਵਲ ਫੁਲੁ ਬਹੁ ਰੰਗੀ ਬੰਨ੍ਹਿ ਪਿੰਡੁ ਅਹੀਰਾ। (ਪੰਨਾ-ਪਾਉੜੀ–ਪੰਕਤੀ 33_15_3)
ਹਰਿਆ ਤਿਲੁ ਬੂਆੜ ਜਿਉ ਕਲੀ ਕਨੇਰ ਦੁਰੰਗ ਨ ਧੀਰਾ। (ਪੰਨਾ-ਪਾਉੜੀ–ਪੰਕਤੀ 33_15_4)
ਜੇ ਸਉ ਹਥਾ ਨੜੁ ਵਧੈ ਅੰਦਰੁ ਖਾਲੀ ਵਾਜੁ ਨਫੀਰਾ। (ਪੰਨਾ-ਪਾਉੜੀ–ਪੰਕਤੀ 33_15_5)
ਚੰਨਣ ਵਾਸ ਨ ਬੋਹੀਅਨਿ ਖਹਿ ਖਹਿ ਵਾਂਸ ਜਲਨਿ ਬੇਪੀਰਾ। (ਪੰਨਾ-ਪਾਉੜੀ–ਪੰਕਤੀ 33_15_6)
ਜਮ ਦਰ ਚੋਟਾ ਸਹਾ ਵਹੀਰਾ। (ਪੰਨਾ-ਪਾਉੜੀ–ਪੰਕਤੀ 33_15_7)
ਦੂਜਾ ਭਾਉ ਦੁਬਾਜਰਾ ਬਧਾ ਕਰੈ ਸਲਾਮੁ ਨ ਭਾਵੈ। (ਪੰਨਾ-ਪਾਉੜੀ–ਪੰਕਤੀ 33_16_1)
ਢੀਂਗ ਜੁਹਾਰੀ ਢੀਂਗੁਲੀ ਗਲਿ ਬਧੇ ਓਹੁ ਸੀਸੁ ਨਿਵਾਵੈ। (ਪੰਨਾ-ਪਾਉੜੀ–ਪੰਕਤੀ 33_16_2)
ਗਲਿ ਬਧੈ ਜਿਉ ਨਿਕਲੈ ਖੂਹਹੁ ਪਾਣੀ ਉਪਰਿ ਆਵੈ। (ਪੰਨਾ-ਪਾਉੜੀ–ਪੰਕਤੀ 33_16_3)
ਬਧਾ ਚਟੀ ਜੋ ਭਰੈ ਨਾ ਗੁਣ ਨਾ ਉਪਕਾਰੁ ਚੜ੍ਹਾਵੈ। (ਪੰਨਾ-ਪਾਉੜੀ–ਪੰਕਤੀ 33_16_4)
ਨਿਵੈ ਕਮਾਣ ਦੁਬਾਜਰੀ ਜਿਹ ਫੜਿਦੇ ਇਕ ਸੀਸ ਸਹਾਵੈ। (ਪੰਨਾ-ਪਾਉੜੀ–ਪੰਕਤੀ 33_16_5)
ਨਿਵੈ ਅਹੇੜੀ ਮਿਰਗੁ ਦੇਖਿ ਕਰੈ ਵਿਸਾਹ ਧ੍ਰੋਹੁ ਸਰੁ ਲਾਵੈ। (ਪੰਨਾ-ਪਾਉੜੀ–ਪੰਕਤੀ 33_16_6)
ਅਪਰਾਧੀ ਅਪਰਾਧੁ ਕਮਾਵੈ। (ਪੰਨਾ-ਪਾਉੜੀ–ਪੰਕਤੀ 33_16_7)
ਨਿਵੈ ਨ ਤੀਰ ਦੁਬਾਜਰਾ ਗਾਡੀ ਖੰਭ ਮੁਖੀ ਮੁਹਿ ਲਾਏ। (ਪੰਨਾ-ਪਾਉੜੀ–ਪੰਕਤੀ 33_17_1)
ਨਿਵੈ ਨ ਨੇਜਾ ਦੁਮੁਹਾ ਰਣ ਵਿਚਿ ਉਚਾ ਆਪੁ ਗਣਾਏ। (ਪੰਨਾ-ਪਾਉੜੀ–ਪੰਕਤੀ 33_17_2)
ਅਸਟ ਧਾਤੁ ਦਾ ਜਬਰ ਜੰਗੁ ਨਿਵੈ ਨ ਫੁਟੈ ਕੋਟ ਢਹਾਏ। (ਪੰਨਾ-ਪਾਉੜੀ–ਪੰਕਤੀ 33_17_3)
ਨਿਵੈ ਨ ਖੰਡਾ ਸਾਰ ਦਾ ਹੋਇ ਦੁਧਾਰਾ ਖੂਨ ਕਰਾਏ। (ਪੰਨਾ-ਪਾਉੜੀ–ਪੰਕਤੀ 33_17_4)
ਨਿਵੈ ਨ ਸੂਲੀ ਘੇਰਣੀ ਕਰਿ ਅਸਵਾਰ ਫਾਹੇ ਦਿਵਾਏ। (ਪੰਨਾ-ਪਾਉੜੀ–ਪੰਕਤੀ 33_17_5)
ਨਿਵਣਿ ਨ ਸੀਖਾਂ ਸਖਤ ਹੋਇ ਮਾਸੁ ਪਰੋਇ ਕਬਾਬੁ ਭੁਨਾਏ। (ਪੰਨਾ-ਪਾਉੜੀ–ਪੰਕਤੀ 33_17_6)
ਜਿਉਂ ਕਰਿ ਆਰਾ ਰੁਖੁ ਤਛਾਏ। (ਪੰਨਾ-ਪਾਉੜੀ–ਪੰਕਤੀ 33_17_7)
ਅਕੁ ਧਤੂਰਾ ਝਟੁਲਾ ਨੀਵਾ ਹੋਇ ਨ ਦੁਬਿਧਾ ਖੋਈ। (ਪੰਨਾ-ਪਾਉੜੀ–ਪੰਕਤੀ 33_18_1)
ਫੁਲਿ ਫੁਲਿ ਫੁਲੇ ਦੁਬਾਜਰੇ ਬਿਖੁ ਫਲ ਫਲਿ ਫਲਿ ਮੰਦੀ ਸੋਈ। (ਪੰਨਾ-ਪਾਉੜੀ–ਪੰਕਤੀ 33_18_2)
ਪੀਐ ਨ ਕੋਈ ਅਕੁ ਦੁਧੁ ਪੀਤੇ ਮਰੀਐ ਦੁਧੁ ਨ ਹੋਈ। (ਪੰਨਾ-ਪਾਉੜੀ–ਪੰਕਤੀ 33_18_3)
ਖਖੜੀਆਂ ਵਿਚਿ ਬੁਢੀਆਂ ਫਟਿ ਫਟਿ ਛੁਟਿ ਛੁਟਿ ਉਡਨਿ ਓਈ। (ਪੰਨਾ-ਪਾਉੜੀ–ਪੰਕਤੀ 33_18_4)
ਚਿਤਮਿਤਾਲਾ ਅਕ ਤਿਡੁ ਮਿਲੈ ਦੁਬਾਜਰਿਆਂ ਕਿਉ ਢੋਈ। (ਪੰਨਾ-ਪਾਉੜੀ–ਪੰਕਤੀ 33_18_5)
ਖਾਇ ਧਤੂਰਾ ਬਰਲੀਐ ਕਖ ਚੁਣਿੰਦਾ ਵਤੈ ਲੋਈ। (ਪੰਨਾ-ਪਾਉੜੀ–ਪੰਕਤੀ 33_18_6)
ਕਉੜੀ ਰਤਕ ਜੇਲ ਪਰੋਈ। (ਪੰਨਾ-ਪਾਉੜੀ–ਪੰਕਤੀ 33_18_7)
ਵਧੈ ਚੀਲ ਉਜਾੜ ਵਿਚਿ ਉਚੈ ਉਪਰਿ ਉਚੀ ਹੋਈ। (ਪੰਨਾ-ਪਾਉੜੀ–ਪੰਕਤੀ 33_19_1)
ਗੰਢੀ ਜਲਨਿ ਮੁਸਾਹਰੇ ਪੱਤ ਅਪੱਤ ਨ ਛੁਂਹੁਦਾ ਕੋਈ। (ਪੰਨਾ-ਪਾਉੜੀ–ਪੰਕਤੀ 33_19_2)
ਛਾਂਉ ਨ ਬਹਨਿ ਪੰਧਾਣੂਆਂ ਪਵੈ ਪਛਾਵਾਂ ਟਿਬੀਂ ਟੋਈ। (ਪੰਨਾ-ਪਾਉੜੀ–ਪੰਕਤੀ 33_19_3)
ਫਿੰਡ ਜਿਵੈ ਫਲੁ ਫਾਟੀਅਨਿ ਘੁੰਘਰਿਆਲੇ ਰੁਲਨਿ ਪਲੋਈ। (ਪੰਨਾ-ਪਾਉੜੀ–ਪੰਕਤੀ 33_19_4)
ਕਾਠੁ ਕੁਕਾਠੁ ਨ ਸਹਿ ਸਕੈ ਪਾਣੀ ਪਵਨੁ ਨ ਧੁਪ ਨ ਲੋਈ। (ਪੰਨਾ-ਪਾਉੜੀ–ਪੰਕਤੀ 33_19_5)
ਲਗੀ ਮੂਲਿ ਨ ਵਿਝਵੈ ਜਲਦੀ ਹਉਮੈਂ ਅਗਿ ਖੜੋਈ। (ਪੰਨਾ-ਪਾਉੜੀ–ਪੰਕਤੀ 33_19_6)
ਵਡਿਆਈ ਕਰਿ ਦਈ ਵਿਗੋਈ। (ਪੰਨਾ-ਪਾਉੜੀ–ਪੰਕਤੀ 33_19_7)
ਤਿਲੁ ਕਾਲਾ ਫੁਲੁ ਉਜਲਾ ਹਰਿਆ ਬੂਟਾ ਕਿਆ ਨੀਸਾਣੀ। (ਪੰਨਾ-ਪਾਉੜੀ–ਪੰਕਤੀ 33_20_1)
ਮੁਢਹੁ ਵਢਿ ਬਣਾਈਐ ਸਿਰ ਤਲਵਾਇਆ ਮਝਿ ਬਿਬਾਣੀ। (ਪੰਨਾ-ਪਾਉੜੀ–ਪੰਕਤੀ 33_20_2)
ਕਰਿ ਕਟਿ ਪਾਈ ਝੰਬੀਐ ਤੇਲੁ ਤਿਲੀਹੂੰ ਪੀੜੇ ਘਾਣੀ। (ਪੰਨਾ-ਪਾਉੜੀ–ਪੰਕਤੀ 33_20_3)
ਸਣ ਕਪਾਹ ਦੁਇ ਰਾਹ ਕਰਿ ਪਰਉਪਕਾਰ ਵਿਕਾਰ ਵਿਡਾਣੀ। (ਪੰਨਾ-ਪਾਉੜੀ–ਪੰਕਤੀ 33_20_4)
ਵੇਲਿ ਕਤਾਇ ਵੁਣਾਈਐ ਪੜਦਾ ਕਜਣ ਕਪੜੁ ਪ੍ਰਾਣੀ। (ਪੰਨਾ-ਪਾਉੜੀ–ਪੰਕਤੀ 33_20_5)
ਖਲ ਕਢਾਇ ਵਟਾਇ ਸਣ ਰਸੇ ਬੰਨ੍ਹਨਿ ਮਨਿ ਸਰਮਾਣੀ। (ਪੰਨਾ-ਪਾਉੜੀ–ਪੰਕਤੀ 33_20_6)
ਦੁਸਟਾਂ ਦੁਸਟਾਈ ਮਿਹਮਾਣੀ। (ਪੰਨਾ-ਪਾਉੜੀ–ਪੰਕਤੀ 33_20_7)
ਕਿਕਰ ਕੰਡੇ ਧਰੇਕ ਫਲ ਫਲੀਂ ਨ ਫਲਿਆ ਨਿਹਫਲ ਦੇਹੀ। (ਪੰਨਾ-ਪਾਉੜੀ–ਪੰਕਤੀ 33_21_1)
ਰੰਗ ਬਿਰੰਗੀ ਦੁਹਾਂ ਫੁਲ ਦਾਖ ਨਾ ਗੁਛਾ ਕਪਟ ਸਨੇਹੀ। (ਪੰਨਾ-ਪਾਉੜੀ–ਪੰਕਤੀ 33_21_2)
ਚਿਤਮਿਤਾਲਾ ਅਰਿੰਡ ਫਲੁ ਥੋਥੀ ਥੋਹਰਿ ਆਸ ਕਿਨੇਹੀ। (ਪੰਨਾ-ਪਾਉੜੀ–ਪੰਕਤੀ 33_21_3)
ਰਤਾ ਫੁਲ ਨ ਮੁਲੁ ਅਢੁ ਨਿਹਫਲ ਸਿਮਲ ਛਾਂਵ ਜਿਵੇਹੀ। (ਪੰਨਾ-ਪਾਉੜੀ–ਪੰਕਤੀ 33_21_4)
ਜਿਉ ਨਲੀਏਰ ਕਠੋਰ ਫਲੁ ਮੁਹੁ ਭੰਨੇ ਦੇ ਗਰੀ ਤਿਵੇਹੀ। (ਪੰਨਾ-ਪਾਉੜੀ–ਪੰਕਤੀ 33_21_5)
ਸੂਤੁ ਕਪੂਤੁ ਸੁਪੂਤ ਦੂਤ ਕਾਲੇ ਧਉਲੇ ਤੂਤ ਇਵੇਹੀ। (ਪੰਨਾ-ਪਾਉੜੀ–ਪੰਕਤੀ 33_21_6)
ਦੂਜਾ ਭਾਉ ਕੁਦਾਉ ਧਰੇਹੀ। (ਪੰਨਾ-ਪਾਉੜੀ–ਪੰਕਤੀ 33_21_7)
ਜਿਉ ਮਣਿ ਕਾਲੇ ਸਪ ਸਿਰਿ ਹਸਿ ਹਸਿ ਰਸਿ ਰਸਿ ਦੇਇ ਨ ਜਾਣੈ। (ਪੰਨਾ-ਪਾਉੜੀ–ਪੰਕਤੀ 33_22_1)
ਜਾਣੁ ਕਥੂਰੀ ਮਿਰਗ ਤਨਿ ਜੀਵਦਿਆਂ ਕਿਉਂ ਕੋਈ ਆਣੈ। (ਪੰਨਾ-ਪਾਉੜੀ–ਪੰਕਤੀ 33_22_2)
ਆਰਣਿ ਲੋਹਾ ਤਾਈਐ ਘੜੀਐ ਜਿਉ ਵਗਦੇ ਵਾਦਾਣੈ। (ਪੰਨਾ-ਪਾਉੜੀ–ਪੰਕਤੀ 33_22_3)
ਸੂਰਣੁ ਮਾਰਣਿ ਸਾਧੀਐ ਖਾਹਿ ਸਲਾਹਿ ਪੁਰਖ ਪਰਵਾਣੈ। (ਪੰਨਾ-ਪਾਉੜੀ–ਪੰਕਤੀ 33_22_4)
ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 33_22_5)
ਅਉਖਧੁ ਹੋਵੈ ਕਾਲਕੂਟੁ ਮਾਰਿ ਜੀਵਾਲਨਿ ਵੈਦ ਸੁਜਾਣੈ। (ਪੰਨਾ-ਪਾਉੜੀ–ਪੰਕਤੀ 33_22_6)
ਮਨੁ ਪਾਰਾ ਗੁਰਮੁਖਿ ਵਸਿ ਆਣੈ। (ਪੰਨਾ-ਪਾਉੜੀ–ਪੰਕਤੀ 33_22_7)
ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ। (ਪੰਨਾ-ਪਾਉੜੀ–ਪੰਕਤੀ 34_1_1)
ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 34_1_2)
ਜੇਹਾ ਬੀਜੈ ਸੋ ਲੁਣੈ ਫਲੁ ਕਰਮ ਸਮ੍ਹਾਲਾ। (ਪੰਨਾ-ਪਾਉੜੀ–ਪੰਕਤੀ 34_1_3)
ਜਿਉ ਕਰਿ ਨਿਰਮਲੁ ਆਰਸੀ ਜਗੁ ਵੇਖਣਿ ਵਾਲਾ। (ਪੰਨਾ-ਪਾਉੜੀ–ਪੰਕਤੀ 34_1_4)
ਜੇਹਾ ਮੁਹੁ ਕਰਿ ਭਾਲੀਐ ਤੇਹੋ ਵੇਖਾਲਾ। (ਪੰਨਾ-ਪਾਉੜੀ–ਪੰਕਤੀ 34_1_5)
ਸੇਵਕੁ ਦਰਗਹ ਸੁਰਖਰੂ ਵੇਮੁਖੁ ਮੁਹੁ ਕਾਲਾ। (ਪੰਨਾ-ਪਾਉੜੀ–ਪੰਕਤੀ 34_1_6)
ਜੋ ਗੁਰ ਗੋਪੈ ਆਪਣਾ ਕਿਉ ਸਿਝੈ ਚੇਲਾ। (ਪੰਨਾ-ਪਾਉੜੀ–ਪੰਕਤੀ 34_2_1)
ਸੰਗਲੁ ਘਤਿ ਚਲਾਈਐ ਜਮ ਪੰਥਿ ਇਕੇਲਾ। (ਪੰਨਾ-ਪਾਉੜੀ–ਪੰਕਤੀ 34_2_2)
ਲਹੈ ਸਜਾਈਂ ਨਰਕ ਵਿਚਿ ਉਹੁ ਖਰਾ ਦੁਹੇਲਾ। (ਪੰਨਾ-ਪਾਉੜੀ–ਪੰਕਤੀ 34_2_3)
ਲਖ ਚਉਰਾਸੀਹ ਭਉਦਿਆਂ ਫਿਰਿ ਹੋਇ ਨ ਮੇਲਾ। (ਪੰਨਾ-ਪਾਉੜੀ–ਪੰਕਤੀ 34_2_4)
ਜਨਮੁ ਪਦਾਰਥੁ ਹਾਰਿਆ ਜਿਉ ਜੂਏ ਖੇਲਾ। (ਪੰਨਾ-ਪਾਉੜੀ–ਪੰਕਤੀ 34_2_5)
ਹਥ ਮਰੋੜੈ ਸਿਰ ਧੁਨੈ ਉਹੁ ਲਹੈ ਨ ਵੇਲਾ। (ਪੰਨਾ-ਪਾਉੜੀ–ਪੰਕਤੀ 34_2_6)
ਆਪਿ ਨ ਵੰਞੈ ਸਾਹੁਰੇ ਸਿਖ ਲੋਕ ਸੁਣਾਵੈ। (ਪੰਨਾ-ਪਾਉੜੀ–ਪੰਕਤੀ 34_3_1)
ਕੰਤ ਨ ਪੁਛੈ ਵਾਤੜੀ ਸੁਹਾਗੁ ਗਣਾਵੈ। (ਪੰਨਾ-ਪਾਉੜੀ–ਪੰਕਤੀ 34_3_2)
ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ। (ਪੰਨਾ-ਪਾਉੜੀ–ਪੰਕਤੀ 34_3_3)
ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ। (ਪੰਨਾ-ਪਾਉੜੀ–ਪੰਕਤੀ 34_3_4)
ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ। (ਪੰਨਾ-ਪਾਉੜੀ–ਪੰਕਤੀ 34_3_5)
ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ। (ਪੰਨਾ-ਪਾਉੜੀ–ਪੰਕਤੀ 34_3_6)
ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ। (ਪੰਨਾ-ਪਾਉੜੀ–ਪੰਕਤੀ 34_4_1)
ਕੜਛੀ ਸਾਉ ਨ ਸੰਮ੍ਹਲੈ ਭੋਜਨ ਰਸੁ ਖਾਣੈ। (ਪੰਨਾ-ਪਾਉੜੀ–ਪੰਕਤੀ 34_4_2)
ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਞਾਣੈ। (ਪੰਨਾ-ਪਾਉੜੀ–ਪੰਕਤੀ 34_4_3)
ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ। (ਪੰਨਾ-ਪਾਉੜੀ–ਪੰਕਤੀ 34_4_4)
ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ। (ਪੰਨਾ-ਪਾਉੜੀ–ਪੰਕਤੀ 34_4_5)
ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ। (ਪੰਨਾ-ਪਾਉੜੀ–ਪੰਕਤੀ 34_4_6)
ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ। (ਪੰਨਾ-ਪਾਉੜੀ–ਪੰਕਤੀ 34_5_1)
ਸਭ ਕੋ ਸਰਸਾ ਵਰਸਦੈ ਝੂਰੈ ਜੋਲਾਹਾ। (ਪੰਨਾ-ਪਾਉੜੀ–ਪੰਕਤੀ 34_5_2)
ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ। (ਪੰਨਾ-ਪਾਉੜੀ–ਪੰਕਤੀ 34_5_3)
ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ। (ਪੰਨਾ-ਪਾਉੜੀ–ਪੰਕਤੀ 34_5_4)
ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ। (ਪੰਨਾ-ਪਾਉੜੀ–ਪੰਕਤੀ 34_5_5)
ਤਿਉਂ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ। (ਪੰਨਾ-ਪਾਉੜੀ–ਪੰਕਤੀ 34_5_6)
ਗਿਦੜ ਦਾਖ ਨ ਅਪੜੈ ਆਖੈ ਥੂਹ ਕਉੜੀ। (ਪੰਨਾ-ਪਾਉੜੀ–ਪੰਕਤੀ 34_6_1)
ਨਚਣੁ ਨਚਿ ਨ ਜਾਣਈ ਆਖੈ ਭੁਇ ਸਉੜੀ। (ਪੰਨਾ-ਪਾਉੜੀ–ਪੰਕਤੀ 34_6_2)
ਬੋਲੈ ਅਗੈ ਗਾਵੀਐ ਭੈਰਉ ਸੋ ਗਉੜੀ। (ਪੰਨਾ-ਪਾਉੜੀ–ਪੰਕਤੀ 34_6_3)
ਹੰਸਾਂ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ। (ਪੰਨਾ-ਪਾਉੜੀ–ਪੰਕਤੀ 34_6_4)
ਸਾਵਣਿ ਵਣ ਹਰੀਆਵਲੇ ਅਕੁ ਜੰਮੈ ਅਉੜੀ। (ਪੰਨਾ-ਪਾਉੜੀ–ਪੰਕਤੀ 34_6_5)
ਬੇਮੁਖ ਸੁਖੁ ਨ ਦੇਖਈ ਜਿਉ ਛੁਟੜਿ ਛਉੜੀ। (ਪੰਨਾ-ਪਾਉੜੀ–ਪੰਕਤੀ 34_6_6)
ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲੰਘੀਐ। (ਪੰਨਾ-ਪਾਉੜੀ–ਪੰਕਤੀ 34_7_1)
ਭੂਤੈ ਕੇਰੀ ਦੋਸਤੀ ਨਿਤ ਸਹਸਾ ਜੀਐ। (ਪੰਨਾ-ਪਾਉੜੀ–ਪੰਕਤੀ 34_7_2)
ਨਦੀ ਕਿਨਾਰੈ ਰੁਖੜਾ ਵੇਸਾਹੁ ਨ ਕੀਐ। (ਪੰਨਾ-ਪਾਉੜੀ–ਪੰਕਤੀ 34_7_3)
ਮਿਰਤਕ ਨਾਲਿ ਵੀਆਹੀਐ ਸੋਹਾਗੁ ਨ ਥੀਐ। (ਪੰਨਾ-ਪਾਉੜੀ–ਪੰਕਤੀ 34_7_4)
ਵਿਸੁ ਹਲਾਹਲ ਬੀਜਿ ਕੈ ਕਿਉ ਅਮਿਉ ਲਹੀਐ। (ਪੰਨਾ-ਪਾਉੜੀ–ਪੰਕਤੀ 34_7_5)
ਬੇਮੁਖ ਸੇਤੀ ਪਿਰਹੜੀ ਜਮ ਡੰਡੁ ਸਹੀਐ। (ਪੰਨਾ-ਪਾਉੜੀ–ਪੰਕਤੀ 34_7_6)
ਕੋਰੜੁ ਮੋਠੁ ਨ ਰਿਝਈ ਕਰਿ ਅਗਨੀ ਜੋਸੁ। (ਪੰਨਾ-ਪਾਉੜੀ–ਪੰਕਤੀ 34_8_1)
ਸਹਸ ਫਲਹੁ ਇਕੁ ਵਿਗੜੈ ਤਰਵਰ ਕੀ ਦੋਸੁ। (ਪੰਨਾ-ਪਾਉੜੀ–ਪੰਕਤੀ 34_8_2)
ਟਿਬੈ ਨੀਰੁ ਨ ਠਾਹਰੈ ਘਣਿ ਵਰਸਿ ਗਇਓਸੁ। (ਪੰਨਾ-ਪਾਉੜੀ–ਪੰਕਤੀ 34_8_3)
ਵਿਣੁ ਸੰਜਮਿ ਰੋਗੀ ਮਰੈ ਚਿਤਿ ਵੈਦ ਨ ਰੋਸੁ। (ਪੰਨਾ-ਪਾਉੜੀ–ਪੰਕਤੀ 34_8_4)
ਅਵਿਆਵਰ ਨ ਵਿਆਪਈ ਮਸਤਕਿ ਲਿਖਿਓਸੁ। (ਪੰਨਾ-ਪਾਉੜੀ–ਪੰਕਤੀ 34_8_5)
ਬੇਮੁਖ ਪੜ੍ਹੈ ਨ ਇਲਮ ਜਿਉਂ ਅਵਗੁਣ ਸਭਿ ਓਸੁ। (ਪੰਨਾ-ਪਾਉੜੀ–ਪੰਕਤੀ 34_8_6)
ਅੰਨ੍ਹੈ ਚੰਦੁ ਨ ਦਿਸਈ ਜਗਿ ਜੋਤਿ ਸਬਾਈ। (ਪੰਨਾ-ਪਾਉੜੀ–ਪੰਕਤੀ 34_9_1)
ਬੋਲਾ ਰਾਗੁ ਨ ਸਮਝਈ ਕਿਹੁ ਘਟਿ ਨ ਜਾਈ। (ਪੰਨਾ-ਪਾਉੜੀ–ਪੰਕਤੀ 34_9_2)
ਵਾਸੁ ਨ ਆਵੈ ਗੁਣਗੁਣੈ ਪਰਮਲੁ ਮਹਿਕਾਈ। (ਪੰਨਾ-ਪਾਉੜੀ–ਪੰਕਤੀ 34_9_3)
ਗੁੰਗੈ ਜੀਵ ਨ ਉਘੜੈ ਸਭਿ ਸਬਦਿ ਸੁਹਾਈ। (ਪੰਨਾ-ਪਾਉੜੀ–ਪੰਕਤੀ 34_9_4)
ਸਤਿਗੁਰੁ ਸਾਗਰੁ ਸੇਵਿ ਕੈ ਨਿਧਿ ਸਭਨਾਂ ਪਾਈ। (ਪੰਨਾ-ਪਾਉੜੀ–ਪੰਕਤੀ 34_9_5)
ਬੇਮੁਖ ਹਥਿ ਘਘੂਟਿਆਂ ਤਿਸੁ ਦੋਸੁ ਕਮਾਈ। (ਪੰਨਾ-ਪਾਉੜੀ–ਪੰਕਤੀ 34_9_6)
ਰਤਨ ਉਪੰਨੇ ਸਾਇਰਹੁਂ ਭੀ ਪਾਣੀ ਖਾਰਾ। (ਪੰਨਾ-ਪਾਉੜੀ–ਪੰਕਤੀ 34_10_1)
ਸੁਝਹੁ ਸੁਝਨਿ ਤਿਨਿ ਲੋਅ ਅਉਲੰਗੁ ਵਿਚਿਕਾਰਾ। (ਪੰਨਾ-ਪਾਉੜੀ–ਪੰਕਤੀ 34_10_2)
ਧਰਤੀ ਉਪਜੈ ਅੰਨੁ ਧਨੁ ਵਿਚਿ ਕਲਰੁ ਭਾਰਾ। (ਪੰਨਾ-ਪਾਉੜੀ–ਪੰਕਤੀ 34_10_3)
ਈਸਰੁ ਤੁਸੈ ਹੋਰਨਾ ਘਰਿ ਖਪਰੁ ਛਾਰਾ। (ਪੰਨਾ-ਪਾਉੜੀ–ਪੰਕਤੀ 34_10_4)
ਜਿਉਂ ਹਣਵੰਤਿ ਕਛੋਟੜਾ ਕਿਆ ਕਰੈ ਵਿਚਾਰਾ। (ਪੰਨਾ-ਪਾਉੜੀ–ਪੰਕਤੀ 34_10_5)
ਬੇਮੁਖ ਮਸਤਕਿ ਲਿਖਿਆ ਕਉਣੁ ਮੇਟਣਹਾਰਾ। (ਪੰਨਾ-ਪਾਉੜੀ–ਪੰਕਤੀ 34_10_6)
ਗਾਂਈ ਘਰਿ ਗੋਸਾਂਈਆਂ ਮਾਧਾਣੁ ਘੜਾਏ। (ਪੰਨਾ-ਪਾਉੜੀ–ਪੰਕਤੀ 34_11_1)
ਘੋੜੇ ਸੁਣਿ ਸਉਦਾਗਰਾਂ ਚਾਬਕ ਮੁਲਿ ਆਏ। (ਪੰਨਾ-ਪਾਉੜੀ–ਪੰਕਤੀ 34_11_2)
ਦੇਖਿ ਪਰਾਏ ਭਾਜਵਾੜ ਘਰਿ ਗਾਹੁ ਘਤਾਏ। (ਪੰਨਾ-ਪਾਉੜੀ–ਪੰਕਤੀ 34_11_3)
ਸੁਇਨਾ ਹਟਿ ਸਰਾਫ ਦੇ ਸੁਨਿਆਰ ਸਦਾਏ। (ਪੰਨਾ-ਪਾਉੜੀ–ਪੰਕਤੀ 34_11_4)
ਅੰਦਰਿ ਢੋਈ ਨਾ ਲਹੈ ਬਾਹਰਿ ਬਾਫਾਏ। (ਪੰਨਾ-ਪਾਉੜੀ–ਪੰਕਤੀ 34_11_5)
ਬੇਮੁਖ ਬਦਲ ਚਾਲ ਹੈ ਕੂੜੋ ਆਲਾਏ। (ਪੰਨਾ-ਪਾਉੜੀ–ਪੰਕਤੀ 34_11_6)
ਮਖਣੁ ਲਇਆ ਵਿਰੋਲਿ ਕੈ ਛਾਹਿ ਛੁਟੜਿ ਹੋਈ। (ਪੰਨਾ-ਪਾਉੜੀ–ਪੰਕਤੀ 34_12_1)
ਪੀੜ ਲਈ ਰਸੁ ਗੰਨਿਅਹੁ ਛਿਲੁ ਛੁਹੈ ਨ ਕੋਈ। (ਪੰਨਾ-ਪਾਉੜੀ–ਪੰਕਤੀ 34_12_2)
ਰੰਗੁ ਮਜੀਠਹੁ ਨਿਕਲੈ ਅਢੁ ਲਹੈ ਨ ਸੋਈ। (ਪੰਨਾ-ਪਾਉੜੀ–ਪੰਕਤੀ 34_12_3)
ਵਾਸੁ ਲਈ ਫੁਲਵਾੜੀਅਹੁ ਫਿਰਿ ਮਿਲੈ ਨ ਢੋਈ। (ਪੰਨਾ-ਪਾਉੜੀ–ਪੰਕਤੀ 34_12_4)
ਕਾਇਆ ਹੰਸੁ ਵਿਛੁੰਨਿਆ ਤਿਸੁ ਕੋ ਨ ਸਥੋਈ। (ਪੰਨਾ-ਪਾਉੜੀ–ਪੰਕਤੀ 34_12_5)
ਬੇਮੁਖ ਸੁਕੇ ਰੁਖ ਜਿਉਂ ਵੇਖੈ ਸਭ ਲੋਈ। (ਪੰਨਾ-ਪਾਉੜੀ–ਪੰਕਤੀ 34_12_6)
ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ। (ਪੰਨਾ-ਪਾਉੜੀ–ਪੰਕਤੀ 34_13_1)
ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਨ ਜਾਣੀ। (ਪੰਨਾ-ਪਾਉੜੀ–ਪੰਕਤੀ 34_13_2)
ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ। (ਪੰਨਾ-ਪਾਉੜੀ–ਪੰਕਤੀ 34_13_3)
ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ। (ਪੰਨਾ-ਪਾਉੜੀ–ਪੰਕਤੀ 34_13_4)
ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ। (ਪੰਨਾ-ਪਾਉੜੀ–ਪੰਕਤੀ 34_13_5)
ਪੈਰੀ ਪੈ ਪਾਖਾਕ ਹੋਇ ਲੇਖ ਅਲੇਖ ਅਮਰ ਅਬਿਨਾਸੀ। (ਪੰਨਾ-ਪਾਉੜੀ–ਪੰਕਤੀ 25_18_2)
ਕਰਿ ਚਰਣੋਦਕੁ ਆਚਮਾਨ ਆਧਿ ਬਿਆਧਿ ਉਪਾਧਿ ਖਲਾਸੀ। (ਪੰਨਾ-ਪਾਉੜੀ–ਪੰਕਤੀ 25_18_3)
ਗੁਰਮਤਿ ਆਪੁ ਗਵਾਇਆ ਮਾਇਆ ਅੰਦਰਿ ਕਰਨਿ ਉਦਾਸੀ। (ਪੰਨਾ-ਪਾਉੜੀ–ਪੰਕਤੀ 25_18_4)
ਸਬਦ ਸੁਰਤਿ ਲਿਵਲੀਣੁ ਹੋਇ ਨਿਰੰਕਾਰ ਸਚ ਖੰਡਿ ਨਿਵਾਸੀ। (ਪੰਨਾ-ਪਾਉੜੀ–ਪੰਕਤੀ 25_18_5)
ਅਬਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਚਰਜ ਗੁਰਦਾਸੀ। (ਪੰਨਾ-ਪਾਉੜੀ–ਪੰਕਤੀ 25_18_6)
ਗੁਰਮੁਖਿ ਸੁਖ ਫਲੁ ਆਸ ਨਿਰਾਸੀ। (ਪੰਨਾ-ਪਾਉੜੀ–ਪੰਕਤੀ 25_18_7)
ਸਣ ਵਣ ਵਾੜੀ ਖੇਤੁ ਇਕੁ ਪਰਉਪਕਾਰੁ ਵਿਕਾਰੁ ਜਣਾਵੈ। (ਪੰਨਾ-ਪਾਉੜੀ–ਪੰਕਤੀ 25_19_1)
ਖਲ ਕਢਾਹਿ ਵਟਾਇ ਸਣ ਰਸਾ ਬੰਧਨੁ ਹੋਇ ਬਨ੍ਹਾਵੈ। (ਪੰਨਾ-ਪਾਉੜੀ–ਪੰਕਤੀ 25_19_2)
ਖਾਸਾ ਮਲਮਲ ਸਿਰੀਸਾਫੁ ਸੂਤੁ ਕਤਾਇ ਕਪਾਹ ਵੁਣਾਵੈ। (ਪੰਨਾ-ਪਾਉੜੀ–ਪੰਕਤੀ 25_19_3)
ਲਜਣੁ ਕਜਣੁ ਹੋਇ ਕੈ ਸਾਧੁ ਅਸਾਧੁ ਬਿਰਦੁ ਬਿਰਦਾਵੈ। (ਪੰਨਾ-ਪਾਉੜੀ–ਪੰਕਤੀ 25_19_4)
ਸੰਗ ਦੋਖ ਨਿਰਦੋਖ ਮੋਖ ਸੰਗ ਸੁਭਾਉ ਨ ਸਾਧੂ ਮਿਟਾਵੈ। (ਪੰਨਾ-ਪਾਉੜੀ–ਪੰਕਤੀ 25_19_5)
ਤ੍ਰਪੜੁ ਹੋਵੈ ਧਰਮਸਾਲ ਸਾਧਸੰਗਤਿ ਪਗ ਧੂੜਿ ਧੁਮਾਵੈ। (ਪੰਨਾ-ਪਾਉੜੀ–ਪੰਕਤੀ 25_19_6)
ਕਟਿ ਕੁਟਿ ਸਣ ਕਿਰਤਾਸੁ ਕਰਿ ਹਰਿ ਜਸੁ ਲਿਖਿ ਪੁਰਾਣ ਸੁਣਾਵੈ। (ਪੰਨਾ-ਪਾਉੜੀ–ਪੰਕਤੀ 25_19_7)
ਪਤਿਤ ਪੁਨੀਤ ਕਰੈ ਜਨ ਭਾਵੈ। (ਪੰਨਾ-ਪਾਉੜੀ–ਪੰਕਤੀ 25_19_8)
ਪਥਰ ਚਿਤੁ ਕਠੋਰੁ ਹੈ ਚੂਨਾ ਹੋਵੈ ਅਗੀਂ ਦਧਾ। (ਪੰਨਾ-ਪਾਉੜੀ–ਪੰਕਤੀ 25_20_1)
ਅਗ ਬੁਝੈ ਜਲੁ ਛਿੜਕਿਐ ਚੂਨਾ ਅਗਿ ਉਠੇ ਅਤਿ ਵਧਾ। (ਪੰਨਾ-ਪਾਉੜੀ–ਪੰਕਤੀ 25_20_2)
ਪਾਣੀ ਪਾਏ ਵਿਹੁ ਨ ਜਾਇ ਅਗਨਿ ਨ ਛੁਟੈ ਅਵਗੁਣ ਬਧਾ। (ਪੰਨਾ-ਪਾਉੜੀ–ਪੰਕਤੀ 25_20_3)
ਜੀਭੈ ਉਤੈ ਰਖਿਆ ਛਾਲੇ ਪਵਨਿ ਸੰਗਿ ਦੁਖ ਲਧਾ। (ਪੰਨਾ-ਪਾਉੜੀ–ਪੰਕਤੀ 25_20_4)
ਪਾਨ ਸੁਪਾਰੀ ਕਥੁ ਮਿਲਿ ਰੰਗੁ ਸੁਰੰਗੁ ਸੰਪੂਰਣੁ ਸਧਾ। (ਪੰਨਾ-ਪਾਉੜੀ–ਪੰਕਤੀ 25_20_5)
ਸਾਧਸੰਗਤਿ ਮਿਲਿ ਸਾਧੁ ਹੋਇ ਗੁਰਮੁਖਿ ਮਹਾ ਅਸਾਧ ਸਮਧਾ। (ਪੰਨਾ-ਪਾਉੜੀ–ਪੰਕਤੀ 25_20_6)
ਆਪੁ ਗਵਾਇ ਮਿਲੈ ਪਲੁ ਅਧਾ। (ਪੰਨਾ-ਪਾਉੜੀ–ਪੰਕਤੀ 25_20_7)
ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾ ਪਾਤਿਸਾਹੁ ਸਿਰੰਦਾ। (ਪੰਨਾ-ਪਾਉੜੀ–ਪੰਕਤੀ 26_1_1)
ਸਚੈ ਤਖਤਿ ਨਿਵਾਸੁ ਹੈ ਸਾਧਸੰਗਤਿ ਸਚ ਖੰਡਿ ਵਸੰਦਾ। (ਪੰਨਾ-ਪਾਉੜੀ–ਪੰਕਤੀ 26_1_2)
ਸਚੁ ਫੁਰਮਾਣੁ ਨੀਸਾਣੁ ਸਚੁ ਸਚਾ ਹੁਕਮੁ ਨ ਮੂਲਿ ਫਿਰੰਦਾ। (ਪੰਨਾ-ਪਾਉੜੀ–ਪੰਕਤੀ 26_1_3)
ਸਚੁ ਸਬਦੁ ਟਕਸਾਲ ਸਚੁ ਗੁਰ ਤੇ ਗੁਰ ਹੁਇ ਸਬਦ ਮਿਲੰਦਾ। (ਪੰਨਾ-ਪਾਉੜੀ–ਪੰਕਤੀ 26_1_4)
ਸਚੀ ਭਗਤਿ ਭੰਡਾਰ ਸਚੁ ਰਾਗ ਰਤਨ ਕੀਰਤਨੁ ਭਾਵੰਦਾ। (ਪੰਨਾ-ਪਾਉੜੀ–ਪੰਕਤੀ 26_1_5)
ਗੁਰਮੁਖਿ ਸਚਾ ਪੰਥੁ ਹੈ ਸਚੁ ਦੋਹੀ ਸਚੁ ਰਾਜੁ ਕਰੰਦਾ। (ਪੰਨਾ-ਪਾਉੜੀ–ਪੰਕਤੀ 26_1_6)
ਵੀਹ ਇਕੀਹ ਚੜ੍ਹਾਉ ਚੜ੍ਹੰਦਾ। (ਪੰਨਾ-ਪਾਉੜੀ–ਪੰਕਤੀ 26_1_7)
ਗੁਰ ਪਰਮੇਸਰੁ ਜਾਣੀਐ ਸਚੇ ਸਚਾ ਨਾਉ ਧਰਾਇਆ। (ਪੰਨਾ-ਪਾਉੜੀ–ਪੰਕਤੀ 26_2_1)
ਨਿਰੰਕਾਰੁ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ। (ਪੰਨਾ-ਪਾਉੜੀ–ਪੰਕਤੀ 26_2_2)
ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ। (ਪੰਨਾ-ਪਾਉੜੀ–ਪੰਕਤੀ 26_2_3)
ਇਕਦੂ ਹੋਇ ਤਿਨਿ ਦੇਵ ਤਿਂਹੁ ਮਿਲਿ ਦਸ ਅਵਤਾਰ ਗਣਾਇਆ। (ਪੰਨਾ-ਪਾਉੜੀ–ਪੰਕਤੀ 26_2_4)
ਆਦਿ ਪੁਰਖੁ ਆਦੇਸੁ ਹੈ ਓਹੁ ਵੇਖੈ ਓਨ੍ਹਾ ਨਦਰਿ ਨ ਆਇਆ। (ਪੰਨਾ-ਪਾਉੜੀ–ਪੰਕਤੀ 26_2_5)
ਸੇਖ ਨਾਗ ਸਿਮਰਣੁ ਕਰੈ ਨਾਵਾ ਅੰਤੁ ਬਿਅੰਤੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 26_2_6)
ਗੁਰਮੁਖਿ ਸਚੁ ਨਾਉ ਮਨਿ ਭਾਇਆ। (ਪੰਨਾ-ਪਾਉੜੀ–ਪੰਕਤੀ 26_2_7)
ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ। (ਪੰਨਾ-ਪਾਉੜੀ–ਪੰਕਤੀ 26_3_1)
ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 26_3_2)
ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸਿ ਸੂਰਜੁ ਚੰਦੁ ਉਪਾਇਆ। (ਪੰਨਾ-ਪਾਉੜੀ–ਪੰਕਤੀ 26_3_3)
ਛਿਅ ਰੁਤਿ ਬਾਰਹ ਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ। (ਪੰਨਾ-ਪਾਉੜੀ–ਪੰਕਤੀ 26_3_4)
ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੁ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 26_3_5)
ਸਾਧਸੰਗਤਿ ਮਿਲਿ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 26_3_6)
ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ। (ਪੰਨਾ-ਪਾਉੜੀ–ਪੰਕਤੀ 26_4_1)
ਮੂਹੁ ਅਖੀ ਨਕੁ ਕੰਨੁ ਕਰਿ ਹਥ ਪੈਰ ਦੇ ਚਲੈ ਚਲਾਇਆ। (ਪੰਨਾ-ਪਾਉੜੀ–ਪੰਕਤੀ 26_4_2)
ਭਾਉ ਭਗਤਿ ਉਪਦੇਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 26_4_3)
ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰਮੰਤੁ ਜਪਾਇਆ। (ਪੰਨਾ-ਪਾਉੜੀ–ਪੰਕਤੀ 26_4_4)
ਰਾਤਿ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 26_4_5)
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 26_4_6)
ਚਾਰਿ ਪਦਾਰਥ ਪਿਛੈ ਲਾਇਆ। (ਪੰਨਾ-ਪਾਉੜੀ–ਪੰਕਤੀ 26_4_7)
ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 26_5_1)
ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 26_5_2)
ਇਕ ਵਰਭੰਡੁ ਅਖੰਡੁ ਹੈ ਜੀ ਜੰਤ ਕਰਿ ਰਿਜਕੁ ਦਿਵਾਈ। (ਪੰਨਾ-ਪਾਉੜੀ–ਪੰਕਤੀ 26_5_3)
ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ। (ਪੰਨਾ-ਪਾਉੜੀ–ਪੰਕਤੀ 26_5_4)
ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ। (ਪੰਨਾ-ਪਾਉੜੀ–ਪੰਕਤੀ 26_5_5)
ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ। (ਪੰਨਾ-ਪਾਉੜੀ–ਪੰਕਤੀ 26_5_6)
ਸਤਿਗੁਰੁ ਮੂਰਤਿ ਪਰਗਟੀ ਆਈ। (ਪੰਨਾ-ਪਾਉੜੀ–ਪੰਕਤੀ 26_5_7)
ਧਿਆਨੁ ਮੂਲੁ ਗੁਰ ਦਰਸਨੋ ਪੂਰਨ ਬ੍ਰਹਮੁ ਜਾਣਿ ਜਾਣੋਈ। (ਪੰਨਾ-ਪਾਉੜੀ–ਪੰਕਤੀ 26_6_1)
ਪੂਜ ਮੂਲ ਸਤਿਗੁਰੁ ਚਰਣ ਕਰਿ ਗੁਰਦੇਵ ਸੇਵ ਸੁਖ ਹੋਈ। (ਪੰਨਾ-ਪਾਉੜੀ–ਪੰਕਤੀ 26_6_2)
ਮੰਤ੍ਰ ਮੂਲੁ ਸਤਿਗੁਰੁ ਬਚਨ ਇਕ ਮਨਿ ਹੋਇ ਅਰਾਧੈ ਕੋਈ। (ਪੰਨਾ-ਪਾਉੜੀ–ਪੰਕਤੀ 26_6_3)
ਮੋਖ ਮੂਲੁ ਕਿਰਪਾ ਗੁਰੂ ਜੀਵਨੁ ਮੁਕਤਿ ਸਾਧ ਸੰਗਿ ਸੋਈ। (ਪੰਨਾ-ਪਾਉੜੀ–ਪੰਕਤੀ 26_6_4)
ਆਪੁ ਗਣਾਇ ਨ ਪਾਈਐ ਆਪੁ ਗਵਾਇ ਮਿਲੈ ਵਿਰਲੋਈ। (ਪੰਨਾ-ਪਾਉੜੀ–ਪੰਕਤੀ 26_6_5)
ਆਪੁ ਗਵਾਏ ਆਪ ਹੈ ਸਭ ਕੋ ਆਪਿ ਆਪੇ ਸਭੁ ਕੋਈ। (ਪੰਨਾ-ਪਾਉੜੀ–ਪੰਕਤੀ 26_6_6)
ਗੁਰੁ ਚੇਲਾ ਚੇਲਾ ਗੁਰੂ ਹੋਈ। (ਪੰਨਾ-ਪਾਉੜੀ–ਪੰਕਤੀ 26_6_7)
ਸਤਿਜੁਗਿ ਪਾਪ ਕਮਾਣਿਆ ਇਕਸ ਪਿਛੈ ਦੇਸੁ ਦੁਖਾਲਾ। (ਪੰਨਾ-ਪਾਉੜੀ–ਪੰਕਤੀ 26_7_1)
ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਪਾਪੁ ਵੰਸੁ ਕੋ ਦਾਲਾ। (ਪੰਨਾ-ਪਾਉੜੀ–ਪੰਕਤੀ 26_7_2)
ਕਲਿਜੁਗਿ ਬੀਜੈ ਸੋ ਲੁਣੈ ਵਰਤੈ ਧਰਮ ਨਿਆਉ ਸੁਖਾਲਾ। (ਪੰਨਾ-ਪਾਉੜੀ–ਪੰਕਤੀ 26_7_3)
ਫਲੈ ਕਮਾਣਾ ਤਿਹੁ ਜੁਗੀਂ ਕਲਿਜੁਗਿ ਸਫਲੁ ਧਰਮੁ ਤਤਕਾਲਾ। (ਪੰਨਾ-ਪਾਉੜੀ–ਪੰਕਤੀ 26_7_4)
ਭਾਇ ਭਗਤਿ ਗੁਰਪੁਰਬ ਕਰਿ ਬੀਜਨਿ ਬੀਜੁ ਸਚੀ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 26_7_6)
ਸਫਲ ਮਨੋਰਥ ਪੂਰਣ ਘਾਲਾ। (ਪੰਨਾ-ਪਾਉੜੀ–ਪੰਕਤੀ 26_7_7)
ਸਤਿਜੁਗਿ ਸਤਿ ਤ੍ਰੇਤੈ ਜੁਗਾ ਦੁਆਪੁਰਿ ਪੁਜਾ ਬਹਲੀ ਘਾਲਾ। (ਪੰਨਾ-ਪਾਉੜੀ–ਪੰਕਤੀ 26_8_1)
ਕਲਿਜੁਗਿ ਗੁਰਮੁਖਿ ਨਾਉਂ ਲੈ ਪਾਰਿ ਪਵੈ ਭਵਜਲ ਭਰਨਾਲਾ। (ਪੰਨਾ-ਪਾਉੜੀ–ਪੰਕਤੀ 26_8_2)
ਚਾਰਿ ਚਰਣ ਸਤਿਜੁਗੈ ਵਿਚਿ ਤ੍ਰੇਤੈ ਚਉਥੈ ਚਰਣ ਉਕਾਲਾ। (ਪੰਨਾ-ਪਾਉੜੀ–ਪੰਕਤੀ 26_8_3)
ਦੁਆਪੁਰਿ ਹੋਏ ਪੈਰ ਦੁਇ ਇਕਤੈ ਪੈਰ ਧਰੰਮੁ ਦੁਖਾਲਾ। (ਪੰਨਾ-ਪਾਉੜੀ–ਪੰਕਤੀ 26_8_4)
ਮਾਣੁ ਨਿਮਾਣੈ ਜਾਣਿ ਕੈ ਬਿਨਉ ਕਰੈ ਕਰਿ ਨਦਰਿ ਨਿਹਾਲਾ। (ਪੰਨਾ-ਪਾਉੜੀ–ਪੰਕਤੀ 26_8_5)
ਗੁਰ ਪੂਰੈ ਪਰਗਾਸੁ ਕਰਿ ਧੀਰਜੁ ਧਰਮ ਸਚੀ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 26_8_6)
ਆਪੇ ਖੇਤੁ ਆਪੇ ਰਖਵਾਲਾ। (ਪੰਨਾ-ਪਾਉੜੀ–ਪੰਕਤੀ 26_8_7)
ਜਿਨ੍ਹਾਂ ਭਾਉ ਤਿਨ ਨਾਹਿ ਭਉ ਮੁਚੁ ਭਉ ਅਗੈ ਨਿਭਵਿਆਹਾ। (ਪੰਨਾ-ਪਾਉੜੀ–ਪੰਕਤੀ 26_9_1)
ਅਗਿ ਤਤੀ ਜਲ ਸੀਅਲਾ ਨਿਵ ਚਲੈ ਸਿਰੁ ਕਰੈ ਉਤਾਹਾ। (ਪੰਨਾ-ਪਾਉੜੀ–ਪੰਕਤੀ 26_9_2)
ਭਰਿ ਡੁਬੈ ਖਾਲੀ ਤਰੈ ਵਜਿ ਨ ਵਜੈ ਘੜੈ ਜਿਵਾਹਾ। (ਪੰਨਾ-ਪਾਉੜੀ–ਪੰਕਤੀ 26_9_3)
ਅੰਬ ਸੁਫਲ ਫਲਿ ਝੁਕਿ ਲਹੈ ਦੁਖ ਫਲੁ ਅਰੰਡੁ ਨ ਨਿਵੈ ਤਲਾਹਾ। (ਪੰਨਾ-ਪਾਉੜੀ–ਪੰਕਤੀ 26_9_4)
ਮਨੁ ਪੰਖੇਰੂ ਧਾਵਦਾ ਸੰਗਿ ਸੁਭਾਇ ਜਾਇ ਫਲ ਖਾਹਾ। (ਪੰਨਾ-ਪਾਉੜੀ–ਪੰਕਤੀ 26_9_5)
ਧਰਿ ਤਾਰਾਜੂ ਤੋਲੀਐ ਹਉਲਾ ਭਾਰਾ ਤੋਲੁ ਤੁਲਾਹਾ। (ਪੰਨਾ-ਪਾਉੜੀ–ਪੰਕਤੀ 26_9_6)
ਜਿਣਿ ਹਾਰੈ ਹਾਰੈ ਜਿਣੈ ਪੈਰਾ ਉਤੇ ਸੀਸੁ ਧਰਾਹਾ। (ਪੰਨਾ-ਪਾਉੜੀ–ਪੰਕਤੀ 26_9_7)
ਪੈਰੀ ਪੈ ਜਗ ਪੈਰੀ ਪਾਹਾ। (ਪੰਨਾ-ਪਾਉੜੀ–ਪੰਕਤੀ 26_9_8)
ਸਚੁ ਹੁਕਮੁ ਸਚੁ ਲੇਖੁ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ। (ਪੰਨਾ-ਪਾਉੜੀ–ਪੰਕਤੀ 26_10_1)
ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ। (ਪੰਨਾ-ਪਾਉੜੀ–ਪੰਕਤੀ 26_10_2)
ਸੋ ਕਿਹੁ ਹੋਰੁ ਨ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ। (ਪੰਨਾ-ਪਾਉੜੀ–ਪੰਕਤੀ 26_10_3)
ਖਸਮੈ ਏਵੈ ਭਾਵਦਾ ਭਗਤਿ ਵਛਲੁ ਹੁਇ ਬਿਰਦੁ ਸਦਾਇਆ। (ਪੰਨਾ-ਪਾਉੜੀ–ਪੰਕਤੀ 26_10_4)
ਸਾਧਸੰਗਤਿ ਗੁਰ ਸਬਦੁ ਲਿਵ ਕਾਰਣੁ ਕਰਤਾ ਕਰਦਾ ਆਇਆ। (ਪੰਨਾ-ਪਾਉੜੀ–ਪੰਕਤੀ 26_10_5)
ਬਾਲ ਸੁਭਾਇ ਅਤੀਤ ਜਗਿ ਵਰ ਸਰਾਪ ਦਾ ਭਰਮੁ ਚੁਕਾਇਆ। (ਪੰਨਾ-ਪਾਉੜੀ–ਪੰਕਤੀ 26_10_6)
ਜੇਹਾ ਭਾਉ ਤੇਹੋ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 26_10_7)
ਅਉਗੁਣ ਕੀਤੇ ਗੁਣ ਕਰੈ ਸਹਜਿ ਸੁਭਾਉ ਤਰੋਵਰ ਹੰਦਾ। (ਪੰਨਾ-ਪਾਉੜੀ–ਪੰਕਤੀ 26_11_1)
ਵਢਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ। (ਪੰਨਾ-ਪਾਉੜੀ–ਪੰਕਤੀ 26_11_2)
ਫਲ ਦੇ ਵਟ ਵਗਾਇਆਂ ਵਢਣ ਵਾਲੇ ਤਾਰਿ ਤਰੰਦਾ। (ਪੰਨਾ-ਪਾਉੜੀ–ਪੰਕਤੀ 26_11_3)
ਬੇਮੁਖ ਫਲ ਨਾ ਪਾਇਦੇ ਸੇਵਕ ਫਲ ਅਣਗਣਤ ਫਲੰਦਾ। (ਪੰਨਾ-ਪਾਉੜੀ–ਪੰਕਤੀ 26_11_4)
ਗੁਰਮੁਖਿ ਵਿਰਲਾ ਜਾਣੀਐ ਸੇਵਕੁ ਸੇਵਕ ਸੇਵਕ ਸੰਦਾ। (ਪੰਨਾ-ਪਾਉੜੀ–ਪੰਕਤੀ 26_11_5)
ਜਗੁ ਜੋਹਾਰੇ ਚੰਦ ਨੋ ਸਾਇਰ ਲਹਰਿ ਅਨੰਦੁ ਵਧੰਦਾ। (ਪੰਨਾ-ਪਾਉੜੀ–ਪੰਕਤੀ 26_11_6)
ਜੋ ਤੇਰਾ ਜਗੁ ਤਿਸ ਦਾ ਬੰਦਾ। (ਪੰਨਾ-ਪਾਉੜੀ–ਪੰਕਤੀ 26_11_7)
ਜਿਉ ਵਿਸਮਾਦੁ ਕਮਾਦੁ ਹੈ ਸਿਰ ਤਲਵਾਇਆ ਹੋਇ ਉਪੰਨਾ। (ਪੰਨਾ-ਪਾਉੜੀ–ਪੰਕਤੀ 26_12_1)
ਪਹਿਲੇ ਖਲ ਉਖਲਿਕੈ ਟੋਟੇ ਕਰਿ ਕਰਿ ਭੰਨਣਿ ਭੰਨਾ। (ਪੰਨਾ-ਪਾਉੜੀ–ਪੰਕਤੀ 26_12_2)
ਕੋਲੂ ਪਾਇ ਪੀੜਾਇਆ ਰਸ ਟਟਰਿ ਕਸ ਇੰਨਣ ਵੰਨਾ। (ਪੰਨਾ-ਪਾਉੜੀ–ਪੰਕਤੀ 26_12_3)
ਦੁਖ ਸੁਖ ਅੰਦਰਿ ਸਬਰੁ ਕਰਿ ਖਾਏ ਅਵਟਣੁ ਜਗ ਧੰਨ ਧੰਨਾ। (ਪੰਨਾ-ਪਾਉੜੀ–ਪੰਕਤੀ 26_12_4)
ਗੁੜੁ ਸਕਰੁ ਖੰਡੁ ਮਿਸਰੀ ਗੁਰਮੁਖ ਸੁਖ ਫਲੁ ਸਭ ਰਸ ਬੰਨਾ। (ਪੰਨਾ-ਪਾਉੜੀ–ਪੰਕਤੀ 26_12_5)
ਪਿਰਮ ਪਿਆਲਾ ਪੀਵਣਾ ਮਰਿ ਮਰਿ ਜੀਵਣੁ ਥੀਵਣੁ ਗੰਨਾ। (ਪੰਨਾ-ਪਾਉੜੀ–ਪੰਕਤੀ 26_12_6)
ਗੁਰਮੁਖਿ ਬੋਲ ਅਮੋਲ ਰਤੰਨਾ। (ਪੰਨਾ-ਪਾਉੜੀ–ਪੰਕਤੀ 26_12_7)
ਗੁਰੁ ਦਰੀਆਉ ਅਮਾਉ ਹੈ ਲਖ ਦਰੀਆਉ ਸਮਾਉ ਕਰੰਦਾ। (ਪੰਨਾ-ਪਾਉੜੀ–ਪੰਕਤੀ 26_13_1)
ਇਕਸ ਇਕਸ ਦਰੀਆਉ ਵਿਚਿ ਲਖ ਤੀਰਥ ਦਰੀਆਉ ਵਹੰਦਾ। (ਪੰਨਾ-ਪਾਉੜੀ–ਪੰਕਤੀ 26_13_2)
ਇਕਤੁ ਇਕਤੁ ਵਾਹੜੈ ਕੁਦਰਤਿ ਲਖ ਤਰੰਗ ਉਠੰਦਾ। (ਪੰਨਾ-ਪਾਉੜੀ–ਪੰਕਤੀ 26_13_3)
ਸਾਇਰ ਸਣੁ ਰਤਨਾਵਲੀ ਚਾਰਿ ਪਦਾਰਥੁ ਮੀਨ ਤਰੰਦਾ। (ਪੰਨਾ-ਪਾਉੜੀ–ਪੰਕਤੀ 26_13_4)
ਇਕਤੁ ਲਹਿਰ ਨ ਪੁਜਨੀ ਕੁਦਰਤਿ ਅੰਤੁ ਨ ਅੰਤ ਲਹੰਦਾ। (ਪੰਨਾ-ਪਾਉੜੀ–ਪੰਕਤੀ 26_13_5)
ਪਿਰਮ ਪਿਆਲੇ ਇਕ ਬੂੰਦ ਗੁਰਮੁਖ ਵਿਰਲਾ ਅਜਰ ਜਰੰਦਾ। (ਪੰਨਾ-ਪਾਉੜੀ–ਪੰਕਤੀ 26_13_6)
ਅਲਖ ਲਖਾਇ ਨ ਅਲਖੁ ਲਖੰਦਾ। (ਪੰਨਾ-ਪਾਉੜੀ–ਪੰਕਤੀ 26_13_7)
ਬ੍ਰਹਮੇ ਥਕੇ ਬੇਦ ਪੜਿ ਇੰਦ੍ਰ ਇੰਦਾਸਣ ਰਾਜੁ ਕਰੰਦੇ। (ਪੰਨਾ-ਪਾਉੜੀ–ਪੰਕਤੀ 26_14_1)
ਮਹਾਂਦੇਵ ਅਵਧੂਤ ਹੋਇ ਦਸ ਅਵਤਾਰੀ ਬਿਸਨੁ ਭਵੰਦੇ। (ਪੰਨਾ-ਪਾਉੜੀ–ਪੰਕਤੀ 26_14_2)
ਸਿਧ ਨਾਥ ਜੋਗੀਸਰਾਂ ਦੇਵੀ ਦੇਵ ਨ ਭੇਵ ਲਹੰਦੇ। (ਪੰਨਾ-ਪਾਉੜੀ–ਪੰਕਤੀ 26_14_3)
ਤਪੋ ਤਪੀਸੁਰ ਤੀਰਥਾਂ ਜਤੀ ਸਤੀ ਦੇਹ ਦੁਖ ਸਹੰਦੇ। (ਪੰਨਾ-ਪਾਉੜੀ–ਪੰਕਤੀ 26_14_4)
ਸੇਖਨਾਗ ਸਭ ਰਾਗ ਮਿਲਿ ਸਿਮਰਣੁ ਕਰਿ ਨਿਤਿ ਗੁਣ ਗਾਵੰਦੇ। (ਪੰਨਾ-ਪਾਉੜੀ–ਪੰਕਤੀ 26_14_5)
ਵਡਭਾਗੀ ਗੁਰਸਿਖ ਜਗਿ ਸਬਦੁ ਸੁਰਤਿ ਸਤਸੰਗਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 26_14_6)
ਗੁਰਮੁਖਿ ਸੁਖ ਫਲੁ ਅਲਖੁ ਲਖੰਦੇ। (ਪੰਨਾ-ਪਾਉੜੀ–ਪੰਕਤੀ 26_14_7)
ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ। (ਪੰਨਾ-ਪਾਉੜੀ–ਪੰਕਤੀ 26_15_1)
ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾਂ ਨੀਵਾਣਿ ਚਲੰਦਾ। (ਪੰਨਾ-ਪਾਉੜੀ–ਪੰਕਤੀ 26_15_2)
ਸਿਰੁ ਉਚਾ ਨੀਵੇਂ ਚਰਣ ਗੁਰਮੁਖਿ ਪੈਰੀ ਸੀਸੁ ਪਵੰਦਾ। (ਪੰਨਾ-ਪਾਉੜੀ–ਪੰਕਤੀ 26_15_3)
ਸਭਦੂ ਨੀਵੀ ਧਰਤਿ ਹੋਇ ਅਨੁ ਧਨੁ ਸਭੁ ਸੈ ਸਾਰੁ ਸਹੰਦਾ। (ਪੰਨਾ-ਪਾਉੜੀ–ਪੰਕਤੀ 26_15_4)
ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ। (ਪੰਨਾ-ਪਾਉੜੀ–ਪੰਕਤੀ 26_15_5)
ਚਰਣ ਧੂੜਿ ਪਰਧਾਨ ਕਰਿ ਸੰਤ ਵੇਦ ਜਸੁ ਗਾਵਿ ਸੁਣੰਦਾ। (ਪੰਨਾ-ਪਾਉੜੀ–ਪੰਕਤੀ 26_15_6)
ਵਡਭਾਗੀ ਪਾਖਾਕ ਲਹੰਦਾ। (ਪੰਨਾ-ਪਾਉੜੀ–ਪੰਕਤੀ 26_15_7)
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ। (ਪੰਨਾ-ਪਾਉੜੀ–ਪੰਕਤੀ 26_16_1)
ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ। (ਪੰਨਾ-ਪਾਉੜੀ–ਪੰਕਤੀ 26_16_2)
ਪੂਰੇ ਪੂਰੀ ਮਤਿ ਹੈ ਹੋਰਸੁ ਪੁਛਿ ਨ ਮਤਾ ਪਕਾਇਆ। (ਪੰਨਾ-ਪਾਉੜੀ–ਪੰਕਤੀ 26_16_3)
ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਨ ਟਲੈ ਟਲਾਇਆ। (ਪੰਨਾ-ਪਾਉੜੀ–ਪੰਕਤੀ 26_16_4)
ਸਭੇ ਇਛਾ ਪੂਰੀਆ ਸਾਧਸੰਗਤਿ ਮਿਲਿ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 26_16_5)
ਵੀਹ ਇਕੀਹ ਉਲੰਘਿਕੈ ਪਤਿ ਪਉੜੀ ਚੜ੍ਹਿ ਨਿਜ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 26_16_6)
ਪੂਰੇ ਪੂਰਾ ਹੋਇ ਸਮਾਇਆ। (ਪੰਨਾ-ਪਾਉੜੀ–ਪੰਕਤੀ 26_16_7)
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ। (ਪੰਨਾ-ਪਾਉੜੀ–ਪੰਕਤੀ 26_17_1)
ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ। (ਪੰਨਾ-ਪਾਉੜੀ–ਪੰਕਤੀ 26_17_3)
ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ। (ਪੰਨਾ-ਪਾਉੜੀ–ਪੰਕਤੀ 26_17_4)
ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸ ਖੇਲਾ। (ਪੰਨਾ-ਪਾਉੜੀ–ਪੰਕਤੀ 26_17_5)
ਆਦਿ ਪੁਰਖ ਆਦੇਸੁ ਹੈ ਅਲਖ ਨਿਰੰਜਨ ਨੇਹੁ ਨਵੇਲਾ। (ਪੰਨਾ-ਪਾਉੜੀ–ਪੰਕਤੀ 26_17_6)
ਚੇਲੇ ਤੇ ਗੁਰੁ ਗੁਰੁ ਤੇ ਚੇਲਾ। (ਪੰਨਾ-ਪਾਉੜੀ–ਪੰਕਤੀ 26_17_7)
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਸੈਸਾਰੀ ਭੰਡਾਰੀ ਰਾਜੇ। (ਪੰਨਾ-ਪਾਉੜੀ–ਪੰਕਤੀ 26_18_1)
ਚਾਰਿ ਵਰਨ ਘਰਬਾਰੀਆ ਜਾਤਿ ਪਾਤਿ ਮਾਇਆ ਮੁਹਤਾਜੇ। (ਪੰਨਾ-ਪਾਉੜੀ–ਪੰਕਤੀ 26_18_2)
ਛਿਅ ਦਰਸਨ ਛਿਅ ਸਾਸਤ੍ਰਾ ਪਾਖੰਡਿ ਕਰਮ ਕਰਨਿ ਦੇਵਾਜੇ। (ਪੰਨਾ-ਪਾਉੜੀ–ਪੰਕਤੀ 26_18_3)
ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਜੇ। (ਪੰਨਾ-ਪਾਉੜੀ–ਪੰਕਤੀ 26_18_4)
ਦਹਦਿਸਿ ਬਾਰਹ ਵਾਟ ਹੋਇ ਪਰ ਘਰ ਮੰਗਨਿ ਖਾਜ ਅਖਾਜੇ। (ਪੰਨਾ-ਪਾਉੜੀ–ਪੰਕਤੀ 26_18_5)
ਚਾਰਿ ਵਰਨ ਗੁਰੁ ਸਿਖ ਮਿਲਿ ਸਾਧਸੰਗਤਿ ਵਿਚਿ ਅਨਹਦ ਵਾਜੇ। (ਪੰਨਾ-ਪਾਉੜੀ–ਪੰਕਤੀ 26_18_6)
ਗੁਰਮੁਖਿ ਵਰਨ ਅਵਰਨ ਹੋਇ ਦਰਸਨੁ ਨਾਉਂ ਪੰਥ ਸੁਖ ਸਾਜੇ। (ਪੰਨਾ-ਪਾਉੜੀ–ਪੰਕਤੀ 26_18_7)
ਸਚੁ ਸਚਾ ਕੂੜਿ ਕੂੜੇ ਪਾਜੇ। (ਪੰਨਾ-ਪਾਉੜੀ–ਪੰਕਤੀ 26_18_8)
ਸਤਿਗੁਰ ਗੁਣੀ ਨਿਧਾਨੁ ਹੈ ਗੁਣ ਕਰਿ ਬਖਸੈ ਅਵਗੁਣਿਆਰੇ। (ਪੰਨਾ-ਪਾਉੜੀ–ਪੰਕਤੀ 26_19_1)
ਸਤਿਗੁਰੁ ਪੂਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ। (ਪੰਨਾ-ਪਾਉੜੀ–ਪੰਕਤੀ 26_19_2)
ਸੁਖ ਸਾਗਰੁ ਗੁਰੁਦੇਉ ਹੈ ਸੁਖ ਦੇ ਮੇਲਿ ਲਏ ਦੁਖਿਆਰੇ। (ਪੰਨਾ-ਪਾਉੜੀ–ਪੰਕਤੀ 26_19_3)
ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ। (ਪੰਨਾ-ਪਾਉੜੀ–ਪੰਕਤੀ 26_19_4)
ਗੁਰੁ ਪੂਰਾ ਨਿਰਭਉ ਸਦਾ ਜਨਮ ਮਰਣ ਜਮ ਡਰੈ ਉਤਾਰੇ। (ਪੰਨਾ-ਪਾਉੜੀ–ਪੰਕਤੀ 26_19_5)
ਸਤਿਗੁਰੁ ਪੁਰਖੁ ਸੁਜਾਣੁ ਹੈ ਵਡੇ ਅਜਾਣ ਮੁਗਧ ਨਿਸਤਾਰੇ। (ਪੰਨਾ-ਪਾਉੜੀ–ਪੰਕਤੀ 26_19_6)
ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ। (ਪੰਨਾ-ਪਾਉੜੀ–ਪੰਕਤੀ 26_19_7)
ਮਾਣੁ ਨਿਮਾਣੇ ਸਦ ਬਲਿਹਾਰੇ। (ਪੰਨਾ-ਪਾਉੜੀ–ਪੰਕਤੀ 26_19_8)
ਸਤਿਗੁਰੁ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ। (ਪੰਨਾ-ਪਾਉੜੀ–ਪੰਕਤੀ 26_20_1)
ਸਤਿਗੁਰੁ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ। (ਪੰਨਾ-ਪਾਉੜੀ–ਪੰਕਤੀ 26_20_2)
ਸਤਿਗੁਰੁ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ। (ਪੰਨਾ-ਪਾਉੜੀ–ਪੰਕਤੀ 26_20_3)
ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ ਜਲਹੁ ਦੁਧੁ ਪੀਣਾ। (ਪੰਨਾ-ਪਾਉੜੀ–ਪੰਕਤੀ 26_20_4)
ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ। (ਪੰਨਾ-ਪਾਉੜੀ–ਪੰਕਤੀ 26_20_5)
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ। (ਪੰਨਾ-ਪਾਉੜੀ–ਪੰਕਤੀ 26_20_6)
ਗੁਰਮੁਖਿ ਮਨ ਅਪਤੀਜੁ ਪਤੀਣਾ। (ਪੰਨਾ-ਪਾਉੜੀ–ਪੰਕਤੀ 26_20_7)
ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ। (ਪੰਨਾ-ਪਾਉੜੀ–ਪੰਕਤੀ 26_21_1)
ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ। (ਪੰਨਾ-ਪਾਉੜੀ–ਪੰਕਤੀ 26_21_2)
ਪਾਤਿਸਾਹਾ ਮਿਲਿ ਵਿਛੁੜੇ ਜੋਗ ਭੋਗ ਛਡਿ ਚਲਿਤੁ ਰਚਾਇਆ। (ਪੰਨਾ-ਪਾਉੜੀ–ਪੰਕਤੀ 26_21_3)
ਦੀਨ ਦੁਨੀਆ ਦਾ ਪਾਤਿਸਾਹੁ ਬੇਮੁਹਤਾਜੁ ਰਾਜੁ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 26_21_4)
ਕਾਦਰ ਹੋਇ ਕੁਦਰਤਿ ਕਰੇ ਏਹ ਭਿ ਕੁਦਰਤਿ ਸਾਂਗੁ ਬਣਾਇਆ। (ਪੰਨਾ-ਪਾਉੜੀ–ਪੰਕਤੀ 26_21_5)
ਇਕਨਾ ਜੋੜਿ ਵਿਛੋੜਿਦਾ ਚਿਰੀ ਵਿਛੁੰਨੇ ਆਣਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 26_21_6)
ਸਾਧਸੰਗਤਿ ਵਿਚਿ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 26_21_7)
ਸਤਿਗੁਰੁ ਪੂਰਾ ਸਾਹੁ ਹੈ ਤ੍ਰਿਭਵਣ ਜਗੁ ਤਿਸ ਦਾ ਵਣਜਾਰਾ। (ਪੰਨਾ-ਪਾਉੜੀ–ਪੰਕਤੀ 26_22_1)
ਰਤਨ ਪਦਾਰਥ ਬੇਸੁਮਾਰ ਭਾਉ ਭਗਤਿ ਲਖ ਭਰੇ ਭੰਡਾਰਾ। (ਪੰਨਾ-ਪਾਉੜੀ–ਪੰਕਤੀ 26_22_2)
ਪਾਰਿਜਾਤ ਲਖ ਬਾਗ ਵਿਚਿ ਕਾਮਧੇਣੁ ਦੇ ਵਗ ਹਜਾਰਾ। (ਪੰਨਾ-ਪਾਉੜੀ–ਪੰਕਤੀ 26_22_3)
ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤੁ ਅਪਾਰਾ। (ਪੰਨਾ-ਪਾਉੜੀ–ਪੰਕਤੀ 26_22_4)
ਲਖ ਅੰਮ੍ਰਿਤ ਲਖ ਇੰਦ੍ਰ ਲੈ ਹੁਇ ਸਕੈ ਛਿੜਕਨਿ ਦਰਬਾਰਾ। (ਪੰਨਾ-ਪਾਉੜੀ–ਪੰਕਤੀ 26_22_5)
ਸੂਰਜ ਚੰਦ ਚਰਾਗ ਲਖ ਰਿਧਿ ਸਿਧਿ ਨਿਧਿ ਬੋਹਲ ਅੰਬਾਰਾ। (ਪੰਨਾ-ਪਾਉੜੀ–ਪੰਕਤੀ 26_22_6)
ਸਭੇ ਵੰਡ ਵੰਡਿ ਦਿਤੀਓਨੁ ਭਾਉ ਭਗਤਿ ਕਰਿ ਸਚੁ ਪਿਆਰਾ। (ਪੰਨਾ-ਪਾਉੜੀ–ਪੰਕਤੀ 26_22_7)
ਭਗਤਿ ਵਛਲੁ ਸਤਿਗੁਰੁ ਨਿਰੰਕਾਰਾ। (ਪੰਨਾ-ਪਾਉੜੀ–ਪੰਕਤੀ 26_22_8)
ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ। (ਪੰਨਾ-ਪਾਉੜੀ–ਪੰਕਤੀ 26_23_1)
ਮਣਿ ਲਖਮੀ ਪਾਰਿਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ। (ਪੰਨਾ-ਪਾਉੜੀ–ਪੰਕਤੀ 26_23_2)
ਕਾਮਧੇਣੁ ਤੇ ਅਪਛਰਾਂ ਐਰਾਪਤਿ ਇੰਦ੍ਰਾਸਣਿ ਸੀਤੇ। (ਪੰਨਾ-ਪਾਉੜੀ–ਪੰਕਤੀ 26_23_3)
ਕਾਲਕੂਟ ਤੇ ਅਰਧ ਚੰਦ ਮਹਾਂਦੇਵ ਮਸਤਕਿ ਧਰਿ ਪੀਤੇ। (ਪੰਨਾ-ਪਾਉੜੀ–ਪੰਕਤੀ 26_23_4)
ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ। (ਪੰਨਾ-ਪਾਉੜੀ–ਪੰਕਤੀ 26_23_5)
ਕਰੇ ਧਨੰਤਰੁ ਵੈਦਗੀ ਡਸਿਆ ਤੱਛਕਿ ਮਤਿ ਬਿਪਰੀਤੇ। (ਪੰਨਾ-ਪਾਉੜੀ–ਪੰਕਤੀ 26_23_6)
ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ। (ਪੰਨਾ-ਪਾਉੜੀ–ਪੰਕਤੀ 26_23_7)
ਸਤਿਗੁਰ ਸਿਖਾਂ ਸਚੁ ਪਰੀਤੇ। (ਪੰਨਾ-ਪਾਉੜੀ–ਪੰਕਤੀ 26_23_8)
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ। (ਪੰਨਾ-ਪਾਉੜੀ–ਪੰਕਤੀ 26_24_1)
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ। (ਪੰਨਾ-ਪਾਉੜੀ–ਪੰਕਤੀ 26_24_2)
ਉਮਤਿ ਮਹਲੁ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ। (ਪੰਨਾ-ਪਾਉੜੀ–ਪੰਕਤੀ 26_24_3)
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ। (ਪੰਨਾ-ਪਾਉੜੀ–ਪੰਕਤੀ 26_24_4)
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 26_24_5)
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ। (ਪੰਨਾ-ਪਾਉੜੀ–ਪੰਕਤੀ 26_24_6)
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ। (ਪੰਨਾ-ਪਾਉੜੀ–ਪੰਕਤੀ 26_24_7)
ਅਜਰੁ ਜਰੈ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 26_24_8)
ਖੇਤੀ ਵਾੜਿ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ। (ਪੰਨਾ-ਪਾਉੜੀ–ਪੰਕਤੀ 26_25_1)
ਸਪ ਪਲੇਟੇ ਚੰਨਣੈ ਬੂਹੇ ਜੰਦਾ ਕੁਤਾ ਜਾਗੈ। (ਪੰਨਾ-ਪਾਉੜੀ–ਪੰਕਤੀ 26_25_2)
ਕਵਲੈ ਕੰਡੇ ਜਾਣੀਅਨਿ ਸਿਆਣਾ ਇਕੁ ਕੋਈ ਵਿਚਿ ਫਾਗੈ। (ਪੰਨਾ-ਪਾਉੜੀ–ਪੰਕਤੀ 26_25_3)
ਜਿਉ ਪਾਰਸੁ ਵਿਚਿ ਪਥਰਾਂ ਮਣਿ ਮਸਤਕਿ ਜਿਉ ਕਾਲੈ ਨਾਗੈ। (ਪੰਨਾ-ਪਾਉੜੀ–ਪੰਕਤੀ 26_25_4)
ਰਤਨੁ ਸੋਹੈ ਗਲਿ ਪੋਤ ਵਿਚਿ ਮੈਗਲੁ ਬਧਾ ਕਚੈ ਧਾਗੈ। (ਪੰਨਾ-ਪਾਉੜੀ–ਪੰਕਤੀ 26_25_5)
ਭਾਵ ਭਗਤਿ ਭੁਖ ਜਾਇ ਘਰਿ ਬਿਦਰੁ ਖਵਾਲੈ ਪਿੰਨੀ ਸਾਗੈ। (ਪੰਨਾ-ਪਾਉੜੀ–ਪੰਕਤੀ 26_25_6)
ਪਿਰਮ ਪਿਆਲੇ ਦੁਤਰੁ ਝਾਗੈ। (ਪੰਨਾ-ਪਾਉੜੀ–ਪੰਕਤੀ 26_25_8)
ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ। (ਪੰਨਾ-ਪਾਉੜੀ–ਪੰਕਤੀ 26_26_1)
ਨਾ ਪਤਣੁ ਨਾ ਪਾਤਣੀ ਪਾਰਾਵਾਰੁ ਨ ਅੰਤੁ ਨ ਚੀਰਾ। (ਪੰਨਾ-ਪਾਉੜੀ–ਪੰਕਤੀ 26_26_2)
ਨਾ ਬੇੜੀ ਨਾ ਤੁਲਹੜਾ ਵੰਝੀ ਹਾਥਿ ਨ ਧੀਰਕ ਧੀਰਾ। (ਪੰਨਾ-ਪਾਉੜੀ–ਪੰਕਤੀ 26_26_3)
ਹੋਰੁ ਨ ਕੋਈ ਅਪੜੈ ਹੰਸ ਚੁਗੰਦੇ ਮੋਤੀ ਹੀਰਾ। (ਪੰਨਾ-ਪਾਉੜੀ–ਪੰਕਤੀ 26_26_4)
ਸਤਿਗੁਰੁ ਸਾਂਗਿ ਵਰਤਦਾ ਪਿੰਡੁ ਵਸਾਇਆ ਫੇਰਿ ਅਹੀਰਾ। (ਪੰਨਾ-ਪਾਉੜੀ–ਪੰਕਤੀ 26_26_5)
ਚੰਦੁ ਅਮਾਵਸ ਰਾਤਿ ਜਿਉ ਅਲਖੁ ਨ ਲਖੀਐ ਮਛੁਲੀ ਨੀਰਾ। (ਪੰਨਾ-ਪਾਉੜੀ–ਪੰਕਤੀ 26_26_6)
ਮੁਏ ਮੁਰੀਦ ਗੋਰਿ ਗੁਰ ਪੀਰਾ। (ਪੰਨਾ-ਪਾਉੜੀ–ਪੰਕਤੀ 26_26_7)
ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਨ ਵਿਸਰੈ ਪਾਣੀ। (ਪੰਨਾ-ਪਾਉੜੀ–ਪੰਕਤੀ 26_27_1)
ਜਿਉ ਪਰਵਾਰ ਪਤੰਗ ਦਾ ਦੀਪਕ ਬਾਝੁ ਨ ਹੋਰ ਸੁ ਜਾਣੀ। (ਪੰਨਾ-ਪਾਉੜੀ–ਪੰਕਤੀ 26_27_2)
ਜਿਉ ਜਲ ਕਵਲੁ ਪਿਆਰੁ ਹੈ ਭਵਰ ਕਵਲ ਕੁਲ ਪ੍ਰੀਤਿ ਵਖਾਣੀ। (ਪੰਨਾ-ਪਾਉੜੀ–ਪੰਕਤੀ 26_27_3)
ਬੂੰਦ ਬਬੀਹੇ ਮਿਰਗ ਨਾਦ ਕੋਇਲ ਜਿਉ ਫਲ ਅੰਬਿ ਲੁਭਾਣੀ। (ਪੰਨਾ-ਪਾਉੜੀ–ਪੰਕਤੀ 26_27_4)
ਮਾਨ ਸਰੋਵਰੁ ਹੰਸੁਲਾ ਓਹੁ ਅਮੋਲਕ ਰਤਨਾ ਖਾਣੀ। (ਪੰਨਾ-ਪਾਉੜੀ–ਪੰਕਤੀ 26_27_5)
ਚਕਵੀ ਸੂਰਜ ਹੇਤੁ ਹੈ ਚੰਦ ਚਕੋਰੈ ਚੋਜ ਵਿਡਾਣੀ। (ਪੰਨਾ-ਪਾਉੜੀ–ਪੰਕਤੀ 26_27_6)
ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਜਿ ਸਰੋਵਰੁ ਜਾਣੀ। (ਪੰਨਾ-ਪਾਉੜੀ–ਪੰਕਤੀ 26_27_7)
ਮੁਰਗਾਈ ਨੀਸਾਣੁ ਨੀਸਾਣੀ। (ਪੰਨਾ-ਪਾਉੜੀ–ਪੰਕਤੀ 26_27_8)
ਕਛੂ ਅੰਡਾ ਸੇਂਵਦਾ ਜਲ ਬਾਹਰਿ ਧਰਿ ਧਿਆਨੁ ਧਰੰਦਾ। (ਪੰਨਾ-ਪਾਉੜੀ–ਪੰਕਤੀ 26_28_1)
ਕੂੰਜ ਕਰੇਂਦੀ ਸਿਮਰਣੋ ਪੂਰਣ ਬਚਾ ਹੋਇ ਉਡੰਦਾ। (ਪੰਨਾ-ਪਾਉੜੀ–ਪੰਕਤੀ 26_28_2)
ਕੁਕੜੀ ਬਚਾ ਪਾਲਦੀ ਮੁਰਗਾਈ ਨੋ ਜਾਇ ਮਿਲੰਦਾ। (ਪੰਨਾ-ਪਾਉੜੀ–ਪੰਕਤੀ 26_28_3)
ਕੋਇਲ ਪਾਲੈ ਕਾਵਣੀ ਲੋਹੂ ਲੋਹੂ ਰਲੈ ਰਲੰਦਾ। (ਪੰਨਾ-ਪਾਉੜੀ–ਪੰਕਤੀ 26_28_4)
ਚਕਵੀ ਤੇ ਚਕੋਰ ਕੁਲ ਸਿਵ ਸ਼ਕਤੀ ਮਿਲਿ ਮੇਲੁ ਕਰੰਦਾ। (ਪੰਨਾ-ਪਾਉੜੀ–ਪੰਕਤੀ 26_28_5)
ਚੰਦ ਸੂਰਜੁ ਸੇ ਜਾਣੀਅਨਿ ਛਿਅ ਰੁਤਿ ਬਾਰਹ ਮਾਹ ਦਿਸੰਦਾ। (ਪੰਨਾ-ਪਾਉੜੀ–ਪੰਕਤੀ 26_28_6)
ਗੁਰਮੁਖਿ ਮੇਲਾ ਸਚ ਦਾ ਕਵੀਆਂ ਕਵਲ ਭਵਰੁ ਵਿਗਸੰਦਾ। (ਪੰਨਾ-ਪਾਉੜੀ–ਪੰਕਤੀ 26_28_7)
ਗੁਰਮੁਖਿ ਸੁਖ ਫਲੁ ਅਲਖੁ ਲਖੰਦਾ। (ਪੰਨਾ-ਪਾਉੜੀ–ਪੰਕਤੀ 26_28_8)
ਪਾਰਸਵੰਸੀ ਹੋਇ ਕੈ ਸਭਨਾ ਧਾਤੂ ਮੇਲਿ ਮਿਲੰਦਾ। (ਪੰਨਾ-ਪਾਉੜੀ–ਪੰਕਤੀ 26_29_1)
ਚੰਦਨ ਵਾਸੁ ਸੁਭਾਉ ਹੈ ਅਫਲ ਸਫਲ ਵਿਚਿ ਵਾਸੁ ਧਰੰਦਾ। (ਪੰਨਾ-ਪਾਉੜੀ–ਪੰਕਤੀ 26_29_2)
ਲਖ ਤਰੰਗੀ ਗੰਗ ਹੋਇ ਨਦੀਆ ਨਾਲੇ ਗੰਗ ਹੋਵੰਦਾ। (ਪੰਨਾ-ਪਾਉੜੀ–ਪੰਕਤੀ 26_29_3)
ਦਾਵਾ ਦੁਧੁ ਪੀਆਲਿਆ ਪਾਤਿਸਾਹਾ ਕੋਕਾ ਭਾਵੰਦਾ। (ਪੰਨਾ-ਪਾਉੜੀ–ਪੰਕਤੀ 26_29_4)
ਲੂਣ ਖਾਇ ਪਾਤਿਸਾਹ ਦਾ ਕੋਕਾ ਚਾਕਰ ਹੋਇ ਵਲੰਦਾ। (ਪੰਨਾ-ਪਾਉੜੀ–ਪੰਕਤੀ 26_29_5)
ਸਤਿਗੁਰ ਵੰਸੀ ਪਰਮ ਹੰਸੁ ਗੁਰੁ ਸਿਖ ਹੰਸ ਵੰਸੁ ਨਿਬਹੰਦਾ। (ਪੰਨਾ-ਪਾਉੜੀ–ਪੰਕਤੀ 26_29_6)
ਪਿਅ ਦਾਦੇ ਦੇ ਰਾਹਿ ਚਲੰਦਾ। (ਪੰਨਾ-ਪਾਉੜੀ–ਪੰਕਤੀ 26_29_7)
ਜਿਉ ਲਖ ਤਾਰੇ ਚਮਕਦੇ ਨੇੜਿ ਨ ਦਿਸੈ ਰਾਤਿ ਅਨੇਰੇ। (ਪੰਨਾ-ਪਾਉੜੀ–ਪੰਕਤੀ 26_30_1)
ਸੂਰਜੁ ਬਦਲ ਛਾਇਆ ਰਾਤਿ ਨ ਪੁਜੈ ਦਿਹਸੈ ਫੇਰੇ। (ਪੰਨਾ-ਪਾਉੜੀ–ਪੰਕਤੀ 26_30_2)
ਜੇ ਗੁਰ ਸਾਂਗਿ ਵਰਤਦਾ ਦੁਬਿਦਾ ਚਿਤਿ ਨ ਸਿਖਾਂ ਕੇਰੇ। (ਪੰਨਾ-ਪਾਉੜੀ–ਪੰਕਤੀ 26_30_3)
ਛਿਅ ਰੁਤੀ ਇਕੁ ਸੁਝੁ ਹੈ ਘੁਘੂ ਸੁਝ ਨ ਸੁਝੈ ਹੇਰੇ। (ਪੰਨਾ-ਪਾਉੜੀ–ਪੰਕਤੀ 26_30_4)
ਚੰਦਮੁਖੀ ਸੂਰਜਮੁਖੀ ਕਵਲੈ ਭਵਰ ਮਿਲਨਿ ਚਉਫੇਰੇ। (ਪੰਨਾ-ਪਾਉੜੀ–ਪੰਕਤੀ 26_30_5)
ਸਿਵ ਸਕਤੀ ਨੋ ਲੰਘਿ ਕੈ ਸਾਧਸੰਗਤਿ ਜਾਇ ਮਿਲਨਿ ਸਵੇਰੇ। (ਪੰਨਾ-ਪਾਉੜੀ–ਪੰਕਤੀ 26_30_6)
ਪੈਰੀ ਪਵਣਾ ਭਲੇ ਭਲੇਰੇ। (ਪੰਨਾ-ਪਾਉੜੀ–ਪੰਕਤੀ 26_30_7)
ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ। (ਪੰਨਾ-ਪਾਉੜੀ–ਪੰਕਤੀ 26_31_1)
ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ। (ਪੰਨਾ-ਪਾਉੜੀ–ਪੰਕਤੀ 26_31_2)
ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ। (ਪੰਨਾ-ਪਾਉੜੀ–ਪੰਕਤੀ 26_31_3)
ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ। (ਪੰਨਾ-ਪਾਉੜੀ–ਪੰਕਤੀ 26_31_4)
ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ। (ਪੰਨਾ-ਪਾਉੜੀ–ਪੰਕਤੀ 26_31_5)
ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ। (ਪੰਨਾ-ਪਾਉੜੀ–ਪੰਕਤੀ 26_31_6)
ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ। (ਪੰਨਾ-ਪਾਉੜੀ–ਪੰਕਤੀ 26_31_7)
ਗੁਰਮੁਖਿ ਸੁਖ ਫਲੁ ਦਾਦਿ ਇਲਾਹੀ। (ਪੰਨਾ-ਪਾਉੜੀ–ਪੰਕਤੀ 26_31_8)
ਜੇ ਕੋ ਆਪੁ ਗਣਾਇ ਕੈ ਪਾਤਿਸਾਹਾਂ ਤੇ ਆਕੀ ਹੋਵੈ। (ਪੰਨਾ-ਪਾਉੜੀ–ਪੰਕਤੀ 26_32_1)
ਹੁਇ ਕਤਲਾਮੁ ਹਰਾਮਖੋਰੁ ਕਾਠੁ ਨ ਖਫਣੁ ਚਿਤਾ ਨ ਟੋਵੈ। (ਪੰਨਾ-ਪਾਉੜੀ–ਪੰਕਤੀ 26_32_2)
ਟਕਸਾਲਹੁ ਬਾਹਰਿ ਘੜੈ ਖੋਟੈਹਾਰਾ ਜਨਮੁ ਵਿਗੋਵੈ। (ਪੰਨਾ-ਪਾਉੜੀ–ਪੰਕਤੀ 26_32_3)
ਲਿਬਾਸੀ ਫੁਰਮਾਣੁ ਲਿਖਿ ਹੋਇ ਨੁਕਸਾਨੀ ਅੰਝੂ ਰੋਵੈ। (ਪੰਨਾ-ਪਾਉੜੀ–ਪੰਕਤੀ 26_32_4)
ਗਿਦੜ ਦੀ ਕਰਿ ਸਾਹਿਬੀ ਬੋਲਿ ਕੁਬੋਲੁ ਨ ਅਬਿਚਲੁ ਹੋਵੈ। (ਪੰਨਾ-ਪਾਉੜੀ–ਪੰਕਤੀ 26_32_5)
ਮੁਹਿ ਕਾਲੈ ਗਦਹਿ ਚੜ੍ਹੈ ਰਾਉ ਪੜੇ ਵੀ ਭਰਿਆ ਧੋਵੈ। (ਪੰਨਾ-ਪਾਉੜੀ–ਪੰਕਤੀ 26_32_6)
ਦੂਜੈ ਭਾਇ ਕੁਥਾਇ ਖਲੋਵੈ। (ਪੰਨਾ-ਪਾਉੜੀ–ਪੰਕਤੀ 26_32_7)
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ। (ਪੰਨਾ-ਪਾਉੜੀ–ਪੰਕਤੀ 26_33_1)
ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 26_33_2)
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ। (ਪੰਨਾ-ਪਾਉੜੀ–ਪੰਕਤੀ 26_33_3)
ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ। (ਪੰਨਾ-ਪਾਉੜੀ–ਪੰਕਤੀ 26_33_4)
ਮੀਣਾ ਹੋਆ ਪਿਰਥੀਆ ਕਰਿ ਕਰਿ ਤੋਂਢਕ ਬਰਲੁ ਚਲਾਇਆ। (ਪੰਨਾ-ਪਾਉੜੀ–ਪੰਕਤੀ 26_33_5)
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਪੁਤਾਂ ਭਉਕਾਇਆ। (ਪੰਨਾ-ਪਾਉੜੀ–ਪੰਕਤੀ 26_33_6)
ਚੰਦਨ ਵਾਸੁ ਨ ਵਾਸ ਬੋਹਾਇਆ। (ਪੰਨਾ-ਪਾਉੜੀ–ਪੰਕਤੀ 26_33_7)
ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ। (ਪੰਨਾ-ਪਾਉੜੀ–ਪੰਕਤੀ 26_34_1)
ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ। (ਪੰਨਾ-ਪਾਉੜੀ–ਪੰਕਤੀ 26_34_2)
ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ। (ਪੰਨਾ-ਪਾਉੜੀ–ਪੰਕਤੀ 26_34_3)
ਗੁਰੁ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ। (ਪੰਨਾ-ਪਾਉੜੀ–ਪੰਕਤੀ 26_34_4)
ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲੁ ਲਾਇਆ। (ਪੰਨਾ-ਪਾਉੜੀ–ਪੰਕਤੀ 26_34_5)
ਹਰਿਗੋਵਿੰਦੁ ਗੁਰੁ ਅਰਜਨਹੁ ਆਦਿ ਪੁਰਖ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 26_34_6)
ਇਕ ਕਵਾਉ ਪਸਾਉ ਕਰਿ ਓਅੰਕਾਰਿ ਕੀਆ ਪਾਸਾਰਾ। (ਪੰਨਾ-ਪਾਉੜੀ–ਪੰਕਤੀ 26_35_1)
ਕੁਦਰਤਿ ਅਤੁਲ ਨ ਤੋਲੀਐ ਤੁਲਿ ਨ ਤੋਲ ਨ ਤੋਲਣਹਾਰਾ। (ਪੰਨਾ-ਪਾਉੜੀ–ਪੰਕਤੀ 26_35_2)
ਸਿਰਿ ਸਿਰਿ ਲੇਖੁ ਅਲੇਖ ਦਾ ਦਾਤਿ ਜੋਤਿ ਵਡਿਆਈ ਕਾਰਾ। (ਪੰਨਾ-ਪਾਉੜੀ–ਪੰਕਤੀ 26_35_3)
ਲੇਖੁ ਅਲਖੁ ਨ ਲਖੀਐ ਮਸੁ ਨ ਲੇਖਣਿ ਲਿਖਣਿਹਾਰਾ। (ਪੰਨਾ-ਪਾਉੜੀ–ਪੰਕਤੀ 26_35_4)
ਰਾਗ ਨਾਦ ਅਨਹਦੁ ਧੁਨੀ ਓਅੰਕਾਰੁ ਨ ਗਾਵਣਹਾਰਾ। (ਪੰਨਾ-ਪਾਉੜੀ–ਪੰਕਤੀ 26_35_5)
ਖਾਣੀ ਬਾਣੀ ਜੀਅ ਜੰਤੁ ਨਾਵ ਥਾਵ ਅਣਗਣਤ ਅਪਾਰਾ। (ਪੰਨਾ-ਪਾਉੜੀ–ਪੰਕਤੀ 26_35_6)
ਇਕੁ ਕਵਾਉ ਅਮਾਉ ਹੈ ਕੇਵਡੁ ਵਡਾ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 26_35_7)
ਸਾਧਸੰਗਤਿ ਸਤਿਗੁਰ ਨਿਰੰਕਾਰਾ। (ਪੰਨਾ-ਪਾਉੜੀ–ਪੰਕਤੀ 26_35_8)
ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ। (ਪੰਨਾ-ਪਾਉੜੀ–ਪੰਕਤੀ 27_1_1)
ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ। (ਪੰਨਾ-ਪਾਉੜੀ–ਪੰਕਤੀ 27_1_2)
ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ। (ਪੰਨਾ-ਪਾਉੜੀ–ਪੰਕਤੀ 27_1_3)
ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ। (ਪੰਨਾ-ਪਾਉੜੀ–ਪੰਕਤੀ 27_1_4)
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ। (ਪੰਨਾ-ਪਾਉੜੀ–ਪੰਕਤੀ 27_1_5)
ਪੀਰ ਮੁਰੀਦਾ ਪਿਰਹੜੀ ਗਾਵਨਿ ਪਰਭਾਤੀ। (ਪੰਨਾ-ਪਾਉੜੀ–ਪੰਕਤੀ 27_1_6)
ਅਮਲੀ ਅਮਲੁ ਨ ਛਡਨੀ ਹੁਇ ਬਹਨਿ ਇਕਠੇ। (ਪੰਨਾ-ਪਾਉੜੀ–ਪੰਕਤੀ 27_2_1)
ਜਿਉ ਜੂਏ ਜੂਆਰੀਆ ਲਗਿ ਦਾਵ ਉਪਠੇ। (ਪੰਨਾ-ਪਾਉੜੀ–ਪੰਕਤੀ 27_2_2)
ਚੋਰੀ ਚੋਰ ਨ ਪਲਰਹਿ ਦੁਖ ਸਹਨਿ ਗਰਠੇ। (ਪੰਨਾ-ਪਾਉੜੀ–ਪੰਕਤੀ 27_2_3)
ਰਹਨਿ ਨ ਗਣਿਕਾ ਵਾੜਿਅਹੁ ਵੇਕਰਮੀ ਲਠੇ। (ਪੰਨਾ-ਪਾਉੜੀ–ਪੰਕਤੀ 27_2_4)
ਪਾਪੀ ਪਾਪੁ ਕਮਾਵਦੇ ਹੋਇ ਫਿਰਦੇ ਨਠੇ। (ਪੰਨਾ-ਪਾਉੜੀ–ਪੰਕਤੀ 27_2_5)
ਪੀਰ ਮੁਰੀਦਾ ਪਿਰਹੜੀ ਸਭ ਪਾਪ ਪਣਠੇ। (ਪੰਨਾ-ਪਾਉੜੀ–ਪੰਕਤੀ 27_2_6)
ਭਵਰੈ ਵਾਸੁ ਵਿਣਾਸੁ ਹੈ ਫਿਰਦਾ ਫੁਲਵਾੜੀ। (ਪੰਨਾ-ਪਾਉੜੀ–ਪੰਕਤੀ 27_3_1)
ਜਲੈ ਪਤੰਗੁ ਨਿਸੰਗੁ ਹੋਇ ਕਰਿ ਅਖਿ ਉਘਾੜੀ। (ਪੰਨਾ-ਪਾਉੜੀ–ਪੰਕਤੀ 27_3_2)
ਮਿਰਗ ਨਾਦਿ ਬਿਸਮਾਦੁ ਹੋਇ ਫਿਰਦਾ ਉਜਾੜੀ। (ਪੰਨਾ-ਪਾਉੜੀ–ਪੰਕਤੀ 27_3_3)
ਕੁੰਡੀ ਫਾਥੇ ਮਛ ਜਿਉ ਰਸਿ ਜੀਭ ਵਿਗਾੜੀ। (ਪੰਨਾ-ਪਾਉੜੀ–ਪੰਕਤੀ 27_3_4)
ਹਾਥਣਿ ਹਾਥੀ ਫਾਹਿਆ ਦੁਖ ਸਹੈ ਦਿਹਾੜੀ। (ਪੰਨਾ-ਪਾਉੜੀ–ਪੰਕਤੀ 27_3_5)
ਪੀਰ ਮੁਰੀਦਾ ਪਿਰਹੜੀ ਲਾਇ ਨਿਜ ਘਰਿ ਤਾੜੀ। (ਪੰਨਾ-ਪਾਉੜੀ–ਪੰਕਤੀ 27_3_6)
ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ। (ਪੰਨਾ-ਪਾਉੜੀ–ਪੰਕਤੀ 27_4_1)
ਚਕਵੀ ਸੂਰਜ ਹੇਤ ਹੈ ਮਿਲਿ ਹੋਨਿ ਸੁਖਾਲੇ। (ਪੰਨਾ-ਪਾਉੜੀ–ਪੰਕਤੀ 27_4_2)
ਨੇਹੁ ਕਵਲ ਜਲ ਜਾਣੀਐ ਖਿੜਿ ਮੁਹ ਵੇਖਾਲੇ। (ਪੰਨਾ-ਪਾਉੜੀ–ਪੰਕਤੀ 27_4_3)
ਮੋਰ ਬਬੀਹੇ ਬੋਲਦੇ ਵੇਖਿ ਬਦਲ ਕਾਲੇ। (ਪੰਨਾ-ਪਾਉੜੀ–ਪੰਕਤੀ 27_4_4)
ਨਾਰਿ ਭਤਾਰ ਪਿਆਰ ਹੈ ਮਾਂ ਪੁਤ ਸਮ੍ਹਾਲੇ। (ਪੰਨਾ-ਪਾਉੜੀ–ਪੰਕਤੀ 27_4_5)
ਪੀਰ ਮੁਰੀਦਾ ਪਿਰਹੜੀ ਓਹੁ ਨਿਬਹੈ ਨਾਲੇ। (ਪੰਨਾ-ਪਾਉੜੀ–ਪੰਕਤੀ 27_4_6)
ਰੂਪੈ ਕਾਮੈ ਦੋਸਤੀ ਜਗ ਅੰਦਰਿ ਜਾਣੀ। (ਪੰਨਾ-ਪਾਉੜੀ–ਪੰਕਤੀ 27_5_1)
ਭੁਖੈ ਸਾਦੈ ਗੰਢੁ ਹੈ ਓਹੁ ਵਿਰਤੀ ਹਾਣੀ। (ਪੰਨਾ-ਪਾਉੜੀ–ਪੰਕਤੀ 27_5_2)
ਘੁਲਿ ਮਿਲਿ ਮਿਚਲਿ ਲਬਿ ਮਾਲਿ ਇਤੁ ਭਰਮਿ ਭੁਲਾਣੀ। (ਪੰਨਾ-ਪਾਉੜੀ–ਪੰਕਤੀ 27_5_3)
ਊਘੈ ਸਉੜਿ ਪਲੰਘ ਜਿਉ ਸਭਿ ਰੈਣਿ ਵਿਹਾਣੀ। (ਪੰਨਾ-ਪਾਉੜੀ–ਪੰਕਤੀ 27_5_4)
ਸੁਹਣੇ ਸਭ ਰੰਗ ਮਾਣੀਅਨਿ ਕਰਿ ਚੋਜ ਵਿਡਾਣੀ। (ਪੰਨਾ-ਪਾਉੜੀ–ਪੰਕਤੀ 27_5_5)
ਪੀਰ ਮੁਰੀਦਾਂ ਪਿਰਹੜੀ ਓਹੁ ਅਕਥ ਕਹਾਣੀ। (ਪੰਨਾ-ਪਾਉੜੀ–ਪੰਕਤੀ 27_5_6)
ਮਾਨ ਸਰੋਵਰ ਹੰਸਲਾ ਖਾਇ ਮਾਣਕ ਮੋਤੀ। (ਪੰਨਾ-ਪਾਉੜੀ–ਪੰਕਤੀ 27_6_1)
ਕੋਇਲ ਅੰਬ ਪਰੀਤਿ ਹੈ ਮਿਲ ਬੋਲ ਸਰੋਤੀ। (ਪੰਨਾ-ਪਾਉੜੀ–ਪੰਕਤੀ 27_6_2)
ਚੰਦਨ ਵਾਸੁ ਵਣਾਸੁਪਤਿ ਹੋਇ ਪਾਸ ਖਲੋਤੀ। (ਪੰਨਾ-ਪਾਉੜੀ–ਪੰਕਤੀ 27_6_3)
ਲੋਹਾ ਪਾਰਸਿ ਭੇਟਿਐ ਹੋਇ ਕੰਚਨ ਜੋਤੀ। (ਪੰਨਾ-ਪਾਉੜੀ–ਪੰਕਤੀ 27_6_4)
ਨਦੀਆ ਨਾਲੇ ਗੰਗ ਮਿਲਿ ਹੋਨਿ ਛੋਤ ਅਛੋਤੀ। (ਪੰਨਾ-ਪਾਉੜੀ–ਪੰਕਤੀ 27_6_5)
ਪੀਰ ਮੁਰੀਦਾਂ ਪਿਰਹੜੀ ਇਹ ਖੇਪ ਸਓਤੀ। (ਪੰਨਾ-ਪਾਉੜੀ–ਪੰਕਤੀ 27_6_6)
ਸਾਹੁਰੁ ਪੀਹਰੁ ਪਖ ਤ੍ਰੈ ਘਰੁ ਨਾਨੇਹਾਲਾ। (ਪੰਨਾ-ਪਾਉੜੀ–ਪੰਕਤੀ 27_7_1)
ਸਹੁਰਾ ਸਸੁ ਵਖਾਣੀਐ ਸਾਲੀ ਤੈ ਸਾਲਾ। (ਪੰਨਾ-ਪਾਉੜੀ–ਪੰਕਤੀ 27_7_2)
ਮਾ ਪਿਉ ਭੈਣਾ ਭਾਇਰਾ ਪਰਵਾਰੁ ਦੁਰਾਲਾ। (ਪੰਨਾ-ਪਾਉੜੀ–ਪੰਕਤੀ 27_7_3)
ਨਾਨਾ ਨਾਨੀ ਮਾਸੀਆ ਮਾਮੇ ਜੰਜਾਲਾ। (ਪੰਨਾ-ਪਾਉੜੀ–ਪੰਕਤੀ 27_7_4)
ਸੁਇਨਾ ਰੁਪਾ ਸੰਜੀਐ ਹੀਰਾ ਪਰਵਾਲਾ। (ਪੰਨਾ-ਪਾਉੜੀ–ਪੰਕਤੀ 27_7_5)
ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਖਾਲਾ। (ਪੰਨਾ-ਪਾਉੜੀ–ਪੰਕਤੀ 27_7_6)
ਵਣਜੁ ਕਰੈ ਵਾਪਾਰੀਆ ਤਿਤੁ ਲਾਹਾ ਤੋਟਾ। (ਪੰਨਾ-ਪਾਉੜੀ–ਪੰਕਤੀ 27_8_1)
ਕਿਰਸਾਣੀ ਕਿਰਸਾਣੁ ਕਰਿ ਹੋਇ ਦੁਬਲਾ ਮੋਟਾ। (ਪੰਨਾ-ਪਾਉੜੀ–ਪੰਕਤੀ 27_8_2)
ਚਾਕਰੁ ਲਗੈ ਚਾਕਰੀ ਰਣਿ ਖਾਂਦਾ ਚੋਟਾਂ। (ਪੰਨਾ-ਪਾਉੜੀ–ਪੰਕਤੀ 27_8_3)
ਰਾਜੁ ਜੋਗੁ ਸੰਸਾਰੁ ਵਿਚਿ ਵਣ ਖੰਡ ਗੜ ਕੋਟਾ। (ਪੰਨਾ-ਪਾਉੜੀ–ਪੰਕਤੀ 27_8_4)
ਅੰਤਿ ਕਾਲਿ ਜਮ ਜਾਲੁ ਪੈ ਪਾਏ ਫਲ ਫੋਟਾ। (ਪੰਨਾ-ਪਾਉੜੀ–ਪੰਕਤੀ 27_8_5)
ਪੀਰ ਮੁਰੀਦਾਂ ਪਿਰਹੜੀ ਹੁਇ ਕਦੇ ਨ ਤੋਟਾ। (ਪੰਨਾ-ਪਾਉੜੀ–ਪੰਕਤੀ 27_8_6)
ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ। (ਪੰਨਾ-ਪਾਉੜੀ–ਪੰਕਤੀ 27_9_1)
ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ। (ਪੰਨਾ-ਪਾਉੜੀ–ਪੰਕਤੀ 27_9_2 )
ਸਾਦੀਂ ਜੀਭ ਨ ਰਜੀਆ ਕਰਿ ਭੋਗ ਬਿਲਾਸੇ। (ਪੰਨਾ-ਪਾਉੜੀ–ਪੰਕਤੀ 27_9_3)
ਨਕ ਨ ਰਜਾ ਵਾਸੁ ਲੈ ਦੁਰਗੰਧ ਸੁਵਾਸੇ। (ਪੰਨਾ-ਪਾਉੜੀ–ਪੰਕਤੀ 27_9_4)
ਰਜਿ ਨ ਕੋਈ ਜੀਵਿਆ ਕੂੜੇ ਭਰਵਾਸੇ। (ਪੰਨਾ-ਪਾਉੜੀ–ਪੰਕਤੀ 27_9_5)
ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ। (ਪੰਨਾ-ਪਾਉੜੀ–ਪੰਕਤੀ 27_9_6)
ਧ੍ਰਿਗੁ ਸਿਰੁ ਜੋ ਗੁਰ ਨ ਨਿਵੈ ਗੁਰ ਲਗੈ ਨ ਚਰਣੀ। (ਪੰਨਾ-ਪਾਉੜੀ–ਪੰਕਤੀ 27_10_1)
ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ। (ਪੰਨਾ-ਪਾਉੜੀ–ਪੰਕਤੀ 27_10_2)
ਧ੍ਰਿਗ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਨ ਧਰਣੀ। (ਪੰਨਾ-ਪਾਉੜੀ–ਪੰਕਤੀ 27_10_3)
ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ। (ਪੰਨਾ-ਪਾਉੜੀ–ਪੰਕਤੀ 27_10_4)
ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ। (ਪੰਨਾ-ਪਾਉੜੀ–ਪੰਕਤੀ 27_10_5)
ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ। (ਪੰਨਾ-ਪਾਉੜੀ–ਪੰਕਤੀ 27_10_6)
ਹੋਰਤੁ ਰੰਗਿ ਨ ਰਚੀਐ ਸਭੁ ਕੂੜੁ ਦਿਸੰਦਾ। (ਪੰਨਾ-ਪਾਉੜੀ–ਪੰਕਤੀ 27_11_1)
ਹੋਰਤੁ ਸਾਦਿ ਨ ਲਗੀਐ ਹੋਇ ਵਿਸੁ ਲਗੰਦਾ। (ਪੰਨਾ-ਪਾਉੜੀ–ਪੰਕਤੀ 27_11_2)
ਹੋਰਤੁ ਰਾਗ ਨ ਰੀਝੀਐ ਸੁਣਿ ਸੁਖ ਨ ਲਹੰਦਾ। (ਪੰਨਾ-ਪਾਉੜੀ–ਪੰਕਤੀ 27_11_3)
ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ। (ਪੰਨਾ-ਪਾਉੜੀ–ਪੰਕਤੀ 27_11_4)
ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ। (ਪੰਨਾ-ਪਾਉੜੀ–ਪੰਕਤੀ 27_11_5)
ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ। (ਪੰਨਾ-ਪਾਉੜੀ–ਪੰਕਤੀ 27_11_6)
ਦੂਜਾ ਮੋਹ ਸੁ ਧ੍ਰੋਹ ਸਭੁ ਓਹੁ ਅੰਤਿ ਵਿਗੋਵੈ। (ਪੰਨਾ-ਪਾਉੜੀ–ਪੰਕਤੀ 27_12_2)
ਦੂਜਾ ਕਰਮੁ ਸੁਭਰਮ ਹੈ ਕਰਿ ਅਵਗੁਣ ਰੋਵੈ। (ਪੰਨਾ-ਪਾਉੜੀ–ਪੰਕਤੀ 27_12_3)
ਦੂਜਾ ਸੰਗੁ ਕੁਢੰਗੁ ਹੈ ਕਿਉ ਭਰਿਆ ਧੋਵੈ। (ਪੰਨਾ-ਪਾਉੜੀ–ਪੰਕਤੀ 27_12_4)
ਦੂਜਾ ਭਾਉ ਕੁਦਾਉ ਹੈ ਹਾਰਿ ਜਨਮੁ ਖਲੋਵੈ। (ਪੰਨਾ-ਪਾਉੜੀ–ਪੰਕਤੀ 27_12_5)
ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ। (ਪੰਨਾ-ਪਾਉੜੀ–ਪੰਕਤੀ 27_12_6)
ਅਮਿਓ ਦਿਸਟਿ ਕਰਿ ਕਛੁ ਵਾਂਗਿ ਭਵਜਲ ਵਿਚਿ ਰਖੈ। (ਪੰਨਾ-ਪਾਉੜੀ–ਪੰਕਤੀ 27_13_1)
ਗਿਆਨ ਅੰਸ ਦੇ ਹੰਸ ਵਾਂਗਿ ਬੁਝਿ ਭਖ ਅਭਖੈ। (ਪੰਨਾ-ਪਾਉੜੀ–ਪੰਕਤੀ 27_13_2)
ਸਿਮਰਣ ਕਰਦੇ ਕੂੰਜ ਵਾਂਗਿ ਉਡਿ ਲਖੈ ਅਲਖੈ। (ਪੰਨਾ-ਪਾਉੜੀ–ਪੰਕਤੀ 27_13_3)
ਮਾਤਾ ਬਾਲਕ ਹੇਤੁ ਕਰਿ ਓਹੁ ਸਾਉ ਨ ਚਖੈ। (ਪੰਨਾ-ਪਾਉੜੀ–ਪੰਕਤੀ 27_13_4)
ਸਤਿਗੁਰ ਪੁਰਖੁ ਦਇਆਲੁ ਹੈ ਗੁਰਸਿਖ ਪਰਖੈ। (ਪੰਨਾ-ਪਾਉੜੀ–ਪੰਕਤੀ 27_13_5)
ਪੀਰ ਮੁਰੀਦਾਂ ਪਿਰਹੜੀ ਲਖ ਮੁਲੀ ਅਨਿ ਕਖੈ। (ਪੰਨਾ-ਪਾਉੜੀ–ਪੰਕਤੀ 27_13_6)
ਦਰਸਨੁ ਦੇਖਿ ਪਤੰਗ ਜਿਉ ਜੋਤੀ ਜੋਤਿ ਸਮਾਵੈ। (ਪੰਨਾ-ਪਾਉੜੀ–ਪੰਕਤੀ 27_14_1)
ਸਬਦ ਸੁਰਤਿ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ। (ਪੰਨਾ-ਪਾਉੜੀ–ਪੰਕਤੀ 27_14_2)
ਸਾਧਸੰਗਤਿ ਵਿਚਿ ਮੀਨੁ ਹੋਇ ਗੁਰਮਤਿ ਸੁਖ ਪਾਵੈ। (ਪੰਨਾ-ਪਾਉੜੀ–ਪੰਕਤੀ 27_14_3)
ਚਰਣ ਕਵਲ ਵਿਚਿ ਭਵਰੁ ਹੋਇ ਸੁਖ ਰੈਣਿ ਵਿਹਾਵੈ। (ਪੰਨਾ-ਪਾਉੜੀ–ਪੰਕਤੀ 27_14_4)
ਗੁਰ ਉਪਦੇਸ ਨ ਵਿਸਰੈ ਬਾਬੀਹਾ ਧਿਆਵੈ। (ਪੰਨਾ-ਪਾਉੜੀ–ਪੰਕਤੀ 27_14_5)
ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ। (ਪੰਨਾ-ਪਾਉੜੀ–ਪੰਕਤੀ 27_14_6)
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ। (ਪੰਨਾ-ਪਾਉੜੀ–ਪੰਕਤੀ 27_15_1)
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ। (ਪੰਨਾ-ਪਾਉੜੀ–ਪੰਕਤੀ 27_15_2)
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ। (ਪੰਨਾ-ਪਾਉੜੀ–ਪੰਕਤੀ 27_15_3)
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ। (ਪੰਨਾ-ਪਾਉੜੀ–ਪੰਕਤੀ 27_15_4)
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ। (ਪੰਨਾ-ਪਾਉੜੀ–ਪੰਕਤੀ 27_15_5)
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ। (ਪੰਨਾ-ਪਾਉੜੀ–ਪੰਕਤੀ 27_15_6)
ਮਾਲੁ ਮੁਲਕੁ ਚਤੁਰੰਗ ਦਲ ਦੁਨੀਆ ਪਾਤਿਸਾਹੀ। (ਪੰਨਾ-ਪਾਉੜੀ–ਪੰਕਤੀ 27_16_1)
ਰਿਧਿ ਸਿਧਿ ਨਿਧਿ ਬਹੁ ਕਰਾਮਾਤਿ ਸਭ ਖਲਕ ਉਮਾਹੀ। (ਪੰਨਾ-ਪਾਉੜੀ–ਪੰਕਤੀ 27_16_2)
ਚਿਰੁ ਜੀਵਣੁ ਬਹੁ ਹੰਢਣਾ ਗੁਣ ਗਿਆਨ ਉਗਾਹੀ। (ਪੰਨਾ-ਪਾਉੜੀ–ਪੰਕਤੀ 27_16_3)
ਹੋਰਸੁ ਕਿਸੈ ਨ ਜਾਣਈ ਚਿਤਿ ਬੇਪਰਵਾਹੀ। (ਪੰਨਾ-ਪਾਉੜੀ–ਪੰਕਤੀ 27_16_4)
ਦਰਗਹ ਢੋਈ ਨ ਲਹੈ ਦੁਬਿਧਾ ਬਦਰਾਹੀ। (ਪੰਨਾ-ਪਾਉੜੀ–ਪੰਕਤੀ 27_16_5)
ਪੀਰ ਮੁਰੀਦਾਂ ਪਿਰਹੜੀ ਪਰਵਾਣੁ ਸੁ ਘਾਹੀ। (ਪੰਨਾ-ਪਾਉੜੀ–ਪੰਕਤੀ 27_16_6)
ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ। (ਪੰਨਾ-ਪਾਉੜੀ–ਪੰਕਤੀ 27_17_1)
ਵਿਣੁ ਗੁਰ ਸਬਦ ਗਿਆਨੁ ਹੈ ਫਿਕਾ ਆਲਾਉ। (ਪੰਨਾ-ਪਾਉੜੀ–ਪੰਕਤੀ 27_17_2)
ਵਿਣੁ ਗੁਰ ਚਰਣਾਂ ਪੂਜਣਾ ਸਭੁ ਕੂੜਾ ਸੁਆਉ। (ਪੰਨਾ-ਪਾਉੜੀ–ਪੰਕਤੀ 27_17_3)
ਵਿਣੁ ਗੁਰ ਬਚਨ ਜੁ ਮੰਨਣਾ ਊਰਾ ਪਰਥਾਉ। (ਪੰਨਾ-ਪਾਉੜੀ–ਪੰਕਤੀ 27_17_4)
ਸਾਧਸੰਗਤਿ ਵਿਣੁ ਸੰਗੁ ਹੈ ਸਭੁ ਕਚਾ ਚਾਉ। (ਪੰਨਾ-ਪਾਉੜੀ–ਪੰਕਤੀ 27_17_5)
ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ ਦਾਉ। (ਪੰਨਾ-ਪਾਉੜੀ–ਪੰਕਤੀ 27_17_6)
ਲਖ ਸਿਆਣਪ ਸੁਰਤਿ ਲਖ ਲਖ ਗੁਣ ਚਤੁਰਾਈ। (ਪੰਨਾ-ਪਾਉੜੀ–ਪੰਕਤੀ 27_18_1)
ਲਖ ਮਤਿ ਬੁਧਿ ਸੁਧਿ ਗਿਆਨ ਧਿਆਨ ਲਖ ਪਤਿ ਵਡਿਆਈ। (ਪੰਨਾ-ਪਾਉੜੀ–ਪੰਕਤੀ 27_18_2)
ਲਖ ਜਪ ਤਪ ਲਖ ਸੰਜਮਾਂ ਲਖ ਤੀਰਥ ਨ੍ਹਾਈ। (ਪੰਨਾ-ਪਾਉੜੀ–ਪੰਕਤੀ 27_18_3)
ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜ੍ਹਾਈ। (ਪੰਨਾ-ਪਾਉੜੀ–ਪੰਕਤੀ 27_18_4)
ਆਪੁ ਗਣਾਇ ਵਿਗੁਚਣਾ ਓਹੁ ਥਾਇ ਨ ਪਾਈ। (ਪੰਨਾ-ਪਾਉੜੀ–ਪੰਕਤੀ 27_18_5)
ਪੀਰ ਮੁਰੀਦਾਂ ਪਿਰਹੜੀ ਹੋਇ ਆਪੁ ਗਵਾਈ। (ਪੰਨਾ-ਪਾਉੜੀ–ਪੰਕਤੀ 27_18_6)
ਪੈਰੀ ਪੈ ਪਾ ਖਾਕ ਹੋਇ ਛਡਿ ਮਣੀ ਮਨੂਰੀ। (ਪੰਨਾ-ਪਾਉੜੀ–ਪੰਕਤੀ 27_19_1)
ਪਾਣੀ ਪਖਾ ਪੀਹਣਾ ਨਿਤ ਕਰੈ ਮਜੂਰੀ। (ਪੰਨਾ-ਪਾਉੜੀ–ਪੰਕਤੀ 27_19_2)
ਤ੍ਰਪੜ ਝਾੜਿ ਵਿਛਾਇਂਦਾ ਚੁਲਿ ਝੋਕਿ ਨ ਝੂਰੀ। (ਪੰਨਾ-ਪਾਉੜੀ–ਪੰਕਤੀ 27_19_3)
ਮੁਰਦੇ ਵਾਂਗਿ ਮੁਰੀਦੁ ਹੋਇ ਕਰਿ ਸਿਦਕ ਸਬੂਰੀ। (ਪੰਨਾ-ਪਾਉੜੀ–ਪੰਕਤੀ 27_19_4)
ਚੰਦਨੁ ਹੋਵੈ ਸਿੰਮਲਹੁ ਫਲੁ ਵਾਸੁ ਹਜੂਰੀ। (ਪੰਨਾ-ਪਾਉੜੀ–ਪੰਕਤੀ 27_19_5)
ਪੀਰ ਮੁਰੀਦਾਂ ਪਿਰਹੜੀ ਗੁਰਮੁਖਿ ਮਤਿ ਪੂਰੀ। (ਪੰਨਾ-ਪਾਉੜੀ–ਪੰਕਤੀ 27_19_6)
ਗੁਰ ਸੇਵਾ ਦਾ ਫਲੁ ਘਣਾ ਕਿਨਿ ਕੀਮਤਿ ਹੋਈ। (ਪੰਨਾ-ਪਾਉੜੀ–ਪੰਕਤੀ 27_20_1)
ਰੰਗੁ ਸੁਰੰਗੁ ਅਚਰਜੁ ਹੈ ਵੇਖਾਲੇ ਸੋਈ। (ਪੰਨਾ-ਪਾਉੜੀ–ਪੰਕਤੀ 27_20_2)
ਸਾਦੁ ਵਡਾ ਵਿਸਮਾਦੁ ਹੈ ਰਸੁ ਗੁੰਗੇ ਗੋਈ। (ਪੰਨਾ-ਪਾਉੜੀ–ਪੰਕਤੀ 27_20_3)
ਉਤਭੁਜ ਵਾਸੁ ਨਿਵਾਸੁ ਹੈ ਕਰਿ ਚਲਤੁ ਸਮੋਈ। (ਪੰਨਾ-ਪਾਉੜੀ–ਪੰਕਤੀ 27_20_4)
ਤੋਲੁ ਅਤੋਲੁ ਅਮੋਲੁ ਹੈ ਜਰੈ ਅਜਰੁ ਕੋਈ। (ਪੰਨਾ-ਪਾਉੜੀ–ਪੰਕਤੀ 27_20_5)
ਪੀਰ ਮੁਰੀਦਾਂ ਪਿਰਹੜੀ ਜਾਣੈ ਜਾਣੋਈ। (ਪੰਨਾ-ਪਾਉੜੀ–ਪੰਕਤੀ 27_20_6)
ਚੰਨਣੁ ਹੋਵੈ ਚੰਨਣਹੁ ਕੋ ਚਲਿਤੁ ਨ ਜਾਣੈ। (ਪੰਨਾ-ਪਾਉੜੀ–ਪੰਕਤੀ 27_21_1)
ਦੀਵਾ ਬਲਦਾ ਦੀਵਿਅਹੁਂ ਸਮਸਰਿ ਪਰਵਾਣੈ। (ਪੰਨਾ-ਪਾਉੜੀ–ਪੰਕਤੀ 27_21_2)
ਪਾਣੀ ਰਲਦਾ ਪਾਣੀਐ ਤਿਸੁ ਕੋ ਨ ਸਿਞਾਣੈ। (ਪੰਨਾ-ਪਾਉੜੀ–ਪੰਕਤੀ 27_21_3)
ਭ੍ਰਿੰਗੀ ਹੋਵੈ ਕੀੜਿਅਹੁ ਕਿਵ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 27_21_4)
ਸਪੁ ਛੁਡੰਦਾ ਕੁੰਜ ਨੋ ਕਰਿ ਚੋਜ ਵਿਡਾਣੈ। (ਪੰਨਾ-ਪਾਉੜੀ–ਪੰਕਤੀ 27_21_5)
ਪੀਰ ਮੁਰੀਦਾਂ ਪਿਰਹੜੀ ਹੈਰਾਣੁ ਹੈਰਾਣੈ। (ਪੰਨਾ-ਪਾਉੜੀ–ਪੰਕਤੀ 27_21_6)
ਫੁਲੀ ਵਾਸੁ ਨਿਵਾਸੁ ਹੈ ਕਿਤੁ ਜੁਗਤਿ ਸਮਾਣੀ। (ਪੰਨਾ-ਪਾਉੜੀ–ਪੰਕਤੀ 27_22_1)
ਫੁਲਾਂ ਅੰਦਰਿ ਜਿਉ ਸਾਦੁ ਬਹੁ ਸਿੰਜੇ ਇਕ ਪਾਣੀ। (ਪੰਨਾ-ਪਾਉੜੀ–ਪੰਕਤੀ 27_22_2)
ਘਿਉ ਦੁਧੁ ਵਿਚਿ ਵਖਾਣੀਐ ਕੋ ਮਰਮੁ ਨ ਜਾਣੀ। (ਪੰਨਾ-ਪਾਉੜੀ–ਪੰਕਤੀ 27_22_3)
ਜਿਉ ਬੈਸੰਤਰੁ ਕਾਠ ਵਿਚਿ ਓਹੁ ਅਲਖ ਵਿਡਾਣੀ। (ਪੰਨਾ-ਪਾਉੜੀ–ਪੰਕਤੀ 27_22_4)
ਗੁਰਮੁਖਿ ਸੰਜਮਿ ਨਿਕਲੈ ਪਰਗਟੁ ਪਰਵਾਣੀ। (ਪੰਨਾ-ਪਾਉੜੀ–ਪੰਕਤੀ 27_22_5)
ਪੀਰ ਮੁਰੀਦਾਂ ਪਿਰਹੜੀ ਸੰਗਤਿ ਗੁਰਬਾਣੀ। (ਪੰਨਾ-ਪਾਉੜੀ–ਪੰਕਤੀ 27_22_6)
ਦੀਪਕ ਜਲੈ ਪਤੰਗ ਵੰਸੁ ਫਿਰਿ ਦੇਖ ਨ ਹਟੈ। (ਪੰਨਾ-ਪਾਉੜੀ–ਪੰਕਤੀ 27_23_1)
ਜਲ ਵਿਚਹੁ ਫੜਿ ਕਢੀਐ ਮਛ ਨੇਹੁ ਨ ਘਟੈ। (ਪੰਨਾ-ਪਾਉੜੀ–ਪੰਕਤੀ 27_23_2)
ਘੰਡਾ ਹੇੜੈ ਮਿਰਗ ਜਿਉ ਸੁਣਿ ਨਾਦ ਪਲਟੈ। (ਪੰਨਾ-ਪਾਉੜੀ–ਪੰਕਤੀ 27_23_3)
ਭਵਰੈ ਵਾਸੁ ਵਿਣਾਸੁ ਹੈ ਫੜਿ ਕਵਲੁ ਸੰਘਟੈ। (ਪੰਨਾ-ਪਾਉੜੀ–ਪੰਕਤੀ 27_23_4)
ਗੁਰਮੁਖਿ ਸੁਖ ਫਲੁ ਪਿਰਮ ਰਸੁ ਬਹੁ ਬੰਧਨ ਕਟੈ। (ਪੰਨਾ-ਪਾਉੜੀ–ਪੰਕਤੀ 27_23_5)
ਧੰਨੁ ਧੰਨੁ ਗੁਰਸਿੱਖ ਵੰਸੁ ਹੈ ਧੰਨੁ ਗੁਰਮਤਿ ਨਿਧਿ ਖਟੈ। (ਪੰਨਾ-ਪਾਉੜੀ–ਪੰਕਤੀ 27_23_6)
ਵਾਲਹੁ ਨਿਕੀ ਆਖੀਐ ਖੰਡੇ ਧਾਰਹੁ ਸੁਣੀਐ ਤਿਖੀ। (ਪੰਨਾ-ਪਾਉੜੀ–ਪੰਕਤੀ 28_1_1)
ਗੁਰਮੁਖਿ ਪੰਥੁ ਵਖਾਣੀਐ ਅਪੜਿ ਨ ਸਕੈ ਇਕਤੁ ਵਿਖੀ। (ਪੰਨਾ-ਪਾਉੜੀ–ਪੰਕਤੀ 28_1_3)
ਸਿਲ ਆਲੂਣੀ ਚਟਣੀ ਤੁਲਿ ਨ ਲਖ ਅਮਿਅ ਰਸ ਇਖੀ। (ਪੰਨਾ-ਪਾਉੜੀ–ਪੰਕਤੀ 28_1_4)
ਗੁਰਮੁਖਿ ਸੁਖ ਫਲੁ ਪਾਇਆ ਭਾਇ ਭਗਤਿ ਵਿਰਲੀ ਜੁ ਬਿਰਖੀ। (ਪੰਨਾ-ਪਾਉੜੀ–ਪੰਕਤੀ 28_1_5)
ਸਤਿਗੁਰ ਤੁਠੈ ਪਾਈਐ ਸਾਧਸੰਗਤਿ ਗੁਰਮਤਿ ਗੁਰਸਿਖੀ। (ਪੰਨਾ-ਪਾਉੜੀ–ਪੰਕਤੀ 28_1_6)
ਚਾਰਿ ਪਦਾਰਥ ਭਿਖਕ ਭਿਖੀ। (ਪੰਨਾ-ਪਾਉੜੀ–ਪੰਕਤੀ 28_1_7)
ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਨ ਗੁਰਸਿਖੁ ਮੰਗੈ। (ਪੰਨਾ-ਪਾਉੜੀ–ਪੰਕਤੀ 28_2_1)
ਅਠ ਸਿਧੀ ਨਿਧੀ ਨਵੈ ਰਿਧਿ ਨ ਗੁਰੁ ਸਿਖੁ ਢਾਕੈ ਟੰਗੈ। (ਪੰਨਾ-ਪਾਉੜੀ–ਪੰਕਤੀ 28_2_2)
ਕਾਮਧੇਣੁ ਲਖ ਲਖਮੀ ਪਹੁੰਚ ਨ ਹੰਘੈ ਢੰਗਿ ਸੁਢੰਗੈ। (ਪੰਨਾ-ਪਾਉੜੀ–ਪੰਕਤੀ 28_2_3)
ਲਖ ਪਾਰਸ ਲਖ ਪਾਰਿਜਾਤ ਹਥਿ ਨ ਛੁਹਦਾ ਫਲ ਨ ਅਭੰਗੈ। (ਪੰਨਾ-ਪਾਉੜੀ–ਪੰਕਤੀ 28_2_4)
ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ। (ਪੰਨਾ-ਪਾਉੜੀ–ਪੰਕਤੀ 28_2_5)
ਪੀਰ ਮੁਰੀਦੀ ਗਾਖੜੀ ਇਕਸ ਅੰਗਿ ਨ ਅੰਗਣਿ ਅੰਗੈ। (ਪੰਨਾ-ਪਾਉੜੀ–ਪੰਕਤੀ 28_2_6)
ਗੁਰਸਿਖੁ ਦੂਜੇ ਭਾਵਹੁ ਸੰਗੈ। (ਪੰਨਾ-ਪਾਉੜੀ–ਪੰਕਤੀ 28_2_7)
ਗੁਰ ਸਿਖੀ ਦਾ ਸਿਖਣਾ ਨਾਦੁ ਨ ਵੇਦ ਨ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 28_3_1)
ਗੁਰ ਸਿਖੀ ਦਾ ਲਿਖਣਾ ਲਖ ਨ ਚਿਤ੍ਰ ਗੁਪਤਿ ਲਿਖਿ ਜਾਣੈ। (ਪੰਨਾ-ਪਾਉੜੀ–ਪੰਕਤੀ 28_3_2)
ਗੁਰ ਸਿਖੀ ਦਾ ਸਿਮਰਣੋਂ ਸੇਖ ਅਸੰਖ ਨ ਰੇਖ ਸਿਞਾਣੈ। (ਪੰਨਾ-ਪਾਉੜੀ–ਪੰਕਤੀ 28_3_3)
ਗੁਰ ਸਿਖੀ ਦਾ ਵਰਤਮਾਨੁ ਵੀਹ ਇਕੀਹ ਉਲੰਘਿ ਪਛਾਣੈ। (ਪੰਨਾ-ਪਾਉੜੀ–ਪੰਕਤੀ 28_3_4)
ਗੁਰ ਸਿਖੀ ਦਾ ਬੁਝਣਾ ਗਿਆਨ ਧਿਆਨ ਅੰਦਰਿ ਕਿਵ ਆਣੈ। (ਪੰਨਾ-ਪਾਉੜੀ–ਪੰਕਤੀ 28_3_5)
ਗੁਰ ਪਰਸਾਦੀ ਸਾਧਸੰਗਿ ਸਬਦ ਸੁਰਤਿ ਹੋਇ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 28_3_6)
ਭਾਇ ਭਗਤਿ ਵਿਰਲਾ ਰੰਗੁ ਮਾਣੈ। (ਪੰਨਾ-ਪਾਉੜੀ–ਪੰਕਤੀ 28_3_7)
ਗੁਰ ਸਿਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ। (ਪੰਨਾ-ਪਾਉੜੀ–ਪੰਕਤੀ 28_4_1)
ਦਸ ਅਵਤਾਰ ਨ ਸਿਖਿਆ ਗੀਤਾ ਗੋਸਟਿ ਅਲਖ ਅਭੇਵਾ। (ਪੰਨਾ-ਪਾਉੜੀ–ਪੰਕਤੀ 28_4_2)
ਵੇਦ ਨ ਜਾਣਨ ਭੇਦ ਕਿਹੁ ਲਿਖਿ ਪੜਿ ਸੁਣਿ ਸਣੁ ਦੇਵੀ ਦੇਵਾ। (ਪੰਨਾ-ਪਾਉੜੀ–ਪੰਕਤੀ 28_4_3)
ਸਿਧ ਨਾਥ ਨ ਸਮਾਧਿ ਵਿਚਿ ਤੰਤ ਨ ਮੰਤ ਲੰਘਾਇਨਿ ਖੇਵਾ। (ਪੰਨਾ-ਪਾਉੜੀ–ਪੰਕਤੀ 28_4_4)
ਲਖ ਭਗਤਿ ਜਗਤ ਵਿਚਿ ਲਿਖਿ ਨ ਗਏ ਗੁਰੁ ਸਿਖੀ ਟੇਵਾ। (ਪੰਨਾ-ਪਾਉੜੀ–ਪੰਕਤੀ 28_4_5)
ਸਿਲਾ ਅਲੂਣੀ ਚਟਣੀ ਸਾਦਿ ਨ ਪੁਜੈ ਲਖ ਲਖ ਮੇਵਾ। (ਪੰਨਾ-ਪਾਉੜੀ–ਪੰਕਤੀ 28_4_6)
ਸਾਧਸੰਗਤਿ ਗੁਰ ਸਬਦ ਸਮੇਵਾ। (ਪੰਨਾ-ਪਾਉੜੀ–ਪੰਕਤੀ 28_4_7)
ਗੁਰ ਸਿਖੀ ਦਾ ਸਿਖਣਾ ਸਬਦਿ ਸੁਰਤਿ ਸਤਿਸੰਗਤਿ ਸਿਖੈ। (ਪੰਨਾ-ਪਾਉੜੀ–ਪੰਕਤੀ 28_5_1)
ਗੁਰ ਸਿਖੀ ਦਾ ਲਿਖਣਾ ਗੁਰਬਾਣੀ ਸੁਣਿ ਸਮਝੈ ਲਿਖੈ। (ਪੰਨਾ-ਪਾਉੜੀ–ਪੰਕਤੀ 28_5_2)
ਗੁਰ ਸਿਖੀ ਦਾ ਸਿਮਰਣੋ ਸਤਿਗੁਰੁ ਮੰਤੁ ਕੋਲੂ ਰਸੁ ਇਖੈ। (ਪੰਨਾ-ਪਾਉੜੀ–ਪੰਕਤੀ 28_5_3)
ਗੁਰ ਸਿਖੀ ਦਾ ਵਰਤਮਾਨੁ ਚੰਦਨ ਵਾਸੁ ਨਿਵਾਸੁ ਬਿਰਿਖੈ। (ਪੰਨਾ-ਪਾਉੜੀ–ਪੰਕਤੀ 28_5_4)
ਗੁਰ ਸਿਖੀ ਦਾ ਬੁਝਣਾ ਬੁਝਿ ਅਬੁਝਿ ਹੋਵੈ ਲੈ ਭਿਖੈ। (ਪੰਨਾ-ਪਾਉੜੀ–ਪੰਕਤੀ 28_5_5)
ਸਾਧਸੰਗਤਿ ਗੁਰ ਸਬਦੁ ਸੁਣਿ ਨਾਮੁ ਦਾਨੁ ਇਸਨਾਨੁ ਸਰਿਖੈ। (ਪੰਨਾ-ਪਾਉੜੀ–ਪੰਕਤੀ 28_5_6)
ਵਰਤਮਾਨੁ ਲੰਘਿ ਭੂਤ ਭਵਿਖੈ। (ਪੰਨਾ-ਪਾਉੜੀ–ਪੰਕਤੀ 28_5_7)
ਗੁਰ ਸਿਖੀ ਦਾ ਬੋਲਣਾ ਹੁਇ ਮਿਠ ਬੋਲਾ ਲਿਖੈ ਨ ਲੇਖੈ। (ਪੰਨਾ-ਪਾਉੜੀ–ਪੰਕਤੀ 28_6_1)
ਗੁਰ ਸਿਖੀ ਦਾ ਚਲਣਾ ਚਲੈ ਭੈ ਵਿਚਿ ਲੀਤੇ ਭੇਖੈ। (ਪੰਨਾ-ਪਾਉੜੀ–ਪੰਕਤੀ 28_6_2)
ਗੁਰ ਸਿਖੀ ਦਾ ਰਾਹੁ ਏਹੁ ਗੁਰਮੁਖਿ ਚਾਲ ਚਲੈ ਸੋ ਦੇਖੈ। (ਪੰਨਾ-ਪਾਉੜੀ–ਪੰਕਤੀ 28_6_3)
ਘਾਲਿ ਖਾਇ ਸੇਵਾ ਕਰੈ ਗੁਰ ਉਪਦੇਸੁ ਅਵੇਸੁ ਵਿਸੇਖੈ। (ਪੰਨਾ-ਪਾਉੜੀ–ਪੰਕਤੀ 28_6_4)
ਆਪੁ ਗਣਾਇ ਨ ਅਪੜੈ ਆਪੁ ਗਵਾਏ ਰੂਪ ਨ ਰੇਖੈ। (ਪੰਨਾ-ਪਾਉੜੀ–ਪੰਕਤੀ 28_6_5)
ਮੁਰਦੇ ਵਾਂਗੁ ਮੁਰੀਦ ਹੋਇ ਗੁਰ ਗੋਰੀ ਵੜਿ ਅਲਖ ਅਲੇਖੈ। (ਪੰਨਾ-ਪਾਉੜੀ–ਪੰਕਤੀ 28_6_6)
ਅੰਤੁ ਨ ਮੰਤੁ ਨ ਸੇਖ ਸਰੇਖੈ। (ਪੰਨਾ-ਪਾਉੜੀ–ਪੰਕਤੀ 28_6_7)
ਗੁਰ ਸਿਖੀ ਦਾ ਸਿਖਣਾ ਗੁਰੁ ਸਿਖ ਸਿਖਣ ਬਜਰੁ ਭਾਰਾ। (ਪੰਨਾ-ਪਾਉੜੀ–ਪੰਕਤੀ 28_7_1)
ਗੁਰ ਸਿਖੀ ਦਾ ਲਿਖਣਾ ਲੇਖੁ ਅਲੇਖੁ ਨ ਲਿਖਣਹਾਰਾ। (ਪੰਨਾ-ਪਾਉੜੀ–ਪੰਕਤੀ 28_7_2)
ਗੁਰ ਸਿਖੀ ਦਾ ਤੋਲਣਾ ਤੁਲਿ ਨ ਤੋਲਿ ਤੁਲੈ ਤੁਲਧਾਰਾ। (ਪੰਨਾ-ਪਾਉੜੀ–ਪੰਕਤੀ 28_7_3)
ਗੁਰ ਸਿਖੀ ਦਾ ਦੇਖਣਾ ਗੁਰਮੁਖਿ ਸਾਧਸੰਗਤਿ ਗੁਰਦੁਆਰਾ। (ਪੰਨਾ-ਪਾਉੜੀ–ਪੰਕਤੀ 28_7_4)
ਗੁਰ ਸਿਖੀ ਦਾ ਚਖਣਾ ਸਾਧਸੰਗਤਿ ਗੁਰੁ ਸਬਦੁ ਵੀਚਾਰਾ। (ਪੰਨਾ-ਪਾਉੜੀ–ਪੰਕਤੀ 28_7_5)
ਗੁਰ ਸਿਖੀ ਦਾ ਸਮਝਣਾ ਜੋਤੀ ਜੋਤਿ ਜਗਾਵਣਹਾਰਾ। (ਪੰਨਾ-ਪਾਉੜੀ–ਪੰਕਤੀ 28_7_6)
ਗੁਰਮੁਖਿ ਸੁਖ ਫਲੁ ਪਿਰਮੁ ਪਿਆਰਾ। (ਪੰਨਾ-ਪਾਉੜੀ–ਪੰਕਤੀ 28_7_7)
ਗੁਰ ਸਿਖੀ ਦਾ ਰੂਪ ਦੇਖਿ ਇਕਸ ਬਾਝੁ ਨ ਹੋਰਸੁ ਦੇਖੈ। (ਪੰਨਾ-ਪਾਉੜੀ–ਪੰਕਤੀ 28_8_1)
ਗੁਰ ਸਿਖੀ ਦਾ ਚਖਣਾ ਲਖ ਅੰਮ੍ਰਿਤ ਫਲ ਫਿਕੈ ਲੇਖੈ। (ਪੰਨਾ-ਪਾਉੜੀ–ਪੰਕਤੀ 28_8_2)
ਗੁਰ ਸਿਖੀ ਦਾ ਨਾਦੁ ਸੁਣਿ ਲਖ ਅਨਹਦ ਵਿਸਮਾਦ ਅਲੇਖੈ। (ਪੰਨਾ-ਪਾਉੜੀ–ਪੰਕਤੀ 28_8_3)
ਗੁਰ ਸਿਖੀ ਦਾ ਪਰਸਣਾ ਠੰਢਾ ਤਤਾ ਭੇਖ ਅਭੇਖੈ। (ਪੰਨਾ-ਪਾਉੜੀ–ਪੰਕਤੀ 28_8_4)
ਗੁਰ ਸਿਖੀ ਦੀ ਵਾਸੁ ਲੈ ਹੁਇ ਦੁਰਗੰਧ ਸੁਗੰਧ ਸਰੇਖੈ। (ਪੰਨਾ-ਪਾਉੜੀ–ਪੰਕਤੀ 28_8_5)
ਗੁਰ ਸਿਖੀ ਮਰ ਜੀਵਣਾ ਭਾਇ ਭਗਤਿ ਭੈ ਨਿਮਖ ਨਮੇਖੈ। (ਪੰਨਾ-ਪਾਉੜੀ–ਪੰਕਤੀ 28_8_6)
ਅਲਪਿ ਰਹੈ ਗੁਰ ਸਬਦਿ ਵਿਸੇਖੈ। (ਪੰਨਾ-ਪਾਉੜੀ–ਪੰਕਤੀ 28_8_7)
ਗੁਰਮੁਖਿ ਸਚਾ ਪੰਥੁ ਹੈ ਸਿਖੁ ਸਹਜ ਘਰਿ ਜਾਏ ਖਲੋਵੈ। (ਪੰਨਾ-ਪਾਉੜੀ–ਪੰਕਤੀ 28_9_1)
ਗੁਰਮੁਖਿ ਸਚੁ ਰਹਰਾਸਿ ਹੈ ਪੈਰੀਂ ਪੈ ਪਾ ਖਾਕੁ ਜੁ ਹੋਵੈ। (ਪੰਨਾ-ਪਾਉੜੀ–ਪੰਕਤੀ 28_9_2)
ਗੁਰ ਸਿਖੀ ਦਾ ਨਾਵਣਾ ਗੁਰਮਤਿ ਲੈ ਦੁਰਮਤਿ ਮਲੁ ਧੋਵੈ। (ਪੰਨਾ-ਪਾਉੜੀ–ਪੰਕਤੀ 28_9_3)
ਗੁਰ ਸਿਖੀ ਦਾ ਪੂਜਣਾ ਗੁਰਸਿਖ ਪੂਜ ਪਿਰਮ ਰਸੁ ਭੋਵੈ। (ਪੰਨਾ-ਪਾਉੜੀ–ਪੰਕਤੀ 28_9_4)
ਗੁਰ ਸਿਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਵੈ। (ਪੰਨਾ-ਪਾਉੜੀ–ਪੰਕਤੀ 28_9_5)
ਗੁਰ ਸਿਖੀ ਦਾ ਜੀਵਣਾ ਜੀਂਵਦਿਆਂ ਮਰਿ ਹਉਮੈ ਖੋਵੈ। (ਪੰਨਾ-ਪਾਉੜੀ–ਪੰਕਤੀ 28_9_6)
ਸਾਧਸੰਗਤਿ ਗੁਰੁ ਸਬਦ ਵਿਲੋਵੈ। (ਪੰਨਾ-ਪਾਉੜੀ–ਪੰਕਤੀ 28_9_7)
ਗੁਰਮੁਖਿ ਸੁਖ ਫਲੁ ਖਾਵਣਾ ਦੁਖੁ ਸੁਖੁ ਸਮਕਰਿ ਅਉਚਰ ਚਰਣਾ। (ਪੰਨਾ-ਪਾਉੜੀ–ਪੰਕਤੀ 28_10_1)
ਗੁਰ ਸਿਖੀ ਦਾ ਗਾਵਣਾ ਅੰਮ੍ਰਿਤ ਬਾਣੀ ਨਿਝਰੁ ਝਰਣਾ। (ਪੰਨਾ-ਪਾਉੜੀ–ਪੰਕਤੀ 28_10_2)
ਗੁਰ ਸਿਖੀ ਧੀਰਜੁ ਧਰਮੁ ਪਿਰਮ ਪਿਆਲਾ ਅਜਰੁ ਜਰਣਾ। (ਪੰਨਾ-ਪਾਉੜੀ–ਪੰਕਤੀ 28_10_3)
ਗੁਰ ਸਿਖੀ ਦਾ ਸੰਜਮੋ ਡਰਿ ਨਿਡਰੁ ਨਿਡਰ ਮੁਚ ਡਰਣਾ। (ਪੰਨਾ-ਪਾਉੜੀ–ਪੰਕਤੀ 28_10_4)
ਗੁਰ ਸਿਖੀ ਮਿਲਿ ਸਾਧਸੰਗਿ ਸਬਦ ਸੁਰਤਿ ਜਗੁ ਦੁਤਰੁ ਤਰਣਾ। (ਪੰਨਾ-ਪਾਉੜੀ–ਪੰਕਤੀ 28_10_5)
ਗੁਰ ਕਿਰਪਾ ਗੁਰੁ ਸਿਖੁ ਗੁਰੁ ਸਰਣਾ। (ਪੰਨਾ-ਪਾਉੜੀ–ਪੰਕਤੀ 28_10_7)
ਵਾਸਿ ਸੁਵਾਸੁ ਨਿਵਾਸੁ ਕਰਿ ਸਿੰਮਲਿ ਗੁਰਮੁਖਿ ਸੁਖ ਫਲ ਲਾਏ। (ਪੰਨਾ-ਪਾਉੜੀ–ਪੰਕਤੀ 28_11_1)
ਪਾਰਸ ਹੋਇ ਮਨੂਰੁ ਮਲੁ ਕਾਗਹੁ ਪਰਮ ਹੰਸੁ ਕਰਵਾਏ। (ਪੰਨਾ-ਪਾਉੜੀ–ਪੰਕਤੀ 28_11_2)
ਪਸੂ ਪਰੇਤਹੁ ਦੇਵ ਕਰਿ ਸਤਿਗੁਰ ਦੇਵ ਸੇਵ ਭੈ ਪਾਏ। (ਪੰਨਾ-ਪਾਉੜੀ–ਪੰਕਤੀ 28_11_3)
ਸਭ ਨਿਧਾਨ ਰਖਿ ਸੰਖ ਵਿਚਿ ਹਰਿ ਜੀ ਲੈ ਲੈ ਹਥਿ ਵਜਾਏ। (ਪੰਨਾ-ਪਾਉੜੀ–ਪੰਕਤੀ 28_11_4)
ਪਤਿਤ ਉਧਾਰਣੁ ਆਖੀਐ ਭਗਤਿ ਵਛਲ ਹੋਇ ਆਪੁ ਛਲਾਏ। (ਪੰਨਾ-ਪਾਉੜੀ–ਪੰਕਤੀ 28_11_5)
ਗੁਣ ਕੀਤੇ ਗੁਣ ਕਰੇ ਜਗ ਅਵਗੁਣ ਕੀਤੇ ਗੁਣ ਗੁਰ ਭਾਏ। (ਪੰਨਾ-ਪਾਉੜੀ–ਪੰਕਤੀ 28_11_6)
ਪਰਉਪਕਾਰੀ ਜਗ ਵਿਚਿ ਆਏ। (ਪੰਨਾ-ਪਾਉੜੀ–ਪੰਕਤੀ 28_11_7)
ਫਲ ਦੇ ਵਟ ਵਗਾਇਆਂ ਤਛਣਹਾਰੇ ਤਾਰਿ ਤਰੰਦਾ। (ਪੰਨਾ-ਪਾਉੜੀ–ਪੰਕਤੀ 28_12_1)
ਤਛੇ ਪੁਤ ਨ ਡੋਬਈ ਪੁਤ ਵੈਰੁ ਜਲ ਜੀ ਨ ਧਰੰਦਾ। (ਪੰਨਾ-ਪਾਉੜੀ–ਪੰਕਤੀ 28_12_2)
ਵਰਸੈ ਹੋਇ ਸਹੰਸ ਧਾਰ ਮਿਲਿ ਗਿਲ ਜਲੁ ਨੀਵਾਣਿ ਚਲੰਦਾ। (ਪੰਨਾ-ਪਾਉੜੀ–ਪੰਕਤੀ 28_12_3)
ਡੋਬੈ ਡਬੈ ਅਗਰ ਨੋ ਆਪੁ ਛਡਿ ਪੁਤ ਪੈਜ ਰਖੰਦਾ। (ਪੰਨਾ-ਪਾਉੜੀ–ਪੰਕਤੀ 28_12_4)
ਤਰਿ ਡੁਬੈ ਡੁਬਾ ਤਰੈ ਜਿਣਿ ਹਾਰੈ ਹਾਰੈ ਸੁ ਜਿਣੰਦਾ। (ਪੰਨਾ-ਪਾਉੜੀ–ਪੰਕਤੀ 28_12_5)
ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸੁ ਨਿਵੰਦਾ। (ਪੰਨਾ-ਪਾਉੜੀ–ਪੰਕਤੀ 28_12_6)
ਆਪਹੁ ਕਿਸੈ ਨ ਜਾਣੈ ਮੰਦਾ। (ਪੰਨਾ-ਪਾਉੜੀ–ਪੰਕਤੀ 28_12_7)
ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ। (ਪੰਨਾ-ਪਾਉੜੀ–ਪੰਕਤੀ 28_13_1)
ਪਾਣੀ ਚਲੈ ਨੀਵਾਣ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ। (ਪੰਨਾ-ਪਾਉੜੀ–ਪੰਕਤੀ 28_13_2)
ਬਹੁ ਰੰਗੀ ਇਕ ਰੰਗੁ ਹੈ ਸਭਨਾਂ ਅੰਦਰਿ ਇਕੋ ਜਾਣੀ। (ਪੰਨਾ-ਪਾਉੜੀ–ਪੰਕਤੀ 28_13_3)
ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ। (ਪੰਨਾ-ਪਾਉੜੀ–ਪੰਕਤੀ 28_13_4)
ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ। (ਪੰਨਾ-ਪਾਉੜੀ–ਪੰਕਤੀ 28_13_5)
ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ। (ਪੰਨਾ-ਪਾਉੜੀ–ਪੰਕਤੀ 28_13_6)
ਗੁਰੁ ਸਿਖੀ ਦੀ ਏਹੁ ਨੀਸਾਣੀ। (ਪੰਨਾ-ਪਾਉੜੀ–ਪੰਕਤੀ 28_13_7)
ਪਾਣੀ ਅੰਦਰਿ ਧਰਤਿ ਹੈ ਧਰਤੀ ਅੰਦਰਿ ਪਾਣੀ ਵਸੈ। (ਪੰਨਾ-ਪਾਉੜੀ–ਪੰਕਤੀ 28_14_1)
ਧਰਤੀ ਰੰਗੁ ਨ ਰੰਗ ਸਭ ਧਰਤੀ ਸਾਉ ਨ ਸਭ ਰਸ ਰਸੈ। (ਪੰਨਾ-ਪਾਉੜੀ–ਪੰਕਤੀ 28_14_2)
ਧਰਤੀ ਗੰਧੁ ਨ ਗੰਧ ਬਹੁ ਧਰਤਿ ਨ ਰੂਪ ਅਨੂਪ ਤਰਸੈ। (ਪੰਨਾ-ਪਾਉੜੀ–ਪੰਕਤੀ 28_14_3)
ਜੇਹਾ ਬੀਜੈ ਸੋ ਲੁਣੈ ਕਰਮਿ ਭੂਮਿ ਸਭ ਕੋਈ ਦਸੈ। (ਪੰਨਾ-ਪਾਉੜੀ–ਪੰਕਤੀ 28_14_4)
ਚੰਦਨ ਲੇਪੁ ਨ ਲੇਪੁ ਹੈ ਕਰਿ ਮਲ ਮੂਤ ਕਸੂਤੁ ਨ ਧਸੈ। (ਪੰਨਾ-ਪਾਉੜੀ–ਪੰਕਤੀ 28_14_5)
ਵੁਠੈ ਮੀਹ ਜਮਾਇਦੇ ਡਵਿ ਲਗੈ ਅੰਗੂਰੁ ਵਿਗਸੈ। (ਪੰਨਾ-ਪਾਉੜੀ–ਪੰਕਤੀ 28_14_6)
ਦੁਖਿ ਨ ਰੋਵੈ ਸੁਖਿ ਨ ਹਸੈ। (ਪੰਨਾ-ਪਾਉੜੀ–ਪੰਕਤੀ 28_14_7)
ਪਿਛਲ ਰਾਤੀਂ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ। (ਪੰਨਾ-ਪਾਉੜੀ–ਪੰਕਤੀ 28_15_1)
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ। (ਪੰਨਾ-ਪਾਉੜੀ–ਪੰਕਤੀ 28_15_2)
ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ। (ਪੰਨਾ-ਪਾਉੜੀ–ਪੰਕਤੀ 28_15_3)
ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। (ਪੰਨਾ-ਪਾਉੜੀ–ਪੰਕਤੀ 28_15_4)
ਸਾਧਸੰਗਤਿ ਮਿਲਿ ਗਾਂਵਦੇ ਰਾਤਿ ਦਿਹੈਂ ਨਿਤ ਚਲਿ ਚਲਿ ਜਾਏ। (ਪੰਨਾ-ਪਾਉੜੀ–ਪੰਕਤੀ 28_15_5)
ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨੁ ਪਰਚਾਏ। (ਪੰਨਾ-ਪਾਉੜੀ–ਪੰਕਤੀ 28_15_6)
ਆਸਾ ਵਿਚਿ ਨਿਰਾਸੁ ਵਲਾਏ। (ਪੰਨਾ-ਪਾਉੜੀ–ਪੰਕਤੀ 28_15_7)
ਗੁਰ ਚੇਲਾ ਚੇਲਾ ਗੁਰੂ ਗੁਰੁ ਸਿਖ ਸੁਣਿ ਗੁਰਸਿਖੁ ਸਦਾਵੈ। (ਪੰਨਾ-ਪਾਉੜੀ–ਪੰਕਤੀ 28_16_1)
ਇਕ ਮਨਿ ਇਕੁ ਅਰਾਧਣਾ ਬਾਹਰਿ ਜਾਂਦਾ ਵਰਜਿ ਰਹਾਵੈ। (ਪੰਨਾ-ਪਾਉੜੀ–ਪੰਕਤੀ 28_16_2)
ਹੁਕਮੀ ਬੰਦਾ ਹੋਇ ਕੈ ਖਸਮੈ ਦਾ ਭਾਣਾ ਤਿਸੁ ਭਾਵੈ। (ਪੰਨਾ-ਪਾਉੜੀ–ਪੰਕਤੀ 28_16_3)
ਮੁਰਦਾ ਹੋਇ ਮੁਰੀਦ ਸੋਇ ਕੋ ਵਿਰਲਾ ਗੁਰਿ ਗੋਰਿ ਸਮਾਵੈ। (ਪੰਨਾ-ਪਾਉੜੀ–ਪੰਕਤੀ 28_16_4)
ਪੈਰੀ ਪੈ ਪਾ ਖਾਕੁ ਹੋਇ ਪੈਰਾਂ ਉਪਰਿ ਸੀਸ ਧਰਾਵੈ। (ਪੰਨਾ-ਪਾਉੜੀ–ਪੰਕਤੀ 28_16_5)
ਆਪੁ ਗਵਾਏ ਆਪੁ ਹੋਇ ਦੂਜਾ ਭਾਉ ਨ ਨਦਰੀ ਆਵੈ। (ਪੰਨਾ-ਪਾਉੜੀ–ਪੰਕਤੀ 28_16_6)
ਗੁਰੁ ਸਿਖੀ ਗੁਰੁ ਸਿਖੁ ਕਮਾਵੈ। (ਪੰਨਾ-ਪਾਉੜੀ–ਪੰਕਤੀ 28_16_7)
ਤੇ ਵਿਰਲੇ ਸੈਂਸਾਰ ਵਿਚਿ ਦਰਸਨ ਜੋਤਿ ਪਤੰਗ ਮਿਲੰਦੇ। (ਪੰਨਾ-ਪਾਉੜੀ–ਪੰਕਤੀ 28_17_1)
ਤੇ ਵਿਰਲੇ ਸੈਂਸਾਰ ਵਿਚਿ ਸਬਦ ਸੁਰਤਿ ਹੋਇ ਮਿਰਗ ਮਰੰਦੇ। (ਪੰਨਾ-ਪਾਉੜੀ–ਪੰਕਤੀ 28_17_2)
ਤੇ ਵਿਰਲੇ ਸੈਂਸਾਰ ਵਿਚਿ ਚਰਣ ਕਵਲ ਹੁਇ ਭਵਰ ਵਸੰਦੇ। (ਪੰਨਾ-ਪਾਉੜੀ–ਪੰਕਤੀ 28_17_3)
ਤੇ ਵਿਰਲੇ ਸੈਂਸਾਰ ਵਿਚਿ ਪਿਰਮ ਸਨੇਹੀ ਮੀਨ ਤਰੰਦੇ। (ਪੰਨਾ-ਪਾਉੜੀ–ਪੰਕਤੀ 28_17_4)
ਤੇ ਵਿਰਲੇ ਸੈਂਸਾਰ ਵਿਚਿ ਗੁਰੁ ਸਿਖ ਗੁਰੁ ਸਿਖ ਸੇਵ ਕਰੰਦੇ। (ਪੰਨਾ-ਪਾਉੜੀ–ਪੰਕਤੀ 28_17_5)
ਭੈ ਵਿਚਿ ਜੰਮਨਿ ਭੈ ਰਹਨਿ ਭੈ ਵਿਚਿ ਮਰਿ ਗੁਰੁ ਸਿਖ ਜੀਵੰਦੇ। (ਪੰਨਾ-ਪਾਉੜੀ–ਪੰਕਤੀ 28_17_6)
ਗੁਰਮੁਖ ਸੁਖ ਫਲੁ ਪਿਰਮ ਚਖੰਦੇ। (ਪੰਨਾ-ਪਾਉੜੀ–ਪੰਕਤੀ 28_17_7)
ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ। (ਪੰਨਾ-ਪਾਉੜੀ–ਪੰਕਤੀ 28_18_1)
ਲਖ ਤੀਰਥ ਲਖ ਊਲਖਾ ਲਖ ਪੁਰੀਆ ਲਖ ਪੁਰਬ ਲਗੰਦੇ। (ਪੰਨਾ-ਪਾਉੜੀ–ਪੰਕਤੀ 28_18_2)
ਦੇਵੀ ਦੇਵਲ ਦੇਹੁਰੇ ਲਖ ਪੁਜਾਰੀ ਪੂਜ ਕਰੰਦੇ। (ਪੰਨਾ-ਪਾਉੜੀ–ਪੰਕਤੀ 28_18_3)
ਜਲ ਥਲ ਮਹੀਅਲ ਭਰਮਦੇ ਕਰਮ ਧਰਮ ਲਖ ਫੇਰਿ ਫਿਰੰਦੇ। (ਪੰਨਾ-ਪਾਉੜੀ–ਪੰਕਤੀ 28_18_4)
ਲਖ ਪਰਬਤ ਵਣ ਖੰਡ ਲਖ ਲਖ ਉਦਾਸੀ ਹੋਇ ਭਵੰਦੇ। (ਪੰਨਾ-ਪਾਉੜੀ–ਪੰਕਤੀ 28_18_5)
ਅਗਨੀ ਅੰਗੁ ਜਲਾਇਂਦੇ ਲਖ ਹਿਮੰਚਲਿ ਜਾਇ ਗਲੰਦੇ। (ਪੰਨਾ-ਪਾਉੜੀ–ਪੰਕਤੀ 28_18_6)
ਗੁਰੁ ਸਿਖੀ ਸੁਖੁ ਤਿਲੁ ਨ ਲਹੰਦੇ। (ਪੰਨਾ-ਪਾਉੜੀ–ਪੰਕਤੀ 28_18_7)
ਚਾਰਿ ਵਰਣ ਕਰਿ ਵਰਤਿਆ ਵਰਨੁ ਚਿਹਨੁ ਕਿਹੁ ਨਦਰਿ ਨ ਆਇਆ। (ਪੰਨਾ-ਪਾਉੜੀ–ਪੰਕਤੀ 28_19_1)
ਛਿਅ ਦਰਸਨੁ ਭੇਖਧਾਰੀਆਂ ਦਰਸਨ ਵਿਚਿ ਨ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 28_19_2)
ਸੰਨਿਆਸੀ ਦਸ ਨਾਵ ਧਰਿ ਨਾਉ ਗਣਾਇ ਨ ਨਾਉ ਧਿਆਇਆ। (ਪੰਨਾ-ਪਾਉੜੀ–ਪੰਕਤੀ 28_19_3)
ਰਾਵਲ ਬਾਰਹ ਪੰਥ ਕਰਿ ਗੁਰਮੁਖਿ ਪੰਥੁ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 28_19_4)
ਬਹੁ ਰੂਪੀ ਬਹੁ ਰੂਪੀਏ ਰੂਪ ਨ ਰੇਖ ਨ ਲੇਖੁ ਮਿਟਾਇਆ। (ਪੰਨਾ-ਪਾਉੜੀ–ਪੰਕਤੀ 28_19_5)
ਮਿਲਿ ਮਿਲਿ ਚਲਦੇ ਸੰਗ ਲਖ ਸਾਧੂ ਸੰਗਿ ਨ ਰੰਗ ਰੰਗਾਇਆ। (ਪੰਨਾ-ਪਾਉੜੀ–ਪੰਕਤੀ 28_19_6)
ਵਿਣ ਗੁਰੁ ਪੂਰੇ ਮੋਹੇ ਮਾਇਆ। (ਪੰਨਾ-ਪਾਉੜੀ–ਪੰਕਤੀ 28_19_7)
ਕਿਰਸਾਣੀ ਕਿਰਸਾਣ ਕਰਿ ਖੇਤ ਬੀਜਿ ਸੁਖ ਫਲੁ ਨ ਲਹੰਦੇ। (ਪੰਨਾ-ਪਾਉੜੀ–ਪੰਕਤੀ 28_20_1)
ਵਣਜੁ ਕਰਨਿ ਵਾਪਾਰੀਏ ਲੈ ਲਾਹਾ ਨਿਜ ਘਰਿ ਨ ਵਸੰਦੇ। (ਪੰਨਾ-ਪਾਉੜੀ–ਪੰਕਤੀ 28_20_2)
ਪੁੰਨ ਦਾਨ ਚੰਗਿਆਈਆਂ ਕਰਿ ਕਰਿ ਕਰਤਬ ਥਿਰੁ ਨ ਰਹੰਦੇ। (ਪੰਨਾ-ਪਾਉੜੀ–ਪੰਕਤੀ 28_20_4)
ਰਾਜੇ ਪਰਜੇ ਹੋਇ ਕੈ ਕਰਿ ਕਰਿ ਵਾਦੁ ਨ ਪਾਰਿ ਪਵੰਦੇ। (ਪੰਨਾ-ਪਾਉੜੀ–ਪੰਕਤੀ 28_20_5)
ਗੁਰ ਸਿਖ ਸੁਣਿ ਗੁਰੁ ਸਿਖ ਹੋਇ ਸਾਧਸੰਗਤਿ ਕਰਿ ਮੇਲ ਮਿਲੰਦੇ। (ਪੰਨਾ-ਪਾਉੜੀ–ਪੰਕਤੀ 28_20_6)
ਗੁਰਮਤਿ ਚਲਦੇ ਵਿਰਲੇ ਬੰਦੇ। (ਪੰਨਾ-ਪਾਉੜੀ–ਪੰਕਤੀ 28_20_7)
ਗੁੰਗਾ ਗਾਵਿ ਨ ਜਾਣਈ ਬੋਲਾ ਸੁਣੈ ਨ ਅੰਦਰਿ ਆਣੈ। (ਪੰਨਾ-ਪਾਉੜੀ–ਪੰਕਤੀ 28_21_1)
ਅੰਨ੍ਹੈ ਦਿਸਿ ਨ ਆਵਈ ਰਾਤਿ ਅਨ੍ਹੇਰੀ ਘਰੁ ਨ ਸਿਞਾਣੈ। (ਪੰਨਾ-ਪਾਉੜੀ–ਪੰਕਤੀ 28_21_2)
ਚਲਿ ਨ ਸਕੈ ਪਿੰਗੁਲਾ ਲੂਲ੍ਹਾ ਗਲਿ ਮਿਲਿ ਹੇਤੁ ਨ ਜਾਣੈ। (ਪੰਨਾ-ਪਾਉੜੀ–ਪੰਕਤੀ 28_21_3)
ਸੰਢਿ ਸੁਪੁਤੀ ਨ ਥੀਐ ਖੁਸਰੇ ਨਾਲਿ ਨ ਰਲੀਆਂ ਮਾਣੈ। (ਪੰਨਾ-ਪਾਉੜੀ–ਪੰਕਤੀ 28_21_4)
ਜਣਿ ਜਣਿ ਪੁਤਾਂ ਮਾਈਆਂ ਡਲੇ ਨਾਂਵ ਧਰੇਨਿ ਧਿਙਾਣੈ। (ਪੰਨਾ-ਪਾਉੜੀ–ਪੰਕਤੀ 28_21_5)
ਗੁਰਸਿਖੀ ਸਤਿਗੁਰੂ ਵਿਣੁ ਸੂਰਜੁ ਜੋਤਿ ਨ ਹੋਇ ਟਟਾਣੈ। (ਪੰਨਾ-ਪਾਉੜੀ–ਪੰਕਤੀ 28_21_6)
ਸਾਧਸੰਗਤਿ ਗੁਰ ਸਬਦੁ ਵਖਾਣੈ। (ਪੰਨਾ-ਪਾਉੜੀ–ਪੰਕਤੀ 28_21_7)
ਲਖ ਧਿਆਨ ਸਮਾਧਿ ਲਾਇ ਗੁਰਮੁਖਿ ਰੂਪਿ ਨ ਅਪੜਿ ਸਕੈ। (ਪੰਨਾ-ਪਾਉੜੀ–ਪੰਕਤੀ 28_22_1)
ਲਖ ਗਿਆਨ ਵਖਾਣਿ ਕਰ ਸਬਦ ਸੁਰਤਿ ਉਡਾਰੀ ਥਕੈ। (ਪੰਨਾ-ਪਾਉੜੀ–ਪੰਕਤੀ 28_22_2)
ਬੁਧਿ ਬਲ ਬਚਨ ਬਿਬੇਕ ਲਖ ਢਹਿ ਢਹਿ ਪਵਨਿ ਪਿਰਮ ਦਰਿ ਧਕੈ। (ਪੰਨਾ-ਪਾਉੜੀ–ਪੰਕਤੀ 28_22_3)
ਜੋਗ ਭੋਗ ਬੈਰਾਗ ਲਖ ਸਹਿ ਨ ਸਕਹਿ ਗੁਣ ਵਾਸੁ ਮਹਕੈ। (ਪੰਨਾ-ਪਾਉੜੀ–ਪੰਕਤੀ 28_22_4)
ਲਖ ਅਚਰਜ ਅਚਰਜ ਹੋਇ ਅਬਿਗਤਿ ਗਤਿ ਅਬਿਗਤਿ ਵਿਚਿ ਅਕੈ। (ਪੰਨਾ-ਪਾਉੜੀ–ਪੰਕਤੀ 28_22_5)
ਵਿਸਮਾਦੀ ਵਿਸਮਾਦੁ ਲਖ ਅਕਥ ਕਥਾ ਵਿਚਿ ਸਹਿਮ ਸਹਕੈ। (ਪੰਨਾ-ਪਾਉੜੀ–ਪੰਕਤੀ 28_22_6)
ਗੁਰਸਿਖੀ ਦੈ ਅਖਿ ਫਰਕੈ। (ਪੰਨਾ-ਪਾਉੜੀ–ਪੰਕਤੀ 28_22_7)
ਆਦਿ ਪੁਰਖ ਆਦੇਸੁ ਹੈ ਸਤਿਗੁਰ ਸਚੁ ਨਾਉ ਸਦਵਾਇਆ। (ਪੰਨਾ-ਪਾਉੜੀ–ਪੰਕਤੀ 29_1_1)
ਚਾਰਿ ਵਰਨ ਗੁਰਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ। (ਪੰਨਾ-ਪਾਉੜੀ–ਪੰਕਤੀ 29_1_2)
ਸਾਧਸੰਗਤਿ ਮਿਲਿ ਗਾਂਵਦੇ ਸਤਿਗੁਰੁ ਸਬਦੁ ਅਨਾਹਦੁ ਵਾਇਆ। (ਪੰਨਾ-ਪਾਉੜੀ–ਪੰਕਤੀ 29_1_3)
ਗੁਰ ਸਾਖੀ ਉਪਦੇਸੁ ਕਰਿ ਆਪਿ ਤਰੈ ਸੈਸਾਰੁ ਤਰਾਇਆ। (ਪੰਨਾ-ਪਾਉੜੀ–ਪੰਕਤੀ 29_1_4)
ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਚੜ੍ਹਾਇਆ। (ਪੰਨਾ-ਪਾਉੜੀ–ਪੰਕਤੀ 29_1_5)
ਗਿਆਨੁ ਧਿਆਨੁ ਸਿਮਰਣਿ ਜੁਗਤਿ ਗੁਰਮਤਿ ਮਿਲਿ ਗੁਰ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 29_1_6)
ਸਾਧਸੰਗਤਿ ਸਚ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 29_1_7)
ਪਰ ਤਨ ਪਰ ਧਨ ਪਰ ਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 29_2_1)
ਗੁਰਮਤਿ ਮਨੁ ਸਮਝਾਇ ਕੈ ਬਾਹਰਿ ਜਾਂਦਾ ਵਰਜਿ ਰਹਾਇਆ। (ਪੰਨਾ-ਪਾਉੜੀ–ਪੰਕਤੀ 29_2_2)
ਮਨਿ ਜਿਤੈ ਜਗੁ ਜਿਣਿ ਲਇਆ ਅਸਟਧਾਤੁ ਇਕ ਧਾਤੁ ਕਰਾਇਆ। (ਪੰਨਾ-ਪਾਉੜੀ–ਪੰਕਤੀ 29_2_3)
ਪਾਰਸ ਹੋਏ ਪਾਰਸਹੁ ਗੁਰ ਉਪਦੇਸੁ ਅਵੇਸੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 29_2_4)
ਜੋਗ ਭੋਗ ਜਿਣਿ ਜੁਗਤਿ ਕਰਿ ਭਾਇ ਭਗਤਿ ਭੈ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 29_2_5)
ਆਪੁ ਗਇਆ ਆਪਿ ਵਰਤਿਆ ਭਗਤਿ ਵਛਲ ਹੋਇ ਵਸਗਤਿ ਆਇਆ। (ਪੰਨਾ-ਪਾਉੜੀ–ਪੰਕਤੀ 29_2_6)
ਸਾਧਸੰਗਤਿ ਵਿਚਿ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 29_2_7)
ਸਬਦ ਸੁਰਤਿ ਮਿਲਿ ਸਾਧਸੰਗਿ ਗੁਰਮੁਖਿ ਦੁਖ ਸੁਖ ਸਮ ਕਰਿ ਸਾਧੇ। (ਪੰਨਾ-ਪਾਉੜੀ–ਪੰਕਤੀ 29_3_1)
ਹਉਮੈ ਦੁਰਮਤਿ ਪਰਹਰੀ ਗੁਰਮਤਿ ਸਤਿਗੁਰੁ ਪੁਰਖੁ ਆਰਾਧੇ। (ਪੰਨਾ-ਪਾਉੜੀ–ਪੰਕਤੀ 29_3_2)
ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਸੁਖ ਫਲੁ ਸਹਜ ਸਮਾਧੇ। (ਪੰਨਾ-ਪਾਉੜੀ–ਪੰਕਤੀ 29_3_3)
ਗੁਰੁ ਪਰਮੇਸਰੁ ਏਕੁ ਜਾਣਿ ਦੂਜਾ ਭਾਉ ਮਿਟਾਇ ਉਪਾਧੇ। (ਪੰਨਾ-ਪਾਉੜੀ–ਪੰਕਤੀ 29_3_4)
ਜੰਮਣ ਮਰਣਹੁ ਬਾਹਰੇ ਅਜਰਾਵਰਿ ਮਿਲਿ ਅਗਮ ਅਗਾਧੇ। (ਪੰਨਾ-ਪਾਉੜੀ–ਪੰਕਤੀ 29_3_5)
ਆਸ ਨ ਤ੍ਰਾਸ ਉਦਾਸ ਘਰਿ ਹਰਖ ਸੋਗ ਵਿਹੁ ਅੰਮ੍ਰਿਤ ਖਾਧੇ। (ਪੰਨਾ-ਪਾਉੜੀ–ਪੰਕਤੀ 29_3_6)
ਮਹਾ ਅਸਾਧ ਸਾਧਸੰਗ ਸਾਧੇ। (ਪੰਨਾ-ਪਾਉੜੀ–ਪੰਕਤੀ 29_3_7)
ਪਉਣੁ ਪਾਣੀ ਬੈਸੰਤਰੋ ਰਜ ਗੁਣੁ ਤਮ ਗੁਣੁ ਸਤ ਲੁਣੁ ਜਿਤਾ। (ਪੰਨਾ-ਪਾਉੜੀ–ਪੰਕਤੀ 29_4_1)
ਮਨ ਬਚ ਕਰਮ ਸੰਕਲਪ ਕਰਿ ਇਕ ਮਨਿ ਹੋਇ ਵਿਗੋਇ ਦੁਚਿਤਾ। (ਪੰਨਾ-ਪਾਉੜੀ–ਪੰਕਤੀ 29_4_2)
ਲੋਕ ਵੇਦ ਗੁਰ ਗਿਆਨ ਲਿਵ ਅੰਦਰਿ ਇਕੁ ਬਾਹਰਿ ਬਹੁ ਭਿਤਾ। (ਪੰਨਾ-ਪਾਉੜੀ–ਪੰਕਤੀ 29_4_3)
ਮਾਤ ਲੋਕ ਪਾਤਾਲ ਜਿਣਿ ਸੁਰਗ ਲੋਕ ਵਿਚਿ ਹੋਇ ਅਥਿਤਾ। (ਪੰਨਾ-ਪਾਉੜੀ–ਪੰਕਤੀ 29_4_4)
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕਰਿ ਪਤਿਤ ਪਵਿਤਾ। (ਪੰਨਾ-ਪਾਉੜੀ–ਪੰਕਤੀ 29_4_5)
ਗੁਰਮੁਖਿ ਸੁਖ ਫਲੁ ਪਾਇਆ ਅਤੁਲੁ ਅਡੋਲੁ ਅਮੋਲੁ ਅਮਿਤਾ। (ਪੰਨਾ-ਪਾਉੜੀ–ਪੰਕਤੀ 29_4_6)
ਸਾਧਸੰਗਤਿ ਮਿਲਿ ਪੀੜਿ ਨਪਿਤਾ। (ਪੰਨਾ-ਪਾਉੜੀ–ਪੰਕਤੀ 29_4_7)
ਚਾਰ ਪਦਾਰਥ ਹਥ ਜੋੜਿ ਹੁਕਮੀ ਬੰਦੇ ਰਹਨਿ ਖੜੋਤੇ। (ਪੰਨਾ-ਪਾਉੜੀ–ਪੰਕਤੀ 29_5_1)
ਚਾਰੇ ਚਕ ਨਿਵਾਇਆ ਪੈਰੀ ਪੈ ਇਕ ਸੂਤਿ ਪਰੋਤੇ। (ਪੰਨਾ-ਪਾਉੜੀ–ਪੰਕਤੀ 29_5_2)
ਵੇਦ ਨਾ ਪਾਇਨਿ ਭੇਦੁ ਕਿਹੁ ਪੜਿ ਪੜਿ ਪੰਡਿਤ ਸੁਣਿ ਸੁਣਿ ਸ੍ਰੋਤੇ। (ਪੰਨਾ-ਪਾਉੜੀ–ਪੰਕਤੀ 29_5_3)
ਚਹੁ ਜੁਗਿ ਅੰਦਰ ਜਾਗਦੀ ਓਤਿ ਪੋਤਿ ਮਿਲਿ ਜਗਮਗ ਜੋਤੇ। (ਪੰਨਾ-ਪਾਉੜੀ–ਪੰਕਤੀ 29_5_4)
ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਗੁਰਮੁਖਿ ਗੋਤੇ। (ਪੰਨਾ-ਪਾਉੜੀ–ਪੰਕਤੀ 29_5_5)
ਧਰਮਸਾਲ ਵਿਚਿ ਬੀਜਦੇ ਕਰਿ ਗੁਰਪੁਰਬ ਸੁ ਵਣਜ ਸਓਤੇ। (ਪੰਨਾ-ਪਾਉੜੀ–ਪੰਕਤੀ 29_5_6)
ਸਾਧਸੰਗਤਿ ਮਿਲਿ ਦਾਦੇ ਪੋਤੇ। (ਪੰਨਾ-ਪਾਉੜੀ–ਪੰਕਤੀ 29_5_7)
ਕਾਮੁ ਕ੍ਰੋਧੁ ਅਹੰਕਾਰ ਸਾਧਿ ਲੋਭ ਮੋਹ ਦੀ ਜੋਹ ਮਿਟਾਈ। (ਪੰਨਾ-ਪਾਉੜੀ–ਪੰਕਤੀ 29_6_1)
ਸਤੁ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸੁਗਰਥੁ ਸਮਾਈ। (ਪੰਨਾ-ਪਾਉੜੀ–ਪੰਕਤੀ 29_6_2)
ਪੰਜੇ ਤਤ ਉਲੰਘਿਆ ਪੰਜਿ ਸਬਦ ਵਜੀ ਵਾਧਾਈ। (ਪੰਨਾ-ਪਾਉੜੀ–ਪੰਕਤੀ 29_6_3)
ਪੰਜੇ ਮੁਦ੍ਰਾ ਵਸਿ ਕਰਿ ਪੰਚਾਇਣੁ ਹੁਇ ਦੇਸ ਦੁਹਾਈ। (ਪੰਨਾ-ਪਾਉੜੀ–ਪੰਕਤੀ 29_6_4)
ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 29_6_5)
ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 29_6_6)
ਸਾਧਸੰਗਤਿ ਸੋਹਨਿ ਗੁਰ ਭਾਈ। (ਪੰਨਾ-ਪਾਉੜੀ–ਪੰਕਤੀ 29_6_7)
ਛਿਅ ਦਰਸਨ ਤਰਸਨਿ ਘਣੇ ਗੁਰਮੁਖਿ ਸਤਿਗੁਰੁ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 29_7_1)
ਛਿਅ ਸਾਸਤ੍ਰ ਸਮਝਾਵਣੀ ਗੁਰਮੁਖਿ ਗੁਰੁ ਉਪਦੇਸੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 29_7_2)
ਰਾਗ ਨਾਦ ਵਿਸਮਾਦ ਵਿਚਿ ਗੁਰਮਤਿ ਸਤਿਗੁਰ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 29_7_3)
ਛਿਅ ਰੁਤੀ ਕਰਿ ਵਰਤਮਾਨ ਸੂਰਜੁ ਇਕੁ ਚਲਤੁ ਵਰਤਾਇਆ। (ਪੰਨਾ-ਪਾਉੜੀ–ਪੰਕਤੀ 29_7_4)
ਛਿਅ ਰਸ ਸਾਉ ਨ ਪਾਇਨੀ ਗੁਰਮੁਖਿ ਸੁਖੁ ਫਲੁ ਪਿਰਮੁ ਚਖਾਇਆ। (ਪੰਨਾ-ਪਾਉੜੀ–ਪੰਕਤੀ 29_7_5)
ਸਾਧਸੰਗਤਿ ਮਿਲਿ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 29_7_7)
ਸਤ ਸਮੁੰਦ ਸਮਾਇ ਲੈ ਭਵਜਲ ਅੰਦਰਿ ਰਹੇ ਨਿਰਾਲਾ। (ਪੰਨਾ-ਪਾਉੜੀ–ਪੰਕਤੀ 29_8_1)
ਸਤੇ ਦੀਪ ਅਨ੍ਹੇਰੁ ਹੈ ਗੁਰਮੁਖਿ ਦੀਪਕੁ ਸਬਦ ਉਜਾਲਾ। (ਪੰਨਾ-ਪਾਉੜੀ–ਪੰਕਤੀ 29_8_2)
ਸਤੇ ਪੁਰੀਆ ਸੋਧੀਆ ਸਹਜ ਪੁਰੀ ਸਚੀ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 29_8_3)
ਸਤੇ ਰੋਹਣਿ ਸਤ ਵਾਰ ਸਾਧੇ ਫੜਿ ਫੜਿ ਮਥੇ ਵਾਲਾ। (ਪੰਨਾ-ਪਾਉੜੀ–ਪੰਕਤੀ 29_8_4)
ਤ੍ਰੈ ਸਤੇ ਬ੍ਰਹਮੰਡਿ ਕਰਿ ਵੀਹ ਇਕੀਹ ਉਲੰਘਿ ਸੁਖਾਲਾ। (ਪੰਨਾ-ਪਾਉੜੀ–ਪੰਕਤੀ 29_8_5)
ਸਤੇ ਸੁਰ ਭਰਪੂਰੁ ਕਰਿ ਸਤੀ ਧਾਰੀ ਪਾਰਿ ਪਿਆਲਾ। (ਪੰਨਾ-ਪਾਉੜੀ–ਪੰਕਤੀ 29_8_6)
ਸਾਧਸੰਗਤਿ ਗੁਰ ਸਬਦ ਸਮਾਲਾ। (ਪੰਨਾ-ਪਾਉੜੀ–ਪੰਕਤੀ 29_8_7)
ਅਠ ਖੰਡਿ ਪਾਖੰਡ ਮਤਿ ਗੁਰਮਤਿ ਇਕ ਮਨਿ ਇਕ ਧਿਆਇਆ। (ਪੰਨਾ-ਪਾਉੜੀ–ਪੰਕਤੀ 29_9_1)
ਅਸਟ ਧਾਤੁ ਪਾਰਸ ਮਿਲੀ ਗੁਰਮੁਖਿ ਕੰਚਨੁ ਜੋਤਿ ਜਗਾਇਆ। (ਪੰਨਾ-ਪਾਉੜੀ–ਪੰਕਤੀ 29_9_2)
ਰਿਧਿ ਸਿਧਿ ਸਿਧ ਸਾਧਿਕਾਂ ਆਦਿ ਪੁਰਖ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 29_9_3)
ਅਠੈ ਪਹਰ ਅਰਾਧੀਐ ਸਬਦ ਸੁਰਤਿ ਲਿਵ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 29_9_4)
ਅਸਟ ਕੁਲੀ ਵਿਹੁ ਉਤਰੀ ਸਤਿਗੁਰ ਮਤਿ ਨ ਮੋਹੇ ਮਾਇਆ। (ਪੰਨਾ-ਪਾਉੜੀ–ਪੰਕਤੀ 29_9_5)
ਮਨੁ ਅਸਾਧੁ ਨ ਸਾਧੀਐ ਗੁਰਮੁਖਿ ਸੁਖ ਫਲੁ ਸਾਧਿ ਸਧਾਇਆ। (ਪੰਨਾ-ਪਾਉੜੀ–ਪੰਕਤੀ 29_9_6)
ਸਾਧਸੰਗਤਿ ਮਿਲਿ ਮਨ ਵਸਿ ਆਇਆ। (ਪੰਨਾ-ਪਾਉੜੀ–ਪੰਕਤੀ 29_9_7)
ਨਉ ਪਰਕਾਰੀ ਭਗਤਿ ਕਰਿ ਸਾਧੈ ਨਵੈ ਦੁਆਰ ਗੁਰਮਤੀ। (ਪੰਨਾ-ਪਾਉੜੀ–ਪੰਕਤੀ 29_10_1)
ਗੁਰਮੁਖਿ ਪਿਰਮੁ ਚਖਾਇਆ ਗਾਵੈ ਜੀਭ ਰਸਾਇਣਿ ਰਤੀ। (ਪੰਨਾ-ਪਾਉੜੀ–ਪੰਕਤੀ 29_10_2)
ਨਵੀ ਖੰਡੀ ਜਾਣਾਇਆ ਰਾਜੁ ਜੋਗ ਜਿਣਿ ਸਤੀ ਅਸਤੀ। (ਪੰਨਾ-ਪਾਉੜੀ–ਪੰਕਤੀ 29_10_3)
ਨਉ ਕਰਿ ਨਉ ਘਰ ਸਾਧਿਆ ਵਰਤਮਾਨ ਪਰਲਉ ਉਤਪਤੀ। (ਪੰਨਾ-ਪਾਉੜੀ–ਪੰਕਤੀ 29_10_4)
ਨਵ ਨਿਧਿ ਪਿਛਲਗਣੀ ਨਾਥ ਅਨਾਥ ਸਨਾਥ ਜੁਗਤੀ। (ਪੰਨਾ-ਪਾਉੜੀ–ਪੰਕਤੀ 29_10_5)
ਨਉ ਉਖਲ ਵਿਚਿ ਉਖਲੀ ਮਿਠੀ ਕਉੜੀ ਠੰਢੀ ਤਤੀ। (ਪੰਨਾ-ਪਾਉੜੀ–ਪੰਕਤੀ 29_10_6)
ਸਾਧ ਸੰਗਤਿ ਗੁਰਮਤਿ ਸਣਖਤੀ। (ਪੰਨਾ-ਪਾਉੜੀ–ਪੰਕਤੀ 29_10_7)
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। (ਪੰਨਾ-ਪਾਉੜੀ–ਪੰਕਤੀ 29_11_1)
ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ। (ਪੰਨਾ-ਪਾਉੜੀ–ਪੰਕਤੀ 29_11_2)
ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ। (ਪੰਨਾ-ਪਾਉੜੀ–ਪੰਕਤੀ 29_11_3)
ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 29_11_4)
ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ। (ਪੰਨਾ-ਪਾਉੜੀ–ਪੰਕਤੀ 29_11_5)
ਗੁਰਮੁਖਿ ਸੁਖ ਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ। (ਪੰਨਾ-ਪਾਉੜੀ–ਪੰਕਤੀ 29_11_6)
ਸਾਧਸੰਗਤਿ ਵਿਟਹੁ ਕੁਰਬਾਣੈ। (ਪੰਨਾ-ਪਾਉੜੀ–ਪੰਕਤੀ 29_11_7)
ਗੁਰਮੁਖਿ ਪਿਰਮੁ ਚਖਾਇਆ ਭੁਖ ਨ ਖਾਣੁ ਪੀਅਣੁ ਅੰਨੁ ਪਾਣੀ। (ਪੰਨਾ-ਪਾਉੜੀ–ਪੰਕਤੀ 29_12_1)
ਸਬਦ ਸੁਰਤਿ ਨੀਂਦ ਉਘੜੀ ਜਾਗਦਿਆਂ ਸੁਖ ਰੈਣਿ ਵਿਹਾਣੀ। (ਪੰਨਾ-ਪਾਉੜੀ–ਪੰਕਤੀ 29_12_2)
ਸਾਹੇ ਬਧੇ ਸੋਹਦੇ ਮੈਲਾਪੜ ਪਰਵਾਣੁ ਪਰਾਣੀ। (ਪੰਨਾ-ਪਾਉੜੀ–ਪੰਕਤੀ 29_12_3)
ਚਲਣੁ ਜਾਣਿ ਸੁਜਾਣ ਹੋਇ ਜਗ ਮਿਹਮਾਨ ਆਏ ਮਿਹਮਾਣੀ। (ਪੰਨਾ-ਪਾਉੜੀ–ਪੰਕਤੀ 29_12_4)
ਸਚੁ ਵਣਜਿ ਖੇਪ ਲੈ ਚਲੇ ਗੁਰਮੁਖਿ ਗਾਡੀ ਰਾਹੁ ਨੀਸਾਣੀ। (ਪੰਨਾ-ਪਾਉੜੀ–ਪੰਕਤੀ 29_12_5)
ਹਲਤਿ ਪਲਤਿ ਮੁਖ ਉਜਲੇ ਗੁਰ ਸਿਖ ਗੁਰਸਿਖਾਂ ਮਨਿ ਭਾਣੀ। (ਪੰਨਾ-ਪਾਉੜੀ–ਪੰਕਤੀ 29_12_6)
ਸਾਧਸੰਗਤਿ ਵਿਚਿ ਅਕਥ ਕਹਾਣੀ। (ਪੰਨਾ-ਪਾਉੜੀ–ਪੰਕਤੀ 29_12_7)
ਹਉਮੈ ਗਰਬੁ ਨਿਵਾਰੀਐ ਗੁਰਮੁਖਿ ਰਿਦੈ ਗਰੀਬੀ ਆਵੈ। (ਪੰਨਾ-ਪਾਉੜੀ–ਪੰਕਤੀ 29_13_1)
ਗਿਆਨ ਮਤੀ ਘਟਿ ਚਾਨਣਾ ਭਰਮ ਅਗਿਆਨੁ ਅੰਧੇਰੁ ਮਿਟਾਵੈ। (ਪੰਨਾ-ਪਾਉੜੀ–ਪੰਕਤੀ 29_13_2)
ਹੋਇ ਨਿਮਾਣਾ ਢਹਿ ਪਵੈ ਦਰਗਹ ਮਾਣੁ ਨਿਮਾਣਾ ਪਾਵੈ। (ਪੰਨਾ-ਪਾਉੜੀ–ਪੰਕਤੀ 29_13_3)
ਖਸਮੈ ਸੋਈ ਭਾਂਵਦਾ ਖਸਮੈ ਦਾ ਜਿਸੁ ਭਾਣਾ ਭਾਵੈ। (ਪੰਨਾ-ਪਾਉੜੀ–ਪੰਕਤੀ 29_13_4)
ਭਾਣਾ ਮੰਨੈ ਮੰਨੀਐ ਅਪਣਾ ਭਾਣਾ ਆਪਿ ਮਨਾਵੈ। (ਪੰਨਾ-ਪਾਉੜੀ–ਪੰਕਤੀ 29_13_5)
ਦੁਨੀਆ ਵਿਚਿ ਪਰਾਹੁਣਾ ਦਾਵਾ ਛਡਿ ਰਹੈ ਲਾ ਦਾਵੇ। (ਪੰਨਾ-ਪਾਉੜੀ–ਪੰਕਤੀ 29_13_6)
ਸਾਧਸੰਗਤਿ ਮਿਲਿ ਹੁਕਮਿ ਕਮਾਵੈ। (ਪੰਨਾ-ਪਾਉੜੀ–ਪੰਕਤੀ 29_13_7)
ਗੁਰੁ ਪਰਮੇਸਰੁ ਇਕੁ ਜਾਨਿ ਗੁਰਮੁਖਿ ਦੂਜਾ ਭਾਉ ਮਿਟਾਇਆ। (ਪੰਨਾ-ਪਾਉੜੀ–ਪੰਕਤੀ 29_14_1)
ਹਉਮੈ ਪਾਲਿ ਢਹਾਇ ਕੈ ਤਾਲ ਨਦੀ ਦਾ ਨੀਰੁ ਮਿਲਾਇਆ। (ਪੰਨਾ-ਪਾਉੜੀ–ਪੰਕਤੀ 29_14_2)
ਨਦੀ ਕਿਨਾਰੈ ਦੁਹ ਵਲੀ ਇਕ ਦੂ ਪਾਰਾਵਾਰੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 29_14_3)
ਰੁਖਹੁ ਫਲੁ ਤੈ ਫਲਹੁ ਰੁਖੁ ਇਕੁ ਨਾਉ ਫਲੁ ਰੁਖੁ ਸਦਾਇਆ। (ਪੰਨਾ-ਪਾਉੜੀ–ਪੰਕਤੀ 29_14_4)
ਛਿਅ ਰੁਤੀ ਇਕੁ ਸੁਝ ਹੈ ਸੁਝੈ ਸੁਝੁ ਨ ਹੋਰੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 29_14_5)
ਰਾਤੀਂ ਤਾਰੇ ਚਮਕਦੇ ਦਿਹ ਚੜਿਐ ਕਿਨਿ ਆਖੁ ਲੁਕਾਇਆ। (ਪੰਨਾ-ਪਾਉੜੀ–ਪੰਕਤੀ 29_14_6)
ਸਾਧਸੰਗਤਿ ਇਕ ਮਨਿ ਇਕੁ ਧਿਆਇਆ। (ਪੰਨਾ-ਪਾਉੜੀ–ਪੰਕਤੀ 29_14_7)
ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰਿ ਕਰਨਿ ਉਦਾਸੀ। (ਪੰਨਾ-ਪਾਉੜੀ–ਪੰਕਤੀ 29_15_1)
ਕੰਨੀਂ ਮੁੰਦਰਾਂ ਮੰਤ੍ਰ ਗੁਰ ਸੰਤਾਂ ਧੂੜਿ ਬਿਭੂਤ ਸੁ ਲਾਸੀ। (ਪੰਨਾ-ਪਾਉੜੀ–ਪੰਕਤੀ 29_15_2)
ਖਿੰਥਾ ਖਿਮਾ ਹੰਢਾਵਦੀ ਪ੍ਰੇਮ ਪਤ੍ਰੁ ਭਾਉ ਭੁਗਤਿ ਬਿਲਾਸੀ। (ਪੰਨਾ-ਪਾਉੜੀ–ਪੰਕਤੀ 29_15_3)
ਸਬਦ ਸੁਰਤਿ ਸਿੰਙੀ ਵਜੈ ਡੰਡਾ ਗਿਆਨੁ ਧਿਆਨੁ ਗੁਰ ਦਾਸੀ। (ਪੰਨਾ-ਪਾਉੜੀ–ਪੰਕਤੀ 29_15_4)
ਸਾਧਸੰਗਤਿ ਗੁਰ ਗੁਫੈ ਬਹਿ ਸਹਜਿ ਸਮਾਧਿ ਅਗਾਧਿ ਨਿਵਾਸੀ। (ਪੰਨਾ-ਪਾਉੜੀ–ਪੰਕਤੀ 29_15_5)
ਹਉਮੈ ਰੋਗ ਅਰੋਗ ਹੋਇ ਕਰਿ ਸੰਜੋਗੁ ਵਿਜੋਗ ਖਲਾਸੀ। (ਪੰਨਾ-ਪਾਉੜੀ–ਪੰਕਤੀ 29_15_6)
ਸਾਧਸੰਗਤਿ ਦੁਰਮਤਿ ਸਾਬਾਸੀ। (ਪੰਨਾ-ਪਾਉੜੀ–ਪੰਕਤੀ 29_15_7)
ਲਖ ਬ੍ਰਹਮੇ ਲਖ ਵੇਦ ਪੜਿ ਨੇਤ ਨੇਤ ਕਰਿ ਕਰਿ ਸਭ ਥਕੇ। (ਪੰਨਾ-ਪਾਉੜੀ–ਪੰਕਤੀ 29_16_1)
ਮਹਾਦੇਵ ਅਵਧੂਤ ਲਖ ਜੋਗ ਧਿਆਨ ਉਣੀਦੈ ਅਕੇ। (ਪੰਨਾ-ਪਾਉੜੀ–ਪੰਕਤੀ 29_16_2)
ਲਖ ਬਿਸਨ ਅਵਤਾਰ ਲੈ ਗਿਆਨ ਖੜਗੁ ਫੜਿ ਪਹੁਚਿ ਨ ਸਕੇ। (ਪੰਨਾ-ਪਾਉੜੀ–ਪੰਕਤੀ 29_16_3)
ਲਖ ਲੋਮਸੁ ਚਿਰ ਜੀਵਣੇ ਆਦਿ ਅੰਤਿ ਵਿਚਿ ਧੀਰਕ ਧਕੇ। (ਪੰਨਾ-ਪਾਉੜੀ–ਪੰਕਤੀ 29_16_4)
ਤਿਨਿ ਲੋਅ ਜੁਗ ਚਾਰਿ ਕਰਿ ਲਖ ਬ੍ਰਹਮੰਡ ਖੰਡ ਕਰ ਢਕੇ। (ਪੰਨਾ-ਪਾਉੜੀ–ਪੰਕਤੀ 29_16_5)
ਲਖ ਪਰਲਉ ਉਤਪਤਿ ਲਖ ਹਰਹਟ ਮਾਲਾ ਆਖਿ ਫਰਕੇ। (ਪੰਨਾ-ਪਾਉੜੀ–ਪੰਕਤੀ 29_16_6)
ਸਾਧਸੰਗਤਿ ਆਸਕੁ ਹੋਇ ਤਕੇ। (ਪੰਨਾ-ਪਾਉੜੀ–ਪੰਕਤੀ 29_16_7)
ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਹੈ ਸਤਿਗੁਰ ਸੋਈ। (ਪੰਨਾ-ਪਾਉੜੀ–ਪੰਕਤੀ 29_17_1)
ਜੋਗ ਧਿਆਨੁ ਹੈਰਾਨੁ ਹੋਇ ਵੇਦ ਗਿਆਨ ਪਰਵਾਹ ਨ ਹੋਈ। (ਪੰਨਾ-ਪਾਉੜੀ–ਪੰਕਤੀ 29_17_2)
ਹੋਮ ਜਗ ਜਪ ਤਪ ਘਣੇ ਕਰਿ ਕਰਿ ਕਰਮ ਧਰਮ ਦੁਖ ਰੋਈ। (ਪੰਨਾ-ਪਾਉੜੀ–ਪੰਕਤੀ 29_17_4)
ਵਸਿ ਨ ਆਵੈ ਧਾਂਵਦਾ ਅਠੁ ਖੰਡਿ ਪਾਖੰਡ ਵਿਗੋਈ। (ਪੰਨਾ-ਪਾਉੜੀ–ਪੰਕਤੀ 29_17_5)
ਗੁਰਮੁਖਿ ਮਨੁ ਜਿਣਿ ਜਗੁ ਜਿਣੈ ਆਪੁ ਗਵਾਇ ਆਪੇ ਸਭ ਕੋਈ। (ਪੰਨਾ-ਪਾਉੜੀ–ਪੰਕਤੀ 29_17_6)
ਸਾਧਸੰਗਤਿ ਗੁਣ ਹਾਰੁ ਪਰੋਈ। (ਪੰਨਾ-ਪਾਉੜੀ–ਪੰਕਤੀ 29_17_7)
ਅਲਖ ਨਿਰੰਜਨੁ ਆਖੀਐ ਰੂਪ ਨ ਰੇਖ ਅਲੇਖ ਅਪਾਰਾ। (ਪੰਨਾ-ਪਾਉੜੀ–ਪੰਕਤੀ 29_18_1)
ਅਬਿਗਤਿ ਗਤਿ ਅਬਿਗਤਿ ਘਣੀ ਸਿਮਰਣਿ ਸੇਖ ਨ ਆਵੈ ਵਾਰਾ। (ਪੰਨਾ-ਪਾਉੜੀ–ਪੰਕਤੀ 29_18_2)
ਅਕਥ ਕਥਾ ਕਿਉ ਜਾਣੀਐ ਕੋਇ ਨ ਆਖਿ ਸੁਣਾਵਣਹਾਰਾ। (ਪੰਨਾ-ਪਾਉੜੀ–ਪੰਕਤੀ 29_18_3)
ਅਚਰਜੁ ਨੋ ਆਚਰਜੁ ਹੋਇ ਵਿਸਮਾਦੈ ਵਿਸਮਾਦੁ ਸੁਮਾਰਾ। (ਪੰਨਾ-ਪਾਉੜੀ–ਪੰਕਤੀ 29_18_4)
ਚਾਰਿ ਵਰਨ ਗੁਰੁ ਸਿਖ ਹੋਇ ਘਰ ਬਾਰੀ ਬਹੁ ਵਣਜ ਵਪਾਰਾ। (ਪੰਨਾ-ਪਾਉੜੀ–ਪੰਕਤੀ 29_18_5)
ਸਾਧਸੰਗਤਿ ਆਰਾਧਿਆ ਭਗਤਿ ਵਛਲੁ ਗੁਰੁ ਰੂਪੁ ਮੁਰਾਰਾ। (ਪੰਨਾ-ਪਾਉੜੀ–ਪੰਕਤੀ 29_18_6)
ਭਵ ਸਾਗਰੁ ਗੁਰਿ ਸਾਗਰ ਤਾਰਾ। (ਪੰਨਾ-ਪਾਉੜੀ–ਪੰਕਤੀ 29_18_7)
ਨਿਰੰਕਾਰੁ ਏਕੰਕਾਰੁ ਹੋਇ ਓਅੰਕਾਰਿ ਅਕਾਰੁ ਅਪਾਰਾ। (ਪੰਨਾ-ਪਾਉੜੀ–ਪੰਕਤੀ 29_19_1)
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਪਸਾਰਾ। (ਪੰਨਾ-ਪਾਉੜੀ–ਪੰਕਤੀ 29_19_2)
ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰੁ ਧੁੰਧੂਕਾਰਾ। (ਪੰਨਾ-ਪਾਉੜੀ–ਪੰਕਤੀ 29_19_3)
ਕੇਤੜਿਆਂ ਜੁਗ ਵਰਤਿਆ ਕਰਿ ਕਰਿ ਕੇਤੜਿਆਂ ਅਵਤਾਰਾ। (ਪੰਨਾ-ਪਾਉੜੀ–ਪੰਕਤੀ 29_19_4)
ਭਗਤਿ ਵਛਲੁ ਹੋਇ ਆਇਆ ਕਲੀ ਕਾਲ ਪਰਗਟ ਪਾਹਾਰਾ। (ਪੰਨਾ-ਪਾਉੜੀ–ਪੰਕਤੀ 29_19_5)
ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ। (ਪੰਨਾ-ਪਾਉੜੀ–ਪੰਕਤੀ 29_19_6)
ਗੁਰਮੁਖਿ ਸੁਝੈ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 29_19_7)
ਸਤਿਗੁਰ ਮੂਰਤਿ ਪਰਗਟੀ ਗੁਰਮੁਖਿ ਸੁਖਫਲੁ ਸਬਦ ਵਿਚਾਰਾ। (ਪੰਨਾ-ਪਾਉੜੀ–ਪੰਕਤੀ 29_20_1)
ਇਕਦੂ ਹੋਇ ਸਹਸ ਫਲੁ ਗੁਰੁ ਸਿਖ ਸਾਧਸੰਗਤਿ ਓਅੰਕਾਰਾ। (ਪੰਨਾ-ਪਾਉੜੀ–ਪੰਕਤੀ 29_20_2)
ਡਿਠਾ ਸੁਣਿਆ ਮੰਨਿਆ ਸਨਮੁਖਿ ਸੇ ਵਿਰਲੇ ਸੈਸਾਰਾ। (ਪੰਨਾ-ਪਾਉੜੀ–ਪੰਕਤੀ 29_20_3)
ਪਹਿਲੋ ਦੇ ਪਾ ਖਾਕ ਹੋਇ ਪਿਛਹੁ ਜਗੁ ਮੰਗੈ ਪਗ ਛਾਰਾ। (ਪੰਨਾ-ਪਾਉੜੀ–ਪੰਕਤੀ 29_20_4)
ਗੁਰਮੁਖਿ ਮਾਰਗੁ ਚਲਿਆ ਸਚੁ ਵਨਜੁ ਕਰਿ ਪਾਰਿ ਉਤਾਰਾ। (ਪੰਨਾ-ਪਾਉੜੀ–ਪੰਕਤੀ 29_20_5)
ਕੀਮਤਿ ਕੋਇ ਨ ਜਾਣਈ ਆਖਣਿ ਸੁਣਨਿ ਨ ਲਿਖਣਿਹਾਰਾ। (ਪੰਨਾ-ਪਾਉੜੀ–ਪੰਕਤੀ 29_20_6)
ਸਾਧਸੰਗਤਿ ਗੁਰ ਸਬਦੁ ਪਿਆਰਾ। (ਪੰਨਾ-ਪਾਉੜੀ–ਪੰਕਤੀ 29_20_7)
ਸਾਧਸੰਗਤਿ ਗੁਰੁ ਸਬਦ ਲਿਵ ਗੁਰਮੁਖਿ ਸੁਖਫਲੁ ਪਿਰਮੁ ਚਖਾਇਆ। (ਪੰਨਾ-ਪਾਉੜੀ–ਪੰਕਤੀ 29_21_1)
ਸਭ ਨਿਧਾਨ ਕੁਰਬਾਨ ਕਰਿ ਸਭੇ ਫਲ ਬਲਿਹਾਰ ਕਰਾਇਆ। (ਪੰਨਾ-ਪਾਉੜੀ–ਪੰਕਤੀ 29_21_2)
ਤ੍ਰਿਸਨਾ ਜਲਣਿ ਬੁਝਾਈਆਂ ਸਾਂਤਿ ਸਹਜ ਸੰਤੋਖੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 29_21_3)
ਸਭੇ ਆਸਾ ਪੂਰੀਆ ਆਸਾ ਵਿਚਿ ਨਿਰਾਸੁ ਵਲਾਇਆ। (ਪੰਨਾ-ਪਾਉੜੀ–ਪੰਕਤੀ 29_21_4)
ਮਨਸਾ ਮਨਹਿ ਸਮਾਇ ਲੈ ਮਨ ਕਾਮਨ ਨਿਹਕਾਮ ਨ ਧਾਇਆ। (ਪੰਨਾ-ਪਾਉੜੀ–ਪੰਕਤੀ 29_21_5)
ਕਰਮ ਕਾਲ ਜਮ ਜਾਲ ਕਟਿ ਕਰਮ ਕਰੇ ਨਿਹਕਰਮ ਰਹਾਇਆ। (ਪੰਨਾ-ਪਾਉੜੀ–ਪੰਕਤੀ 29_21_6)
ਗੁਰ ਉਪਦੇਸੁ ਅਵੇਸੁ ਕਰਿ ਪੈਰੀ ਪੈ ਜਗੁ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 29_21_7)
ਗੁਰ ਚੇਲੇ ਪਰਚਾ ਪਰਚਾਇਆ। (ਪੰਨਾ-ਪਾਉੜੀ–ਪੰਕਤੀ 29_21_8)
ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਸਚਾ ਪੰਥੁ ਸੁਹੇਲਾ। (ਪੰਨਾ-ਪਾਉੜੀ–ਪੰਕਤੀ 30_1_1)
ਮਨਮੁਖ ਕਰਮ ਕਮਾਂਵਦੇ ਦੁਰਮਤਿ ਦੂਜਾ ਭਾਉ ਦੁਹੇਲਾ। (ਪੰਨਾ-ਪਾਉੜੀ–ਪੰਕਤੀ 30_1_2)
ਗੁਰਮੁਖਿ ਸੁਖ ਫਲੁ ਸਾਧਸੰਗ ਭਾਇ ਭਗਤਿ ਕਰਿ ਗੁਰਮੁਖਿ ਮੇਲਾ। (ਪੰਨਾ-ਪਾਉੜੀ–ਪੰਕਤੀ 30_1_3)
ਕੂੜੁ ਕੁਸਤੁ ਅਸਾਧ ਸੰਗੁ ਮਨਮੁਖ ਦੁਖ ਫਲੁ ਹੈ ਵਿਹੁ ਵੇਲਾ। (ਪੰਨਾ-ਪਾਉੜੀ–ਪੰਕਤੀ 30_1_4)
ਗੁਰਮੁਖਿ ਆਪੁ ਗਵਾਵਣਾ ਪੈਰੀ ਪਉਣਾ ਨੇਹੁ ਨਵੇਲਾ। (ਪੰਨਾ-ਪਾਉੜੀ–ਪੰਕਤੀ 30_1_5)
ਮਨਮੁਖ ਆਪੁ ਗਣਾਵਣਾ ਗੁਰਮਤਿ ਗੁਰ ਤੇ ਉਕੜੁ ਚੇਲਾ। (ਪੰਨਾ-ਪਾਉੜੀ–ਪੰਕਤੀ 30_1_6)
ਕੂੜੁ ਸਚੁ ਸੀਹ ਬਕਰ ਖੇਲਾ। (ਪੰਨਾ-ਪਾਉੜੀ–ਪੰਕਤੀ 30_1_7)
ਗੁਰਮੁਖਿ ਸੁਖ ਫਲੁ ਸਚੁ ਹੈ ਮਨਮੁਖ ਦੁਖ ਫਲੁ ਕੂੜੁ ਕੁੜਾਵਾ। (ਪੰਨਾ-ਪਾਉੜੀ–ਪੰਕਤੀ 30_2_1)
ਗੁਰਮੁਖਿ ਸਚੁ ਸੰਤੋਖੁ ਰੁਖੁ ਦੁਰਮਤਿ ਦੂਜਾ ਭਾਉ ਪਛਾਵਾ। (ਪੰਨਾ-ਪਾਉੜੀ–ਪੰਕਤੀ 30_2_2)
ਗੁਰਮੁਖਿ ਸਚੁ ਅਡੋਲੁ ਹੈ ਮਨਮੁਖ ਫੇਰਿ ਫਿਰੰਦੀ ਛਾਵਾਂ। (ਪੰਨਾ-ਪਾਉੜੀ–ਪੰਕਤੀ 30_2_3)
ਗੁਰਮੁਖਿ ਕੋਇਲ ਅੰਬ ਵਣ ਮਨਮੁਖ ਵਣਿ ਵਣਿ ਹੰਢਨਿ ਕਾਵਾਂ। (ਪੰਨਾ-ਪਾਉੜੀ–ਪੰਕਤੀ 30_2_4)
ਸਾਧਸੰਗਤਿ ਸਚੁ ਬਾਗ ਹੈ ਸਬਦ ਸੁਰਤਿ ਗੁਰ ਮੰਤੁ ਸਚਾਵਾਂ। (ਪੰਨਾ-ਪਾਉੜੀ–ਪੰਕਤੀ 30_2_5)
ਵਿਹੁ ਵਣੁ ਵਲਿ ਅਸਾਧ ਸੰਗਿ ਬਹੁਤੁ ਸਿਆਣਪ ਨਿਗੋਸਾਵਾਂ। (ਪੰਨਾ-ਪਾਉੜੀ–ਪੰਕਤੀ 30_2_6)
ਜਿਉ ਕਰਿ ਵੇਸੁਆ ਵੰਸੁ ਨਿਨਾਵਾਂ। (ਪੰਨਾ-ਪਾਉੜੀ–ਪੰਕਤੀ 30_2_7)
ਗੁਰਮੁਖਿ ਹੋਇ ਵੀਆਹੀਐ ਦੁਹੀ ਵਲੀ ਮਿਲਿ ਮੰਗਲ ਚਾਰਾ। (ਪੰਨਾ-ਪਾਉੜੀ–ਪੰਕਤੀ 30_3_1)
ਦੁਹੁ ਮਿਲਿ ਜੰਮੈ ਜਾਣੀਐ ਪਿਤਾ ਜਾਤਿ ਪਰਵਾਰ ਸਧਾਰਾ। (ਪੰਨਾ-ਪਾਉੜੀ–ਪੰਕਤੀ 30_3_2)
ਜੰਮਦਿਆਂ ਰੁਣਝੁੰਝਣਾ ਵੰਸਿ ਵਧਾਈ ਰੁਣ ਝੁਣਕਾਰਾ। (ਪੰਨਾ-ਪਾਉੜੀ–ਪੰਕਤੀ 30_3_3)
ਨਾਨਕ ਦਾਦਕ ਸੋਹਿਲੇ ਵਿਰਤੀਸਰ ਬਹੁ ਦਾਨ ਦਤਾਰਾ। (ਪੰਨਾ-ਪਾਉੜੀ–ਪੰਕਤੀ 30_3_4)
ਬਹੁ ਮਿਤੀ ਹੋਇ ਵੇਸੁਆ ਨਾ ਪਿਉ ਨਾਉਂ ਨਿਨਾਉਂ ਪੁਕਾਰਾ। (ਪੰਨਾ-ਪਾਉੜੀ–ਪੰਕਤੀ 30_3_5)
ਗੁਰਮੁਖਿ ਵੰਸੀ ਪਰਮ ਹੰਸ ਮਨਮੁਖਿ ਠਗ ਬਗ ਵੰਸ ਹਤਿਆਰਾ। (ਪੰਨਾ-ਪਾਉੜੀ–ਪੰਕਤੀ 30_3_6)
ਸਚਿ ਸਚਿਆਰ ਕੂੜਹੁ ਕੂੜਿਆਰਾ। (ਪੰਨਾ-ਪਾਉੜੀ–ਪੰਕਤੀ 30_3_7)
ਮਾਨ ਸਰੋਵਰੁ ਸਾਧਸੰਗੁ ਮਾਣਕ ਮੋਤੀ ਰਤਨ ਅਮੋਲਾ। (ਪੰਨਾ-ਪਾਉੜੀ–ਪੰਕਤੀ 30_4_1)
ਗੁਰਮੁਖਿ ਵੰਸੀ ਪਰਮ ਹੰਸ ਸਬਦ ਸੁਰਤਿ ਗੁਰਮਤਿ ਅਡੋਲਾ। (ਪੰਨਾ-ਪਾਉੜੀ–ਪੰਕਤੀ 30_4_2)
ਖੀਰਹੁਂ ਨੀਰ ਨਿਕਾਲਦੇ ਗੁਰਮੁਖਿ ਗਿਆਨੁ ਧਿਆਨੁ ਨਿਰੋਲਾ। (ਪੰਨਾ-ਪਾਉੜੀ–ਪੰਕਤੀ 30_4_3)
ਗੁਰਮੁਖਿ ਸਚੁ ਸਲਾਹੀਐ ਤੋਲੁ ਨ ਤੋਲਣਹਾਰੁ ਅਤੋਲਾ। (ਪੰਨਾ-ਪਾਉੜੀ–ਪੰਕਤੀ 30_4_4)
ਮਨਮੁਖ ਬਗੁਲ ਸਮਾਧਿ ਹੈ ਘੁਟਿ ਘੁਟਿ ਜੀਆਂ ਖਾਇ ਅਬੋਲਾ। (ਪੰਨਾ-ਪਾਉੜੀ–ਪੰਕਤੀ 30_4_5)
ਹੋਇ ਲਖਾਉ ਟਿਕਾਇ ਜਾਇ ਛਪੜਿ ਊਹੁ ਪੜੈ ਮੁਹਚੋਲਾ। (ਪੰਨਾ-ਪਾਉੜੀ–ਪੰਕਤੀ 30_4_6)
ਸਚੁ ਸਾਉ ਕੂੜੁ ਗਹਿਲਾ ਗੋਲਾ। (ਪੰਨਾ-ਪਾਉੜੀ–ਪੰਕਤੀ 30_4_7)
ਗੁਰਮੁਖ ਸਚੁ ਸੁਲਖਣਾ ਸਭਿ ਸੁਲਖਣ ਸਚੁ ਸੁਹਾਵਾ। (ਪੰਨਾ-ਪਾਉੜੀ–ਪੰਕਤੀ 30_5_1)
ਮਨਮੁਖ ਕੂੜੁ ਕੁਲਖਣਾ ਸਭ ਕੁਲਖਣ ਕੂੜੁ ਕੁਦਾਵਾ। (ਪੰਨਾ-ਪਾਉੜੀ–ਪੰਕਤੀ 30_5_2)
ਸਚੁ ਸੁਇਨਾ ਕੂੜੁ ਕਚੁ ਹੈ ਕਚੁ ਨ ਕੰਚਨ ਮੁਲਿ ਮੁਲਾਵਾ। (ਪੰਨਾ-ਪਾਉੜੀ–ਪੰਕਤੀ 30_5_3)
ਸਚੁ ਭਾਰਾ ਕੂੜੁ ਹਉਲੜਾ ਪਵੈ ਨ ਰਤਕ ਰਤਨ ਭੁਲਾਵਾ। (ਪੰਨਾ-ਪਾਉੜੀ–ਪੰਕਤੀ 30_5_4)
ਸਚੁ ਹੀਰਾ ਕੂੜੁ ਫਟਕੁ ਹੈ ਜੜੈ ਜੜਾਵ ਨ ਜੁੜੈ ਜੁੜਾਵਾ। (ਪੰਨਾ-ਪਾਉੜੀ–ਪੰਕਤੀ 30_5_5)
ਸਚੁ ਸਾਬਤੁ ਕੂੜਿ ਫਿਰਦਾ ਫਾਵਾ। (ਪੰਨਾ-ਪਾਉੜੀ–ਪੰਕਤੀ 30_5_7)
ਗੁਰਮੁਖਿ ਸਚੁ ਸੁਰੰਗੁ ਹੈ ਮੂਲੁ ਮਜੀਠ ਹੈ ਟਲੈ ਟਲੰਦਾ। (ਪੰਨਾ-ਪਾਉੜੀ–ਪੰਕਤੀ 30_6_1)
ਮਨਮੁਖੁ ਕੂੜੁ ਕੁਰੰਗ ਹੈ ਫੁਲ ਕੁਸੁੰਭੈ ਥਿਰ ਨ ਰਹੰਦਾ। (ਪੰਨਾ-ਪਾਉੜੀ–ਪੰਕਤੀ 30_6_2)
ਥੋਮ, ਕਥੂਰੀ, ਵਾਸੁ ਲੈ ਨਕੁ ਮਰੋੜੈ, ਮਨਿ ਭਾਵੰਦਾ। (ਪੰਨਾ-ਪਾਉੜੀ–ਪੰਕਤੀ 30_6_3)
ਕੂੜੁ ਸਚੁ ਅਕ ਅੰਬ ਫਲ ਕਉੜਾ ਮਿਠਾ ਸਾਉ ਲਹੰਦਾ। (ਪੰਨਾ-ਪਾਉੜੀ–ਪੰਕਤੀ 30_6_4)
ਸਾਹ ਚੋਰ ਸਚੁ ਕੂੜੁ ਹੈ ਸਾਹੁ ਸਵੈ ਚੋਰੁ ਫਿਰੈ ਭਵੰਦਾ। (ਪੰਨਾ-ਪਾਉੜੀ–ਪੰਕਤੀ 30_6_5)
ਸਾਹ ਫੜੈ ਉਠਿ ਚੋਰ ਨੋ ਤਿਸੁ ਨੁਕਸਾਨੁ ਦੀਬਾਣੁ ਕਰੰਦਾ। (ਪੰਨਾ-ਪਾਉੜੀ–ਪੰਕਤੀ 30_6_6)
ਸਚੁ ਕੂੜੈ ਲੈ ਨਿਹਣਿ ਬਹੰਦਾ। (ਪੰਨਾ-ਪਾਉੜੀ–ਪੰਕਤੀ 30_6_7)
ਸਚੁ ਸੋਹੈ ਸਿਰ ਪਗ ਜਿਉ ਕੋਝਾ ਕੂੜੁ ਕੁਥਾਇ ਕਛੋਟਾ। (ਪੰਨਾ-ਪਾਉੜੀ–ਪੰਕਤੀ 30_7_1)
ਸਚੁ ਸਤਾਣਾ ਸਾਰਦੂਲੁ ਕੂੜੁ ਜਿਵੈ ਹੀਣਾ ਹਰਣੋਟਾ। (ਪੰਨਾ-ਪਾਉੜੀ–ਪੰਕਤੀ 30_7_2)
ਲਾਹਾ ਸਚੁ ਵਣੰਜੀਐ ਕੂੜੁ ਕਿ ਵਣਜਹੁ ਆਵੈ ਤੋਟਾ। (ਪੰਨਾ-ਪਾਉੜੀ–ਪੰਕਤੀ 30_7_3)
ਸਚੁ ਖਰਾ ਸਾਬਾਸਿ ਹੈ ਕੂੜੁ ਨ ਚਲੈ ਦਮੜਾ ਖੋਟਾ। (ਪੰਨਾ-ਪਾਉੜੀ–ਪੰਕਤੀ 30_7_4)
ਤਾਰੇ ਲਖ ਅਮਾਵਸੈ ਘੇਰਿ ਅਨੇਰਿ ਚਨਾਇਣੁ ਹੋਟਾ। (ਪੰਨਾ-ਪਾਉੜੀ–ਪੰਕਤੀ 30_7_5)
ਸੂਰਜ ਇਕੁ ਚੜ੍ਹੰਦਿਆ ਹੋਇ ਅਠ ਖੰਡ ਪਵੈ ਫਲਫੋਟਾ। (ਪੰਨਾ-ਪਾਉੜੀ–ਪੰਕਤੀ 30_7_6)
ਕੂੜੁ ਸਚੁ ਜਿਉਂ ਵਟੁ ਘੜੋਟਾ। (ਪੰਨਾ-ਪਾਉੜੀ–ਪੰਕਤੀ 30_7_7)
ਸੁਹਣੇ ਸਾਮਰਤਖ ਜਿਉ ਕੂੜੁ ਸਚੁ ਵਰਤੈ ਵਰਤਾਰਾ। (ਪੰਨਾ-ਪਾਉੜੀ–ਪੰਕਤੀ 30_8_1)
ਹਰਿ ਚੰਦਉਰੀ ਨਗਰ ਵਾਂਗੁ ਕੂੜੁ ਸਚੁ ਪਰਗਟੁ ਪਾਹਾਰਾ। (ਪੰਨਾ-ਪਾਉੜੀ–ਪੰਕਤੀ 30_8_2)
ਨਦੀ ਪਛਾਵਾਂ ਮਾਣਸਾ ਸਿਰ ਤਲਵਾਇਆ ਅੰਬਰੁ ਤਾਰਾ। (ਪੰਨਾ-ਪਾਉੜੀ–ਪੰਕਤੀ 30_8_3)
ਧੂਅਰੁ ਧੁੰਧੂਕਾਰੁ ਹੋਇ ਤੁਲਿ ਨ ਘਣਹਰਿ ਵਰਸਣਹਾਰਾ। (ਪੰਨਾ-ਪਾਉੜੀ–ਪੰਕਤੀ 30_8_4)
ਸਾਉ ਨ ਸਿਮਰਣਿ ਸੰਕਰੈ ਦੀਪਕ ਬਾਝੁ ਨ ਮਿਟੈ ਅੰਧਾਰਾ। (ਪੰਨਾ-ਪਾਉੜੀ–ਪੰਕਤੀ 30_8_5)
ਲੜੈ ਨ ਕਾਗਲਿ ਲਿਖਿਆ ਚਿਤੁ ਚਿਤੇਰੇ ਸੈ ਹਥੀਆਰਾ। (ਪੰਨਾ-ਪਾਉੜੀ–ਪੰਕਤੀ 30_8_6)
ਸਚੁ ਕੂੜੁ ਕਰਤੂਤਿ ਵੀਚਾਰਾ। (ਪੰਨਾ-ਪਾਉੜੀ–ਪੰਕਤੀ 30_8_7)
ਸਚੁ ਸਮਾਇਣੁ ਦੁਧ ਵਿਚਿ ਕੂੜ ਵਿਗਾੜੁ ਕਾਂਜੀ ਦੀ ਚੁਖੈ। (ਪੰਨਾ-ਪਾਉੜੀ–ਪੰਕਤੀ 30_9_1)
ਸਚੁ ਭੋਜਨੁ ਮੁਹਿ ਖਾਵਣਾ ਇਕੁ ਦਾਣਾ ਨਕੈ ਵਲਿ ਦੁਖੈ। (ਪੰਨਾ-ਪਾਉੜੀ–ਪੰਕਤੀ 30_9_2)
ਫਲਹੁ ਰੁਖ ਰੁਖਹੁ ਸੁ ਫਲੁ ਅੰਤਿ ਕਾਲਿ ਖਉ ਲਾਖਹੁ ਰੁਖੈ। (ਪੰਨਾ-ਪਾਉੜੀ–ਪੰਕਤੀ 30_9_3)
ਸਉ ਵਰਿਆ ਅਗਿ ਰੁਖ ਵਿਚਿ ਭਸਮ ਕਰੈ ਅਗਿ ਬਿੰਦਕੁ ਧੁਖੈ। (ਪੰਨਾ-ਪਾਉੜੀ–ਪੰਕਤੀ 30_9_4)
ਸਚੁ ਦਾਰੂ ਕੂੜੁ ਰੋਗੁ ਹੈ ਵਿਣੁ ਗੁਰ ਵੈਦ ਵੇਦਨਿ ਮਨਮੁਖੈ। (ਪੰਨਾ-ਪਾਉੜੀ–ਪੰਕਤੀ 30_9_5)
ਸਚੁ ਸਥੋਈ ਕੂੜ ਠਗੁ ਲਗੈ ਦੁਖੁ ਨ ਗੁਰਮੁਖਿ ਸੁਖੈ। (ਪੰਨਾ-ਪਾਉੜੀ–ਪੰਕਤੀ 30_9_6)
ਕੂੜੁ ਪਚੈ ਸਚੈ ਦੀ ਭੁਖੈ। (ਪੰਨਾ-ਪਾਉੜੀ–ਪੰਕਤੀ 30_9_7)
ਕੂੜੁ ਕਪਟ ਹਥਿਆਰ ਜਿਉ ਸਚੁ ਰਖਵਾਲਾ ਸਿਲਹ ਸੰਜੋਆ। (ਪੰਨਾ-ਪਾਉੜੀ–ਪੰਕਤੀ 30_10_1)
ਕੂੜੁ ਵੈਰੀ ਨਿਤ ਜੋਹਦਾ ਸਚੁ ਸੁਮਿਤੁ ਹਿਮਾਇਤਿ ਹੋਆ। (ਪੰਨਾ-ਪਾਉੜੀ–ਪੰਕਤੀ 30_10_2)
ਸੂਰਵੀਰੁ ਵਰੀਆਮੁ ਸਚੁ ਕੂੜੁ ਕੁੜਾਵਾ ਕਰਦਾ ਢੋਆ। (ਪੰਨਾ-ਪਾਉੜੀ–ਪੰਕਤੀ 30_10_3)
ਨਿਹਚਲੁ ਸਚੁ ਸੁਥਾਇ ਹੈ ਲਰਜੈ ਕੂੜੁ ਕੁਥਾਇ ਖੜੋਆ। (ਪੰਨਾ-ਪਾਉੜੀ–ਪੰਕਤੀ 30_10_4)
ਸਚਿ ਫੜਿ ਕੂੜੁ ਪਛਾੜਿਆ ਚਾਰਿ ਚਕ ਵੇਖਨ ਤ੍ਰੈ ਲੋਆ। (ਪੰਨਾ-ਪਾਉੜੀ–ਪੰਕਤੀ 30_10_5)
ਕੂੜੁ ਕਪਟੁ ਰੋਗੀ ਸਦਾ ਸਚੁ ਸਦਾ ਹੀ ਨਵਾਂ ਨਰੋਆ। (ਪੰਨਾ-ਪਾਉੜੀ–ਪੰਕਤੀ 30_10_6)
ਸਚੁ ਸਚਾ ਕੂੜੁ ਕੂੜੁ ਵਿਖੋਆ। (ਪੰਨਾ-ਪਾਉੜੀ–ਪੰਕਤੀ 30_10_7)
ਸਚੁ ਸੂਰਜੁ ਪਰਗਾਸੁ ਹੈ ਕੂੜਹੁ ਘੁਘੂ ਕੁਝੁ ਨ ਸੁਝੈ। (ਪੰਨਾ-ਪਾਉੜੀ–ਪੰਕਤੀ 30_11_1)
ਸਚ ਵਣਸਪਤਿ ਬੋਹੀਐ ਕੂੜਹੁ ਵਾਸ ਨ ਚੰਦਨ ਬੁਝੈ। (ਪੰਨਾ-ਪਾਉੜੀ–ਪੰਕਤੀ 30_11_2)
ਸਚਹੁ ਸਫਲ ਤਰੋਵਰਾ ਸਿੰਮਲੁ ਅਫਲੁ ਵਡਾਈ ਲੁਝੈ। (ਪੰਨਾ-ਪਾਉੜੀ–ਪੰਕਤੀ 30_11_3)
ਸਾਵਣਿ ਵਣ ਹਰੀਆਵਲੇ ਸੁਕੈ ਅਕੁ ਜਵਾਹਾਂ ਰੁਝੈ। (ਪੰਨਾ-ਪਾਉੜੀ–ਪੰਕਤੀ 30_11_4)
ਮਾਣਕ ਮੋਤੀ ਮਾਨਸਰਿ ਸੰਖਿ ਨਿਸਖਣ ਹਸਤਨ ਦੁਝੈ। (ਪੰਨਾ-ਪਾਉੜੀ–ਪੰਕਤੀ 30_11_5)
ਸਚੁ ਗੰਗੋਦਕੁ ਨਿਰਮਲਾ ਕੂੜਿ ਰਲੈ ਮਦ ਪਰਗਟੁ ਗੁਝੈ। (ਪੰਨਾ-ਪਾਉੜੀ–ਪੰਕਤੀ 30_11_6)
ਸਚੁ ਸਚਾ ਕੂੜੁ ਕੁੜਹੁ ਖੁਝੈ। (ਪੰਨਾ-ਪਾਉੜੀ–ਪੰਕਤੀ 30_11_7)
ਸਚੁ ਕੂੜ ਦੁਇ ਝਾਗੜੂ ਝਗੜਾ ਕਰਦਾ ਚਉਤੈ ਆਇਆ। (ਪੰਨਾ-ਪਾਉੜੀ–ਪੰਕਤੀ 30_12_1)
ਅਗੇ ਸਚਾ ਸਚਿ ਨਿਆਇ ਆਪ ਹਜੂਰਿ ਦੋਵੈ ਝਗੜਾਇਆ। (ਪੰਨਾ-ਪਾਉੜੀ–ਪੰਕਤੀ 30_12_2)
ਸਚੁ ਸਚਾ ਕੂੜਿ ਕੂੜਿਆਰੁ ਪੰਚਾ ਵਿਚਿਦੋ ਕਰਿ ਸਮਝਾਇਆ। (ਪੰਨਾ-ਪਾਉੜੀ–ਪੰਕਤੀ 30_12_3)
ਸਚਿ ਜਿਤਾ ਕੂੜਿ ਹਾਰਿਆ ਕੂੜੁ ਕੂੜਾ ਕਰਿ ਸਹਰਿ ਫਿਰਾਇਆ। (ਪੰਨਾ-ਪਾਉੜੀ–ਪੰਕਤੀ 30_12_4)
ਸਚਿਆਰੈ ਸਾਬਾਸਿ ਹੈ ਕੂੜਿਆਰੈ ਫਿਟੁ ਫਿਟੁ ਕਰਾਇਆ। (ਪੰਨਾ-ਪਾਉੜੀ–ਪੰਕਤੀ 30_12_5)
ਸਚ ਲਹਣਾ ਕੂੜਿ ਦੇਵਣਾ ਖਤੁ ਸਤਾਗਲੁ ਲਿਖਿ ਦੇਵਾਇਆ। (ਪੰਨਾ-ਪਾਉੜੀ–ਪੰਕਤੀ 30_12_6)
ਆਪ ਠਗਾਇ ਨ ਠਗੀਐ ਠਗਣਹਾਰੈ ਆਪੁ ਠਗਾਇਆ। (ਪੰਨਾ-ਪਾਉੜੀ–ਪੰਕਤੀ 30_12_7)
ਵਿਰਲਾ ਸਚੁ ਵਿਹਾਝਣ ਆਇਆ। (ਪੰਨਾ-ਪਾਉੜੀ–ਪੰਕਤੀ 30_12_8)
ਕੂੜੁ ਸੁਤਾ ਸਚੁ ਜਾਗਦਾ ਸਚੁ ਸਾਹਿਬ ਦੇ ਮਨਿ ਭਾਇਆ। (ਪੰਨਾ-ਪਾਉੜੀ–ਪੰਕਤੀ 30_13_1)
ਸਚੁ ਸਚੈ ਕਰਿ ਪਾਹਰੂ ਸਚ ਭੰਡਾਰ ਉਤੇ ਬਹਿਲਾਇਆ। (ਪੰਨਾ-ਪਾਉੜੀ–ਪੰਕਤੀ 30_13_2)
ਸਚੁ ਆਗੂ ਆਨ੍ਹੇਰ ਕੂੜ ਉਝੜਿ ਦੂਜਾ ਭਾਉ ਚਲਾਇਆ। (ਪੰਨਾ-ਪਾਉੜੀ–ਪੰਕਤੀ 30_13_3)
ਸਚੁ ਸਚੇ ਕਰਿ ਫਉਜਦਾਰੁ ਰਾਹੁ ਚਲਾਵਣੁ ਜੋਗੁ ਪਠਾਇਆ। (ਪੰਨਾ-ਪਾਉੜੀ–ਪੰਕਤੀ 30_13_4)
ਜਗ ਭਵਜਲੁ ਮਿਲਿ ਸਾਧਸੰਗਿ ਗੁਰ ਬੋਹਿਥੈ ਚਾੜ੍ਹਿ ਤਰਾਇਆ। (ਪੰਨਾ-ਪਾਉੜੀ–ਪੰਕਤੀ 30_13_5)
ਕਾਮੁ ਕ੍ਰੋਧੁ ਲੋਭੁ ਮੋਹੁ ਫੜਿ ਅਹੰਕਾਰੁ ਗਰਦਨਿ ਮਰਵਾਇਆ। (ਪੰਨਾ-ਪਾਉੜੀ–ਪੰਕਤੀ 30_13_6)
ਪਾਰਿ ਪਏ ਗੁਰੁ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 30_13_7)
ਲੂਣੁ ਸਾਹਿਬ ਦਾ ਖਾਇ ਕੈ ਰਣ ਅੰਦਰਿ ਲੜਿ ਮਰੈ ਸੁ ਜਾਪੈ। (ਪੰਨਾ-ਪਾਉੜੀ–ਪੰਕਤੀ 30_14_1)
ਸਿਰ ਵਢੈ ਹਥੀਆਰੁ ਕਰਿ ਵਰੀਆਮਾ ਵਰਿਆਮੁ ਸਿਞਾਪੈ। (ਪੰਨਾ-ਪਾਉੜੀ–ਪੰਕਤੀ 30_14_2)
ਤਿਸੁ ਪਿਛੈ ਜੋ ਇਸਤਰੀ ਥਪਿ ਥੇਈ ਦੇ ਵਰੈ ਸਰਾਪੈ। (ਪੰਨਾ-ਪਾਉੜੀ–ਪੰਕਤੀ 30_14_3)
ਪੋਤੇ ਪੁਤ ਵਡੀਰੀਅਨਿ ਪਰਵਾਰੈ ਸਾਧਾਰੁ ਪਰਾਪੈ। (ਪੰਨਾ-ਪਾਉੜੀ–ਪੰਕਤੀ 30_14_4)
ਵਖਤੈ ਉਪਰਿ ਲੜਿ ਮਰੈ ਅੰਮ੍ਰਿਤੁ ਵੇਲੈ ਸਬਦੁ ਅਲਾਪੈ। (ਪੰਨਾ-ਪਾਉੜੀ–ਪੰਕਤੀ 30_14_5)
ਸਾਧਸੰਗਤਿ ਵਿਚਿ ਜਾਇ ਕੈ ਹਉਮੈ ਮਾਰਿ ਮਰੈ ਆਪੁ ਆਪੈ। (ਪੰਨਾ-ਪਾਉੜੀ–ਪੰਕਤੀ 30_14_6)
ਲੜਿ ਮਰਣਾ ਤੈ ਸਤੀ ਹੋਣੁ ਗੁਰਮੁਖਿ ਪੰਥੁ ਪੂਰਣ ਪਰਤਾਪੈ। (ਪੰਨਾ-ਪਾਉੜੀ–ਪੰਕਤੀ 30_14_7)
ਸਚਿ ਸਿਦਕ ਸਚ ਪੀਰੁ ਪਛਾਪੈ। (ਪੰਨਾ-ਪਾਉੜੀ–ਪੰਕਤੀ 30_14_8)
ਨਿਹਚਲੁ ਸਚਾ ਥੇਹੁ ਹੈ ਸਾਧਸੰਗੁ ਪੰਜੇ ਪਰਧਾਨਾ। (ਪੰਨਾ-ਪਾਉੜੀ–ਪੰਕਤੀ 30_15_1)
ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀ। (ਪੰਨਾ-ਪਾਉੜੀ–ਪੰਕਤੀ 34_13_6)
ਮਹੁਰਾ ਮਿਠਾ ਆਖੀਐ ਰੁਠੀ ਨੋ ਤੁਠੀ। (ਪੰਨਾ-ਪਾਉੜੀ–ਪੰਕਤੀ 34_14_1)
ਬੁਝਿਆ ਵਡਾ ਵਖਾਣੀਐ ਸਵਾਰੀ ਕੁਠੀ। (ਪੰਨਾ-ਪਾਉੜੀ–ਪੰਕਤੀ 34_14_2)
ਜਲਿਆ ਠੰਢਾ ਗਈ ਨੋ ਆਈ ਤੇ ਉਠੀ। (ਪੰਨਾ-ਪਾਉੜੀ–ਪੰਕਤੀ 34_14_3)
ਅਹਮਕੁ ਭੋਲਾ ਆਖੀਐ ਸਭ ਗਲਿ ਅਪੁਠੀ। (ਪੰਨਾ-ਪਾਉੜੀ–ਪੰਕਤੀ 34_14_4)
ਉਜੜੁ ਤ੍ਰਟੀ ਬੇਮੁਖਾਂ ਤਿਸੁ ਆਖਨਿ ਵੁਠੀ। (ਪੰਨਾ-ਪਾਉੜੀ–ਪੰਕਤੀ 34_14_5 )
ਚੋਰੈ ਸੰਦੀ ਮਾਉਂ ਜਿਉਂ ਲੁਕਿ ਰੋਵੈ ਮੁਠੀ। (ਪੰਨਾ-ਪਾਉੜੀ–ਪੰਕਤੀ 34_14_6)
ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ। (ਪੰਨਾ-ਪਾਉੜੀ–ਪੰਕਤੀ 34_15_1)
ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨ ਸਰੀਐ। (ਪੰਨਾ-ਪਾਉੜੀ–ਪੰਕਤੀ 34_15_2)
ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ। (ਪੰਨਾ-ਪਾਉੜੀ–ਪੰਕਤੀ 34_15_3)
ਕੰਨਾਂ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ। (ਪੰਨਾ-ਪਾਉੜੀ–ਪੰਕਤੀ 34_15_4)
ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਨ ਫਰੀਐ। (ਪੰਨਾ-ਪਾਉੜੀ–ਪੰਕਤੀ 34_15_5)
ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ। (ਪੰਨਾ-ਪਾਉੜੀ–ਪੰਕਤੀ 34_15_6)
ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ। (ਪੰਨਾ-ਪਾਉੜੀ–ਪੰਕਤੀ 34_16_1)
ਮਦੁ ਪੀ ਜੂਏ ਖੇਲਦੇ ਜੋਹਨਿ ਪਰ ਨਾਰੇ। (ਪੰਨਾ-ਪਾਉੜੀ–ਪੰਕਤੀ 34_16_2)
ਮੁਹਨਿ ਪਰਾਈ ਲਖਿਮੀ ਠਗ ਚੋਰ ਚਗਾਰੇ। (ਪੰਨਾ-ਪਾਉੜੀ–ਪੰਕਤੀ 34_16_3)
ਵਿਸਾਸ ਧ੍ਰੋਹੀ ਅਕਿਰਤਘਣਿ ਪਾਪੀ ਹਤਿਆਰੇ। (ਪੰਨਾ-ਪਾਉੜੀ–ਪੰਕਤੀ 34_16_4)
ਲਖ ਕਰੋੜੀ ਜੋੜੀਅਨਿ ਅਣਗਣਤ ਅਪਾਰੇ। (ਪੰਨਾ-ਪਾਉੜੀ–ਪੰਕਤੀ 34_16_5)
ਇਕਤੁ ਲੂਇ ਨ ਪੁਜਨੀ ਬੇਮੁਖ ਗੁਰਦੁਆਰੇ। (ਪੰਨਾ-ਪਾਉੜੀ–ਪੰਕਤੀ 34_16_6)
ਗੰਗ ਜਮੁਨ ਗੋਦਾਵਰੀ ਕੁਲਖੇਤ ਸਿਧਾਰੇ। (ਪੰਨਾ-ਪਾਉੜੀ–ਪੰਕਤੀ 34_17_1)
ਮਥੁਰਾ ਮਾਇਆ ਅਯੁਧਿਆ ਕਾਸੀ ਕੇਦਾਰੇ। (ਪੰਨਾ-ਪਾਉੜੀ–ਪੰਕਤੀ 34_17_2)
ਗਇਆ ਪਿਰਾਗ ਸਰਸੁਤੀ ਗੋਮਤੀ ਦੁਆਰੇ। (ਪੰਨਾ-ਪਾਉੜੀ–ਪੰਕਤੀ 34_17_3)
ਜਪੁ ਤਪੁ ਸੰਜਮੁ ਹੋਮ ਜਗਿ ਸਭ ਦੇਵ ਜੁਹਾਰੇ। (ਪੰਨਾ-ਪਾਉੜੀ–ਪੰਕਤੀ 34_17_4)
ਅਖੀ ਪਰਣੈ ਜੇ ਭਵੈ ਤਿਹੁ ਲੋਅ ਮਝਾਰੇ। (ਪੰਨਾ-ਪਾਉੜੀ–ਪੰਕਤੀ 34_17_5)
ਮੂਲਿ ਨ ਉਤਰੈ ਹਤਿਆ ਬੇਮੁਖ ਗੁਰਦੁਆਰੈ। (ਪੰਨਾ-ਪਾਉੜੀ–ਪੰਕਤੀ 34_17_6)
ਕੋਟੀਂ ਸਾਦੀਂ ਕੇਤੜੇ ਜੰਗਲ ਭੂਪਾਲਾ। (ਪੰਨਾ-ਪਾਉੜੀ–ਪੰਕਤੀ 34_18_1)
ਥਲੀਂ ਵਰੋਲੇ ਕੇਤੜੇ ਪਰਬਤ ਬੇਤਾਲਾ। (ਪੰਨਾ-ਪਾਉੜੀ–ਪੰਕਤੀ 34_18_2)
ਨਦੀਆਂ ਨਾਲੇ ਕੇਤੜੇ ਸਰਵਰ ਅਸਰਾਲਾ। (ਪੰਨਾ-ਪਾਉੜੀ–ਪੰਕਤੀ 34_18_3)
ਅੰਬਰਿ ਤਾਰੇ ਕੇਤੜੇ ਬਿਸੀਅਰੁ ਪਾਤਾਲਾ। (ਪੰਨਾ-ਪਾਉੜੀ–ਪੰਕਤੀ 34_18_4)
ਭੰਭਲਭੂਸੇ ਭੁਲਿਆਂ ਭਵਜਲ ਭਰਨਾਲਾ। (ਪੰਨਾ-ਪਾਉੜੀ–ਪੰਕਤੀ 34_18_5)
ਇਕਸੁ ਸਤਿਗੁਰ ਬਾਹਰੇ ਸਭਿ ਆਲ ਜੰਜਾਲਾ। (ਪੰਨਾ-ਪਾਉੜੀ–ਪੰਕਤੀ 34_18_6)
ਬਹੁਤੀਂ ਘਰੀਂ ਪਰਾਹੁਣਾ ਜਿਉ ਰਹੰਦਾ ਭੁਖਾ। (ਪੰਨਾ-ਪਾਉੜੀ–ਪੰਕਤੀ 34_19_1)
ਸਾਂਝਾ ਬਬੁ ਨ ਰੋਈਐ ਚਿਤਿ ਚਿੰਤ ਨ ਚੁਖਾ। (ਪੰਨਾ-ਪਾਉੜੀ–ਪੰਕਤੀ 34_19_2)
ਬਹਲੀ ਡੂਮੀ ਢਢਿ ਜਿਉ ਓਹੁ ਕਿਸੈ ਨ ਧੁਖਾ। (ਪੰਨਾ-ਪਾਉੜੀ–ਪੰਕਤੀ 34_19_3)
ਵਣਿ ਵਣਿ ਕਾਉਂ ਨ ਸੋਹਈ ਕਿਉਂ ਮਾਣੈ ਸੁਖਾ। (ਪੰਨਾ-ਪਾਉੜੀ–ਪੰਕਤੀ 34_19_4)
ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ। (ਪੰਨਾ-ਪਾਉੜੀ–ਪੰਕਤੀ 34_19_5)
ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ। (ਪੰਨਾ-ਪਾਉੜੀ–ਪੰਕਤੀ 34_19_6)
ਵਾਇ ਸੁਣਾਏ ਛਾਣਨੀ ਤਿਸੁ ਉਠ ਉਠਾਲੇ। (ਪੰਨਾ-ਪਾਉੜੀ–ਪੰਕਤੀ 34_20_1)
ਤਾੜੀ ਮਾਰਿ ਡਰਾਇਂਦਾ ਮੈਂਗਲ ਮਤਵਾਲੇ। (ਪੰਨਾ-ਪਾਉੜੀ–ਪੰਕਤੀ 34_20_2)
ਬਾਸਕਿ ਨਾਗੈ ਸਾਮ੍ਹਣਾ ਜਿਉਂ ਦੀਵਾ ਬਾਲੇ। (ਪੰਨਾ-ਪਾਉੜੀ–ਪੰਕਤੀ 34_20_3)
ਸੀਹੁੰ ਸਰਜੈ ਸਹਾ ਜਿਉਂ ਅਖੀਂ ਵੇਖਾਲੇ। (ਪੰਨਾ-ਪਾਉੜੀ–ਪੰਕਤੀ 34_20_4)
ਸਾਇਰ ਲਹਰਿ ਨ ਪੁਜਨੀ ਪਾਣੀ ਪਰਨਾਲੇ। (ਪੰਨਾ-ਪਾਉੜੀ–ਪੰਕਤੀ 34_20_5)
ਅਣਹੋਂਦਾ ਆਪੁ ਗਣਾਇਂਦੇ ਬੇਮੁਖ ਬੇਤਾਲੇ। (ਪੰਨਾ-ਪਾਉੜੀ–ਪੰਕਤੀ 34_20_6)
ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨ ਚੜੀਐ। (ਪੰਨਾ-ਪਾਉੜੀ–ਪੰਕਤੀ 34_21_1)
ਪੁਤੁ ਨ ਮੰਨੈ ਮਾਪਿਆਂ ਕਮਜਾਤੀਂ ਵੜੀਐ। (ਪੰਨਾ-ਪਾਉੜੀ–ਪੰਕਤੀ 34_21_2)
ਵਣਜਾਰਾ ਸਾਹਹੁਂ ਫਿਰੈ ਵੇਸਾਹੁ ਨ ਜੜੀਐ। (ਪੰਨਾ-ਪਾਉੜੀ–ਪੰਕਤੀ 34_21_3)
ਸਾਹਿਬੁ ਸਉਹੈਂ ਆਪਣੇ ਹਥਿਆਰੁ ਨ ਫੜੀਐ। (ਪੰਨਾ-ਪਾਉੜੀ–ਪੰਕਤੀ 34_21_4)
ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ। (ਪੰਨਾ-ਪਾਉੜੀ–ਪੰਕਤੀ 34_21_5)
ਮੁੰਦ੍ਰਾਂ ਕੰਨਿ ਜਿਨਾੜੀਆਂ ਤਿਨ ਨਾਲਿ ਨ ਅੜੀਐ। (ਪੰਨਾ-ਪਾਉੜੀ–ਪੰਕਤੀ 34_21_6)
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ। (ਪੰਨਾ-ਪਾਉੜੀ–ਪੰਕਤੀ 35_1_1)
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ। (ਪੰਨਾ-ਪਾਉੜੀ–ਪੰਕਤੀ 35_1_2)
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ। (ਪੰਨਾ-ਪਾਉੜੀ–ਪੰਕਤੀ 35_1_3)
ਚੋਆ ਚੰਦਨੁ ਪਰਿਹਰੈ ਖਰੁ ਖੇਹੁ ਪਲਟੈ। (ਪੰਨਾ-ਪਾਉੜੀ–ਪੰਕਤੀ 35_1_4)
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ। (ਪੰਨਾ-ਪਾਉੜੀ–ਪੰਕਤੀ 35_1_5)
ਆਪਣ ਹਥੀਂ ਆਪਣੀ ਜੜ ਆਪਿ ਉਪਟੈ। (ਪੰਨਾ-ਪਾਉੜੀ–ਪੰਕਤੀ 35_1_6)
ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ। (ਪੰਨਾ-ਪਾਉੜੀ–ਪੰਕਤੀ 35_2_1)
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ। (ਪੰਨਾ-ਪਾਉੜੀ–ਪੰਕਤੀ 35_2_2)
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ। (ਪੰਨਾ-ਪਾਉੜੀ–ਪੰਕਤੀ 35_2_3)
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ। (ਪੰਨਾ-ਪਾਉੜੀ–ਪੰਕਤੀ 35_2_4)
ਨਿੰਦਕੁ ਨਾਮੁ ਵਿਹੂਣਿਆ ਸਤਿਸੰਗ ਨ ਭਾਵੈ। (ਪੰਨਾ-ਪਾਉੜੀ–ਪੰਕਤੀ 35_2_5)
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ। (ਪੰਨਾ-ਪਾਉੜੀ–ਪੰਕਤੀ 35_2_6)
ਲਸਣੁ ਲੁਕਾਇਆ ਨਾ ਲੁਕੈ ਬਹਿ ਖਾਜੈ ਕੂਣੈ। (ਪੰਨਾ-ਪਾਉੜੀ–ਪੰਕਤੀ 35_3_1)
ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ। (ਪੰਨਾ-ਪਾਉੜੀ–ਪੰਕਤੀ 35_3_2)
ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ। (ਪੰਨਾ-ਪਾਉੜੀ–ਪੰਕਤੀ 35_3_3)
ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ। (ਪੰਨਾ-ਪਾਉੜੀ–ਪੰਕਤੀ 35_3_4)
ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨੁ ਵਿਹੂਣੈ। (ਪੰਨਾ-ਪਾਉੜੀ–ਪੰਕਤੀ 35_3_5)
ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ। (ਪੰਨਾ-ਪਾਉੜੀ–ਪੰਕਤੀ 35_3_6)
ਡਾਇਣੁ ਮਾਣਸ ਖਾਵਣੀ ਪੁਤੁ ਬੁਰਾ ਨ ਮੰਗੈ। (ਪੰਨਾ-ਪਾਉੜੀ–ਪੰਕਤੀ 35_4_1)
ਵਡਾ ਵਿਕਰਮੀ ਆਖੀਐ ਧੀ ਭੈਣਹੁ ਸੰਗੈ। (ਪੰਨਾ-ਪਾਉੜੀ–ਪੰਕਤੀ 35_4_2)
ਰਾਜੇ ਧ੍ਰੋਹੁ ਕਮਾਂਵਦੇ ਰੈਬਾਰ ਸੁਰੰਗੈ। (ਪੰਨਾ-ਪਾਉੜੀ–ਪੰਕਤੀ 35_4_3)
ਬਜਰ ਪਾਪ ਨ ਉਤਰਨਿ ਜਾਇ ਕੀਚਨਿ ਗੰਗੈ। (ਪੰਨਾ-ਪਾਉੜੀ–ਪੰਕਤੀ 35_4_4)
ਥਰਹਰ ਕੰਬੈ ਨਰਕੁ ਜਮੁ ਸੁਣਿ ਨਿੰਦਕ ਨੰਗੈ। (ਪੰਨਾ-ਪਾਉੜੀ–ਪੰਕਤੀ 35_4_5)
ਨਿੰਦਾ ਭਲੀ ਨ ਕਿਸੈ ਦੀ ਗੁਰ ਨਿੰਦ ਕੁਢੰਗੈ। (ਪੰਨਾ-ਪਾਉੜੀ–ਪੰਕਤੀ 35_4_6)
ਨਿੰਦਾ ਕਰਿ ਹਰਣਾਖਸੈ ਵੇਖਹੁ ਫਲੁ ਵਟੈ। (ਪੰਨਾ-ਪਾਉੜੀ–ਪੰਕਤੀ 35_5_1)
ਲੰਕ ਲੁਟਾਈ ਰਾਵਣੈ ਮਸਤਕਿ ਦਸ ਕਟੈ। (ਪੰਨਾ-ਪਾਉੜੀ–ਪੰਕਤੀ 35_5_2)
ਗੁਰ ਉਪਦੇਸੁ ਕਮਾਵਣਾ ਗੁਰਮੁਖਿ ਨਾਮੁ ਦਾਨੁ ਇਸਨਾਨਾ। (ਪੰਨਾ-ਪਾਉੜੀ–ਪੰਕਤੀ 30_15_3)
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਣ ਭਗਤਿ ਗੁਰ ਗਿਆਨਾ। (ਪੰਨਾ-ਪਾਉੜੀ–ਪੰਕਤੀ 30_15_4)
ਦੁਹੀ ਸਰਾਈ ਸੁਰਖਰੂ ਸਚੁ ਸਬਦੁ ਵਜੈ ਨੀਸਾਨਾ। (ਪੰਨਾ-ਪਾਉੜੀ–ਪੰਕਤੀ 30_15_5)
ਚਲਣੁ ਜਿੰਨ੍ਹੀ ਜਾਣਿਆ ਜਗੁ ਅੰਦਰਿ ਵਿਰਲੇ ਮਿਹਮਾਨਾ। (ਪੰਨਾ-ਪਾਉੜੀ–ਪੰਕਤੀ 30_15_6)
ਆਪ ਗਵਾਏ ਤਿਸੁ ਕੁਰਬਾਨਾ। (ਪੰਨਾ-ਪਾਉੜੀ–ਪੰਕਤੀ 30_15_7)
ਕੂੜ ਅਹੀਰਾਂ ਪਿੰਡੁ ਹੈ ਪੰਜ ਦੂਤ ਵਸਨਿ ਬੁਰਿਆਰਾ। (ਪੰਨਾ-ਪਾਉੜੀ–ਪੰਕਤੀ 30_16_1)
ਕਾਮ ਕਰੋਧੁ ਵਿਰੋਧੁ ਨਿਤ ਲੋਭ ਮੋਹ ਧ੍ਰੋਹੁ ਅਹੰਕਾਰਾ। (ਪੰਨਾ-ਪਾਉੜੀ–ਪੰਕਤੀ 30_16_2)
ਖਿੰਜੋਤਾਣੁ ਅਸਾਧੁ ਸੰਗੁ ਵਰਤੈ ਪਾਪੈ ਦਾ ਵਰਤਾਰਾ। (ਪੰਨਾ-ਪਾਉੜੀ–ਪੰਕਤੀ 30_16_3)
ਪਰ ਧਨ ਪਰ ਨਿੰਦਾ ਪਿਆਰੁ ਪਰ ਨਾਰੀ ਸਿਉ ਵਡੇ ਵਿਕਾਰਾ। (ਪੰਨਾ-ਪਾਉੜੀ–ਪੰਕਤੀ 30_16_4)
ਖਲੁਹਲੁ ਮੂਲਿ ਨ ਚੁਕਈ ਰਾਜ ਡੰਡੁ ਜਮ ਡੰਡੁ ਕਰਾਰਾ। (ਪੰਨਾ-ਪਾਉੜੀ–ਪੰਕਤੀ 30_16_5)
ਦੁਹੀ ਸਰਾਈ ਜਰਦ ਰੂ ਜੰਮਣ ਮਰਣ ਨਰਕਿ ਅਵਤਾਰਾ। (ਪੰਨਾ-ਪਾਉੜੀ–ਪੰਕਤੀ 30_16_6)
ਅਗੀ ਫਲ ਹੋਵਨਿ ਅੰਗਿਆਰਾ। (ਪੰਨਾ-ਪਾਉੜੀ–ਪੰਕਤੀ 30_16_7)
ਸਚੁ ਸਪੂਰਣ ਨਿਰਮਲਾ ਤਿਸੁ ਵਿਚਿ ਕੂੜੁ ਨ ਰਲਦਾ ਰਾਈ। (ਪੰਨਾ-ਪਾਉੜੀ–ਪੰਕਤੀ 30_17_1)
ਅਖੀ ਕਤੁ ਨ ਸੰਜਰੈ ਤਿਣੁ ਅਉਖਾ ਦੁਖਿ ਰੈਣਿ ਵਿਹਾਈ। (ਪੰਨਾ-ਪਾਉੜੀ–ਪੰਕਤੀ 30_17_2)
ਭੋਜਣ ਅੰਦਰਿ ਮਖਿ ਜਿਉ ਹੋਇ ਦੁਕੁਧਾ ਫੇਰਿ ਕਢਾਈ। (ਪੰਨਾ-ਪਾਉੜੀ–ਪੰਕਤੀ 30_17_3)
ਰੂਈ ਅੰਦਰਿ ਚਿਣਗ ਵਾਂਗ ਦਾਹਿ ਭਸਮੰਤੁ ਕਰੇ ਦੁਖਦਾਈ। (ਪੰਨਾ-ਪਾਉੜੀ–ਪੰਕਤੀ 30_17_4)
ਕਾਂਜੀ ਦੁਧੁ ਕੁਸੁਧ ਹੋਇ ਫਿਟੈ ਸਾਦਹੁ ਵੰਨਹੁ ਜਾਈ। (ਪੰਨਾ-ਪਾਉੜੀ–ਪੰਕਤੀ 30_17_5)
ਮਹੁਰਾ ਚੁਖਕੁ ਚਖਿਆ ਪਾਤਿਸਾਹਾ ਮਾਰੈ ਸਹਮਾਈ। (ਪੰਨਾ-ਪਾਉੜੀ–ਪੰਕਤੀ 30_17_6)
ਸਚਿ ਅੰਦਰਿ ਕਿਉ ਕੂੜੁ ਸਮਾਈ। (ਪੰਨਾ-ਪਾਉੜੀ–ਪੰਕਤੀ 30_17_7)
ਗੁਰਮੁਖਿ ਸਚੁ ਅਲਿਪਤੁ ਹੈ ਕੂੜਹੁ ਲੇਪੁ ਨ ਲਗੈ ਭਾਈ। (ਪੰਨਾ-ਪਾਉੜੀ–ਪੰਕਤੀ 30_18_1)
ਚੰਦਨ ਸਪੀਂ ਵੇੜਿਆ ਚੜ੍ਹੈ ਨ ਵਿਸੁ ਨ ਵਾਸੁ ਘਟਾਈ। (ਪੰਨਾ-ਪਾਉੜੀ–ਪੰਕਤੀ 30_18_2)
ਪਾਰਸੁ ਅੰਦਰਿ ਪਥਰਾਂ ਅਸਟ ਧਾਤੁ ਮਿਲਿ ਵਿਗੜਿ ਨ ਜਾਈ। (ਪੰਨਾ-ਪਾਉੜੀ–ਪੰਕਤੀ 30_18_3)
ਗੰਗ ਸੰਗਿ ਅਪਵਿਤ੍ਰ ਜਲੁ ਕਰਿ ਨ ਸਕੈ ਅਪਵਿਤ੍ਰ ਮਿਲਾਈ। (ਪੰਨਾ-ਪਾਉੜੀ–ਪੰਕਤੀ 30_18_4)
ਸਾਇਰ ਅਗਿ ਨ ਲਗਈ ਮੇਰੁ ਸੁਮੇਰੁ ਨ ਵਾਉ ਡੁਲਾਈ। (ਪੰਨਾ-ਪਾਉੜੀ–ਪੰਕਤੀ 30_18_5)
ਬਾਣੁ ਨ ਧੁਰਿ ਅਸਮਾਣਿ ਜਾਇ ਵਾਹੇਂਦੜੁ ਪਿਛੈ ਪਛੁਤਾਈ। (ਪੰਨਾ-ਪਾਉੜੀ–ਪੰਕਤੀ 30_18_6)
ਓੜਕਿ ਕੂੜੁ ਕੂੜੋ ਹੁਇ ਜਾਈ। (ਪੰਨਾ-ਪਾਉੜੀ–ਪੰਕਤੀ 30_18_7)
ਸਚੁ ਸਚਾਵਾ ਮਾਣੁ ਹੈ ਕੂੜ ਕੂੜਾਵੀ ਮਣੀ ਮਨੂਰੀ। (ਪੰਨਾ-ਪਾਉੜੀ–ਪੰਕਤੀ 30_19_1)
ਕੂੜੇ ਕੂੜੀ ਪਾਇ ਹੈ ਸਚੁ ਸਚਾਵੀ ਗੁਰਮਤਿ ਪੂਰੀ। (ਪੰਨਾ-ਪਾਉੜੀ–ਪੰਕਤੀ 30_19_2)
ਕੂੜੈ ਕੂੜਾ ਜੋਰਿ ਹੈ ਸਚਿ ਸਤਾਣੀ ਗਰਬ ਗਰੂਰੀ। (ਪੰਨਾ-ਪਾਉੜੀ–ਪੰਕਤੀ 30_19_3)
ਕੂੜੁ ਨ ਦਰਗਹ ਮੰਨੀਐ ਸਚੁ ਸੁਹਾਵਾ ਸਦਾ ਹਜੂਰੀ। (ਪੰਨਾ-ਪਾਉੜੀ–ਪੰਕਤੀ 30_19_4)
ਸੁਕਰਾਨਾ ਹੈ ਸਚੁ ਘਰਿ ਕੂੜੁ ਕੁਫਰ ਘਰਿ ਨਾ ਸਾਬੂਰੀ। (ਪੰਨਾ-ਪਾਉੜੀ–ਪੰਕਤੀ 30_19_5)
ਹਸਤਿ ਚਾਲ ਹੈ ਸਚ ਦੀ ਕੂੜਿ ਕੁਢੰਗੀ ਚਾਲ ਭੇਡੂਰੀ। (ਪੰਨਾ-ਪਾਉੜੀ–ਪੰਕਤੀ 30_19_6)
ਮੂਲੀ ਪਾਨ ਡਿਕਾਰ ਜਿਉ ਮੁਲਿ ਨ ਤੁਲਿ ਲਸਣੁ ਕਸਤੂਰੀ। (ਪੰਨਾ-ਪਾਉੜੀ–ਪੰਕਤੀ 30_19_7)
ਬੀਜੈ ਵਿਸੁ ਨ ਖਾਵੈ ਚੂਰੀ। (ਪੰਨਾ-ਪਾਉੜੀ–ਪੰਕਤੀ 30_19_8)
ਸਚੁ ਸੁਭਾਉ ਮਜੀਠ ਦਾ ਸਹੈ ਅਵਟਣ ਰੰਗੁ ਚੜ੍ਹਾਏ। (ਪੰਨਾ-ਪਾਉੜੀ–ਪੰਕਤੀ 30_20_1)
ਸਣ ਜਿਉ ਕੂੜੁ ਸੁਭਾਉ ਹੈ ਖਲ ਕਢਾਇ ਵਟਾਇ ਬਨਾਏ। (ਪੰਨਾ-ਪਾਉੜੀ–ਪੰਕਤੀ 30_20_2)
ਚੰਨਣ ਪਰਉਪਕਾਰ ਕਰਿ ਅਫਲ ਸਫਲ ਵਿਚਿ ਵਾਸੁ ਵਸਾਏ। (ਪੰਨਾ-ਪਾਉੜੀ–ਪੰਕਤੀ 30_20_3)
ਵਡਾ ਵਿਕਾਰੀ ਵਾਂਸੁ ਹੈ ਹਉਮੈ ਜਲੈ ਗਵਾਂਢੁ ਜਲਾਏ। (ਪੰਨਾ-ਪਾਉੜੀ–ਪੰਕਤੀ 30_20_4)
ਜਾਣ ਅਮਿਓ ਰਸੁ ਕਾਲਕੂਟੁ ਖਾਧੈ ਮਰੈ ਮੁਏ ਜੀਵਾਏ। (ਪੰਨਾ-ਪਾਉੜੀ–ਪੰਕਤੀ 30_20_5)
ਦਰਗਹ ਸਚੁ ਕਬੂਲੁ ਹੈ ਕੂੜਹੁ ਦਰਗਹ ਮਿਲੈ ਸਜਾਏ। (ਪੰਨਾ-ਪਾਉੜੀ–ਪੰਕਤੀ 30_20_6)
ਜੋ ਬੀਜੈ ਸੋਈ ਫਲੁ ਖਾਏ। (ਪੰਨਾ-ਪਾਉੜੀ–ਪੰਕਤੀ 30_20_7)
ਸਾਇਰ ਵਿਚਹੁ ਨਿਕਲੈ ਕਾਲਕੂਟੁ ਤੈ ਅੰਮ੍ਰਿਤ ਵਾਣੀ। (ਪੰਨਾ-ਪਾਉੜੀ–ਪੰਕਤੀ 31_1_1)
ਉਤ ਖਾਧੈ ਮਰਿ ਮੁਕੀਐ ਉਤੁ ਖਾਧੈ ਹੋਇ ਅਮਰੁ ਪਰਾਣੀ। (ਪੰਨਾ-ਪਾਉੜੀ–ਪੰਕਤੀ 31_1_2)
ਵਿਸੁ ਵਸੈ ਮੁਹਿ ਸਪ ਦੈ ਗਰੜ ਦੁਗਾਰਿ ਅਮਿਅ ਰਸ ਜਾਣੀ। (ਪੰਨਾ-ਪਾਉੜੀ–ਪੰਕਤੀ 31_1_3)
ਕਾਉ ਨ ਭਾਵੈ ਬੋਲਿਆ ਕੋਇਲ ਬੋਲੀ ਸਭਨਾਂ ਭਾਣੀ। (ਪੰਨਾ-ਪਾਉੜੀ–ਪੰਕਤੀ 31_1_4)
ਬੁਰਬੋਲਾ ਨ ਸੁਖਾਵਈ ਮਿਠ ਬੋਲਾ ਜਗਿ ਮਿਤੁ ਵਿਡਾਣੀ। (ਪੰਨਾ-ਪਾਉੜੀ–ਪੰਕਤੀ 31_1_5)
ਬੁਰਾ ਭਲਾ ਸੈਸਾਰ ਵਿਚਿ ਪਰਉਪਕਾਰ ਵਿਕਾਰ ਨਿਸਾਣੀ। (ਪੰਨਾ-ਪਾਉੜੀ–ਪੰਕਤੀ 31_1_6)
ਗੁਣ ਅਵਗੁਣ ਗਤਿ ਆਖਿ ਵਖਾਣੀ। (ਪੰਨਾ-ਪਾਉੜੀ–ਪੰਕਤੀ 31_1_7)
ਸੁਝਹੁ ਸੁਝਨਿ ਤਿਨਿ ਲੋਅ ਅੰਨ੍ਹੇ ਘੁਘੂ ਸੁਝੁ ਨ ਸੁਝੈ। (ਪੰਨਾ-ਪਾਉੜੀ–ਪੰਕਤੀ 31_2_1)
ਚਕਵੀ ਸੂਰਜ ਹੇਤੁ ਹੈ ਕੰਤੁ ਮਿਲੈ ਵਿਰਤੰਤੁ ਸੁ ਬੁਝੈ। (ਪੰਨਾ-ਪਾਉੜੀ–ਪੰਕਤੀ 31_2_2)
ਰਾਤਿ ਅਨ੍ਹੇਰਾ ਪੰਖੀਆਂ ਚਕਵੀ ਚਿਤੁ ਅਨ੍ਹੇਰਿ ਨ ਰੁਝੈ। (ਪੰਨਾ-ਪਾਉੜੀ–ਪੰਕਤੀ 31_2_3)
ਬਿੰਬ ਅੰਦਰਿ ਪ੍ਰਿਤਬਿੰਬੁ ਦੇਖਿ ਭਰਤਾ ਜਾਣਿ ਸੁਜਾਣਿ ਸਮੁਝੈ। (ਪੰਨਾ-ਪਾਉੜੀ–ਪੰਕਤੀ 31_2_4)
ਦੇਖਿ ਪਛਾਵਾ ਪਵੈ ਖੁਹਿ ਡੁਬਿ ਮਰੈ ਸੀਹੁ ਲੋਇਨ ਲੁਝੈ। (ਪੰਨਾ-ਪਾਉੜੀ–ਪੰਕਤੀ 31_2_5)
ਖੋਜੀ ਖੋਜੈ ਖੋਜੁ ਲੈ ਵਾਦੀ ਵਾਦੁ ਕਰੇਂਦੜ ਖੁਝੈ। (ਪੰਨਾ-ਪਾਉੜੀ–ਪੰਕਤੀ 31_2_6)
ਗੋਰਸੁ ਗਾਈਂ ਹਸਤਿਨਿ ਦੁਝੈ। (ਪੰਨਾ-ਪਾਉੜੀ–ਪੰਕਤੀ 31_2_7)
ਸਾਵਣ ਵਣ ਹਰੀਆਵਲੇ ਵੁਠੇ ਸੁਕੈ ਅਕੁ ਜਵਾਹਾ। (ਪੰਨਾ-ਪਾਉੜੀ–ਪੰਕਤੀ 31_3_1)
ਚੇਤਿ ਵਣਸਪਤਿ ਮਉਲੀਐ ਅਪਤ ਕਰੀਰ ਨ ਕਰੈ ਉਸਾਹਾ। (ਪੰਨਾ-ਪਾਉੜੀ–ਪੰਕਤੀ 31_3_2)
ਸੁਫਲ ਫਲੰਦੇ ਬਿਰਖ ਸਭ ਸਿੰਮਲੁ ਅਫਲੁ ਰਹੈ ਅਵਿਸਾਹਾ। (ਪੰਨਾ-ਪਾਉੜੀ–ਪੰਕਤੀ 31_3_3)
ਚੰਨਣ ਵਾਸੁ ਵਣਾਸਪਤਿ ਵਾਂਸ ਨਿਵਾਸ ਨ ਉਭੇ ਸਾਹਾ। (ਪੰਨਾ-ਪਾਉੜੀ–ਪੰਕਤੀ 31_3_4)
ਸੰਖੁ ਸਮੁੰਦਹੁ ਸਖਣਾ ਦੁਖਿਆਰਾ ਰੋਵੈ ਦੇ ਧਾਹਾ। (ਪੰਨਾ-ਪਾਉੜੀ–ਪੰਕਤੀ 31_3_5)
ਬਗੁਲ ਸਮਾਧੀ ਗੰਗ ਵਿਚਿ ਝੀਗੈ ਚੁਣਿ ਚੁਣਿ ਖਾਇ ਭਿਛਾਹਾ। (ਪੰਨਾ-ਪਾਉੜੀ–ਪੰਕਤੀ 31_3_6)
ਸਾਥ ਵਿਛੁੰਨੇ ਮਿਲਦਾ ਫਾਹਾ। (ਪੰਨਾ-ਪਾਉੜੀ–ਪੰਕਤੀ 31_3_7)
ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। (ਪੰਨਾ-ਪਾਉੜੀ–ਪੰਕਤੀ 31_4_1)
ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ। (ਪੰਨਾ-ਪਾਉੜੀ–ਪੰਕਤੀ 31_4_2)
ਕਿਸਨੁ ਸਹਾਈ ਪਾਂਡਵਾ ਭਾਇ ਭਗਤਿ ਕਰਤੂਤਿ ਵਿਸੇਖੈ। (ਪੰਨਾ-ਪਾਉੜੀ–ਪੰਕਤੀ 31_4_3)
ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ। (ਪੰਨਾ-ਪਾਉੜੀ–ਪੰਕਤੀ 31_4_4)
ਭਲਾ ਬੁਰਾ ਪਰਵੰਨਿਆ ਭਾਲਣ ਗਏ ਨ ਦਿਸਟਿ ਸਰੇਖੈ। (ਪੰਨਾ-ਪਾਉੜੀ–ਪੰਕਤੀ 31_4_5)
ਕਰਵੈ ਹੋਇ ਸੁ ਟੋਟੀ ਰੇਖੈ। (ਪੰਨਾ-ਪਾਉੜੀ–ਪੰਕਤੀ 31_4_7)
ਸੂਰਜੁ ਘਰਿ ਅਵਤਾਰੁ ਲੈ ਧਰਮ ਵੀਚਾਰਣਿ ਜਾਇ ਬਹਿਠਾ। (ਪੰਨਾ-ਪਾਉੜੀ–ਪੰਕਤੀ 31_5_1)
ਮੂਰਤਿ ਇਕਾ ਨਾਉ ਦੁਇ ਧਰਮ ਰਾਇ ਜਮ ਦੇਖਿ ਸਰਿਠਾ। (ਪੰਨਾ-ਪਾਉੜੀ–ਪੰਕਤੀ 31_5_2)
ਧਰਮੀ ਡਿਠਾ ਧਰਮ ਰਾਇ ਪਾਪੁ ਕਮਾਇ ਪਾਪੀ ਜਮ ਡਿਠਾ। (ਪੰਨਾ-ਪਾਉੜੀ–ਪੰਕਤੀ 31_5_3)
ਪਾਪੀ ਨੋ ਪਛੜਾਇੰਦਾ ਧਰਮੀ ਨਾਲਿ ਬੁਲੇਂਦਾ ਮਿਠਾ। (ਪੰਨਾ-ਪਾਉੜੀ–ਪੰਕਤੀ 31_5_4)
ਵੈਰੀ ਦੇਖਨਿ ਵੈਰ ਭਾਇ ਮਿਤ੍ਰ ਭਾਇ ਕਰਿ ਦੇਖਨਿ ਇਠਾ। (ਪੰਨਾ-ਪਾਉੜੀ–ਪੰਕਤੀ 31_5_5)
ਨਰਕ ਸੁਰਗ ਵਿਚਿ ਪੁੰਨ ਪਾਪ ਵਰ ਸਰਾਪ ਜਾਣਨਿ ਅਭਰਿਠਾ। (ਪੰਨਾ-ਪਾਉੜੀ–ਪੰਕਤੀ 31_5_6)
ਦਰਪਣਿ ਰੂਪ ਜਿਵੇਹੀ ਪਿਠਾ। (ਪੰਨਾ-ਪਾਉੜੀ–ਪੰਕਤੀ 31_5_7)
ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ। (ਪੰਨਾ-ਪਾਉੜੀ–ਪੰਕਤੀ 31_6_1)
ਗੋਰਾ ਗੋਰੋ ਦਿਸਦਾ ਕਾਲਾ ਕਾਲੋ ਵੰਨੁ ਵਿਸੇਖੈ। (ਪੰਨਾ-ਪਾਉੜੀ–ਪੰਕਤੀ 31_6_2)
ਹਸਿ ਹਸਿ ਦੇਖੈ ਹਸਤ ਮੁਖ ਰੋਂਦਾ ਰੋਵਣਹਾਰੁ ਸੁਲੇਖੈ। (ਪੰਨਾ-ਪਾਉੜੀ–ਪੰਕਤੀ 31_6_3)
ਲੇਪੁ ਨ ਲਗੈ ਆਰਸੀ ਛਿਅ ਦਰਸਨੁ ਦਿਸਨਿ ਬਹੁ ਭੇਖੈ। (ਪੰਨਾ-ਪਾਉੜੀ–ਪੰਕਤੀ 31_6_4)
ਦੁਰਮਤਿ ਦੂਜਾ ਭਾਉ ਹੈ ਵੈਰੁ ਵਿਰੋਧੁ ਕਰੋਧੁ ਕੁਲੇਖੈ। (ਪੰਨਾ-ਪਾਉੜੀ–ਪੰਕਤੀ 31_6_5)
ਗੁਰਮਤਿ ਨਿਰਮਲੁ ਨਿਰਮਲਾ ਸਮਦਰਸੀ ਸਮਦਰਸ ਸਰੇਖੈ। (ਪੰਨਾ-ਪਾਉੜੀ–ਪੰਕਤੀ 31_6_6)
ਭਲਾ ਬੁਰਾ ਹੁਇ ਰੂਪੁ ਨ ਰੇਖੈ। (ਪੰਨਾ-ਪਾਉੜੀ–ਪੰਕਤੀ 31_6_7)
ਇਕਤੁ ਸੂਰਜਿ ਆਥਵੈ ਰਾਤਿ ਅਨੇਰੀ ਚਮਕਨਿ ਤਾਰੇ। (ਪੰਨਾ-ਪਾਉੜੀ–ਪੰਕਤੀ 31_7_1)
ਸਾਹ ਸਵਨਿ ਘਰਿ ਆਪਣੈ ਚੋਰ ਫਿਰਨਿ ਘਰਿ ਮੁਹਣੈਹਾਰੇ। (ਪੰਨਾ-ਪਾਉੜੀ–ਪੰਕਤੀ 31_7_2)
ਜਾਗਨਿ ਵਿਰਲੇ ਪਾਹਰੂ ਰੂਆਇਨਿ ਹੁਸੀਆਰ ਬਿਦਾਰੇ। (ਪੰਨਾ-ਪਾਉੜੀ–ਪੰਕਤੀ 31_7_3)
ਜਾਗਿ ਜਗਾਇਨਿ ਸੁਤਿਆਂ ਸਾਹ ਫੜੰਦੇ ਚੋਰ ਚਗਾਰੇ। (ਪੰਨਾ-ਪਾਉੜੀ–ਪੰਕਤੀ 31_7_4)
ਜਾਗਦਿਆਂ ਘਰੁ ਰਖਿਆ ਸੁਤੇ ਘਰ ਮੁਸਨਿ ਵੇਚਾਰੇ। (ਪੰਨਾ-ਪਾਉੜੀ–ਪੰਕਤੀ 31_7_5)
ਸਾਹ ਆਏ ਘਰਿ ਆਪਣੈ ਚੋਰ ਜਾਰਿ ਲੈ ਗਰਦਨਿ ਮਾਰੇ। (ਪੰਨਾ-ਪਾਉੜੀ–ਪੰਕਤੀ 31_7_6)
ਭਲੇ ਬੁਰੇ ਵਰਤਨਿ ਸੈਸਾਰੇ। (ਪੰਨਾ-ਪਾਉੜੀ–ਪੰਕਤੀ 31_7_7)
ਮਉਲੇ ਅੰਬ ਬਸੰਤ ਰੁਤਿ ਅਉੜੀ ਅਕੁ ਸੁ ਫੁਲੀ ਭਰਿਆ। (ਪੰਨਾ-ਪਾਉੜੀ–ਪੰਕਤੀ 31_8_1)
ਅੰਬਿ ਨ ਲਗੈ ਖਖੜੀ ਅਕਿ ਨ ਲਗੈ ਅੰਬੁ ਅਫਰਿਆ। (ਪੰਨਾ-ਪਾਉੜੀ–ਪੰਕਤੀ 31_8_2)
ਕਾਲੀ ਕੋਇਲ ਅੰਬ ਵਣਿ ਅਕਿਤਿਡੁ ਚਿਤੁ ਮਿਤਾਲਾ ਹਰਿਆ। (ਪੰਨਾ-ਪਾਉੜੀ–ਪੰਕਤੀ 31_8_3)
ਮਨ ਪੰਖੇਰੂ ਬਿਰਦ ਭੇਦੁ ਸੰਗ ਸੁਭਾਉ ਸੋਈ ਫਲੁ ਧਰਿਆ। (ਪੰਨਾ-ਪਾਉੜੀ–ਪੰਕਤੀ 31_8_4)
ਗੁਰਮਤਿ ਡਰਦਾ ਸਾਧਸੰਗਿ ਦੁਰਮਤਿ ਸੰਗਿ ਅਸਾਧ ਨ ਡਰਿਆ। (ਪੰਨਾ-ਪਾਉੜੀ–ਪੰਕਤੀ 31_8_5)
ਭਗਤਿ ਵਛਲੁ ਭੀ ਆਖੀਐ ਪਤਿਤ ਉਧਾਰਣਿ ਪਤਿਤ ਉਧਰਿਆ। (ਪੰਨਾ-ਪਾਉੜੀ–ਪੰਕਤੀ 31_8_6)
ਜੋ ਤਿਸੁ ਭਾਣਾ ਸੋਈ ਤਰਿਆ। (ਪੰਨਾ-ਪਾਉੜੀ–ਪੰਕਤੀ 31_8_7)
ਜੇ ਕਰਿ ਉਧਰੀ ਪੂਤਨਾ ਵਿਹੁ ਪੀਆਲਣੁ ਕੰਮੁ ਨ ਚੰਗਾ। (ਪੰਨਾ-ਪਾਉੜੀ–ਪੰਕਤੀ 31_9_1)
ਗਨਿਕਾ ਉਧਰੀ ਆਖੀਐ ਪਰ ਘਰਿ ਜਾਇ ਨ ਲਈਐ ਪੰਗਾ। (ਪੰਨਾ-ਪਾਉੜੀ–ਪੰਕਤੀ 31_9_2)
ਬਾਲਮੀਕੁ ਨਿਸਤਾਰਿਆ ਮਾਰੈ ਵਾਟ ਨ ਹੋਇ ਨਿਸੰਗਾ। (ਪੰਨਾ-ਪਾਉੜੀ–ਪੰਕਤੀ 31_9_3)
ਫੰਧਕਿ ਉਧਰੈ ਆਖੀਅਨਿ ਫਾਹੀ ਪਾਇ ਨ ਫੜੀਐ ਟੰਗਾ। (ਪੰਨਾ-ਪਾਉੜੀ–ਪੰਕਤੀ 31_9_4)
ਜੇ ਕਾਸਾਈ ਉਧਰਿਆ ਜੀਆ ਘਾਇ ਨ ਖਾਈਐ ਭੰਗਾ। (ਪੰਨਾ-ਪਾਉੜੀ–ਪੰਕਤੀ 31_9_5)
ਪਾਰਿ ਉਤਾਰੈ ਬੋਹਿਥਾ ਸੁਇਨਾ ਲੋਹੁ ਨਾਹੀ ਇਕ ਰੰਗਾ। (ਪੰਨਾ-ਪਾਉੜੀ–ਪੰਕਤੀ 31_9_6)
ਇਤੁ ਭਰਵਾਸੈ ਰਹਣੁ ਕੁਢੰਗਾ। (ਪੰਨਾ-ਪਾਉੜੀ–ਪੰਕਤੀ 31_9_7)
ਪੈ ਖਾਜੂਰੀ ਜੀਵੀਐ ਚੜ੍ਹਿ ਖਾਜੂਰੀ ਝੜਉ ਨ ਕੋਈ। (ਪੰਨਾ-ਪਾਉੜੀ–ਪੰਕਤੀ 31_10_1)
ਉਝੜਿ ਪਇਆ ਨ ਮਾਰੀਐ ਉਝੜ ਰਾਹੁ ਨ ਚੰਗਾ ਹੋਈ। (ਪੰਨਾ-ਪਾਉੜੀ–ਪੰਕਤੀ 31_10_2)
ਜੇ ਸਪ ਖਾਧਾ ਉਬਰੇ ਸਪੁ ਨ ਫੜੀਐ ਅੰਤਿ ਵਿਗੋਈ। (ਪੰਨਾ-ਪਾਉੜੀ–ਪੰਕਤੀ 31_10_3)
ਵਹਣਿ ਵਹੰਦਾ ਨਿਕਲੈ ਵਿਣੁ ਤੁਲਹੇ ਡੁਬਿ ਮਰੈ ਭਲੋਈ। (ਪੰਨਾ-ਪਾਉੜੀ–ਪੰਕਤੀ 31_10_4)
ਪਤਿਤ ਉਧਾਰਣੁ ਆਖੀਐ ਵਿਰਤੀਹਾਣੁ ਜਾਣੁ ਜਾਣੋਈ। (ਪੰਨਾ-ਪਾਉੜੀ–ਪੰਕਤੀ 31_10_5)
ਭਾਉ ਭਗਤਿ ਗੁਰਮਤਿ ਹੈ ਦੁਰਮਤਿ ਦਰਗਹ ਲਹੈ ਨ ਢੋਈ। (ਪੰਨਾ-ਪਾਉੜੀ–ਪੰਕਤੀ 31_10_6)
ਅੰਤਿ ਕਮਾਣਾ ਹੋਇ ਸਥੋਈ। (ਪੰਨਾ-ਪਾਉੜੀ–ਪੰਕਤੀ 31_10_7)
ਥੋਮ ਕਥੂਰੀ ਵਾਸੁ ਜਿਉਂ ਕੰਚਨੁ ਲੋਹੁ ਨਹੀਂ ਇਕ ਵੰਨਾ। (ਪੰਨਾ-ਪਾਉੜੀ–ਪੰਕਤੀ 31_11_1)
ਫਟਕ ਨ ਹੀਰੇ ਤੁਲਿ ਹੈ ਸਮਸਰਿ ਨੜੀ ਨ ਵੜੀਐ ਗੰਨਾ। (ਪੰਨਾ-ਪਾਉੜੀ–ਪੰਕਤੀ 31_11_2)
ਤੁਲਿ ਨ ਰਤਨਾ ਰਤਕਾਂ ਮੁਲਿ ਨ ਕਚੁ ਵਿਕਾਵੈ ਪੰਨਾ। (ਪੰਨਾ-ਪਾਉੜੀ–ਪੰਕਤੀ 31_11_3)
ਦੁਰਮਤਿ ਘੁੰਮਣ ਵਾਣੀਐ ਗੁਰਮਤਿ ਸੁਕ੍ਰਿਤੁ ਬੋਹਿਥੁ ਬੰਨਾ। (ਪੰਨਾ-ਪਾਉੜੀ–ਪੰਕਤੀ 31_11_4)
ਨਿੰਦਾ ਹੋਵੈ ਬੁਰੇ ਦੀ ਜੈ ਜੈ ਕਾਰ ਭਲੇ ਧੰਨੁ ਧੰਨਾ। (ਪੰਨਾ-ਪਾਉੜੀ–ਪੰਕਤੀ 31_11_5)
ਗੁਰਮੁਖਿ ਪਰਗਟੁ ਜਾਣੀਐ ਮਨਮੁਖ ਸਚੁ ਰਹੈ ਪਰਛੰਨਾ। (ਪੰਨਾ-ਪਾਉੜੀ–ਪੰਕਤੀ 31_11_6)
ਕੰਮਿ ਨ ਆਵੈ ਭਾਂਡਾ ਭੰਨਾ। (ਪੰਨਾ-ਪਾਉੜੀ–ਪੰਕਤੀ 31_11_7)
ਇਕ ਵੇਚਨਿ ਹਥੀਆਰ ਘੜਿ ਇਕ ਸਵਾਰਨਿ ਸਿਲਾ ਸੰਜੋਆ। (ਪੰਨਾ-ਪਾਉੜੀ–ਪੰਕਤੀ 31_12_1)
ਰਣਿ ਵਿਚਿ ਘਾਉ ਬਚਾਉ ਕਰਿ ਦੁਇ ਦਲ ਨਿਤਿ ਉਠਿ ਕਰਦੇ ਢੋਆ। (ਪੰਨਾ-ਪਾਉੜੀ–ਪੰਕਤੀ 31_12_2)
ਘਾਇਲੁ ਹੋਇ ਨੰਗਾਸਣਾ ਬਖਤਰ ਵਾਲਾ ਨਵਾਂ ਨਿਰੋਆ। (ਪੰਨਾ-ਪਾਉੜੀ–ਪੰਕਤੀ 31_12_3)
ਕਰਨਿ ਗੁਮਾਨੁ ਕਮਾਨਗਰ ਖਾਨਜਰਾਦੀ ਬਹੁਤੁ ਬਖੋਆ। (ਪੰਨਾ-ਪਾਉੜੀ–ਪੰਕਤੀ 31_12_4)
ਜਗ ਵਿਚਿ ਸਾਧ ਅਸਾਧ ਸੰਗੁ ਸੰਗ ਸੁਭਾਇ ਜਾਇ ਫਲੁ ਭੋਆ। (ਪੰਨਾ-ਪਾਉੜੀ–ਪੰਕਤੀ 31_12_5)
ਕਰਮ ਸੁ ਧਰਮ ਅਧਰਮ ਕਰਿ ਸੁਖ ਦੁਖ ਅੰਦਰਿ ਆਇ ਪਰੋਆ। (ਪੰਨਾ-ਪਾਉੜੀ–ਪੰਕਤੀ 31_12_6)
ਭਲੇ ਬੁਰੇ ਜਸੁ ਅਪਜਸੁ ਹੋਆ। (ਪੰਨਾ-ਪਾਉੜੀ–ਪੰਕਤੀ 31_12_7)
ਸਤੁ ਸੰਤੋਖੁ ਦਇਆ ਧਰਮੁ ਅਰਥ ਸੁਗਰਥੁ ਸਾਧਸੰਗਿ ਆਵੈ। (ਪੰਨਾ-ਪਾਉੜੀ–ਪੰਕਤੀ 31_13_1)
ਕਾਮੁ ਕਰੋਧੁ ਅਸਾਧ ਸੰਗਿ ਲੋਭਿ ਮੋਹੁ ਅਹੰਕਾਰ ਮਚਾਵੈ। (ਪੰਨਾ-ਪਾਉੜੀ–ਪੰਕਤੀ 31_13_2)
ਦੁਕ੍ਰਿਤੁ ਸੁਕ੍ਰਿਤੁ ਕਰਮ ਕਰਿ ਬੁਰਾ ਭਲਾ ਹੁਇ ਨਾਉਂ ਧਰਾਵੈ। (ਪੰਨਾ-ਪਾਉੜੀ–ਪੰਕਤੀ 31_13_3)
ਗੋਰਸੁ ਗਾਈ ਖਾਇ ਖੜੁ ਇਕੁ ਇਕੁ ਜਣਦੀ ਵਗੁ ਵਧਾਵੈ। (ਪੰਨਾ-ਪਾਉੜੀ–ਪੰਕਤੀ 31_13_4)
ਦੁਧਿ ਪੀਤੈ ਵਿਹੁ ਦੇਇ ਸਪ ਜਣਿ ਜਣਿ ਬਹਲੇ ਬਚੇ ਖਾਵੈ। (ਪੰਨਾ-ਪਾਉੜੀ–ਪੰਕਤੀ 31_13_5)
ਸੰਗ ਸੁਭਾਉ ਅਸਾਧ ਸਾਧੁ ਪਾਪੁ ਪੁੰਨੁ ਦੁਖੁ ਸੁਖੁ ਫਲੁ ਪਾਵੈ। (ਪੰਨਾ-ਪਾਉੜੀ–ਪੰਕਤੀ 31_13_6)
ਪਰਉਪਕਾਰ ਵਿਕਾਰੁ ਕਮਾਵੈ। (ਪੰਨਾ-ਪਾਉੜੀ–ਪੰਕਤੀ 31_13_7)
ਚੰਨਣੁ ਬਿਰਖੁ ਸੁਬਾਸੁ ਦੇ ਚੰਨਣੁ ਕਰਦਾ ਬਿਰਖ ਸਬਾਏ। (ਪੰਨਾ-ਪਾਉੜੀ–ਪੰਕਤੀ 31_14_1)
ਖਹਦੇ ਵਾਂਸਹੁ ਅਗਿ ਧੁਖਿ ਆਪਿ ਜਲੈ ਪਰਵਾਰੁ ਜਲਾਏ। (ਪੰਨਾ-ਪਾਉੜੀ–ਪੰਕਤੀ 31_14_2)
ਮੁਲਹ ਜਿਵੈ ਪੰਖੇਰੂਆ ਫਾਸੈ ਆਪਿ ਕੁਟੰਬ ਫਹਾਏ। (ਪੰਨਾ-ਪਾਉੜੀ–ਪੰਕਤੀ 31_14_3)
ਅਸਟ ਧਾਤੁ ਹੁਇ ਪਰਬਤਹੁਂ ਪਾਰਸੁ ਕਰਿ ਕੰਚਨੁ ਦਿਖਲਾਏ। (ਪੰਨਾ-ਪਾਉੜੀ–ਪੰਕਤੀ 31_14_4)
ਦੁਖੀਏ ਆਵਨਿ ਵੈਦ ਘਰ ਦਾਰੂ ਦੇ ਦੇ ਰੋਗੁ ਮਿਟਾਏ। (ਪੰਨਾ-ਪਾਉੜੀ–ਪੰਕਤੀ 31_14_6)
ਭਲਾ ਬੁਰਾ ਦੁਇ ਸੰਗ ਸੁਭਾਏ। (ਪੰਨਾ-ਪਾਉੜੀ–ਪੰਕਤੀ 31_14_7)
ਭਲਾ ਸੁਭਾਉ ਮਜੀਠ ਦਾ ਸਹੈ ਅਵਟਣੁ ਰੰਗੁ ਚੜ੍ਹਾਏ। (ਪੰਨਾ-ਪਾਉੜੀ–ਪੰਕਤੀ 31_15_1)
ਗੰਨਾ ਕੋਲੂ ਪੀੜੀਐ ਟਟਰਿ ਪਇਆ ਮਿਠਾਸੁ ਵਧਾਏ। (ਪੰਨਾ-ਪਾਉੜੀ–ਪੰਕਤੀ 31_15_2)
ਤੁੰਮੇ ਅੰਮ੍ਰਿਤੁ ਸਿੰਜੀਐ ਕਉੜਤਣ ਦੀ ਬਾਣਿ ਨ ਜਾਏ। (ਪੰਨਾ-ਪਾਉੜੀ–ਪੰਕਤੀ 31_15_3)
ਅਵਗੁਣ ਕੀਤੇ ਗੁਣ ਕਰੈ ਭਲਾ ਨ ਅਵਗਣੁ ਚਿਤਿ ਵਸਾਏ। (ਪੰਨਾ-ਪਾਉੜੀ–ਪੰਕਤੀ 31_15_4)
ਗੁਣੁ ਕੀਤੇ ਅਉਗੁਣੁ ਕਰੈ ਬੁਰਾ ਨ ਮੰਨ ਅੰਦਰਿ ਗੁਣ ਪਾਏ। (ਪੰਨਾ-ਪਾਉੜੀ–ਪੰਕਤੀ 31_15_5)
ਜੋ ਬੀਜੈ ਸੋਈ ਫਲੁ ਖਾJੈ। (ਪੰਨਾ-ਪਾਉੜੀ–ਪੰਕਤੀ 31_15_6)
ਪਾਣੀ ਪਥਰੁ ਲੀਕ ਜਿਉਂ ਭਲਾ ਬੁਰਾ ਪਰਕਿਰਤਿ ਸੁਭਾਏ। (ਪੰਨਾ-ਪਾਉੜੀ–ਪੰਕਤੀ 31_16_1)
ਵੈਰ ਨ ਟਿਕਦਾ ਭਲੇ ਚਿਤਿ ਹੇਤੁ ਨ ਟਿਕੈ ਬੁਰੈ ਮਨਿ ਆਏ। (ਪੰਨਾ-ਪਾਉੜੀ–ਪੰਕਤੀ 31_16_2)
ਭਲਾ ਨ ਹੇਤੁ ਵਿਸਾਰਦਾ ਬੁਰਾ ਨ ਵੈਰੁ ਮਨਹੁ ਵਿਸਰਾਏ। (ਪੰਨਾ-ਪਾਉੜੀ–ਪੰਕਤੀ 31_16_3)
ਆਸ ਨ ਪੁਜੈ ਦੁਹਾਂ ਦੀ ਦੁਰਮਤਿ ਗੁਰਮਤਿ ਅੰਤਿ ਲਖਾਏ। (ਪੰਨਾ-ਪਾਉੜੀ–ਪੰਕਤੀ 31_16_4)
ਭਲਿਅਹੁ ਬੁਰਾ ਨ ਹੋਵਈ ਬੁਰਿਅਹੁਂ ਭਲਾ ਨ ਭਲਾ ਮਨਾਏ। (ਪੰਨਾ-ਪਾਉੜੀ–ਪੰਕਤੀ 31_16_5)
ਵਿਰਤੀਹਾਣੁ ਵਖਾਣਿਆ ਸਈ ਸਿਆਣੀ ਸਿਖ ਸੁਣਾਏ। (ਪੰਨਾ-ਪਾਉੜੀ–ਪੰਕਤੀ 31_16_6)
ਪਰਉਪਕਾਰੁ ਵਿਕਾਰੁ ਕਮਾਏ। (ਪੰਨਾ-ਪਾਉੜੀ–ਪੰਕਤੀ 31_16_7)
ਵਿਰਤੀਹਾਣੁ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ। (ਪੰਨਾ-ਪਾਉੜੀ–ਪੰਕਤੀ 31_17_1)
ਭਲਾ ਬੁਰਾ ਦੁਇ ਚਲੇ ਰਾਹਿ ਉਸ ਥੈ ਤੋਸਾ ਉਸ ਥੈ ਪਾਣੀ। (ਪੰਨਾ-ਪਾਉੜੀ–ਪੰਕਤੀ 31_17_2)
ਤੋਸਾ ਅਗੈ ਰਖਿਆ ਭਲੇ ਭਲਾਈ ਅੰਦਰਿ ਆਣੀ। (ਪੰਨਾ-ਪਾਉੜੀ–ਪੰਕਤੀ 31_17_3)
ਬੁਰਾ ਬੁਰਾਈ ਕਰਿ ਗਇਆ ਹਥੀਂ ਕਢਿ ਨ ਦਿਤੋ ਪਾਣੀ। (ਪੰਨਾ-ਪਾਉੜੀ–ਪੰਕਤੀ 31_17_4)
ਭਲਾ ਭਲਾਈਅਹੁਂ ਸਿਝਿਆ ਬੁਰੇ ਬੁਰਾਈਅਹੁਂ ਵੈਣਿ ਵਿਹਾਣੀ। (ਪੰਨਾ-ਪਾਉੜੀ–ਪੰਕਤੀ 31_17_5)
ਸਚਾ ਸਾਹਿਬੁ ਨਿਆਉ ਸਚੁ ਜੀਆਂ ਦਾ ਜਾਣੋਈ ਜਾਣੀ। (ਪੰਨਾ-ਪਾਉੜੀ–ਪੰਕਤੀ 31_17_6)
ਕੁਦਰਤਿ ਕਾਦਰ ਨੋ ਕੁਰਬਾਣੀ। (ਪੰਨਾ-ਪਾਉੜੀ–ਪੰਕਤੀ 31_17_7)
ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ। (ਪੰਨਾ-ਪਾਉੜੀ–ਪੰਕਤੀ 31_18_1)
ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ। (ਪੰਨਾ-ਪਾਉੜੀ–ਪੰਕਤੀ 31_18_2)
ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ। (ਪੰਨਾ-ਪਾਉੜੀ–ਪੰਕਤੀ 31_18_3)
ਰਾਮਚੰਦੁ ਨਿਰਮਲੁ ਪੁਰਖੁ ਧਰਮਹੁਂ ਸਾਇਰ ਪਥਰ ਤਰਣਾ। (ਪੰਨਾ-ਪਾਉੜੀ–ਪੰਕਤੀ 31_18_4)
ਬੁਰਿਆਈਅਹੁਂ ਰਾਵਣੁ ਗਇਆ ਕਾਲਾ ਟਿਕਾ ਪਰ ਤ੍ਰਿਅ ਹਰਣਾ। (ਪੰਨਾ-ਪਾਉੜੀ–ਪੰਕਤੀ 31_18_5)
ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ। (ਪੰਨਾ-ਪਾਉੜੀ–ਪੰਕਤੀ 31_18_6)
ਜਸ ਅਪਜਸ ਵਿਚਿ ਨਿਡਰ ਡਰਣਾ। (ਪੰਨਾ-ਪਾਉੜੀ–ਪੰਕਤੀ 31_18_7)
ਸੋਇਨ ਲੰਕਾ ਵਡਾ ਗੜੁ ਖਾਰ ਸਮੁੰਦ ਜਿਵੇਹੀ ਖਾਈ। (ਪੰਨਾ-ਪਾਉੜੀ–ਪੰਕਤੀ 31_19_1)
ਲਖ ਪੁਤੁ ਪੋਤੇ ਸਵਾ ਲਖ ਕੁੰਭਕਰਣੁ ਮਹਿਰਾਵਣੁ ਭਾਈ। (ਪੰਨਾ-ਪਾਉੜੀ–ਪੰਕਤੀ 31_19_2)
ਪਵਣੁ ਬੁਹਾਰੀ ਦੇਇ ਨਿਤਿ ਇੰਦ੍ਰ ਭਰੈ ਪਾਣੀ ਵਰ੍ਹਿਆਈ। (ਪੰਨਾ-ਪਾਉੜੀ–ਪੰਕਤੀ 31_19_3)
ਬੈਸੰਤਰੁ ਰਾਸੋਈਆ ਸੂਰਜੁ ਚੰਦ ਚਰਾਗ ਦੀਪਾਈ। (ਪੰਨਾ-ਪਾਉੜੀ–ਪੰਕਤੀ 31_19_4)
ਬਹੁ ਖੂਹਣਿ ਚਤੁਰੰਗ ਦਲ ਦੇਸ ਨ ਵੇਸ ਨ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 31_19_5)
ਮਹਾਦੇਵ ਦੀ ਸੇਵ ਕਰਿ ਦੇਵ ਦਾਨਵ ਰਹਂਦੇ ਸਰਣਾਈ। (ਪੰਨਾ-ਪਾਉੜੀ–ਪੰਕਤੀ 31_19_6)
ਅਪਜਸੁ ਲੈ ਦੁਰਮਤਿ ਬੁਰਿਆਈ। (ਪੰਨਾ-ਪਾਉੜੀ–ਪੰਕਤੀ 31_19_7)
ਰਾਮਚੰਦੁ ਕਾਰਣ ਕਰਣ ਕਾਰਣ ਵਸਿ ਹੋਆ ਦੇਹਿਧਾਰੀ। (ਪੰਨਾ-ਪਾਉੜੀ–ਪੰਕਤੀ 31_20_1)
ਮੰਨਿ ਮਤੇਈ ਆਗਿਆ ਲੈ ਵਣਵਾਸੁ ਵਡਾਈ ਚਾਰੀ। (ਪੰਨਾ-ਪਾਉੜੀ–ਪੰਕਤੀ 31_20_2)
ਪਰਸਰਾਮੁ ਦਾ ਬਲੁ ਹਰੈ ਦੀਨ ਦਇਆਲੁ ਗਰਬ ਪਰਹਾਰੀ। (ਪੰਨਾ-ਪਾਉੜੀ–ਪੰਕਤੀ 31_20_3)
ਸੀਤਾ ਲਖਮਣ ਸੇਵ ਕਰਿ ਜਤੀ ਸਤੀ ਸੇਵਾ ਹਿਤਕਾਰੀ। (ਪੰਨਾ-ਪਾਉੜੀ–ਪੰਕਤੀ 31_20_4)
ਰਾਮਾਇਣੁ ਵਰਤਾਇਆ ਰਾਮ ਰਾਜੁ ਕਰਿ ਸ੍ਰਿਸਟਿ ਉਧਾਰੀ। (ਪੰਨਾ-ਪਾਉੜੀ–ਪੰਕਤੀ 31_20_5)
ਮਰਣੁ ਮੁਣਸਾ ਸਚੁ ਹੈ ਸਾਧਸੰਗਤਿ ਮਿਲਿ ਪੈਜ ਸਵਾਰੀ। (ਪੰਨਾ-ਪਾਉੜੀ–ਪੰਕਤੀ 31_20_6)
ਭਲਿਆਈ ਸਤਿਗੁਰ ਮਤਿ ਸਾਰੀ। (ਪੰਨਾ-ਪਾਉੜੀ–ਪੰਕਤੀ 31_20_7)
ਪਹਿਲਾ ਗੁਰਮੁਖਿ ਜਨਮੁ ਲੈ ਭੈ ਵਿਚਿ ਵਰਤੈ ਹੋਇ ਇਆਣਾ। (ਪੰਨਾ-ਪਾਉੜੀ–ਪੰਕਤੀ 32_1_1)
ਗੁਰ ਸਿਖ ਲੈ ਗੁਰਸਿਖੁ ਹੋਇ ਭਾਇ ਭਗਤਿ ਵਿਚਿ ਖਰਾ ਸਿਆਣਾ। (ਪੰਨਾ-ਪਾਉੜੀ–ਪੰਕਤੀ 32_1_2)
ਗੁਰ ਸਿਖ ਸੁਣਿ ਮੰਨੈ ਸਮਝਿ ਮਾਣਿ ਮਹਤਿ ਵਿਚਿ ਰਹੈ ਨਿਮਾਣਾ। (ਪੰਨਾ-ਪਾਉੜੀ–ਪੰਕਤੀ 32_1_3)
ਗੁਰ ਸਿਖ ਗੁਰਸਿਖੁ ਪੂਜਦਾ ਪੈਰੀ ਪੈ ਰਹਰਾਸਿ ਲੁਭਾਣਾ। (ਪੰਨਾ-ਪਾਉੜੀ–ਪੰਕਤੀ 32_1_4)
ਗੁਰ ਸਿਖ ਮਨਹੁ ਨ ਵਿਸਰੈ ਚਲਣੁ ਜਾਣਿ ਜੁਗਤਿ ਮਿਹਮਾਣਾ। (ਪੰਨਾ-ਪਾਉੜੀ–ਪੰਕਤੀ 32_1_5)
ਗੁਰ ਸਿਖ ਮਿਠਾ ਬੋਲਣਾ ਨਿਵਿ ਚਲਣਾ ਗੁਰਸਿਖੁ ਪਰਵਾਣਾ। (ਪੰਨਾ-ਪਾਉੜੀ–ਪੰਕਤੀ 32_1_6)
ਘਾਲਿ ਖਾਇ ਗੁਰਸਿਖ ਮਿਲਿ ਖਾਣਾ। (ਪੰਨਾ-ਪਾਉੜੀ–ਪੰਕਤੀ 32_1_7)
ਦਿਸਟਿ ਦਰਸ ਨਿਵ ਸਾਵਧਾਨੁ ਸਬਦ ਸੁਰਤਿ ਚੇਤੰਨੁ ਸਿਆਣਾ। (ਪੰਨਾ-ਪਾਉੜੀ–ਪੰਕਤੀ 32_2_1)
ਨਾਮੁ ਦਾਨੁ ਇਸਨਾਨੁ ਦਿੜੁ ਮਨ ਬਚ ਕਰਮ ਕਰੈ ਮੇਲਾਣਾ। (ਪੰਨਾ-ਪਾਉੜੀ–ਪੰਕਤੀ 32_2_2)
ਗੁਰਸਿਖ ਥੋੜਾ ਬੋਲਣਾ ਥੋੜਾ ਸਉਨਾ ਥੋੜਾ ਖਾਣਾ। (ਪੰਨਾ-ਪਾਉੜੀ–ਪੰਕਤੀ 32_2_3)
ਪਰ ਤਨ ਪਰ ਧਨ ਪਰਹਰੈ ਪਰ ਨਿੰਦਾ ਸੁਣਿ ਮਨਿ ਸਰਮਾਣਾ। (ਪੰਨਾ-ਪਾਉੜੀ–ਪੰਕਤੀ 32_2_4)
ਗੁਰ ਮੂਰਤਿ ਸਤਿਗੁਰ ਸਬਦੁ ਸਾਧਸੰਗਤਿ ਸਮਸਰਿ ਪਰਵਾਣਾ। (ਪੰਨਾ-ਪਾਉੜੀ–ਪੰਕਤੀ 32_2_5)
ਇਕ ਮਨਿ ਇਕੁ ਅਰਾਧਣਾ ਦੁਤੀਆ ਨਾਸਤਿ ਭਾਵੈ ਭਾਣਾ। (ਪੰਨਾ-ਪਾਉੜੀ–ਪੰਕਤੀ 32_2_6)
ਗੁਰਮੁਖਿ ਹੋਦੈ ਤਾਣਿ ਨਿਤਾਣਾ। (ਪੰਨਾ-ਪਾਉੜੀ–ਪੰਕਤੀ 32_2_7)
ਗੁਰਮੁਖਿ ਰੰਗੁ ਨ ਦਿਸਈ ਹੋਂਦੀ ਅਖੀਂ ਅੰਨ੍ਹਾ ਸੋਈ। (ਪੰਨਾ-ਪਾਉੜੀ–ਪੰਕਤੀ 32_3_1)
ਗੁਰਮੁਖਿ ਸਮਝਿ ਨ ਸਕਈ ਹੋਂਦੀ ਕੰਨੀਂ ਬੋਲਾ ਹੋਈ। (ਪੰਨਾ-ਪਾਉੜੀ–ਪੰਕਤੀ 32_3_2)
ਗੁਰਮੁਖਿ ਸਬਦੁ ਨ ਗਾਵਈ ਹੋਂਦੀ ਜੀਭੈ ਗੁੰਗਾ ਗੋਈ। (ਪੰਨਾ-ਪਾਉੜੀ–ਪੰਕਤੀ 32_3_3)
ਚਰਣ ਕਵਲ ਦੀ ਵਾਸ ਵਿਣੁ ਨਕਟਾ ਹੋਂਦੇ ਨਕਿ ਅਲੋਈ। (ਪੰਨਾ-ਪਾਉੜੀ–ਪੰਕਤੀ 32_3_4)
ਗੁਰਮੁਖਿ ਕਾਰ ਵਿਹੂਣਿਆ ਹੋਂਦੀ ਕਰੀਂ ਲੁੰਜਾ ਦੁਖ ਰੋਈ। (ਪੰਨਾ-ਪਾਉੜੀ–ਪੰਕਤੀ 32_3_5)
ਗੁਰਮਤਿ ਚਿਤਿ ਨ ਵਸਈ ਸੋ ਮਤਿ ਹੀਣੁ ਨ ਲਹਂਦਾ ਢੋਈ। (ਪੰਨਾ-ਪਾਉੜੀ–ਪੰਕਤੀ 32_3_6)
ਮੂਰਖ ਨਾਲਿ ਨ ਕੋਇ ਸਥੋਈ। (ਪੰਨਾ-ਪਾਉੜੀ–ਪੰਕਤੀ 32_3_7)
ਘੁਘੂ ਸੁਝੁ ਨ ਸੁਝਈ ਵਸਦੀ ਛਡਿ ਰਹੈ ਓਜਾੜੀ। (ਪੰਨਾ-ਪਾਉੜੀ–ਪੰਕਤੀ 32_4_1)
ਇਲਿ ਪੜ੍ਹਾਈ ਨ ਪੜ੍ਹੈ ਚੂਹੇ ਖਾਇ ਉਡੇ ਦੇਹਾੜੀ। (ਪੰਨਾ-ਪਾਉੜੀ–ਪੰਕਤੀ 32_4_2)
ਵਾਸੁ ਨ ਆਵੈ ਵਾਂਸ ਨੋ ਹਉਮੈ ਅੰਗਿ ਨ ਚੰਨਣ ਵਾੜੀ। (ਪੰਨਾ-ਪਾਉੜੀ–ਪੰਕਤੀ 32_4_3)
ਮਖਨੁ ਖਾਇ ਨ ਨੀਰੁ ਵਿਲੋਵੈ। (ਪੰਨਾ-ਪਾਉੜੀ–ਪੰਕਤੀ 17_17_7)
ਰੁਖਾਂ ਵਿਚਿ ਕੁਰੁਖ ਹਨਿ ਦੋਵੈਂ ਅਰੰਡ ਕਨੇਰ ਦੁਆਲੇ। (ਪੰਨਾ-ਪਾਉੜੀ–ਪੰਕਤੀ 17_18_1)
ਅਰੰਡੁ ਫਲੈ ਅਰਡੋਲੀਆਂ ਫਲ ਅੰਦਰਿ ਬੀਅ ਚਿਤਮਿਤਾਲੇ। (ਪੰਨਾ-ਪਾਉੜੀ–ਪੰਕਤੀ 17_18_2)
ਨਿਬਹੈ ਨਾਹੀਂ ਨਿਜੜਾ ਹਰਵਰਿ ਆਈ ਹੋਇ ਉਚਾਲੇ। (ਪੰਨਾ-ਪਾਉੜੀ–ਪੰਕਤੀ 17_18_3)
ਕਲੀਆਂ ਪਵਨਿ ਕਨੇਰ ਨੋਂ ਦੁਰਮਤਿ ਵਿਚਿ ਦੁਰੰਗ ਦਿਖਾਲੇ। (ਪੰਨਾ-ਪਾਉੜੀ–ਪੰਕਤੀ 17_18_4)
ਬਾਹਰੁ ਲਾਲੁ ਗੁਲਾਲੁ ਹੋਇ ਅੰਦਰਿ ਚਿਟਾ ਦੁਬਿਧਾ ਨਾਲੇ। (ਪੰਨਾ-ਪਾਉੜੀ–ਪੰਕਤੀ 17_18_5)
ਸਾਧਸੰਗਤਿ ਗੁਰ ਸਬਦੁ ਸੁਣਿ ਗਣਤੀ ਵਿਚਿ ਭਵੈ ਭਰਨਾਲੇ। (ਪੰਨਾ-ਪਾਉੜੀ–ਪੰਕਤੀ 17_18_6)
ਕਪਟ ਸਨੇਹ ਖੇਹ ਮੁਹਿ ਕਾਲੇ। (ਪੰਨਾ-ਪਾਉੜੀ–ਪੰਕਤੀ 17_18_7)
ਵਣ ਵਿਚਿ ਫਲੈ ਵਣਾਸਪਤਿ ਬਹੁ ਰਸੁ ਗੰਧ ਸੁਗੰਧ ਸੁਹੰਦੇ। (ਪੰਨਾ-ਪਾਉੜੀ–ਪੰਕਤੀ 17_19_1)
ਅੰਬ ਸਦਾ ਫਲ ਸੋਹਣੇ ਆੜੂ ਸੇਵ ਅਨਾਰ ਫਲੰਦੇ। (ਪੰਨਾ-ਪਾਉੜੀ–ਪੰਕਤੀ 17_19_2)
ਦਾਖ ਬਿਜਉਰੀ ਜਾਮਣੂ ਖਿਰਣੀ ਤੂਤ ਖਜੂਰਿ ਅਨੰਦੇ। (ਪੰਨਾ-ਪਾਉੜੀ–ਪੰਕਤੀ 17_19_3)
ਪੀਲੂ ਪੇਝੂ ਬੇਰ ਬਹੁ ਕੇਲੇ ਤੇ ਅਖਨੋਟ ਬਣੰਦੇ। (ਪੰਨਾ-ਪਾਉੜੀ–ਪੰਕਤੀ 17_19_4)
ਮੂਲਿ ਨ ਭਾਵਨੀ ਅਕਟਿਡਿ ਅੰਮ੍ਰਿਤ ਫਲ ਤਜਿ ਅਕਿ ਵਸੰਦੇ। (ਪੰਨਾ-ਪਾਉੜੀ–ਪੰਕਤੀ 17_19_5)
ਜੇ ਥਣ ਜੋਕ ਲਵਾਈਐ ਦੁਧੁ ਨ ਪੀਐ ਲੋਹੂ ਗੰਦੇ। (ਪੰਨਾ-ਪਾਉੜੀ–ਪੰਕਤੀ 17_19_6)
ਸਾਧਸੰਗਤਿ ਗੁਰੁ ਸਬਦੁ ਸੁਣਿ ਗਣਤੀ ਅੰਦਰਿ ਝਾਕ ਝਖੰਦੇ। (ਪੰਨਾ-ਪਾਉੜੀ–ਪੰਕਤੀ 17_19_7)
ਕਪਟ ਸਨੇਹਿ ਨ ਥੇਹਿ ਜੁੜੰਦੇ। (ਪੰਨਾ-ਪਾਉੜੀ–ਪੰਕਤੀ 17_19_8)
ਡਡੂ ਬਗਲੇ ਸੰਖ ਲਖ ਅਕ ਜਵਾਹੇ ਬਿਸੀਅਰਿ ਕਾਲੇ। (ਪੰਨਾ-ਪਾਉੜੀ–ਪੰਕਤੀ 17_20_1)
ਸਿੰਬਲ ਘੁੱਘੂ ਚਕਵੀਆਂ ਕੜਛ ਹਸਤਿ ਲਖ ਸੰਢੀ ਨਾਲੇ। (ਪੰਨਾ-ਪਾਉੜੀ–ਪੰਕਤੀ 17_20_2)
ਪਥਰ ਕਾਂਵ ਰੋਗੀ ਘਣੇ ਗਦਹੁ ਕਾਲੇ ਕੰਬਲ ਭਾਲੇ। (ਪੰਨਾ-ਪਾਉੜੀ–ਪੰਕਤੀ 17_20_3)
ਕੈਹੈ ਤਿਲ ਬੂਆੜਿ ਲਖ ਅਕਤਿਡ ਅਰੰਡ ਤੁਮੇ ਚਿਤਰਾਲੇ। (ਪੰਨਾ-ਪਾਉੜੀ–ਪੰਕਤੀ 17_20_4)
ਕਲੀ ਕਨੇਰ ਵਖਾਣੀਐ ਸਭ ਅਵਗੁਣ ਮੈ ਤਨਿ ਭੀਹਾਲੇ। (ਪੰਨਾ-ਪਾਉੜੀ–ਪੰਕਤੀ 17_20_5)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸੁ ਨ ਰਿਦੇ ਸਮਾਲੇ। (ਪੰਨਾ-ਪਾਉੜੀ–ਪੰਕਤੀ 17_20_6)
ਧ੍ਰਿਗੁ ਜੀਵਣੁ ਬੇਮੁਖ ਬੇਤਾਲੇ। (ਪੰਨਾ-ਪਾਉੜੀ–ਪੰਕਤੀ 17_20_7)
ਲਖ ਨਿੰਦਕ ਲਖ ਬੇਮੁਖਾਂ ਦੂਤ ਦੁਸਟ ਲਖ ਲੂਣ ਹਰਾਮੀ। (ਪੰਨਾ-ਪਾਉੜੀ–ਪੰਕਤੀ 17_21_1)
ਸਵਾਮਿ ਧੋਹੀ ਅਕਿਰਤਘਣਿ ਚੋਰ ਜਾਰ ਲਖ ਲਖ ਪਹਿਨਾਮੀ। (ਪੰਨਾ-ਪਾਉੜੀ–ਪੰਕਤੀ 17_21_2)
ਬਾਮ੍ਹਣ ਗਾਈਂ ਵੰਸ ਘਾਤ ਲਾਇਤਬਾਰ ਹਜਾਰ ਅਸਾਮੀ। (ਪੰਨਾ-ਪਾਉੜੀ–ਪੰਕਤੀ 17_21_3)
ਕੂੜਿਆਰ ਗੁਰੁ ਗੋਪ ਲਖ ਗੁਨਹਗਾਰ ਲਖ ਲਖ ਬਦਨਾਮੀ। (ਪੰਨਾ-ਪਾਉੜੀ–ਪੰਕਤੀ 17_21_4)
ਅਪਰਾਧੀ ਬਹੁ ਪਤਿਤ ਲਖ ਅਵਗੁਣਿਆਰ ਖੁਆਰ ਖੁਨਾਮੀ। (ਪੰਨਾ-ਪਾਉੜੀ–ਪੰਕਤੀ 17_21_5)
ਲਖ ਲਿਬਾਸੀ ਦਗਾਬਾਜ ਲਖ ਸੈਤਾਨ ਸਲਾਮਿ ਸਲਾਮੀ। (ਪੰਨਾ-ਪਾਉੜੀ–ਪੰਕਤੀ 17_21_6)
ਤੂੰ ਵੇਖਹਿ ਹਉ ਮੁਕਰਾ ਹਉ ਕਪਟੀ ਤੂੰ ਅੰਤਰਿਜਾਮੀ। (ਪੰਨਾ-ਪਾਉੜੀ–ਪੰਕਤੀ 17_21_7)
ਪਤਿਤ ਉਧਾਰਣੁ ਬਿਰਦੁ ਸੁਆਮੀ। (ਪੰਨਾ-ਪਾਉੜੀ–ਪੰਕਤੀ 17_21_8)
ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ। (ਪੰਨਾ-ਪਾਉੜੀ–ਪੰਕਤੀ 18_1_1)
ਪਉਣੁ ਪਾਣੀ ਬੈਸੰਤਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ। (ਪੰਨਾ-ਪਾਉੜੀ–ਪੰਕਤੀ 18_1_2)
ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਤ ਅਪਾਰਾ। (ਪੰਨਾ-ਪਾਉੜੀ–ਪੰਕਤੀ 18_1_3)
ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਰਕਾਰਾ। (ਪੰਨਾ-ਪਾਉੜੀ–ਪੰਕਤੀ 18_1_4)
ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 18_1_5)
ਅੰਤੁ ਬਿਅੰਤੁ ਨ ਪਾਰਾਵਾਰਾ। (ਪੰਨਾ-ਪਾਉੜੀ–ਪੰਕਤੀ 18_1_6)
ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 18_2_1)
ਵਡੀ ਹੂੰ ਵਡਾ ਵਖਾਣੀਐ ਸੁਣਿ ਸੁਣਿ ਆਖਣੁ ਆਖ ਸੁਣਾਈ। (ਪੰਨਾ-ਪਾਉੜੀ–ਪੰਕਤੀ 18_2_2)
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ। (ਪੰਨਾ-ਪਾਉੜੀ–ਪੰਕਤੀ 18_2_3)
ਇਕੁ ਕਵਾਉ ਪਸਾਉ ਜਿਸੁ ਤੋਲਿ ਅਤੋਲੁ ਨ ਤੁਲਿ ਤੁਲਾਈ। (ਪੰਨਾ-ਪਾਉੜੀ–ਪੰਕਤੀ 18_2_4)
ਵੇਦ ਕਤੇਬਹੁ ਬਾਹਰਾ ਅਕਥ ਕਹਾਣੀ ਕਥੀ ਨ ਜਾਈ। (ਪੰਨਾ-ਪਾਉੜੀ–ਪੰਕਤੀ 18_2_5)
ਅਬਿਗਤਿ ਗਤਿ ਕਿਵ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 18_2_6)
ਜੀਉ ਪਾਇ ਤਨੁ ਸਾਜਿਆ ਮੁਹੁ ਅਖੀ ਨਕੁ ਕੰਨ ਸਵਾਰੇ। (ਪੰਨਾ-ਪਾਉੜੀ–ਪੰਕਤੀ 18_3_1)
ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ। (ਪੰਨਾ-ਪਾਉੜੀ–ਪੰਕਤੀ 18_3_2)
ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ। (ਪੰਨਾ-ਪਾਉੜੀ–ਪੰਕਤੀ 18_3_3)
ਰਾਗ ਰੰਗ ਰਸ ਪਰਸਦੇ ਗੰਧ ਸੁਗੰਧ ਸੰਧਿ ਪਰਕਾਰੇ। (ਪੰਨਾ-ਪਾਉੜੀ–ਪੰਕਤੀ 18_3_4)
ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ। (ਪੰਨਾ-ਪਾਉੜੀ–ਪੰਕਤੀ 18_3_5)
ਦਾਨੇ ਕੀਮਤਿ ਨਾ ਪਵੈ ਬੇਸੁਮਾਰ ਦਾਤਾਰ ਪਿਆਰੇ। (ਪੰਨਾ-ਪਾਉੜੀ–ਪੰਕਤੀ 18_3_6)
ਲੇਖ ਅਲੇਖ ਅਸੰਖ ਅਪਾਰੇ। (ਪੰਨਾ-ਪਾਉੜੀ–ਪੰਕਤੀ 18_3_7)
ਪੰਜਿ ਤਤੁ ਪਰਵਾਣੁ ਕਰਿ ਖਾਣੀ ਚਾਰਿ ਜਗਤੁ ਉਪਾਇਆ। (ਪੰਨਾ-ਪਾਉੜੀ–ਪੰਕਤੀ 18_4_1)
ਲਖ ਚਉਰਾਸੀਹ ਜੂਨਿ ਵਿਚਿ ਆਵਾਗਵਣ ਚਲਤੁ ਵਰਤਾਇਆ। (ਪੰਨਾ-ਪਾਉੜੀ–ਪੰਕਤੀ 18_4_2)
ਇਕਸ ਇਕਸ ਜੂਨਿ ਵਿਚਿ ਜੀਅ ਜੰਤ ਅਣਗਣਤ ਵਧਾਇਆ। (ਪੰਨਾ-ਪਾਉੜੀ–ਪੰਕਤੀ 18_4_3)
ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ। (ਪੰਨਾ-ਪਾਉੜੀ–ਪੰਕਤੀ 18_4_4)
ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 18_4_5)
ਆਪਿ ਅਲੇਖੁ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 18_4_6)
ਭੈ ਵਿਚਿ ਧਰਤਿ ਅਗਾਸੁ ਹੈ ਨਿਰਾਧਾਰ ਭੈ ਭਾਰਿ ਧਰਾਇਆ। (ਪੰਨਾ-ਪਾਉੜੀ–ਪੰਕਤੀ 18_5_1)
ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 18_5_2)
ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 18_5_3)
ਕਾਠੈ ਅੰਦਰਿ ਅਗਨਿ ਧਰਿ ਕਰਿ ਪਰਫੁਲਿਤ ਸੁਫਲੁ ਚਲਾਇਆ। (ਪੰਨਾ-ਪਾਉੜੀ–ਪੰਕਤੀ 18_5_4)
ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ। (ਪੰਨਾ-ਪਾਉੜੀ–ਪੰਕਤੀ 18_5_5)
ਨਿਰਭਉ ਆਪਿ ਨਿਰੰਜਨੁ ਰਾਇਆ। (ਪੰਨਾ-ਪਾਉੜੀ–ਪੰਕਤੀ 18_5_6)
ਲਖ ਅਸਮਾਨ ਉਚਾਣਿ ਚੜਿ ਉਚਾ ਹੋਇ ਨ ਅੰਬੜਿ ਸਕੈ। (ਪੰਨਾ-ਪਾਉੜੀ–ਪੰਕਤੀ 18_6_1)
ਉਚੀ ਹੂੰ ਊਚਾ ਘਣਾ ਥਾਉ ਗਿਰਾਉ ਨ ਨਾਉ ਅਥਕੈ। (ਪੰਨਾ-ਪਾਉੜੀ–ਪੰਕਤੀ 18_6_2)
ਲਖ ਪਤਾਲ ਨੀਵਾਣਿ ਜਾਇ ਨੀਵਾ ਹੋਇ ਨ ਨੀਵੈ ਤਕੈ। (ਪੰਨਾ-ਪਾਉੜੀ–ਪੰਕਤੀ 18_6_3)
ਪੂਰਬਿ ਪਛਮਿ ਉਤਰਾਧਿ ਦਖਣਿ ਫੇਰਿ ਚਉਫੇਰਿ ਨ ਢਕੈ। (ਪੰਨਾ-ਪਾਉੜੀ–ਪੰਕਤੀ 18_6_4)
ਓੜਕ ਮੂਲੁ ਨ ਲਭਈ ਓਪਤਿ ਪਰਲਉ ਅਖਿ ਫਰਕੈ। (ਪੰਨਾ-ਪਾਉੜੀ–ਪੰਕਤੀ 18_6_5)
ਫੁਲਾਂ ਅੰਦਰਿ ਵਾਸੁ ਮਹਕੈ। (ਪੰਨਾ-ਪਾਉੜੀ–ਪੰਕਤੀ 18_6_6)
ਨਿਰੰਕਾਰੁ ਆਕਾਰੁ ਵਿਣੁ ਏਕੰਕਾਰ ਨ ਅਲਖ ਲਖਾਇਆ। (ਪੰਨਾ-ਪਾਉੜੀ–ਪੰਕਤੀ 18_7_2)
ਆਪੇ ਆਪਿ ਉਪਾਇ ਕੈ ਆਪੇ ਅਪਣਾ ਨਾਉ ਧਰਾਇਆ। (ਪੰਨਾ-ਪਾਉੜੀ–ਪੰਕਤੀ 18_7_3)
ਆਦਿ ਪੁਰਖੁ ਆਦੇਸੁ ਹੈ ਹੈ ਭੀ ਹੋਸੀ ਹੋਂਦਾ ਆਇਆ। (ਪੰਨਾ-ਪਾਉੜੀ–ਪੰਕਤੀ 18_7_4)
ਆਦਿ ਨ ਅੰਤੁ ਬਿਅੰਤੁ ਹੈ ਆਪੇ ਆਪਿ ਨ ਆਪੁ ਗੁਣਾਇਆ। (ਪੰਨਾ-ਪਾਉੜੀ–ਪੰਕਤੀ 18_7_5)
ਆਪੇ ਆਪੁ ਉਪਾਇ ਸਮਾਇਆ। (ਪੰਨਾ-ਪਾਉੜੀ–ਪੰਕਤੀ 18_7_6)
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ। (ਪੰਨਾ-ਪਾਉੜੀ–ਪੰਕਤੀ 18_8_1)
ਕੇਵਡੁ ਵਡਾ ਆਖੀਐ ਕਿਤੁ ਘਰਿ ਵਸੈ ਕੇਵਡੁ ਜਾਈ। (ਪੰਨਾ-ਪਾਉੜੀ–ਪੰਕਤੀ 18_8_2)
ਇਕੁ ਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 18_8_3)
ਪਰਵਦਗਾਰੁ ਅਪਾਰੁ ਹੈ ਪਾਰਾਵਾਰੁ ਨ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 18_8_4)
ਏਵਡੁ ਵਡਾ ਹੋਇ ਕੈ ਕਿਥੈ ਰਹਿਆ ਆਪੁ ਲੁਕਾਈ। (ਪੰਨਾ-ਪਾਉੜੀ–ਪੰਕਤੀ 18_8_5)
ਸੁਰ ਨਰ ਨਾਥ ਰਹੇ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 18_8_6)
ਲਖ ਦਰੀਆਉ ਕਵਾਉ ਵਿਚਿ ਅਤਿ ਅਸਗਾਹ ਅਥਾਹ ਵਹੰਦੇ। (ਪੰਨਾ-ਪਾਉੜੀ–ਪੰਕਤੀ 18_9_1)
ਆਦਿ ਨ ਅੰਤੁ ਬਿਅੰਤੁ ਹੈ ਅਗਮ ਅਗੋਚਰ ਫੇਰ ਫਿਰੰਦੇ। (ਪੰਨਾ-ਪਾਉੜੀ–ਪੰਕਤੀ 18_9_2)
ਅਲਖੁ ਅਪਾਰੁ ਵਖਾਣੀਐ ਪਾਰਾਵਾਰੁ ਨ ਪਾਰ ਲਹੰਦੇ। (ਪੰਨਾ-ਪਾਉੜੀ–ਪੰਕਤੀ 18_9_3)
ਲਹਰਿ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ। (ਪੰਨਾ-ਪਾਉੜੀ–ਪੰਕਤੀ 18_9_4)
ਰਤਨ ਪਦਾਰਥ ਲਖ ਲਖ ਮੁਲਿ ਅਮੁਲਿ ਨ ਤੁਲਿ ਤੁਲੰਦੇ। (ਪੰਨਾ-ਪਾਉੜੀ–ਪੰਕਤੀ 18_9_5)
ਸਦਕੇ ਸਿਰਜਣਹਾਰਿ ਸਿਰੰਦੇ। (ਪੰਨਾ-ਪਾਉੜੀ–ਪੰਕਤੀ 18_9_6)
ਪਰਵਦਗਾਰੁ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ। (ਪੰਨਾ-ਪਾਉੜੀ–ਪੰਕਤੀ 18_10_1)
ਰਾਜਿਕੁ ਰਿਜਕੁ ਸਬਾਹਿਦਾ ਸਭਨਾ ਦਾਤਿ ਕਰੇ ਅਣਮੰਗੀ। (ਪੰਨਾ-ਪਾਉੜੀ–ਪੰਕਤੀ 18_10_2)
ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰਿ ਮੰਦੀ ਚੰਗੀ। (ਪੰਨਾ-ਪਾਉੜੀ–ਪੰਕਤੀ 18_10_3)
ਪਾਰਬ੍ਰਹਮੁ ਨਿਰਲੇਪੁ ਹੈ ਪੂਰਨੁ ਬ੍ਰਹਮੁ ਸਦਾ ਸਹਲੰਗੀ। (ਪੰਨਾ-ਪਾਉੜੀ–ਪੰਕਤੀ 18_10_4)
ਵਰਨਾਂ ਚਿਹਨਾਂ ਬਾਹਰਾਂ ਸਭਨਾ ਅੰਦਰਿ ਹੈ ਸਰਬੰਗੀ। (ਪੰਨਾ-ਪਾਉੜੀ–ਪੰਕਤੀ 18_10_5)
ਪਉਣੁ ਪਾਣੀ ਬੈਸੰਤਰੁ ਸੰਗੀ। (ਪੰਨਾ-ਪਾਉੜੀ–ਪੰਕਤੀ 18_10_6)
ਓਅੰਕਾਰਿ ਆਕਾਰੁ ਕਰਿ ਮਖੀ ਇਕ ਉਪਾਈ ਮਾਇਆ। (ਪੰਨਾ-ਪਾਉੜੀ–ਪੰਕਤੀ 18_11_1)
ਤਿਨਿ ਲੋਅ ਚਉਦਹ ਭਵਣੁ ਜਲ ਥਲੁ ਮਹੀਅਲੁ ਛਲੁ ਕਰਿ ਛਾਇਆ। (ਪੰਨਾ-ਪਾਉੜੀ–ਪੰਕਤੀ 18_11_2)
ਬ੍ਰਹਮਾ ਬਿਸਨ ਮਹੇਸੁ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ। (ਪੰਨਾ-ਪਾਉੜੀ–ਪੰਕਤੀ 18_11_3)
ਜਤੀ ਸਤੀ ਸੰਤੋਖੀਆ ਸਿਧ ਨਾਥ ਬਹੁ ਪੰਥ ਭਵਾਇਆ। (ਪੰਨਾ-ਪਾਉੜੀ–ਪੰਕਤੀ 18_11_4)
ਕਾਮ ਕਰੋਧ ਵਿਰੋਧ ਵਿਚਿ ਲੋਭ ਮੋਹੁ ਕਰਿ ਧ੍ਰੋਹੁ ਲੜਾਇਆ। (ਪੰਨਾ-ਪਾਉੜੀ–ਪੰਕਤੀ 18_11_5)
ਹਉਮੈ ਅੰਦਰਿ ਸਭੁ ਕੋ ਸੇਰਹੁ ਘਟਿ ਨ ਕਿਨੈ ਅਖਾਇਆ। (ਪੰਨਾ-ਪਾਉੜੀ–ਪੰਕਤੀ 18_11_6)
ਕਾਰਣੁ ਕਰਤੇ ਆਪੁ ਲੁਕਾਇਆ। (ਪੰਨਾ-ਪਾਉੜੀ–ਪੰਕਤੀ 18_11_7)
ਪਾਤਿਸਾਹਾਂ ਪਾਤਿਸਾਹੁ ਹੈ ਅਬਚਲੁ ਰਾਜੁ ਵਡੀ ਪਾਤਿਸਾਹੀ। (ਪੰਨਾ-ਪਾਉੜੀ–ਪੰਕਤੀ 18_12_1)
ਕੇਵਡੁ ਤਖਤੁ ਵਖਾਣੀਐ ਕੇਵਡੁ ਮਹਲੁ ਕੇਵਡੁ ਦਰਗਾਹੀ। (ਪੰਨਾ-ਪਾਉੜੀ–ਪੰਕਤੀ 18_12_2)
ਕੇਵਡੁ ਸਿਫਤਿ ਸਲਾਹੀਐ ਕੇਵਡੁ ਮਾਲੁ ਮੁਲਖੁ ਅਵਗਾਹੀ। (ਪੰਨਾ-ਪਾਉੜੀ–ਪੰਕਤੀ 18_12_3)
ਕੇਵਡੁ ਮਾਣੁ ਮਹਤੁ ਹੈ ਕੇਵਡੁ ਲਸਕਰ ਸੇਵ ਸਿਪਾਹੀ। (ਪੰਨਾ-ਪਾਉੜੀ–ਪੰਕਤੀ 18_12_4)
ਹੁਕਮੈ ਅੰਦਰਿ ਸਭ ਕੋ ਕੇਵਡੁ ਹੁਕਮੁ ਨ ਬੇਪਰਵਾਹੀ। (ਪੰਨਾ-ਪਾਉੜੀ–ਪੰਕਤੀ 18_12_5)
ਹੋਰਸੁ ਪੁਛਿ ਨ ਮਤਾ ਨਿਬਾਹੀ। (ਪੰਨਾ-ਪਾਉੜੀ–ਪੰਕਤੀ 18_12_6)
ਲਖ ਲਖ ਬ੍ਰਹਮੇ ਵੇਦ ਪੜ੍ਹਿ ਇਕਸ ਅਖਰ ਭੇਦੁ ਨ ਜਾਤਾ। (ਪੰਨਾ-ਪਾਉੜੀ–ਪੰਕਤੀ 18_13_1)
ਜੋਗ ਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖੁ ਪਛਾਤਾ। (ਪੰਨਾ-ਪਾਉੜੀ–ਪੰਕਤੀ 18_13_2)
ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਨ ਬਿਸਨ ਪਛਾਤਾ। (ਪੰਨਾ-ਪਾਉੜੀ–ਪੰਕਤੀ 18_13_3)
ਲਖ ਲਖ ਨਉਤਨ ਨਾਉ ਲੈ ਲਖ ਲਖ ਸੇਖ ਵਿਸੇਖ ਨ ਤਾਤਾ। (ਪੰਨਾ-ਪਾਉੜੀ–ਪੰਕਤੀ 18_13_4)
ਚਿਰੁ ਜੀਵਣੁ ਬਹੁ ਹੰਢਣੇ ਦਰਸਨ ਪੰਥ ਨ ਸਬਦੁ ਸਿਞਾਤਾ। (ਪੰਨਾ-ਪਾਉੜੀ–ਪੰਕਤੀ 18_13_5)
ਦਾਤਿ ਲੁਭਾਇ ਵਿਸਾਰਨਿ ਦਾਤਾ। (ਪੰਨਾ-ਪਾਉੜੀ–ਪੰਕਤੀ 18_13_6)
ਨਿਰੰਕਾਰ ਆਕਾਰੁ ਕਰਿ ਗੁਰ ਮੂਰਤਿ ਹੋਇ ਧਿਆਨ ਧਰਾਇਆ। (ਪੰਨਾ-ਪਾਉੜੀ–ਪੰਕਤੀ 18_14_1)
ਚਾਰਿ ਵਰਨ ਗੁਰਸਿਖ ਕਰਿ ਸਾਧਸੰਗਤਿ ਸਚ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 18_14_2)
ਵੇਦ ਕਤੇਬਹੁ ਬਾਹਰਾ ਅਕਥ ਕਥਾ ਗੁਰ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 18_14_3)
ਵੀਹਾਂ ਅੰਦਰਿ ਵਰਤਮਾਨੁ ਗੁਰਮੁਖਿ ਹੋਇ ਇਕੀਹ ਲਖਾਇਆ। (ਪੰਨਾ-ਪਾਉੜੀ–ਪੰਕਤੀ 18_14_4)
ਮਾਇਆ ਵਿਚਿ ਉਦਾਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 18_14_5)
ਬਾਰਹ ਪੰਥ ਇਕਤ੍ਰ ਕਰਿ ਗੁਰਮੁਖਿ ਗਾਡੀ ਰਾਹੁ ਚਲਾਇਆ। (ਪੰਨਾ-ਪਾਉੜੀ–ਪੰਕਤੀ 18_14_6)
ਪਤਿ ਪਉੜੀ ਚੜਿ ਨਿਜ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 18_14_7)
ਗੁਰਮੁਖਿ ਮਾਰਗਿ ਪੈਰੁ ਧਰਿ ਦੁਬਿਧਾ ਵਾਟ ਕੁਵਾਟ ਨ ਧਾਇਆ। (ਪੰਨਾ-ਪਾਉੜੀ–ਪੰਕਤੀ 18_15_1)
ਸਤਿਗੁਰ ਦਰਸਨੁ ਦੇਖਿ ਕੈ ਮਰਦਾ ਜਾਂਦਾ ਨਦਰਿ ਨ ਆਇਆ। (ਪੰਨਾ-ਪਾਉੜੀ–ਪੰਕਤੀ 18_15_2)
ਕੰਨੀ ਸਤਿਗੁਰ ਸਬਦੁ ਸੁਣਿ ਅਨਹਦ ਰੁਣ ਝੁਣਕਾਰੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 18_15_3)
ਸਤਿਗੁਰ ਸਰਣੀ ਆਇ ਕੈ ਨਿਹਚਲੁ ਸਾਧੂ ਸੰਗਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 18_15_4)
ਚਰਣ ਕਵਲ ਮਕਰੰਦ ਰਸਿ ਸੁਖਸੰਪਟ ਵਿਚਿ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 18_15_5)
ਪਿਰਮ ਪਿਆਲਾ ਅਪਿਉ ਪੀਆਇਆ। (ਪੰਨਾ-ਪਾਉੜੀ–ਪੰਕਤੀ 18_15_6)
ਸਾਧਸੰਗਤਿ ਕਰਿ ਸਾਧਨਾ ਪਿਰਮ ਪਿਆਲਾ ਅਜਰੁ ਜਰਣਾ। (ਪੰਨਾ-ਪਾਉੜੀ–ਪੰਕਤੀ 18_16_1)
ਪੈਰੀ ਪੈ ਪਾ ਖਾਕੁ ਹੋਇ ਆਪੁ ਗਵਾਇ ਜੀਵੰਦਿਆਂ ਮਰਣਾ। (ਪੰਨਾ-ਪਾਉੜੀ–ਪੰਕਤੀ 18_16_2)
ਜੀਵਣ ਮੁਕਤਿ ਵਖਾਣੀਐ ਮਰਿ ਮਰਿ ਜੀਵਣੁ ਡੁਬਿ ਡੁਬਿ ਤਰਣਾ। (ਪੰਨਾ-ਪਾਉੜੀ–ਪੰਕਤੀ 18_16_3)
ਸਬਦੁ ਸੁਰਤਿ ਲਿਵਲੀਣ ਹੋਇ ਅਪਿਉ ਪੀਅਣੁ ਤੈਅਉਚਰ ਚਰਣਾ। (ਪੰਨਾ-ਪਾਉੜੀ–ਪੰਕਤੀ 18_16_4)
ਅਨਹਦ ਨਾਦ ਅਵੇਸ ਕਰਿ ਅੰਮ੍ਰਿਤ ਵਾਣੀ ਨਿਝਰੁ ਝਰਣਾ। (ਪੰਨਾ-ਪਾਉੜੀ–ਪੰਕਤੀ 18_16_5)
ਕਰਣ ਕਾਰਣ ਸਮਰਥੁ ਹੋਇ ਕਾਰਣੁ ਕਰਣੁ ਨ ਕਾਰਣੁ ਕਰਣਾ। (ਪੰਨਾ-ਪਾਉੜੀ–ਪੰਕਤੀ 18_16_6)
ਪਤਿਤ ਉਧਾਰਣ ਅਸਰਣ ਸਰਣਾ। (ਪੰਨਾ-ਪਾਉੜੀ–ਪੰਕਤੀ 18_16_7)
ਗੁਰਮੁਖਿ ਭੈ ਵਿਚਿ ਜੰਮਣਾ ਭੈ ਵਿਚਿ ਰਹਿਣਾ ਭੈ ਵਿਚਿ ਚਲਣਾ। (ਪੰਨਾ-ਪਾਉੜੀ–ਪੰਕਤੀ 18_17_1)
ਸਾਧਸੰਗਤਿ ਭੈ ਭਾਇ ਵਿਚਿ ਭਗਤਿ ਵਛਲੁ ਕਰਿ ਅਛਲੁ ਛਲਣਾ। (ਪੰਨਾ-ਪਾਉੜੀ–ਪੰਕਤੀ 18_17_2)
ਜਲ ਵਿਚਿ ਕਵਲੁ ਅਲਿਪਤੁ ਹੋਇ ਆਸ ਨਿਰਾਸ ਵਲੇਵੈ ਵਲਣਾ। (ਪੰਨਾ-ਪਾਉੜੀ–ਪੰਕਤੀ 18_17_3)
ਅਹਰਣਿ ਘਣ ਹੀਰੇ ਜੁਗਤਿ ਗੁਰਮਤਿ ਨਿਹਚਲੁ ਅਟਲੁ ਨ ਟਲਣਾ। (ਪੰਨਾ-ਪਾਉੜੀ–ਪੰਕਤੀ 18_17_4)
ਚਾਰਿ ਵਰਨ ਤੰਬੋਲ ਰਸੁ ਆਪੁ ਗਵਾਇ ਰਲਾਇਆ ਰਲਣਾ। (ਪੰਨਾ-ਪਾਉੜੀ–ਪੰਕਤੀ 18_17_6)
ਵਟੀ ਤੇਲੁ ਦੀਵਾ ਹੋਇ ਬਲਣਾ। (ਪੰਨਾ-ਪਾਉੜੀ–ਪੰਕਤੀ 18_17_7)
ਸਤੁ ਸੰਤੋਖੁ ਦਇਆ ਧਰਮੁ ਅਰਥ ਕਰੋੜਿ ਨ ਓੜਕੁ ਜਾਣੈ। (ਪੰਨਾ-ਪਾਉੜੀ–ਪੰਕਤੀ 18_18_1)
ਚਾਰ ਪਦਾਰਥ ਆਖੀਅਨਿ ਹੋਇ ਲਖੂਣਿ ਨ ਪਲੁ ਪਰਵਾਣੈ। (ਪੰਨਾ-ਪਾਉੜੀ–ਪੰਕਤੀ 18_18_2)
ਰਿਧੀ ਸਿਧੀ ਲਖ ਲਖ ਨਿਧਿ ਨਿਧਾਨ ਲਖ ਤਿਲੁ ਨ ਤੁਲਾਣੈ। (ਪੰਨਾ-ਪਾਉੜੀ–ਪੰਕਤੀ 18_18_3)
ਦਰਸਨ ਦ੍ਰਿਸਟਿ ਸੰਜੋਗ ਲਖ ਸਬਦ ਸੁਰਤਿ ਲਿਵ ਲਖ ਹੈਰਾਣੈ। (ਪੰਨਾ-ਪਾਉੜੀ–ਪੰਕਤੀ 18_18_4)
ਗਿਆਨ ਧਿਆਨ ਸਿਮਰਣ ਅਸੰਖ ਭਗਤਿ ਜੁਗਤਿ ਲਖ ਨੇਤ ਵਖਾਣੈ। (ਪੰਨਾ-ਪਾਉੜੀ–ਪੰਕਤੀ 18_18_5)
ਪਿਰਮ ਪਿਆਲਾ ਸਹਜਿ ਘਰੁ ਗੁਰਮੁਖਿ ਸੁਖ ਫਲ ਚੋਜ ਵਿਡਾਣੈ। (ਪੰਨਾ-ਪਾਉੜੀ–ਪੰਕਤੀ 18_18_6)
ਮਤਿ ਬੁਧਿ ਸੁਧਿ ਲਖ ਮੇਲਿ ਮਿਲਾਣੈ। (ਪੰਨਾ-ਪਾਉੜੀ–ਪੰਕਤੀ 18_18_7)
ਜਪ ਤਪ ਸੰਜਮ ਲਖ ਲਖ ਹੋਮ ਜਗ ਨਈਵੇਦ ਕਰੋੜੀ। (ਪੰਨਾ-ਪਾਉੜੀ–ਪੰਕਤੀ 18_19_1)
ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦੁ ਮਰੋੜੀ। (ਪੰਨਾ-ਪਾਉੜੀ–ਪੰਕਤੀ 18_19_2)
ਤੀਰਥ ਪੁਰਬ ਸੰਜੋਗ ਲਖ ਪੁੰਨ ਦਾਨੁ ਉਪਕਾਰ ਨ ਓੜੀ। (ਪੰਨਾ-ਪਾਉੜੀ–ਪੰਕਤੀ 18_19_3)
ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ। (ਪੰਨਾ-ਪਾਉੜੀ–ਪੰਕਤੀ 18_19_4)
ਦਰਸਨ ਵਰਨ ਅਵਰਨ ਲਖ ਪੂਜਾ ਅਰਚਾ ਬੰਧਨ ਤੋੜੀ। (ਪੰਨਾ-ਪਾਉੜੀ–ਪੰਕਤੀ 18_19_5)
ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜਿ ਪਛੋੜੀ। (ਪੰਨਾ-ਪਾਉੜੀ–ਪੰਕਤੀ 18_19_6)
ਸਚਹੁ ਓਰੈ ਸਭ ਕਿਹੁ ਲਖ ਸਿਆਣਪ ਸੱਭਾ ਥੋੜੀ। (ਪੰਨਾ-ਪਾਉੜੀ–ਪੰਕਤੀ 18_19_7)
ਉਪਰਿ ਸਚੁ ਅਚਾਰੁ ਚਮੋੜੀ। (ਪੰਨਾ-ਪਾਉੜੀ–ਪੰਕਤੀ 18_19_8)
ਸਤਿਗੁਰ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਤਖਤੁ ਸੁਹੇਲਾ। (ਪੰਨਾ-ਪਾਉੜੀ–ਪੰਕਤੀ 18_20_1)
ਸਚੁ ਸਬਦੁ ਟਕਸਾਲ ਸਚੁ ਅਸਟ ਧਾਤੁ ਇਕ ਪਾਰਸ ਮੇਲਾ। (ਪੰਨਾ-ਪਾਉੜੀ–ਪੰਕਤੀ 18_20_2)
ਸਚਾ ਹੁਕਮੁ ਵਰਤਦਾ ਸਚਾ ਅਮਰੁ ਸਚੋ ਰਸ ਕੇਲਾ। (ਪੰਨਾ-ਪਾਉੜੀ–ਪੰਕਤੀ 18_20_3)
ਸਚੀ ਸਿਫਤਿ ਸਲਾਹ ਸਚੁ ਸਚੁ ਸਲਾਹਣੁ ਅੰਮ੍ਰਿਤ ਵੇਲਾ। (ਪੰਨਾ-ਪਾਉੜੀ–ਪੰਕਤੀ 18_20_4)
ਸਚਾ ਗੁਰਮੁਖਿ ਪੰਥੁ ਹੈ ਸਚੁ ਉਪਦੇਸ ਨ ਗਰਬਿ ਗਹੇਲਾ। (ਪੰਨਾ-ਪਾਉੜੀ–ਪੰਕਤੀ 18_20_5)
ਆਸਾ ਵਿਚਿ ਨਿਰਾਸ ਗਤਿ ਸਚਾ ਖੇਲੁ ਮੇਲੁ ਸਚੁ ਖੇਲਾ। (ਪੰਨਾ-ਪਾਉੜੀ–ਪੰਕਤੀ 18_20_6)
ਗੁਰਮੁਖਿ ਸਿਖੁ ਗੁਰੂ ਗੁਰ ਚੇਲਾ। (ਪੰਨਾ-ਪਾਉੜੀ–ਪੰਕਤੀ 18_20_7)
ਗੁਰਮੁਖਿ ਹਉਮੈ ਪਰਹਰੈ ਮਨਿ ਭਾਵੈ ਖਸਮੈ ਦਾ ਭਾਣਾ। (ਪੰਨਾ-ਪਾਉੜੀ–ਪੰਕਤੀ 18_21_1)
ਪੈਰੀ ਪੈ ਪਾ ਖਾਕ ਹੋਇ ਦਰਗਹ ਪਾਵੈ ਮਾਣੁ ਨਿਮਾਣਾ। (ਪੰਨਾ-ਪਾਉੜੀ–ਪੰਕਤੀ 18_21_2)
ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ। (ਪੰਨਾ-ਪਾਉੜੀ–ਪੰਕਤੀ 18_21_3)
ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ। (ਪੰਨਾ-ਪਾਉੜੀ–ਪੰਕਤੀ 18_21_4)
ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ। (ਪੰਨਾ-ਪਾਉੜੀ–ਪੰਕਤੀ 18_21_5)
ਵਿਸਮਾਦੀ ਵਿਸਮਾਦ ਵਿਚਿ ਕੁਦਰਤਿ ਕਾਦਰ ਨੋ ਕੁਰਬਾਣਾ। (ਪੰਨਾ-ਪਾਉੜੀ–ਪੰਕਤੀ 18_21_6)
ਲੇਪ ਅਲੇਪ ਸਦਾ ਨਿਰਬਾਣਾ। (ਪੰਨਾ-ਪਾਉੜੀ–ਪੰਕਤੀ 18_21_7)
ਹੁਕਮੀ ਬੰਦਾ ਹੋਇ ਕੈ ਸਾਹਿਬੁ ਦੇ ਹੁਕਮੈ ਵਿਚਿ ਰਹਣਾ। (ਪੰਨਾ-ਪਾਉੜੀ–ਪੰਕਤੀ 18_22_1)
ਹੁਕਮੈ ਅੰਦਰਿ ਸਭ ਕੋ ਸਭਨਾ ਆਵਟਣ ਹੈ ਸਹਣਾ। (ਪੰਨਾ-ਪਾਉੜੀ–ਪੰਕਤੀ 18_22_2)
ਦਿਲੁ ਦਰੀਆਉ ਸਮਾਉ ਕਰਿ ਗਰਬੁ ਗਵਾਇ ਗਰੀਬੀ ਵਹਣਾ। (ਪੰਨਾ-ਪਾਉੜੀ–ਪੰਕਤੀ 18_22_3)
ਵੀਹ ਇਕੀਹ ਉਲੰਘਿ ਕੈ ਸਾਧਸੰਗਤਿ ਸਿੰਘਾਸਣਿ ਬਹਣਾ। (ਪੰਨਾ-ਪਾਉੜੀ–ਪੰਕਤੀ 18_22_4)
ਸਬਦੁ ਸੁਰਤਿ ਲਿਵਲੀਣ ਹੋਇ ਅਨਭਉ ਅਘੜ ਘੜਾਏ ਗਹਣਾ। (ਪੰਨਾ-ਪਾਉੜੀ–ਪੰਕਤੀ 18_22_5)
ਸਿਦਕ ਸਬੂਰੀ ਸਾਬਤਾ ਸਾਕਰੁ ਸੁਕਰਿ ਨ ਦੇਣਾ ਲਹਣਾ। (ਪੰਨਾ-ਪਾਉੜੀ–ਪੰਕਤੀ 18_22_6)
ਨੀਰਿ ਨ ਡੁਬਣੁ ਅਗਿ ਨ ਦਹਣਾ। (ਪੰਨਾ-ਪਾਉੜੀ–ਪੰਕਤੀ 18_22_7)
ਮਿਹਰ ਮੁਹਬਤਿ ਆਸਕੀ ਇਸਕੁ ਮੁਸਕੁ ਕਿਉ ਲੁਕੈ ਲੁਕਾਇਆ। (ਪੰਨਾ-ਪਾਉੜੀ–ਪੰਕਤੀ 18_23_1)
ਚੰਦਨ ਵਾਸੁ ਵਣਾਸਪਤਿ ਹੋਇ ਸੁਗੰਧੁ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 18_23_2)
ਨਦੀਆਂ ਨਾਲੇ ਗੰਗ ਮਿਲਿ ਹੋਇ ਪਵਿਤੁ ਨ ਆਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 18_23_3)
ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਇਆ। (ਪੰਨਾ-ਪਾਉੜੀ–ਪੰਕਤੀ 18_23_4)
ਸਾਧਸੰਗਤਿ ਮਿਲਿ ਸਾਧ ਹੋਇ ਪਾਰਸ ਮਿਲਿ ਪਾਰਸ ਹੋਇ ਆਇਆ। (ਪੰਨਾ-ਪਾਉੜੀ–ਪੰਕਤੀ 18_23_5)
ਨਿਹਚਉ ਨਿਹਚਲੁ ਗੁਰਮਤੀ ਭਗਤਿ ਵਛਲੁ ਹੋਇ ਅਛਲੁ ਛਲਾਇਆ। (ਪੰਨਾ-ਪਾਉੜੀ–ਪੰਕਤੀ 18_23_6)
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 18_23_7)
ਗੁਰਮੁਖਿ ਏਕੰਕਾਰ ਆਪਿ ਉਪਾਇਆ। (ਪੰਨਾ-ਪਾਉੜੀ–ਪੰਕਤੀ 19_1_1)
ਓਅੰਕਾਰਿ ਅਕਾਰੁ ਪਰਗਟੀ ਆਇਆ। (ਪੰਨਾ-ਪਾਉੜੀ–ਪੰਕਤੀ 19_1_2)
ਪੰਚ ਤਤ ਵਿਸਤਾਰੁ ਚਲਤੁ ਰਚਾਇਆ। (ਪੰਨਾ-ਪਾਉੜੀ–ਪੰਕਤੀ 19_1_3)
ਖਾਣੀ ਬਾਣੀ ਚਾਰਿ ਜਗਤੁ ਉਪਾਇਆ। (ਪੰਨਾ-ਪਾਉੜੀ–ਪੰਕਤੀ 19_1_4)
ਕੁਦਰਤਿ ਅਗਮ ਅਪਾਰੁ ਅੰਤੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 19_1_5)
ਸਚੁ ਨਾਉ ਕਰਤਾਰੁ ਸਚਿ ਸਮਾਇਆ। (ਪੰਨਾ-ਪਾਉੜੀ–ਪੰਕਤੀ 19_1_6)
ਲਖ ਚਉਰਾਸੀਹ ਜੂਨਿ ਫੇਰਿ ਫਿਰਾਇਆ। (ਪੰਨਾ-ਪਾਉੜੀ–ਪੰਕਤੀ 19_2_1)
ਮਾਣਸ ਜਨਮੁ ਦੁਲੰਭੁ ਕਰਮੀ ਪਾਇਆ। (ਪੰਨਾ-ਪਾਉੜੀ–ਪੰਕਤੀ 19_2_2)
ਉਤਮੁ ਗੁਰਮੁਖਿ ਪੰਥੁ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 19_2_3)
ਸਾਧਸੰਗਤਿ ਰਹਰਾਸਿ ਪੈਰੀਂ ਪਾਇਆ। (ਪੰਨਾ-ਪਾਉੜੀ–ਪੰਕਤੀ 19_2_4)
ਨਾਮੁ ਦਾਨੁ ਇਸਨਾਨੁ ਸਚੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 19_2_5)
ਸਬਦੁ ਸੁਰਤਿ ਲਿਵ ਲੀਣੁ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 19_2_6)
ਗੁਰਮੁਖਿ ਸੁਘੜੁ ਸੁਜਾਣੁ ਗੁਰ ਸਮਝਾਇਆ। (ਪੰਨਾ-ਪਾਉੜੀ–ਪੰਕਤੀ 19_3_1)
ਮਿਹਮਾਣੀ ਮਿਹਮਾਣੁ ਮਜਲਸਿ ਆਇਆ। (ਪੰਨਾ-ਪਾਉੜੀ–ਪੰਕਤੀ 19_3_2)
ਖਾਵਾਲੇ ਸੋ ਖਾਣੁ ਪੀਐ ਪੀਆਇਆ। (ਪੰਨਾ-ਪਾਉੜੀ–ਪੰਕਤੀ 19_3_3)
ਕਰੈ ਨ ਗਰਬੁ ਗੁਮਾਣੁ ਹਸੈ ਹਸਾਇਆ। (ਪੰਨਾ-ਪਾਉੜੀ–ਪੰਕਤੀ 19_3_4)
ਪਾਹੁਨੜਾ ਪਰਵਾਣੁ ਕਾਜੁ ਸੁਹਾਇਆ। (ਪੰਨਾ-ਪਾਉੜੀ–ਪੰਕਤੀ 19_3_5)
ਮਜਲਸ ਕਰਿ ਹੈਰਾਣੁ ਉਠਿ ਸਿਧਾਇਆ। (ਪੰਨਾ-ਪਾਉੜੀ–ਪੰਕਤੀ 19_3_6)
ਗੋਇਲੜਾ ਦਿਨ ਚਾਰਿ ਗੁਰਮੁਖਿ ਜਾਣੀਐ। (ਪੰਨਾ-ਪਾਉੜੀ–ਪੰਕਤੀ 19_4_1)
ਮੰਝੀ ਲੈ ਮਿਹਵਾਰਿ ਚੋਜ ਵਿਡਾਣੀਐ। (ਪੰਨਾ-ਪਾਉੜੀ–ਪੰਕਤੀ 19_4_2)
ਵਰਸੈ ਨਿਝਰ ਧਾਰਿ ਅੰਮ੍ਰਿਤ ਵਾਣੀਐ। (ਪੰਨਾ-ਪਾਉੜੀ–ਪੰਕਤੀ 19_4_3)
ਵੰਝੁਲੀਐ ਝੀਗਾਰਿ ਮਜਲਸਿ ਮਾਣੀਐ। (ਪੰਨਾ-ਪਾਉੜੀ–ਪੰਕਤੀ 19_4_4)
ਗਾਵਣਿ ਮਾਝ ਮਲਾਰਿ ਸੁਘੜੁ ਸੁਜਾਣੀਐ। (ਪੰਨਾ-ਪਾਉੜੀ–ਪੰਕਤੀ 19_4_5)
ਹਉਮੈ ਗਰਬੁ ਨਿਵਾਰਿ ਮਨਿ ਵਸਿ ਆਣੀਐ। (ਪੰਨਾ-ਪਾਉੜੀ–ਪੰਕਤੀ 19_4_6)
ਗੁਰਮੁਖਿ ਸਬਦੁ ਵੀਚਾਰਿ ਸਚਿ ਸਿਞਾਣੀਐ। (ਪੰਨਾ-ਪਾਉੜੀ–ਪੰਕਤੀ 19_4_7)
ਵਾਟ ਵਟਾਉ ਰਾਤਿ ਸਰਾਈਂ ਵਸਿਆ। (ਪੰਨਾ-ਪਾਉੜੀ–ਪੰਕਤੀ 19_5_1)
ਉਠ ਚਲਿਆ ਪਰਭਾਤਿ ਮਾਰਗਿ ਦਸਿਆ। (ਪੰਨਾ-ਪਾਉੜੀ–ਪੰਕਤੀ 19_5_2)
ਮੁਏ ਨ ਪੁਛੈ ਜਾਤਿ ਵਿਵਾਹਿ ਨ ਹਸਿਆ। (ਪੰਨਾ-ਪਾਉੜੀ–ਪੰਕਤੀ 19_5_4)
ਦਾਤਾ ਕਰੇ ਜੁ ਦਾਤਿ ਨ ਭੁਖਾ ਤਸਿਆ। (ਪੰਨਾ-ਪਾਉੜੀ–ਪੰਕਤੀ 19_5_5)
ਗੁਰਮੁਖਿ ਸਿਮਰਣੁ ਵਾਤਿ ਕਵਲੁ ਵਿਗਸਿਆ। (ਪੰਨਾ-ਪਾਉੜੀ–ਪੰਕਤੀ 19_5_6)
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_1)
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_2)
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_3)
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_4)
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_5)
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ। (ਪੰਨਾ-ਪਾਉੜੀ–ਪੰਕਤੀ 19_6_6)
ਗੁਰਮੁਖਿ ਮਨਿ ਪਰਗਾਸੁ ਗੁਰਿ ਉਪਦੇਸਿਆ। (ਪੰਨਾ-ਪਾਉੜੀ–ਪੰਕਤੀ 19_7_1)
ਪੇਈਅੜੈ ਘਰਿ ਵਾਸੁ ਮਿਟੈ ਅੰਦੇਸਿਆ। (ਪੰਨਾ-ਪਾਉੜੀ–ਪੰਕਤੀ 19_7_2)
ਆਸਾ ਵਿਚਿ ਨਿਰਾਸੁ ਗਿਆਨੁ ਅਵੇਸਿਆ। (ਪੰਨਾ-ਪਾਉੜੀ–ਪੰਕਤੀ 19_7_3)
ਸਾਧਸੰਗਤਿ ਰਹਰਾਸਿ ਸਬਦਿ ਸੰਦੇਸਿਆ। (ਪੰਨਾ-ਪਾਉੜੀ–ਪੰਕਤੀ 19_7_4)
ਗੁਰਮੁਖਿ ਦਾਸਨਿ ਦਾਸ ਮਤਿ ਪਰਵੇਸਿਆ। (ਪੰਨਾ-ਪਾਉੜੀ–ਪੰਕਤੀ 19_7_5)
ਸਿਮਰਣ ਸਾਸ ਗਿਰਾਸਿ ਦੇਸ ਵਿਦੇਸਿਆ। (ਪੰਨਾ-ਪਾਉੜੀ–ਪੰਕਤੀ 19_7_6)
ਨਦੀ ਨਾਵ ਸੰਜੋਗੁ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 19_8_1)
ਸੁਹਣੇ ਅੰਦਰਿ ਭੋਗੁ ਰਾਜੁ ਕਮਾਇਆ। (ਪੰਨਾ-ਪਾਉੜੀ–ਪੰਕਤੀ 19_8_2)
ਕਦੇ ਹਰਖੁ ਕਦੇ ਸੋਗੁ ਤਰਵਰ ਛਾਇਆ। (ਪੰਨਾ-ਪਾਉੜੀ–ਪੰਕਤੀ 19_8_3)
ਕਟੈ ਹਉਮੈ ਰੋਗੁ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 19_8_4)
ਘਰ ਹੀ ਅੰਦਰਿ ਜੋਗੁ ਗੁਰਮੁਖਿ ਪਾਇਆ। (ਪੰਨਾ-ਪਾਉੜੀ–ਪੰਕਤੀ 19_8_5)
ਹੋਵਣਹਾਰ ਸੁ ਹੋਗੁ ਗੁਰ ਸਮਝਾਇਆ। (ਪੰਨਾ-ਪਾਉੜੀ–ਪੰਕਤੀ 19_8_6)
ਗੁਰਮੁਖਿ ਸਾਧੂ ਸੰਗੁ ਚਲਣੁ ਜਾਣਿਆ। (ਪੰਨਾ-ਪਾਉੜੀ–ਪੰਕਤੀ 19_9_1)
ਚੇਤਿ ਬਸੰਤੁ ਸੁਰੰਗੁ ਸਭ ਰੰਗ ਮਾਣਿਆ। (ਪੰਨਾ-ਪਾਉੜੀ–ਪੰਕਤੀ 19_9_2)
ਸਾਵਣ ਲਹਰਿ ਤਰੰਗ ਨੀਰੁ ਨੀਵਾਣਿਆ। (ਪੰਨਾ-ਪਾਉੜੀ–ਪੰਕਤੀ 19_9_3)
ਸਜਣ ਮੇਲੁ ਸੁ ਢੰਗ ਚੋਜ ਵਿਡਾਣਿਆ। (ਪੰਨਾ-ਪਾਉੜੀ–ਪੰਕਤੀ 19_9_4)
ਗੁਰਮੁਖਿ ਪੰਥੁ ਨਿਪੰਗੁ ਦਰਿ ਪਰਵਾਣਿਆ। (ਪੰਨਾ-ਪਾਉੜੀ–ਪੰਕਤੀ 19_9_5)
ਗੁਰਮਤਿ ਮੇਲੁ ਅਭੰਗੁ ਸਤਿ ਸੁਹਾਣਿਆ। (ਪੰਨਾ-ਪਾਉੜੀ–ਪੰਕਤੀ 19_9_6)
ਗੁਰਮੁਖਿ ਸਫਲ ਜਨੰਮੁ ਜਗਿ ਵਿਚਿ ਆਇਆ। (ਪੰਨਾ-ਪਾਉੜੀ–ਪੰਕਤੀ 19_10_1)
ਗੁਰਮਤਿ ਪੂਰ ਕਰੰਮ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 19_10_2)
ਭਾਉ ਭਗਤਿ ਕਰਿ ਕੰਮੁ ਸੁਖ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 19_10_3)
ਗੁਰ ਉਪਦੇਸੁ ਅਗੰਮੁ ਰਿਦੈ ਵਸਾਇਆ। (ਪੰਨਾ-ਪਾਉੜੀ–ਪੰਕਤੀ 19_10_4)
ਧੀਰਜੁ ਧੁਜਾ ਧਰੰਮੁ ਸਹਜਿ ਸੁਭਾਇਆ। (ਪੰਨਾ-ਪਾਉੜੀ–ਪੰਕਤੀ 19_10_5)
ਸਹੈ ਨ ਦੂਖ ਸਹੰਮੁ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 19_10_6)
ਗੁਰਮੁਖਿ ਦੁਰਲਭ ਦੇਹ ਅਉਸਰੁ ਜਾਣਦੇ। (ਪੰਨਾ-ਪਾਉੜੀ–ਪੰਕਤੀ 19_11_1)
ਸਾਧਸੰਗਤਿ ਅਸਨੇਹ ਸਭ ਰੰਗ ਮਾਣਦੇ। (ਪੰਨਾ-ਪਾਉੜੀ–ਪੰਕਤੀ 19_11_2)
ਸਬਦ ਸੁਰਤਿ ਲਿਵਲੇਹ ਆਖਿ ਵਖਾਣਦੇ। (ਪੰਨਾ-ਪਾਉੜੀ–ਪੰਕਤੀ 19_11_3)
ਦੇਹੀ ਵਿਚਿ ਬਿਦੇਹ ਸਚੁ ਸਿਞਾਣਦੇ। (ਪੰਨਾ-ਪਾਉੜੀ–ਪੰਕਤੀ 19_11_4)
ਦੁਬਿਧਾ ਓਹੁ ਨ ਏਹੁ ਇਕੁ ਪਛਾਣਦੇ। (ਪੰਨਾ-ਪਾਉੜੀ–ਪੰਕਤੀ 19_11_5)
ਚਾਰਿ ਦਿਹਾੜੇ ਥੇਹੁ ਮਨ ਵਿਚਿ ਆਣਦੇ। (ਪੰਨਾ-ਪਾਉੜੀ–ਪੰਕਤੀ 19_11_6)
ਗੁਰਮੁਖਿ ਪਰਉਪਕਾਰੀ ਵਿਰਲਾ ਆਇਆ। (ਪੰਨਾ-ਪਾਉੜੀ–ਪੰਕਤੀ 19_12_1)
ਗੁਰਮੁਖਿ ਸੁਖ ਫਲੁ ਪਾਇ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 19_12_2)
ਗੁਰਮੁਖਿ ਸਾਖੀ ਸਬਦਿ ਸਿਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 19_12_3)
ਗੁਰਮੁਖਿ ਸਬਦ ਵੀਚਾਰਿ ਸਚੁ ਕਮਾਇਆ। (ਪੰਨਾ-ਪਾਉੜੀ–ਪੰਕਤੀ 19_12_4)
ਸਚੁ ਰਿਦੈ ਮੁਹਿ ਸਚੁ ਸਚਿ ਸੁਹਾਇਆ। (ਪੰਨਾ-ਪਾਉੜੀ–ਪੰਕਤੀ 19_12_5)
ਗੁਰਮੁਖਿ ਜਨਮੁ ਸਵਾਰਿ ਜਗਤੁ ਤਰਾਇਆ। (ਪੰਨਾ-ਪਾਉੜੀ–ਪੰਕਤੀ 19_12_6)
ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ। (ਪੰਨਾ-ਪਾਉੜੀ–ਪੰਕਤੀ 19_13_1)
ਗੁਰਮੁਖਿ ਸਤਿ ਸੰਤੋਖੁ ਸਹਜਿ ਸਮਾਣਿਆ। (ਪੰਨਾ-ਪਾਉੜੀ–ਪੰਕਤੀ 19_13_2)
ਗੁਰਮੁਖਿ ਧੀਰਜੁ ਧਰਮੁ ਦਇਆ ਸੁਖੁ ਮਾਣਿਆ। (ਪੰਨਾ-ਪਾਉੜੀ–ਪੰਕਤੀ 19_13_3)
ਗੁਰਮੁਖਿ ਅਰਥੁ ਵੀਚਾਰਿ ਸਬਦੁ ਵਖਾਣਿਆ। (ਪੰਨਾ-ਪਾਉੜੀ–ਪੰਕਤੀ 19_13_4)
ਗੁਰਮੁਖਿ ਹੋਂਦੇ ਤਾਣ ਰਹੈ ਨਿਤਾਣਿਆ। (ਪੰਨਾ-ਪਾਉੜੀ–ਪੰਕਤੀ 19_13_5)
ਗੁਰਮੁਖਿ ਦਰਗਹ ਮਾਣੁ ਹੋਇ ਨਿਮਾਣਿਆ। (ਪੰਨਾ-ਪਾਉੜੀ–ਪੰਕਤੀ 19_13_6)
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। (ਪੰਨਾ-ਪਾਉੜੀ–ਪੰਕਤੀ 19_14_1)
ਸਚੀ ਦਰਗਹ ਜਾਇ ਸਚਾ ਪਿੜੁ ਮਲਿਆ। (ਪੰਨਾ-ਪਾਉੜੀ–ਪੰਕਤੀ 19_14_2)
ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ। (ਪੰਨਾ-ਪਾਉੜੀ–ਪੰਕਤੀ 19_14_3)
ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ। (ਪੰਨਾ-ਪਾਉੜੀ–ਪੰਕਤੀ 19_14_4)
ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ। (ਪੰਨਾ-ਪਾਉੜੀ–ਪੰਕਤੀ 19_14_5)
ਗੁਰਮੁਖਿ ਸਦੇ ਜਾਨਿ ਆਵਨਿ ਘਲਿਆ। (ਪੰਨਾ-ਪਾਉੜੀ–ਪੰਕਤੀ 19_14_6)
ਗੁਰਮੁਖਿ ਸਾਧਿ ਅਸਾਧੁ ਸਾਧੁ ਵਖਾਣੀਐ। (ਪੰਨਾ-ਪਾਉੜੀ–ਪੰਕਤੀ 19_15_1)
ਗੁਰਮੁਖਿ ਬੁਧਿ ਬਿਬੇਕ ਬਿਬੇਕੀ ਜਾਣੀਐ। (ਪੰਨਾ-ਪਾਉੜੀ–ਪੰਕਤੀ 19_15_2)
ਗੁਰਮੁਖਿ ਭਾਉ ਭਗਤਿ ਭਗਤੁ ਪਛਾਣੀਐ। (ਪੰਨਾ-ਪਾਉੜੀ–ਪੰਕਤੀ 19_15_3)
ਗੁਰਮੁਖਿ ਬ੍ਰਹਮ ਗਿਆਨੁ ਗਿਆਨੀ ਬਾਣੀਐ। (ਪੰਨਾ-ਪਾਉੜੀ–ਪੰਕਤੀ 19_15_4)
ਗੁਰਮੁਖਿ ਪੂਰਣ ਮਤਿ ਸਬਦਿ ਨੀਸਾਣੀਐ। (ਪੰਨਾ-ਪਾਉੜੀ–ਪੰਕਤੀ 19_15_5)
ਗੁਰਮੁਖਿ ਪਉੜੀ ਪਤਿ ਪਿਰਮ ਰਸੁ ਮਾਣੀਐ। (ਪੰਨਾ-ਪਾਉੜੀ–ਪੰਕਤੀ 19_15_6)
ਸਚੁ ਨਾਉ ਕਰਤਾਰੁ ਗੁਰਮੁਖਿ ਪਾਈਐ। (ਪੰਨਾ-ਪਾਉੜੀ–ਪੰਕਤੀ 19_16_1)
ਗੁਰਮੁਖਿ ਓਅੰਕਾਰੁ ਸਬਦਿ ਧਿਆਈਐ। (ਪੰਨਾ-ਪਾਉੜੀ–ਪੰਕਤੀ 19_16_2)
ਗੁਰਮੁਖਿ ਸਬਦੁ ਵੀਚਾਰੁ ਸਦਾ ਲਿਵ ਲਾਈਐ। (ਪੰਨਾ-ਪਾਉੜੀ–ਪੰਕਤੀ 19_16_3)
ਗੁਰਮੁਖਿ ਸਚੁ ਅਚਾਰੁ ਸਚੁ ਕਮਾਈਐ। (ਪੰਨਾ-ਪਾਉੜੀ–ਪੰਕਤੀ 19_16_4)
ਗੁਰਮੁਖਿ ਮੋਖੁ ਦੁਆਰੁ ਸਹਜਿ ਸਮਾਈਐ। (ਪੰਨਾ-ਪਾਉੜੀ–ਪੰਕਤੀ 19_16_5)
ਗੁਰਮੁਖਿ ਨਾਮੁ ਅਧਾਰੁ ਨ ਪਛੋਤਾਈਐ। (ਪੰਨਾ-ਪਾਉੜੀ–ਪੰਕਤੀ 19_16_6)
ਗੁਰਮੁਖਿ ਪਾਰਸੁ ਪਰਸਿ ਪਾਰਸੁ ਹੋਈਐ। (ਪੰਨਾ-ਪਾਉੜੀ–ਪੰਕਤੀ 19_17_1)
ਗੁਰਮੁਖਿ ਹੋਇ ਅਪਰਸੁ ਦਰਸੁ ਅਲੋਈਐ। (ਪੰਨਾ-ਪਾਉੜੀ–ਪੰਕਤੀ 19_17_2)
ਗੁਰਮੁਖਿ ਬ੍ਰਹਮ ਧਿਆਨੁ ਦੁਬਿਧਾ ਖੋਈਐ। (ਪੰਨਾ-ਪਾਉੜੀ–ਪੰਕਤੀ 19_17_3)
ਗੁਰਮੁਖਿ ਪਰ ਧਨ ਰੂਪ ਨਿੰਦ ਨ ਗੋਈਐ। (ਪੰਨਾ-ਪਾਉੜੀ–ਪੰਕਤੀ 19_17_4)
ਗੁਰਮੁਖਿ ਅੰਮ੍ਰਿਤੁ ਨਾਉ ਸਬਦੁ ਵਿਲੋਈਐ। (ਪੰਨਾ-ਪਾਉੜੀ–ਪੰਕਤੀ 19_17_5)
ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ। (ਪੰਨਾ-ਪਾਉੜੀ–ਪੰਕਤੀ 19_17_6)
ਗੁਰਮੁਖਿ ਪੰਡਿਤੁ ਹੋਇ ਜਗੁ ਪਰਬੋਧੀਐ। (ਪੰਨਾ-ਪਾਉੜੀ–ਪੰਕਤੀ 19_18_1)
ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ। (ਪੰਨਾ-ਪਾਉੜੀ–ਪੰਕਤੀ 19_18_2)
ਗੁਰਮੁਖਿ ਸਤੁ ਸੰਤੋਖੁ ਨ ਕਾਮੁ ਕਰੋਧੀਐ। (ਪੰਨਾ-ਪਾਉੜੀ–ਪੰਕਤੀ 19_18_3)
ਗੁਰਮੁਖਿ ਹੈ ਨਿਰਵੈਰੁ ਨ ਵੈਰ ਵਿਰੋਧੀਐ। (ਪੰਨਾ-ਪਾਉੜੀ–ਪੰਕਤੀ 19_18_4)
ਧੰਨੁ ਜਣੇਦੀ ਮਾਉ ਜੋਧਾ ਜੋਧੀਐ। (ਪੰਨਾ-ਪਾਉੜੀ–ਪੰਕਤੀ 19_18_6)
ਗੁਰਮੁਖਿ ਸਤਿਗੁਰ ਵਾਹੁ ਸਬਦਿ ਸਲਾਹੀਐ। (ਪੰਨਾ-ਪਾਉੜੀ–ਪੰਕਤੀ 19_19_1)
ਗੁਰਮੁਖਿ ਸਿਫਤਿ ਸਲਾਹ ਸਚੀ ਪਤਿਸਾਹੀਐ। (ਪੰਨਾ-ਪਾਉੜੀ–ਪੰਕਤੀ 19_19_2)
ਗੁਰਮੁਖਿ ਸਚੁ ਸਨਾਹੁ ਦਾਦਿ ਇਲਾਹੀਐ। (ਪੰਨਾ-ਪਾਉੜੀ–ਪੰਕਤੀ 19_19_3)
ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ। (ਪੰਨਾ-ਪਾਉੜੀ–ਪੰਕਤੀ 19_19_4)
ਗੁਰਮੁਖਿ ਮਤਿ ਅਗਾਹੁ ਗਾਹਣਿ ਗਾਹੀਐ। (ਪੰਨਾ-ਪਾਉੜੀ–ਪੰਕਤੀ 19_19_5)
ਗੁਰਮੁਖਿ ਬੇਪਰਵਾਹੁ ਨ ਬੇਪਰਵਾਹੀਐ। (ਪੰਨਾ-ਪਾਉੜੀ–ਪੰਕਤੀ 19_19_6)
ਗੁਰਮੁਖਿ ਪੂਰਾ ਤੋਲੁ ਨ ਤੋਲਣਿ ਤੋਲੀਐ। (ਪੰਨਾ-ਪਾਉੜੀ–ਪੰਕਤੀ 19_20_1)
ਗੁਰਮੁਖਿ ਪੂਰਾ ਬੋਲੁ ਨ ਬੋਲਣਿ ਬੋਲੀਐ। (ਪੰਨਾ-ਪਾਉੜੀ–ਪੰਕਤੀ 19_20_2)
ਗੁਰਮੁਖਿ ਮਤਿ ਅਡੋਲ ਨ ਡੋਲਣਿ ਡੋਲੀਐ। (ਪੰਨਾ-ਪਾਉੜੀ–ਪੰਕਤੀ 19_20_3)
ਗੁਰਮੁਖਿ ਪਿਰਮੁ ਅਮੋਲੁ ਨ ਮੋਲਣਿ ਮੋਲੀਐ। (ਪੰਨਾ-ਪਾਉੜੀ–ਪੰਕਤੀ 19_20_4)
ਗੁਰਮੁਖਿ ਪੰਥੁ ਨਿਰੋਲੁ ਨ ਰੋਲਣਿ ਰੋਲੀਐ। (ਪੰਨਾ-ਪਾਉੜੀ–ਪੰਕਤੀ 19_20_5)
ਗੁਰਮੁਖਿ ਸਬਦੁ ਅਲੋਲੁ ਪੀ ਅੰਮ੍ਰਿਤ ਝੋਲੀਐ। (ਪੰਨਾ-ਪਾਉੜੀ–ਪੰਕਤੀ 19_20_6)
ਗੁਰਮੁਖਿ ਸੁਖ ਫਲ ਪਾਇ ਸਭ ਫਲ ਪਾਇਆ। (ਪੰਨਾ-ਪਾਉੜੀ–ਪੰਕਤੀ 19_21_1)
ਰੰਗ ਸੁਰੰਗ ਚੜ੍ਹਾਇ ਸਭ ਰੰਗ ਲਾਇਆ। (ਪੰਨਾ-ਪਾਉੜੀ–ਪੰਕਤੀ 19_21_2)
ਗੰਧ ਸੁਗੰਧਿ ਸਮਾਇ ਬੋਹਿ ਬੁਹਾਇਆ। (ਪੰਨਾ-ਪਾਉੜੀ–ਪੰਕਤੀ 19_21_3)
ਅੰਮ੍ਰਿਤ ਰਸ ਤ੍ਰਿਪਤਾਇ ਸਭ ਰਸ ਆਇਆ। (ਪੰਨਾ-ਪਾਉੜੀ–ਪੰਕਤੀ 19_21_4)
ਸਬਦ ਸੁਰਤਿ ਲਿਵ ਲਾਇ ਅਨਹਦ ਵਾਇਆ। (ਪੰਨਾ-ਪਾਉੜੀ–ਪੰਕਤੀ 19_21_5)
ਨਿਜ ਘਰਿ ਨਿਹਚਲ ਜਾਇ ਦਹ ਦਿਸਿ ਧਾਇਆ। (ਪੰਨਾ-ਪਾਉੜੀ–ਪੰਕਤੀ 19_21_6)
ਸਤਿਗੁਰ ਨਾਨਕ ਦੇਉ ਆਪੁ ਉਪਾਇਆ। (ਪੰਨਾ-ਪਾਉੜੀ–ਪੰਕਤੀ 20_1_1)
ਗੁਰ ਅੰਗਦੁ ਗੁਰਸਿਖੁ ਬਬਾਣੇ ਆਇਆ। (ਪੰਨਾ-ਪਾਉੜੀ–ਪੰਕਤੀ 20_1_2)
ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ। (ਪੰਨਾ-ਪਾਉੜੀ–ਪੰਕਤੀ 20_1_3)
ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ। (ਪੰਨਾ-ਪਾਉੜੀ–ਪੰਕਤੀ 20_1_4)
ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ। (ਪੰਨਾ-ਪਾਉੜੀ–ਪੰਕਤੀ 20_1_5)
ਗੁਰਸਿਖੁ ਹਰਿ ਗੋਵਿੰਦੁ ਨ ਲੁਕੈ ਲੁਕਾਇਆ। (ਪੰਨਾ-ਪਾਉੜੀ–ਪੰਕਤੀ 20_1_6)
ਗੁਰਮੁਖਿ ਪਾਰਸੁ ਹੋਇ ਪੂਜ ਕਰਾਇਆ। (ਪੰਨਾ-ਪਾਉੜੀ–ਪੰਕਤੀ 20_2_1)
ਅਸਟ ਧਾਤੁ ਇਕੁ ਧਾਤੁ ਜੋਤਿ ਜਗਾਇਆ। (ਪੰਨਾ-ਪਾਉੜੀ–ਪੰਕਤੀ 20_2_2)
ਬਾਵਨ ਚੰਦਨੁ ਹੋਇ ਬਿਰਖੁ ਬੋਹਾਇਆ। (ਪੰਨਾ-ਪਾਉੜੀ–ਪੰਕਤੀ 20_2_3)
ਗੁਰਸਿਖੁ ਸਿਖੁ ਗੁਰ ਹੋਇ ਅਚਰਜੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 20_2_4)
ਜੋਤੀ ਜੋਤਿ ਜਗਾਇ ਦੀਪੁ ਦੀਪਾਇਆ। (ਪੰਨਾ-ਪਾਉੜੀ–ਪੰਕਤੀ 20_2_5)
ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ। (ਪੰਨਾ-ਪਾਉੜੀ–ਪੰਕਤੀ 20_2_6)
ਗੁਰਮੁਖਿ ਸੁਖ ਫਲੁ ਜਨਮੁ ਸਤਿਗੁਰੁ ਪਾਇਆ। (ਪੰਨਾ-ਪਾਉੜੀ–ਪੰਕਤੀ 20_3_1)
ਗੁਰਮੁਖਿ ਪੂਰ ਕਰੰਮੁ ਸਰਣੀ ਆਇਆ। (ਪੰਨਾ-ਪਾਉੜੀ–ਪੰਕਤੀ 20_3_2)
ਸਤਿਗੁਰ ਪੈਰੀ ਪਾਇ ਨਾਉ ਦਿੜਾਇਆ। (ਪੰਨਾ-ਪਾਉੜੀ–ਪੰਕਤੀ 20_3_3)
ਘਰ ਹੀ ਵਿਚਿ ਉਦਾਸੁ ਨ ਵਿਆਪੈ ਮਾਇਆ। (ਪੰਨਾ-ਪਾਉੜੀ–ਪੰਕਤੀ 20_3_4)
ਗੁਰ ਉਪਦੇਸੁ ਕਮਾਇ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 20_3_5)
ਗੁਰਮੁਖਿ ਜੀਵਨ ਮੁਕਤੁ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 20_3_6)
ਗੁਰਮੁਖਿ ਆਪੁ ਗਵਾਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 20_4_1)
ਦੂਜਾ ਭਾਉ ਮਿਟਾਇ ਇਕੁ ਧਿਆਇਆ। (ਪੰਨਾ-ਪਾਉੜੀ–ਪੰਕਤੀ 20_4_2)
ਗੁਰ ਪਰਮੇਸਰੁ ਜਾਣਿ ਸਬਦੁ ਕਮਾਇਆ। (ਪੰਨਾ-ਪਾਉੜੀ–ਪੰਕਤੀ 20_4_3)
ਸਾਧਸੰਗਤਿ ਚਲਿ ਜਾਇ ਸੀਸੁ ਨਿਵਾਇਆ। (ਪੰਨਾ-ਪਾਉੜੀ–ਪੰਕਤੀ 20_4_4)
ਗੁਰਮੁਖਿ ਕਾਰ ਕਮਾਇ ਸੁਖ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 20_4_5)
ਪਿਰਮ ਪਿਆਲਾ ਪਾਇ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 20_4_6)
ਅੰਮ੍ਰਿਤ ਵੇਲੇ ਉਠਿ ਜਾਗ ਜਗਾਇਆ। (ਪੰਨਾ-ਪਾਉੜੀ–ਪੰਕਤੀ 20_5_1)
ਗੁਰਮੁਖਿ ਤੀਰਥ ਨਾਇ ਭਰਮ ਗਵਾਇਆ। (ਪੰਨਾ-ਪਾਉੜੀ–ਪੰਕਤੀ 20_5_2)
ਗੁਰਮੁਖਿ ਮੰਤੁ ਸਮ੍ਹਾਲਿ ਜਪੁ ਜਪਾਇਆ। (ਪੰਨਾ-ਪਾਉੜੀ–ਪੰਕਤੀ 20_5_3)
ਗੁਰਮੁਖਿ ਨਿਹਚਲੁ ਹੋਇ ਇਕ ਮਨਿ ਧਿਆਇਆ। (ਪੰਨਾ-ਪਾਉੜੀ–ਪੰਕਤੀ 20_5_4)
ਮਥੈ ਟਿਕਾ ਲਾਲੁ ਨੀਸਾਣੁ ਸੁਹਾਇਆ। (ਪੰਨਾ-ਪਾਉੜੀ–ਪੰਕਤੀ 20_5_5)
ਪੈਰੀ ਪੈ ਗੁਰ ਸਿਖ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 20_5_6)
ਪੈਰੀ ਪੈ ਗੁਰਸਿਖ ਪੈਰ ਧੁਆਇਆ। (ਪੰਨਾ-ਪਾਉੜੀ–ਪੰਕਤੀ 20_6_1)
ਅੰਮ੍ਰਿਤ ਵਾਣੀ ਚਖਿ ਮਨੁ ਵਸਿ ਆਇਆ। (ਪੰਨਾ-ਪਾਉੜੀ–ਪੰਕਤੀ 20_6_2)
ਪਾਣੀ ਪਖਾ ਪੀਹਿ ਭਠੁ ਝੁਕਾਇਆ। (ਪੰਨਾ-ਪਾਉੜੀ–ਪੰਕਤੀ 20_6_3)
ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ। (ਪੰਨਾ-ਪਾਉੜੀ–ਪੰਕਤੀ 20_6_4)
ਨਾਮੁ ਦਾਨੁ ਇਸਨਾਨੁ ਕਰਮ ਕਮਾਇਆ। (ਪੰਨਾ-ਪਾਉੜੀ–ਪੰਕਤੀ 20_6_5)
ਨਿਵ ਚਲਣੁ ਮਿਠ ਬੋਲ ਘਾਲਿ ਖਵਾਇਆ। (ਪੰਨਾ-ਪਾਉੜੀ–ਪੰਕਤੀ 20_6_6)
ਗੁਰਸਿਖਾਂ ਗੁਰਸਿਖ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 20_7_1)
ਭਾਇ ਭਗਤਿ ਗੁਰਪੁਰਬ ਕਰੈ ਕਰਾਇਆ। (ਪੰਨਾ-ਪਾਉੜੀ–ਪੰਕਤੀ 20_7_2)
ਗੁਰਸਿਖ ਦੇਵੀ ਦੇਵ ਜਠੇਰੇ ਭਾਇਆ। (ਪੰਨਾ-ਪਾਉੜੀ–ਪੰਕਤੀ 20_7_3)
ਗੁਰਸਿਖ ਮਾਂ ਪਿਉ ਵੀਰ ਕੁਟੰਬ ਸਬਾਇਆ। (ਪੰਨਾ-ਪਾਉੜੀ–ਪੰਕਤੀ 20_7_4)
ਗੁਰਸਿਖ ਖੇਤੀ ਵਣਜੁ ਲਾਹਾ ਪਾਇਆ। (ਪੰਨਾ-ਪਾਉੜੀ–ਪੰਕਤੀ 20_7_5)
ਹੰਸ ਵੰਸ ਗੁਰਸਿਖ ਗੁਰਸਿਖ ਜਾਇਆ। (ਪੰਨਾ-ਪਾਉੜੀ–ਪੰਕਤੀ 20_7_6)
ਸਜਾ ਖਬਾ ਸਉਣੁ ਨ ਮੰਨਿ ਵਸਾਇਆ। (ਪੰਨਾ-ਪਾਉੜੀ–ਪੰਕਤੀ 20_8_1)
ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ। (ਪੰਨਾ-ਪਾਉੜੀ–ਪੰਕਤੀ 20_8_2)
ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ। (ਪੰਨਾ-ਪਾਉੜੀ–ਪੰਕਤੀ 20_8_3)
ਦੇਵੀ ਦੇਵ ਨ ਸੇਵਿ, ਨ ਪੂਜ ਕਰਾਇਆ। (ਪੰਨਾ-ਪਾਉੜੀ–ਪੰਕਤੀ 20_8_4)
ਭੰਭਲ ਭੂਸੇ ਖਾਇ ਨ ਮਨੁ ਭਰਮਾਇਆ। (ਪੰਨਾ-ਪਾਉੜੀ–ਪੰਕਤੀ 20_8_5)
ਗੁਰਸਿਖ ਸਚਾ ਖੇਤੁ ਬੀਜ ਫਲਾਇਆ। (ਪੰਨਾ-ਪਾਉੜੀ–ਪੰਕਤੀ 20_8_6)
ਕਿਰਤਿ ਵਿਰਤਿ ਮਨੁ ਧਰਮੁ ਸਚੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 20_9_1)
ਸਚੁ ਨਾਉ ਕਰਤਾਰੁ ਆਪੁ ਉਪਾਇਆ। (ਪੰਨਾ-ਪਾਉੜੀ–ਪੰਕਤੀ 20_9_2)
ਸਤਿਗੁਰ ਪੁਰਖੁ ਦਇਆਲੁ ਦਇਆ ਕਰਿ ਆਇਆ। (ਪੰਨਾ-ਪਾਉੜੀ–ਪੰਕਤੀ 20_9_3)
ਨਿਰੰਕਾਰ ਆਕਾਰੁ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 20_9_4)
ਸਾਧਸੰਗਤਿ ਸਚੁ ਖੰਡ ਥੇਹੁ ਵਸਾਇਆ। (ਪੰਨਾ-ਪਾਉੜੀ–ਪੰਕਤੀ 20_9_5)
ਸਚਾ ਤਖਤੁ ਬਣਾਇ ਸਲਾਮੁ ਕਰਾਇਆ। (ਪੰਨਾ-ਪਾਉੜੀ–ਪੰਕਤੀ 20_9_6)
ਗੁਰਸਿਖਾ ਗੁਰਸਿਖ ਸੇਵਾ ਲਾਇਆ। (ਪੰਨਾ-ਪਾਉੜੀ–ਪੰਕਤੀ 20_10_1)
ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 20_10_2)
ਤਪੜੁ ਝਾੜਿ ਵਿਛਾਇ ਧੂੜੀ ਨਾਇਆ। (ਪੰਨਾ-ਪਾਉੜੀ–ਪੰਕਤੀ 20_10_3)
ਕੋਰੇ ਮਟ ਅਣਾਇ ਨੀਰੁ ਭਰਾਇਆ। (ਪੰਨਾ-ਪਾਉੜੀ–ਪੰਕਤੀ 20_10_4)
ਆਣਿ ਮਹਾ ਪਰਸਾਦੁ ਵੰਡਿ ਖੁਆਇਆ। (ਪੰਨਾ-ਪਾਉੜੀ–ਪੰਕਤੀ 20_10_5)
ਹੋਇ ਬਿਰਖੁ ਸੰਸਾਰੁ ਸਿਰ ਤਲਵਾਇਆ। (ਪੰਨਾ-ਪਾਉੜੀ–ਪੰਕਤੀ 20_11_1)
ਨਿਹਚਲੁ ਹੋਇ ਨਿਵਾਸੁ ਸੀਸੁ ਨਿਵਾਇਆ। (ਪੰਨਾ-ਪਾਉੜੀ–ਪੰਕਤੀ 20_11_2)
ਹੋਇ ਸੁਫਲ ਫਲੁ ਸਫਲੁ ਵਟ ਸਹਾਇਆ। (ਪੰਨਾ-ਪਾਉੜੀ–ਪੰਕਤੀ 20_11_3)
ਪਾਣੀ ਦੇ ਸਿਰਿ ਵਾਟ ਰਾਹੁ ਚਲਾਇਆ। (ਪੰਨਾ-ਪਾਉੜੀ–ਪੰਕਤੀ 20_11_5)
ਸਿਰਿ ਕਰਵਤੁ ਧਰਾਇ ਸੀਸ ਚੜਾਇਆ। (ਪੰਨਾ-ਪਾਉੜੀ–ਪੰਕਤੀ 20_11_6)
ਲੋਹੇ ਤਛਿ ਤਛਾਇ ਲੋਹਿ ਜੜਾਇਆ। (ਪੰਨਾ-ਪਾਉੜੀ–ਪੰਕਤੀ 20_12_1)
ਲੋਹਾ ਸੀਸੁ ਚੜਾਇ ਨੀਰਿ ਤਰਾਇਆ। (ਪੰਨਾ-ਪਾਉੜੀ–ਪੰਕਤੀ 20_12_2)
ਆਪਨੜਾ ਪੁਤੁ ਪਾਲਿ ਨ ਨੀਰਿ ਡੁਬਾਇਆ। (ਪੰਨਾ-ਪਾਉੜੀ–ਪੰਕਤੀ 20_12_3)
ਅਗਰੈ ਡੋਬੈ ਜਾਣਿ ਡੋਬਿ ਤਰਾਇਆ। (ਪੰਨਾ-ਪਾਉੜੀ–ਪੰਕਤੀ 20_12_4)
ਗੁਣ ਕੀਤੇ ਗੁਣ ਹੋਇ ਜਗੁ ਪਤੀਆਇਆ। (ਪੰਨਾ-ਪਾਉੜੀ–ਪੰਕਤੀ 20_12_5)
ਅਵਗੁਣ ਸਹਿ ਗੁਣੁ ਕਰੈ ਘੋਲਿ ਘੁਮਾਇਆ। (ਪੰਨਾ-ਪਾਉੜੀ–ਪੰਕਤੀ 20_12_6)
ਮੰਨੈ ਸਤਿਗੁਰ ਹੁਕਮੁ ਹੁਕਮਿ ਮਨਾਇਆ। (ਪੰਨਾ-ਪਾਉੜੀ–ਪੰਕਤੀ 20_13_1)
ਭਾਣਾ ਮੰਨੈ ਹੁਕਮਿ ਗੁਰ ਫੁਰਮਾਇਆ। (ਪੰਨਾ-ਪਾਉੜੀ–ਪੰਕਤੀ 20_13_2)
ਪਿਰਮ ਪਿਆਲਾ ਪੀਵਿ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 20_13_3)
ਗੁਰਮੁਖਿ ਅਲਖੁ ਲਖਾਇ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 20_13_4)
ਗੁਰਮੁਖਿ ਆਪੁ ਗਵਾਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 20_13_5)
ਗੁਰਮੁਖਿ ਸੁਖ ਫਲੁ ਪਾਇ ਬੀਜ ਫਲਾਇਆ। (ਪੰਨਾ-ਪਾਉੜੀ–ਪੰਕਤੀ 20_13_6)
ਸਤਿਗੁਰ ਦਰਸਨੁ ਦੇਖਿ ਧਿਆਨੁ ਧਰਾਇਆ। (ਪੰਨਾ-ਪਾਉੜੀ–ਪੰਕਤੀ 20_14_1)
ਸਤਿਗੁਰ ਸਬਦੁ ਵੀਚਾਰਿ ਗਿਆਨੁ ਕਮਾਇਆ। (ਪੰਨਾ-ਪਾਉੜੀ–ਪੰਕਤੀ 20_14_2)
ਚਰਣ ਕਵਲ ਗੁਰ ਮੰਤੁ ਚਿਤਿ ਵਸਾਇਆ। (ਪੰਨਾ-ਪਾਉੜੀ–ਪੰਕਤੀ 20_14_3)
ਸਤਿਗੁਰ ਸੇਵ ਕਮਾਇ ਸੇਵ ਕਰਾਇਆ। (ਪੰਨਾ-ਪਾਉੜੀ–ਪੰਕਤੀ 20_14_4)
ਗੁਰ ਚੇਲਾ ਪਰਚਾਇ ਜਗ ਪਰਚਾਇਆ। (ਪੰਨਾ-ਪਾਉੜੀ–ਪੰਕਤੀ 20_14_5)
ਗੁਰਮੁਖਿ ਪੰਥੁ ਚਲਾਇ ਨਿਜ ਘਰਿ ਛਾਇਆ। (ਪੰਨਾ-ਪਾਉੜੀ–ਪੰਕਤੀ 20_14_6)
ਜੋਗ ਜੁਗਤਿ ਗੁਰਸਿਖ ਗੁਰ ਸਮਝਾਇਆ। (ਪੰਨਾ-ਪਾਉੜੀ–ਪੰਕਤੀ 20_15_1)
ਆਸਾ ਵਿਚਿ ਨਿਰਾਸਿ ਨਿਰਾਸੁ ਵਲਾਇਆ। (ਪੰਨਾ-ਪਾਉੜੀ–ਪੰਕਤੀ 20_15_2)
ਥੋੜਾ ਪਾਣੀ ਅੰਨੁ ਖਾਇ ਪੀਆਇਆ। (ਪੰਨਾ-ਪਾਉੜੀ–ਪੰਕਤੀ 20_15_3)
ਥੋੜਾ ਬੋਲਣ ਬੋਲਿ ਨ ਝਖਿ ਝਖਾਇਆ। (ਪੰਨਾ-ਪਾਉੜੀ–ਪੰਕਤੀ 20_15_4)
ਥੋੜੀ ਰਾਤੀ ਨੀਦ ਨ ਮੋਹਿ ਫਹਾਇਆ। (ਪੰਨਾ-ਪਾਉੜੀ–ਪੰਕਤੀ 20_15_5)
ਸੁਹਣੇ ਅੰਦਰਿ ਜਾਇ ਨ ਲੋਭ ਲੁਭਾਇਆ। (ਪੰਨਾ-ਪਾਉੜੀ–ਪੰਕਤੀ 20_15_6)
ਮੁੰਦ੍ਰਾ ਗੁਰ ਉਪਦੇਸੁ ਮੰਤ੍ਰੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 20_16_1)
ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ। (ਪੰਨਾ-ਪਾਉੜੀ–ਪੰਕਤੀ 20_16_2)
ਪੈਰੀ ਪੈ ਪਾ ਖਾਕ ਬਿਭੂਤ ਬਣਾਇਆ। (ਪੰਨਾ-ਪਾਉੜੀ–ਪੰਕਤੀ 20_16_3)
ਪਿਰਮ ਪਿਆਲਾ ਪਤ ਭੋਜਨੁ ਭਾਇਆ। (ਪੰਨਾ-ਪਾਉੜੀ–ਪੰਕਤੀ 20_16_4)
ਡੰਡਾ ਗਿਆਨ ਵਿਚਾਰੁ ਦੂਤ ਸਧਾਇਆ। (ਪੰਨਾ-ਪਾਉੜੀ–ਪੰਕਤੀ 20_16_5)
ਸਹਜ ਗੁਫਾ ਸਤਿਸੰਗੁ ਸਮਾਧਿ ਸਮਾਇਆ। (ਪੰਨਾ-ਪਾਉੜੀ–ਪੰਕਤੀ 20_16_6)
ਸਿੰਙੀ ਸੁਰਤਿ ਵਿਸੇਖੁ ਸਬਦੁ ਵਜਾਇਆ। (ਪੰਨਾ-ਪਾਉੜੀ–ਪੰਕਤੀ 20_17_1)
ਗੁਰਮੁਖਿ ਆਈ ਪੰਥੁ ਨਿਜ ਘਰੁ ਪਾਇਆ। (ਪੰਨਾ-ਪਾਉੜੀ–ਪੰਕਤੀ 20_17_2)
ਆਦਿ ਪੁਰਖੁ ਆਦੇਸੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 20_17_3)
ਗੁਰ ਚੇਲੇ ਰਹਰਾਸਿ ਮਨੁ ਪਰਚਾਇਆ। (ਪੰਨਾ-ਪਾਉੜੀ–ਪੰਕਤੀ 20_17_4)
ਵੀਹ ਇਕੀਹ ਚੜ੍ਹਾਇ ਸਬਦੁ ਮਿਲਾਇਆ। (ਪੰਨਾ-ਪਾਉੜੀ–ਪੰਕਤੀ 20_17_5)
ਗੁਰ ਸਿਖ ਸੁਣੀ ਗੁਰਸਿਖ ਸਿਖੁ ਸਦਾਇਆ। (ਪੰਨਾ-ਪਾਉੜੀ–ਪੰਕਤੀ 20_18_1)
ਗੁਰ ਸਿਖੀ ਗੁਰਸਿਖ ਸਿਖ ਸੁਣਾਇਆ। (ਪੰਨਾ-ਪਾਉੜੀ–ਪੰਕਤੀ 20_18_2)
ਗੁਰ ਸਿਖ ਸੁਣਿ ਕਰਿ ਭਾਉ ਮੰਨਿ ਵਸਾਇਆ। (ਪੰਨਾ-ਪਾਉੜੀ–ਪੰਕਤੀ 20_18_3)
ਗੁਰਸਿਖਾ ਗੁਰ ਸਿਖ ਗੁਰਸਿਖ ਭਾਇਆ। (ਪੰਨਾ-ਪਾਉੜੀ–ਪੰਕਤੀ 20_18_4)
ਗੁਰ ਸਿਖ ਗੁਰਸਿਖ ਸੰਗੁ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 20_18_5)
ਚਉਪੜਿ ਸੋਲਹ ਸਾਰ ਜੁਗ ਜਿਣਿ ਆਇਆ। (ਪੰਨਾ-ਪਾਉੜੀ–ਪੰਕਤੀ 20_18_6)
ਸਤਰੰਜ ਬਾਜੀ ਖੇਲੁ ਬਿਸਾਤਿ ਬਣਾਇਆ। (ਪੰਨਾ-ਪਾਉੜੀ–ਪੰਕਤੀ 20_19_1)
ਹਾਥੀ ਘੋੜੇ ਰਥ ਪਿਆਦੇ ਆਇਆ। (ਪੰਨਾ-ਪਾਉੜੀ–ਪੰਕਤੀ 20_19_2)
ਹੁਇ ਪਤਿਸਾਹੁ ਵਜੀਰ ਦੁਇ ਦਲ ਛਾਇਆ। (ਪੰਨਾ-ਪਾਉੜੀ–ਪੰਕਤੀ 20_19_3)
ਹੋਇ ਗਡਾਵਡਿ ਜੋਧ ਜੁਧੁ ਮਚਾਇਆ। (ਪੰਨਾ-ਪਾਉੜੀ–ਪੰਕਤੀ 20_19_4)
ਗੁਰਮੁਖਿ ਚਾਲ ਚਲਾਇ ਹਾਲ ਪੁਜਾਇਆ। (ਪੰਨਾ-ਪਾਉੜੀ–ਪੰਕਤੀ 20_19_5)
ਪਾਇਕ ਹੋਇ ਵਜੀਰੁ ਗੁਰਿ ਪਹੁਚਾਇਆ। (ਪੰਨਾ-ਪਾਉੜੀ–ਪੰਕਤੀ 20_19_6)
ਭੈ ਵਿਚਿ ਨਿਮਣਿ ਨਿਮਿ ਭੈ ਵਿਚਿ ਜਾਇਆ। (ਪੰਨਾ-ਪਾਉੜੀ–ਪੰਕਤੀ 20_20_1)
ਭੈ ਵਿਚਿ ਗੁਰਮੁਖਿ ਪੰਥਿ ਸਰਣੀ ਆਇਆ। (ਪੰਨਾ-ਪਾਉੜੀ–ਪੰਕਤੀ 20_20_2)
ਭੈ ਵਿਚਿ ਸੰਗਤਿ ਸਾਧ ਸਬਦੁ ਕਮਾਇਆ। (ਪੰਨਾ-ਪਾਉੜੀ–ਪੰਕਤੀ 20_20_3)
ਭੈ ਵਿਚਿ ਜੀਵਨੁ ਮੁਕਤਿ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 20_20_4)
ਭੈ ਵਿਚਿ ਜਨਮੁ ਵਸਾਰਿ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 20_20_5)
ਭੈ ਵਿਚਿ ਨਿਜ ਘਰਿ ਜਾਇ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 20_20_6)
ਗੁਰ ਪਰਮੇਸਰੁ ਜਾਇ ਸਰਣੀ ਆਇਆ। (ਪੰਨਾ-ਪਾਉੜੀ–ਪੰਕਤੀ 20_21_1)
ਗੁਰ ਚਰਣੀ ਚਿਤੁ ਲਾਇ ਨ ਚਲੈ ਚਲਾਇਆ। (ਪੰਨਾ-ਪਾਉੜੀ–ਪੰਕਤੀ 20_21_2)
ਗੁਰਮਤਿ ਨਿਹਚਲੁ ਹੋਇ ਨਿਜ ਪਦ ਪਾਇਆ। (ਪੰਨਾ-ਪਾਉੜੀ–ਪੰਕਤੀ 20_21_3)
ਗੁਰਮੁਖਿ ਕਾਰ ਕਮਾਇ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 20_21_4)
ਗੁਰਮੁਖਿ ਆਪੁ ਗਵਾਇ ਸਚਿ ਸਮਾਇਆ। (ਪੰਨਾ-ਪਾਉੜੀ–ਪੰਕਤੀ 20_21_5)
ਸਫਲੁ ਜਨਮੁ ਜਗਿ ਆਇ ਜਗਤੁ ਤਰਾਇਆ। (ਪੰਨਾ-ਪਾਉੜੀ–ਪੰਕਤੀ 20_21_6)
ਪਾਤਿਸਾਹਾ ਪਾਤਿਸਾਹੁ ਸਤਿ ਸੁਹਾਣੀਐ। (ਪੰਨਾ-ਪਾਉੜੀ–ਪੰਕਤੀ 21_1_1)
ਵਡਾ ਬੇਪਰਵਾਹ ਅੰਤੁ ਨ ਜਾਣੀਐ। (ਪੰਨਾ-ਪਾਉੜੀ–ਪੰਕਤੀ 21_1_2)
ਲਉਬਾਲੀ ਦਰਗਾਹ ਆਖਿ ਵਖਾਣੀਐ। (ਪੰਨਾ-ਪਾਉੜੀ–ਪੰਕਤੀ 21_1_3)
ਕੁਦਰਤ ਅਗਮੁ ਅਥਾਹੁ ਚੋਜ ਵਿਡਾਣੀਐ। (ਪੰਨਾ-ਪਾਉੜੀ–ਪੰਕਤੀ 21_1_4)
ਸਚੀ ਸਿਫਤਿ ਸਲਾਹ ਅਕਥ ਕਹਾਣੀਐ। (ਪੰਨਾ-ਪਾਉੜੀ–ਪੰਕਤੀ 21_1_5)
ਸਤਿਗੁਰ ਸਚੇ ਵਾਹੁ ਸਦ ਕੁਰਬਾਣੀਐ। (ਪੰਨਾ-ਪਾਉੜੀ–ਪੰਕਤੀ 21_1_6)
ਬ੍ਰਹਮੇ ਬਿਸਨ ਮਹੇਸ ਲਖ ਧਿਆਇਦੇ। (ਪੰਨਾ-ਪਾਉੜੀ–ਪੰਕਤੀ 21_2_1)
ਨਾਰਦ ਸਾਰਦ ਸੇਸ ਕੀਰਤਿ ਗਾਇਦੇ। (ਪੰਨਾ-ਪਾਉੜੀ–ਪੰਕਤੀ 21_2_2)
ਗਣ ਗੰਧਰਬ ਗਣੇਸ ਨਾਦ ਵਜਾਇਦੇ। (ਪੰਨਾ-ਪਾਉੜੀ–ਪੰਕਤੀ 21_2_3)
ਛਿਅ ਦਰਸਨ ਕਰਿ ਵੇਸ ਸਾਂਗ ਬਣਾਇਦੇ। (ਪੰਨਾ-ਪਾਉੜੀ–ਪੰਕਤੀ 21_2_4)
ਗੁਰ ਚੇਲੇ ਉਪਦੇਸ ਕਰਮ ਕਮਾਇਦੇ। (ਪੰਨਾ-ਪਾਉੜੀ–ਪੰਕਤੀ 21_2_5)
ਆਦਿ ਪੁਰਖੁ ਆਦੇਸੁ ਪਾਰੁ ਨ ਪਾਇਦੇ। (ਪੰਨਾ-ਪਾਉੜੀ–ਪੰਕਤੀ 21_2_6)
ਪੀਰ ਪੈਕੰਬਰ ਹੋਇ ਕਰਦੇ ਬੰਦਗੀ। (ਪੰਨਾ-ਪਾਉੜੀ–ਪੰਕਤੀ 21_3_1)
ਸੇਖ ਮਸਾਇਕ ਹੋਇ ਕਰਿ ਮੁਹਛੰਦਗੀ। (ਪੰਨਾ-ਪਾਉੜੀ–ਪੰਕਤੀ 21_3_2)
ਗਉਸ ਕੁਤਬ ਕਈ ਲੋਇ ਦਰ ਬਖਸੰਦਗੀ। (ਪੰਨਾ-ਪਾਉੜੀ–ਪੰਕਤੀ 21_3_3)
ਦਰ ਦਰਵੇਸ ਖਲੋਇ ਵਸਤ ਮਸੰਦਗੀ। (ਪੰਨਾ-ਪਾਉੜੀ–ਪੰਕਤੀ 21_3_4)
ਵਲੀ-ਉਲਹ ਸੁਣਿ ਸੋਇ ਕਰਨਿ ਪਸੰਦਗੀ। (ਪੰਨਾ-ਪਾਉੜੀ–ਪੰਕਤੀ 21_3_5)
ਦਰਗਹ ਵਿਰਲਾ ਕੋਇ ਬਖਤ ਬਿਲੰਦਗੀ। (ਪੰਨਾ-ਪਾਉੜੀ–ਪੰਕਤੀ 21_3_6)
ਸੁਣਿ ਆਖਾਣਿ ਵਖਾਣੁ ਆਖਿ ਵਖਾਣਿਆ। (ਪੰਨਾ-ਪਾਉੜੀ–ਪੰਕਤੀ 21_4_1)
ਹਿੰਦੂ ਮੁਸਲਮਾਣੁ ਨ ਸਚੁ ਸਿਞਾਣਿਆ। (ਪੰਨਾ-ਪਾਉੜੀ–ਪੰਕਤੀ 21_4_2)
ਦਰਗਹ ਪਤਿ ਪਰਵਾਣੁ ਮਾਣੁ ਨਿਮਾਣਿਆ। (ਪੰਨਾ-ਪਾਉੜੀ–ਪੰਕਤੀ 21_4_3)
ਦੀਨ ਦੁਨੀ ਹੈਰਾਣੁ ਚੋਜ ਵਿਡਾਣਿਆ। (ਪੰਨਾ-ਪਾਉੜੀ–ਪੰਕਤੀ 21_4_5)
ਕਾਦਰ ਨੋ ਕੁਰਬਾਣੁ ਕੁਦਰਤਿ ਮਾਣਿਆ। (ਪੰਨਾ-ਪਾਉੜੀ–ਪੰਕਤੀ 21_4_6)
ਲਖ ਲਖ ਰੂਪ ਸਰੂਪ ਅਨੂਪ ਸਿਧਾਵਹੀ। (ਪੰਨਾ-ਪਾਉੜੀ–ਪੰਕਤੀ 21_5_1)
ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ। (ਪੰਨਾ-ਪਾਉੜੀ–ਪੰਕਤੀ 21_5_2)
ਰਾਗ ਨਾਦ ਵਿਸਮਾਦ ਗੁਣ ਨਿਧਿ ਗਾਵਹੀ। (ਪੰਨਾ-ਪਾਉੜੀ–ਪੰਕਤੀ 21_5_3)
ਰਸ ਕਸ ਲਖ ਸੁਆਦ ਚਖਿ ਚਖਾਵਹੀ। (ਪੰਨਾ-ਪਾਉੜੀ–ਪੰਕਤੀ 21_5_4)
ਗੰਧ ਸੁਗੰਧ ਕਰੋੜਿ ਮਹਿ ਮਹਕਾਵਈ। (ਪੰਨਾ-ਪਾਉੜੀ–ਪੰਕਤੀ 21_5_5)
ਗੈਰ ਮਹਲਿ ਸੁਲਤਾਨ ਮਹਲੁ ਨ ਪਾਵਹੀ। (ਪੰਨਾ-ਪਾਉੜੀ–ਪੰਕਤੀ 21_5_6)
ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ। (ਪੰਨਾ-ਪਾਉੜੀ–ਪੰਕਤੀ 21_6_1)
ਤ੍ਰੈਗੁਣ ਮਾਇਆ ਖੇਲੁ ਭਰਿ ਭਰਿ ਧੋਵਈ। (ਪੰਨਾ-ਪਾਉੜੀ–ਪੰਕਤੀ 21_6_2)
ਚਾਰਿ ਪਦਾਰਥ ਭੇਲੁ ਹਾਰ ਪਰੋਵਈ। (ਪੰਨਾ-ਪਾਉੜੀ–ਪੰਕਤੀ 21_6_3)
ਪੰਜਿ ਤਤ ਪਰਵੇਲ ਅੰਤਿ ਵਿਗੋਵਈ। (ਪੰਨਾ-ਪਾਉੜੀ–ਪੰਕਤੀ 21_6_4)
ਛਿਅ ਰੁਤਿ ਬਾਰਹ ਮਾਹ ਹਸਿ ਹਸਿ ਰੋਵਈ। (ਪੰਨਾ-ਪਾਉੜੀ–ਪੰਕਤੀ 21_6_5)
ਰਿਧਿ ਸਿਧਿ ਨਵ ਨਿਧਿ ਨੀਦ ਨ ਸੋਵਈ। (ਪੰਨਾ-ਪਾਉੜੀ–ਪੰਕਤੀ 21_6_6)
ਸਹਸ ਸਿਆਣਪ ਲਖ ਕੰਮ ਨ ਆਵਹੀ। (ਪੰਨਾ-ਪਾਉੜੀ–ਪੰਕਤੀ 21_7_1)
ਗਿਆਨ ਧਿਆਨ ਉਨਮਾਨੁ ਅੰਤੁ ਨਾ ਪਾਵਹੀ। (ਪੰਨਾ-ਪਾਉੜੀ–ਪੰਕਤੀ 21_7_2)
ਲਖ ਸਸੀਅਰ ਲਖ ਭਾਨੁ ਅਹਿਨਿਸਿ ਧਯਾਵਹੀ। (ਪੰਨਾ-ਪਾਉੜੀ–ਪੰਕਤੀ 21_7_3)
ਲਖ ਪਰਕਿਰਤਿ ਪਰਾਣ ਕਰਮ ਕਮਾਵਹੀ। (ਪੰਨਾ-ਪਾਉੜੀ–ਪੰਕਤੀ 21_7_4)
ਲਖ ਲਖ ਗਰਬ ਗੁਮਾਨ ਲੱਜ ਲਜਾਵਹੀ। (ਪੰਨਾ-ਪਾਉੜੀ–ਪੰਕਤੀ 21_7_5)
ਲਖ ਲਖ ਦੀਨ ਈਮਾਨ ਤਾੜੀ ਲਾਵਹੀ। (ਪੰਨਾ-ਪਾਉੜੀ–ਪੰਕਤੀ 21_7_6)
ਭਾਉ ਭਗਤਿ ਭਗਵਾਨ ਸਚਿ ਸਮਾਵਹੀ। (ਪੰਨਾ-ਪਾਉੜੀ–ਪੰਕਤੀ 21_7_7)
ਲਖ ਪੀਰ ਪਤਿਸਾਹ ਪਰਚੇ ਲਾਵਹੀ। (ਪੰਨਾ-ਪਾਉੜੀ–ਪੰਕਤੀ 21_8_1)
ਜੋਗ ਭੋਗ ਲਖ ਰਾਹ ਸੰਗਿ ਚਲਾਵਹੀ। (ਪੰਨਾ-ਪਾਉੜੀ–ਪੰਕਤੀ 21_8_2)
ਦੀਨ ਦੁਨੀ ਅਸਗਾਹ ਹਾਥਿ ਨ ਪਾਵਹੀ। (ਪੰਨਾ-ਪਾਉੜੀ–ਪੰਕਤੀ 21_8_3)
ਕਟਕ ਮੁਰੀਦ ਪਨਾਹ ਸੇਵ ਕਮਾਵਹੀ। (ਪੰਨਾ-ਪਾਉੜੀ–ਪੰਕਤੀ 21_8_4)
ਅੰਤੁ ਨ ਸਿਫਤਿ ਸਲਾਹ ਆਖਿ ਸੁਣਾਵਹੀ। (ਪੰਨਾ-ਪਾਉੜੀ–ਪੰਕਤੀ 21_8_5)
ਲਉਬਾਲੀ ਦਰਗਾਹ ਖੜੇ ਧਿਆਵਹੀ। (ਪੰਨਾ-ਪਾਉੜੀ–ਪੰਕਤੀ 21_8_6)
ਲਖ ਸਾਹਿਬਿ ਸਿਰਦਾਰ ਆਵਣ ਜਾਵਣੇ। (ਪੰਨਾ-ਪਾਉੜੀ–ਪੰਕਤੀ 21_9_1)
ਲਖ ਵਡੇ ਦਰਬਾਰ ਬਣਤ ਬਣਾਵਣੇ। (ਪੰਨਾ-ਪਾਉੜੀ–ਪੰਕਤੀ 21_9_2)
ਦਰਬ ਭਰੇ ਭੰਡਾਰ ਗਣਤ ਗਣਾਵਣੇ। (ਪੰਨਾ-ਪਾਉੜੀ–ਪੰਕਤੀ 21_9_3)
ਪਰਵਾਰੈ ਸਾਧਾਰ ਬਿਰਦ ਸਦਾਵਣੇ। (ਪੰਨਾ-ਪਾਉੜੀ–ਪੰਕਤੀ 21_9_4)
ਲੋਭ ਮੋਹ ਅਹੰਕਾਰ ਧੋਹ ਕਮਾਵਣੇ। (ਪੰਨਾ-ਪਾਉੜੀ–ਪੰਕਤੀ 21_9_5)
ਕਰਦੇ ਚਾਰੁ ਵੀਚਾਰਿ ਦਹ ਦਿਸਿ ਧਾਵਣੇ। (ਪੰਨਾ-ਪਾਉੜੀ–ਪੰਕਤੀ 21_9_6)
ਲਖ ਲਖ ਬੁਜਰਕਵਾਰ ਮਨ ਪਰਚਾਵਣੇ। (ਪੰਨਾ-ਪਾਉੜੀ–ਪੰਕਤੀ 21_9_7)
ਲਖ ਦਾਤੇ ਦਾਤਾਰ ਮੰਗਿ ਮੰਗਿ ਦੇਵਹੀ। (ਪੰਨਾ-ਪਾਉੜੀ–ਪੰਕਤੀ 21_10_1)
ਅਉਤਰਿ ਲਖ ਅਵਤਾਰ ਕਾਰ ਕਰੇਵਹੀ। (ਪੰਨਾ-ਪਾਉੜੀ–ਪੰਕਤੀ 21_10_2)
ਅੰਤੁ ਨ ਪਾਰਾਵਾਰੁ ਖੇਵਟ ਖੇਵਹੀ। (ਪੰਨਾ-ਪਾਉੜੀ–ਪੰਕਤੀ 21_10_3)
ਵੀਚਾਰੀ ਵੀਚਾਰਿ ਭੇਤੁ ਨ ਦੇਵਹੀ। (ਪੰਨਾ-ਪਾਉੜੀ–ਪੰਕਤੀ 21_10_4)
ਕਰਤੂਤੀ ਆਚਾਰਿ ਕਰਿ ਜਸੁ ਲੇਵਹੀ। (ਪੰਨਾ-ਪਾਉੜੀ–ਪੰਕਤੀ 21_10_5)
ਲਖ ਲਖ ਜੇਵਣਹਾਰ ਜੇਵਣ ਜੇਵਹੀ। (ਪੰਨਾ-ਪਾਉੜੀ–ਪੰਕਤੀ 21_10_6)
ਲਖ ਦਰਗਹ ਦਰਬਾਰ ਸੇਵਕ ਸੇਵਹੀ। (ਪੰਨਾ-ਪਾਉੜੀ–ਪੰਕਤੀ 21_10_7)
ਸੂਰ ਵੀਰ ਵਰੀਆਮ ਜੋਰੁ ਜਣਾਵਹੀ। (ਪੰਨਾ-ਪਾਉੜੀ–ਪੰਕਤੀ 21_11_1)
ਸੁਣਿ ਸੁਣਿ ਸੁਰਤੇ ਲਖ ਆਖਿ ਸੁਣਾਵਹੀ। (ਪੰਨਾ-ਪਾਉੜੀ–ਪੰਕਤੀ 21_11_2)
ਖੋਜੀ ਖੋਜਨਿ ਖੋਜਿ ਦਹਿ ਦਿਸਿ ਧਾਵਹੀ। (ਪੰਨਾ-ਪਾਉੜੀ–ਪੰਕਤੀ 21_11_3)
ਚਿਰ ਜੀਵੈ ਲਖ ਹੋਇ ਨ ਓੜਕੁ ਪਾਵਹੀ। (ਪੰਨਾ-ਪਾਉੜੀ–ਪੰਕਤੀ 21_11_4)
ਖਰੇ ਸਿਆਣੇ ਹੋਇ ਨ ਮਨੁ ਸਮਝਾਵਹੀ। (ਪੰਨਾ-ਪਾਉੜੀ–ਪੰਕਤੀ 21_11_5)
ਲਉਬਾਲੀ ਦਰਗਾਹ ਚੋਟਾਂ ਖਾਵਹੀ। (ਪੰਨਾ-ਪਾਉੜੀ–ਪੰਕਤੀ 21_11_6)
ਹਿਕਮਤਿ ਲਖ ਹਕੀਮ ਚਲਤ ਬਣਾਵਹੀ। (ਪੰਨਾ-ਪਾਉੜੀ–ਪੰਕਤੀ 21_12_1)
ਆਕਲ ਹੋਇ ਫਹੀਮ ਮਤੇ ਮਤਾਵਹੀ। (ਪੰਨਾ-ਪਾਉੜੀ–ਪੰਕਤੀ 21_12_2)
ਗਾਫਲ ਹੋਇ ਗਨੀਮ ਵਾਦ ਵਧਾਵਹੀ। (ਪੰਨਾ-ਪਾਉੜੀ–ਪੰਕਤੀ 21_12_3)
ਲੜਿ ਲੜਿ ਕਰਨਿ ਮੁਹੀਮ ਆਪੁ ਗਣਾਵਹੀ। (ਪੰਨਾ-ਪਾਉੜੀ–ਪੰਕਤੀ 21_12_4)
ਹੋਇ ਜਦੀਦ ਕਦੀਮ ਨ ਖੁਦੀ ਮਿਟਾਵਹੀ। (ਪੰਨਾ-ਪਾਉੜੀ–ਪੰਕਤੀ 21_12_5)
ਸਾਬਰੁ ਹੋਇ ਹਲੀਮ ਆਪੁ ਗਵਾਵਹੀ। (ਪੰਨਾ-ਪਾਉੜੀ–ਪੰਕਤੀ 21_12_6)
ਲਖ ਲਖ ਪੀਰ ਮੁਰੀਦ ਮੇਲ ਮਿਲਾਵਹੀ। (ਪੰਨਾ-ਪਾਉੜੀ–ਪੰਕਤੀ 21_13_1)
ਸੁਹਦੇ ਲਖ ਸਹੀਦ ਜਾਰਤ ਲਾਵਹੀ। (ਪੰਨਾ-ਪਾਉੜੀ–ਪੰਕਤੀ 21_13_2)
ਲਖ ਰੋਜੇ ਲਖ ਈਦ ਨਿਵਾਜ ਕਰਾਵਹੀ। (ਪੰਨਾ-ਪਾਉੜੀ–ਪੰਕਤੀ 21_13_3)
ਕਰਿ ਕਰਿ ਗੁਫਤ ਸੁਨੀਦ ਮਨ ਪਰਚਾਵਹੀ। (ਪੰਨਾ-ਪਾਉੜੀ–ਪੰਕਤੀ 21_13_4)
ਹੁਜਰੇ ਕੁਲਫ ਕਲੀਦ ਜੁਹਦ ਕਮਾਵਹੀ। (ਪੰਨਾ-ਪਾਉੜੀ–ਪੰਕਤੀ 21_13_5)
ਦਰਿ ਦਰਵੇਸ ਰਸੀਦ ਆਪੁ ਜਣਾਵਹੀ। (ਪੰਨਾ-ਪਾਉੜੀ–ਪੰਕਤੀ 21_13_6)
ਉਚੇ ਮਹਲ ਉਸਾਰਿ ਵਿਛਾਇ ਵਿਛਾਵਣੇ। (ਪੰਨਾ-ਪਾਉੜੀ–ਪੰਕਤੀ 21_14_1)
ਵਡੇ ਦੁਨੀਆਦਾਰ ਨਾਉ ਗਣਾਵਣੇ। (ਪੰਨਾ-ਪਾਉੜੀ–ਪੰਕਤੀ 21_14_2)
ਕਰਿ ਗੜ ਕੋਟ ਹਜਾਰ ਰਾਜ ਕਮਾਵਣੇ। (ਪੰਨਾ-ਪਾਉੜੀ–ਪੰਕਤੀ 21_14_3)
ਲਖ ਲਖ ਮਨਸਬਦਾਰ ਵਜਹ ਵਧਾਵਣੇ। (ਪੰਨਾ-ਪਾਉੜੀ–ਪੰਕਤੀ 21_14_4)
ਪੂਰ ਭਰੇ ਅਹੰਕਾਰ ਆਵਨ ਜਾਵਣੇ। (ਪੰਨਾ-ਪਾਉੜੀ–ਪੰਕਤੀ 21_14_5)
ਤਿਤੁ ਸਚੇ ਦਰਬਾਰ ਖਰੇ ਡਰਾਵਣੇ। (ਪੰਨਾ-ਪਾਉੜੀ–ਪੰਕਤੀ 21_14_6)
ਤੀਰਥ ਲਖ ਕਰੋੜਿ ਪੁਰਬੀ ਨਾਵਣਾ। (ਪੰਨਾ-ਪਾਉੜੀ–ਪੰਕਤੀ 21_15_1)
ਦੇਵੀ ਦੇਵ ਸਥਾਨ ਸੇਵ ਕਰਾਵਣਾ। (ਪੰਨਾ-ਪਾਉੜੀ–ਪੰਕਤੀ 21_15_2)
ਜਪ ਤਪ ਸੰਜਮ ਲਖ ਸਾਧਿ ਸਧਾਵਣਾ। (ਪੰਨਾ-ਪਾਉੜੀ–ਪੰਕਤੀ 21_15_3)
ਹੋਮ ਜਗ ਨਈਵੇਦ ਭੋਗ ਲਗਾਵਣਾ। (ਪੰਨਾ-ਪਾਉੜੀ–ਪੰਕਤੀ 21_15_4)
ਵਰਤ ਨੇਮ ਲਖ ਦਾਨ ਕਰਮ ਕਮਾਵਣਾ। (ਪੰਨਾ-ਪਾਉੜੀ–ਪੰਕਤੀ 21_15_5)
ਲਉਬਾਲੀ ਦਰਗਾਹ ਪਖੰਡ ਨ ਜਾਵਣਾ। (ਪੰਨਾ-ਪਾਉੜੀ–ਪੰਕਤੀ 21_15_6)
ਪੋਪਲੀਆਂ ਭਰਨਾਲਿ ਲਖ ਤਰੰਦੀਆਂ। (ਪੰਨਾ-ਪਾਉੜੀ–ਪੰਕਤੀ 21_16_1)
ਓੜਕ ਓੜਕ ਭਾਲਿ ਸੁਧਿ ਨ ਲਹੰਦੀਆਂ। (ਪੰਨਾ-ਪਾਉੜੀ–ਪੰਕਤੀ 21_16_2)
ਅਨਲ ਮਨਲ ਕਰਿ ਖਿਆਲ ਉਮਗਿ ਉਡੰਦੀਆਂ। (ਪੰਨਾ-ਪਾਉੜੀ–ਪੰਕਤੀ 21_16_3)
ਉਛਲਿ ਕਰਨਿ ਉਛਾਲ ਨ ਉਭਿ ਚੜ੍ਹੰਦੀਆਂ। (ਪੰਨਾ-ਪਾਉੜੀ–ਪੰਕਤੀ 21_16_4)
ਲਖ ਅਗਾਸ ਪਤਾਲ ਕਰਿ ਮੁਹਛੰਦੀਆਂ। (ਪੰਨਾ-ਪਾਉੜੀ–ਪੰਕਤੀ 21_16_5)
ਦਰਗਹ ਇਕ ਰਵਾਲ ਬੰਦੇ ਬੰਦੀਆਂ। (ਪੰਨਾ-ਪਾਉੜੀ–ਪੰਕਤੀ 21_16_6)
ਤ੍ਰੈ ਗੁਣ ਮਾਇਆ ਖੇਲੁ ਕਰਿ ਦੇਖਾਲਿਆ। (ਪੰਨਾ-ਪਾਉੜੀ–ਪੰਕਤੀ 21_17_1)
ਖਾਣੀ ਬਾਣੀ ਚਾਰਿ ਚਲਤੁ ਉਠਾਲਿਆ। (ਪੰਨਾ-ਪਾਉੜੀ–ਪੰਕਤੀ 21_17_2)
ਪੰਜਿ ਤਤ ਉਤਪਤਿ ਬੰਧਿ ਬਹਾਲਿਆ। (ਪੰਨਾ-ਪਾਉੜੀ–ਪੰਕਤੀ 21_17_3)
ਛਿਅ ਰੁਤਿ ਬਾਰਹ ਮਾਹ ਸਿਰਜਿ ਸਮ੍ਹਾਲਿਆ। (ਪੰਨਾ-ਪਾਉੜੀ–ਪੰਕਤੀ 21_17_4)
ਅਹਿਨਿਸਿ ਸੂਰਜ ਚੰਦ ਦੀਵੇ ਬਾਲਿਆ। (ਪੰਨਾ-ਪਾਉੜੀ–ਪੰਕਤੀ 21_17_5)
ਇਕੁ ਕਵਾਉ ਪਸਾਉ ਨਦਰਿ ਨਿਹਾਲਿਆ। (ਪੰਨਾ-ਪਾਉੜੀ–ਪੰਕਤੀ 21_17_6)
ਕੁਦਰਤਿ ਇਕੁ ਕਵਾਉ ਥਾਪ ਉਥਾਪਦਾ। (ਪੰਨਾ-ਪਾਉੜੀ–ਪੰਕਤੀ 21_18_1)
ਲਖ ਬ੍ਰਹਮੰਡ ਸਮਾਉ ਨ ਲਹਰਿ ਵਿਆਪਦਾ। (ਪੰਨਾ-ਪਾਉੜੀ–ਪੰਕਤੀ 21_18_3)
ਕਰਿ ਕਰਿ ਵੇਖੈ ਚਾਉ ਲਖ ਪਰਤਾਪਦਾ। (ਪੰਨਾ-ਪਾਉੜੀ–ਪੰਕਤੀ 21_18_4)
ਕਉਣੁ ਕਰੈ ਅਰਥਾਉ ਵਰ ਨ ਸਰਾਪ ਦਾ। (ਪੰਨਾ-ਪਾਉੜੀ–ਪੰਕਤੀ 21_18_5)
ਲਹੈ ਨ ਪਛੋਤਾਉ ਪੁੰਨੁ ਨ ਪਾਪ ਦਾ। (ਪੰਨਾ-ਪਾਉੜੀ–ਪੰਕਤੀ 21_18_6)
ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ। (ਪੰਨਾ-ਪਾਉੜੀ–ਪੰਕਤੀ 21_19_1)
ਕਾਦਰੁ ਬੇਪਰਵਾਹੁ ਕਿਨ ਪਰਚਾਈਐ। (ਪੰਨਾ-ਪਾਉੜੀ–ਪੰਕਤੀ 21_19_2)
ਕੇਵਡੁ ਹੈ ਦਰਗਾਹ ਆਖਿ ਸੁਣਾਈਐ। (ਪੰਨਾ-ਪਾਉੜੀ–ਪੰਕਤੀ 21_19_3)
ਕੋਇ ਨ ਦਸੈ ਰਾਹੁ ਕਿਤੁ ਬਿਧਿ ਜਾਈਐ। (ਪੰਨਾ-ਪਾਉੜੀ–ਪੰਕਤੀ 21_19_4)
ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ। (ਪੰਨਾ-ਪਾਉੜੀ–ਪੰਕਤੀ 21_19_5)
ਅਬਿਗਤਿ ਗਤਿ ਅਸਗਾਹੁ ਨ ਅਲਖ ਲਖਾਈਐ। (ਪੰਨਾ-ਪਾਉੜੀ–ਪੰਕਤੀ 21_19_6)
ਆਦਿ ਪੁਰਖੁ ਪਰਮਾਦਿ ਅਚਰਜੁ ਆਖੀਐ। (ਪੰਨਾ-ਪਾਉੜੀ–ਪੰਕਤੀ 21_20_1)
ਆਦਿ ਅਨੀਲੁ ਅਨਾਦਿ ਸਬਦੁ ਨ ਸਾਖੀਐ। (ਪੰਨਾ-ਪਾਉੜੀ–ਪੰਕਤੀ 21_20_2)
ਵਰਤੈ ਆਦਿ ਜੁਗਾਦਿ ਨ ਗਲੀ ਗਾਖੀਐ। (ਪੰਨਾ-ਪਾਉੜੀ–ਪੰਕਤੀ 21_20_3)
ਭਗਤਿ ਵਛਲੁ ਅਛਲਾਦਿ ਸਹਜਿ ਸੁਭਾਖੀਐ। (ਪੰਨਾ-ਪਾਉੜੀ–ਪੰਕਤੀ 21_20_4)
ਉਨਮਨਿ ਅਨਹਦਿ ਨਾਦਿ ਲਿਵ ਅਭਿਲਾਖੀਐ। (ਪੰਨਾ-ਪਾਉੜੀ–ਪੰਕਤੀ 21_20_5)
ਵਿਸਮਾਦੈ ਵਿਸਮਾਦ ਪੂਰਨ ਪਾਖੀਐ। (ਪੰਨਾ-ਪਾਉੜੀ–ਪੰਕਤੀ 21_20_6)
ਪੂਰੈ ਗੁਰ ਪਰਸਾਦਿ ਕੇਵਲ ਕਾਖੀਐ। (ਪੰਨਾ-ਪਾਉੜੀ–ਪੰਕਤੀ 21_20_7)
ਨਿਰਾਧਾਰ ਨਿਰੰਕਾਰੁ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 22_1_1)
ਹੋਆ ਏਕੰਕਾਰੁ ਆਪੁ ਉਪਾਇਆ। (ਪੰਨਾ-ਪਾਉੜੀ–ਪੰਕਤੀ 22_1_2)
ਓਅੰਕਾਰਿ ਅਕਾਰੁ ਚਲਿਤੁ ਰਚਾਇਆ। (ਪੰਨਾ-ਪਾਉੜੀ–ਪੰਕਤੀ 22_1_3)
ਸਚੁ ਨਾਉ ਕਰਤਾਰੁ ਬਿਰਦੁ ਸਦਾਇਆ। (ਪੰਨਾ-ਪਾਉੜੀ–ਪੰਕਤੀ 22_1_4)
ਸਚਾ ਪਰਵਦਗਾਰੁ ਤ੍ਰੈ ਗੁਣ ਮਾਇਆ। (ਪੰਨਾ-ਪਾਉੜੀ–ਪੰਕਤੀ 22_1_5)
ਸਿਰਠੀ ਸਿਰਜਣਹਾਰੁ ਲੇਖੁ ਲਿਖਾਇਆ। (ਪੰਨਾ-ਪਾਉੜੀ–ਪੰਕਤੀ 22_1_6)
ਸਭਸੈ ਦੇ ਆਧਾਰੁ ਨ ਤੋਲਿ ਤੁਲਾਇਆ। (ਪੰਨਾ-ਪਾਉੜੀ–ਪੰਕਤੀ 22_1_7)
ਲਖਿਆ ਥਿਤਿ ਨ ਵਾਰੁ ਨ ਮਾਹੁ ਜਣਾਇਆ। (ਪੰਨਾ-ਪਾਉੜੀ–ਪੰਕਤੀ 22_1_8)
ਵੇਦ ਕਤੇਬ ਵੀਚਾਰੁ ਨ ਆਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 22_1_9)
ਨਿਰਾਲੰਬੁ ਨਿਰਬਾਣੁ ਬਾਣੁ ਚਲਾਇਆ। (ਪੰਨਾ-ਪਾਉੜੀ–ਪੰਕਤੀ 22_2_1)
ਉਡੈ ਹੰਸ ਉਚਾਣ ਕਿਨਿ ਪਹੁਚਾਇਆ। (ਪੰਨਾ-ਪਾਉੜੀ–ਪੰਕਤੀ 22_2_2)
ਖੰਭੀ ਚੋਜ ਵਿਡਾਣੁ ਆਣਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 22_2_3)
ਧ੍ਰੂ ਚੜਿਆ ਅਸਮਾਣਿ ਨ ਟਲੈ ਟਲਾਇਆ। (ਪੰਨਾ-ਪਾਉੜੀ–ਪੰਕਤੀ 22_2_4)
ਮਿਲੈ ਨਿਮਾਣੈ ਮਾਣੁ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 22_2_5)
ਦਰਗਹ ਪਤਿ ਪਰਵਾਣੁ ਗੁਰਮੁਖਿ ਧਿਆਇਆ। (ਪੰਨਾ-ਪਾਉੜੀ–ਪੰਕਤੀ 22_2_6)
ਓੜਕੁ ਓੜਕੁ ਭਾਲਿ ਨ ਓੜਕੁ ਪਾਇਆ। (ਪੰਨਾ-ਪਾਉੜੀ–ਪੰਕਤੀ 22_3_1)
ਓੜਕੁ ਭਾਲਣਿ ਗਏ ਸਿ ਫੇਰ ਨ ਆਇਆ। (ਪੰਨਾ-ਪਾਉੜੀ–ਪੰਕਤੀ 22_3_2)
ਓੜਕੁ ਲਖ ਕਰੋੜਿ ਭਰਮਿ ਭੁਲਾਇਆ। (ਪੰਨਾ-ਪਾਉੜੀ–ਪੰਕਤੀ 22_3_3)
ਆਦੁ ਵਡਾ ਵਿਸਮਾਦੁ ਨ ਅੰਤੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 22_3_4)
ਹਾਥਿ ਨ ਪਾਰਾਵਾਰੁ ਲਹਰੀ ਛਾਇਆ। (ਪੰਨਾ-ਪਾਉੜੀ–ਪੰਕਤੀ 22_3_5)
ਇਕੁ ਕਵਾਉ ਪਸਾਉ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 22_3_6)
ਕਾਦਰੁ ਨੋ ਕੁਰਬਾਣੁ ਕੁਦਰਤਿ ਮਾਇਆ। (ਪੰਨਾ-ਪਾਉੜੀ–ਪੰਕਤੀ 22_3_7)
ਆਪੇ ਜਾਣੈ ਆਪੁ ਗੁਰ ਸਮਝਾਇਆ। (ਪੰਨਾ-ਪਾਉੜੀ–ਪੰਕਤੀ 22_3_8)
ਸਚਾ ਸਿਰਜਣਿਹਾਰੁ ਸਚਿ ਸਮਾਇਆ। (ਪੰਨਾ-ਪਾਉੜੀ–ਪੰਕਤੀ 22_4_1)
ਸਚਹੁ ਪਉਣੁ ਉਪਾਇ ਘਟਿ ਘਟਿ ਛਾਇਆ। (ਪੰਨਾ-ਪਾਉੜੀ–ਪੰਕਤੀ 22_4_2)
ਪਵਣਹੁ ਪਾਣੀ ਸਾਜਿ ਸੀਸੁ ਨਿਵਾਇਆ। (ਪੰਨਾ-ਪਾਉੜੀ–ਪੰਕਤੀ 22_4_3)
ਤੁਲਹਾ ਧਰਤਿ ਬਣਾਇ ਨੀਰ ਤਰਾਇਆ। (ਪੰਨਾ-ਪਾਉੜੀ–ਪੰਕਤੀ 22_4_4)
ਨੀਰਹੁ ਉਪਜੀ ਅਗਿ ਵਣਖੰਡੁ ਛਾਇਆ। (ਪੰਨਾ-ਪਾਉੜੀ–ਪੰਕਤੀ 22_4_5)
ਅਗੀ ਹੋਦੀ ਬਿਰਖੁ ਸੁਫਲ ਫਲਾਇਆ। (ਪੰਨਾ-ਪਾਉੜੀ–ਪੰਕਤੀ 22_4_6)
ਪਉਣੁ ਪਾਣੀ ਬੈਸੰਤਰੁ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 22_4_7)
ਆਦਿ ਪੁਰਖੁ ਆਦੇਸੁ ਖੇਲੁ ਰਚਾਇਆ। (ਪੰਨਾ-ਪਾਉੜੀ–ਪੰਕਤੀ 22_4_8)
ਕੇਵਡੁ ਆਖਾ ਸਚੁ ਸਚੇ ਭਾਇਆ। (ਪੰਨਾ-ਪਾਉੜੀ–ਪੰਕਤੀ 22_5_1)
ਕੇਵਡੁ ਹੋਆ ਪਉਣੁ ਫਿਰੈ ਚਉਵਾਇਆ। (ਪੰਨਾ-ਪਾਉੜੀ–ਪੰਕਤੀ 22_5_2)
ਚੰਦਣ ਵਾਸੁ ਨਿਵਾਸੁ ਬਿਰਖ ਬੋਹਾਇਆ। (ਪੰਨਾ-ਪਾਉੜੀ–ਪੰਕਤੀ 22_5_3)
ਖਹਿ ਖਹਿ ਵੰਸੁ ਗਵਾਇ ਵਾਂਸੁ ਜਲਾਇਆ। (ਪੰਨਾ-ਪਾਉੜੀ–ਪੰਕਤੀ 22_5_4)
ਸਿਵ ਸਕਤੀ ਸਹਲੰਗੁ ਅੰਗੁ ਜਣਾਇਆ। (ਪੰਨਾ-ਪਾਉੜੀ–ਪੰਕਤੀ 22_5_5)
ਕੋਇਲ ਕਾਉ ਨਿਆਉ ਬਚਨ ਸੁਣਾਇਆ। (ਪੰਨਾ-ਪਾਉੜੀ–ਪੰਕਤੀ 22_5_6)
ਖਾਣੀ ਬਾਣੀ ਚਾਰਿ ਸਾਹ ਗਣਾਇਆ। (ਪੰਨਾ-ਪਾਉੜੀ–ਪੰਕਤੀ 22_5_7)
ਪੰਜਿ ਸਬਦ ਪਰਵਾਣੁ ਨੀਸਾਣੁ ਬਜਾਇਆ। (ਪੰਨਾ-ਪਾਉੜੀ–ਪੰਕਤੀ 22_5_8)
ਰਾਗ ਨਾਦ ਸੰਬਾਦ ਗਿਆਨੁ ਚੇਤਾਇਆ। (ਪੰਨਾ-ਪਾਉੜੀ–ਪੰਕਤੀ 22_6_1)
ਨਉ ਦਰਵਾਜੇ ਸਾਧਿ ਸਾਧੁ ਸਦਾਇਆ। (ਪੰਨਾ-ਪਾਉੜੀ–ਪੰਕਤੀ 22_6_2)
ਵੀਹ ਇਕੀਹ ਉਲੰਘਿ ਨਿਜ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 22_6_3)
ਪੂਰਕ ਕੁੰਭਕ ਰੇਚਕ ਤ੍ਰਾਟਕ ਧਾਇਆ। (ਪੰਨਾ-ਪਾਉੜੀ–ਪੰਕਤੀ 22_6_4)
ਨਿਉਲੀ ਕਰਮ ਭੁਯੰਗੁ ਆਸਣ ਲਾਇਆ। (ਪੰਨਾ-ਪਾਉੜੀ–ਪੰਕਤੀ 22_6_5)
ਇੜਾ ਪਿੰਗੁਲਾ ਝਾਗ ਸੁਖਮਨਿ ਛਾਇਆ। (ਪੰਨਾ-ਪਾਉੜੀ–ਪੰਕਤੀ 22_6_6)
ਖੇਚਰ ਭੂਚਰ ਚਾਚਰ ਸਾਧਿ ਸਧਾਇਆ। (ਪੰਨਾ-ਪਾਉੜੀ–ਪੰਕਤੀ 22_6_7)
ਸਾਧ ਅਗੋਚਰ ਖੇਲੁ ਉਨਮਨਿ ਆਇਆ। (ਪੰਨਾ-ਪਾਉੜੀ–ਪੰਕਤੀ 22_6_8)
ਤ੍ਰੈ ਸਤੁ ਅੰਗੁਲ ਲੈ ਮਨੁ ਪਵਣੁ ਮਿਲਾਇਆ। (ਪੰਨਾ-ਪਾਉੜੀ–ਪੰਕਤੀ 22_7_1)
ਸੋਹੰ ਸਹਜਿ ਸੁਭਾਇ ਅਲਖ ਲਖਾਇਆ। (ਪੰਨਾ-ਪਾਉੜੀ–ਪੰਕਤੀ 22_7_2)
ਨਿਝਰਿ ਧਾਰਿ ਚੁਆਇ ਅਪਿਉ ਪੀਆਇਆ। (ਪੰਨਾ-ਪਾਉੜੀ–ਪੰਕਤੀ 22_7_3)
ਅਨਹਦ ਧੁਨਿ ਲਿਵ ਲਾਇ ਨਾਦ ਵਜਾਇਆ। (ਪੰਨਾ-ਪਾਉੜੀ–ਪੰਕਤੀ 22_7_4)
ਅਜਪਾ ਜਾਪੁ ਜਪਾਇ ਸੁੰਨ ਸਮਾਇਆ। (ਪੰਨਾ-ਪਾਉੜੀ–ਪੰਕਤੀ 22_7_5)
ਸੁੰਨਿ ਸਮਾਧਿ ਸਮਾਇ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 22_7_6)
ਗੁਰਮੁਖਿ ਪਿਰਮੁ ਚਖਾਇ ਨਿਜ ਘਰੁ ਛਾਇਆ। (ਪੰਨਾ-ਪਾਉੜੀ–ਪੰਕਤੀ 22_7_7)
ਗੁਰਸਿਖਿ ਸੰਧਿ ਮਿਲਾਇ ਪੂਰਾ ਪਾਇਆ। (ਪੰਨਾ-ਪਾਉੜੀ–ਪੰਕਤੀ 22_7_8)
ਜੋਤੀ ਜੋਤਿ ਜਗਾਇ ਦੀਵਾ ਬਾਲਿਆ। (ਪੰਨਾ-ਪਾਉੜੀ–ਪੰਕਤੀ 22_8_1)
ਚੰਦਨ ਵਾਸੁ ਨਿਵਾਸੁ ਵਣਾਸਪਤਿ ਫਾਲਿਆ। (ਪੰਨਾ-ਪਾਉੜੀ–ਪੰਕਤੀ 22_8_2)
ਸਲਲੈ ਸਲਲਿ ਸੰਜੋਗੁ ਤ੍ਰਿਬੇਣੀ ਚਾਲਿਆ। (ਪੰਨਾ-ਪਾਉੜੀ–ਪੰਕਤੀ 22_8_3)
ਪਵਣੈ ਪਵਣੁ ਸਮਾਇ ਅਨਹਦੁ ਭਾਲਿਆ। (ਪੰਨਾ-ਪਾਉੜੀ–ਪੰਕਤੀ 22_8_4)
ਹੀਰੈ ਹੀਰਾ ਬੇਧਿ ਪਰੋਇ ਦਿਖਾਲਿਆ। (ਪੰਨਾ-ਪਾਉੜੀ–ਪੰਕਤੀ 22_8_5)
ਪਥਰੁ ਪਾਰਸੁ ਹੋਇ ਪਾਰਸੁ ਪਾਲਿਆ। (ਪੰਨਾ-ਪਾਉੜੀ–ਪੰਕਤੀ 22_8_6)
ਅਨਲ ਪੰਖਿ ਪੁਤੁ ਹੋਇ ਪਿਤਾ ਸਮ੍ਹਾਲਿਆ। (ਪੰਨਾ-ਪਾਉੜੀ–ਪੰਕਤੀ 22_8_7)
ਬ੍ਰਹਮੈ ਬ੍ਰਹਮੁ ਮਿਲਾਇ ਸਹਜਿ ਸੁਖਾਲਿਆ। (ਪੰਨਾ-ਪਾਉੜੀ–ਪੰਕਤੀ 22_8_8)
ਕੇਵਡੁ ਇਕੁ ਕਵਾਉ ਪਸਾਉ ਕਰਾਇਆ। (ਪੰਨਾ-ਪਾਉੜੀ–ਪੰਕਤੀ 22_9_1)
ਕੇਵਡੁ ਕੰਡਾ ਤੋਲੁ ਤੋਲਿ ਤੁਲਾਇਆ। (ਪੰਨਾ-ਪਾਉੜੀ–ਪੰਕਤੀ 22_9_2)
ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ। (ਪੰਨਾ-ਪਾਉੜੀ–ਪੰਕਤੀ 22_9_3)
ਪਉਣੁ ਪਾਣੀ ਬੈਸੰਤਰੁ ਲਖ ਉਪਾਇਆ। (ਪੰਨਾ-ਪਾਉੜੀ–ਪੰਕਤੀ 22_9_5)
ਲਖ ਚਉਰਾਸੀਹ ਜੋਨਿ ਖੇਲੁ ਰਚਾਇਆ। (ਪੰਨਾ-ਪਾਉੜੀ–ਪੰਕਤੀ 22_9_6)
ਜੋਨਿ ਜੋਨਿ ਜੀਅ ਜੰਤ ਅੰਤੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 22_9_7)
ਸਿਰਿ ਸਿਰਿ ਲੇਖੁ ਲਿਖਾਇ ਅਲੇਖੁ ਧਿਆਇਆ। (ਪੰਨਾ-ਪਾਉੜੀ–ਪੰਕਤੀ 22_9_8)
ਸਤਿਗੁਰ ਸਚਾ ਨਾਉ ਆਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 22_10_1)
ਗੁਰ ਮੂਰਤਿ ਸਚੁ ਥਾਉ ਧਿਆਨੁ ਧਰਾਇਆ। (ਪੰਨਾ-ਪਾਉੜੀ–ਪੰਕਤੀ 22_10_2)
ਸਾਧਸੰਗਤਿ ਅਸਰਾਉ ਸਚਿ ਸੁਹਾਇਆ। (ਪੰਨਾ-ਪਾਉੜੀ–ਪੰਕਤੀ 22_10_3)
ਦਰਗਹ ਸਚੁ ਨਿਆਉ ਹੁਕਮੁ ਚਲਾਇਆ। (ਪੰਨਾ-ਪਾਉੜੀ–ਪੰਕਤੀ 22_10_4)
ਗੁਰਮੁਖਿ ਸਚੁ ਗਿਰਾਉ ਸਬਦੁ ਵਸਾਇਆ। (ਪੰਨਾ-ਪਾਉੜੀ–ਪੰਕਤੀ 22_10_5)
ਮਿਟਿਆ ਗਰਬੁ ਗੁਆਉ ਗਰੀਬੀ ਛਾਇਆ। (ਪੰਨਾ-ਪਾਉੜੀ–ਪੰਕਤੀ 22_10_6)
ਗੁਰਮਤਿ ਸਚੁ ਹਿਆਉ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 22_10_7)
ਤਿਸੁ ਬਲਿਹਾਰੈ ਜਾਉ ਸੁ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 22_10_8)
ਸਚੀ ਖਸਮ ਰਜਾਇ ਭਾਣਾ ਭਾਵਣਾ। (ਪੰਨਾ-ਪਾਉੜੀ–ਪੰਕਤੀ 22_11_1)
ਸਤਿਗੁਰ ਪੈਰੀ ਪਾਇ ਆਪੁ ਗੁਵਾਵਣਾ। (ਪੰਨਾ-ਪਾਉੜੀ–ਪੰਕਤੀ 22_11_2)
ਗੁਰ ਚੇਲਾ ਪਰਚਾਇ ਮਨੁ ਪਤੀਆਵਣਾ। (ਪੰਨਾ-ਪਾਉੜੀ–ਪੰਕਤੀ 22_11_3)
ਗੁਰਮੁਖਿ ਸਹਜਿ ਸੁਭਾਇ ਨ ਅਲਖ ਲਖਾਵਣਾ। (ਪੰਨਾ-ਪਾਉੜੀ–ਪੰਕਤੀ 22_11_4)
ਗੁਰਸਿਖ ਤਿਲ ਨ ਤਮਾਇ ਕਾਰ ਕਮਾਵਣਾ। (ਪੰਨਾ-ਪਾਉੜੀ–ਪੰਕਤੀ 22_11_5)
ਸਬਦ ਸੁਰਤਿ ਲਿਵ ਲਾਇ ਹੁਕਮ ਮਨਾਵਣਾ। (ਪੰਨਾ-ਪਾਉੜੀ–ਪੰਕਤੀ 22_11_6)
ਵੀਹ ਇਕੀਹ ਲੰਘਾਇ ਨਿਜ ਘਰਿ ਜਾਵਣਾ। (ਪੰਨਾ-ਪਾਉੜੀ–ਪੰਕਤੀ 22_11_7)
ਗੁਰਮੁਖਿ ਸੁਖ ਫਲ ਪਾਇ ਸਹਜਿ ਸਮਾਵਣਾ। (ਪੰਨਾ-ਪਾਉੜੀ–ਪੰਕਤੀ 22_11_8)
ਇਕੁ ਗੁਰੂ ਇਕੁ ਸਿਖੁ ਗੁਰਮੁਖਿ ਜਾਣਿਆ। (ਪੰਨਾ-ਪਾਉੜੀ–ਪੰਕਤੀ 22_12_1)
ਗੁਰ ਚੇਲਾ ਗੁਰ ਸਿਖੁ ਸਚਿ ਸਮਾਣਿਆ। (ਪੰਨਾ-ਪਾਉੜੀ–ਪੰਕਤੀ 22_12_2)
ਸੋ ਸਤਿਗੁਰ ਸੋ ਸਿਖੁ ਸਬਦੁ ਵਖਾਣਿਆ। (ਪੰਨਾ-ਪਾਉੜੀ–ਪੰਕਤੀ 22_12_3)
ਅਚਰਜ ਭੂਰ ਭਵਿਖ ਸਚੁ ਸੁਹਾਣਿਆ। (ਪੰਨਾ-ਪਾਉੜੀ–ਪੰਕਤੀ 22_12_4)
ਲੇਖੁ ਅਲੇਖੁ ਅਲਿਖੁ ਮਾਣੁ ਨਿਮਾਣਿਆ। (ਪੰਨਾ-ਪਾਉੜੀ–ਪੰਕਤੀ 22_12_5)
ਸਮਸਰਿ ਅੰਮ੍ਰਿਤੁ ਵਿਖੁ ਨ ਆਵਣ ਜਾਣਿਆ। (ਪੰਨਾ-ਪਾਉੜੀ–ਪੰਕਤੀ 22_12_6)
ਨੀਸਾਣਾ ਹੋਇ ਲਿਖੁ ਹਦ ਨੀਸਾਣਿਆ। (ਪੰਨਾ-ਪਾਉੜੀ–ਪੰਕਤੀ 22_12_7)
ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ। (ਪੰਨਾ-ਪਾਉੜੀ–ਪੰਕਤੀ 22_12_8)
ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ। (ਪੰਨਾ-ਪਾਉੜੀ–ਪੰਕਤੀ 22_13_1)
ਮਹਰਮੁ ਹਕੁ ਹਜੂਰਿ ਅਲਖੁ ਲਖਾਵਣਾ। (ਪੰਨਾ-ਪਾਉੜੀ–ਪੰਕਤੀ 22_13_2)
ਘਟ ਅਵਘਟ ਭਰਪੂਰਿ ਰਿਦੈ ਸਮਾਵਣਾ। (ਪੰਨਾ-ਪਾਉੜੀ–ਪੰਕਤੀ 22_13_3)
ਬੀਅਹੁ ਹੋਇ ਅੰਗੂਰੁ ਸੁਫਲਿ ਸਮਾਵਣਾ। (ਪੰਨਾ-ਪਾਉੜੀ–ਪੰਕਤੀ 22_13_4)
ਬਾਵਨ ਹੋਇ ਠਰੂਰ ਮਹਿ ਮਹਿਕਾਵਣਾ। (ਪੰਨਾ-ਪਾਉੜੀ–ਪੰਕਤੀ 22_13_5)
ਚੰਦਨ ਚੰਦ ਕਪੂਰ ਮੇਲਿ ਮਿਲਾਵਣਾ। (ਪੰਨਾ-ਪਾਉੜੀ–ਪੰਕਤੀ 22_13_6)
ਸਸੀਅਰ ਅੰਦਰਿ ਸੂਰ ਤਪਤਿ ਬੁਝਾਵਣਾ। (ਪੰਨਾ-ਪਾਉੜੀ–ਪੰਕਤੀ 22_13_7)
ਚਰਣ ਕਵਲ ਦੀ ਧੂਰਿ ਮਸਤਕਿ ਲਾਵਣਾ। (ਪੰਨਾ-ਪਾਉੜੀ–ਪੰਕਤੀ 22_13_8)
ਕਾਰਣ ਲਖ ਅੰਕੂਰ ਕਰਣੁ ਕਰਾਵਣਾ। (ਪੰਨਾ-ਪਾਉੜੀ–ਪੰਕਤੀ 22_13_9)
ਵਜਨਿ ਅਨਹਦ ਤੂਰ ਜੋਤਿ ਜਗਾਵਣਾ। (ਪੰਨਾ-ਪਾਉੜੀ–ਪੰਕਤੀ 22_13_10)
ਇਕੁ ਕਵਾਉ ਅਤੋਲੁ ਕੁਦਰਤਿ ਜਾਣੀਐ। (ਪੰਨਾ-ਪਾਉੜੀ–ਪੰਕਤੀ 22_14_1)
ਓਅੰਕਾਰੁ ਅਬੋਲੁ ਚੋਜ ਵਿਡਾਣੀਐ। (ਪੰਨਾ-ਪਾਉੜੀ–ਪੰਕਤੀ 22_14_2)
ਲਖ ਦਰੀਆਵ ਅਲੋਲੁ ਪਾਣੀ ਆਣੀਐ। (ਪੰਨਾ-ਪਾਉੜੀ–ਪੰਕਤੀ 22_14_3)
ਹੀਰੇ ਲਾਲ ਅਮੋਲੁ ਗੁਰਸਿਖ ਜਾਣੀਐ। (ਪੰਨਾ-ਪਾਉੜੀ–ਪੰਕਤੀ 22_14_4)
ਗੁਰਮਤਿ ਅਚਲ ਅਡੋਲ ਪਤਿ ਪਰਵਾਣੀਐ। (ਪੰਨਾ-ਪਾਉੜੀ–ਪੰਕਤੀ 22_14_5)
ਗੁਰਮੁਖਿ ਪੰਥੁ ਨਿਰੋਲੁ ਸਚੁ ਸੁਹਾਣੀਐ। (ਪੰਨਾ-ਪਾਉੜੀ–ਪੰਕਤੀ 22_14_6)
ਸਾਇਰ ਲਖ ਢੰਢੋਲ ਸਬਦੁ ਨੀਸਾਣੀਐ। (ਪੰਨਾ-ਪਾਉੜੀ–ਪੰਕਤੀ 22_14_7)
ਚਰਣ ਕਵਲ ਰਜ ਘੋਲਿ ਅੰਮ੍ਰਿਤ ਵਾਣੀਐ। (ਪੰਨਾ-ਪਾਉੜੀ–ਪੰਕਤੀ 22_14_8)
ਗੁਰਮੁਖਿ ਪੀਤਾ ਰਜਿ ਅਕਥ ਕਹਾਣੀਐ। (ਪੰਨਾ-ਪਾਉੜੀ–ਪੰਕਤੀ 22_14_9)
ਕਾਦਰੁ ਨੋ ਕੁਰਬਾਣੁ ਕੀਮ ਨ ਜਾਣੀਐ। (ਪੰਨਾ-ਪਾਉੜੀ–ਪੰਕਤੀ 22_15_1)
ਕੇਵਡੁ ਵਡਾ ਹਾਣੁ ਆਖਿ ਵਖਾਣੀਐ। (ਪੰਨਾ-ਪਾਉੜੀ–ਪੰਕਤੀ 22_15_2)
ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ। (ਪੰਨਾ-ਪਾਉੜੀ–ਪੰਕਤੀ 22_15_3)
ਲਖ ਜਿਮੀ ਅਸਮਾਣੁ ਤਿਲੁ ਨ ਤੁਲਾਣੀਐ। (ਪੰਨਾ-ਪਾਉੜੀ–ਪੰਕਤੀ 22_15_4)
ਕੁਦਰਤਿ ਲਖ ਜਹਾਨੁ ਹੋਇ ਹੈਰਾਣੀਐ। (ਪੰਨਾ-ਪਾਉੜੀ–ਪੰਕਤੀ 22_15_5)
ਸੁਲਤਾਨਾ ਸੁਲਤਾਨ ਹੁਕਮੁ ਨੀਸਾਣੀਐ। (ਪੰਨਾ-ਪਾਉੜੀ–ਪੰਕਤੀ 22_15_6)
ਲਖ ਸਾਇਰ ਨੈਸਾਣ ਬੂੰਦ ਸਮਾਣੀਐ। (ਪੰਨਾ-ਪਾਉੜੀ–ਪੰਕਤੀ 22_15_7)
ਕੂੜ ਅਖਾਣ ਵਖਾਣ ਅਕਥ ਕਹਾਣੀਐ। (ਪੰਨਾ-ਪਾਉੜੀ–ਪੰਕਤੀ 22_15_8)
ਚਲਣੁ ਹੁਕਮੁ ਰਜਾਇ ਗੁਰਮੁਖਿ ਜਾਣਿਆ। (ਪੰਨਾ-ਪਾਉੜੀ–ਪੰਕਤੀ 22_16_1)
ਗੁਰਮੁਖਿ ਪੰਥਿ ਚਲਾਇ ਚਲਣੁ ਭਾਣਿਆ। (ਪੰਨਾ-ਪਾਉੜੀ–ਪੰਕਤੀ 22_16_2)
ਸਿਦਕੁ ਸਬੂਰੀ ਪਾਇ ਕਰਿ ਸੁਕਰਾਣਿਆ। (ਪੰਨਾ-ਪਾਉੜੀ–ਪੰਕਤੀ 22_16_3)
ਗੁਰਮੁਖਿ ਅਲਖੁ ਲਖਾਇ ਚੋਜ ਵਿਡਾਣਿਆ। (ਪੰਨਾ-ਪਾਉੜੀ–ਪੰਕਤੀ 22_16_4)
ਵਰਤਣ ਬਾਲ ਸੁਭਾਇ ਆਦਿ ਵਖਾਣਿਆ। (ਪੰਨਾ-ਪਾਉੜੀ–ਪੰਕਤੀ 22_16_5)
ਸਾਧਸੰਗਤਿ ਲਿਵ ਲਾਇ ਸਚੁ ਸੁਹਾਣਿਆ। (ਪੰਨਾ-ਪਾਉੜੀ–ਪੰਕਤੀ 22_16_6)
ਜੀਵਨ ਮੁਕਤਿ ਕਰਾਇ ਸਬਦੁ ਸਿਞਾਣਿਆ। (ਪੰਨਾ-ਪਾਉੜੀ–ਪੰਕਤੀ 22_16_7)
ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ। (ਪੰਨਾ-ਪਾਉੜੀ–ਪੰਕਤੀ 22_16_8)
ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ। (ਪੰਨਾ-ਪਾਉੜੀ–ਪੰਕਤੀ 22_17_1)
ਗਹਿਰ ਗੰਭੀਰ ਅਥਾਹ ਹਾਥਿ ਨ ਆਣੀਐ। (ਪੰਨਾ-ਪਾਉੜੀ–ਪੰਕਤੀ 22_17_2)
ਬੂੰਦ ਲਖ ਪਰਵਾਹ ਹੁਲੜ ਵਾਣੀਐ। (ਪੰਨਾ-ਪਾਉੜੀ–ਪੰਕਤੀ 22_17_3)
ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ। (ਪੰਨਾ-ਪਾਉੜੀ–ਪੰਕਤੀ 22_17_4)
ਪਾਰਾਵਾਰੁ ਨ ਰਾਹੁ ਬਿਅੰਤੁ ਸੁਹਾਣੀਐ। (ਪੰਨਾ-ਪਾਉੜੀ–ਪੰਕਤੀ 22_17_5)
ਲਉਬਾਲੀ ਦਰਗਾਹ ਨ ਆਵਣ ਜਾਣੀਐ। (ਪੰਨਾ-ਪਾਉੜੀ–ਪੰਕਤੀ 22_17_6)
ਵਡਾ ਵੇਪਰਵਾਹੁ ਤਾਣੁ ਨਿਤਾਣੀਐ। (ਪੰਨਾ-ਪਾਉੜੀ–ਪੰਕਤੀ 22_17_7)
ਸਤਿਗੁਰ ਸਚੇ ਵਾਹੁ ਹੋਇ ਹੈਰਾਣੀਐ। (ਪੰਨਾ-ਪਾਉੜੀ–ਪੰਕਤੀ 22_17_8)
ਸਾਧਸੰਗਤਿ ਸਚ ਖੰਡੁ ਗੁਰਮੁਖਿ ਜਾਈਐ। (ਪੰਨਾ-ਪਾਉੜੀ–ਪੰਕਤੀ 22_18_1)
ਸਚੁ ਨਾਉ ਬਲਵੰਡੁ ਗੁਰਮੁਖਿ ਧਿਆਈਐ। (ਪੰਨਾ-ਪਾਉੜੀ–ਪੰਕਤੀ 22_18_2)
ਪਰਮ ਜੋਤਿ ਪਰਚੰਡੁ ਜੁਗਤਿ ਜਗਾਈਐ। (ਪੰਨਾ-ਪਾਉੜੀ–ਪੰਕਤੀ 22_18_3)
ਸੋਧਿ ਡਿਠਾ ਬ੍ਰਹਮੰਡੁ ਲਵੈ ਨ ਲਾਈਐ। (ਪੰਨਾ-ਪਾਉੜੀ–ਪੰਕਤੀ 22_18_4)
ਤਿਸੁ ਨਾਹੀ ਜਮ ਡੰਡੁ ਸਰਣਿ ਸਮਾਈਐ। (ਪੰਨਾ-ਪਾਉੜੀ–ਪੰਕਤੀ 22_18_5)
ਘੋਰ ਪਾਪ ਕਰਿ ਖੰਡੁ ਨਰਕਿ ਨ ਪਾਈਐ। (ਪੰਨਾ-ਪਾਉੜੀ–ਪੰਕਤੀ 22_18_6)
ਚਾਵਲ ਅੰਦਰਿ ਵੰਡੁ ਉਬਰਿ ਜਾਈਐ। (ਪੰਨਾ-ਪਾਉੜੀ–ਪੰਕਤੀ 22_18_7)
ਸਚਹੁ ਸਚੁ ਅਖੰਡੁ ਕੂੜੁ ਛੁਡਾਈਐ। (ਪੰਨਾ-ਪਾਉੜੀ–ਪੰਕਤੀ 22_18_8)
ਗੁਰਸਿਖਾ ਸਾਬਾਸ ਜਨਮੁ ਸਵਾਰਿਆ। (ਪੰਨਾ-ਪਾਉੜੀ–ਪੰਕਤੀ 22_19_1)
ਗੁਰਸਿਖਾਂ ਰਹਰਾਸਿ ਗੁਰੂ ਪਿਆਰਿਆ। (ਪੰਨਾ-ਪਾਉੜੀ–ਪੰਕਤੀ 22_19_2)
ਮਾਇਆ ਵਿਚਿ ਉਦਾਸੁ ਗਰਬੁ ਨਿਵਾਰਿਆ। (ਪੰਨਾ-ਪਾਉੜੀ–ਪੰਕਤੀ 22_19_4)
ਗੁਰਮੁਖਿ ਦਾਸਨਿ ਦਾਸ ਸੇਵ ਸੁਚਾਰਿਆ। (ਪੰਨਾ-ਪਾਉੜੀ–ਪੰਕਤੀ 22_19_5)
ਵਰਤਨਿ ਆਸ ਨਿਰਾਸ ਸਬਦੁ ਵੀਚਾਰਿਆ। (ਪੰਨਾ-ਪਾਉੜੀ–ਪੰਕਤੀ 22_19_6)
ਗੁਰਮੁਖਿ ਸਹਜਿ ਨਿਵਾਸੁ ਮਨ ਹਠ ਮਾਰਿਆ। (ਪੰਨਾ-ਪਾਉੜੀ–ਪੰਕਤੀ 22_19_7)
ਗੁਰਮੁਖਿ ਮਨਿ ਪਰਗਾਸੁ ਪਤਿਤ ਉਧਾਰਿਆ। (ਪੰਨਾ-ਪਾਉੜੀ–ਪੰਕਤੀ 22_19_8)
ਗੁਰਸਿਖਾ ਜੈਕਾਰ ਸਤਿਗੁਰ ਪਾਇਆ। (ਪੰਨਾ-ਪਾਉੜੀ–ਪੰਕਤੀ 22_20_1)
ਪਰਵਾਰੈ ਸਾਧਾਰੁ ਸਬਦੁ ਕਮਾਇਆ। (ਪੰਨਾ-ਪਾਉੜੀ–ਪੰਕਤੀ 22_20_2)
ਗੁਰਮੁਖਿ ਸਚੁ ਆਚਾਰੁ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 22_20_3)
ਗੁਰਮੁਖਿ ਮੋਖ ਦੁਆਰੁ ਆਪ ਗਵਾਇਆ। (ਪੰਨਾ-ਪਾਉੜੀ–ਪੰਕਤੀ 22_20_4)
ਗੁਰਮੁਖਿ ਪਰਉਪਕਾਰ ਮਨੁ ਸਮਝਾਇਆ। (ਪੰਨਾ-ਪਾਉੜੀ–ਪੰਕਤੀ 22_20_5)
ਗੁਰਮੁਖਿ ਸਚੁ ਆਧਾਰੁ ਸਚਿ ਸਮਾਇਆ। (ਪੰਨਾ-ਪਾਉੜੀ–ਪੰਕਤੀ 22_20_6)
ਗੁਰਮੁਖਿ ਲੋਕਾਰੁ ਲੇਪੁ ਨ ਲਾਇਆ। (ਪੰਨਾ-ਪਾਉੜੀ–ਪੰਕਤੀ 22_20_7)
ਗੁਰਮੁਖਿ ਏਕੰਕਾਰੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 22_20_8)
ਗੁਰਮੁਖਿ ਸਸੀਅਰ ਜੋਤਿ ਅੰਮ੍ਰਿਤ ਵਰਸਣਾ। (ਪੰਨਾ-ਪਾਉੜੀ–ਪੰਕਤੀ 22_21_1)
ਅਸਟ ਧਾਤੁ ਇਕ ਧਾਤੁ ਪਾਰਸੁ ਪਰਸਣਾ। (ਪੰਨਾ-ਪਾਉੜੀ–ਪੰਕਤੀ 22_21_2)
ਚੰਦਨ ਵਾਸੁ ਨਿਵਾਸੁ ਬਿਰਖ ਸੁਦਰਸਣਾ। (ਪੰਨਾ-ਪਾਉੜੀ–ਪੰਕਤੀ 22_21_3)
ਗੰਗ ਤਰੰਗ ਮਿਲਾਪੁ ਨਦੀਆਂ ਸਰਸਣਾ। (ਪੰਨਾ-ਪਾਉੜੀ–ਪੰਕਤੀ 22_21_4)
ਮਾਨ ਸਰੋਵਰ ਹੰਸ ਨ ਤ੍ਰਿਸਨਾ ਤਰਸਣਾ। (ਪੰਨਾ-ਪਾਉੜੀ–ਪੰਕਤੀ 22_21_5)
ਪਰਮ ਹੰਸ ਗੁਰਸਿਖ ਦਰਸ ਅਦਰਸਣਾ। (ਪੰਨਾ-ਪਾਉੜੀ–ਪੰਕਤੀ 22_21_6)
ਚਰਣ ਸਰਣ ਗੁਰਦੇਵ ਪਰਸ ਅਪਰਸਣਾ। (ਪੰਨਾ-ਪਾਉੜੀ–ਪੰਕਤੀ 22_21_7)
ਸਾਧਸੰਗਤਿ ਸਚ ਖੰਡੁ ਅਮਰ ਨ ਮਰਸਣਾ। (ਪੰਨਾ-ਪਾਉੜੀ–ਪੰਕਤੀ 22_21_8)
ਸਤਿ ਰੂਪ ਗੁਰੁ ਦਰਸਨੋ ਪੂਰਨ ਬ੍ਰਹਮੁ ਅਚਰਜੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 23_1_1)
ਸਤਿ ਨਾਮੁ ਕਰਤਾ ਪੁਰਖੁ ਪਾਰਬ੍ਰਹਮੁ ਪਰਮੇਸਰੁ ਧਿਆਇਆ। (ਪੰਨਾ-ਪਾਉੜੀ–ਪੰਕਤੀ 23_1_2)
ਸਤਿਗੁਰ ਸਬਦ ਗਿਆਨੁ ਸਚੁ ਅਨਹਦ ਧੁਨਿ ਵਿਸਮਾਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 23_1_3)
ਗੁਰਮੁਖਿ ਪੰਥੁ ਚਲਾਇਓਨੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ। (ਪੰਨਾ-ਪਾਉੜੀ–ਪੰਕਤੀ 23_1_4)
ਗੁਰ ਸਿਖੁ ਦੇ ਗੁਰਸਿਖ ਕਰਿ ਸਾਧਸੰਗਤਿ ਸਚੁ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 23_1_5)
ਸਚੁ ਰਾਸ ਰਹਰਾਸਿ ਦੇ ਸਤਿਗੁਰ ਗੁਰਸਿਖ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 23_1_6)
ਚਰਣ ਕਵਲ ਪਰਤਾਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 23_1_7)
ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉਂ ਧਰਾਇਆ। (ਪੰਨਾ-ਪਾਉੜੀ–ਪੰਕਤੀ 23_2_1)
ਤੀਰਥ ਹੋਨ ਸਕਾਰਥੇ ਸਾਧ ਜਨਾਂ ਦਾ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 23_2_2)
ਸਾਧ ਹੋਏ ਮਨ ਸਾਧਿ ਕੈ ਚਰਣ ਕਵਲ ਗੁਰ ਚਿਤਿ ਵਸਾਇਆ। (ਪੰਨਾ-ਪਾਉੜੀ–ਪੰਕਤੀ 23_2_3)
ਉਪਮਾ ਸਾਧ ਅਗਾਧਿ ਬੋਧ ਕੋਟ ਮਧੇ ਕੋ ਸਾਧੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 23_2_4)
ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ। (ਪੰਨਾ-ਪਾਉੜੀ–ਪੰਕਤੀ 23_2_5)
ਪੈਰੀ ਪੈ ਪੈਰ ਧੋਵਣੇ ਚਰਣੋਦਕੁ ਲੈ ਪੈਰੁ ਪੁਜਾਇਆ। (ਪੰਨਾ-ਪਾਉੜੀ–ਪੰਕਤੀ 23_2_6)
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 23_2_7)
ਪੰਜਿ ਤਤ ਉਤਪਤਿ ਕਰਿ ਗੁਰਮੁਖਿ ਧਰਤੀ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 23_3_1)
ਚਰਣ ਕਵਲ ਸਰਣਾਗਤੀ ਸਭ ਨਿਧਾਨ ਸਭੇ ਫਲ ਪਾਇਆ। (ਪੰਨਾ-ਪਾਉੜੀ–ਪੰਕਤੀ 23_3_2)
ਲੋਕ ਵੇਦ ਗੁਰ ਗਿਆਨ ਵਿਚਿ ਸਾਧੂ ਧੂੜਿ ਜਗਤ ਤਰਾਇਆ। (ਪੰਨਾ-ਪਾਉੜੀ–ਪੰਕਤੀ 23_3_3)
ਪਤਿਤ ਪੁਨੀਤ ਕਰਾਇ ਕੈ ਪਾਵਨ ਪੁਰਖ ਪਵਿਤ੍ਰ ਕਰਾਇਆ। (ਪੰਨਾ-ਪਾਉੜੀ–ਪੰਕਤੀ 23_3_4)
ਚਰਣੋਦਕ ਮਹਿਮਾ ਅਮਿਤ ਸੇਖ ਸਹਸ ਮੁਖਿ ਅੰਤੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 23_3_5)
ਧੂੜੀ ਲੇਖੁ ਮਿਟਾਇਆ ਚਰਣੋਦਕ ਮਨੁ ਵਸਿਗਤਿ ਆਇਆ। (ਪੰਨਾ-ਪਾਉੜੀ–ਪੰਕਤੀ 23_3_6)
ਪੈਰੀ ਪੈ ਜਗੁ ਚਰਨੀ ਲਾਇਆ। (ਪੰਨਾ-ਪਾਉੜੀ–ਪੰਕਤੀ 23_3_7)
ਚਰਣੋਦਕ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ। (ਪੰਨਾ-ਪਾਉੜੀ–ਪੰਕਤੀ 23_4_1)
ਨਉ ਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿ ਸਮਾਈ। (ਪੰਨਾ-ਪਾਉੜੀ–ਪੰਕਤੀ 23_4_2)
ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ। (ਪੰਨਾ-ਪਾਉੜੀ–ਪੰਕਤੀ 23_4_3)
ਦੇਵੀ ਦੇਵ ਸਰੇਵਦੇ ਜੈ ਜੈ ਕਾਰ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 23_4_4)
ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 23_4_5)
ਸਾਧੂ ਧੂੜਿ ਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ। (ਪੰਨਾ-ਪਾਉੜੀ–ਪੰਕਤੀ 23_4_6)
ਚਰਨ ਕਵਲ ਦਲ ਕੀਮ ਨ ਪਾਈ। (ਪੰਨਾ-ਪਾਉੜੀ–ਪੰਕਤੀ 23_4_7)
ਚਰਣ ਸਰਣਿ ਜਿਸੁ ਲਖਮੀ ਲਖ ਕਲਾ ਹੋਇ ਲਖੀ ਨ ਜਾਇ। (ਪੰਨਾ-ਪਾਉੜੀ–ਪੰਕਤੀ 23_5_1)
ਰਿਧਿ ਸਿਧਿ ਨਿਧਿ ਸਭ ਗੋਲੀਆਂ ਸਾਧਿਕ ਸਿਧ ਰਹੇ ਲਪਟਾਈ। (ਪੰਨਾ-ਪਾਉੜੀ–ਪੰਕਤੀ 23_5_2)
ਚਾਰਿ ਵਰਨ ਛਿਅ ਦਰਸਨਾਂ ਜਤੀ ਸਤੀ ਨਉ ਨਾਥ ਨਿਵਾਈ। (ਪੰਨਾ-ਪਾਉੜੀ–ਪੰਕਤੀ 23_5_3)
ਤਿੰਨ ਲੋਅ ਚੌਦਹ ਭਵਨ ਜਲਿ ਥਲਿ ਮਹੀਅਲ ਛਲੁ ਕਰਿ ਛਾਈ। (ਪੰਨਾ-ਪਾਉੜੀ–ਪੰਕਤੀ 23_5_4)
ਕਵਲਾ ਸਣੁ ਕਵਲਾਪਤੀ ਸਾਧਸੰਗਤਿ ਸਰਣਾਗਤਿ ਆਈ। (ਪੰਨਾ-ਪਾਉੜੀ–ਪੰਕਤੀ 23_5_5)
ਪੈਰੀ ਪੈ ਪਾ ਖਾਕ ਹੋਇ ਆਪੁ ਗਵਾਇ ਨ ਆਪੁ ਗਣਾਈ। (ਪੰਨਾ-ਪਾਉੜੀ–ਪੰਕਤੀ 23_5_6)
ਗੁਰਮੁਖਿ ਸੁਖ ਫਲੁ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 23_5_7)
ਬਾਵਨ ਰੂਪੀ ਹੋਇ ਕੈ ਬਲਿ ਛਲਿ ਅਛਲਿ ਆਪੁ ਛਲਾਇਆ। (ਪੰਨਾ-ਪਾਉੜੀ–ਪੰਕਤੀ 23_6_1)
ਕਰੌਂ ਅਢਾਈ ਧਰਤਿ ਮੰਗਿ ਪਿਛੋਂ ਦੇ ਵਡ ਪਿੰਡੁ ਵਧਾਇਆ। (ਪੰਨਾ-ਪਾਉੜੀ–ਪੰਕਤੀ 23_6_2)
ਦੁਇ ਕਰੁਵਾ ਕਰਿ ਤਿੰਨਿ ਲੋਅ ਬਲਿ ਰਾਜੇ ਫਿਰਿ ਮਗਰੁ ਮਿਣਾਇਆ। (ਪੰਨਾ-ਪਾਉੜੀ–ਪੰਕਤੀ 23_6_3)
ਸੁਰਗਹੁ ਚੰਗਾ ਜਾਣਿ ਕੈ ਰਾਜੁ ਪਤਾਲ ਲੋਕ ਦਾ ਪਾਇਆ। (ਪੰਨਾ-ਪਾਉੜੀ–ਪੰਕਤੀ 23_6_4)
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਭਗਤਿ ਵਛਲ ਦਰਵਾਨ ਸਦਾਇਆ। (ਪੰਨਾ-ਪਾਉੜੀ–ਪੰਕਤੀ 23_6_5)
ਬਾਵਨ ਲਖ ਸੁ ਪਾਵਨਾ ਸਾਧਸੰਗਤਿ ਰਜ ਇਛ ਇਛਾਇਆ। (ਪੰਨਾ-ਪਾਉੜੀ–ਪੰਕਤੀ 23_6_6)
ਸਾਧ ਸੰਗਤਿ ਗੁਰ ਚਰਨ ਧਿਆਇਆ। (ਪੰਨਾ-ਪਾਉੜੀ–ਪੰਕਤੀ 23_6_7)
ਸਹਸ ਬਾਹੁ ਜਮਦਗਨਿ ਘਰਿ ਹੋਇ ਪਰਾਹਣੁਚਾਰੀ ਆਇਆ। (ਪੰਨਾ-ਪਾਉੜੀ–ਪੰਕਤੀ 23_7_1)
ਕਾਮਧੇਣੁ ਲੋਭਾਇ ਕੈ ਜਮਦਗਨੈ ਦਾ ਸਿਰੁ ਵਢਵਾਇਆ। (ਪੰਨਾ-ਪਾਉੜੀ–ਪੰਕਤੀ 23_7_2)
ਪਿਟਦੀ ਸੁਣਿ ਕੈ ਰੇਣੁਕਾ ਪਰਸਰਾਮ ਧਾਈ ਕਰਿ ਧਾਇਆ। (ਪੰਨਾ-ਪਾਉੜੀ–ਪੰਕਤੀ 23_7_3)
ਇਕੀਹ ਵਾਰ ਕਰੋਧ ਕਰਿ ਖਤ੍ਰੀ ਮਾਰਿ ਨਿ-ਖਤ੍ਰ ਗਵਾਇਆ। (ਪੰਨਾ-ਪਾਉੜੀ–ਪੰਕਤੀ 23_7_4)
ਚਰਣ ਸਰਣਿ ਫੜਿ ਉਬਰੈ ਦੂਜੈ ਕਿਸੈ ਨ ਖੜਗੁ ਉਚਾਇਆ। (ਪੰਨਾ-ਪਾਉੜੀ–ਪੰਕਤੀ 23_7_5)
ਹਉਮੈ ਮਾਰਿ ਨ ਸਕੀਆ ਚਿਰੰਜੀਵ ਹੁਇ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 23_7_6)
ਚਰਣ ਕਵਲ ਮਕਰੰਦੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 23_7_7)
ਰੰਗ ਮਹਲ ਰੰਗ ਰੰਗ ਵਿਚਿ ਦਸਰਥੁ ਕਉਸਲਿਆ ਰਲੀਆਲੇ। (ਪੰਨਾ-ਪਾਉੜੀ–ਪੰਕਤੀ 23_8_1)
ਘਰਿ ਅਸਾੜੈ ਪੁਤੁ ਹੋਇ ਨਾਉ ਕਿ ਧਰੀਐ ਬਾਲਕ ਬਾਲੇ। (ਪੰਨਾ-ਪਾਉੜੀ–ਪੰਕਤੀ 23_8_3)
ਰਾਮ ਚੰਦੁ ਨਾਉ ਲੈਂਦਿਆਂ ਤਿੰਨਿ ਹਤਿਆ ਤੇ ਹੋਇ ਨਿਰਾਲੇ। (ਪੰਨਾ-ਪਾਉੜੀ–ਪੰਕਤੀ 23_8_4)
ਰਾਮ ਰਾਜ ਪਰਵਾਣ ਜਗਿ ਸਤ ਸੰਤੋਖ ਧਰਮ ਰਖਵਾਲੇ। (ਪੰਨਾ-ਪਾਉੜੀ–ਪੰਕਤੀ 23_8_5)
ਮਾਇਆ ਵਿਚਿ ਉਦਾਸ ਹੋਇ ਸੁਣੈ ਪੁਰਾਣੁ ਬਸਿਸਟੁ ਬਹਾਲੇ। (ਪੰਨਾ-ਪਾਉੜੀ–ਪੰਕਤੀ 23_8_6)
ਰਾਮਾਇਣੁ ਵਰਤਾਇਆ ਸਿਲਾ ਤਰੀ ਪਗ ਛੁਹਿ ਤਤਕਾਲੇ। (ਪੰਨਾ-ਪਾਉੜੀ–ਪੰਕਤੀ 23_8_7)
ਸਾਧਸੰਗਤਿ ਪਗ ਧੂੜਿ ਨਿਹਾਲੇ। (ਪੰਨਾ-ਪਾਉੜੀ–ਪੰਕਤੀ 23_8_8)
ਕਿਸਨ ਲੈਆ ਅਵਤਾਰੁ ਜਗਿ ਮਹਮਾ ਦਸਮ ਸਕੰਧੁ ਵਖਾਣੈ। (ਪੰਨਾ-ਪਾਉੜੀ–ਪੰਕਤੀ 23_9_1)
ਲੀਲਾ ਚਲਤ ਅਚਰਜ ਕਰਿ ਜੋਗੁ ਭੋਗੁ ਰਸ ਰਲੀਆ ਮਾਣੈ। (ਪੰਨਾ-ਪਾਉੜੀ–ਪੰਕਤੀ 23_9_2)
ਮਹਾ ਭਾਰਥੁ ਕਰਵਾਇਓਨੁ ਕੈਰੋ ਪਾਡੋ ਕਰਿ ਹੈਰਾਣੈ। (ਪੰਨਾ-ਪਾਉੜੀ–ਪੰਕਤੀ 23_9_3)
ਇੰਦ੍ਰਾਦਿਕ ਬ੍ਰਹਮਾਦਿਕਾ ਮਹਿਮਾ ਮਿਤਿ ਮਿਰਜਾਦ ਨ ਜਾਣੈ। (ਪੰਨਾ-ਪਾਉੜੀ–ਪੰਕਤੀ 23_9_4)
ਮਿਲੀਆ ਟਹਲਾ ਵੰਡਿ ਕੈ ਜਗਿ ਰਾਜਸੂ ਰਾਜੇ ਰਾਣੈ। (ਪੰਨਾ-ਪਾਉੜੀ–ਪੰਕਤੀ 23_9_5)
ਮੰਗ ਲਈ ਹਰਿ ਟਹਲ ਏਹ ਪੈਰ ਧੋਇ ਚਰਣੋਦਕੁ ਮਾਣੈ। (ਪੰਨਾ-ਪਾਉੜੀ–ਪੰਕਤੀ 23_9_6)
ਸਾਧਸੰਗਤਿ ਗੁਰ ਸਬਦੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 23_9_7)
ਮਛ ਰੂਪ ਅਵਤਾਰੁ ਧਰਿ ਪੁਰਖਾਰਥੁ ਕਰਿ ਵੇਦ ਉਧਾਰੇ। (ਪੰਨਾ-ਪਾਉੜੀ–ਪੰਕਤੀ 23_10_1)
ਕਛੁ ਰੂਪ ਹੁਇ ਅਵਤਰੇ ਸਾਗਰੁ ਮਥਿ ਜਗਿ ਰਤਨ ਪਸਾਰੇ। (ਪੰਨਾ-ਪਾਉੜੀ–ਪੰਕਤੀ 23_10_2)
ਤੀਜਾ ਕਰਿ ਬੈਰਾਹ ਰੂਪੁ ਧਰਤਿ ਉਧਾਰੀ ਦੈਤ ਸੰਘਾਰੇ। (ਪੰਨਾ-ਪਾਉੜੀ–ਪੰਕਤੀ 23_10_3)
ਚਉਥਾ ਕਰਿ ਨਰਸਿੰਘ ਰੂਪੁ ਅਸੁਰੁ ਮਾਰਿ ਪ੍ਰਹਿਲਾਦਿ ਉਬਾਰੇ। (ਪੰਨਾ-ਪਾਉੜੀ–ਪੰਕਤੀ 23_10_4)
ਇਕਸੈ ਹੀ ਬ੍ਰਹਮੰਡ ਵਿਚਿ ਦਸ ਅਵਤਾਰ ਲਏ ਅਹੰਕਾਰੇ। (ਪੰਨਾ-ਪਾਉੜੀ–ਪੰਕਤੀ 23_10_5)
ਕਰਿ ਬ੍ਰਹਮੰਡ ਕਰੋੜਿ ਜਿਨਿ ਲੂੰਅ ਲੂੰਅ ਅੰਦਰਿ ਸੰਜਾਰੇ। (ਪੰਨਾ-ਪਾਉੜੀ–ਪੰਕਤੀ 23_10_6)
ਲਖ ਕਰੋੜਿ ਇਵੇਹਿਆ ਓਅੰਕਾਰ ਅਕਾਰ ਸਵਾਰੇ। (ਪੰਨਾ-ਪਾਉੜੀ–ਪੰਕਤੀ 23_10_7)
ਚਰਣ ਕਮਲ ਗੁਰ ਅਗਮ ਅਪਾਰੇ। (ਪੰਨਾ-ਪਾਉੜੀ–ਪੰਕਤੀ 23_10_8)
ਸਾਸਤ੍ਰ ਵੇਦ ਪੁਰਾਣ ਸਭ ਸੁਣਿ ਸੁਣਿ ਆਖਣੁ ਆਖ ਸੁਣਾਵਹਿ। (ਪੰਨਾ-ਪਾਉੜੀ–ਪੰਕਤੀ 23_11_1)
ਰਾਗ ਨਾਦ ਸੰਗਤਿ ਲਖ ਅਨਹਦ ਧੁਨਿ ਸੁਣਿ ਸੁਣਿ ਗੁਣ ਗਾਵਹਿ। (ਪੰਨਾ-ਪਾਉੜੀ–ਪੰਕਤੀ 23_11_2)
ਸੇਖ ਨਾਗ ਲਖ ਲੋਮਸਾ ਅਬਿਗਤਿ ਗਤਿ ਅੰਦਰਿ ਲਿਵ ਲਾਵਹਿ। (ਪੰਨਾ-ਪਾਉੜੀ–ਪੰਕਤੀ 23_11_3)
ਬ੍ਰਹਮੇ ਬਿਸਨੁ ਮਹੇਸ ਲਖ ਗਿਆਨੁ ਧਿਆਨੁ ਤਿਲੁ ਅੰਤੁ ਨ ਪਾਵਹਿ। (ਪੰਨਾ-ਪਾਉੜੀ–ਪੰਕਤੀ 23_11_4)
ਦੇਵੀ ਦੇਵ ਸਰੇਵਦੇ ਅਲਖ ਅਭੇਵ ਨ ਸੇਵ ਪੁਜਾਵਹਿ। (ਪੰਨਾ-ਪਾਉੜੀ–ਪੰਕਤੀ 23_11_5)
ਗੋਰਖ ਨਾਥ ਮਛੰਦ੍ਰ ਲਖ ਸਾਧਿਕ ਸਿਧਿ ਨੇਤ ਕਰਿ ਧਿਆਵਹਿ। (ਪੰਨਾ-ਪਾਉੜੀ–ਪੰਕਤੀ 23_11_6)
ਚਰਨ ਕਮਲ ਗੁਰੁ ਅਗਮ ਅਲਾਵਹਿ। (ਪੰਨਾ-ਪਾਉੜੀ–ਪੰਕਤੀ 23_11_7)
ਮਥੈ ਤਿਵੜੀ ਬਾਮਣੈ ਸਉਹੇ ਆਏ ਮਸਲਤਿ ਫੇਰੀ। (ਪੰਨਾ-ਪਾਉੜੀ–ਪੰਕਤੀ 23_12_1)
ਸਿਰੁ ਉਚਾ ਅਹੰਕਾਰ ਕਰਿ ਵਲ ਦੇ ਪਗ ਵਲਾਏ ਡੇਰੀ। (ਪੰਨਾ-ਪਾਉੜੀ–ਪੰਕਤੀ 23_12_2)
ਅਖੀਂ ਮੂਲਿ ਨ ਪੂਜੀਅਨਿ ਕਰਿ ਕਰਿ ਵੇਖਨਿ ਮੇਰੀ ਤੇਰੀ। (ਪੰਨਾ-ਪਾਉੜੀ–ਪੰਕਤੀ 23_12_3)
ਨਕੁ ਨ ਕੋਈ ਪੂਜਦਾ ਖਾਇ ਮਰੋੜੀ ਮਣੀ ਘਨੇਰੀ। (ਪੰਨਾ-ਪਾਉੜੀ–ਪੰਕਤੀ 23_12_4)
ਉਚੇ ਕੰਨ ਨ ਪੂਜੀਅਨਿ ਉਸਤਤਿ ਨਿੰਦਾ ਭਲੀ ਭਲੇਰੀ। (ਪੰਨਾ-ਪਾਉੜੀ–ਪੰਕਤੀ 23_12_5)
ਬੋਲਹੁ ਜੀਭ ਨ ਪੂਜੀਐ ਰਸ ਕਸ ਬਹੁ ਚਖੀ ਦੰਦਿ ਘੇਰੀ। (ਪੰਨਾ-ਪਾਉੜੀ–ਪੰਕਤੀ 23_12_6)
ਨੀਵੇਂ ਚਰਣ ਪੂਜ ਹਥ ਕੇਰੀ। (ਪੰਨਾ-ਪਾਉੜੀ–ਪੰਕਤੀ 23_12_7)
ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ। (ਪੰਨਾ-ਪਾਉੜੀ–ਪੰਕਤੀ 23_13_1)
ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ। (ਪੰਨਾ-ਪਾਉੜੀ–ਪੰਕਤੀ 23_13_2)
ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ। (ਪੰਨਾ-ਪਾਉੜੀ–ਪੰਕਤੀ 23_13_3)
ਮਾਸੁ ਪਵਿਤ੍ਰੁ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ। (ਪੰਨਾ-ਪਾਉੜੀ–ਪੰਕਤੀ 23_13_4)
ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 23_13_5)
ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ। (ਪੰਨਾ-ਪਾਉੜੀ–ਪੰਕਤੀ 23_13_6)
ਸਾਧਸੰਗਤਿ ਸਤਿਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 23_13_7)
ਸਭ ਸਰੀਰ ਸਕਾਰਥੇ ਅਤਿ ਅਪਵਿਤ੍ਰੁ ਸੁ ਮਾਣਸ ਦੇਹੀ। (ਪੰਨਾ-ਪਾਉੜੀ–ਪੰਕਤੀ 23_14_1)
ਬਹੁ ਬਿੰਜਨ ਮਿਸਟਾਨ ਪਾਨ ਹੁਇ ਮਲ ਮੂਤ੍ਰ ਕੁਸੂਤ੍ਰ ਇਵੇਹੀ। (ਪੰਨਾ-ਪਾਉੜੀ–ਪੰਕਤੀ 23_14_2)
ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ। (ਪੰਨਾ-ਪਾਉੜੀ–ਪੰਕਤੀ 23_14_3)
ਚੋਆ ਚੰਦਨੁ ਅਰਗਜਾ ਹੁਇ ਦੁਰਗੰਧ ਸੁਗੰਧ ਹੁਰੇਹੀ। (ਪੰਨਾ-ਪਾਉੜੀ–ਪੰਕਤੀ 23_14_4)
ਰਾਜੇ ਰਾਜ ਕਮਾਂਵਦੇ ਪਾਤਿਸਾਹ ਖਹਿ ਮੁਏ ਸਭੇ ਹੀ। (ਪੰਨਾ-ਪਾਉੜੀ–ਪੰਕਤੀ 23_14_5)
ਸਾਧਸੰਗਤਿ ਗੁਰੁ ਸਰਣਿ ਵਿਣੁ ਨਿਹਫਲੁ ਮਾਣਸ ਦੇਹ ਇਵੇਹੀ। (ਪੰਨਾ-ਪਾਉੜੀ–ਪੰਕਤੀ 23_14_6)
ਚਰਨ ਸਰਣਿ ਮਸਕੀਨੀ ਜੇਹੀ। (ਪੰਨਾ-ਪਾਉੜੀ–ਪੰਕਤੀ 23_14_7)
ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ। (ਪੰਨਾ-ਪਾਉੜੀ–ਪੰਕਤੀ 23_15_1)
ਧ੍ਰੂ ਪ੍ਰਹਿਲਾਦੁ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ। (ਪੰਨਾ-ਪਾਉੜੀ–ਪੰਕਤੀ 23_15_2)
ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ। (ਪੰਨਾ-ਪਾਉੜੀ–ਪੰਕਤੀ 23_15_3)
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ। (ਪੰਨਾ-ਪਾਉੜੀ–ਪੰਕਤੀ 23_15_4)
ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ। (ਪੰਨਾ-ਪਾਉੜੀ–ਪੰਕਤੀ 23_15_5)
ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ। (ਪੰਨਾ-ਪਾਉੜੀ–ਪੰਕਤੀ 23_15_6)
ਹਉਮੈ ਮਾਰੀ ਪ੍ਰਗਟੀ ਆਏ। (ਪੰਨਾ-ਪਾਉੜੀ–ਪੰਕਤੀ 23_15_7)
ਲੋਕ ਵੇਦ ਸੁਣਿ ਆਖਦਾ ਸੁਣਿ ਸੁਣਿ ਗਿਆਨੀ ਗਿਆਨੁ ਵਖਾਣੈ। (ਪੰਨਾ-ਪਾਉੜੀ–ਪੰਕਤੀ 23_16_1)
ਸੁਰਗ ਲੋਕ ਸਣੁ ਮਾਤ ਲੋਕ ਸੁਣਿ ਸੁਣਿ ਸਾਤ ਪਤਾਲੁ ਨ ਜਾਣੈ। (ਪੰਨਾ-ਪਾਉੜੀ–ਪੰਕਤੀ 23_16_2)
ਭੂਤ ਭਵਿਖ ਨ ਵਰਤਮਾਨ ਆਦਿ ਮਧਿ ਅੰਤ ਹੋਏ ਹੈਰਾਣੈ। (ਪੰਨਾ-ਪਾਉੜੀ–ਪੰਕਤੀ 23_16_3)
ਉਤਮ ਮਧਮ ਨੀਚ ਹੋਇ ਸਮਝਿ ਨ ਸਕਣਿ ਚੋਜ ਵਿਡਾਣੈ। (ਪੰਨਾ-ਪਾਉੜੀ–ਪੰਕਤੀ 23_16_4)
ਰਜ ਗੁਣ ਤਮ ਗੁਣ ਆਖੀਐ ਸਤਿ ਗੁਣ ਸੁਣ ਆਖਾਣ ਵਖਾਣੈ। (ਪੰਨਾ-ਪਾਉੜੀ–ਪੰਕਤੀ 23_16_5)
ਮਨ ਬਚ ਕਰਮ ਸਿ ਭਰਮਦੇ ਸਾਧਸੰਗਤਿ ਸਤਿਗੁਰ ਨ ਸਿਞਾਣੈ। (ਪੰਨਾ-ਪਾਉੜੀ–ਪੰਕਤੀ 23_16_6)
ਫਕੜੁ ਹਿੰਦੂ ਮੁਸਲਮਾਣੈ। (ਪੰਨਾ-ਪਾਉੜੀ–ਪੰਕਤੀ 23_16_7)
ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੇ ਫੜਿ ਦੇਸੁ ਪੀੜਾਏ। (ਪੰਨਾ-ਪਾਉੜੀ–ਪੰਕਤੀ 23_17_1)
ਤ੍ਰaੇਤੈ ਨਗਰੀ ਵਗਲੀਐ ਦੁਆਪੁਰਿ ਵੰਸੁ ਨਰਕਿ ਸਹਮਾਏ। (ਪੰਨਾ-ਪਾਉੜੀ–ਪੰਕਤੀ 23_17_2)
ਜੋ ਫੇੜੈ ਸੋ ਫੜੀਦਾ ਕਲਿਜੁਗਿ ਸਚਾ ਨਿਆਉ ਕਰਾਏ। (ਪੰਨਾ-ਪਾਉੜੀ–ਪੰਕਤੀ 23_17_3)
ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਨ ਪਾਏ। (ਪੰਨਾ-ਪਾਉੜੀ–ਪੰਕਤੀ 23_17_5)
ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ। (ਪੰਨਾ-ਪਾਉੜੀ–ਪੰਕਤੀ 23_17_6)
ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮ ਕਮਾਏ। (ਪੰਨਾ-ਪਾਉੜੀ–ਪੰਕਤੀ 23_17_7)
ਗੁਰਮੁਖਿ ਸੁਖ ਫਲੁ ਆਪੁ ਗਵਾਏ। (ਪੰਨਾ-ਪਾਉੜੀ–ਪੰਕਤੀ 23_17_8)
ਸਤਜੁਗ ਦਾ ਅਨਿਆਉ ਵੇਖਿ ਧਉਲ ਧਰਮੁ ਹੋਆ ਉਡੀਣਾ। (ਪੰਨਾ-ਪਾਉੜੀ–ਪੰਕਤੀ 23_18_1)
ਸੁਰਪਤਿ ਨਰਪਤਿ ਚਕ੍ਰਵੈ ਰਖਿ ਨ ਹੰਘਨਿ ਬਲ ਮਤਿ ਹੀਣਾ। (ਪੰਨਾ-ਪਾਉੜੀ–ਪੰਕਤੀ 23_18_2)
ਤ੍ਰੇਤੇ ਖਿਸਿਆ ਪੈਰੁ ਇਕੁ ਹੋਮ ਜਗ ਜਗੁ ਥਾਪਿ ਪਤੀਣਾ। (ਪੰਨਾ-ਪਾਉੜੀ–ਪੰਕਤੀ 23_18_3)
ਦੁਆਪੁਰਿ ਦੁਇ ਪਗ ਧਰਮ ਦੇ ਪੂਜਾ ਚਾਰ ਪਖੰਡੁ ਅਲੀਣਾ। (ਪੰਨਾ-ਪਾਉੜੀ–ਪੰਕਤੀ 23_18_4)
ਕਲਿਜੁਗ ਰਹਿਆ ਪੈਰ ਇਕੁ ਹੋਇ ਨਿਮਾਣਾ ਧਰਮ ਅਧੀਣਾ। (ਪੰਨਾ-ਪਾਉੜੀ–ਪੰਕਤੀ 23_18_5)
ਮਾਣੁ ਨਿਮਾਣੈ ਸਤਿਗੁਰੂ ਸਾਧਸੰਗਤਿ ਪਰਗਟ ਪਰਬੀਣਾ। (ਪੰਨਾ-ਪਾਉੜੀ–ਪੰਕਤੀ 23_18_6)
ਗੁਰਮੁਖ ਧਰਮ ਸਪੂਰਣੁ ਰੀਣਾ। (ਪੰਨਾ-ਪਾਉੜੀ–ਪੰਕਤੀ 23_18_7)
ਚਾਰਿ ਵਰਨਿ ਇਕ ਵਰਨਿ ਕਰਿ ਵਰਨ ਅਵਰਨ ਸਾਧਸੰਗੁ ਜਾਪੈ। (ਪੰਨਾ-ਪਾਉੜੀ–ਪੰਕਤੀ 23_19_1)
ਛਿਅ ਰੁਤੀ ਛਿਅ ਦਰਸਨਾ ਗੁਰਮੁਖਿ ਦਰਸਨੁ ਸੂਰਜੁ ਥਾਪੈ। (ਪੰਨਾ-ਪਾਉੜੀ–ਪੰਕਤੀ 23_19_2)
ਬਾਰਹ ਪੰਥ ਮਿਟਾਇ ਕੈ ਗੁਰਮੁਖਿ ਪੰਥ ਵਡਾ ਪਰਤਾਪੈ। (ਪੰਨਾ-ਪਾਉੜੀ–ਪੰਕਤੀ 23_19_3)
ਵੇਦ ਕਤੇਬਹੁ ਬਾਹਰਾ ਅਨਹਦ ਸਬਦੁ ਅਗੰਮ ਅਲਾਪੈ। (ਪੰਨਾ-ਪਾਉੜੀ–ਪੰਕਤੀ 23_19_4)
ਪੈਰੀ ਪੈ ਪਾ ਖਾਕ ਹੋਇ ਗੁਰਸਿਖਾ ਰਹਰਾਸਿ ਪਛਾਪੈ। (ਪੰਨਾ-ਪਾਉੜੀ–ਪੰਕਤੀ 23_19_5)
ਮਾਇਆ ਵਿਚ ਉਦਾਸੁ ਕਰਿ ਆਪੁ ਗਵਾਏ ਜਪੈ ਅਜਾਪੈ। (ਪੰਨਾ-ਪਾਉੜੀ–ਪੰਕਤੀ 23_19_6)
ਲੰਘ ਨਿਕਥੈ ਵਰੈ ਸਰਾਪੈ। (ਪੰਨਾ-ਪਾਉੜੀ–ਪੰਕਤੀ 23_19_7)
ਮਿਲਦੇ ਮੁਸਲਮਾਨ ਦੁਇ ਮਿਲਿ ਮਿਲਿ ਕਰਨਿ ਸਲਾਮਾਲੇਕੀ। (ਪੰਨਾ-ਪਾਉੜੀ–ਪੰਕਤੀ 23_20_1)
ਜੋਗੀ ਕਰਨਿ ਅਦੇਸ ਮਿਲਿ ਆਦਿ ਪੁਰਖੁ ਆਦੇਸੁ ਵਿਸੇਖੀ। (ਪੰਨਾ-ਪਾਉੜੀ–ਪੰਕਤੀ 23_20_2)
ਸੰਨਿਆਸੀ ਕਰਿ ਓਨਮੋ ਓਨਮ ਨਾਰਾਇਣ ਬਹੁ ਭੇਖੀ। (ਪੰਨਾ-ਪਾਉੜੀ–ਪੰਕਤੀ 23_20_3)
ਬਾਮ੍ਹਣ ਨੋ ਕਰਿ ਨਮਸਕਾਰ ਕਰਿ ਆਸੀਰ ਵਚਨ ਮੁਹੁ ਦੇਖੀ। (ਪੰਨਾ-ਪਾਉੜੀ–ਪੰਕਤੀ 23_20_4)
ਪੈਰੀ ਪਵਣਾ ਸਤਿਗੁਰੂ ਗੁਰ ਸਿਖਾ ਰਹਰਾਸਿ ਸਰੇਖੀ। (ਪੰਨਾ-ਪਾਉੜੀ–ਪੰਕਤੀ 23_20_5)
ਰਾਜਾ ਰੰਕ ਬਰਾਬਰੀ ਬਾਲਕ ਬਿਰਧਿ ਨ ਭੇਦੁ ਨਿਮੇਖੀ। (ਪੰਨਾ-ਪਾਉੜੀ–ਪੰਕਤੀ 23_20_6)
ਚੰਦਨ ਭਗਤਾ ਰੂਪ ਨ ਰੇਖੀ। (ਪੰਨਾ-ਪਾਉੜੀ–ਪੰਕਤੀ 23_20_7)
ਨੀਚਹੁ ਨੀਚੁ ਸਦਾਵਣਾ ਗੁਰ ਉਪਦੇਸੁ ਕਮਾਵੈ ਕੋਈ। (ਪੰਨਾ-ਪਾਉੜੀ–ਪੰਕਤੀ 23_21_1)
ਤ੍ਰੈ ਵੀਹਾਂ ਦੇ ਦੰਮ ਲੈ ਇਕੁ ਰੁਪਈਆ ਹੋਛਾ ਹੋਈ। (ਪੰਨਾ-ਪਾਉੜੀ–ਪੰਕਤੀ 23_21_2)
ਦਸੀ ਰੁਪਯੀਂ ਲਈਦਾ ਇਕੁ ਸੁਨਈਆ ਹਉਲਾ ਸੋਈ। (ਪੰਨਾ-ਪਾਉੜੀ–ਪੰਕਤੀ 23_21_3)
ਸਹਸ ਸੁਨਈਏ ਮੁਲੁ ਕਰਿ ਲੱਯੈ ਹੀਰਾ ਹਾਰ ਪਰੋਈ। (ਪੰਨਾ-ਪਾਉੜੀ–ਪੰਕਤੀ 23_21_4)
ਪੈਰੀ ਪੈ ਪਾ ਖਾਕ ਹੋਇ ਮਨ ਬਚ ਕਰਮ ਭਰਮ ਭਉ ਖੋਈ। (ਪੰਨਾ-ਪਾਉੜੀ–ਪੰਕਤੀ 23_21_5)
ਹੋਇ ਪੰਚਾਇਣੁ ਪੰਜਿ ਮਾਰ ਬਾਹਰਿ ਜਾਦਾ ਰਖਿ ਸਗੋਈ। (ਪੰਨਾ-ਪਾਉੜੀ–ਪੰਕਤੀ 23_21_6)
ਬੋਲ ਅਬੋਲੁ ਸਾਧ ਜਨ ਓਈ। (ਪੰਨਾ-ਪਾਉੜੀ–ਪੰਕਤੀ 23_21_7)
ਨਾਰਾਇਣ ਨਿਜ ਰੂਪਿ ਧਰਿ ਨਾਥਾ ਨਾਥ ਸਨਾਥ ਕਰਾਇਆ। (ਪੰਨਾ-ਪਾਉੜੀ–ਪੰਕਤੀ 24_1_1)
ਨਰਪਤਿ ਨਰਹ ਨਰਿੰਦੁ ਹੈ ਨਿਰੰਕਾਰਿ ਆਕਾਰੁ ਬਣਾਇਆ। (ਪੰਨਾ-ਪਾਉੜੀ–ਪੰਕਤੀ 24_1_2)
ਕਰਤਾ ਪੁਰਖੁ ਵਖਾਣੀਐ ਕਾਰਣੁ ਕਰਣੁ ਬਿਰਦੁ ਬਿਰਦਾਇਆ। (ਪੰਨਾ-ਪਾਉੜੀ–ਪੰਕਤੀ 24_1_3)
ਦੇਵੀ ਦੇਵ ਦੇਵਾਧਿ ਦੇਵ ਅਲਖ ਅਭੇਵ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 24_1_4)
ਸਤਿ ਰੂਪੁ ਸਤਿ ਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ। (ਪੰਨਾ-ਪਾਉੜੀ–ਪੰਕਤੀ 24_1_5)
ਧਰਮਸਾਲ ਕਰਤਾਰ ਪੁਰ ਸਾਧਸੰਗਤਿ ਸਚ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 24_1_6)
ਵਾਹਿਗੁਰੂ ਗੁਰ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 24_1_7)
ਨਿਹਚਲ ਨੀਉ ਧਰਾਈਓਨੁ ਸਾਧਸੰਗਤਿ ਸਚਖੰਡ ਸਮੇਉ। (ਪੰਨਾ-ਪਾਉੜੀ–ਪੰਕਤੀ 24_2_1)
ਗੁਰਮੁਖਿ ਪੰਥ ਚਲਾਇਓਨੁ ਸੁਖ ਸਾਗਰੁ ਬੇਅੰਤ ਅਮੇਉ। (ਪੰਨਾ-ਪਾਉੜੀ–ਪੰਕਤੀ 24_2_2)
ਸਚਿ ਸਬਦਿ ਆਰਾਧੀਐ ਅਗਮ ਅਗੋਚਰੁ ਅਲਖ ਅਭੇਉ। (ਪੰਨਾ-ਪਾਉੜੀ–ਪੰਕਤੀ 24_2_3)
ਚਹੁ ਵਰਨਾਂ ਉਪਦੇਸਦਾ ਛਿਅ ਦਰਸਨ ਸਭਿ ਸੇਵਕ ਸੇਉ। (ਪੰਨਾ-ਪਾਉੜੀ–ਪੰਕਤੀ 24_2_4)
ਮਿਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉ। (ਪੰਨਾ-ਪਾਉੜੀ–ਪੰਕਤੀ 24_2_5)
ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ। (ਪੰਨਾ-ਪਾਉੜੀ–ਪੰਕਤੀ 24_2_6)
ਜਗਤੁ ਗੁਰੂ ਗੁਰੁ ਨਾਨਕ ਦੇਉ। (ਪੰਨਾ-ਪਾਉੜੀ–ਪੰਕਤੀ 24_2_7)
ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ। (ਪੰਨਾ-ਪਾਉੜੀ–ਪੰਕਤੀ 24_3_1)
ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ। (ਪੰਨਾ-ਪਾਉੜੀ–ਪੰਕਤੀ 24_3_2)
ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ। (ਪੰਨਾ-ਪਾਉੜੀ–ਪੰਕਤੀ 24_3_3)
ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ। (ਪੰਨਾ-ਪਾਉੜੀ–ਪੰਕਤੀ 24_3_4)
ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ। (ਪੰਨਾ-ਪਾਉੜੀ–ਪੰਕਤੀ 24_3_5)
ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ। (ਪੰਨਾ-ਪਾਉੜੀ–ਪੰਕਤੀ 24_3_6)
ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ। (ਪੰਨਾ-ਪਾਉੜੀ–ਪੰਕਤੀ 24_3_7)
ਜਾਹਰ ਪੀਰ ਜਗਤੁ ਗੁਰੁ ਬਾਬਾ। (ਪੰਨਾ-ਪਾਉੜੀ–ਪੰਕਤੀ 24_3_8)
ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ। (ਪੰਨਾ-ਪਾਉੜੀ–ਪੰਕਤੀ 24_4_1)
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ। (ਪੰਨਾ-ਪਾਉੜੀ–ਪੰਕਤੀ 24_4_2)
ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ। (ਪੰਨਾ-ਪਾਉੜੀ–ਪੰਕਤੀ 24_4_3)
ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ। (ਪੰਨਾ-ਪਾਉੜੀ–ਪੰਕਤੀ 24_4_4)
ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ। (ਪੰਨਾ-ਪਾਉੜੀ–ਪੰਕਤੀ 24_4_5)
ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ। (ਪੰਨਾ-ਪਾਉੜੀ–ਪੰਕਤੀ 24_4_6)
ਜਾਹਰ ਪੀਰੁ ਜਗਤੁ ਗੁਰ ਬਾਬਾ। (ਪੰਨਾ-ਪਾਉੜੀ–ਪੰਕਤੀ 24_4_7)
ਅੰਗਹੁ ਅੰਗੁ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ। (ਪੰਨਾ-ਪਾਉੜੀ–ਪੰਕਤੀ 24_5_1)
ਗਹਿਰ ਗੰਭੀਰੁ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ। (ਪੰਨਾ-ਪਾਉੜੀ–ਪੰਕਤੀ 24_5_2)
ਦੁਖ ਸੁਖ ਦਾਤਾ ਦੇਣਿਹਾਰੁ ਦੁਖ ਸੁਖ ਸਮਸਰਿ ਲੇਪੁ ਨ ਲਾਇਆ। (ਪੰਨਾ-ਪਾਉੜੀ–ਪੰਕਤੀ 24_5_3)
ਗੁਰ ਚੇਲਾ ਚੇਲਾ ਗੁਰੂ ਗੁਰੁ ਚੇਲੇ ਪਰਚਾ ਪਰਚਾਇਆ। (ਪੰਨਾ-ਪਾਉੜੀ–ਪੰਕਤੀ 24_5_4)
ਬਿਰਖਹੁ ਫਲੁ ਫਲ ਤੇ ਬਿਰਖੁ ਪਿਉ ਪੁਤਹੁ ਪੁਤੁ ਪਿਉ ਪਤੀਆਇਆ। (ਪੰਨਾ-ਪਾਉੜੀ–ਪੰਕਤੀ 24_5_5)
ਪਾਰਬ੍ਰਹਮ ਪੂਰਨੁ ਬ੍ਰਹਮੁ ਸਬਦੁ ਸੁਰਤਿ ਲਿਵ ਅਲਖ ਲਖਾਇਆ। (ਪੰਨਾ-ਪਾਉੜੀ–ਪੰਕਤੀ 24_5_6)
ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ। (ਪੰਨਾ-ਪਾਉੜੀ–ਪੰਕਤੀ 24_6_1)
ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ। (ਪੰਨਾ-ਪਾਉੜੀ–ਪੰਕਤੀ 24_6_2)
ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ। (ਪੰਨਾ-ਪਾਉੜੀ–ਪੰਕਤੀ 24_6_3)
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ। (ਪੰਨਾ-ਪਾਉੜੀ–ਪੰਕਤੀ 24_6_4)
ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ। (ਪੰਨਾ-ਪਾਉੜੀ–ਪੰਕਤੀ 24_6_5)
ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ। (ਪੰਨਾ-ਪਾਉੜੀ–ਪੰਕਤੀ 24_6_6)
ਬਾਬਾਣੈ ਘਰਿ ਚਾਨਣੁ ਲਹਣਾ। (ਪੰਨਾ-ਪਾਉੜੀ–ਪੰਕਤੀ 24_6_7)
ਸਬਦੈ ਸਬਦੁ ਮਿਲਾਇਆ ਗੁਰਮੁਖਿ ਅਘੜੁ ਘੜਾਏ ਗਹਣਾ। (ਪੰਨਾ-ਪਾਉੜੀ–ਪੰਕਤੀ 24_7_1)
ਭਾਇ ਭਗਤਿ ਭੈ ਚਲਣਾ ਆਪੁ ਗਣਾਇ ਨ ਖਲਹਲੁ ਖਹਣਾ। (ਪੰਨਾ-ਪਾਉੜੀ–ਪੰਕਤੀ 24_7_2)
ਦੀਨ ਦੁਨੀ ਦੀ ਸਾਹਿਬੀ ਗੁਰਮੁਖਿ ਗੋਸ ਨਸੀਨੀ ਬਹਣਾ। (ਪੰਨਾ-ਪਾਉੜੀ–ਪੰਕਤੀ 24_7_3)
ਕਾਰਣ ਕਰਣ ਸਮਰਥ ਹੈ ਹੋਇ ਅਛਲੁ ਛਲ ਅੰਦਰਿ ਛਹਣਾ। (ਪੰਨਾ-ਪਾਉੜੀ–ਪੰਕਤੀ 24_7_4)
ਸਤੁ ਸੰਤੋਖੁ ਦਇਆ ਧਰਮ ਅਰਥ ਵੀਚਾਰਿ ਸਹਜਿ ਘਰਿ ਘਹਣਾ। (ਪੰਨਾ-ਪਾਉੜੀ–ਪੰਕਤੀ 24_7_5)
ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ। (ਪੰਨਾ-ਪਾਉੜੀ–ਪੰਕਤੀ 24_7_6)
ਪੁਤੁ ਸਪੁਤੁ ਬਬਾਣੇ ਲਹਣਾ। (ਪੰਨਾ-ਪਾਉੜੀ–ਪੰਕਤੀ 24_7_7)
ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ। (ਪੰਨਾ-ਪਾਉੜੀ–ਪੰਕਤੀ 24_8_1)
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ। (ਪੰਨਾ-ਪਾਉੜੀ–ਪੰਕਤੀ 24_8_2)
ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ। (ਪੰਨਾ-ਪਾਉੜੀ–ਪੰਕਤੀ 24_8_3)
ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ। (ਪੰਨਾ-ਪਾਉੜੀ–ਪੰਕਤੀ 24_8_4)
ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ। (ਪੰਨਾ-ਪਾਉੜੀ–ਪੰਕਤੀ 24_8_5)
ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ। (ਪੰਨਾ-ਪਾਉੜੀ–ਪੰਕਤੀ 24_8_6)
ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ। (ਪੰਨਾ-ਪਾਉੜੀ–ਪੰਕਤੀ 24_8_7)
ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ। (ਪੰਨਾ-ਪਾਉੜੀ–ਪੰਕਤੀ 24_8_8)
ਸਚਾ ਹੁਕਮੁ ਸੁ ਅਟਲੁ ਨ ਟਲਿਆ। (ਪੰਨਾ-ਪਾਉੜੀ–ਪੰਕਤੀ 24_8_9)
ਅਛਲੁ ਅਛੇਦੁ ਅਭੇਦੁ ਹੈ ਭਗਤਿ ਵਛਲ ਹੋਇ ਅਛਲ ਛਲਾਇਆ। (ਪੰਨਾ-ਪਾਉੜੀ–ਪੰਕਤੀ 24_9_1)
ਮਹਿਮਾ ਮਿਤਿ ਮਿਰਜਾਦ ਲੰਘਿ ਪਰਮਿਤਿ ਪਾਰਾਵਾਰੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 24_9_2)
ਰਹਰਾਸੀ ਰਹਰਾਸਿ ਹੈ ਪੈਰੀ ਪੈ ਜਗੁ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 24_9_3)
ਗੁਰਮੁਖਿ ਸੁਖ ਫਲੁ ਅਮਰ ਪਦੁ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ। (ਪੰਨਾ-ਪਾਉੜੀ–ਪੰਕਤੀ 24_9_4)
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਉਪਾਇ ਸਮਾਇਆ। (ਪੰਨਾ-ਪਾਉੜੀ–ਪੰਕਤੀ 24_9_5)
ਵਰਤਮਾਨ ਵੀਹਿ ਵਿਸਵੇ ਹੋਇ ਇਕੀਹ ਸਹਜਿ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 24_9_6)
ਸਚਾ ਅਮਰੁ ਅਮਰਿ ਵਰਤਾਇਆ। (ਪੰਨਾ-ਪਾਉੜੀ–ਪੰਕਤੀ 24_9_7)
ਸਬਦੁ ਸੁਰਤਿ ਪਰਚਾਇ ਕੈ ਚੇਲੇ ਤੇ ਗੁਰੁ ਗੁਰੁ ਤੇ ਚੇਲਾ। (ਪੰਨਾ-ਪਾਉੜੀ–ਪੰਕਤੀ 24_10_1)
ਵਾਣਾ ਤਾਣਾ ਆਖੀਐ ਸੂਤੁ ਇਕੁ ਹੁਇ ਕਪੜੁ ਮੇਲਾ। (ਪੰਨਾ-ਪਾਉੜੀ–ਪੰਕਤੀ 24_10_2)
ਦੁਧਹੁ ਦਹੀ ਵਖਾਣੀਐ ਦਹੀਅਹੁ ਮਖਣੁ ਕਾਜੁ ਸੁਹੇਲਾ। (ਪੰਨਾ-ਪਾਉੜੀ–ਪੰਕਤੀ 24_10_3)
ਮਿਸਰੀ ਖੰਡੁ ਵਖਾਣੀਐ ਜਾਣੁ ਕਮਾਦਹੁ ਰੇਲਾ ਪੇਲਾ। (ਪੰਨਾ-ਪਾਉੜੀ–ਪੰਕਤੀ 24_10_4)
ਖੀਰਿ ਖੰਡੁ ਘਿਉ ਮੇਲਿ ਕਰਿ ਅਤਿ ਵਿਸਮਾਦੁ ਸਾਦ ਰਸ ਕੇਲਾ। (ਪੰਨਾ-ਪਾਉੜੀ–ਪੰਕਤੀ 24_10_5)
ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਸੁਹੇਲਾ। (ਪੰਨਾ-ਪਾਉੜੀ–ਪੰਕਤੀ 24_10_6)
ਪੋਤਾ ਪਰਵਾਣੀਕੁ ਨਵੇਲਾ। (ਪੰਨਾ-ਪਾਉੜੀ–ਪੰਕਤੀ 24_10_7)
ਤਿਲਿ ਮਿਲਿ ਫੁਲ ਅਮੁਲ ਜਿਉ ਗੁਰਸਿਖ ਸੰਧਿ ਸੁਗੰਧ ਫੁਲੇਲਾ। (ਪੰਨਾ-ਪਾਉੜੀ–ਪੰਕਤੀ 24_11_1)
ਖਾਸਾ ਮਲਮਲਿ ਸਿਰੀਸਾਫੁ ਸਾਹ ਕਪਾਹ ਚਲਤ ਬਹੁ ਖੇਲਾ। (ਪੰਨਾ-ਪਾਉੜੀ–ਪੰਕਤੀ 24_11_2)
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ। (ਪੰਨਾ-ਪਾਉੜੀ–ਪੰਕਤੀ 24_11_3)
ਦੁਨੀਆ ਕੂੜੀ ਸਾਹਿਬੀ ਸਚ ਮਣੀ ਸਚ ਗਰਬਿ ਗਹੇਲਾ। (ਪੰਨਾ-ਪਾਉੜੀ–ਪੰਕਤੀ 24_11_4)
ਦੇਵੀ ਦੇਵ ਦੁੜਾਇਅਨੁ ਜਿਉ ਮਿਰਗਾਵਲਿ ਦੇਖਿ ਬਘੇਲਾ। (ਪੰਨਾ-ਪਾਉੜੀ–ਪੰਕਤੀ 24_11_5)
ਹੁਕਮਿ ਰਜਾਈ ਚਲਣਾ ਪਿਛੇ ਲਗੇ ਨਕਿ ਨਕੇਲਾ। (ਪੰਨਾ-ਪਾਉੜੀ–ਪੰਕਤੀ 24_11_6)
ਗੁਰਮੁਖਿ ਸਚਾ ਅਮਰਿ ਸੁਹੇਲਾ। (ਪੰਨਾ-ਪਾਉੜੀ–ਪੰਕਤੀ 24_11_7)
ਸਤਿਗੁਰ ਹੋਆ ਸਤਿਗੁਰਹੁ ਅਚਰਜੁ ਅਮਰ ਅਮਰਿ ਵਰਤਾਇਆ। (ਪੰਨਾ-ਪਾਉੜੀ–ਪੰਕਤੀ 24_12_1)
ਸੋ ਟਿਕਾ ਸੋ ਬੈਹਣਾ ਸੋਈ ਸਚਾ ਹੁਕਮੁ ਚਲਾਇਆ। (ਪੰਨਾ-ਪਾਉੜੀ–ਪੰਕਤੀ 24_12_2)
ਖੋਲਿ ਖਜਾਨਾ ਸਬਦੁ ਦਾ ਸਾਧਸੰਗਤਿ ਸਚੁ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 24_12_3)
ਗੁਰ ਚੇਲਾ ਪਰਵਾਣੁ ਕਰਿ ਚਾਰਿ ਵਰਨ ਲੈ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 24_12_4)
ਗੁਰਮੁਖਿ ਇਕੁ ਧਿਆਈਐ ਦੁਰਮਤਿ ਦੂਜਾ ਭਾਉ ਮਿਟਾਇਆ। (ਪੰਨਾ-ਪਾਉੜੀ–ਪੰਕਤੀ 24_12_5)
ਕੁਲਾ ਧਰਮ ਗੁਰਸਿਖ ਸਭ ਮਾਇਆ ਵਿਚਿ ਉਦਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 24_12_6)
ਪੂਰੇ ਪੂਰਾ ਥਾਟੁ ਬਣਾਇਆ। (ਪੰਨਾ-ਪਾਉੜੀ–ਪੰਕਤੀ 24_12_7)
ਆਦਿ ਪੁਰਖੁ ਆਦੇਸੁ ਕਰਿ ਆਦਿ ਜੁਗਾਦਿ ਸਬਦ ਵਰਤਾਇਆ। (ਪੰਨਾ-ਪਾਉੜੀ–ਪੰਕਤੀ 24_13_1)
ਨਾਮੁ ਦਾਨੁ ਇਸਨਾਨੁ ਦਿੜੁ ਗੁਰੁ ਸਿਖ ਦੇ ਸੈਂਸਾਰੁ ਤਰਾਇਆ। (ਪੰਨਾ-ਪਾਉੜੀ–ਪੰਕਤੀ 24_13_2)
ਕਲੀਕਾਲ ਇਕ ਪੈਰ ਹੁਇ ਚਾਰ ਚਰਨ ਕਰਿ ਧਰਮੁ ਧਰਾਇਆ। (ਪੰਨਾ-ਪਾਉੜੀ–ਪੰਕਤੀ 24_13_3)
ਭਲਾ ਭਲਾ ਭਲਿਆਈਅਹੁ ਪਿਉ ਦਾਦੇ ਦਾ ਰਾਹੁ ਚਲਾਇਆ। (ਪੰਨਾ-ਪਾਉੜੀ–ਪੰਕਤੀ 24_13_4)
ਅਗਮ ਅਗੋਚਰ ਗਹਣਗਤਿ ਸਬਦ ਸੁਰਤਿ ਲਿਵ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 24_13_5)
ਅਪਰੰਪਰ ਆਗਾਧਿ ਬੋਧਿ ਪਰਮਿਤਿ ਪਾਰਾਵਾਰ ਨ ਪਾਇਆ। (ਪੰਨਾ-ਪਾਉੜੀ–ਪੰਕਤੀ 24_13_6)
ਆਪੇ ਆਪਿ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 24_13_7)
ਰਾਗ ਦੋਖ ਨਿਰਦੋਖ ਹੈ ਰਾਜੁ ਜੋਗ ਵਰਤੈ ਵਰਤਾਰਾ। (ਪੰਨਾ-ਪਾਉੜੀ–ਪੰਕਤੀ 24_14_1)
ਮਨਸਾ ਵਾਚਾ ਕਰਮਣਾ ਮਰਮੁ ਨ ਜਾਪੈ ਅਪਰ ਅਪਾਰਾ। (ਪੰਨਾ-ਪਾਉੜੀ–ਪੰਕਤੀ 24_14_2)
ਦਾਤਾ ਭੁਗਤਾ ਦੈਆ ਦਾਨਿ ਦੇਵਸਥਲੁ ਸਤਿਸੰਗੁ ਉਧਾਰਾ। (ਪੰਨਾ-ਪਾਉੜੀ–ਪੰਕਤੀ 24_14_3)
ਸਹਜ ਸਮਾਧਿ ਅਗਾਧਿ ਬੋਧਿ ਸਤਿਗੁਰੁ ਸਚਾ ਸਵਾਰਣਹਾਰਾ। (ਪੰਨਾ-ਪਾਉੜੀ–ਪੰਕਤੀ 24_14_4)
ਗੁਰੁ ਅਮਰਹੁ ਗੁਰੁ ਰਾਮਦਾਸੁ ਜੋਤੀ ਜੋਤਿ ਜਗਾਇ ਜੁਹਾਰਾ। (ਪੰਨਾ-ਪਾਉੜੀ–ਪੰਕਤੀ 24_14_5)
ਸਬਦ ਸੁਰਤਿ ਗੁਰ ਸਿਖੁ ਹੋਇ ਅਨਹਦ ਬਾਣੀ ਨਿਝਰਧਾਰਾ। (ਪੰਨਾ-ਪਾਉੜੀ–ਪੰਕਤੀ 24_14_6)
ਤਖਤੁ ਬਖਤੁ ਪਰਗਟੁ ਪਾਹਾਰਾ। (ਪੰਨਾ-ਪਾਉੜੀ–ਪੰਕਤੀ 24_14_7)
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ। (ਪੰਨਾ-ਪਾਉੜੀ–ਪੰਕਤੀ 24_15_1)
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ। (ਪੰਨਾ-ਪਾਉੜੀ–ਪੰਕਤੀ 24_15_3)
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ। (ਪੰਨਾ-ਪਾਉੜੀ–ਪੰਕਤੀ 24_15_4)
ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ। (ਪੰਨਾ-ਪਾਉੜੀ–ਪੰਕਤੀ 24_15_5)
ਮਿਲਿਆ ਮੂਲਿ ਨ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ। (ਪੰਨਾ-ਪਾਉੜੀ–ਪੰਕਤੀ 24_15_6)
ਮੈਲਾ ਕਦੇ ਨ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ। (ਪੰਨਾ-ਪਾਉੜੀ–ਪੰਕਤੀ 24_15_7)
ਬਾਬਾਣੈ ਕੁਲਿ ਕਵਲੁ ਅਛੋਤਾ। (ਪੰਨਾ-ਪਾਉੜੀ–ਪੰਕਤੀ 24_15_8)
ਗੁਰਮੁਖਿ ਮੇਲਾ ਸਚ ਦਾ ਸਚਿ ਮਿਲੈ ਸਚਿਆਰ ਸੰਜੋਗੀ। (ਪੰਨਾ-ਪਾਉੜੀ–ਪੰਕਤੀ 24_16_1)
ਘਰਬਾਰੀ ਪਰਵਾਰ ਵਿਚਿ ਭੋਗ ਭੁਗਤਿ ਰਾਜੇ ਰਸੁ ਭੋਗੀ। (ਪੰਨਾ-ਪਾਉੜੀ–ਪੰਕਤੀ 24_16_2)
ਆਸਾ ਵਿਚਿ ਨਿਰਾਸ ਹੁਇ ਜੋਗ ਜੋਗਤਿ ਜੋਗੀਸਰੁ ਜੋਗੀ। (ਪੰਨਾ-ਪਾਉੜੀ–ਪੰਕਤੀ 24_16_3)
ਦੇਦਾ ਰਹੈ ਨ ਮੰਗੀਐ ਮਰੈ ਨ ਹੋਇ ਵਿਜੋਗ ਵਿਜੋਗੀ। (ਪੰਨਾ-ਪਾਉੜੀ–ਪੰਕਤੀ 24_16_4)
ਆਧਿ ਬਿਆਧਿ ਉਪਾਧਿ ਹੈ ਵਾਇ ਪਿਤ ਕਫੁ ਰੋਗ ਅਰੋਗੀ। (ਪੰਨਾ-ਪਾਉੜੀ–ਪੰਕਤੀ 24_16_5)
ਦੁਖੁ ਸੁਖ ਸਮਸਰਿ ਗੁਰਮਤੀ ਸੰਪੈ ਹਰਖ ਨ ਅਪਦਾ ਸੋਗੀ। (ਪੰਨਾ-ਪਾਉੜੀ–ਪੰਕਤੀ 24_16_6)
ਦੇਹ ਬਿਦੇਹੀ ਲੋਗ ਅਲੋਗੀ। (ਪੰਨਾ-ਪਾਉੜੀ–ਪੰਕਤੀ 24_16_7)
ਸਭਨਾ ਸਾਹਿਬ ਇਕੁ ਹੈ ਦੂਜੀ ਜਾਇ ਨ ਹੋਇ ਨ ਹੋਗੀ। (ਪੰਨਾ-ਪਾਉੜੀ–ਪੰਕਤੀ 24_17_1)
ਸਹਜ ਸਰੋਵਰਿ ਪਰਮਹੰਸੁ ਗੁਰਮਤਿ ਮੋਤੀ ਮਾਣਕ ਚੋਗੀ। (ਪੰਨਾ-ਪਾਉੜੀ–ਪੰਕਤੀ 24_17_2)
ਖੀਰ ਨੀਰ ਜਿਉ ਕੂੜੁ ਸਚੁ ਤਜਣੁ ਭਜਣੁ ਗੁਰ ਗਿਆਨ ਅਧੋਗੀ। (ਪੰਨਾ-ਪਾਉੜੀ–ਪੰਕਤੀ 24_17_3)
ਇਕ ਮਨਿ ਇਕੁ ਅਰਾਧਨਾ ਪਰਿਹਰਿ ਦੂਜਾ ਭਾਉ ਦਰੋਗੀ। (ਪੰਨਾ-ਪਾਉੜੀ–ਪੰਕਤੀ 24_17_4)
ਸਬਦ ਸੁਰਤਿ ਲਿਵ ਸਾਧਸੰਗਿ ਸਹਜਿ ਸਮਾਧਿ ਅਗਾਧਿ ਘਰੋਗੀ। (ਪੰਨਾ-ਪਾਉੜੀ–ਪੰਕਤੀ 24_17_5)
ਜੰਮਣੁ ਮਰਣਹੁ ਬਾਹਰੇ ਪਰਉਪਕਾਰ ਪਰਮਪਰ ਜੋਗੀ। (ਪੰਨਾ-ਪਾਉੜੀ–ਪੰਕਤੀ 24_17_6)
ਰਾਮਦਾਸ ਗੁਰ ਅਮਰ ਸਮੋਗੀ। (ਪੰਨਾ-ਪਾਉੜੀ–ਪੰਕਤੀ 24_17_7)
ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ। (ਪੰਨਾ-ਪਾਉੜੀ–ਪੰਕਤੀ 24_18_1)
ਰਵਿ ਸਸਿ ਜੋਤਿ ਉਦੋਤ ਲੰਘਿ ਪਰਮ ਜੋਤਿ ਪਰਮੇਸਰੁ ਪਿਆਰਾ। (ਪੰਨਾ-ਪਾਉੜੀ–ਪੰਕਤੀ 24_18_2)
ਜਗ ਮਗ ਜੋਤਿ ਨਿਰੰਤਰੀ ਜਗ ਜੀਵਨ ਜਗ ਜੈ ਜੈ ਕਾਰਾ। (ਪੰਨਾ-ਪਾਉੜੀ–ਪੰਕਤੀ 24_18_3)
ਨਮਸਕਾਰ ਸੰਸਾਰ ਵਿਚਿ ਆਦਿ ਪੁਰਖ ਆਦੇਸੁ ਉਧਾਰਾ। (ਪੰਨਾ-ਪਾਉੜੀ–ਪੰਕਤੀ 24_18_4)
ਚਾਰਿ ਵਰਨ ਛਿਅ ਦਰਸਨਾਂ ਗੁਰਮੁਖਿ ਮਾਰਗਿ ਸਚੁ ਅਚਾਰਾ। (ਪੰਨਾ-ਪਾਉੜੀ–ਪੰਕਤੀ 24_18_5)
ਨਾਮੁ ਦਾਨੁ ਇਸਨਾਨੁ ਦਿੜਿ ਗੁਰਮੁਖਿ ਭਾਇ ਭਗਤਿ ਨਿਸਤਾਰਾ। (ਪੰਨਾ-ਪਾਉੜੀ–ਪੰਕਤੀ 24_18_6)
ਗੁਰੂ ਅਰਜਨੁ ਸਚੁ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 24_18_7)
ਪਿਉ ਦਾਦਾ ਪੜਦਾਦਿਅਹੁ ਕੁਲ ਦੀਪਕੁ ਅਜਰਾਵਰ ਨਤਾ। (ਪੰਨਾ-ਪਾਉੜੀ–ਪੰਕਤੀ 24_19_1)
ਤਖਤੁ ਬਖਤੁ ਲੈ ਮਲਿਆ ਸਬਦ ਸੁਰਤਿ ਵਾਪਾਰਿ ਸਪਤਾ। (ਪੰਨਾ-ਪਾਉੜੀ–ਪੰਕਤੀ 24_19_2)
ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ। (ਪੰਨਾ-ਪਾਉੜੀ–ਪੰਕਤੀ 24_19_3)
ਧੁਨਿ ਅਨਹਦਿ ਨਿਝਰੁ ਝਰੈ ਪੂਰਨ ਪ੍ਰੇਮਿ ਅਤਿਓ ਰਸ ਮਤਾ। (ਪੰਨਾ-ਪਾਉੜੀ–ਪੰਕਤੀ 24_19_4)
ਸਾਧਸੰਗਤਿ ਹੈ ਗੁਰੁ ਸਭਾ ਰਤਨ ਪਦਾਰਥ ਵਣਜ ਸਹਤਾ। (ਪੰਨਾ-ਪਾਉੜੀ–ਪੰਕਤੀ 24_19_5)
ਸਚੁ ਨੀਸਾਣੁ ਦੀਬਾਣੁ ਸਚੁ ਸਚੁ ਤਾਣੁ ਸਚੁ ਮਾਣੁ ਮਹਤਾ। (ਪੰਨਾ-ਪਾਉੜੀ–ਪੰਕਤੀ 24_19_6)
ਅਬਚਲੁ ਰਾਜੁ ਹੋਆ ਸਣਖਤਾ। (ਪੰਨਾ-ਪਾਉੜੀ–ਪੰਕਤੀ 24_19_7)
ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ। (ਪੰਨਾ-ਪਾਉੜੀ–ਪੰਕਤੀ 24_20_1)
ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ। (ਪੰਨਾ-ਪਾਉੜੀ–ਪੰਕਤੀ 24_20_2)
ਗੁਰਮੁਖਿ ਛਤ੍ਰੁ ਨਿਰੰਜਨੀ ਪੂਰਨ ਬ੍ਰਹਮ ਪਰਮਪਦ ਪਤਾ। (ਪੰਨਾ-ਪਾਉੜੀ–ਪੰਕਤੀ 24_20_3)
ਵੇਦ ਕਤੇਬ ਅਗੋਚਰਾ ਗੁਰਮੁਖਿ ਸਬਦੁ ਸਾਧ ਸੰਗੁ ਸਤਾ। (ਪੰਨਾ-ਪਾਉੜੀ–ਪੰਕਤੀ 24_20_4)
ਮਾਇਆ ਵਿਚਿ ਉਦਾਸੁ ਕਰਿ ਗੁਰੁ ਸਿਖ ਜਨਕ ਅਸੰਖ ਭਗਤਾ। (ਪੰਨਾ-ਪਾਉੜੀ–ਪੰਕਤੀ 24_20_5)
ਕੁਦਰਤਿ ਕੀਮ ਨ ਜਾਣੀਐ ਅਕਥ ਕਥਾ ਅਬਿਗਤ ਅਬਿਗਤਾ। (ਪੰਨਾ-ਪਾਉੜੀ–ਪੰਕਤੀ 24_20_6)
ਗੁਰਮੁਖਿ ਸੁਖ ਫਲੁ ਸਹਜ ਜੁਗਤਾ। (ਪੰਨਾ-ਪਾਉੜੀ–ਪੰਕਤੀ 24_20_7)
ਹਰਖਹੁ ਸੋਗਹੁ ਬਾਹਰਾ ਹਰਣ ਭਰਣ ਸਮਰਥੁ ਸਰੰਦਾ। (ਪੰਨਾ-ਪਾਉੜੀ–ਪੰਕਤੀ 24_21_1)
ਰਸ ਕਸ ਰੂਪ ਨ ਰੇਖਿ ਵਿਚਿ ਰਾਗ ਰੰਗ ਨਿਰਲੇਪੁ ਰਹੰਦਾ। (ਪੰਨਾ-ਪਾਉੜੀ–ਪੰਕਤੀ 24_21_2)
ਗੋਸਟਿ ਗਿਆਨ ਅਗੋਚਰਾ ਬੁਧਿ ਬਲ ਬਚਨ ਬਿਬੇਕ ਨ ਛੰਦਾ। (ਪੰਨਾ-ਪਾਉੜੀ–ਪੰਕਤੀ 24_21_3)
ਗੁਰ ਗੋਵਿੰਦੁ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ। (ਪੰਨਾ-ਪਾਉੜੀ–ਪੰਕਤੀ 24_21_4)
ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ। (ਪੰਨਾ-ਪਾਉੜੀ–ਪੰਕਤੀ 24_21_5)
ਗੁਰਮੁਖਿ ਮਾਰਗਿ ਚਲਣਾ ਖੰਡੇ ਧਾਰ ਕਾਰ ਨਿਬਹੰਦਾ। (ਪੰਨਾ-ਪਾਉੜੀ–ਪੰਕਤੀ 24_21_6)
ਗੁਰ ਸਿਖ ਲੈ ਗੁਰ ਸਿਖੁ ਚਲੰਦਾ। (ਪੰਨਾ-ਪਾਉੜੀ–ਪੰਕਤੀ 24_21_7)
ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ। (ਪੰਨਾ-ਪਾਉੜੀ–ਪੰਕਤੀ 24_22_1)
ਕਛਹੁ ਕਛੁ ਧਿਆਨਿ ਧਰਿ ਲਹਰਿ ਨ ਵਿਆਪੈ ਘੁੰਮਣਵਾਣੀ। (ਪੰਨਾ-ਪਾਉੜੀ–ਪੰਕਤੀ 24_22_2)
ਕੁੰਜਹੁ ਕੂੰਜੁ ਵਖਾਣੀਐ ਸਿਮਰਣੁ ਕਰਿ ਉਡੈ ਅਸਮਾਣੀ। (ਪੰਨਾ-ਪਾਉੜੀ–ਪੰਕਤੀ 24_22_3)
ਗੁਰਪਰਚੈ ਗੁਰ ਜਾਣੀਐ ਗਿਆਨਿ ਧਿਆਨਿ ਸਿਮਰਣਿ ਗੁਰਬਾਣੀ। (ਪੰਨਾ-ਪਾਉੜੀ–ਪੰਕਤੀ 24_22_4)
ਗੁਰ ਸਿਖ ਲੈ ਗੁਰਸਿਖ ਹੋਣਿ ਸਾਧਸੰਗਤਿ ਜਗ ਅੰਦਰਿ ਜਾਣੀ। (ਪੰਨਾ-ਪਾਉੜੀ–ਪੰਕਤੀ 24_22_5)
ਪੈਰੀ ਪੈ ਪਾਖਾਕ ਹੋਇ ਗਰਬੁ ਨਿਵਾਰਿ ਗਰੀਬੀ ਆਣੀ। (ਪੰਨਾ-ਪਾਉੜੀ–ਪੰਕਤੀ 24_22_6)
ਪੀ ਚਰਣੋਦਕੁ ਅੰਮ੍ਰਿਤ ਵਾਣੀ। (ਪੰਨਾ-ਪਾਉੜੀ–ਪੰਕਤੀ 24_22_7)
ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ। (ਪੰਨਾ-ਪਾਉੜੀ–ਪੰਕਤੀ 24_23_1)
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ। (ਪੰਨਾ-ਪਾਉੜੀ–ਪੰਕਤੀ 24_23_2)
ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ। (ਪੰਨਾ-ਪਾਉੜੀ–ਪੰਕਤੀ 24_23_3)
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ। (ਪੰਨਾ-ਪਾਉੜੀ–ਪੰਕਤੀ 24_23_4)
ਗੁਰੁ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ। (ਪੰਨਾ-ਪਾਉੜੀ–ਪੰਕਤੀ 24_23_5)
ਗੁਰਮੁਖਿ ਸੁਖਫਲੁ ਪਿਰਮਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ। (ਪੰਨਾ-ਪਾਉੜੀ–ਪੰਕਤੀ 24_23_6)
ਗੁਰ ਅਰਜਨ ਵਿਟਹੁ ਕੁਰਬਾਣੀ। (ਪੰਨਾ-ਪਾਉੜੀ–ਪੰਕਤੀ 24_23_7)
ਪਾਰਬ੍ਰਹਮੁ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ। (ਪੰਨਾ-ਪਾਉੜੀ–ਪੰਕਤੀ 24_24_1)
ਗੁਰੁ ਗੋਬਿੰਦੁ ਗੋਵਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ। (ਪੰਨਾ-ਪਾਉੜੀ–ਪੰਕਤੀ 24_24_2)
ਪੁਤ੍ਰ ਪਿਅਹੁ ਪਿਉ ਪੁਤ ਤੇ ਵਿਸਮਾਦਹੁ ਵਿਸਮਾਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 24_24_3)
ਨਦੀ ਕਿਨਾਰੇ ਆਖੀਅਨਿ ਪੁਛੇ ਪਾਰਵਾਰੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 24_24_5)
ਹੋਰਨਿ ਅਲਖੁ ਨ ਲਖੀਐ ਗੁਰੁ ਚੇਲੇ ਮਿਲਿ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 24_24_6)
ਹਰਿ ਗੋਵਿੰਦੁ ਗੁਰੂ ਗੁਰੁ ਭਾਇਆ। (ਪੰਨਾ-ਪਾਉੜੀ–ਪੰਕਤੀ 24_24_7)
ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ। (ਪੰਨਾ-ਪਾਉੜੀ–ਪੰਕਤੀ 24_25_1)
ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ। (ਪੰਨਾ-ਪਾਉੜੀ–ਪੰਕਤੀ 24_25_2)
ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ। (ਪੰਨਾ-ਪਾਉੜੀ–ਪੰਕਤੀ 24_25_3)
ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦ ਸੁਣਾਇਆ। (ਪੰਨਾ-ਪਾਉੜੀ–ਪੰਕਤੀ 24_25_4)
ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ। (ਪੰਨਾ-ਪਾਉੜੀ–ਪੰਕਤੀ 24_25_5)
ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ। (ਪੰਨਾ-ਪਾਉੜੀ–ਪੰਕਤੀ 24_25_6)
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ। (ਪੰਨਾ-ਪਾਉੜੀ–ਪੰਕਤੀ 24_25_7)
ਪੈਰੀ ਪਾਇ ਸਭ ਜਗਤੁ ਤਰਾਇਆ। (ਪੰਨਾ-ਪਾਉੜੀ–ਪੰਕਤੀ 24_25_8)
ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 25_1_1)
ਏਕੰਕਾਰ ਅਕਾਰੁ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ। (ਪੰਨਾ-ਪਾਉੜੀ–ਪੰਕਤੀ 25_1_2)
ਪਾਰਬ੍ਰਹਮੁ ਪੂਰਨ ਬ੍ਰ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 25_1_3)
ਸਾਧਸੰਗਤਿ ਆਰਾਧਿਆ ਭਗਤਿ ਵਛਲੁ ਹੋਇ ਅਛਲੁ ਛਲਾਇਆ। (ਪੰਨਾ-ਪਾਉੜੀ–ਪੰਕਤੀ 25_1_4)
ਓਅੰਕਾਰ ਅਕਾਰ ਕਰਿ ਇਕੁ ਕਵਾਉ ਪਸਾਉ ਪਸਾਇਆ। (ਪੰਨਾ-ਪਾਉੜੀ–ਪੰਕਤੀ 25_1_5)
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡੁ ਕਰੋੜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 25_1_6)
ਸਾਧ ਜਨਾ ਗੁਰ ਚਰਨ ਧਿਆਇਆ। (ਪੰਨਾ-ਪਾਉੜੀ–ਪੰਕਤੀ 25_1_7)
ਗੁਰਮੁਖਿ ਮਾਰਗਿ ਪੈਰੁ ਧਰਿ ਦਹਿ ਦਿਸਿ ਬਾਰਹਵਾਟ ਨ ਧਾਇਆ। (ਪੰਨਾ-ਪਾਉੜੀ–ਪੰਕਤੀ 25_2_1)
ਗੁਰ ਮੂਰਤਿ ਗੁਰ ਧਿਆਨੁ ਧਰਿ ਘਟਿ ਘਟਿ ਪੂਰਨ ਬ੍ਰਹਮੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 25_2_2)
ਸਬਦ ਸੁਰਤਿ ਉਪਦੇਸੁ ਲਿਵ ਪਾਰਬ੍ਰਹਮੁ ਗੁਰਗਿਆਨੁ ਜਣਾਇਆ। (ਪੰਨਾ-ਪਾਉੜੀ–ਪੰਕਤੀ 25_2_3)
ਸਿਲਾ ਅਲੂਣੀ ਚਟਣੀ ਚਰਣ ਕਵਲ ਚਰਣੋਦਕੁ ਪਿਆਇਆ। (ਪੰਨਾ-ਪਾਉੜੀ–ਪੰਕਤੀ 25_2_4)
ਗੁਰਮਤਿ ਨਿਹਚਲੁ ਚਿਤੁਕਰਿ ਸੁਖ ਸੰਪਟ ਵਿਚਿ ਨਿਜ ਘਰੁ ਛਾਇਆ। (ਪੰਨਾ-ਪਾਉੜੀ–ਪੰਕਤੀ 25_2_5)
ਪਰ ਤਨ ਪਰ ਧਨ ਪਰ ਹਰੇ ਪਾਰਸਿ ਪਰਸਿ ਅਪਰਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 25_2_6)
ਸਾਧ ਅਸਾਧਿ ਸਾਧ ਸੰਗਿ ਆਇਆ। (ਪੰਨਾ-ਪਾਉੜੀ–ਪੰਕਤੀ 25_2_7)
ਜਿਉ ਵੜ ਬੀਉ ਸਜੀਉ ਹੋਇ ਕਰਿ ਵਿਸਥਾਰੁ ਬਿਰਖੁ ਉਪਜਾਇਆ। (ਪੰਨਾ-ਪਾਉੜੀ–ਪੰਕਤੀ 25_3_1)
ਬਿਰਖਹੁ ਹੋਇ ਸਹੰਸ ਫਲ ਫਲ ਫਲ ਵਿਚਿ ਬਹੁ ਬੀਅ ਸਮਾਇਆ। (ਪੰਨਾ-ਪਾਉੜੀ–ਪੰਕਤੀ 25_3_2)
ਦੁਤੀਆ ਚੰਦੁ ਅਗਾਸ ਜਿਉ ਆਦਿ ਪੁਰਖ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 25_3_3)
ਤਾਰੇ ਮੰਡਲੁ ਸੰਤ ਜਨ ਧਰਮਸਾਲ ਸਚ ਖੰਡ ਵਸਾਇਆ। (ਪੰਨਾ-ਪਾਉੜੀ–ਪੰਕਤੀ 25_3_4)
ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 25_3_5)
ਗੁਰਮੁਖਿ ਸੁਖ ਫਲੁ ਧ੍ਰੂ ਜਿਵੈ ਨਿਹਚਲ ਵਾਸੁ ਅਗਾਸੁ ਚੜ੍ਹਾਇਆ। (ਪੰਨਾ-ਪਾਉੜੀ–ਪੰਕਤੀ 25_3_6)
ਸਭ ਤਾਰੇ ਚਉਫੇਰਿ ਫਿਰਾਇਆ। (ਪੰਨਾ-ਪਾਉੜੀ–ਪੰਕਤੀ 25_3_7)
ਨਾਮਾ ਛੀਂਬਾ ਆਖੀਐ ਗੁਰਮੁਖਿ ਭਾਇ ਭਗਤਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 25_4_1)
ਖਤ੍ਰੀ ਬ੍ਰਾਹਮਣ ਦੇਹੁਰੈ ਉਤਮ ਜਾਤਿ ਕਰਨਿ ਵਡਿਆਈ। (ਪੰਨਾ-ਪਾਉੜੀ–ਪੰਕਤੀ 25_4_2)
ਨਾਮਾ ਪਕੜਿ ਉਠਾਲਿਆ ਬਹਿ ਪਛਵਾੜੈ ਹਰਿ ਗੁਣ ਗਾਈ। (ਪੰਨਾ-ਪਾਉੜੀ–ਪੰਕਤੀ 25_4_3)
ਭਗਤ ਵਛਲੁ ਆਖਾਇਦਾ ਫੇਰਿ ਦੇਹੁਰਾ ਪੈਜਿ ਰਖਾਈ। (ਪੰਨਾ-ਪਾਉੜੀ–ਪੰਕਤੀ 25_4_4)
ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 25_4_5)
ਉਤਮੁ ਪਦਵੀ ਨੀਚ ਜਾਤਿ ਚਾਰੇ ਵਰਣ ਪਏ ਪਗਿ ਆਈ। (ਪੰਨਾ-ਪਾਉੜੀ–ਪੰਕਤੀ 25_4_6)
ਜਿਉ ਨੀਵਾਨਿ ਨੀਰੁ ਚਲਿ ਜਾਈ। (ਪੰਨਾ-ਪਾਉੜੀ–ਪੰਕਤੀ 25_4_7)
ਅਸੁਰ ਭਭੀਖਣੁ ਭਗਤੁ ਹੈ ਬਿਦਰੁ ਸੁ ਵਿਖਲੀ ਪਤ ਸਰਣਾਈ। (ਪੰਨਾ-ਪਾਉੜੀ–ਪੰਕਤੀ 25_5_1)
ਧੰਨਾ ਜਟੁ ਵਖਾਣੀਐ ਸਧਨਾ ਜਾਤਿ ਅਜਾਤਿ ਕਸਾਈ। (ਪੰਨਾ-ਪਾਉੜੀ–ਪੰਕਤੀ 25_5_2)
ਭਗਤੁ ਕਬੀਰੁ ਜੁਲਾਹੜਾ ਨਾਮਾ ਛੀਂਬਾ ਹਰਿ ਗੁਣ ਗਾਈ। (ਪੰਨਾ-ਪਾਉੜੀ–ਪੰਕਤੀ 25_5_3)
ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ। (ਪੰਨਾ-ਪਾਉੜੀ–ਪੰਕਤੀ 25_5_4)
ਕੋਇਲ ਪਾਲੈ ਕਾਵਣੀ ਅੰਤਿ ਮਿਲੈ ਅਪਣੇ ਕੁਲ ਜਾਈ। (ਪੰਨਾ-ਪਾਉੜੀ–ਪੰਕਤੀ 25_5_5)
ਕਿਸਨੁ ਜਸੋਧਾ ਪਾਲਿਆ ਵਾਸਦੇਵ ਕੁਲ ਕਵਲ ਸਦਾਈ। (ਪੰਨਾ-ਪਾਉੜੀ–ਪੰਕਤੀ 25_5_6)
ਘਿਅ ਭਾਂਡਾ ਨ ਵਿਚਾਰੀਐ ਭਗਤਾ ਜਾਤਿ ਸਨਾਤਿ ਨ ਕਾਈ। (ਪੰਨਾ-ਪਾਉੜੀ–ਪੰਕਤੀ 25_5_7)
ਚਰਣ ਕਵਲ ਸਤਿਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 25_5_8)
ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ। (ਪੰਨਾ-ਪਾਉੜੀ–ਪੰਕਤੀ 25_6_1)
ਪਾਟ ਪਟੰਬਰ ਕੀੜਿਅਹੁ ਕੁਟਿ ਕਟਿ ਸਣੁ ਕਿਰਤਾਸੁ ਬਣਾਇਆ। (ਪੰਨਾ-ਪਾਉੜੀ–ਪੰਕਤੀ 25_6_2)
ਮਲਮਲ ਹੋਇ ਵੜੇਵਿਅਹੁ ਚਿਕੜਿ ਕਵਲੁ ਭਵਰੁ ਲੋਭਾਇਆ। (ਪੰਨਾ-ਪਾਉੜੀ–ਪੰਕਤੀ 25_6_3)
ਜਿਉ ਮਣਿ ਕਾਲੇ ਸਪ ਸਿਰਿ ਪਥਰੁ ਹੀਰੇ ਮਾਣਕ ਛਾਇਆ। (ਪੰਨਾ-ਪਾਉੜੀ–ਪੰਕਤੀ 25_6_4)
ਜਾਣੁ ਕਥੂਰੀ ਮਿਰਗ ਤਨਿ ਨਾਉ ਭਗਉਤੀ ਲੋਹੁ ਘੜਾਇਆ। (ਪੰਨਾ-ਪਾਉੜੀ–ਪੰਕਤੀ 25_6_5)
ਮੁਸਕੁ ਬਿਲੀਅਹੁ ਮੇਦੁ ਕਰਿ ਮਜਲਸ ਅੰਦਰਿ ਮਹ ਮਹਕਾਇਆ। (ਪੰਨਾ-ਪਾਉੜੀ–ਪੰਕਤੀ 25_6_6)
ਨੀਚ ਜੋਨਿ ਉਤਮੁ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 25_6_7)
ਬਲਿ ਪੋਤਾ ਪ੍ਰਹਿਲਾਦ ਦਾ ਇੰਦਰ ਪੁਰੀ ਦੀ ਇਛ ਇਛੰਦਾ। (ਪੰਨਾ-ਪਾਉੜੀ–ਪੰਕਤੀ 25_7_1)
ਕਰਿ ਸੰਪੂਰਣੁ ਜਗੁ ਸਉ ਇਕ ਇਕੋਤਰੁ ਜਗੁ ਕਰੰਦਾ। (ਪੰਨਾ-ਪਾਉੜੀ–ਪੰਕਤੀ 25_7_2)
ਬਾਵਨ ਰੂਪੀ ਆਇ ਕੈ ਗਰਬੁ ਨਿਵਾਰਿ ਭਗਤ ਉਧਰੰਦਾ। (ਪੰਨਾ-ਪਾਉੜੀ–ਪੰਕਤੀ 25_7_3)
ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲਿ ਸੁ ਹੁਕਮੀ ਬੰਦਾ। (ਪੰਨਾ-ਪਾਉੜੀ–ਪੰਕਤੀ 25_7_4)
ਬਲਿ ਛਲਿ ਆਪੁ ਛਲਾਇਓਨੁ ਦਰਵਾਜੇ ਦਰਵਾਨ ਹੋਵੰਦਾ। (ਪੰਨਾ-ਪਾਉੜੀ–ਪੰਕਤੀ 25_7_5)
ਸਵਾਤਿ ਬੂੰਦ ਲੈ ਸਿਪ ਜਿਉ ਮੋਤੀ ਚੁਭੀ ਮਾਰਿ ਸੁਹੰਦਾ। (ਪੰਨਾ-ਪਾਉੜੀ–ਪੰਕਤੀ 25_7_6)
ਹੀਰੈ ਹੀਰਾ ਬੇਧਿ ਮਿਲੰਦਾ। (ਪੰਨਾ-ਪਾਉੜੀ–ਪੰਕਤੀ 25_7_7)
ਨੀਚਹੁ ਨੀਚ ਸਦਾਵਣਾ ਕੀੜੀ ਹੋਇ ਨ ਆਪੁ ਗਣਾਏ। (ਪੰਨਾ-ਪਾਉੜੀ–ਪੰਕਤੀ 25_8_1)
ਗੁਰਮੁਖਿ ਮਾਰਗਿ ਚਲਣਾ ਇਕਤੁ ਖਡੁ ਸਹੰਸ ਸਮਾਏ। (ਪੰਨਾ-ਪਾਉੜੀ–ਪੰਕਤੀ 25_8_2)
ਘਿਅ ਸਕਰ ਦੀ ਵਾਸੁ ਲੈ ਜਿਥੈ ਧਰੀ ਤਿਥੈ ਚਲਿ ਜਾਏ। (ਪੰਨਾ-ਪਾਉੜੀ–ਪੰਕਤੀ 25_8_3)
ਡੁਲੈ ਖੰਡੁ ਜੁ ਰੇਤੁ ਵਿਚਿ ਖੰਡੂ ਦਾਣਾ ਚੁਣਿ ਚੁਣਿ ਖਾਏ। (ਪੰਨਾ-ਪਾਉੜੀ–ਪੰਕਤੀ 25_8_4)
ਭ੍ਰਿੰਗੀ ਦੇ ਭੈ ਜਾਇ ਮਰਿ ਹੋਵੈ ਭ੍ਰਿੰਗੀ ਮਾਰਿ ਜੀਵਾਏ। (ਪੰਨਾ-ਪਾਉੜੀ–ਪੰਕਤੀ 25_8_5)
ਅੰਡਾ ਕਛੂ ਕੂੰਜ ਦਾ ਆਸਾ ਵਿਚਿ ਨਿਰਾਸੁ ਵਲਾਏ। (ਪੰਨਾ-ਪਾਉੜੀ–ਪੰਕਤੀ 25_8_6)
ਸੂਰਜ ਪਾਸਿ ਬਿਆਸੁ ਜਾਇ ਹੋਇ ਭੁਣ ਹਣਾ ਕੰਨਿ ਸਮਾਣਾ। (ਪੰਨਾ-ਪਾਉੜੀ–ਪੰਕਤੀ 25_9_1)
ਪੜਿ ਵਿਦਿਆ ਘਰਿ ਆਇਆ ਗੁਰਮੁਖਿ ਬਾਲਮੀਕ ਮਨਿ ਭਾਣਾ। (ਪੰਨਾ-ਪਾਉੜੀ–ਪੰਕਤੀ 25_9_2)
ਆਦਿ ਬਿਆਸ ਵਖਾਣੀਐ ਕਥਿ ਕਥਿ ਸਾਸਤ੍ਰ ਵੇਦ ਪੁਰਾਣਾ। (ਪੰਨਾ-ਪਾਉੜੀ–ਪੰਕਤੀ 25_9_3)
ਨਾਰਦਿ ਮੁਨਿ ਉਪਦੇਸਿਆ ਭਗਤਿ ਭਾਗਵਤੁ ਪੜ੍ਹਿ ਪਤੀਆਣਾ। (ਪੰਨਾ-ਪਾਉੜੀ–ਪੰਕਤੀ 25_9_4)
ਚਉਦਹ ਵਿਦਿਆ ਸੋਧਿ ਕੈ ਪਰਉਪਕਾਰੁ ਅਚਾਰੁ ਸੁਖਾਣਾ। (ਪੰਨਾ-ਪਾਉੜੀ–ਪੰਕਤੀ 25_9_5)
ਪਰਉਪਕਾਰੀ ਸਾਧਸੰਗੁ ਪਤਿਤ ਉਧਾਰਣੁ ਬਿਰਦੁ ਵਖਾਣਾ। (ਪੰਨਾ-ਪਾਉੜੀ–ਪੰਕਤੀ 25_9_6)
ਗੁਰਮੁਖਿ ਸੁਖ ਫਲੁ ਪਤਿ ਪਰਵਾਣਾ। (ਪੰਨਾ-ਪਾਉੜੀ–ਪੰਕਤੀ 25_9_7)
ਬਾਰਹ ਵਰ੍ਹੇ ਗਰਭਾਸਿ ਵਸਿ ਜਮਦੇ ਹੀ ਸੁਕਿ ਲਈ ਉਦਾਸੀ। (ਪੰਨਾ-ਪਾਉੜੀ–ਪੰਕਤੀ 25_10_1)
ਮਾਇਆ ਵਿਚਿ ਅਤੀਤ ਹੋਇ ਮਨ ਹਠ ਬੁਧਿ ਨ ਬੰਦਿ ਖਲਾਸੀ। (ਪੰਨਾ-ਪਾਉੜੀ–ਪੰਕਤੀ 25_10_2)
ਪਿਆ ਬਿਆਸ ਪਰਬੋਧਿਆ ਗੁਰ ਕਰਿ ਜਨਕ ਸਹਜ ਅਭਿਆਸੀ। (ਪੰਨਾ-ਪਾਉੜੀ–ਪੰਕਤੀ 25_10_3)
ਤਜਿ ਦੁਰਮਤਿ ਗੁਰਮਤਿ ਲਈ ਸਿਰ ਧਰਿ ਜੂਠਿ ਮਿਲੀ ਸਾਬਾਸੀ। (ਪੰਨਾ-ਪਾਉੜੀ–ਪੰਕਤੀ 25_10_4)
ਗੁਰਉਪਦੇਸੁ ਅਵੇਸੁ ਕਰਿ ਗਰਬਿ ਨਿਵਾਰਿ ਜਗਤਿ ਗੁਰਦਾਸੀ। (ਪੰਨਾ-ਪਾਉੜੀ–ਪੰਕਤੀ 25_10_5)
ਪੈਰੀ ਪੈ ਪਾ ਖਾਕ ਹੋਇ ਗੁਰਮਤਿ ਭਾਉ ਭਗਤਿ ਪਰਗਾਸੀ। (ਪੰਨਾ-ਪਾਉੜੀ–ਪੰਕਤੀ 25_10_6)
ਗੁਰਮੁਖਿ ਸੁਖ ਫਲੁ ਸਹਜ ਨਿਵਾਸੀ। (ਪੰਨਾ-ਪਾਉੜੀ–ਪੰਕਤੀ 25_10_7)
ਰਾਜ ਜੋਗੁ ਹੈ ਜਨਕ ਦੇ ਵਡਾ ਭਗਤੁ ਕਰਿ ਵੇਦੁ ਵਖਾਣੈ। (ਪੰਨਾ-ਪਾਉੜੀ–ਪੰਕਤੀ 25_11_1)
ਸਨਕਾਦਿਕ ਨਾਰਦ ਉਦਾਸ ਬਾਲ ਸੁਭਾਇ ਅਤੀਤੁ ਸੁਹਾਣੈ। (ਪੰਨਾ-ਪਾਉੜੀ–ਪੰਕਤੀ 25_11_2)
ਜੋਗ ਭੋਗ ਲਖ ਲੰਘਿ ਕੈ ਗੁਰਸਿਖ ਸਾਧਸੰਗਤਿ ਨਿਰਬਾਣੈ। (ਪੰਨਾ-ਪਾਉੜੀ–ਪੰਕਤੀ 25_11_3)
ਆਪੁ ਗਣਾਇ ਵਿਗੁਚਣਾ ਆਪੁ ਗਵਾਏ ਆਪੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 25_11_4)
ਗੁਰਮੁਖਿ ਮਾਰਗੁ ਸਚ ਦਾ ਪੈਰੀ ਪਵਣਾ ਰਾਜੇ ਰਾਣੈ। (ਪੰਨਾ-ਪਾਉੜੀ–ਪੰਕਤੀ 25_11_5)
ਗਰਬੁ ਗੁਮਾਨੁ ਵਿਸਾਰਿ ਕੈ ਗੁਰਮਤਿ ਰਿਦੈ ਗਰੀਬੀ ਆਣੈ। (ਪੰਨਾ-ਪਾਉੜੀ–ਪੰਕਤੀ 25_11_6)
ਸਚੀ ਦਰਗਹ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 25_11_7)
ਸਿਰੁ ਉਚਾ ਅਭਿਮਾਨੁ ਵਿਚਿ ਕਾਲਖ ਭਰਿਆ ਕਾਲੇ ਵਾਲਾ। (ਪੰਨਾ-ਪਾਉੜੀ–ਪੰਕਤੀ 25_12_1)
ਭਰਵਟੇ ਕਾਲਖ ਭਰੇ ਪਿਪਣੀਆ ਕਾਲਖ ਸੂਰਾਲਾ। (ਪੰਨਾ-ਪਾਉੜੀ–ਪੰਕਤੀ 25_12_2)
ਲੋਇਣ ਕਾਲੇ ਜਾਣੀਅਨਿ ਦਾੜੀ ਮੁਛਾ ਕਰਿ ਮੁਹ ਕਾਲਾ। (ਪੰਨਾ-ਪਾਉੜੀ–ਪੰਕਤੀ 25_12_3)
ਨਕ ਅੰਦਰਿ ਨਕ ਵਾਲ ਬਹੁ ਲੂੰਇ ਲੂੰਇ ਕਾਲਖ ਬੇਤਾਲਾ। (ਪੰਨਾ-ਪਾਉੜੀ–ਪੰਕਤੀ 25_12_4)
ਉਚੈ ਅੰਗ ਨ ਪੂਜੀਅਨਿ ਚਰਣ ਧੂੜਿ ਗੁਰਮੁਖਿ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 25_12_5)
ਪੈਰਾ ਨਖ ਮੁਖ ਉਜਲੇ ਭਾਰੁ ਉਚਾਇਨਿ ਦੇਹੁ ਦੁਰਾਲਾ। (ਪੰਨਾ-ਪਾਉੜੀ–ਪੰਕਤੀ 25_12_6)
ਸਿਰ ਧੋਵਣੁ ਅਪਵਿੱਤ੍ਰ ਹੈ ਗੁਰਮੁਖਿ ਚਰਣੋਦਕ ਜਗਿ ਭਾਲਾ। (ਪੰਨਾ-ਪਾਉੜੀ–ਪੰਕਤੀ 25_12_7)
ਗੁਰਮੁਖਿ ਸੁਖ ਫਲੁ ਸਹਜੁ ਸੁਖਾਲਾ। (ਪੰਨਾ-ਪਾਉੜੀ–ਪੰਕਤੀ 25_12_8)
ਜਲ ਵਿਚਿ ਧਰਤੀ ਧਰਮਸਾਲ ਧਰਤੀ ਅੰਦਰਿ ਨੀਰ ਨਿਵਾਸਾ। (ਪੰਨਾ-ਪਾਉੜੀ–ਪੰਕਤੀ 25_13_1)
ਚਰਨ ਕਵਲ ਸਰਣਾਗਤੀ ਨਿਹਚਲ ਧੀਰਜੁ ਧਰਮੁ ਸੁਵਾਸਾ। (ਪੰਨਾ-ਪਾਉੜੀ–ਪੰਕਤੀ 25_13_2)
ਕਿਰਖ ਬਿਰਖ ਕੁਸਮਾਵਲੀ ਬੂਟੀ ਜੜੀ ਘਾਹ ਅਬਿਨਾਸਾ। (ਪੰਨਾ-ਪਾਉੜੀ–ਪੰਕਤੀ 25_13_3)
ਸਰ ਸਾਇਰ ਗਿਰਿ ਮੇਰੁ ਬਹੁ ਰਤਨ ਪਦਾਰਥ ਭੋਗ ਬਿਲਾਸਾ। (ਪੰਨਾ-ਪਾਉੜੀ–ਪੰਕਤੀ 25_13_4)
ਦੇਵ ਸਥਲ ਤੀਰਥ ਘਣੇ ਰੰਗ ਰੂਪ ਰਸ ਕਸ ਪਰਗਾਸਾ। (ਪੰਨਾ-ਪਾਉੜੀ–ਪੰਕਤੀ 25_13_5)
ਗੁਰ ਚੇਲੇ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਗੁਣਤਾਸਾ। (ਪੰਨਾ-ਪਾਉੜੀ–ਪੰਕਤੀ 25_13_6)
ਗੁਰਮੁਖਿ ਸੁਖ ਫਲੁ ਆਸ ਨਿਰਾਸਾ। (ਪੰਨਾ-ਪਾਉੜੀ–ਪੰਕਤੀ 25_13_7)
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਈ। (ਪੰਨਾ-ਪਾਉੜੀ–ਪੰਕਤੀ 25_14_1)
ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿ ਪੁਰਖ ਸਤਿਗੁਰੁ ਸੁਖਦਾਈ। (ਪੰਨਾ-ਪਾਉੜੀ–ਪੰਕਤੀ 25_14_2)
ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਤਿਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 25_14_3)
ਗਿਆਨ ਧਿਆਨ ਸਿਮਰਣਿ ਸਦਾ ਗੁਰਮੁਖਿ ਸਬਦਿ ਸੁਰਤਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 25_14_4)
ਭਾਇ ਭਗਤਿ ਭਉ ਪਿਰਮ ਰਸ ਸਤਿਗੁਰੁ ਮੂਰਤਿ ਰਿਦੇ ਵਸਾਈ। (ਪੰਨਾ-ਪਾਉੜੀ–ਪੰਕਤੀ 25_14_5)
ਏਵਡੁ ਭਾਰੁ ਉਚਾਇਂਦੇ ਸਾਧ ਚਰਣ ਪੂਜਾ ਗੁਰ ਭਾਈ। (ਪੰਨਾ-ਪਾਉੜੀ–ਪੰਕਤੀ 25_14_6)
ਗੁਰਮੁਖਿ ਸੁਖ ਫਲੁ ਕੀਮ ਨ ਪਾਈ। (ਪੰਨਾ-ਪਾਉੜੀ–ਪੰਕਤੀ 25_14_7)
ਵਸੈ ਛਹਬਰ ਲਾਇ ਕੈ ਪਰਨਾਲੀਂ ਹੁਇ ਵੀਹੀਂ ਆਵੈ। (ਪੰਨਾ-ਪਾਉੜੀ–ਪੰਕਤੀ 25_15_1)
ਲਖ ਨਾਲੇ ਉਛਲ ਚਲਨਿ ਪਰਵਾਹੀ ਵਾਹ ਵਹਾਵੈ। (ਪੰਨਾ-ਪਾਉੜੀ–ਪੰਕਤੀ 25_15_2)
ਲਖ ਨਾਲੇ ਲਖ ਵਾਹਿ ਵਹਿ ਨਦੀਆ ਅੰਦਰਿ ਰਲੇ ਰਲਾਵੈ। (ਪੰਨਾ-ਪਾਉੜੀ–ਪੰਕਤੀ 25_15_3)
ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ। (ਪੰਨਾ-ਪਾਉੜੀ–ਪੰਕਤੀ 25_15_4)
ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ। (ਪੰਨਾ-ਪਾਉੜੀ–ਪੰਕਤੀ 25_15_5)
ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਨ ਪੇਟੁ ਭਰਾਵੈ। (ਪੰਨਾ-ਪਾਉੜੀ–ਪੰਕਤੀ 25_15_6)
ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ। (ਪੰਨਾ-ਪਾਉੜੀ–ਪੰਕਤੀ 25_15_7)
ਸਿਰ ਪਤਿਸਾਹਾਂ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ। (ਪੰਨਾ-ਪਾਉੜੀ–ਪੰਕਤੀ 25_15_8)
ਮਰਦੇ ਖਹਿ ਖਹਿ ਦੁਨੀਆ ਦਾਵੈ। (ਪੰਨਾ-ਪਾਉੜੀ–ਪੰਕਤੀ 25_15_9)
ਇਕਤੁ ਥੇਕੈ ਦੁਇ ਖੜਗੁ ਦੁਇ ਪਤਿਸਾਹ ਨ ਮੁਲਕਿ ਸਮਾਣੈ। (ਪੰਨਾ-ਪਾਉੜੀ–ਪੰਕਤੀ 25_16_1)
ਵੀਹ ਫਕੀਰ ਮਸੀਤਿ ਵਿਚਿ ਖਿੰਥ ਖਿੰਧੋਲੀ ਹੇਠਿ ਲੁਕਾਣੈ। (ਪੰਨਾ-ਪਾਉੜੀ–ਪੰਕਤੀ 25_16_2)
ਜੰਗਲ ਅੰਦਰਿ ਸੀਹ ਦੁਇ ਪੋਸਤ ਡੋਡੇ ਖਸਖਸ ਦਾਣੈ। (ਪੰਨਾ-ਪਾਉੜੀ–ਪੰਕਤੀ 25_16_3)
ਸੂਲੀ ਉਪਰਿ ਖੇਲਣਾ ਸਿਰਿ ਧਰਿ ਛਤ੍ਰ ਬਜਾਰ ਵਿਕਾਣੈ। (ਪੰਨਾ-ਪਾਉੜੀ–ਪੰਕਤੀ 25_16_4)
ਕੋਲੂ ਅੰਦਰਿ ਪੀੜੀਅਨਿ ਪੋਸਤਿ ਪੀਹਿ ਪਿਆਲੇ ਛਾਣੈ। (ਪੰਨਾ-ਪਾਉੜੀ–ਪੰਕਤੀ 25_16_5)
ਲਉਬਾਲੀ ਦਰਗਾਹ ਵਿਚਿ ਗਰਬੁ ਗੁਨਾਹੀ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 25_16_6)
ਗੁਰਮੁਖਿ ਹੋਂਦੇ ਤਾਣਿ ਨਿਤਾਣੈ। (ਪੰਨਾ-ਪਾਉੜੀ–ਪੰਕਤੀ 25_16_7)
ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ। (ਪੰਨਾ-ਪਾਉੜੀ–ਪੰਕਤੀ 25_17_1)
ਸੀਹੁ ਪੁਛੈ ਵਿਸਮਾਦੁ ਹੋਇ ਇਤੁ ਅਉਸਰਿ ਕਿਤੁ ਰਹਸਿ ਰਹਸੀ। (ਪੰਨਾ-ਪਾਉੜੀ–ਪੰਕਤੀ 25_17_2)
ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨਿ ਖਸੀ। (ਪੰਨਾ-ਪਾਉੜੀ–ਪੰਕਤੀ 25_17_3)
ਅਕ ਧਤੂਰਾ ਖਾਧਿਆਂ ਕੁਹਿ ਕੁਹਿ ਖਲ ਉਖਲਿ ਵਿਣਸੀ। (ਪੰਨਾ-ਪਾਉੜੀ–ਪੰਕਤੀ 25_17_4)
ਮਾਸੁ ਖਾਨਿ ਗਲ ਵਢਿ ਕੈ ਹਾਲੁ ਤਿਨਾੜਾ ਕਉਣੁ ਹੋਵਸੀ। (ਪੰਨਾ-ਪਾਉੜੀ–ਪੰਕਤੀ 25_17_5)
ਗਰਬੁ ਗਰੀਬੀ ਦੇਹ ਖੇਹ ਖਾਜੁ ਅਖਾਜੁ ਅਕਾਜੁ ਕਰਸੀ। (ਪੰਨਾ-ਪਾਉੜੀ–ਪੰਕਤੀ 25_17_6)
ਜਗਿ ਆਇਆ ਸਭ ਕੋਇ ਮਰਸੀ। (ਪੰਨਾ-ਪਾਉੜੀ–ਪੰਕਤੀ 25_17_7)
ਪਤਿਤੁ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ। (ਪੰਨਾ-ਪਾਉੜੀ–ਪੰਕਤੀ 10_21_6)
ਅੰਤਕਾਲਿ ਜਮ ਜਾਲੁ ਤੋੜਿ ਨਰਕੈ ਵਿਚਿ ਨ ਖਾਧੁ ਸੁ ਗੋਤਾ। (ਪੰਨਾ-ਪਾਉੜੀ–ਪੰਕਤੀ 10_21_7)
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉਂ ਰਸਾਇਣੁ ਛੋਤਿ ਅਛੋਤਾ। (ਪੰਨਾ-ਪਾਉੜੀ–ਪੰਕਤੀ 10_21_8)
ਥਾਉਂ ਨਿਥਾਵੇਂ ਮਾਣੁ ਮਣੋਤਾ। (ਪੰਨਾ-ਪਾਉੜੀ–ਪੰਕਤੀ 10_21_9)
ਆਈ ਪਾਪਣਿ ਪੂਤਨਾ ਦੁਹੀ ਥਣੀ ਵਿਹੁ ਲਾਇ ਵਹੇਲੀ। (ਪੰਨਾ-ਪਾਉੜੀ–ਪੰਕਤੀ 10_22_1)
ਆਇ ਬੈਠੀ ਪਰਵਾਰ ਵਿਚਿ ਨੇਹੁੰ ਲਾਇ ਨਵਹਾਣਿ ਨਵੇਲੀ। (ਪੰਨਾ-ਪਾਉੜੀ–ਪੰਕਤੀ 10_22_2)
ਕੁਛੜਿ ਲਏ ਗੋਵਿੰਦ ਰਾਇ ਕਰਿ ਚੇਟਕੁ ਚਤੁਰੰਗ ਮਹੇਲੀ। (ਪੰਨਾ-ਪਾਉੜੀ–ਪੰਕਤੀ 10_22_3)
ਮੋਹਣੁ ਮੰਮੇ ਪਾਇਓਨੁ ਬਾਹਰਿ ਆਈ ਗਰਬ ਗਹੇਲੀ। (ਪੰਨਾ-ਪਾਉੜੀ–ਪੰਕਤੀ 10_22_4)
ਦੇਹ ਵਧਾਇ ਉਚਾਇਅਨੁ ਤਿਹ ਚਰਿਆਰਿ ਨਾਰਿ ਅਠਿਖੇਲੀ। (ਪੰਨਾ-ਪਾਉੜੀ–ਪੰਕਤੀ 10_22_5)
ਤਿਹੁੰ ਲੋਆਂ ਦਾ ਭਾਰੁ ਦੇ ਚੰਬੜਿਆ ਗਲਿ ਹੋਇ ਦੁਹੇਲੀ। (ਪੰਨਾ-ਪਾਉੜੀ–ਪੰਕਤੀ 10_22_6)
ਖਾਇ ਪਛਾੜ ਪਹਾੜ ਵਾਂਗਿ ਜਾਇ ਪਈ ਉਜਾੜਿ ਧਕੇਲੀ। (ਪੰਨਾ-ਪਾਉੜੀ–ਪੰਕਤੀ 10_22_7)
ਕੀਤੀ ਮਾਊ ਤੁਲਿ ਸਹੇਲੀ। (ਪੰਨਾ-ਪਾਉੜੀ–ਪੰਕਤੀ 10_22_8)
ਜਾਇ ਸੁਤਾ ਪਰਭਾਸ ਵਿਚਿ ਗੋਡੇ ਉਤੇ ਪੈਰ ਪਸਾਰੇ। (ਪੰਨਾ-ਪਾਉੜੀ–ਪੰਕਤੀ 10_23_1)
ਚਰਣ ਕਵਲ ਵਿਚਿ ਪਦਮੁ ਹੈ ਝਿਲਮਿਲ ਝਲਕੇ ਵਾਂਗੀ ਤਾਰੇ। (ਪੰਨਾ-ਪਾਉੜੀ–ਪੰਕਤੀ 10_23_2)
ਬਧਕੁ ਆਇਆ ਭਾਲਦਾ ਮਿਰਗੈ ਜਾਣਿ ਬਾਣੁ ਲੈ ਮਾਰੇ। (ਪੰਨਾ-ਪਾਉੜੀ–ਪੰਕਤੀ 10_23_3)
ਦਰਸਨ ਡਿਠੋਸੁ ਜਾਇ ਕੈ ਕਰਣ ਪਲਾਵ ਕਰੇ ਪੁਕਾਰੇ। (ਪੰਨਾ-ਪਾਉੜੀ–ਪੰਕਤੀ 10_23_4)
ਗਲਿ ਵਿਚ ਲੀਤਾ ਕ੍ਰਿਸਨ ਜੀ ਅਵਗੁਣੁ ਕੀਤਾ ਹਰਿ ਨ ਚਿਤਾਰੇ। (ਪੰਨਾ-ਪਾਉੜੀ–ਪੰਕਤੀ 10_23_5)
ਕਰਿ ਕਿਰਪਾ ਸੰਤੋਖਿਆ ਪਤਿਤ ਉਧਾਰਣੁ ਬਿਰਦੁ ਬੀਚਾਰੇ। (ਪੰਨਾ-ਪਾਉੜੀ–ਪੰਕਤੀ 10_23_6)
ਭਲੇ ਭਲੇ ਕਰਿ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ। (ਪੰਨਾ-ਪਾਉੜੀ–ਪੰਕਤੀ 10_23_7)
ਪਾਪ ਕਰੇਂਦੇ ਪਤਿਤ ਉਧਾਰੇ। (ਪੰਨਾ-ਪਾਉੜੀ–ਪੰਕਤੀ 10_23_8)
ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹੁ ਜੁਹਾਰੀ। (ਪੰਨਾ-ਪਾਉੜੀ–ਪੰਕਤੀ 11_1_1)
ਸਾਧਸੰਗਤਿ ਸਚਿ ਖੰਡੁ ਹੈ ਆਇ ਝਰੋਖੈ ਖੋਲੈ ਬਾਰੀ। (ਪੰਨਾ-ਪਾਉੜੀ–ਪੰਕਤੀ 11_1_2)
ਅਮਿਉ ਕਿਰਣਿ ਨਿਝਰ ਝਰੈ ਅਨਹਦ ਨਾਦ ਵਾਇਨਿ ਦਰਬਾਰੀ। (ਪੰਨਾ-ਪਾਉੜੀ–ਪੰਕਤੀ 11_1_3)
ਪਾਤਿਸਾਹਾਂ ਦੀ ਮਜਲਸੈ ਪਿਰਮੁ ਪਿਆਲਾ ਪੀਵਣ ਭਾਰੀ। (ਪੰਨਾ-ਪਾਉੜੀ–ਪੰਕਤੀ 11_1_4)
ਸਾਕੀ ਹੋਇ ਪੀਲਾਵਣਾ ਉਲਸ ਪਿਆਲੈ ਖਰੀ ਖੁਮਾਰੀ। (ਪੰਨਾ-ਪਾਉੜੀ–ਪੰਕਤੀ 11_1_5)
ਭਾਇ ਭਗਤਿ ਭੈ ਚਲਣਾ ਮਸਤ ਅਲਮਸਤ ਸਦਾ ਹੁਸਿਆਰੀ। (ਪੰਨਾ-ਪਾਉੜੀ–ਪੰਕਤੀ 11_1_6)
ਭਗਤ ਵਛਲੁ ਹੋਇ ਭਗਤਿ ਭੰਡਾਰੀ। (ਪੰਨਾ-ਪਾਉੜੀ–ਪੰਕਤੀ 11_1_7)
ਇਕਤੁ ਨੁਕਤੈ ਹੋਇ ਜਾਇ ਮਹਰਮੁ ਮੁਜਰਮੁ ਖੈਰ ਖੁਆਰੀ। (ਪੰਨਾ-ਪਾਉੜੀ–ਪੰਕਤੀ 11_2_1)
ਮਸਤਾਨੀ ਵਿਚਿ ਮਸਲਤੀ ਗੈਰ ਮਹਲਿ ਜਾਣਾ ਮਨੁ ਮਾਰੀ। (ਪੰਨਾ-ਪਾਉੜੀ–ਪੰਕਤੀ 11_2_2)
ਗਲ ਨ ਬਾਹਰਿ ਨਿਕਲੈ ਹੁਕਮੀ ਬੰਦੇ ਕਾਰ ਕਰਾਰੀ। (ਪੰਨਾ-ਪਾਉੜੀ–ਪੰਕਤੀ 11_2_3)
ਗੁਰਮੁਖਿ ਸੁਖ ਫਲੁ ਪਿਰਮ ਰਸੁ ਦੇਹਿ ਬਿਦੇਹ ਵਡੇ ਵੀਚਾਰੀ। (ਪੰਨਾ-ਪਾਉੜੀ–ਪੰਕਤੀ 11_2_4)
ਗੁਰ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ। (ਪੰਨਾ-ਪਾਉੜੀ–ਪੰਕਤੀ 11_2_5)
ਆਦਿ ਪੁਰਖੁ ਆਦੇਸੁ ਕਰਿ ਅੰਮ੍ਰਿਤੁ ਵੇਲਾ ਸਬਦੁ ਆਹਾਰੀ। (ਪੰਨਾ-ਪਾਉੜੀ–ਪੰਕਤੀ 11_2_6)
ਅਵਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਸਗਾਹ ਅਪਾਰੀ। (ਪੰਨਾ-ਪਾਉੜੀ–ਪੰਕਤੀ 11_2_7)
ਸਹਨਿ ਅਵੱਟਣੁ ਪਰਉਪਕਾਰੀ। (ਪੰਨਾ-ਪਾਉੜੀ–ਪੰਕਤੀ 11_2_8)
ਗੁਰਮੁਖਿ ਜਨਮੁ ਸਕਾਰਥਾ ਗੁਰਸਿਖ ਮਿਲਿ ਗੁਰਸਰਣੀ ਆਇਆ। (ਪੰਨਾ-ਪਾਉੜੀ–ਪੰਕਤੀ 11_3_1)
ਆਦਿ ਪੁਰਖ ਆਦੇਸੁ ਕਰਿ ਸਫਲ ਮੂਰਤਿ ਗੁਰਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 11_3_2)
ਪਰਦਖਣਾ ਡੰਡਉਤ ਕਰਿ ਮਸਤਕੁ ਚਰਣ ਕਵਲ ਗੁਰ ਲਾਇਆ। (ਪੰਨਾ-ਪਾਉੜੀ–ਪੰਕਤੀ 11_3_3)
ਸਤਿਗੁਰੁ ਪੁਰਖ ਦਇਆਲੁ ਹੋਇ ਵਾਹਿਗੁਰੂ ਸਚੁ ਮੰਤ੍ਰੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 11_3_4)
ਸਚ ਰਾਸਿ ਰਹਰਾਸਿ ਦੇ ਪੈਰੀਂ ਪੈ ਜਗੁ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 11_3_5)
ਕਾਮੁ ਕਰੋਧੁ ਵਿਰੋਧੁ ਹਰਿ ਲੋਭੁ ਮੋਹੁ ਅਹੰਕਾਰੁ ਤਜਾਇਆ। (ਪੰਨਾ-ਪਾਉੜੀ–ਪੰਕਤੀ 11_3_6)
ਸਤੁ ਸੰਤੋਖੁ ਦਇਆ ਧਰਮੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ। (ਪੰਨਾ-ਪਾਉੜੀ–ਪੰਕਤੀ 11_3_7)
ਗੁਰ ਸਿਖ ਲੈ ਗੁਰਸਿਖੁ ਸਦਾਇਆ। (ਪੰਨਾ-ਪਾਉੜੀ–ਪੰਕਤੀ 11_3_8)
ਸਬਦ ਸੁਰਤਿ ਲਿਵਲੀਣੁ ਹੋਇ ਸਾਧਸੰਗਤਿ ਸਚਿ ਮੇਲਿ ਮਿਲਾਇਆ। (ਪੰਨਾ-ਪਾਉੜੀ–ਪੰਕਤੀ 11_4_1)
ਹੁਕਮ ਰਜਾਈ ਚਲਣਾ ਆਪੁ ਗਵਾਇ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 11_4_2)
ਗੁਰ ਉਪਦੇਸੁ ਅਵੇਸੁ ਕਰਿ ਪਰਉਪਕਾਰਿ ਅਚਾਰਿ ਲੁਭਾਇਆ। (ਪੰਨਾ-ਪਾਉੜੀ–ਪੰਕਤੀ 11_4_3)
ਪਿਰਮ ਪਿਆਲਾ ਅਪਿਉ ਪੀ ਸਹਜ ਸਮਾਈ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 11_4_4)
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕੈ ਭਲਾ ਮਨਾਇਆ (ਪੰਨਾ-ਪਾਉੜੀ–ਪੰਕਤੀ 11_4_5)
ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ। (ਪੰਨਾ-ਪਾਉੜੀ–ਪੰਕਤੀ 11_4_6)
ਗੁਰਮੁਖਿ ਸੁਖ ਫਲ ਨਿਜ ਪਦੁ ਪਾਇਆ। (ਪੰਨਾ-ਪਾਉੜੀ–ਪੰਕਤੀ 11_4_7)
ਗੁਰਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ। (ਪੰਨਾ-ਪਾਉੜੀ–ਪੰਕਤੀ 11_5_1)
ਓਥੈ ਟਿਕੈ ਨ ਭੁਣਹਣਾ ਚਲਿ ਨ ਸਕੈ ਉਪਰ ਕੀੜੀ। (ਪੰਨਾ-ਪਾਉੜੀ–ਪੰਕਤੀ 11_5_2)
ਵਾਲਹੁ ਨਿਕੀ ਆਖੀਐ ਤੇਲੁ ਤਿਲਹੁ ਲੈ ਕੋਲ੍ਹੂ ਪੀੜ੍ਹੀ। (ਪੰਨਾ-ਪਾਉੜੀ–ਪੰਕਤੀ 11_5_3)
ਗੁਰਮੁਖਿ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਚੁੰਜਿ ਵੀੜੀ। (ਪੰਨਾ-ਪਾਉੜੀ–ਪੰਕਤੀ 11_5_4)
ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ। (ਪੰਨਾ-ਪਾਉੜੀ–ਪੰਕਤੀ 11_5_5)
ਗੁਰਮੁਖਿ ਮਾਰਗਿ ਚਲਣਾ ਆਸ ਨਿਰਾਸੀ ਝੀੜ ਉਝੀੜੀ। (ਪੰਨਾ-ਪਾਉੜੀ–ਪੰਕਤੀ 11_5_6)
ਸਹਜਿ ਸਰੋਵਰਿ ਸਚ ਖੰਡਿ ਸਾਧਸੰਗਤਿ ਸਚ ਤਖਤਿ ਹਰੀੜੀ। (ਪੰਨਾ-ਪਾਉੜੀ–ਪੰਕਤੀ 11_5_7)
ਚੜ੍ਹਿ ਇਕੀਹ ਪਤਿ ਪਉੜੀਆ ਨਿਰੰਕਾਰੁ ਗੁਰ ਸਬਦੁ ਸਹੀੜੀ। (ਪੰਨਾ-ਪਾਉੜੀ–ਪੰਕਤੀ 11_5_8)
ਗੁੰਗੈ ਦੀ ਮਿਠਿਆਈਐ ਅਕਥ ਕਥਾ ਵਿਸਮਾਦੁ ਬਚੀੜੀ। (ਪੰਨਾ-ਪਾਉੜੀ–ਪੰਕਤੀ 11_5_9)
ਗੁਰਮੁਖਿ ਸੁਖੁ ਫਲੁ ਸਹਜਿ ਅਲੀੜੀ। (ਪੰਨਾ-ਪਾਉੜੀ–ਪੰਕਤੀ 11_5_10)
ਗੁਰਮੁਖਿ ਸੁਖਫਲ ਪਿਰਮ ਰਸੁ ਚਰਣੋਦਕੁ ਗੁਰ ਚਰਣ ਪਖਾਲੇ। (ਪੰਨਾ-ਪਾਉੜੀ–ਪੰਕਤੀ 11_6_1)
ਸੁਖ ਸੰਪੁਟ ਵਿਚਿ ਰਖਿ ਕੈ ਚਰਣ ਕਵਲ ਮਕਰੰਦ ਪਿਆਲੇ। (ਪੰਨਾ-ਪਾਉੜੀ–ਪੰਕਤੀ 11_6_2)
ਕਉਲਾਲੀ ਸੂਰਜ ਮੁਖੀ ਲਖ ਕਵਲ ਖਿੜਦੇ ਰਲੀਆਲੇ। (ਪੰਨਾ-ਪਾਉੜੀ–ਪੰਕਤੀ 11_6_3)
ਚੰਦ੍ਰ ਮੁਖੀ ਹੁਇ ਕੁਮੁਦਨੀ ਚਰਣ ਕਵਲ ਸੀਤਲ ਅਮੀਆਲੇ। (ਪੰਨਾ-ਪਾਉੜੀ–ਪੰਕਤੀ 11_6_4)
ਚਰਣ ਕਵਲ ਦੀ ਵਾਸਨਾ ਲਖ ਸੂਰਜ ਹੋਵਨਿ ਭਉਰ ਕਾਲੇ। (ਪੰਨਾ-ਪਾਉੜੀ–ਪੰਕਤੀ 11_6_5)
ਲਖ ਤਾਰੇ ਸੂਰਜ ਚੜ੍ਹਿ ਜਿਉ ਛਪਿ ਜਾਣ ਨ ਆਪ ਸਮ੍ਹਾਲੇ। (ਪੰਨਾ-ਪਾਉੜੀ–ਪੰਕਤੀ 11_6_6)
ਗੁਰਸਿਖ ਲੈ ਗੁਰਸਿਖ ਸੁਖਾਲੇ। (ਪੰਨਾ-ਪਾਉੜੀ–ਪੰਕਤੀ 11_6_8)
ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ। (ਪੰਨਾ-ਪਾਉੜੀ–ਪੰਕਤੀ 11_7_1)
ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ। (ਪੰਨਾ-ਪਾਉੜੀ–ਪੰਕਤੀ 11_7_2)
ਚੰਦਨ ਵਾਸੁ ਵਣਾਸੁਪਤਿ ਅਫਲ ਸਫਲ ਵਿਚਿ ਵਾਸੁ ਬਹਾਲੇ। (ਪੰਨਾ-ਪਾਉੜੀ–ਪੰਕਤੀ 11_7_3)
ਲੋਹਾ ਸੁਇਨਾ ਹੋਇ ਕੈ ਸੁਇਨਾ ਹੋਇ ਸੁਗੰਧਿ ਵਿਖਾਲੇ। (ਪੰਨਾ-ਪਾਉੜੀ–ਪੰਕਤੀ 11_7_4)
ਸੁਇਨੇ ਅੰਦਰਿ ਰੰਗ ਰਸ ਚਰਣਾਮਿਤ ਅੰਮ੍ਰਿਤੁ ਮਤਵਾਲੇ। (ਪੰਨਾ-ਪਾਉੜੀ–ਪੰਕਤੀ 11_7_5)
ਮਾਣਕ ਮੋਤੀ ਸੁਇਨਿਅਹੁ ਜਗ ਜੋਤਿ ਹੀਰੇ ਪਰਵਾਲੇ। (ਪੰਨਾ-ਪਾਉੜੀ–ਪੰਕਤੀ 11_7_6)
ਦਿਬ ਦੇਹ ਦਿਬਦਿਸਟਿ ਹੋਇ ਸਬਦ ਸੁਰਤਿ ਦਿਬਜੋਤਿ ਉਜਾਲੇ। (ਪੰਨਾ-ਪਾਉੜੀ–ਪੰਕਤੀ 11_7_7)
ਗੁਰਮੁਖਿ ਸੁਖ ਫਲੁ ਰਸਿਕ ਰਸਾਲੇ। (ਪੰਨਾ-ਪਾਉੜੀ–ਪੰਕਤੀ 11_7_8)
ਪਿਰਮ ਪਿਆਲਾ ਸਾਧਸੰਗ ਸਬਦ ਸੁਰਤਿ ਅਨਹਦ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 11_8_1)
ਧਿਆਨੀ ਚੰਦ ਚਕੋਰਗਤਿ ਅੰਮ੍ਰਿਤ ਦ੍ਰਿਸਟਿ ਸ੍ਰਿਸਟਿ ਵਰਸਾਈ। (ਪੰਨਾ-ਪਾਉੜੀ–ਪੰਕਤੀ 11_8_2)
ਘਨਹਰ ਚਾਤ੍ਰਿਕ ਮੋਰ ਜਿਉ ਅਨਹਦ ਧੁਨਿ ਸੁਣਿ ਪਾਇਲ ਪਾਈ। (ਪੰਨਾ-ਪਾਉੜੀ–ਪੰਕਤੀ 11_8_3)
ਚਰਣ ਕਵਲ ਮਕਰੰਦ ਰਸਿ ਸੁਖ ਸੰਪੁਟ ਹੁਇ ਭਵਰੁ ਸਮਾਈ। (ਪੰਨਾ-ਪਾਉੜੀ–ਪੰਕਤੀ 11_8_4)
ਸੁਖ ਸਾਗਰ ਵਿਚਿ ਮੀਨ ਹੋਇ ਗੁਰਮੁਖਿ ਚਾਲਿ ਨ ਖੋਜ ਖੁਜਾਈ। (ਪੰਨਾ-ਪਾਉੜੀ–ਪੰਕਤੀ 11_8_5)
ਅਪਿਓ ਪੀਅਣੁ ਨਿਝਰ ਝਰਣ ਅਜਰੁ ਜਰਣ ਨ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 11_8_6)
ਵੀਹ ਇਕੀਹ ਉਲੰਘਿ ਕੈ ਗੁਰਸਿਖ ਗੁਰਮੁਖਿ ਸੁਖ ਫਲੁ ਪਾਈ। (ਪੰਨਾ-ਪਾਉੜੀ–ਪੰਕਤੀ 11_8_7)
ਵਾਹਿਗੁਰੂ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 11_8_8)
ਕਛੂ ਆਂਡਾ ਧਿਆਨੁ ਧਰਿ ਕਰਿ ਪਰਪਕੁ ਨਦੀ ਵਿਚਿ ਆਣੈ। (ਪੰਨਾ-ਪਾਉੜੀ–ਪੰਕਤੀ 11_9_1)
ਕੂੰਜ ਰਿਦੈ ਸਿਮਰਣੁ ਕਰੈ ਲੈ ਬੱਚਾ ਉਡਦੀ ਅਸਮਾਣੈ। (ਪੰਨਾ-ਪਾਉੜੀ–ਪੰਕਤੀ 11_9_2)
ਬਤਕ ਬੱਚਾ ਤੁਰਿਤੁਰੈ ਜਲ ਥਲ ਵਰਤੈ ਸਹਜਿ ਵਿਡਾਣੈ। (ਪੰਨਾ-ਪਾਉੜੀ–ਪੰਕਤੀ 11_9_3)
ਕੋਇਲ ਪਾਲੈ ਕਾਵਣੀ ਮਿਲਦਾ ਜਾਇ ਕੁਟੰਬਿ ਸਿਞਾਣੈ। (ਪੰਨਾ-ਪਾਉੜੀ–ਪੰਕਤੀ 11_9_4)
ਹੰਸ ਵੰਸੁ ਵਸਿ ਮਾਨਸਰਿ ਸਦਾ ਸਤਿਗੁਰੁ ਸਿਖੁ ਰਖੈ ਨਿਰਬਾਣੈ। (ਪੰਨਾ-ਪਾਉੜੀ–ਪੰਕਤੀ 11_9_5)
ਭੂਹ ਭਵਿਖਹੁ ਵਰਤਮਾਨ ਤ੍ਰਿਭਵਣ ਸੋਝੀ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 11_9_6)
ਜਾਤੀ ਸੁੰਦਰ ਲੋਕੁ ਨ ਜਾਣੈ। (ਪੰਨਾ-ਪਾਉੜੀ–ਪੰਕਤੀ 11_9_7)
ਚੰਦਨ ਵਾਸੁ ਵਣਾਸਪਤਿ ਬਾਵਨ ਚੰਦਨਿ ਚੰਦਨੁ ਹੋਈ। (ਪੰਨਾ-ਪਾਉੜੀ–ਪੰਕਤੀ 11_10_1)
ਫਲ ਵਿਣੁ ਚੰਦਨੁ ਬਾਵਨਾ ਆਦਿ ਅਨਾਦਿ ਬਿਅੰਤੁ ਸਦੋਈ। (ਪੰਨਾ-ਪਾਉੜੀ–ਪੰਕਤੀ 11_10_2)
ਚੰਦਨੁ ਬਾਵਨ ਚੰਦਨਹੁ ਚੰਦਨ ਵਾਸੁ ਨ ਚੰਦਨੁ ਕੋਈ। (ਪੰਨਾ-ਪਾਉੜੀ–ਪੰਕਤੀ 11_10_3)
ਅਸਟੁਧਾਤੁ ਇਕੁ ਧਾਤੁ ਹੋਇ ਪਾਰਸ ਪਰਸੇ ਕੰਚਨੁ ਜੋਈ। (ਪੰਨਾ-ਪਾਉੜੀ–ਪੰਕਤੀ 11_10_4)
ਕੰਚਨ ਹੋਇ ਨ ਕੰਚਨਹੁ ਵਰਤਮਾਨ ਵਰਤੈ ਸਭਿ ਲੋਈ। (ਪੰਨਾ-ਪਾਉੜੀ–ਪੰਕਤੀ 11_10_5)
ਨਦੀਆ ਨਾਲੇ ਗੰਗ ਸੰਗਿ ਸਾਗਰ ਸੰਗਮਿ ਖਾਰਾ ਸੋਈ। (ਪੰਨਾ-ਪਾਉੜੀ–ਪੰਕਤੀ 11_10_6)
ਬਗੁਲਾ ਹੰਸੁ ਨ ਹੋਵਈ ਮਾਨ ਸਰੋਵਰਿ ਜਾਇ ਖਲੋਈ। (ਪੰਨਾ-ਪਾਉੜੀ–ਪੰਕਤੀ 11_10_7)
ਵੀਹਾਂ ਦੈ ਵਰਤਾਰੈ ਓਈ। (ਪੰਨਾ-ਪਾਉੜੀ–ਪੰਕਤੀ 11_10_8)
ਗੁਰਮੁਖਿ ਇਕੀਹ ਪਉੜੀਆਂ ਗੁਰਮੁਖਿ ਸੁਖਫਲੁ ਨਿਜ ਘਰਿ ਭੋਈ। (ਪੰਨਾ-ਪਾਉੜੀ–ਪੰਕਤੀ 11_11_1)
ਸਾਧਸੰਗਤਿ ਹੈ ਸਹਜ ਘਰਿ ਸਿਮਰਣੁ ਦਰਸਿ ਪਰਸਿ ਗੁਣ ਗੋਈ। (ਪੰਨਾ-ਪਾਉੜੀ–ਪੰਕਤੀ 11_11_2)
ਲੋਹਾ ਸੁਇਨਾ ਹੋਇ ਕੈ ਸੁਇਨਿਅਹੁ ਸੁਇਨਾ ਜਿਉਂ ਅਵਿਲੋਈ। (ਪੰਨਾ-ਪਾਉੜੀ–ਪੰਕਤੀ 11_11_3)
ਚੰਦਨੁ ਬੋਹੈ ਨਿੰਮੁ ਵਣੁ ਨਿੰਮਹੁ ਚੰਦਨੁ ਬਿਰਖੁ ਪਲੋਈ। (ਪੰਨਾ-ਪਾਉੜੀ–ਪੰਕਤੀ 11_11_4)
ਗੰਗੋਦਕ ਚਰਣੋਦਕਹੁ ਗੰਗੋਦਕ ਮਿਲਿ ਗੰਗਾ ਹੋਈ। (ਪੰਨਾ-ਪਾਉੜੀ–ਪੰਕਤੀ 11_11_5)
ਕਾਗਹੁ ਹੰਸੁ ਸੁਵੰਸੁ ਹੋਇ ਹੰਸਹੁ ਪਰਮ ਹੰਸੁ ਵਿਰਲੋਈ। (ਪੰਨਾ-ਪਾਉੜੀ–ਪੰਕਤੀ 11_11_6)
ਗੁਰਮੁਖਿ ਵੰਸੀ ਪਰਮ ਹੰਸੁ ਕੂੜੁ ਸਚੁ ਨੀਰੁ ਖੀਰੁ ਵਿਲੋਈ। (ਪੰਨਾ-ਪਾਉੜੀ–ਪੰਕਤੀ 11_11_7)
ਗੁਰ ਚੇਲਾ ਚੇਲਾ ਗੁਰ ਹੋਈ। (ਪੰਨਾ-ਪਾਉੜੀ–ਪੰਕਤੀ 11_11_8)
ਕਛੂ ਬੱਚਾ ਨਦੀ ਵਿਚਿ ਗੁਰਸਿਖ ਲਹਰਿ ਨ ਭਵਜਲੁ ਬਿਆਪੈ। (ਪੰਨਾ-ਪਾਉੜੀ–ਪੰਕਤੀ 11_12_1)
ਕੂੰਜ ਬੱਚਾ ਲੈਇ ਉਡਰੈ ਸੁੰਨਿ ਸਮਾਧਿ ਅਗਾਧਿ ਨ ਜਾਪੈ। (ਪੰਨਾ-ਪਾਉੜੀ–ਪੰਕਤੀ 11_12_2)
ਹੰਸੁ ਵੰਸੁ ਹੈ ਮਾਨਸਰਿ ਸਹਜ ਸਰੋਵਰਿ ਵਡ ਪਰਤਾਪੈ। (ਪੰਨਾ-ਪਾਉੜੀ–ਪੰਕਤੀ 11_12_3)
ਬੱਤਕ ਬੱਚਾ ਕੋਇਲੈ ਨੰਦ ਨੰਦਨ ਵਸੁਦੇਵ ਮਿਲਾਪੈ। (ਪੰਨਾ-ਪਾਉੜੀ–ਪੰਕਤੀ 11_12_4)
ਰਵਿ ਸਸਿ ਚਕਵੀ ਤੈ ਚਕੋਰ ਸਿਵ ਸਕਤੀ ਲੰਘਿ ਵਰੈ ਸਰਾਪੈ। (ਪੰਨਾ-ਪਾਉੜੀ–ਪੰਕਤੀ 11_12_5)
ਅਨਲ ਪੰਖਿ ਬੱਚਾ ਮਿਲੈ ਨਿਰਾਧਾਰ ਹੋਇ ਸਮਝੈ ਆਪੈ। (ਪੰਨਾ-ਪਾਉੜੀ–ਪੰਕਤੀ 11_12_6)
ਗੁਰਸਿਖ ਸੰਧਿ ਮਿਲਾਵਣੀ ਸਬਦੁ ਸਰਤਿ ਪਰਚਾਇ ਪਛਾਪੈ। (ਪੰਨਾ-ਪਾਉੜੀ–ਪੰਕਤੀ 11_12_7)
ਗੁਰਮੁਖਿ ਸੁਖ ਫਲੁ ਥਾਪਿ ਉਥਾਪੈ। (ਪੰਨਾ-ਪਾਉੜੀ–ਪੰਕਤੀ 11_12_8)
ਤਾਰੂ ਪੋਪਟੂ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ। (ਪੰਨਾ-ਪਾਉੜੀ–ਪੰਕਤੀ 11_13_1)
ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ। (ਪੰਨਾ-ਪਾਉੜੀ–ਪੰਕਤੀ 11_13_2)
ਪਿਰਥਾ ਖੇਡਾ ਸੋਇਰੀ ਚਰਨ ਸਰਣ ਸੁਖ ਸਹਜਿ ਨਿਵਾਸੀ। (ਪੰਨਾ-ਪਾਉੜੀ–ਪੰਕਤੀ 11_13_3)
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। (ਪੰਨਾ-ਪਾਉੜੀ–ਪੰਕਤੀ 11_13_4)
ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਆਸੀ। (ਪੰਨਾ-ਪਾਉੜੀ–ਪੰਕਤੀ 11_13_5)
ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ। (ਪੰਨਾ-ਪਾਉੜੀ–ਪੰਕਤੀ 11_13_6)
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ। (ਪੰਨਾ-ਪਾਉੜੀ–ਪੰਕਤੀ 11_13_7)
ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ। (ਪੰਨਾ-ਪਾਉੜੀ–ਪੰਕਤੀ 11_13_8)
ਗੁਰਮਤਿ ਭਾਉ ਭਗਤਿ ਪਰਗਾਸੀ। (ਪੰਨਾ-ਪਾਉੜੀ–ਪੰਕਤੀ 11_13_9)
ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ। (ਪੰਨਾ-ਪਾਉੜੀ–ਪੰਕਤੀ 11_14_1)
ਸੀਹਾਂ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੈ। (ਪੰਨਾ-ਪਾਉੜੀ–ਪੰਕਤੀ 11_14_2)
ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਣ ਗਾਵੈ। (ਪੰਨਾ-ਪਾਉੜੀ–ਪੰਕਤੀ 11_14_3)
ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ। (ਪੰਨਾ-ਪਾਉੜੀ–ਪੰਕਤੀ 11_14_4)
ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ। (ਪੰਨਾ-ਪਾਉੜੀ–ਪੰਕਤੀ 11_14_5)
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰਸਿਖ ਸੁਣਾਵੈ। (ਪੰਨਾ-ਪਾਉੜੀ–ਪੰਕਤੀ 11_14_6)
ਨਾਈ ਧਿੰਙੁ ਵਖਾਣੀਐ ਸਤਿਗੁਰ ਸੇਵਿ ਕੁਟੰਬੁ ਤਰਾਵੈ। (ਪੰਨਾ-ਪਾਉੜੀ–ਪੰਕਤੀ 11_14_7)
ਗੁਰਮੁਖਿ ਸੁਖ ਫਲੁ ਅਲਖੁ ਲਖਾਵੈ। (ਪੰਨਾ-ਪਾਉੜੀ–ਪੰਕਤੀ 11_14_8)
ਪਾਰੋ ਜੁਲਕਾ ਪਰਮਹੰਸੁ ਪੂਰੈ ਸਤਿਗੁਰ ਕਿਰਪਾ ਧਾਰੀ। (ਪੰਨਾ-ਪਾਉੜੀ–ਪੰਕਤੀ 11_15_1)
ਦੀਪਾ ਦੇਊ ਨਰਾਇਣਦਾਸੁ ਬੂਲੇ ਦੇ ਜਾਈਐ ਬਲਿਹਾਰੀ। (ਪੰਨਾ-ਪਾਉੜੀ–ਪੰਕਤੀ 11_15_3)
ਲਾਲ ਸੁ ਲਾਲੂ ਬੁਧਿਵਾਨ ਦੁਰਗਾ ਜੀਵਦ ਪਰਉਪਕਾਰੀ। (ਪੰਨਾ-ਪਾਉੜੀ–ਪੰਕਤੀ 11_15_4)
ਜਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ। (ਪੰਨਾ-ਪਾਉੜੀ–ਪੰਕਤੀ 11_15_5)
ਖਾਨੂ ਮਾਈਆ ਪਿਉ ਪੁਤੁ ਹੈਂ ਗੁਣ ਗਾਹਕ ਗੋਵਿੰਦ ਭੰਡਾਰੀ। (ਪੰਨਾ-ਪਾਉੜੀ–ਪੰਕਤੀ 11_15_6)
ਜੋਧੂ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰੁ ਤਾਰੀ। (ਪੰਨਾ-ਪਾਉੜੀ–ਪੰਕਤੀ 11_15_7)
ਪੂਰੈ ਸਤਿਗੁਰ ਪੈਜ ਸਵਾਰੀ। (ਪੰਨਾ-ਪਾਉੜੀ–ਪੰਕਤੀ 11_15_8)
ਪਿਰਥੀ ਮਲੁ ਤੁਲਸਾ ਭਲਾ ਮਲਣੁ ਗੁਰ ਸੇਵਾ ਹਿਤਕਾਰੀ। (ਪੰਨਾ-ਪਾਉੜੀ–ਪੰਕਤੀ 11_16_1)
ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ। (ਪੰਨਾ-ਪਾਉੜੀ–ਪੰਕਤੀ 11_16_2)
ਮੋਹਣੁ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ। (ਪੰਨਾ-ਪਾਉੜੀ–ਪੰਕਤੀ 11_16_3)
ਸਾਹਾਰੂ ਗੰਗੂ ਭਲੇ ਭਾਗੂ ਭਗਤੁ ਭਗਤਿ ਹੈ ਪਿਆਰੀ। (ਪੰਨਾ-ਪਾਉੜੀ–ਪੰਕਤੀ 11_16_4)
ਖਾਨੁ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਣੀ ਸਾਰੀ। (ਪੰਨਾ-ਪਾਉੜੀ–ਪੰਕਤੀ 11_16_5)
ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰਿ ਉਤਾਰੀ। (ਪੰਨਾ-ਪਾਉੜੀ–ਪੰਕਤੀ 11_16_6)
ਮਲੀਆ ਸਾਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ। (ਪੰਨਾ-ਪਾਉੜੀ–ਪੰਕਤੀ 11_16_7)
ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ। (ਪੰਨਾ-ਪਾਉੜੀ–ਪੰਕਤੀ 11_16_8)
ਡਲੇ ਵਾਸੀ ਸੰਗਤਿ ਭਾਰੀ। (ਪੰਨਾ-ਪਾਉੜੀ–ਪੰਕਤੀ 11_16_9)
ਸਨਮੁਖ ਭਾਈ ਤੀਰਥਾ ਸਭਰਵਾਲ ਸਭੇ ਸਿਰਦਾਰਾ। (ਪੰਨਾ-ਪਾਉੜੀ–ਪੰਕਤੀ 11_17_1)
ਪੂਰੋ ਮਾਣਕ ਚੰਦੁ ਹੈ ਬਿਸਨਦਾਸੁ ਪਰਵਾਰ ਸਧਾਰਾ। (ਪੰਨਾ-ਪਾਉੜੀ–ਪੰਕਤੀ 11_17_2)
ਪੁਰਖੁ ਪਦਾਰਥ ਜਾਣੀਐ ਤਾਰੂ ਭਾਰੂ ਦਾਸੁ ਦੁਆਰਾ। (ਪੰਨਾ-ਪਾਉੜੀ–ਪੰਕਤੀ 11_17_3)
ਮਹਾਂ ਪੁਰਖੁ ਹੈ ਮਹਾਂਨੰਦੁ ਬਿਧੀਚੰਦ ਬੁਧਿ ਬਿਮਲ ਵੀਚਾਰਾ। (ਪੰਨਾ-ਪਾਉੜੀ–ਪੰਕਤੀ 11_17_4)
ਬਰ੍ਹਮ ਦਾਸੁ ਹੈ ਖੋਟੜਾ ਡੂੰਗਰੁ ਦਾਸੁ ਭਲੇ ਤਕਿਆਰਾ। (ਪੰਨਾ-ਪਾਉੜੀ–ਪੰਕਤੀ 11_17_5)
ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ। (ਪੰਨਾ-ਪਾਉੜੀ–ਪੰਕਤੀ 11_17_6)
ਮਾਈਆ ਜਾਪਾ ਜਾਣੀਅਨਿ ਨਈਆ ਖੁਲਰ ਗੁਰੂ ਪਿਆਰਾ। (ਪੰਨਾ-ਪਾਉੜੀ–ਪੰਕਤੀ 11_17_7)
ਤੁਲਸਾ ਵਹੁਰਾ ਜਾਣੀਐ ਗੁਰ ਉਪਦੇਸ ਅਵੇਸ ਅਚਾਰਾ। (ਪੰਨਾ-ਪਾਉੜੀ–ਪੰਕਤੀ 11_17_8)
ਸਤਿਗੁਰ ਸਚੁ ਸਵਾਰਣਹਾਰਾ। (ਪੰਨਾ-ਪਾਉੜੀ–ਪੰਕਤੀ 11_17_9)
ਪੁਰੀਆ ਚੂਹੜੁ ਚਉਧਰੀ ਪੈੜਾ ਦਰਗਹ ਦਾਤਾ ਭਾਰਾ। (ਪੰਨਾ-ਪਾਉੜੀ–ਪੰਕਤੀ 11_18_1)
ਬਾਲਾ ਕਿਸਨਾ ਝਿੰਗਰਣਿ ਪੰਡਿਤ ਰਾਇ ਸਭਾ ਸੀਗਾਰਾ। (ਪੰਨਾ-ਪਾਉੜੀ–ਪੰਕਤੀ 11_18_2)
ਸੁਹੜੁ ਤਿਲੋਕਾ ਸੂਰਮਾ ਸਿਖੁ ਸਮੁੰਦਾ ਸਨਮੁਖ ਸਾਰਾ। (ਪੰਨਾ-ਪਾਉੜੀ–ਪੰਕਤੀ 11_18_3)
ਕੁਲਾ ਭੁਲਾ ਝੰਝੀਆ ਭਾਗੀਰਥੁ ਸੁਇਨੀ ਸਚਿਆਰਾ। (ਪੰਨਾ-ਪਾਉੜੀ–ਪੰਕਤੀ 11_18_4)
ਲਾਲੂ ਬਾਲੂ ਵਿਜ ਹਨਿ ਹਰਖਵੰਤੁ ਹਰਿਦਾਸ ਪਿਆਰਾ। (ਪੰਨਾ-ਪਾਉੜੀ–ਪੰਕਤੀ 11_18_5)
ਧੀਰੁ ਨਿਹਾਲੂ ਤੁਲਸੀਆ ਬੂਲਾ ਚੰਡੀਆ ਬਹੁ ਰੁਣਿਆਰਾ। (ਪੰਨਾ-ਪਾਉੜੀ–ਪੰਕਤੀ 11_18_6)
ਗੋਖੁ ਟੋਡਾ ਮਹਤਿਆ ਤੋਤਾ ਮਦੂ ਸਬਦ ਵੀਚਾਰਾ। (ਪੰਨਾ-ਪਾਉੜੀ–ਪੰਕਤੀ 11_18_7)
ਝਾਂਝੂ ਅਤੇ ਮੁਕੰਦੁ ਹੈ ਕੀਰਤਨੁ ਕਰੈ ਹਜੂਰਿ ਕਿਦਾਰਾ। (ਪੰਨਾ-ਪਾਉੜੀ–ਪੰਕਤੀ 11_18_8)
ਸਾਧਸੰਗਤਿ ਪਰਗਟੁ ਪਾਹਾਰਾ। (ਪੰਨਾ-ਪਾਉੜੀ–ਪੰਕਤੀ 11_18_9)
ਗੰਗੂ ਨਾਊ ਸਹਗਲਾ ਰਾਮਾ ਧਰਮਾ ਉਦਾ ਭਾਈ। (ਪੰਨਾ-ਪਾਉੜੀ–ਪੰਕਤੀ 11_19_1)
ਜਟੂ ਭਟੂ ਵੰਤਿਆ ਫਿਰਣਾ ਸੂਦੁ ਵਡਾ ਸਤ ਭਾਈ। (ਪੰਨਾ-ਪਾਉੜੀ–ਪੰਕਤੀ 11_19_2)
ਭੋਲੂ ਭਟੂ ਜਾਣੀਅਨਿ ਸਨਮੁਖ ਤੇਵਾੜੀ ਸੁਖਦਾਈ। (ਪੰਨਾ-ਪਾਉੜੀ–ਪੰਕਤੀ 11_19_3)
ਡਲਾ ਭਾਗੀ ਭਗਤੁ ਹੈ ਜਾਪੂ ਨਿਵਲਾ ਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 11_19_4)
ਮੂਲਾ ਸੂਜਾ ਧਾਵਣੇ ਚੰਦੂ ਚਉਝੜ ਸੇਵ ਕਮਾਈ। (ਪੰਨਾ-ਪਾਉੜੀ–ਪੰਕਤੀ 11_19_5)
ਰਾਮਦਾਸੁ ਭੰਡਾਰੀਆ ਬਾਲਾ ਸਾਈਂਦਾਸੁ ਧਿਆਈ। (ਪੰਨਾ-ਪਾਉੜੀ–ਪੰਕਤੀ 11_19_6)
ਗੁਰਮੁਖਿ ਬਿਸਨੁ ਬੀਬੜਾ ਮਾਛੀ ਸੁੰਦਰਿ ਗੁਰਮਤਿ ਪਾਈ। (ਪੰਨਾ-ਪਾਉੜੀ–ਪੰਕਤੀ 11_19_7)
ਸਾਧ ਸੰਗਤਿ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 11_19_8)
ਜਟੂ ਭਾਨੂ ਤੀਰਥਾ ਚਾਇ ਚਈਲੇ ਚਢੇ ਚਾਰੇ। (ਪੰਨਾ-ਪਾਉੜੀ–ਪੰਕਤੀ 11_20_1)
ਸਣੇ ਨਿਹਾਲੇ ਜਾਣੀਅਨਿ ਸਨਮੁਖ ਸੇਵਕ ਗੁਰੂ ਪਿਆਰੇ। (ਪੰਨਾ-ਪਾਉੜੀ–ਪੰਕਤੀ 11_20_2)
ਸੇਖੜ ਸਾਧ ਵਖਾਣੀਅਹਿ ਨਾਉ ਭੁਲੂ ਸਿਖ ਸੁਚਾਰੇ। (ਪੰਨਾ-ਪਾਉੜੀ–ਪੰਕਤੀ 11_20_3)
ਜਟੂ ਭੀਵਾ ਜਾਣੀਅਨਿ ਮਹਾਂ ਪੁਰਖੁ ਮੂਲਾ ਪਰਵਾਰੇ। (ਪੰਨਾ-ਪਾਉੜੀ–ਪੰਕਤੀ 11_20_4)
ਚਤੁਰਦਾਸੁ ਮੂਲਾ ਕਪੂਰੁ ਹਾੜੂ ਗਾੜੂ ਵਿਜ ਵਿਚਾਰੇ। (ਪੰਨਾ-ਪਾਉੜੀ–ਪੰਕਤੀ 11_20_5)
ਫਿਰਣਾ ਬਹਿਲੁ ਵਖਾਣੀਐ ਜੇਠਾ ਚੰਗਾ ਕੁਲੁ ਨਿਸਤਾਰੇ। (ਪੰਨਾ-ਪਾਉੜੀ–ਪੰਕਤੀ 11_20_6)
ਵਿਸਾ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ। (ਪੰਨਾ-ਪਾਉੜੀ–ਪੰਕਤੀ 11_20_7)
ਵਡਾ ਭਗਤੁ ਹੈ ਭਾਈਅੜਾ ਗੋਇੰਦੁ ਘੇਈ ਗੁਰੂ ਦੁਆਰੇ। (ਪੰਨਾ-ਪਾਉੜੀ–ਪੰਕਤੀ 11_20_8)
ਸਤਿਗੁਰਿ ਪੂਰੇ ਪਾਰਿ ਉਤਾਰੇ। (ਪੰਨਾ-ਪਾਉੜੀ–ਪੰਕਤੀ 11_20_9)
ਕਾਲੂ ਚਾਊ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ। (ਪੰਨਾ-ਪਾਉੜੀ–ਪੰਕਤੀ 11_21_1)
ਹੋਮਾ ਵਿਚਿ ਕਪਾਹੀਆ ਗੋਬਿੰਦੁ ਘੇਈ ਗੁਰ ਨਿਸਤਾਰਾ। (ਪੰਨਾ-ਪਾਉੜੀ–ਪੰਕਤੀ 11_21_2)
ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲੁ ਤਿਸੁ ਭਾਰਾ। (ਪੰਨਾ-ਪਾਉੜੀ–ਪੰਕਤੀ 11_21_3)
ਗੁਰਮੁਖਿ ਰਾਮੂ ਕੋਹਲੀ ਨਾਲਿ ਨਿਹਾਲੂ ਸੇਵਕੁ ਸਾਰਾ। (ਪੰਨਾ-ਪਾਉੜੀ–ਪੰਕਤੀ 11_21_4)
ਛਜੂ ਭਲਾ ਜਾਣੀਐ ਮਾਈ ਦਿਤਾ ਸਾਧੁ ਵਿਚਾਰਾ। (ਪੰਨਾ-ਪਾਉੜੀ–ਪੰਕਤੀ 11_21_5)
ਤੁਲਸਾ ਵਹੁਰਾ ਭਗਤ ਹੈ ਦਾਮੋਦਰੁ ਆਕੁਲ ਬਲਿਹਾਰਾ। (ਪੰਨਾ-ਪਾਉੜੀ–ਪੰਕਤੀ 11_21_6)
ਭਾਨਾ ਆਵਲ ਵਿਗਹਮਲੁ ਬੁਧੋ ਛੀਂਬਾ ਗੁਰ ਦਰਬਾਰਾ। (ਪੰਨਾ-ਪਾਉੜੀ–ਪੰਕਤੀ 11_21_7)
ਸੁਲਤਾਨੇ ਪੁਰਿ ਭਗਤਿ ਭੰਡਾਰਾ। (ਪੰਨਾ-ਪਾਉੜੀ–ਪੰਕਤੀ 11_21_8)
ਦੀਪਕੁ ਦੀਪਾ ਕਾਸਰਾ ਗੁਰੂ ਦੁਆਰੈ ਹੁਕਮੀ ਬੰਦਾ। (ਪੰਨਾ-ਪਾਉੜੀ–ਪੰਕਤੀ 11_22_1)
ਪਟੀ ਅੰਦਰਿ ਚਉਧਰੀ ਢਿਲੋ ਲਾਲੁ ਲੰਗਾਹੁ ਸੁਹੰਦਾ। (ਪੰਨਾ-ਪਾਉੜੀ–ਪੰਕਤੀ 11_22_2)
ਅਜਬੁ ਅਜਾਇਬੁ ਸੰਙਿਆ ਉਮਰਸਾਹੁ ਗੁਰ ਸੇਵ ਕਰੰਦਾ। (ਪੰਨਾ-ਪਾਉੜੀ–ਪੰਕਤੀ 11_22_3)
ਪੈੜਾ ਛਜਲੁ ਜਾਣੀਐ ਕੰਦੂ ਸੰਘਰੁ ਮਿਲੈ ਹਸੰਦਾ। (ਪੰਨਾ-ਪਾਉੜੀ–ਪੰਕਤੀ 11_22_4)
ਪੁਤੁ ਸਪੁਤੁ ਕਪੂਰਿ ਦੇਉ ਸਿਖੈ ਮਿਲਿਆਂ ਮਨਿ ਵਿਗਸੰਦਾ। (ਪੰਨਾ-ਪਾਉੜੀ–ਪੰਕਤੀ 11_22_5)
ਸੰਮਣੁ ਹੈ ਸਾਹਬਾਜ ਪੁਰਿ ਗੁਰਸਿਖਾਂ ਦੀ ਸਾਰ ਲਹੰਦਾ। (ਪੰਨਾ-ਪਾਉੜੀ–ਪੰਕਤੀ 11_22_6)
ਜੋਧਾ ਜਲੋ ਤੁਲਸ ਪੁਰਿ ਮੋਹਣ ਆਲਮੁ ਗੰਜਿ ਰਹੰਦਾ। (ਪੰਨਾ-ਪਾਉੜੀ–ਪੰਕਤੀ 11_22_7)
ਗੁਰਮੁਖਿ ਵਡਿਆ ਵਡੇ ਮਸੰਦਾ। (ਪੰਨਾ-ਪਾਉੜੀ–ਪੰਕਤੀ 11_22_8)
ਢੇਸੀ ਜੋਧੁ ਹੁਸੰਗੁ ਹੈ ਗੋਇੰਦੁ ਗੋਲਾ ਹਸਿ ਮਿਲੰਦਾ। (ਪੰਨਾ-ਪਾਉੜੀ–ਪੰਕਤੀ 11_23_1)
ਮੋਹਣੁ ਕੁਕੁ ਵਖਾਣੀਐ ਧੁਟੇ ਜੋਧੇ ਜਾਮੁ ਸੁਹੰਦਾ। (ਪੰਨਾ-ਪਾਉੜੀ–ਪੰਕਤੀ 11_23_2)
ਹਮਜਾ ਜਜਾ ਜਾਣੀਐ ਬਾਲਾ ਮਰਵਾਹਾ ਵਿਗਸੰਦਾ। (ਪੰਨਾ-ਪਾਉੜੀ–ਪੰਕਤੀ 11_23_4)
ਨਿਰਮਲ ਨਾਨੋ ਓਹਰੀ ਨਾਲਿ ਸੂਰੀ ਚਉਧਰੀ ਰਹੰਦਾ। (ਪੰਨਾ-ਪਾਉੜੀ–ਪੰਕਤੀ 11_23_5)
ਪਰਬਤਿ ਕਾਲਾ ਮੇਹਰਾ ਨਾਲਿ ਨਿਹਾਲੂ ਸੇਵ ਕਰੰਦਾ। (ਪੰਨਾ-ਪਾਉੜੀ–ਪੰਕਤੀ 11_23_6)
ਕਕਾ ਕਾਲਉ ਸੂਰਮਾ ਕਦੁ ਰਾਮਦਾਸੁ ਬਚਨ ਮਨੰਦਾ। (ਪੰਨਾ-ਪਾਉੜੀ–ਪੰਕਤੀ 11_23_7)
ਸੇਠ ਸਭਾਗਾ ਚੁਹਣੀਅਹੁ ਆਰੋੜੇ ਭਾਗ ਉਗਵੰਦਾ। (ਪੰਨਾ-ਪਾਉੜੀ–ਪੰਕਤੀ 11_23_8)
ਸਨਮੁਖ ਇਕਦੂ ਇਕ ਚੜੰ੍ਹਦਾ। (ਪੰਨਾ-ਪਾਉੜੀ–ਪੰਕਤੀ 11_23_9)
ਪੈੜਾ ਜਾਤਿ ਚੰਡਾਲੀਆ ਜੇਠੇ ਸੇਠੀ ਕਾਮ ਕਮਾਈ। (ਪੰਨਾ-ਪਾਉੜੀ–ਪੰਕਤੀ 11_24_1)
ਲਟਕਣੁ ਘੂਰਾ ਜਾਣੀਐ ਗੁਰਦਿਤਾ ਗੁਰਮਤਿ ਗੁਰਭਾਈ। (ਪੰਨਾ-ਪਾਉੜੀ–ਪੰਕਤੀ 11_24_2)
ਕਟਾਰਾ ਸਰਾਫ ਹੈ ਭਗਤੁ ਵਡਾ ਭਗਵਾਨ ਸੁਭਾਈ। (ਪੰਨਾ-ਪਾਉੜੀ–ਪੰਕਤੀ 11_24_3)
ਸਿਖ ਭਲਾ ਰਵਿਤਾਸ ਵਿਚਿ ਧਉਣੁ ਮੁਰਾਰੀ ਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 11_24_4)
ਆਡਿਤ ਸੁਇਨੀ ਸੂਰਮਾ ਚਰਣ ਸਰਣਿ ਚੂਹੜੁ ਜੇ ਸਾਈ। (ਪੰਨਾ-ਪਾਉੜੀ–ਪੰਕਤੀ 11_24_5)
ਲਾਲਾ ਸੇਠੀ ਜਾਣੀਐ ਜਾਣੁ ਨਿਹਾਲੂ ਸਬਦਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 11_24_6)
ਰਾਮਾ ਝੰਝੀ ਆਖੀਐ ਹੇਮੂ ਸੋਈ ਗੁਰਮਤਿ ਪਾਈ। (ਪੰਨਾ-ਪਾਉੜੀ–ਪੰਕਤੀ 11_24_7)
ਜਟੂ ਭੰਡਾਰੀ ਪਲਾ ਸਾਹਦਰੈ ਸੰਗਿਤ ਸੁਖਦਾਈ। (ਪੰਨਾ-ਪਾਉੜੀ–ਪੰਕਤੀ 11_24_8)
ਪੰਜਾਬੈ ਗੁਰ ਦੀ ਵਡਿਆਈ। (ਪੰਨਾ-ਪਾਉੜੀ–ਪੰਕਤੀ 11_24_9)
ਸਨਮੁਖਿ ਸਿਖ ਲਾਹੌਰ ਵਿਚਿ ਸੋਢੀ ਆਇਣੁ ਤਾਇਆ ਸੰਹਾਰੀ। (ਪੰਨਾ-ਪਾਉੜੀ–ਪੰਕਤੀ 11_25_1)
ਸਾਈਂ ਦਿਤਾ ਝੰਝੀਆ ਸੈਦੋ ਜਟੁ ਸਬਦੁ ਵੀਚਾਰੀ। (ਪੰਨਾ-ਪਾਉੜੀ–ਪੰਕਤੀ 11_25_2)
ਸਾਧੂ ਮਹਿਤਾ ਜਾਣੀਅਹਿ ਕੁਲ ਕੁਮ੍ਹਿਆਰ ਭਗਤਿ ਨਿਰੰਕਾਰੀ। (ਪੰਨਾ-ਪਾਉੜੀ–ਪੰਕਤੀ 11_25_3)
ਲਖੂ ਵਿਚਿ ਪਟੋਲੀਆ ਭਾਈ ਲਧਾ ਪਰਉਪਕਾਰੀ। (ਪੰਨਾ-ਪਾਉੜੀ–ਪੰਕਤੀ 11_25_4)
ਕਾਲੂ ਨਾਨੋ ਰਾਜ ਦੁਇ ਹਾੜੀ ਕੋਹਲੀਆ ਵਿਚਿ ਭਾਰੀ। (ਪੰਨਾ-ਪਾਉੜੀ–ਪੰਕਤੀ 11_25_5)
ਸੂਦੁ ਕਲਿਆਣਾ ਸੂਰਮਾ ਭਾਨੂ ਭਗਤੁ ਸਬਦੁ ਵੀਚਾਰੀ। (ਪੰਨਾ-ਪਾਉੜੀ–ਪੰਕਤੀ 11_25_6)
ਮੂਲਾ ਬੇਰੀ ਜਾਣੀਐ ਤੀਰਥੁ ਅਤੈ ਮੁਕੰਦੁ ਅਪਾਰੀ। (ਪੰਨਾ-ਪਾਉੜੀ–ਪੰਕਤੀ 11_25_7)
ਕਹੁ ਕਿਸਨਾ ਮੁਹਜੰਗੀਆ ਸੇਠ ਮੰਗੀਣੇ ਨੋ ਬਲਿਹਾਰੀ। (ਪੰਨਾ-ਪਾਉੜੀ–ਪੰਕਤੀ 11_25_8)
ਸਨਮੁਖੁ ਸੁਨਿਆਰਾ ਭਲਾ ਨਉ ਨਿਹਾਲੂ ਸਪਰਵਾਰੀ। (ਪੰਨਾ-ਪਾਉੜੀ–ਪੰਕਤੀ 11_25_9)
ਗੁਰਮੁਖਿ ਸੁਖ ਫਲ ਕਰਣੀ ਸਾਰੀ। (ਪੰਨਾ-ਪਾਉੜੀ–ਪੰਕਤੀ 11_25_10)
ਭਾਨਾ ਮਲਣੁ ਜਾਣੀਐ ਕਾਬਲਿ ਰੇਖਰਾਉ ਗੁਰਭਾਈ। (ਪੰਨਾ-ਪਾਉੜੀ–ਪੰਕਤੀ 11_26_1)
ਮਾਧੋ ਸੋਢੀ ਕਾਸਮੀਰ ਗੁਰ ਸਿਖੀ ਦੀ ਚਾਲ ਚਲਾਈ। (ਪੰਨਾ-ਪਾਉੜੀ–ਪੰਕਤੀ 11_26_2)
ਭਾਈ ਭੀਵਾਂ ਸੀਹਰੰਦਿ ਰੂਪਚੰਦੁ ਸਨਮੁਖ ਸਤ ਭਾਈ। (ਪੰਨਾ-ਪਾਉੜੀ–ਪੰਕਤੀ 11_26_3)
ਪਰਤਾਪੂ ਸਿਖੁ ਸੂਰਮਾ ਨੰਦੈ ਵਿਠੜਿ ਸੇਵ ਕਮਾਈ। (ਪੰਨਾ-ਪਾਉੜੀ–ਪੰਕਤੀ 11_26_4)
ਸਾਮੀਦਾਸ ਵਛੇਰੁ ਹੈ ਥਾਨੇਸੁਰਿ ਸੰਗਤਿ ਬਹਲਾਈ। (ਪੰਨਾ-ਪਾਉੜੀ–ਪੰਕਤੀ 11_26_5)
ਗੋਪੀ ਮਹਤਾ ਜਾਣੀਐ ਤੀਰਥੁ ਨਥਾ ਗੁਰ ਸਰਣਾਈ। (ਪੰਨਾ-ਪਾਉੜੀ–ਪੰਕਤੀ 11_26_6)
ਭਾਊ ਮੋਕਲੁ ਆਖੀਅਹਿ ਢਿਲੀ ਮੰਡਲਿ ਗੁਰਮਤਿ ਪਾਈ। (ਪੰਨਾ-ਪਾਉੜੀ–ਪੰਕਤੀ 11_26_7)
ਜੀਵਦੁ ਜਗਸੀ ਫਤੇ ਪੁਰਿ ਸੇਠਿ ਤਲੋਕੇ ਸੇਵ ਕਮਾਈ। (ਪੰਨਾ-ਪਾਉੜੀ–ਪੰਕਤੀ 11_26_8)
ਸਤਿਗੁਰ ਦੀ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 11_26_9)
ਮਹਤਾ ਸਕਤੁ ਆਗਰੇ ਚਢਾ ਹੋਆ ਨਿਹਾਲੁ ਨਿਹਾਲਾ। (ਪੰਨਾ-ਪਾਉੜੀ–ਪੰਕਤੀ 11_27_1)
ਗੜ੍ਹੀਅਲੁ ਮਥਰਾ ਦਾਸੁ ਹੈ ਸਪਰਵਾਰਾ ਲਾਲ ਗੁਲਾਲਾ। (ਪੰਨਾ-ਪਾਉੜੀ–ਪੰਕਤੀ 11_27_2)
ਗੰਗਾ ਸਹਗਲੁ ਸੂਰਮਾ ਹਰਵੰਸ ਤਪੈ ਟਹਲ ਧਰਮਸਾਲਾ। (ਪੰਨਾ-ਪਾਉੜੀ–ਪੰਕਤੀ 11_27_3)
ਅਣਦੁ ਮੁਰਾਰੀ ਮਹਾਂਪੁਰਖੁ ਕਲਿਆਣਾ ਕੁਲਿ ਕਵਲੁ ਰਸਾਲਾ। (ਪੰਨਾ-ਪਾਉੜੀ–ਪੰਕਤੀ 11_27_4)
ਨਾਨੋ ਲਟਕਣੁ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ। (ਪੰਨਾ-ਪਾਉੜੀ–ਪੰਕਤੀ 11_27_5)
ਹਾਂਡਾ ਆਲਮਚੰਦੁ ਹੈ ਸੈਸਾਰਾ ਤਲਵਾੜਾ ਸੁਖਾਲਾ। (ਪੰਨਾ-ਪਾਉੜੀ–ਪੰਕਤੀ 11_27_6)
ਜਗਨਾ ਨੰਦਾ ਸਾਧ ਹੈ ਭਾਨੂ ਸੁਹੜੁ ਹੰਸਾਂ ਦੀ ਢਾਲਾ। (ਪੰਨਾ-ਪਾਉੜੀ–ਪੰਕਤੀ 11_27_7)
ਗੁਰਭਾਈ ਰਤਨਾਂ ਦੀ ਮਾਲਾ। (ਪੰਨਾ-ਪਾਉੜੀ–ਪੰਕਤੀ 11_27_8)
ਸੀਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ। (ਪੰਨਾ-ਪਾਉੜੀ–ਪੰਕਤੀ 11_28_1)
ਜੈਤਾ ਨੰਦਾ ਜਾਣੀਐ ਪੁਰਖ ਪਿਰਾਗਾ ਸਬਦਿ ਅਧਾਰਾ। (ਪੰਨਾ-ਪਾਉੜੀ–ਪੰਕਤੀ 11_28_2)
ਤਿਲਕੁ ਤਿਲੋਕਾ ਪਾਠਕਾ ਸਾਧੁ ਸੰਗਤਿ ਸੇਵਾ ਹਿਤਕਾਰਾ। (ਪੰਨਾ-ਪਾਉੜੀ–ਪੰਕਤੀ 11_28_3)
ਤੋਤਾ ਮਹਤਾ ਮਹਾਂ ਪੁਰਖੁ ਗੁਰਮੁਖਿ ਸੁਖ ਫਲ ਸਬਦੁ ਪਿਆਰਾ। (ਪੰਨਾ-ਪਾਉੜੀ–ਪੰਕਤੀ 11_28_4)
ਜੜੀਆ ਸਾਈਂਦਾਸੁ ਹੈ ਸਭ ਕੁਲੁ ਹੀਰੇ ਲਾਲ ਅਪਾਰਾ। (ਪੰਨਾ-ਪਾਉੜੀ–ਪੰਕਤੀ 11_28_5)
ਮਲਕੁ ਪੈੜਾ ਹੈ ਕੋਹਲੀ ਦਰਗਹੁ ਭੰਡਾਰੀ ਅਤਿ ਭਾਰਾ। (ਪੰਨਾ-ਪਾਉੜੀ–ਪੰਕਤੀ 11_28_6)
ਮੀਆਂ ਜਮਾਲੁ ਨਿਹਾਲੁ ਹੈ ਭਗਤੂ ਭਗਤ ਕਮਾਵੈ ਕਾਰਾ। (ਪੰਨਾ-ਪਾਉੜੀ–ਪੰਕਤੀ 11_28_7)
ਪੂਰਾ ਗੁਰ ਪੂਰਾ ਵਰਤਾਰਾ। (ਪੰਨਾ-ਪਾਉੜੀ–ਪੰਕਤੀ 11_28_8)
ਆਨੰਤਾ ਕੂਕੋ ਭਲੇ ਸੋਭ ਵਧਾਵਣ ਹਨਿ ਸਿਰਦਾਰਾ। (ਪੰਨਾ-ਪਾਉੜੀ–ਪੰਕਤੀ 11_29_1)
ਇਟਾ ਰੋੜਾ ਜਾਣੀਐ ਨਵਲ ਨਿਹਾਲੁ ਸਬਦ ਵੀਚਾਰਾ। (ਪੰਨਾ-ਪਾਉੜੀ–ਪੰਕਤੀ 11_29_2)
ਤਖਤੂ ਧੀਰ ਗੰਭੀਰੁ ਹੈ ਦਰਗਹੁ ਤੁਲੀ ਜਪੈ ਨਿਰੰਕਾਰਾ। (ਪੰਨਾ-ਪਾਉੜੀ–ਪੰਕਤੀ 11_29_3)
ਮਨੁਸਾ ਧਾਰੁ ਅਥਾਹੁ ਹੈ ਤੀਰਥੁ ਉਪਲੁ ਸੇਵਕ ਸਾਰਾ। (ਪੰਨਾ-ਪਾਉੜੀ–ਪੰਕਤੀ 11_29_4)
ਕਿਸਨਾ ਝੰਝੀ ਆਖੀਐ ਪੰਮੂ ਪੁਰੀ ਗੁਰੂ ਕਾ ਪਿਆਰਾ। (ਪੰਨਾ-ਪਾਉੜੀ–ਪੰਕਤੀ 11_29_5)
ਧਿੰਗੜੁ ਮੱਦੂ ਜਾਣੀਅਨਿ ਵਡੇ ਸੁਜਾਨ ਤਖਾਣ ਅਪਾਰਾ। (ਪੰਨਾ-ਪਾਉੜੀ–ਪੰਕਤੀ 11_29_6)
ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉ ਤਿਨਿ ਬਲਿਹਾਰਾ। (ਪੰਨਾ-ਪਾਉੜੀ–ਪੰਕਤੀ 11_29_7)
ਸਤਿਗੁਰ ਪੁਰਖੁ ਸਵਾਰਣਹਾਰਾ। (ਪੰਨਾ-ਪਾਉੜੀ–ਪੰਕਤੀ 11_29_8)
ਲਸਕਰਿ ਭਾਈ ਤੀਰਥਾ ਗੁਆਲੀਏਰ ਸੁਇਨੀ ਹਰਿਦਾਸੁ। (ਪੰਨਾ-ਪਾਉੜੀ–ਪੰਕਤੀ 11_30_1)
ਭਾਵਾ ਧੀਰੁ ਉਜੈਨ ਵਿਚਿ ਸਾਧਸੰਗਤਿ ਗੁਰੁ ਸਬਦਿ ਨਿਵਾਸੁ। (ਪੰਨਾ-ਪਾਉੜੀ–ਪੰਕਤੀ 11_30_2)
ਮੇਲੁ ਵਡਾ ਬੁਰਹਾਨ ਪੁਰਿ ਸਨਮੁਖ ਸਿਖ ਸਹਜ ਪਰਗਾਸੁ। (ਪੰਨਾ-ਪਾਉੜੀ–ਪੰਕਤੀ 11_30_3)
ਭਗਤੁ ਭਈਆ ਭਗਵਾਨ ਦਾਸ ਨਾਲਿ ਬੋਦਲਾ ਘਰੇ ਉਦਾਸੁ। (ਪੰਨਾ-ਪਾਉੜੀ–ਪੰਕਤੀ 11_30_4)
ਮਲਕੁ ਕਟਾਰੂ ਜਾਨੀਐ ਪਿਰਥੀਮਲ ਜਰਾਦੀ ਖਾਸੁ। (ਪੰਨਾ-ਪਾਉੜੀ–ਪੰਕਤੀ 11_30_5)
ਭਗਤੂ ਛੁਰਾ ਵਖਾਣੀਐ ਡਲੂ ਰੀਹਾਣੈ ਸਾਬਾਸੁ। (ਪੰਨਾ-ਪਾਉੜੀ–ਪੰਕਤੀ 11_30_6)
ਸੁੰਦਰ ਸੁਆਮੀ ਦਾਸ ਦੁਇ ਵੰਸ ਵਧਾਵਣ ਕਵਲ ਵਿਗਾਸੁ। (ਪੰਨਾ-ਪਾਉੜੀ–ਪੰਕਤੀ 11_30_7)
ਸੁੰਦਰ ਸੁਆਮੀ ਦਾਸ ਦੁਇ ਵੰਸ ਵਧਾਵਣ ਕਵਲ ਵਿਗਾਸੁ। (ਪੰਨਾ-ਪਾਉੜੀ–ਪੰਕਤੀ 11_30_7)
ਗੁਜਰਾਤੇ ਵਿਚਿ ਜਾਣੀਐ ਭੇਖਾਰੀ ਭਾਬੜਾ ਸੁਲਾਸੁ। (ਪੰਨਾ-ਪਾਉੜੀ–ਪੰਕਤੀ 11_30_8)
ਗੁਰਮੁਖਿ ਭਾਉ ਭਗਤਿ ਰਹਿਰਾਸੁ। (ਪੰਨਾ-ਪਾਉੜੀ–ਪੰਕਤੀ 11_30_9)
ਚੂਹੜ ਚਉਝੜੁ ਲਖਣਊ ਗੁਰਮੁਖਿ ਅਨਦਿਨੁ ਨਾਮ ਵਖਾਣੀ। (ਪੰਨਾ-ਪਾਉੜੀ–ਪੰਕਤੀ 11_31_2)
ਸਨਮੁਖਿ ਸਿਖੁ ਪਿਰਾਗ ਵਿਚ ਭਾਈ ਭਾਨਾ ਵਿਰਤੀਹਾਣੀ। (ਪੰਨਾ-ਪਾਉੜੀ–ਪੰਕਤੀ 11_31_3)
ਜਟੂ ਤਪਾ ਸੁ ਜੌਨ ਪੁਰਿ ਗੁਰਮਤਿ ਨਿਹਚਲ ਸੇਵ ਕਮਾਣੀ। (ਪੰਨਾ-ਪਾਉੜੀ–ਪੰਕਤੀ 11_31_4)
ਪਟਣੈ ਸਭਰਵਾਲ ਹੈ ਨਵਲੁ ਨਿਹਾਲਾ ਸੁਧ ਪਰਾਣੀ। (ਪੰਨਾ-ਪਾਉੜੀ–ਪੰਕਤੀ 11_31_5)
ਜੈਤਾ ਸੇਠ ਵਖਾਣੀਐ ਵਿਣੁ ਗੁਰ ਸੇਵਾ ਹੋਰੁ ਨ ਜਾਣੀ। (ਪੰਨਾ-ਪਾਉੜੀ–ਪੰਕਤੀ 11_31_6)
ਰਾਜ ਮਹਿਲ ਭਾਨੂ ਬਹਿਲੁ ਭਾਉ ਭਗਤਿ ਗੁਰਮਤਿ ਮਨਿ ਭਾਣੀ। (ਪੰਨਾ-ਪਾਉੜੀ–ਪੰਕਤੀ 11_31_7)
ਸਨਮੁਖੁ ਸੋਢੀ ਬਦਲੀ ਸੇਠ ਗੁਪਾਲੈ ਗੁਰਮਤਿ ਜਾਣੀ। (ਪੰਨਾ-ਪਾਉੜੀ–ਪੰਕਤੀ 11_31_8)
ਸੁੰਦਰੁ ਚਢਾ ਆਗਰੈ ਢਾਕੈ ਮੋਹਣਿ ਸੇਵ ਕਮਾਣੀ। (ਪੰਨਾ-ਪਾਉੜੀ–ਪੰਕਤੀ 11_31_9)
ਸੁੰਦਰੁ ਚਢਾ ਆਗਰੈ ਢਾਕੈ ਮੋਹਣਿ ਸੇਵ ਕਮਾਣੀ। (ਪੰਨਾ-ਪਾਉੜੀ–ਪੰਕਤੀ 11_31_9)
ਸਾਧਸੰਗਤਿ ਵਿਟਹੁ ਕੁਰਬਾਣੀ। (ਪੰਨਾ-ਪਾਉੜੀ–ਪੰਕਤੀ 11_31_10)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਜਾਇ ਜਿਨਾ ਗੁਰ ਦਰਸਨੁ ਡਿਠਾ। (ਪੰਨਾ-ਪਾਉੜੀ–ਪੰਕਤੀ 12_1_1)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੈਰੀ ਪੈ ਗੁਰ ਸਭਾ ਬਹਿਠਾ। (ਪੰਨਾ-ਪਾਉੜੀ–ਪੰਕਤੀ 12_1_2)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰਮਤਿ ਬੋਲ ਬੋਲਦੇ ਮਿਠਾ। (ਪੰਨਾ-ਪਾਉੜੀ–ਪੰਕਤੀ 12_1_3)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੁਤ੍ਰ ਮਿਤ੍ਰ ਗੁਰ ਭਾਈ ਇਠਾ। (ਪੰਨਾ-ਪਾਉੜੀ–ਪੰਕਤੀ 12_1_4)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰ ਸੇਵਾ ਜਾਣਨਿ ਅਭਿਰਿਠਾ। (ਪੰਨਾ-ਪਾਉੜੀ–ਪੰਕਤੀ 12_1_5)
ਬਲਿਹਾਰੀ ਤਿਨ੍ਹਾਂ ਗੁਰਸਿਖਾਂ ਆਪਿ ਤਰੇ ਤਾਰੇਨਿ ਸਰਿਠਾ। (ਪੰਨਾ-ਪਾਉੜੀ–ਪੰਕਤੀ 12_1_6)
ਗੁਰਸਿਖ ਮਿਲਿਆ ਪਾਪ ਪਣਿਠਾ। (ਪੰਨਾ-ਪਾਉੜੀ–ਪੰਕਤੀ 12_1_7)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ। (ਪੰਨਾ-ਪਾਉੜੀ–ਪੰਕਤੀ 12_2_1)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ। (ਪੰਨਾ-ਪਾਉੜੀ–ਪੰਕਤੀ 12_2_2)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪ ਜਪੰਦੇ। (ਪੰਨਾ-ਪਾਉੜੀ–ਪੰਕਤੀ 12_2_3)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ। (ਪੰਨਾ-ਪਾਉੜੀ–ਪੰਕਤੀ 12_2_4)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ। (ਪੰਨਾ-ਪਾਉੜੀ–ਪੰਕਤੀ 12_2_5)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 12_2_6)
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ। (ਪੰਨਾ-ਪਾਉੜੀ–ਪੰਕਤੀ 12_2_7)
ਗੁਰ ਸੇਵਾ ਫਲੁ ਸੁਫਲ ਫਲੰਦੇ। (ਪੰਨਾ-ਪਾਉੜੀ–ਪੰਕਤੀ 12_2_8)
ਹਉ ਤਿਸੁ ਵਿਟਹੁ ਵਾਰਿਆ ਹੋਦੈ ਤਾਣਿ ਜੁ ਹੋਇ ਨਿਤਾਣਾ। (ਪੰਨਾ-ਪਾਉੜੀ–ਪੰਕਤੀ 12_3_1)
ਹਉ ਤਿਸੁ ਵਿਟਹੁ ਵਾਰਿਆ ਹੋਦੈ ਮਾਣਿ ਜੁ ਰਹੈ ਨਿਮਾਣਾ। (ਪੰਨਾ-ਪਾਉੜੀ–ਪੰਕਤੀ 12_3_2)
ਹਉ ਤਿਸੁ ਵਿਟਹੁ ਵਾਰਿਆ ਛੋਡਿ ਸਿਆਣਪ ਹੋਇ ਇਆਣਾ। (ਪੰਨਾ-ਪਾਉੜੀ–ਪੰਕਤੀ 12_3_3)
ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ। (ਪੰਨਾ-ਪਾਉੜੀ–ਪੰਕਤੀ 12_3_4)
ਹਉ ਤਿਸੁ ਵਿਟਹੁ ਵਾਰਿਆ ਗੁਰਮੁਖਿ ਮਾਰਗੁ ਦੇਖਿ ਲੁਭਾਣਾ। (ਪੰਨਾ-ਪਾਉੜੀ–ਪੰਕਤੀ 12_3_5)
ਹਉ ਤਿਸੁ ਵਿਟਹੁ ਵਾਰਿਆ ਚਲਣੁ ਜਾਣਿ ਜੁਗਤਿ ਮਿਹਮਾਣਾ। (ਪੰਨਾ-ਪਾਉੜੀ–ਪੰਕਤੀ 12_3_6)
ਦੀਨ ਦੁਨੀ ਦਰਗਹ ਪਰਵਾਣਾ। (ਪੰਨਾ-ਪਾਉੜੀ–ਪੰਕਤੀ 12_3_7)
ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ। (ਪੰਨਾ-ਪਾਉੜੀ–ਪੰਕਤੀ 12_4_1)
ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ। (ਪੰਨਾ-ਪਾਉੜੀ–ਪੰਕਤੀ 12_4_2)
ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ। (ਪੰਨਾ-ਪਾਉੜੀ–ਪੰਕਤੀ 12_4_3)
ਹਉ ਤਿਸੁ ਘੋਲਿ ਘੁਮਾਇਆ ਪਰ ਨਿਦਾ ਸੁਣਿ ਆਪੁ ਹਟਾਵੈ। (ਪੰਨਾ-ਪਾਉੜੀ–ਪੰਕਤੀ 12_4_4)
ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ। (ਪੰਨਾ-ਪਾਉੜੀ–ਪੰਕਤੀ 12_4_5)
ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜੋ ਹੀ ਖਾਵੈ। (ਪੰਨਾ-ਪਾਉੜੀ–ਪੰਕਤੀ 12_4_6)
ਗੁਰਮੁਖਿ ਸੋਈ ਸਹਿਜ ਸਮਾਵੈ। (ਪੰਨਾ-ਪਾਉੜੀ–ਪੰਕਤੀ 12_4_7)
ਹਉ ਤਿਸ ਦੈ ਚਉਖੰਨੀਐ ਗੁਰ ਪਰਮੇਸਰੁ ਏਕੋ ਜਾਣੈ। (ਪੰਨਾ-ਪਾਉੜੀ–ਪੰਕਤੀ 12_5_1)
ਹਉ ਤਿਸ ਦੈ ਚਉਖੰਨੀਐ ਦੂਜਾ ਭਾਉ ਨ ਅੰਦਰਿ ਆਣੇ। (ਪੰਨਾ-ਪਾਉੜੀ–ਪੰਕਤੀ 12_5_2)
ਹਉ ਤਿਸ ਦੈ ਚਉਖੰਨੀਐ ਅਉਗੁਣੁ ਕੀਤੇ ਗੁਣ ਪਰਵਾਣੈ। (ਪੰਨਾ-ਪਾਉੜੀ–ਪੰਕਤੀ 12_5_3)
ਹਉ ਤਿਸ ਦੈ ਚਉਖੰਨੀਐ ਮੰਦਾ ਕਿਸੈ ਨ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 12_5_4)
ਹਉ ਤਿਸ ਦੈ ਚਉਖੰਨੀਐ ਆਪੁ ਠਗਾਏ ਲੋਕਾ ਭਾਣੈ। (ਪੰਨਾ-ਪਾਉੜੀ–ਪੰਕਤੀ 12_5_5)
ਹਉ ਤਿਸ ਦੈ ਚਉਖੰਨੀਐ ਪਰਉਪਕਾਰ ਕਰੈ ਰੰਗ ਮਾਣੈ। (ਪੰਨਾ-ਪਾਉੜੀ–ਪੰਕਤੀ 12_5_6)
ਲਉਬਾਲੀ ਦਰਗਹਿ ਵਿਚਿ ਮਾਣੁ ਨਿਮਾਣਾ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 12_5_7)
ਗੁਰ ਪੂਰਾ ਗੁਰ ਸਬਦੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 12_5_8)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਸਤਿਗੁਰ ਨੋ ਮਿਲਿ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 12_6_1)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਕਰਨਿ ਉਦਾਸੀ ਅੰਦਰਿ ਮਾਇਆ। (ਪੰਨਾ-ਪਾਉੜੀ–ਪੰਕਤੀ 12_6_2)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰਮਤਿ ਗੁਰਚਰਣੀ ਚਿਤੁ ਲਾਇਆ। (ਪੰਨਾ-ਪਾਉੜੀ–ਪੰਕਤੀ 12_6_3)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰ ਸਿਖ ਦੇ ਗੁਰਸਿਖ ਮਿਲਾਇਆ। (ਪੰਨਾ-ਪਾਉੜੀ–ਪੰਕਤੀ 12_6_4)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਬਾਹਿਰ ਜਾਂਦਾ ਵਰਜਿ ਰਹਾਇਆ। (ਪੰਨਾ-ਪਾਉੜੀ–ਪੰਕਤੀ 12_6_5)
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਆਸਾ ਵਿਚਿ ਨਿਰਾਸੁ ਵਲਾਇਆ। (ਪੰਨਾ-ਪਾਉੜੀ–ਪੰਕਤੀ 12_6_6)
ਸਤਿਗੁਰ ਦਾ ਉਪਦੇਸ ਦਿੜ੍ਹਾਇਆ। (ਪੰਨਾ-ਪਾਉੜੀ–ਪੰਕਤੀ 12_6_7)
ਬ੍ਰਹਮਾ ਵਡਾ ਅਖਾਇਦਾ ਨਾਭਿ ਕਵਲ ਦੀ ਨਾਲਿ ਸਮਾਣਾ। (ਪੰਨਾ-ਪਾਉੜੀ–ਪੰਕਤੀ 12_7_1)
ਆਵਾ ਗਵਣੁ ਅਨੇਕ ਜੁਗ ਓੜਕ ਵਿਚਿ ਹੋਆ ਹੈਰਾਣਾ। (ਪੰਨਾ-ਪਾਉੜੀ–ਪੰਕਤੀ 12_7_2)
ਓੜਕੁ ਕੀਤੁਸੁ ਆਪਣਾ ਆਪ ਗਣਾਇਐ ਭਰਮਿ ਭੁਲਾਣਾ। (ਪੰਨਾ-ਪਾਉੜੀ–ਪੰਕਤੀ 12_7_3)
ਚਾਰੇ ਵੇਦ ਵਖਾਣਦਾ ਚਤੁਰਮੁਖੀ ਹੋਇ ਖਰਾ ਸਿਆਣਾ। (ਪੰਨਾ-ਪਾਉੜੀ–ਪੰਕਤੀ 12_7_4)
ਲੋਕਾਂ ਨੋ ਸਮਝਾਇਦਾ ਵੇਖਿ ਸੁਰਸਤੀ ਰੂਪ ਲੋਭਾਣਾ। (ਪੰਨਾ-ਪਾਉੜੀ–ਪੰਕਤੀ 12_7_5)
ਚਾਰੇ ਵੇਦ ਗਵਾਇ ਕੈ ਗਰਬੁ ਗਰੂਰੀ ਕਰਿ ਪਛੁਤਾਣਾ। (ਪੰਨਾ-ਪਾਉੜੀ–ਪੰਕਤੀ 12_7_6)
ਅਕਥ ਕਥਾ ਨੇਤ ਨੇਤ ਵਖਾਣਾ। (ਪੰਨਾ-ਪਾਉੜੀ–ਪੰਕਤੀ 12_7_7)
ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ। (ਪੰਨਾ-ਪਾਉੜੀ–ਪੰਕਤੀ 12_8_1)
ਮਛ ਕਛ ਵੈਰਾਹ ਰੂਪਿ ਹੋਇ ਨਰਸਿੰਘੁ ਬਾਵਨ ਬਉਧਾਰੇ। (ਪੰਨਾ-ਪਾਉੜੀ–ਪੰਕਤੀ 12_8_2)
ਪਰਸਰਾਮੁ ਰਾਮੁ ਕਿਸਨੁ ਹੋਇ ਕਿਲਕਿ ਕਲੰਕੀ ਅਤਿ ਅਹੰਕਾਰੇ। (ਪੰਨਾ-ਪਾਉੜੀ–ਪੰਕਤੀ 12_8_3)
ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ। (ਪੰਨਾ-ਪਾਉੜੀ–ਪੰਕਤੀ 12_8_4)
ਸਤਿਗੁਰ ਪੁਰਖੁ ਨ ਭੇਟਿਆ ਸਾਧਸੰਗਤਿ ਸਹਲੰਗ ਨ ਸਾਰੇ। (ਪੰਨਾ-ਪਾਉੜੀ–ਪੰਕਤੀ 12_8_6)
ਹਉਮੈ ਅੰਦਰਿ ਕਾਰਿ ਵਿਕਾਰੇ। (ਪੰਨਾ-ਪਾਉੜੀ–ਪੰਕਤੀ 12_8_7)
ਮਹਾਦੇਉ ਅਉਧੂਤੁ ਹੋਇ ਤਾਮਸ ਅੰਦਰਿ ਜੋਗੁ ਨ ਜਾਣੈ। (ਪੰਨਾ-ਪਾਉੜੀ–ਪੰਕਤੀ 12_9_1)
ਭੈਰੋ ਭੂਤ ਕੁਸੂਤ ਵਿਚਿ ਖੇਤ੍ਰਪਾਲ ਬੇਤਾਲ ਧਿਙਾਣੈ। (ਪੰਨਾ-ਪਾਉੜੀ–ਪੰਕਤੀ 12_9_2)
ਅਕੁ ਧਤੂਰਾ ਖਾਵਣਾ ਰਾਤੀ ਵਾਸਾ ਮੜ੍ਹੀ ਮਸਾਣੈ। (ਪੰਨਾ-ਪਾਉੜੀ–ਪੰਕਤੀ 12_9_3)
ਪੈਨੈ ਹਾਥੀ ਸੀਹ ਖਲ ਡਉਰੂ ਵਾਇ ਕਰੈ ਹੈਰਾਣੈ। (ਪੰਨਾ-ਪਾਉੜੀ–ਪੰਕਤੀ 12_9_4)
ਨਾਥਾ ਨਾਥੁ ਸਦਾਇਦਾ ਹੋਇ ਅਨਾਥੁ ਨ ਹਰਿ ਰੰਗੁ ਮਾਣੈ। (ਪੰਨਾ-ਪਾਉੜੀ–ਪੰਕਤੀ 12_9_5)
ਸਿਰਠਿ ਸੰਘਾਰੈ ਤਾਮਸੀ ਜੋਗੁ ਨ ਭੋਗੁ ਨ ਜੁਗਤਿ ਪਛਾਣੈ। (ਪੰਨਾ-ਪਾਉੜੀ–ਪੰਕਤੀ 12_9_6)
ਗੁਰਮੁਖਿ ਸੁਖ ਫਲੁ ਸਾਧ ਸੰਗਾਣੈ। (ਪੰਨਾ-ਪਾਉੜੀ–ਪੰਕਤੀ 12_9_7)
ਵਡੀ ਆਰਜਾ ਇੰਦ੍ਰ ਦੀ ਇੰਦ੍ਰ ਪੁਰੀ ਵਿਚਿ ਰਾਜੁ ਕਮਾਵੈ। (ਪੰਨਾ-ਪਾਉੜੀ–ਪੰਕਤੀ 12_10_1)
ਚਉਦਹ ਇੰਦ੍ਰ ਵਿਣਾਸੁ ਕਾਲਿ ਬ੍ਰਹਮੇ ਦਾ ਇਕੁ ਦਿਵਸੁ ਵਿਹਾਵੈ। (ਪੰਨਾ-ਪਾਉੜੀ–ਪੰਕਤੀ 12_10_2)
ਧੰਧੇ ਹੀ ਬ੍ਰਹਮਾ ਮਰੈ ਲੋਮਸ ਦਾ ਇਕੁ ਰੋਮ ਛਿਜਾਵੈ। (ਪੰਨਾ-ਪਾਉੜੀ–ਪੰਕਤੀ 12_10_3)
ਸੇਸ ਮਹੇਸ ਵਖਾਣੀਅਨਿ ਚਿਰੰਜੀਵ ਹੋਇ ਸਾਂਤਿ ਨ ਆਵੈ। (ਪੰਨਾ-ਪਾਉੜੀ–ਪੰਕਤੀ 12_10_4)
ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਣੁ ਨ ਸੁਹਾਵੈ। (ਪੰਨਾ-ਪਾਉੜੀ–ਪੰਕਤੀ 12_10_5)
ਆਪੁ ਗਣਾਏ ਨ ਸਹਜਿ ਸਮਾਵੈ। (ਪੰਨਾ-ਪਾਉੜੀ–ਪੰਕਤੀ 12_10_6)
ਨਾਰਦੁ ਮੁਨੀ ਅਖਾਇਦਾ ਅਗਮੁ ਜਾਣਿ ਨ ਧੀਰਜੁ ਆਣੈ। (ਪੰਨਾ-ਪਾਉੜੀ–ਪੰਕਤੀ 12_11_1)
ਸੁਣਿ ਸੁਣਿ ਮਸਲਤਿ ਮਜਲਸੈ ਕਰਿ ਕਰਿ ਚੁਗਲੀ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 12_11_2)
ਬਾਲ ਬੁਧਿ ਸਨਕਾਦਿਕਾ ਬਾਲ ਸੁਭਾਉ ਨਵਿਰਤੀ ਹਾਣੈ। (ਪੰਨਾ-ਪਾਉੜੀ–ਪੰਕਤੀ 12_11_3)
ਜਾਇ ਬੈਕੁੰਠਿ ਕਰੋਧੁ ਕਰਿ ਦੇਇ ਸਰਾਪੁ ਜੈਇ ਬਿਜੈ ਧਿਙਾਣੈ। (ਪੰਨਾ-ਪਾਉੜੀ–ਪੰਕਤੀ 12_11_4)
ਅਹੰਮੇਉ ਸੁਕਦੇਉ ਕਰਿ ਗਰਭ ਵਾਸਿ ਹਉਮੈ ਹੈਰਾਣੈ। (ਪੰਨਾ-ਪਾਉੜੀ–ਪੰਕਤੀ 12_11_5)
ਚੰਦੁ ਸੂਰਜੁ ਅਉਲੰਗ ਭਰੈ ਉਦੈ ਅਸਤ ਵਿਚਿ ਆਵਣ ਜਾਣੈ। (ਪੰਨਾ-ਪਾਉੜੀ–ਪੰਕਤੀ 12_11_6)
ਸਿਵ ਸਕਤੀ ਵਿਚਿ ਗਰਬੁ ਗੁਮਾਣੈ। (ਪੰਨਾ-ਪਾਉੜੀ–ਪੰਕਤੀ 12_11_7)
ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਨ ਜਾਤੀ। (ਪੰਨਾ-ਪਾਉੜੀ–ਪੰਕਤੀ 12_12_1)
ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਾਮਾਤੀ। (ਪੰਨਾ-ਪਾਉੜੀ–ਪੰਕਤੀ 12_12_2)
ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ। (ਪੰਨਾ-ਪਾਉੜੀ–ਪੰਕਤੀ 12_12_3)
ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ। (ਪੰਨਾ-ਪਾਉੜੀ–ਪੰਕਤੀ 12_12_4)
ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਵਾਤੀ। (ਪੰਨਾ-ਪਾਉੜੀ–ਪੰਕਤੀ 12_12_5)
ਛਿਅ ਰੁਤਿ ਬਾਰਹ ਮਾਹ ਵਿਚਿ ਗੁਰਮੁਖਿ ਦਰਸਨੁ ਸੁਝ ਸੁਝਾਤੀ। (ਪੰਨਾ-ਪਾਉੜੀ–ਪੰਕਤੀ 12_12_6)
ਗੁਰਮੁਖਿ ਸੁਖ ਫਲੁ ਪਿਰਮ ਪਿਰਾਤੀ। (ਪੰਨਾ-ਪਾਉੜੀ–ਪੰਕਤੀ 12_12_7)
ਪੰਜ ਤਤ ਪਰਵਾਣੁ ਕਰਿ ਧਰਮਸਾਲ ਧਰਤੀ ਮਨਿ ਭਾਣੀ। (ਪੰਨਾ-ਪਾਉੜੀ–ਪੰਕਤੀ 12_13_1)
ਪਾਣੀ ਅੰਦਰਿ ਧਰਤਿ ਧਰਿ ਧਰਤੀ ਅੰਦਰਿ ਧਰਿਆ ਪਾਣੀ। (ਪੰਨਾ-ਪਾਉੜੀ–ਪੰਕਤੀ 12_13_2)
ਸਿਰ ਤਲਵਾਏ ਰੁਖ ਹੋਇ ਨਿਹਚਲੁ ਚਿਤ ਨਿਵਾਸੁ ਬਿਬਾਣੀ। (ਪੰਨਾ-ਪਾਉੜੀ–ਪੰਕਤੀ 12_13_3)
ਪਰਉਪਕਾਰੀ ਸੁਫਲ ਫਲਿ ਵਟ ਵਗਾਇ ਸਿਰਠਿ ਵਰਸਾਣੀ। (ਪੰਨਾ-ਪਾਉੜੀ–ਪੰਕਤੀ 12_13_4)
ਚੰਦਨ ਵਾਸੁ ਵਣਾਸਪਤਿ ਚੰਦਨੁ ਹੋਇ ਵਾਸੁ ਮਹਿਕਾਣੀ। (ਪੰਨਾ-ਪਾਉੜੀ–ਪੰਕਤੀ 12_13_5)
ਸਬਦ ਸੁਰਤਿ ਲਿਵ ਸਾਧਸੰਗਿ ਗੁਰਮੁਖਿ ਸੁਖ ਫਲ ਅੰਮ੍ਰਿਤ ਵਾਣੀ। (ਪੰਨਾ-ਪਾਉੜੀ–ਪੰਕਤੀ 12_13_6)
ਅਬਿਗਤਿ ਗਤਿ ਅਤਿ ਅਕਥ ਕਹਾਣੀ। (ਪੰਨਾ-ਪਾਉੜੀ–ਪੰਕਤੀ 12_13_7)
ਧ੍ਰੂ ਪ੍ਰਹਿਲਾਦੁ ਭਭੀਖਣੋ ਅੰਬਰੀਕੁ ਬਲਿ ਜਨਕੁ ਵਖਾਣਾ। (ਪੰਨਾ-ਪਾਉੜੀ–ਪੰਕਤੀ 12_14_1)
ਰਾਜ ਕੁਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ। (ਪੰਨਾ-ਪਾਉੜੀ–ਪੰਕਤੀ 12_14_2)
ਧ੍ਰੂ ਮਤਰੇਈ ਚੰਡਿਆ ਪੀਉ ਫੜਿ ਪ੍ਰਹਿਲਾਦੁ ਰਞਾਣਾ। (ਪੰਨਾ-ਪਾਉੜੀ–ਪੰਕਤੀ 12_14_3)
ਭੇਦੁ ਭਭੀਖਣੁ ਲੰਕ ਲੈ ਅੰਬਰੀਕੁ ਲੈ ਚਕ੍ਰੁ ਲੁਭਾਣਾ। (ਪੰਨਾ-ਪਾਉੜੀ–ਪੰਕਤੀ 12_14_4)
ਪੈਰ ਕੜਾ ਹੈ ਜਨਕ ਦਾ ਕਰਿ ਪਾਖੰਡੁ ਧਰਮ ਧਿਙਤਾਣਾ। (ਪੰਨਾ-ਪਾਉੜੀ–ਪੰਕਤੀ 12_14_5)
ਆਪੁ ਗਵਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ। (ਪੰਨਾ-ਪਾਉੜੀ–ਪੰਕਤੀ 12_14_6)
ਗੁਰਮੁਖਿ ਸੁਖ ਫਲੁ ਪਤਿ ਪਰਵਾਣਾ। (ਪੰਨਾ-ਪਾਉੜੀ–ਪੰਕਤੀ 12_14_7)
ਕਲਜੁਗਿ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ। (ਪੰਨਾ-ਪਾਉੜੀ–ਪੰਕਤੀ 12_15_1)
ਭਗਤੁ ਕਬੀਰੁ ਵਖਾਣੀਐ ਬੰਦੀਖਾਨੇ ਤੇ ਉਠਿ ਜਾਈ। (ਪੰਨਾ-ਪਾਉੜੀ–ਪੰਕਤੀ 12_15_2)
ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ। (ਪੰਨਾ-ਪਾਉੜੀ–ਪੰਕਤੀ 12_15_3)
ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ। (ਪੰਨਾ-ਪਾਉੜੀ–ਪੰਕਤੀ 12_15_4)
ਬੇਣਿ ਹੋਆ ਅਧਿਆਤਮੀ ਸੈਣੁ ਨੀਚੁ ਕੁਲੁ ਅੰਦਰਿ ਨਾਈ। (ਪੰਨਾ-ਪਾਉੜੀ–ਪੰਕਤੀ 12_15_5)
ਪੈਰੀ ਪੈ ਪਾ ਖਾਕ ਹੋਇ ਗੁਰਸਿਖਾਂ ਵਿਚਿ ਵਡੀ ਸਮਾਈ। (ਪੰਨਾ-ਪਾਉੜੀ–ਪੰਕਤੀ 12_15_6)
ਅਲਖੁ ਲਖਾਇ ਨ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 12_15_7)
ਸਤਿਜੁਗੁ ਉਤਮੁ ਆਖੀਐ ਇਕੁ ਫੇੜੈ ਸਭ ਦੇਸੁ ਦੁਹੇਲਾ। (ਪੰਨਾ-ਪਾਉੜੀ–ਪੰਕਤੀ 12_16_1)
ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਵੰਸੁ ਵਿਧੁੰਸੁ ਕੁਵੇਲਾ। (ਪੰਨਾ-ਪਾਉੜੀ–ਪੰਕਤੀ 12_16_2)
ਕਲਿਜੁਗਿ ਸਚੁ ਨਿਆਉ ਹੈ ਜੋ ਬੀਜੈ ਸੋ ਲੁਣੈ ਇਕੇਲਾ। (ਪੰਨਾ-ਪਾਉੜੀ–ਪੰਕਤੀ 12_16_3)
ਪਾਰਬ੍ਰਹਮ ਪੂਰਨੁ ਬ੍ਰਹਮੁ ਸਬਦਿ ਸੁਰਤਿ ਸਤਿਗੁਰੂ ਗੁਰ ਚੇਲਾ। (ਪੰਨਾ-ਪਾਉੜੀ–ਪੰਕਤੀ 12_16_4)
ਨਾਮੁ ਦਾਨੁ ਇਸਨਾਨੁ ਦ੍ਰਿੜ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ। (ਪੰਨਾ-ਪਾਉੜੀ–ਪੰਕਤੀ 12_16_5)
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਣਾ ਸਹਿਜ ਸੁਹੇਲਾ। (ਪੰਨਾ-ਪਾਉੜੀ–ਪੰਕਤੀ 12_16_6)
ਗੁਰਮੁਖ ਸੁਖ ਫਲ ਨੇਹੁ ਨਵੇਲਾ। (ਪੰਨਾ-ਪਾਉੜੀ–ਪੰਕਤੀ 12_16_7)
ਨਿਰੰਕਾਰੁ ਆਕਾਰ ਕਰਿ ਜੋਤਿ ਸਰੂਪੁ ਅਨੂਪ ਦਿਖਾਇਆ। (ਪੰਨਾ-ਪਾਉੜੀ–ਪੰਕਤੀ 12_17_1)
ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 12_17_2)
ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ। (ਪੰਨਾ-ਪਾਉੜੀ–ਪੰਕਤੀ 12_17_3)
ਪਾਰਸਿ ਪਰਸਿ ਅਪਰਸ ਜਗਿ ਅਸਟਧਾਤੁ ਇਕੁਧਾਤੁ ਕਰਾਇਆ। (ਪੰਨਾ-ਪਾਉੜੀ–ਪੰਕਤੀ 12_17_4)
ਪੈਰੀ ਪਾਇ ਨਿਵਾਇਕੈ ਹਉਮੈ ਰੋਗੁ ਅਸਾਧੁ ਮਿਟਾਇਆ। (ਪੰਨਾ-ਪਾਉੜੀ–ਪੰਕਤੀ 12_17_5)
ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ। (ਪੰਨਾ-ਪਾਉੜੀ–ਪੰਕਤੀ 12_17_6)
ਪੂਰੈ ਪੂਰਾ ਥਾਟੁ ਬਣਾਇਆ। (ਪੰਨਾ-ਪਾਉੜੀ–ਪੰਕਤੀ 12_17_7)
ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ। (ਪੰਨਾ-ਪਾਉੜੀ–ਪੰਕਤੀ 12_18_1)
ਭਾਉ ਭਗਤਿ ਉਪਦੇਸੁ ਕਰਿ ਸਾਧ ਸੰਗਤਿ ਸਚਖੰਡਿ ਵਸਾਏ। (ਪੰਨਾ-ਪਾਉੜੀ–ਪੰਕਤੀ 12_18_2)
ਚੰਦਨ ਵਾਸੁ ਵਣਾਸਪਤਿ ਅਫਲ ਸਫਲ ਚੰਦਨ ਮਹਕਾਏ। (ਪੰਨਾ-ਪਾਉੜੀ–ਪੰਕਤੀ 12_18_4)
ਭਵਜਲ ਅੰਦਰਿ ਬੋਹਥੈ ਹੋਇ ਪਰਵਾਰ ਸਧਾਰ ਲੰਘਾਏ। (ਪੰਨਾ-ਪਾਉੜੀ–ਪੰਕਤੀ 12_18_5)
ਲਹਰਿ ਤਰੰਗੁ ਨ ਵਿਆਪਈ ਮਾਇਆ ਵਿਚਿ ਉਦਾਸੁ ਰਹਾਏ। (ਪੰਨਾ-ਪਾਉੜੀ–ਪੰਕਤੀ 12_18_6)
ਗੁਰਮੁਖਿ ਸੁਖ ਫਲੁ ਸਹਜਿ ਸਮਾਏ। (ਪੰਨਾ-ਪਾਉੜੀ–ਪੰਕਤੀ 12_18_7)
ਧੰਨ ਗੁਰੂ ਗੁਰ ਸਿਖੁ ਧੁੰਨੁ ਆਦਿ ਪੁਰਖੁ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 12_19_1)
ਸਤਿਗੁਰ ਦਰਸਨੁ ਧੰਨੁ ਹੈ ਧੰਨ ਦਿਸਟਿਗੁਰ ਧਿਆਨੁ ਧਰਾਇਆ। (ਪੰਨਾ-ਪਾਉੜੀ–ਪੰਕਤੀ 12_19_2)
ਧੰਨੁ ਧੰਨੁ ਸਤਿਗੁਰ ਸਬਦੁ ਧੰਨੁ ਸੁਰਤਿ ਗੁਰ ਗਿਆਨੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 12_19_3)
ਚਰਣ ਕਵਲ ਗੁਰ ਧੰਨੁ ਧੰਨੁ ਧੰਨੁ ਮਸਤਕੁ ਗੁਰ ਚਰਣੀ ਲਾਇਆ। (ਪੰਨਾ-ਪਾਉੜੀ–ਪੰਕਤੀ 12_19_4)
ਧੰਨੁ ਧੰਨੁ ਗੁਰ ਉਪਦੇਸੁ ਹੈ ਧੰਨੁ ਰਿਦਾ ਗੁਰਮੰਤ੍ਰ ਵਸਾਇਆ। (ਪੰਨਾ-ਪਾਉੜੀ–ਪੰਕਤੀ 12_19_5)
ਧੰਨੁ ਧੰਨੁ ਗੁਰੁ ਚਰਣਾਮਤੋ ਧੰਨੁ ਮਹਤੁ ਜਿਤੁ ਅਪਿਓ ਪੀਆਇਆ। (ਪੰਨਾ-ਪਾਉੜੀ–ਪੰਕਤੀ 12_19_6)
ਗੁਰਮੁਖਿ ਸੁਖੁ ਫਲੁ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 12_19_7)
ਸੁਖ ਸਾਗਰੁ ਹੈ ਸਾਧਸੰਗੁ ਸੋਭਾ ਲਹਰਿ ਤਰੰਗ ਅਤੋਲੇ। (ਪੰਨਾ-ਪਾਉੜੀ–ਪੰਕਤੀ 12_20_1)
ਮਾਣਕ ਮੋਤੀ ਹੀਰਿਆ ਗੁਰ ਉਪਦੇਸੁ ਅਵੇਸੁ ਅਮੋਲੇ। (ਪੰਨਾ-ਪਾਉੜੀ–ਪੰਕਤੀ 12_20_2)
ਰਾਗ ਰਤਨ ਅਨਹਦ ਧੁਨੀ ਸਬਦਿ ਸੁਰਤਿ ਲਿਵ ਅਗਮ ਅਲੋਲੇ। (ਪੰਨਾ-ਪਾਉੜੀ–ਪੰਕਤੀ 12_20_3)
ਰਿਧਿ ਸਿਧਿ ਨਿਧਿ ਸਭ ਗੋਲੀਆਂ ਚਾਰਿ ਪਦਾਰਥ ਗੋਇਲ ਗੋਲੇ। (ਪੰਨਾ-ਪਾਉੜੀ–ਪੰਕਤੀ 12_20_4)
ਲਖ ਲਖ ਚੰਦ ਚਰਾਗ਼ਚੀ ਲਖ ਲਖ ਅੰਮ੍ਰਿਤ ਪੀਚਨਿ ਝੋਲੇ। (ਪੰਨਾ-ਪਾਉੜੀ–ਪੰਕਤੀ 12_20_5)
ਕਾਮਧੇਨੁ ਲਖ ਪਾਰਿਜਾਤ ਜੰਗਲ ਅੰਦਰਿ ਚਰਨਿ ਅਡੋਲੇ। (ਪੰਨਾ-ਪਾਉੜੀ–ਪੰਕਤੀ 12_20_6)
ਗੁਰਮੁਖਿ ਸੁਖ ਫਲੁ ਬੋਲ ਅਬੋਲੇ। (ਪੰਨਾ-ਪਾਉੜੀ–ਪੰਕਤੀ 12_20_7)
ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ। (ਪੰਨਾ-ਪਾਉੜੀ–ਪੰਕਤੀ 13_1_1)
ਪੀਰਾ ਪੀਰੁ ਵਖਾਣੀਐ ਗੁਰੁ ਗੁਰਾਂ ਵਖਾਣੈ। (ਪੰਨਾ-ਪਾਉੜੀ–ਪੰਕਤੀ 13_1_2)
ਗੁਰੁ ਚੇਲਾ ਚੇਲਾ ਗੁਰੂ ਕਰਿ ਚੋਜ ਵਿਡਾਣੈ। (ਪੰਨਾ-ਪਾਉੜੀ–ਪੰਕਤੀ 13_1_3)
ਸੋ ਗੁਰੁ ਸੋਈ ਸਿਖੁ ਹੈ ਜੋਤੀ ਜੋਤਿ ਸਮਾਣੈ। (ਪੰਨਾ-ਪਾਉੜੀ–ਪੰਕਤੀ 13_1_4)
ਇਕੁ ਗੁਰੁ ਇਕੁ ਸਿਖੁ ਹੈ ਗੁਰੁ ਸਬਦਿ ਸਿਞਾਣੈ। (ਪੰਨਾ-ਪਾਉੜੀ–ਪੰਕਤੀ 13_1_5)
ਮਿਹਰ ਮੁਹਬਤਿ ਮੇਲੁ ਕਰਿ ਭਉ ਭਾਉ ਸੁ ਭਾਣੈ। (ਪੰਨਾ-ਪਾਉੜੀ–ਪੰਕਤੀ 13_1_6)
ਗੁਰ ਸਿਖਹੁ ਗੁਰ ਸਿਖੁ ਹੈ ਪੀਰ ਪੀਰਹੁ ਕੋਈ। (ਪੰਨਾ-ਪਾਉੜੀ–ਪੰਕਤੀ 13_2_1)
ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ। (ਪੰਨਾ-ਪਾਉੜੀ–ਪੰਕਤੀ 13_2_2)
ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ। (ਪੰਨਾ-ਪਾਉੜੀ–ਪੰਕਤੀ 13_2_3)
ਸਬਦ ਸੁਰਤਿ ਕਰਿ ਕੀਰਤਨੁ ਸਤਿਸੰਗਿ ਵਿਲੋਈ। (ਪੰਨਾ-ਪਾਉੜੀ–ਪੰਕਤੀ 13_2_4)
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ। (ਪੰਨਾ-ਪਾਉੜੀ–ਪੰਕਤੀ 13_2_5)
ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ। (ਪੰਨਾ-ਪਾਉੜੀ–ਪੰਕਤੀ 13_2_6)
ਦਰਸਨ ਦਿਸਟਿ ਸੰਜੋਗੁ ਹੈ ਭੈ ਭਾਇ ਸੰਜੋਗੀ। (ਪੰਨਾ-ਪਾਉੜੀ–ਪੰਕਤੀ 13_3_1)
ਸਬਦ ਸੁਰਤਿ ਬੈਰਾਗੁ ਹੈ ਸੁਖ ਸਹਜ ਅਰੋਗੀ। (ਪੰਨਾ-ਪਾਉੜੀ–ਪੰਕਤੀ 13_3_2)
ਮਨ ਬਚ ਕਰਮ ਨ ਭਰਮੁ ਹੈ ਜੋਗੀਸਰੁ ਜੋਗੀ। (ਪੰਨਾ-ਪਾਉੜੀ–ਪੰਕਤੀ 13_3_3)
ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ। (ਪੰਨਾ-ਪਾਉੜੀ–ਪੰਕਤੀ 13_3_4)
ਗਿਆਨੁ ਧਿਆਨੁ ਸਿਮਰਣੁ ਮਿਲੈ ਪੀ ਅਪਿਓ ਅਸੋਗੀ। (ਪੰਨਾ-ਪਾਉੜੀ–ਪੰਕਤੀ 13_3_5)
ਗੁਰਮੁਖਿ ਸੁਖ ਫਲੁ ਪਿਰਮ ਰਸੁ ਕਿਉ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 13_4_1)
ਸੁਣਿ ਸੁਣਿ ਆਖਣੁ ਆਖਣਾ ਓਹੁ ਸਾਉ ਨ ਜਾਣੈ। (ਪੰਨਾ-ਪਾਉੜੀ–ਪੰਕਤੀ 13_4_2)
ਬ੍ਰਹਮਾ ਬਿਸਨੁ ਮਹੇਸੁ ਮਿਲਿ ਕਥਿ ਵੇਦ ਪੁਰਾਣੈ। (ਪੰਨਾ-ਪਾਉੜੀ–ਪੰਕਤੀ 13_4_3)
ਚਾਰਿ ਕਤੇਬਾਂ ਆਖੀਅਨਿ ਦੀਨ ਮੁਸਲਮਾਣੈ। (ਪੰਨਾ-ਪਾਉੜੀ–ਪੰਕਤੀ 13_4_4)
ਸੇਖਨਾਗੁ ਸਿਮਰਣੁ ਕਰੈ ਸਾਂਗੀਤ ਸੁਹਾਣੈ। (ਪੰਨਾ-ਪਾਉੜੀ–ਪੰਕਤੀ 13_4_5)
ਅਨਹਦ ਨਾਦ ਅਸੰਖ ਸੁਣਿ ਹੋਏ ਹੈਰਾਣੈ। (ਪੰਨਾ-ਪਾਉੜੀ–ਪੰਕਤੀ 13_4_6)
ਅਕਥ ਕਥਾ ਕਰਿ ਨੇਤਿ ਨੇਤਿ ਪੀਲਾਏ ਭਾਣੈ। (ਪੰਨਾ-ਪਾਉੜੀ–ਪੰਕਤੀ 13_4_7)
ਗੁਰਮੁਖਿ ਸੁਖ ਫਲੁ ਪਿਰਮ ਰਸੁ ਛਿਅ ਰਸ ਹੈਰਾਣਾ। (ਪੰਨਾ-ਪਾਉੜੀ–ਪੰਕਤੀ 13_5_1)
ਛਤੀਹ ਅੰਮ੍ਰਿਤ ਤਰਸਦੇ ਵਿਸਮਾਦ ਵਿਡਾਣਾ। (ਪੰਨਾ-ਪਾਉੜੀ–ਪੰਕਤੀ 13_5_2)
ਨਿਝਰ ਧਾਰ ਹਜਾਰ ਹੋਇ ਭੈ ਚਕਿਤ ਭੁਲਾਣਾ। (ਪੰਨਾ-ਪਾਉੜੀ–ਪੰਕਤੀ 13_5_3)
ਇੜਾ ਪਿੰਗੁਲਾ ਸੁਖਮਨਾ ਸੋਹੰ ਨ ਸਮਾਣਾ। (ਪੰਨਾ-ਪਾਉੜੀ–ਪੰਕਤੀ 13_5_4)
ਵੀਹ ਇਕੀਹ ਚੜਾਉ ਚੜਿ ਪਰਚਾ ਪਰਵਾਣਾ। (ਪੰਨਾ-ਪਾਉੜੀ–ਪੰਕਤੀ 13_5_5)
ਪੀਤੈ ਬੋਲਿ ਨ ਹੰਘਈ ਆਖਾਣ ਵਖਾਣਾ। (ਪੰਨਾ-ਪਾਉੜੀ–ਪੰਕਤੀ 13_5_6)
ਗਲੀ ਸਾਦੁ ਨ ਆਵਈ ਜਿਚਰੁ ਮੁਹੁ ਖਾਲੀ। (ਪੰਨਾ-ਪਾਉੜੀ–ਪੰਕਤੀ 13_6_1)
ਮੁਹੁ ਭਰਿਐ ਕਿਉਂ ਬੋਲੀਐ ਰਸ ਜੀਭ ਰਸਾਲੀ। (ਪੰਨਾ-ਪਾਉੜੀ–ਪੰਕਤੀ 13_6_2)
ਸਬਦੁ ਸੁਰਤਿ ਸਿਮਰਣ ਉਲੰਘਿ ਨਹਿ ਨਦਰਿ ਨਿਹਾਲੀ। (ਪੰਨਾ-ਪਾਉੜੀ–ਪੰਕਤੀ 13_6_3)
ਪੰਥੁ ਕੁਪੰਥੁ ਨ ਸੁਝਈ ਅਲਮਸਤ ਖਿਆਲੀ। (ਪੰਨਾ-ਪਾਉੜੀ–ਪੰਕਤੀ 13_6_4)
ਡਗਮਗ ਚਾਲ ਸੁਢਾਲ ਹੈ ਗੁਰਮਤਿ ਨਿਰਾਲੀ। (ਪੰਨਾ-ਪਾਉੜੀ–ਪੰਕਤੀ 13_6_5)
ਚੜਿਆ ਚੰਦੁ ਨ ਲੁਕਈ ਢਕਿ ਜੋਤਿ ਕੁਨਾਲੀ। (ਪੰਨਾ-ਪਾਉੜੀ–ਪੰਕਤੀ 13_6_6)
ਲਖ ਲਖ ਬਾਵਨ ਚੰਦਨਾ ਲਖ ਅਗਰ ਮਿਲੰਦੇ। (ਪੰਨਾ-ਪਾਉੜੀ–ਪੰਕਤੀ 13_7_1)
ਲਖ ਕਪੂਰ ਕਥੂਰੀਆ ਅੰਬਰ ਮਹਿਕੰਦੇ। (ਪੰਨਾ-ਪਾਉੜੀ–ਪੰਕਤੀ 13_7_2)
ਲਖ ਲਖ ਗਉੜੇ ਮੇਦ ਮਿਲਿ ਕੇਸਰ ਚਮਕੰਦੇ। (ਪੰਨਾ-ਪਾਉੜੀ–ਪੰਕਤੀ 13_7_3)
ਸਭ ਸੁਗੰਧ ਰਲਾਇ ਕੈ ਅਰਗਜਾ ਕਰੰਦੇ। (ਪੰਨਾ-ਪਾਉੜੀ–ਪੰਕਤੀ 13_7_4)
ਲਖ ਅਰਗਜੇ ਫੁਲੇਲ ਫੁਲ ਫੁਲਵਾੜੀ ਸੰਦੇ। (ਪੰਨਾ-ਪਾਉੜੀ–ਪੰਕਤੀ 13_7_5)
ਗੁਰਮੁਖਿ ਸੁਖ ਫਲ ਪਿਰਮ ਰਸੁ ਵਾਸੂ ਨ ਲਹੰਦੇ। (ਪੰਨਾ-ਪਾਉੜੀ–ਪੰਕਤੀ 13_7_6)
ਰੂਪ ਸਰੂਪ, ਅਨੂਪ ਲਖ ਇੰਦ੍ਰ ਪੁਰੀ ਵਸੰਦੇ। (ਪੰਨਾ-ਪਾਉੜੀ–ਪੰਕਤੀ 13_8_1)
ਰੰਗ ਬਿਰੰਗ ਸੁਰੰਗ ਲਖ ਬੈਕੁੰਠ ਰਹੰਦੇ। (ਪੰਨਾ-ਪਾਉੜੀ–ਪੰਕਤੀ 13_8_2)
ਲਖ ਜੋਬਨ ਸੀਗਾਰ ਲਖ ਲਖ ਵੇਸ ਕਰੰਦੇ। (ਪੰਨਾ-ਪਾਉੜੀ–ਪੰਕਤੀ 13_8_3)
ਲਖ ਦੀਵੇ ਲਖ ਤਾਰਿਆਂ ਜੋਤਿ ਸੂਰਜ ਚੰਦੇ। (ਪੰਨਾ-ਪਾਉੜੀ–ਪੰਕਤੀ 13_8_4)
ਰਤਨ ਜਵਾਹਰ ਲਖ ਮਣੀ ਜਗ ਮਗ ਟਹਕੰਦੇ। (ਪੰਨਾ-ਪਾਉੜੀ–ਪੰਕਤੀ 13_8_5)
ਗੁਰਮੁਖਿ ਸੁਖ ਫਲੁ ਪਿਰਮ ਰਸ ਜੋਤੀ ਨ ਪੁਜੰਦੇ। (ਪੰਨਾ-ਪਾਉੜੀ–ਪੰਕਤੀ 13_8_6)
ਚਾਰਿ ਪਦਾਰਥ ਰਿਧਿ ਸਿਧਿ ਨਿਧਿ ਲਖ ਕਰੋੜੀ। (ਪੰਨਾ-ਪਾਉੜੀ–ਪੰਕਤੀ 13_9_1)
ਲਖ ਪਾਰਸ ਲਖ ਪਾਰਿਜਾਤ ਲਖ ਲਖਮੀ ਜੋੜੀ। (ਪੰਨਾ-ਪਾਉੜੀ–ਪੰਕਤੀ 13_9_2)
ਲਖ ਚਿੰਤਾਮਣਿ ਕਾਮਧੇਣੁ ਚਤੁਰੰਗ ਚਮੋੜੀ। (ਪੰਨਾ-ਪਾਉੜੀ–ਪੰਕਤੀ 13_9_3)
ਮਾਣਕ ਮੋਤੀ ਹੀਰਿਆ ਨਿਰਮੋਲ ਮਰੋੜੀ। (ਪੰਨਾ-ਪਾਉੜੀ–ਪੰਕਤੀ 13_9_4)
ਲਖ ਕਵਿਲਾਸ ਸੁਮੇਰੁ ਲਖ ਲਖ ਰਾਜ ਬਹੋੜੀ। (ਪੰਨਾ-ਪਾਉੜੀ–ਪੰਕਤੀ 13_9_5)
ਗੁਰਮੁਖਿ ਸੁਖ ਫਲੁ ਪਿਰਮ ਰਸੁ ਮੁਲੁ ਅਮੁਲੁ ਸੁਥੋੜੀ। (ਪੰਨਾ-ਪਾਉੜੀ–ਪੰਕਤੀ 13_9_6)
ਲਖ ਦਰੀਆਉ ਸਮਾਉ ਕਰਿ ਲਖ ਲਹਰੀ ਅੰਗਾ। (ਪੰਨਾ-ਪਾਉੜੀ–ਪੰਕਤੀ 13_10_2)
ਲਖ ਦਰੀਆਉ ਸਮੁੰਦ ਵਿਚਿ ਲਖ ਤੀਰਥ ਗੰਗਾ। (ਪੰਨਾ-ਪਾਉੜੀ–ਪੰਕਤੀ 13_10_3)
ਲਖ ਸਮੁੰਦ ਗੜਾੜ ਵਿਚਿ ਬਹੁ ਅੰਗ ਬਿਰੰਗਾ। (ਪੰਨਾ-ਪਾਉੜੀ–ਪੰਕਤੀ 13_10_4)
ਲਖ ਗੜਾੜ ਤਰੰਗ ਵਿਚਿ ਲਖ ਅਝੁ ਕਿਣੰਗਾ। (ਪੰਨਾ-ਪਾਉੜੀ–ਪੰਕਤੀ 13_10_5)
ਪਿਰਮ ਪਿਆਲਾ ਪੀਵਣਾ ਕੋ ਬੁਰਾ ਨ ਚੰਗਾ। (ਪੰਨਾ-ਪਾਉੜੀ–ਪੰਕਤੀ 13_10_6)
ਇਕ ਕਵਾਉ ਪਸਾਉ ਕਰਿ ਓਅੰਕਾਰੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 13_11_1)
ਓਅੰਕਾਰਿ ਅਕਾਰ ਲਖ ਬ੍ਰਹਮੰਡ ਬਣਾਇਆ। (ਪੰਨਾ-ਪਾਉੜੀ–ਪੰਕਤੀ 13_11_2)
ਪੰਜਿ ਤਤੁ ਉਤਪਤਿ ਲਖ ਤ੍ਰੈ ਲੋਅ ਸੁਹਾਇਆ। (ਪੰਨਾ-ਪਾਉੜੀ–ਪੰਕਤੀ 13_11_3)
ਜਲਿ ਥਲਿ ਗਿਰਿ ਤਰਵਰ ਸਫਲ ਦਰੀਆਵ ਚਲਾਇਆ। (ਪੰਨਾ-ਪਾਉੜੀ–ਪੰਕਤੀ 13_11_4)
ਲਖ ਦਰੀਆਉ ਸਮਾਉ ਕਰਿ ਤਿਲ ਤੁਲ ਨ ਤੁਲਾਇਆ। (ਪੰਨਾ-ਪਾਉੜੀ–ਪੰਕਤੀ 13_11_5)
ਕੁਦਰਤਿ ਇਕ ਅਤੋਲਵੀ ਲੇਖਾ ਨ ਲਿਖਾਇਆ। (ਪੰਨਾ-ਪਾਉੜੀ–ਪੰਕਤੀ 13_11_6)
ਕੁਦਰਤਿ ਕੀਮ ਨ ਜਾਣੀਐ ਕਾਦਰੁ ਕਿਨਿ ਪਾਇਆ। (ਪੰਨਾ-ਪਾਉੜੀ–ਪੰਕਤੀ 13_11_7)
ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਅਬਿਗਤਿ ਗਤਿ ਭਾਈ। (ਪੰਨਾ-ਪਾਉੜੀ–ਪੰਕਤੀ 13_12_1)
ਪਾਰਾਵਾਰੁ ਅਪਾਰੁ ਹੈ ਕੋ ਆਇ ਨ ਜਾਈ। (ਪੰਨਾ-ਪਾਉੜੀ–ਪੰਕਤੀ 13_12_2)
ਆਦਿ ਅੰਤਿ ਪਰਜੰਤ ਨਾਹਿ ਪਰਮਾਦਿ ਵਡਾਈ। (ਪੰਨਾ-ਪਾਉੜੀ–ਪੰਕਤੀ 13_12_3)
ਹਾਥ ਨ ਪਾਇ ਅਥਾਹ ਦੀ ਅਸਗਾਹ ਸਮਾਈ। (ਪੰਨਾ-ਪਾਉੜੀ–ਪੰਕਤੀ 13_12_4)
ਪਿਰਮ ਪਿਆਲੇ ਬੂੰਦ ਇਕ ਕਿਨਿ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 13_12_5)
ਅਗਮਹੁ ਅਗਮ ਅਗਾਧਿ ਬੋਧ ਗੁਰ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 13_12_6)
ਗੁਰਮੁਖਿ ਸੁਖ ਫਲੁ ਪਿਰਮ ਰਸੁ ਤਿਲੁ ਅਲਖੁ ਅਲੇਖੈ। (ਪੰਨਾ-ਪਾਉੜੀ–ਪੰਕਤੀ 13_13_1)
ਲਖ ਚਉਰਾਸੀਹ ਜੂਨਿ ਵਿਚਿ ਜੀਅ ਜੰਤ ਵਿਸੇਖੈ। (ਪੰਨਾ-ਪਾਉੜੀ–ਪੰਕਤੀ 13_13_2)
ਸਭਨਾ ਦੀ ਰੋਮਾਵਲੀ ਬਹੁ ਬਿਧਿ ਬਹੁ ਭੇਖੈ। (ਪੰਨਾ-ਪਾਉੜੀ–ਪੰਕਤੀ 13_13_3)
ਰੋਮਿ ਰੋਮਿ ਲਖ ਲਖ ਸਿਰ ਮੁਹੁ ਲਖ ਸਰੇਖੈ। (ਪੰਨਾ-ਪਾਉੜੀ–ਪੰਕਤੀ 13_13_4)
ਲਖ ਲਖ ਮੁਹਿ ਮੁਹਿ ਜੀਭੁ ਕਰਿ ਸੁਣਿ ਬੋਲੈ ਦੇਖੈ। (ਪੰਨਾ-ਪਾਉੜੀ–ਪੰਕਤੀ 13_13_5)
ਸੰਖ ਅਸੰਖ ਇਕੀਹ ਵੀਹ ਸਮਸਰਿ ਨ ਨਿਮੇਖੈ। (ਪੰਨਾ-ਪਾਉੜੀ–ਪੰਕਤੀ 13_13_6)
ਗੁਰਮੁਖਿ ਸੁਖ ਫਲ ਪਿਰਮੁ ਰਸੁ ਹੁਇ ਗੁਰੁ ਸਿਖ ਮੇਲਾ। (ਪੰਨਾ-ਪਾਉੜੀ–ਪੰਕਤੀ 13_14_1)
ਸਬਦ ਸੁਰਤਿ ਪਰਚਾਇ ਕੈ ਨਿਤ ਨੇਹੁ ਨਵੇਲਾ। (ਪੰਨਾ-ਪਾਉੜੀ–ਪੰਕਤੀ 13_14_2)
ਵੀਹ ਇਕੀਹ ਚੜਾਉ ਚੜਿ ਸਿਖ ਗੁਰੁ ਗੁਰੁ ਚੇਲਾ। (ਪੰਨਾ-ਪਾਉੜੀ–ਪੰਕਤੀ 13_14_3)
ਅਪਿਉ ਪੀਐ ਅਜਰੁ ਜਰੈ ਗੁਰ ਸੇਵ ਸੁਹੇਲਾ। (ਪੰਨਾ-ਪਾਉੜੀ–ਪੰਕਤੀ 13_14_4)
ਜੀਵਦਿਆ ਮਰਿ ਚਲਣਾ ਹਾਰਿ ਜਿਣੈ ਵਹੇਲਾ। (ਪੰਨਾ-ਪਾਉੜੀ–ਪੰਕਤੀ 13_14_5)
ਸਿਲ ਅਲੂਣੀ ਚਟਣੀ ਲਖ ਅੰਮ੍ਰਿਤ ਪੇਲਾ। (ਪੰਨਾ-ਪਾਉੜੀ–ਪੰਕਤੀ 13_14_6)
ਪਾਣੀ ਕਾਠੁ ਨ ਡੋਬਈ ਪਾਲੇ ਦੀ ਲਜੈ। (ਪੰਨਾ-ਪਾਉੜੀ–ਪੰਕਤੀ 13_15_1)
ਸਿਰਿ ਕਲਵਤ੍ਰੁ ਧਰਾਇ ਕੈ ਸਿਰਿ ਚੜਿਆ ਭਜੈ। (ਪੰਨਾ-ਪਾਉੜੀ–ਪੰਕਤੀ 13_15_2)
ਲੋਹੇ ਜੜੀਐ ਬੋਹਿਥਾ ਭਾਰਿ ਭਰੇ ਨ ਤਜੈ। (ਪੰਨਾ-ਪਾਉੜੀ–ਪੰਕਤੀ 13_15_3)
ਪੇਟੈ ਅੰਦਰਿ ਅਗਿ ਰਖਿ ਤਿਸੁ ਪੜਦਾ ਕਜੈ। (ਪੰਨਾ-ਪਾਉੜੀ–ਪੰਕਤੀ 13_15_4)
ਅਗਰੈ ਡੋਬੈ ਜਾਣਿ ਕੈ ਨਿਰਮੋਲਕ ਧਜੈ। (ਪੰਨਾ-ਪਾਉੜੀ–ਪੰਕਤੀ 13_15_5)
ਗੁਰਮੁਖਿ ਮਾਰਗਿ ਚਲਣਾ ਛਡਿ ਖਬੈ ਸਜੈ। (ਪੰਨਾ-ਪਾਉੜੀ–ਪੰਕਤੀ 13_15_6)
ਖਾਣਿ ਉਖਣਿ ਕਢਿ ਆਣਦੇ ਨਿਰਮੋਲਕ ਹੀਰਾ। (ਪੰਨਾ-ਪਾਉੜੀ–ਪੰਕਤੀ 13_16_1)
ਜਉਹਰੀਆ ਹਥਿ ਆਵਦਾ ਉਇ ਗਹਿਰ ਗੰਭੀਰਾ। (ਪੰਨਾ-ਪਾਉੜੀ–ਪੰਕਤੀ 13_16_2)
ਮਜਲਸ ਅੰਦਰਿ ਦੇਖਦੇ ਪਾਤਿਸਾਹ ਵਜੀਰਾ। (ਪੰਨਾ-ਪਾਉੜੀ–ਪੰਕਤੀ 13_16_3)
ਮੁਲੁ ਕਰਨਿ ਅਜਮਾਇ ਕੈ ਸਾਹਾ ਮਨ ਧੀਰਾ। (ਪੰਨਾ-ਪਾਉੜੀ–ਪੰਕਤੀ 13_16_4)
ਅਹਰਣਿ ਉਤੈ ਰਖਿ ਕੈ ਘਣ ਘਾਉ ਸਰੀਰਾ। (ਪੰਨਾ-ਪਾਉੜੀ–ਪੰਕਤੀ 13_16_5)
ਵਿਰਲਾ ਹੀ ਠਹਿਰਾਵਦਾ ਦਰਗਹ ਗੁਰ ਪੀਰਾ। (ਪੰਨਾ-ਪਾਉੜੀ–ਪੰਕਤੀ 13_16_6)
ਤਰਿ ਡੂਬੈ ਡੁਬਾ ਤਰੈ ਪੀ ਪਿਰਮ ਪਿਆਲਾ। (ਪੰਨਾ-ਪਾਉੜੀ–ਪੰਕਤੀ 13_17_1)
ਜਿਣਿ ਹਾਰੈ ਹਾਰੈ ਜਿਣੈ ਏਹੁ ਗੁਰਮੁਖਿ ਚਾਲਾ। (ਪੰਨਾ-ਪਾਉੜੀ–ਪੰਕਤੀ 13_17_2)
ਮਾਰਗੁ ਖੰਡੇ ਧਾਰ ਹੈ ਭਵਜਲੁ ਭਰਨਾਲਾ। (ਪੰਨਾ-ਪਾਉੜੀ–ਪੰਕਤੀ 13_17_3)
ਵਾਲਹੁ ਨਿਕਾ ਆਖੀਐ ਗੁਰ ਪੰਥੁ ਨਿਰਾਲਾ। (ਪੰਨਾ-ਪਾਉੜੀ–ਪੰਕਤੀ 13_17_4)
ਹਉਮੈ ਬਜਰੁ ਭਾਰ ਹੈ ਦੁਰਮਤਿ ਦੁਰਾਲਾ। (ਪੰਨਾ-ਪਾਉੜੀ–ਪੰਕਤੀ 13_17_5)
ਗੁਰਮਤਿ ਆਪੁ ਗਵਾਇ ਕੈ ਸਿਖੁ ਜਾਇ ਸੁਖਾਲਾ। (ਪੰਨਾ-ਪਾਉੜੀ–ਪੰਕਤੀ 13_17_6)
ਧਰਤਿ ਵੜੈ ਵੜਿ ਬੀਉ ਹੋਇ ਜੜ ਅੰਦਰਿ ਜੰਮੈ। (ਪੰਨਾ-ਪਾਉੜੀ–ਪੰਕਤੀ 13_18_1)
ਹੋਇ ਬਰੂਟਾ ਚੁਹਚੁਹਾ ਮੂਲ ਡਾਲ ਧਰੰਮੈ। (ਪੰਨਾ-ਪਾਉੜੀ–ਪੰਕਤੀ 13_18_2)
ਬਿਰਖ ਅਕਾਰੁ ਬਿਥਾਰੁ ਕਰਿ ਬਹੁ ਜਟਾ ਪਲੰਮੈ। (ਪੰਨਾ-ਪਾਉੜੀ–ਪੰਕਤੀ 13_18_3)
ਜਟਾ ਲਟਾ ਮਿਲਿ ਧਰਤਿ ਵਿਚਿ ਹੋਇ ਮੂਲ ਅਗੰਮੈ। (ਪੰਨਾ-ਪਾਉੜੀ–ਪੰਕਤੀ 13_18_4)
ਛਾਂਵ ਘਣੀ ਪਤ ਸੋਹਣੇ ਫਲ ਲੱਖ ਲਖੰਮੈ। (ਪੰਨਾ-ਪਾਉੜੀ–ਪੰਕਤੀ 13_18_5)
ਫਲ ਫਲ ਅੰਦਰਿ ਬੀਅ ਬਹੁ ਗੁਰ ਸਿਖ ਮਰੰਮੈ। (ਪੰਨਾ-ਪਾਉੜੀ–ਪੰਕਤੀ 13_18_6)
ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ। (ਪੰਨਾ-ਪਾਉੜੀ–ਪੰਕਤੀ 13_19_1)
ਨਉ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸਰੁ। (ਪੰਨਾ-ਪਾਉੜੀ–ਪੰਕਤੀ 13_19_2)
ਵੀਹ ਇਕੀਹ ਅਸੰਖ ਸੰਖ ਮੁਕਤੈ ਮੁਕਤੇਸਰੁ। (ਪੰਨਾ-ਪਾਉੜੀ–ਪੰਕਤੀ 13_19_3)
ਨਗਰਿ ਨਗਰਿ ਮੈ ਸਹੰਸ ਸਿਖ ਦੇਸ ਦੇਸ ਲਖੇਸਰੁ। (ਪੰਨਾ-ਪਾਉੜੀ–ਪੰਕਤੀ 13_19_4)
ਇਕਦੂੰ ਬਿਰਖਹੁ ਲਖ ਫਲ ਫਲ ਬੀਅ ਲੋਮੇਸਰੁ। (ਪੰਨਾ-ਪਾਉੜੀ–ਪੰਕਤੀ 13_19_5)
ਭੋਗ ਭੁਗਤਿ ਰਾਜੇਸੁਰਾ ਜੋਗ ਜੁਗਤਿ ਜੋਗੇਸਰੁ। (ਪੰਨਾ-ਪਾਉੜੀ–ਪੰਕਤੀ 13_19_6)
ਪੀਰ ਮੁਰੀਦਾ ਪਿਰਹੜੀ ਵਣਜਾਰੇ ਸਾਹੈ। (ਪੰਨਾ-ਪਾਉੜੀ–ਪੰਕਤੀ 13_20_1)
ਸਉਦਾ ਇਕਤੁ ਹਟਿ ਹੈ ਸੰਸਾਰੁ ਵਿਸਾਹੈ। (ਪੰਨਾ-ਪਾਉੜੀ–ਪੰਕਤੀ 13_20_2)
ਕੋਈ ਵੇਚੈ ਕਉਡੀਆ ਕੋ ਦਮ ਉਗਾਹੈ। (ਪੰਨਾ-ਪਾਉੜੀ–ਪੰਕਤੀ 13_20_3)
ਕੋਈ ਰੁਪਯੇ ਵਿਕਣੈ ਸੁਨਈਏ ਕੋ ਡਾਹੈ। (ਪੰਨਾ-ਪਾਉੜੀ–ਪੰਕਤੀ 13_20_4)
ਕੋਈ ਰਤਨ ਵਣੰਜਦਾ ਕਰਿ ਸਿਫਤਿ ਸਲਾਹੈ। (ਪੰਨਾ-ਪਾਉੜੀ–ਪੰਕਤੀ 13_20_5)
ਵਣਜਿ ਸੁਪਤਾ ਸਾਹ ਨਾਲਿ ਵੇਸਾਹੁ ਨਿਬਾਹੈ। (ਪੰਨਾ-ਪਾਉੜੀ–ਪੰਕਤੀ 13_20_6)
ਸਉਦਾ ਇਕਤੁ ਹਟਿ ਹੈ ਸਾਹੁ ਸਤਿਗੁਰੁ ਪੂਰਾ। (ਪੰਨਾ-ਪਾਉੜੀ–ਪੰਕਤੀ 13_21_1)
ਅਉਗੁਣ ਲੈ ਗੁਣ ਵਿਕਣੈ ਵਚਨੈ ਦਾ ਸੂਰਾ। (ਪੰਨਾ-ਪਾਉੜੀ–ਪੰਕਤੀ 13_21_2)
ਸਫਲੁ ਕਰੈ ਸਿੰਮਲੁ ਬਿਰਖੁ ਸੋਵਰਨੁ ਮਨੂਰਾ। (ਪੰਨਾ-ਪਾਉੜੀ–ਪੰਕਤੀ 13_21_3)
ਵਾਸਿ ਸੁਵਾਸੁ ਨਿਵਾਸੁ ਕਰਿ ਕਾਉ ਹੰਸੁ ਨ ਊਰਾ। (ਪੰਨਾ-ਪਾਉੜੀ–ਪੰਕਤੀ 13_21_4)
ਘੁਘੂ ਸੁਝੁ ਸੁਝਾਇਦਾ ਸੰਖ ਮੋਤੀ ਚੂਰਾ। (ਪੰਨਾ-ਪਾਉੜੀ–ਪੰਕਤੀ 13_21_5)
ਵੇਦ ਕਤੇਬਹੁ ਬਾਹਰਾ ਗੁਰ ਸਬਦਿ ਹਜੂਰਾ। (ਪੰਨਾ-ਪਾਉੜੀ–ਪੰਕਤੀ 13_21_6)
ਲਖ ਉਪਮਾ ਉਪਮਾ ਕਰੈ ਉਪਮਾਨ ਵਖਾਣੈ। (ਪੰਨਾ-ਪਾਉੜੀ–ਪੰਕਤੀ 13_22_1)
ਲਖ ਮਹਾਤਮ ਮਹਾਤਮਾ ਨ ਮਹਾਤਮੁ ਜਾਣੈ। (ਪੰਨਾ-ਪਾਉੜੀ–ਪੰਕਤੀ 13_22_3)
ਲਖ ਉਸਤਤਿ ਉਸਤਤਿ ਕਰੈ ਉਸਤਤਿ ਨ ਸਿਞਾਣੈ। (ਪੰਨਾ-ਪਾਉੜੀ–ਪੰਕਤੀ 13_22_4)
ਆਦਿ ਪੁਰਖੁ ਆਦੇਸੁ ਹੈ ਮੈਂ ਮਾਣੁ ਨਿਮਾਣੈ। (ਪੰਨਾ-ਪਾਉੜੀ–ਪੰਕਤੀ 13_22_5)
ਲਖ ਮਤਿ ਲਖ ਬੁਧਿ ਸੁਧਿ ਲਖ ਲਖ ਚਤੁਰਾਈ। (ਪੰਨਾ-ਪਾਉੜੀ–ਪੰਕਤੀ 13_23_1)
ਲਖ ਲਖ ਉਕਤਿ ਸਿਆਣਪਾਂ ਲਖ ਸੁਰਤਿ ਸਮਾਈ। (ਪੰਨਾ-ਪਾਉੜੀ–ਪੰਕਤੀ 13_23_2)
ਲਖ ਗਿਆਨ ਧਿਆਨ ਲਖ ਲਖ ਸਿਮਰਣਰਾਈ। (ਪੰਨਾ-ਪਾਉੜੀ–ਪੰਕਤੀ 13_23_3)
ਲਖ ਵਿਦਿਆ ਲਖ ਇਸ਼ਟ ਜਪ ਤੰਤ ਮੰਤ ਕਮਾਈ। (ਪੰਨਾ-ਪਾਉੜੀ–ਪੰਕਤੀ 13_23_4)
ਲਖ ਭੁਗਤਿ ਲਖ ਲਖ ਭਗਤਿ ਲਖ ਮੁਕਤਿ ਮਿਲਾਈ। (ਪੰਨਾ-ਪਾਉੜੀ–ਪੰਕਤੀ 13_23_5)
ਜਿਉ ਤਾਰੇ ਦਿਹ ਉਗਵੈ ਆਨ੍ਹੇਰ ਗਵਾਈ। (ਪੰਨਾ-ਪਾਉੜੀ–ਪੰਕਤੀ 13_23_6)
ਗੁਰਮੁਖਿ ਸੁਖ ਫਲੁ ਅਗਮੁ ਹੈ ਹੋਇ ਪਿਰਮ ਸਖਾਈ। (ਪੰਨਾ-ਪਾਉੜੀ–ਪੰਕਤੀ 13_23_7)
ਲਖ ਅਚਰਜ ਅਚਰਜ ਹੋਇ ਅਚਰਜ ਹੈਰਾਣਾ। (ਪੰਨਾ-ਪਾਉੜੀ–ਪੰਕਤੀ 13_24_1)
ਵਿਸਮੁ ਹੋਇ ਵਿਸਮਾਦ ਲਖ ਲਖ ਚੋਜ ਵਿਡਾਣਾ। (ਪੰਨਾ-ਪਾਉੜੀ–ਪੰਕਤੀ 13_24_2)
ਲਖ ਅਦਭੁਤ ਪਰਮਦਭੁਤੀ ਪਰਮਦਭੁਤ ਭਾਣਾ। (ਪੰਨਾ-ਪਾਉੜੀ–ਪੰਕਤੀ 13_24_3)
ਅਬਿਗਤਿ ਗਤਿ ਅਗਾਧ ਬੋਧ ਅਪਰੰਪਰੁ ਬਾਣਾ। (ਪੰਨਾ-ਪਾਉੜੀ–ਪੰਕਤੀ 13_24_4)
ਅਕਥ ਕਥਾ ਅਜਪਾ ਜਪਣੁ ਨੇਤਿ ਨੇਤਿ ਵਖਾਣਾ। (ਪੰਨਾ-ਪਾਉੜੀ–ਪੰਕਤੀ 13_24_5)
ਆਦਿ ਪੁਰਖ ਆਦੇਸੁ ਹੈ ਕੁਦਰਤਿ ਕੁਰਬਾਣਾ। (ਪੰਨਾ-ਪਾਉੜੀ–ਪੰਕਤੀ 13_24_6)
ਪਾਰਬ੍ਰਹਮੁ ਪੂਰਣ ਬ੍ਰਹਮੁ ਗੁਰ ਨਾਨਕ ਦੇਉ। (ਪੰਨਾ-ਪਾਉੜੀ–ਪੰਕਤੀ 13_25_1)
ਗੁਰ ਅੰਗਦੁ ਗੁਰ ਅੰਗ ਤੇ ਸਚ ਸਬਦ ਸਮੇਉ। (ਪੰਨਾ-ਪਾਉੜੀ–ਪੰਕਤੀ 13_25_2)
ਅਮਰਾਪਦੁ ਗੁਰ ਅੰਗਦਹੁ ਅਤਿ ਅਲਖ ਅਭੇਉ। (ਪੰਨਾ-ਪਾਉੜੀ–ਪੰਕਤੀ 13_25_3)
ਗੁਰ ਅਮਰਹੁ ਗੁਰ ਰਾਮ ਨਾਮੁ ਗਤਿ ਅਛਲ ਅਛੇਉ। (ਪੰਨਾ-ਪਾਉੜੀ–ਪੰਕਤੀ 13_25_4)
ਰਾਮ ਰਸਕ ਅਰਜਨ ਗੁਰੂ ਅਬਿਚਲ ਅਰਖੇਉ। (ਪੰਨਾ-ਪਾਉੜੀ–ਪੰਕਤੀ 13_25_5)
ਹਰਿਗੋਵਿੰਦੁ ਗੋਵਿੰਦੁ ਗੁਰੁ ਕਾਰਣ ਕਰਣੇਉ। (ਪੰਨਾ-ਪਾਉੜੀ–ਪੰਕਤੀ 13_25_6)
ਸਤਿਗੁਰ ਸਚਾ ਨਾਉ ਗੁਰਮੁਖਿ ਜਾਣੀਐ। (ਪੰਨਾ-ਪਾਉੜੀ–ਪੰਕਤੀ 14_1_1)
ਸਾਧਸੰਗਤਿ ਸਚੁ ਥਾਉ ਸਬਦਿ ਵਖਾਣੀਐ। (ਪੰਨਾ-ਪਾਉੜੀ–ਪੰਕਤੀ 14_1_2)
ਦਰਗਹ ਸਚੁ ਨਿਆਉ ਜਲ ਦੁਧੁ ਛਾਣੀਐ। (ਪੰਨਾ-ਪਾਉੜੀ–ਪੰਕਤੀ 14_1_3)
ਗੁਰ ਸਰਣੀ ਅਸਰਾਉ ਸੇਵ ਕਮਾਣੀਐ। (ਪੰਨਾ-ਪਾਉੜੀ–ਪੰਕਤੀ 14_1_4)
ਸਬਦ ਸੁਰਤਿ ਸੁਣਿ ਗਾਉ ਅੰਦਰਿ ਆਣੀਐ। (ਪੰਨਾ-ਪਾਉੜੀ–ਪੰਕਤੀ 14_1_5)
ਤਿਸੁ ਕੁਰਬਾਣੈ ਜਾਉ ਮਾਣੁ ਨਿਮਾਣੀਐ। (ਪੰਨਾ-ਪਾਉੜੀ–ਪੰਕਤੀ 14_1_6)
ਚਾਰਿ ਵਰਨ ਗੁਰ ਸਿਖ ਸੰਗਤਿ ਆਵਣਾ। (ਪੰਨਾ-ਪਾਉੜੀ–ਪੰਕਤੀ 14_2_1)
ਗੁਰਮੁਖਿ ਮਾਰਗੁ ਵਿਖੁ ਅੰਤੁ ਨ ਪਾਵਣਾ। (ਪੰਨਾ-ਪਾਉੜੀ–ਪੰਕਤੀ 14_2_2)
ਤੁਲਿ ਨ ਅੰਮ੍ਰਿਤ ਇਖ ਕੀਰਤਨੁ ਗਾਵਣਾ। (ਪੰਨਾ-ਪਾਉੜੀ–ਪੰਕਤੀ 14_2_3)
ਚਾਰਿ ਪਦਾਰਥ ਭਿਖ ਭਿਖਾਰੀ ਪਾਵਣਾ। (ਪੰਨਾ-ਪਾਉੜੀ–ਪੰਕਤੀ 14_2_4)
ਲੇਖ ਅਲੇਖ ਅਲਿਖ ਸਬਦੁ ਕਮਾਵਣਾ। (ਪੰਨਾ-ਪਾਉੜੀ–ਪੰਕਤੀ 14_2_5)
ਸੁਝਨਿ ਭੂਤ ਭਵਿਖ ਨ ਆਪੁ ਜਣਾਵਣਾ। (ਪੰਨਾ-ਪਾਉੜੀ–ਪੰਕਤੀ 14_2_6)
ਆਦਿ ਪੁਰਖ ਆਦੇਸਿ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 14_3_1)
ਅਨਹਦੁ ਸਬਦੁ ਅਵੇਸਿ ਅਘੜੁ ਘੜਾਇਆ। (ਪੰਨਾ-ਪਾਉੜੀ–ਪੰਕਤੀ 14_3_2)
ਸਾਧਸੰਗਤਿ ਪਰਵੇਸਿ ਅਪਿਓ ਪੀਆਇਆ। (ਪੰਨਾ-ਪਾਉੜੀ–ਪੰਕਤੀ 14_3_3)
ਗੁਰ ਪੂਰੇ ਉਪਦੇਸਿ ਸਚੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 14_3_4)
ਗੁਰਮੁਖਿ ਭੂਪਤਿ ਵੇਸਿ ਨ ਵਿਆਪੈ ਮਾਇਆ। (ਪੰਨਾ-ਪਾਉੜੀ–ਪੰਕਤੀ 14_3_5)
ਬ੍ਰਹਮੇ ਬਿਸਨ ਮਹੇਸ਼ ਨ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 14_3_6)
ਬਿਸਨੈ ਦਸ ਅਵਤਾਰ ਨਾਵ ਗਣਾਇਆ। (ਪੰਨਾ-ਪਾਉੜੀ–ਪੰਕਤੀ 14_4_1)
ਕਰਿ ਕਰਿ ਅਸੁਰ ਸੰਘਾਰ ਵਾਦੁ ਵਧਾਇਆ। (ਪੰਨਾ-ਪਾਉੜੀ–ਪੰਕਤੀ 14_4_2)
ਬ੍ਰਹਮੈ ਵੇਦ ਵੀਚਾਰਿ ਆਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 14_4_3)
ਮਨ ਅੰਦਰਿ ਅਹੰਕਾਰੁ ਜਗਤੁ ਉਪਾਇਆ। (ਪੰਨਾ-ਪਾਉੜੀ–ਪੰਕਤੀ 14_4_4)
ਮਹਾਦੇਉ ਲਾਇ ਤਾਰ ਤਾਮਸੁ ਤਾਇਆ। (ਪੰਨਾ-ਪਾਉੜੀ–ਪੰਕਤੀ 14_4_5)
ਗੁਰਮੁਖਿ ਮੋਖ ਦੁਆਰ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 14_4_6)
ਨਾਰਦ ਮੁਨੀ ਅਖਾਇ ਗਲ ਸੁਣਾਇਆ। (ਪੰਨਾ-ਪਾਉੜੀ–ਪੰਕਤੀ 14_5_1)
ਲਾਇਤਬਾਰੀ ਖਾਇ ਚੁਗਲੁ ਸਦਾਇਆ। (ਪੰਨਾ-ਪਾਉੜੀ–ਪੰਕਤੀ 14_5_2)
ਸਨਕਾਦਿਕ ਦਰਿ ਜਾਇ ਤਾਮਸੁ ਆਇਆ। (ਪੰਨਾ-ਪਾਉੜੀ–ਪੰਕਤੀ 14_5_3)
ਦਸ ਅਵਤਾਰ ਕਰਾਇ ਜਨਮੁ ਗਲਾਇਆ। (ਪੰਨਾ-ਪਾਉੜੀ–ਪੰਕਤੀ 14_5_4)
ਜਿਨਿ ਸੁਕੁ ਜਣਿਆ ਮਾਇ ਦੁਖੁ ਸਹਾਇਆ। (ਪੰਨਾ-ਪਾਉੜੀ–ਪੰਕਤੀ 14_5_5)
ਗੁਰਮੁਖਿ ਸੁਖ ਫਲ ਖਾਇ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 14_5_6)
ਧਰਤੀ ਨੀਵੀਂ ਹੋਇ ਚਰਣ ਚਿਤੁ ਲਾਇਆ। (ਪੰਨਾ-ਪਾਉੜੀ–ਪੰਕਤੀ 14_6_1)
ਚਰਣ ਕਵਲ ਰਸੁ ਭੋਇ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 14_6_2)
ਚਰਣ ਰੇਣੁ ਤਿਹੁ ਲੋਇ ਇਛ ਇਛਾਇਆ। (ਪੰਨਾ-ਪਾਉੜੀ–ਪੰਕਤੀ 14_6_3)
ਧੀਰਜੁ ਧਰਮੁ ਜਮੋਇ ਸੰਤੋਖੁ ਸਮਾਇਆ। (ਪੰਨਾ-ਪਾਉੜੀ–ਪੰਕਤੀ 14_6_4)
ਜੀਵਣੁ ਜਗਤੁ ਪਰੋਇ ਰਿਜਕੁ ਪੁਜਾਇਆ। (ਪੰਨਾ-ਪਾਉੜੀ–ਪੰਕਤੀ 14_6_5)
ਮੰਨੈ ਹੁਕਮੁ ਰਜਾਇ ਗੁਰਮੁਖਿ ਜਾਇਆ। (ਪੰਨਾ-ਪਾਉੜੀ–ਪੰਕਤੀ 14_6_6)
ਪਾਣੀ ਧਰਤੀ ਵਿਚਿ ਧਰਤਿ ਵਿਚਿ ਪਾਣੀਐ। (ਪੰਨਾ-ਪਾਉੜੀ–ਪੰਕਤੀ 14_7_1)
ਨੀਚਹੁ ਨੀਚ ਨ ਹਿਚ ਨਿਰਮਲ ਜਾਣੀਐ। (ਪੰਨਾ-ਪਾਉੜੀ–ਪੰਕਤੀ 14_7_2)
ਸਹਦਾ ਬਾਹਲੀ ਖਿਚ ਨਿਵੈ ਨੀਵਾਣੀਐ। (ਪੰਨਾ-ਪਾਉੜੀ–ਪੰਕਤੀ 14_7_3)
ਮਨ ਮੇਲੀ ਘੁਲ ਮਿਚ ਸਭ ਰੰਗ ਮਾਣੀਐ। (ਪੰਨਾ-ਪਾਉੜੀ–ਪੰਕਤੀ 14_7_4)
ਵਿਛੁੜੈ ਨਾਹਿ ਵਿਰਚਿ ਦਰਿ ਪਰਵਾਣੀਐ। (ਪੰਨਾ-ਪਾਉੜੀ–ਪੰਕਤੀ 14_7_5)
ਪਰਉਪਕਾਰ ਸਰਚਿ ਭਗਤਿ ਨੀਸਾਣੀਐ। (ਪੰਨਾ-ਪਾਉੜੀ–ਪੰਕਤੀ 14_7_6)
ਧਰਤੀ ਉਤੈ ਰੁਖ ਸਿਰ ਤਲਵਾਇਆ। (ਪੰਨਾ-ਪਾਉੜੀ–ਪੰਕਤੀ 14_8_1)
ਆਪਿ ਸਹੰਦੇ ਦੁਖ ਜਗੁ ਵਰੁਸਾਇਆ। (ਪੰਨਾ-ਪਾਉੜੀ–ਪੰਕਤੀ 14_8_2)
ਫਲ ਦੇ ਲਾਹਨਿ ਭੁਖ ਵਟ ਵਗਾਇਆ। (ਪੰਨਾ-ਪਾਉੜੀ–ਪੰਕਤੀ 14_8_3)
ਛਾਵ ਘਣੀ ਬਹਿ ਸੁਖ ਮਨੁ ਪਰਚਾਇਆ। (ਪੰਨਾ-ਪਾਉੜੀ–ਪੰਕਤੀ 14_8_4)
ਵਢਨਿ ਆਇ ਮਨੁਖ ਆਪੁ ਤਛਾਇਆ। (ਪੰਨਾ-ਪਾਉੜੀ–ਪੰਕਤੀ 14_8_5)
ਵਿਰਲੇ ਹੀ ਸਨਮੁਖ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 14_8_6)
ਰੁਖਹੁ ਘਰ ਛਾਵਾਇ ਥਮ ਥਮਾਇਆ। (ਪੰਨਾ-ਪਾਉੜੀ–ਪੰਕਤੀ 14_9_1)
ਸਿਰਿ ਕਰਵਤੁ ਧਰਾਇ ਬੇੜ ਘੜਾਇਆ। (ਪੰਨਾ-ਪਾਉੜੀ–ਪੰਕਤੀ 14_9_2)
ਲੋਹੇ ਨਾਲਿ ਜੜਾਇ ਪੂਰ ਤਰਾਇਆ। (ਪੰਨਾ-ਪਾਉੜੀ–ਪੰਕਤੀ 14_9_3)
ਲਖ ਲਹਰੀ ਦਰੀਆਇ ਪਾਰਿ ਲੰਘਾਇਆ। (ਪੰਨਾ-ਪਾਉੜੀ–ਪੰਕਤੀ 14_9_4)
ਗੁਰਸਿਖਾਂ ਭੈ ਭਾਇ ਸਬਦੁ ਕਮਾਇਆ। (ਪੰਨਾ-ਪਾਉੜੀ–ਪੰਕਤੀ 14_9_5)
ਇਕਸ ਪਿਛੈ ਲਾਇ ਲਖ ਛੁਡਾਇਆ। (ਪੰਨਾ-ਪਾਉੜੀ–ਪੰਕਤੀ 14_9_6)
ਘਾਣੀ ਤਿਲੁ ਪੀੜਾਇ ਤੇਲੁ ਕਢਾਇਆ। (ਪੰਨਾ-ਪਾਉੜੀ–ਪੰਕਤੀ 14_10_1)
ਦੀਵੈ ਤੇਲੁ ਜਲਾਇ ਅਨ੍ਹੇਰੁ ਗਵਾਇਆ। (ਪੰਨਾ-ਪਾਉੜੀ–ਪੰਕਤੀ 14_10_2)
ਮਸੁ ਮਸਵਾਣੀ ਪਾਇ ਸਬਦੁ ਲਿਖ਼ਾਇਆ। (ਪੰਨਾ-ਪਾਉੜੀ–ਪੰਕਤੀ 14_10_3)
ਸੁਣਿ ਸਿਖਿ ਲਿਖਿ ਲਿਖਾਇ ਅਲੇਖੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 14_10_4)
ਗੁਰਮੁਖਿ ਆਪੁ ਗਵਾਇ ਸਬਦੁ ਕਮਾਇਆ। (ਪੰਨਾ-ਪਾਉੜੀ–ਪੰਕਤੀ 14_10_5)
ਦੁਧੁ ਦੇਇ ਖੜੁ ਖਾਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 14_11_1)
ਦੁਧਹੁ ਦਹੀ ਜਮਾਇ ਘਿਉ ਨਿਪਜਾਇਆ। (ਪੰਨਾ-ਪਾਉੜੀ–ਪੰਕਤੀ 14_11_2)
ਗੋਹਾ ਮੂਤੁ ਲਿੰਬਾਇ ਪੂਜ ਕਰਾਇਆ। (ਪੰਨਾ-ਪਾਉੜੀ–ਪੰਕਤੀ 14_11_3)
ਛਤੀਹ ਅੰਮ੍ਰਿਤੁ ਖਾਇ ਕੁਚੀਲ ਕਰਾਇਆ। (ਪੰਨਾ-ਪਾਉੜੀ–ਪੰਕਤੀ 14_11_4)
ਸਾਧਸੰਗਤਿ ਚਲਿ ਜਾਇ ਸਤਿਗੁਰੁ ਧਿਆਇਆ। (ਪੰਨਾ-ਪਾਉੜੀ–ਪੰਕਤੀ 14_11_5)
ਸਫਲ ਜਨਮੁ ਜਗਿ ਆਇ ਸੁਖ ਫਲ ਪਾਇਆ। (ਪੰਨਾ-ਪਾਉੜੀ–ਪੰਕਤੀ 14_11_6)
ਦੁਖ ਸਹੈ ਕਪਾਹਿ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 14_12_1)
ਵੇਲਣਿ ਵੇਲ ਵਿਲਾਇ ਤੁੰਬਿ ਤੁੰਬਾਇਆ। (ਪੰਨਾ-ਪਾਉੜੀ–ਪੰਕਤੀ 14_12_2)
ਪਿੰਞਣਿ ਪਿੰਜ ਫਿਰਾਇ ਸੂਤੁ ਕਤਾਇਆ। (ਪੰਨਾ-ਪਾਉੜੀ–ਪੰਕਤੀ 14_12_3)
ਨਲੀ ਜੁਲਾਹੇ ਵਾਹਿ ਚੀਰੁ ਵੁਣਾਇਆ। (ਪੰਨਾ-ਪਾਉੜੀ–ਪੰਕਤੀ 14_12_4)
ਖੁੰਬ ਚੜਾਇਨਿ ਬਾਹਿ ਨੀਰਿ ਧੁਵਾਇਆ। (ਪੰਨਾ-ਪਾਉੜੀ–ਪੰਕਤੀ 14_12_5)
ਪੈਨ੍ਹਿ ਸਾਹਿ ਪਾਤਿਸਾਹਿ ਸਭਾ ਸੁਹਾਇਆ। (ਪੰਨਾ-ਪਾਉੜੀ–ਪੰਕਤੀ 14_12_6)
ਜਾਣੁ ਮਜੀਠੈ ਰੰਗੁ ਆਪੁ ਪੀਹਾਇਆ। (ਪੰਨਾ-ਪਾਉੜੀ–ਪੰਕਤੀ 14_13_1)
ਕਦੇ ਨ ਛਡੈ ਸੰਗੁ ਬਣਤ ਬਣਾਇਆ। (ਪੰਨਾ-ਪਾਉੜੀ–ਪੰਕਤੀ 14_13_2)
ਕਟਿ ਕਮਾਦੁ ਨਿਸੰਗੁ ਆਪੁ ਪੀੜਾਇਆ। (ਪੰਨਾ-ਪਾਉੜੀ–ਪੰਕਤੀ 14_13_3)
ਕਰੈ ਨ ਮਨ ਰਸ ਭੰਗੁ ਅਮਿਓ ਚੁਆਇਆ। (ਪੰਨਾ-ਪਾਉੜੀ–ਪੰਕਤੀ 14_13_4)
ਗੁੜੁ ਸਕਰ ਖੰਡ ਅਚੰਗੁ ਭੋਗ ਭੁਗਾਇਆ। (ਪੰਨਾ-ਪਾਉੜੀ–ਪੰਕਤੀ 14_13_5)
ਸਾਧ ਨ ਮੋੜਨ ਅੰਗੁ ਜਗੁ ਪਰਚਾਇਆ। (ਪੰਨਾ-ਪਾਉੜੀ–ਪੰਕਤੀ 14_13_6)
ਲੋਹਾ ਆਰ੍ਹਣਿ ਪਾਇ ਤਾਵਣਿ ਤਾਇਆ। (ਪੰਨਾ-ਪਾਉੜੀ–ਪੰਕਤੀ 14_14_1)
ਘਣ ਅਹਰਣਿ ਹਣਵਾਇ ਦੁਖੁ ਸਹਾਇਆ। (ਪੰਨਾ-ਪਾਉੜੀ–ਪੰਕਤੀ 14_14_2)
ਆਰਸੀਆ ਘੜਵਾਇ ਮੁਲੁ ਕਰਾਇਆ। (ਪੰਨਾ-ਪਾਉੜੀ–ਪੰਕਤੀ 14_14_3)
ਖਹੁਰੀ ਸਾਣ ਧਰਾਇ ਅੰਗੁ ਹਛਾਇਆ। (ਪੰਨਾ-ਪਾਉੜੀ–ਪੰਕਤੀ 14_14_4)
ਪੈਰਾਂ ਹੇਠਿ ਰਖਾਇ ਸਿਕਲ ਕਰਾਇਆ। (ਪੰਨਾ-ਪਾਉੜੀ–ਪੰਕਤੀ 14_14_5)
ਗੁਰਮੁਖਿ ਆਪੁ ਗਵਾਇ ਆਪੁ ਦਿਖਾਇਆ। (ਪੰਨਾ-ਪਾਉੜੀ–ਪੰਕਤੀ 14_14_6)
ਚੰਗਾ ਰੁਖੁ ਵਢਾਇ ਰਬਾਬੁ ਘੜਾਇਆ। (ਪੰਨਾ-ਪਾਉੜੀ–ਪੰਕਤੀ 14_15_1)
ਛੇਲੀ ਹੋਇ ਕੁਹਾਇ ਮਾਸੁ ਵੰਡਾਇਆ। (ਪੰਨਾ-ਪਾਉੜੀ–ਪੰਕਤੀ 14_15_2)
ਆਂਦ੍ਰਹੁ ਤਾਰ ਬਣਾਇ ਚੰਮਿ ਮੜ੍ਹਾਇਆ। (ਪੰਨਾ-ਪਾਉੜੀ–ਪੰਕਤੀ 14_15_3)
ਸਾਧਸੰਗਤਿ ਵਿਚਿ ਆਇ ਨਾਦੁ ਵਜਾਇਆ। (ਪੰਨਾ-ਪਾਉੜੀ–ਪੰਕਤੀ 14_15_4)
ਰਾਗ ਰੰਗ ਉਪਜਾਇ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 14_15_5)
ਸਤਿਗੁਰੁ ਪੁਰਖੁ ਧਿਆਇ ਸਹਜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 14_15_6)
ਚੰਨਣੁ ਰੁਖੁ ਉਪਾਇ ਵਣ ਖੰਡਿ ਰਖਿਆ। (ਪੰਨਾ-ਪਾਉੜੀ–ਪੰਕਤੀ 14_16_1)
ਪਵਣੁ ਗਵਣੁ ਕਰਿ ਜਾਇ ਅਲਖੁ ਨ ਲਖਿਆ। (ਪੰਨਾ-ਪਾਉੜੀ–ਪੰਕਤੀ 14_16_2)
ਵਾਸੂ ਬਿਰਖ ਬੁਹਾਇ ਸਚੁ ਪਰਖਿਆ। (ਪੰਨਾ-ਪਾਉੜੀ–ਪੰਕਤੀ 14_16_3)
ਸਭੇ ਵਰਨ ਗਵਾਇ ਭਖਿ ਅਭਖਿਆ। (ਪੰਨਾ-ਪਾਉੜੀ–ਪੰਕਤੀ 14_16_4)
ਸਾਧਸੰਗਤਿ ਭੈ ਭਾਇ ਅਪਿਉ ਪੀ ਚਖਿਆ। (ਪੰਨਾ-ਪਾਉੜੀ–ਪੰਕਤੀ 14_16_5)
ਗੁਰਮੁਖਿ ਸਹਜਿ ਸੁਭਾਇ ਪ੍ਰੇਮ ਪ੍ਰਤਖਿਆ। (ਪੰਨਾ-ਪਾਉੜੀ–ਪੰਕਤੀ 14_16_6)
ਗੁਰਸਿਖਾਂ ਗੁਰਸਿਖ ਸੇਵ ਕਮਾਵਣੀ। (ਪੰਨਾ-ਪਾਉੜੀ–ਪੰਕਤੀ 14_17_1)
ਚਾਰਿ ਪਦਾਰਥਿ ਭਿਖ ਫਕੀਰਾਂ ਪਾਵਣੀ। (ਪੰਨਾ-ਪਾਉੜੀ–ਪੰਕਤੀ 14_17_2)
ਲੇਖ ਅਲੇਖ ਅਲਿਖ ਬਾਣੀ ਗਾਵਣੀ। (ਪੰਨਾ-ਪਾਉੜੀ–ਪੰਕਤੀ 14_17_3)
ਭਾਇ ਭਗਤਿ ਰਸ ਇਖ ਅਮਿਉ ਚੁਆਵਣੀ। (ਪੰਨਾ-ਪਾਉੜੀ–ਪੰਕਤੀ 14_17_4)
ਤੁਲਿ ਨ ਭੂਤ ਭਵਿਖ ਨ ਕੀਮਤਿ ਪਾਵਣੀ। (ਪੰਨਾ-ਪਾਉੜੀ–ਪੰਕਤੀ 14_17_5)
ਗੁਰਮੁਖਿ ਮਾਰਗ ਵਿਖ ਲਵੈ ਨ ਲਾਵਣੀ। (ਪੰਨਾ-ਪਾਉੜੀ–ਪੰਕਤੀ 14_17_6)
ਇੰਦ੍ਰ ਪੁਰੀ ਲਖ ਰਾਜ ਨੀਰ ਭਰਾਵਣੀ। (ਪੰਨਾ-ਪਾਉੜੀ–ਪੰਕਤੀ 14_18_1)
ਲਖ ਸੁਰਗ ਸਿਰਤਾਜ ਗਲਾ ਪੀਹਾਵਣੀ। (ਪੰਨਾ-ਪਾਉੜੀ–ਪੰਕਤੀ 14_18_2)
ਰਿਧਿ ਸਿਧਿ ਨਿਧਿ ਲਖ ਸਾਜ ਚੁਲਿ ਝੁਕਾਵਣੀ। (ਪੰਨਾ-ਪਾਉੜੀ–ਪੰਕਤੀ 14_18_3)
ਸਾਧ ਗਰੀਬ ਨਿਵਾਜ ਗਰੀਬੀ ਆਵਣੀ। (ਪੰਨਾ-ਪਾਉੜੀ–ਪੰਕਤੀ 14_18_4)
ਅਨਹਦਿ ਸਬਦਿ ਅਗਾਜ ਬਾਣੀ ਗਾਵਣੀ। (ਪੰਨਾ-ਪਾਉੜੀ–ਪੰਕਤੀ 14_18_5)
ਹੋਮ ਜਗ ਲਖ ਭੋਗ ਚਣੇ ਚਬਾਵਣੀ। (ਪੰਨਾ-ਪਾਉੜੀ–ਪੰਕਤੀ 14_19_1)
ਤੀਰਥ ਪੁਰਬ ਸੰਜੋਗ ਪੈਰ ਧੁਵਾਵਣੀ। (ਪੰਨਾ-ਪਾਉੜੀ–ਪੰਕਤੀ 14_19_2)
ਗਿਆਨ ਧਿਆਨ ਲਖ ਜੋਗ ਸਬਦ ਸੁਣਾਵਣੀ। (ਪੰਨਾ-ਪਾਉੜੀ–ਪੰਕਤੀ 14_19_3)
ਰਹੈ ਨ ਸਹਸਾ ਸੋਗ ਝਾਤੀ ਪਾਵਣੀ। (ਪੰਨਾ-ਪਾਉੜੀ–ਪੰਕਤੀ 14_19_4)
ਭਉਜਲ ਵਿਚਿ ਅਰੋਗ ਨ ਲਹਰਿ ਡਰਾਵਣੀ। (ਪੰਨਾ-ਪਾਉੜੀ–ਪੰਕਤੀ 14_19_5)
ਲੰਘਿ ਸੰਜੋਗ ਵਿਜੋਗ ਗੁਰਮਤਿ ਆਵਣੀ। (ਪੰਨਾ-ਪਾਉੜੀ–ਪੰਕਤੀ 14_19_6)
ਧਰਤੀ ਬੀਉ ਬੀਜਾਇ ਸਹਸ ਫਲਾਇਆ। (ਪੰਨਾ-ਪਾਉੜੀ–ਪੰਕਤੀ 14_20_1)
ਗੁਰਸਿਖ ਮੁਖਿ ਪਵਾਇ ਨ ਲੇਖ ਲਿਖਾਇਆ। (ਪੰਨਾ-ਪਾਉੜੀ–ਪੰਕਤੀ 14_20_2)
ਧਰਤੀ ਦੇਇ ਫਲਾਇ ਜੋਈ ਫਲੁ ਪਾਇਆ। (ਪੰਨਾ-ਪਾਉੜੀ–ਪੰਕਤੀ 14_20_3)
ਗੁਰਸਿਖ ਮੁਖਿ ਸਮਾਇ ਸਭ ਫਲ ਲਾਇਆ। (ਪੰਨਾ-ਪਾਉੜੀ–ਪੰਕਤੀ 14_20_4)
ਬੀਜੇ ਬਾਝੁ ਨ ਖਾਇ ਨ ਧਰਤਿ ਜਮਾਇਆ। (ਪੰਨਾ-ਪਾਉੜੀ–ਪੰਕਤੀ 14_20_5)
ਗੁਰਮੁਖਿ ਚਿਤਿ ਵਸਾਇ ਇਛਿ ਪੁਜਾਇਆ। (ਪੰਨਾ-ਪਾਉੜੀ–ਪੰਕਤੀ 14_20_6)
ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ। (ਪੰਨਾ-ਪਾਉੜੀ–ਪੰਕਤੀ 15_1_1)
ਸਤਿਗੁਰੁ ਨਾਥਾ ਨਾਥੁ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ। (ਪੰਨਾ-ਪਾਉੜੀ–ਪੰਕਤੀ 15_1_2)
ਸਤਿਗੁਰੁ ਸਚੁ ਦਾਤਾਰੁ ਹੈ ਹੋਰੁ ਦਾਤੇ ਫਿਰਦੇ ਪਾਛਾਵੇ। (ਪੰਨਾ-ਪਾਉੜੀ–ਪੰਕਤੀ 15_1_3)
ਸਤਿਗੁਰੁ ਕਰਤਾ ਪੁਰਖੁ ਹੈ ਕਰਿ ਕਰਤੂਤਿ ਨਿਨਾਵਨਿ ਨਾਵੇ। (ਪੰਨਾ-ਪਾਉੜੀ–ਪੰਕਤੀ 15_1_4)
ਸਤਿਗੁਰੁ ਸਚਾ ਸਾਹੁ ਹੈ ਹੋਰੁ ਸਾਹ ਅਵੇਸਾਹ ਉਚਾਵੇ। (ਪੰਨਾ-ਪਾਉੜੀ–ਪੰਕਤੀ 15_1_5)
ਸਤਿਗੁਰੁ ਸਚਾ ਵੈਦੁ ਹੈ ਹੋਰੁ ਵੈਦੁ ਸਭ ਕੈਦ ਕੂੜਾਵੇ। (ਪੰਨਾ-ਪਾਉੜੀ–ਪੰਕਤੀ 15_1_6)
ਵਿਣੁ ਸਤਿਗੁਰੁ ਸਭਿ ਨਿਗੋਸਾਵੈ। (ਪੰਨਾ-ਪਾਉੜੀ–ਪੰਕਤੀ 15_1_7)
ਸਤਿਗੁਰੁ ਤੀਰਥੁ ਜਾਣੀਐ ਅਠਸਠਿ ਤੀਰਥ ਸਰਣੀ ਆਏ। (ਪੰਨਾ-ਪਾਉੜੀ–ਪੰਕਤੀ 15_2_1)
ਸਤਿਗੁਰੁ ਦੇਉ ਅਭੇਉ ਹੈ ਹੋਰੁ ਦੇਵ ਗੁਰੁ ਸੇਵ ਤਰਾਏ। (ਪੰਨਾ-ਪਾਉੜੀ–ਪੰਕਤੀ 15_2_2)
ਸਤਿਗੁਰੁ ਪਾਰਸਿ ਪਰਸਿਐ ਲਖ ਪਾਰਸ ਪਾ ਖਾਕੁ ਸੁਹਾਏ। (ਪੰਨਾ-ਪਾਉੜੀ–ਪੰਕਤੀ 15_2_3)
ਸਤਿਗੁਰੁ ਪੂਰਾ ਪਾਰਿਜਾਤੁ ਪਾਰਜਾਤ ਲਖ ਸਫਲ ਧਿਆਏ। (ਪੰਨਾ-ਪਾਉੜੀ–ਪੰਕਤੀ 15_2_4)
ਸੁਖ ਸਾਗਰੁ ਸਤਿਗੁਰ ਪੁਰਖੁ ਰਤਨ ਪਦਾਰਥ ਸਿਖ ਸੁਣਾਏ। (ਪੰਨਾ-ਪਾਉੜੀ–ਪੰਕਤੀ 15_2_5)
ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ। (ਪੰਨਾ-ਪਾਉੜੀ–ਪੰਕਤੀ 15_2_6)
ਵਿਣੁ ਸਤਿਗੁਰ ਸਭਿ ਦੂਜੈ ਭਾਏ। (ਪੰਨਾ-ਪਾਉੜੀ–ਪੰਕਤੀ 15_2_7)
ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ। (ਪੰਨਾ-ਪਾਉੜੀ–ਪੰਕਤੀ 15_3_1)
ਅਖੀ ਦੇਖੈ ਨਦਰਿ ਕਰਿ ਜਿਹਬਾ ਬੋਲੈ ਬਚਨ ਬਿਦੇਹੀ। (ਪੰਨਾ-ਪਾਉੜੀ–ਪੰਕਤੀ 15_3_2)
ਕੰਨੀ ਸੁਣਦਾ ਸੁਰਤਿ ਕਰਿ ਵਾਸ ਲਏ ਨਕਿ ਸਾਸ ਸਨੇਹੀ। (ਪੰਨਾ-ਪਾਉੜੀ–ਪੰਕਤੀ 15_3_3)
ਹਥੀ ਕਿਰਤਿ ਕਮਾਵਣੀ ਪੈਰੀ ਚਲਣੁ ਜੋਤਿ ਇਵੇਹੀ। (ਪੰਨਾ-ਪਾਉੜੀ–ਪੰਕਤੀ 15_3_4)
ਕਰਤਾ ਪੁਰਖੁ ਵਿਸਾਰਿ ਕੈ ਮਾਣਸ ਦੀ ਮਨਿ ਆਸ ਧਰੇਹੀ। (ਪੰਨਾ-ਪਾਉੜੀ–ਪੰਕਤੀ 15_3_6)
ਪਸੂ ਪਰੇਤਹੁ ਬੁਰੀ ਹੁਰੇਹੀ। (ਪੰਨਾ-ਪਾਉੜੀ–ਪੰਕਤੀ 15_3_7)
ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ। (ਪੰਨਾ-ਪਾਉੜੀ–ਪੰਕਤੀ 15_4_1)
ਹੁਕਮੀ ਬੰਦਾ ਹੋਇ ਕੈ ਨਿਤ ਉਠਿ ਜਾਇ ਸਲਾਮ ਕਰੰਦਾ। (ਪੰਨਾ-ਪਾਉੜੀ–ਪੰਕਤੀ 15_4_2)
ਆਠ ਪਹਰ ਹਥ ਜੋੜਿ ਕੈ ਹੋਇ ਹਜੂਰੀ ਖੜਾ ਰਹੰਦਾ। (ਪੰਨਾ-ਪਾਉੜੀ–ਪੰਕਤੀ 15_4_3)
ਨੀਦ ਨ ਭੁਖ ਨ ਸੁਖ ਤਿਸੁ ਸੂਲੀ ਚੜ੍ਹਿਆ ਰਹੈ ਡਰੰਦਾ। (ਪੰਨਾ-ਪਾਉੜੀ–ਪੰਕਤੀ 15_4_4)
ਪਾਣੀ ਪਾਲਾ ਧੁਪ ਛਾਉ ਸਿਰ ਉਤੈ ਝਲਿ ਦੁਖ ਸਹੰਦਾ। (ਪੰਨਾ-ਪਾਉੜੀ–ਪੰਕਤੀ 15_4_5)
ਆਤਸਬਾਜੀ ਸਾਰੁ ਵੇਖਿ ਰਣ ਵਿਚਿ ਘਾਇਲੁ ਹੋਇ ਮਰੰਦਾ। (ਪੰਨਾ-ਪਾਉੜੀ–ਪੰਕਤੀ 15_4_6)
ਗੁਰ ਪੂਰੇ ਵਿਣੁ ਜੂਨਿ ਭਵੰਦਾ। (ਪੰਨਾ-ਪਾਉੜੀ–ਪੰਕਤੀ 15_4_7)
ਨਾਥਾਂ ਨਾਥੁ ਨ ਸੇਵਨੀ ਹੋਇ ਅਨਾਥੁ ਗੁਰੂ ਬਹੁ ਚੇਲੇ। (ਪੰਨਾ-ਪਾਉੜੀ–ਪੰਕਤੀ 15_5_1)
ਕੰਨ ਪੜਾਇ ਬਿਭੂਤਿ ਲਾਇ ਖਿੰਥਾ ਖਪਰੁ ਡੰਡਾ ਹੇਲੇ। (ਪੰਨਾ-ਪਾਉੜੀ–ਪੰਕਤੀ 15_5_2)
ਘਰਿ ਘਰਿ ਟੁਕਰ ਮੰਗਦੇ ਸਿੰਙੀ ਨਾਦੁ ਵਾਜਾਇਨਿ ਭੇਲੇ। (ਪੰਨਾ-ਪਾਉੜੀ–ਪੰਕਤੀ 15_5_3)
ਭੁਗਤਿ ਪਿਆਲਾ ਵੰਡੀਐ ਸਿਧਿ ਸਾਧਿਕ ਸਿਵਰਾਤੀ ਮੇਲੇ। (ਪੰਨਾ-ਪਾਉੜੀ–ਪੰਕਤੀ 15_5_4)
ਬਾਰਹ ਪੰਥ ਚਲਾਇਦੇ ਬਾਰਹ ਵਾਟੀ ਖਰੇ ਦੁਹੇਲੇ। (ਪੰਨਾ-ਪਾਉੜੀ–ਪੰਕਤੀ 15_5_5)
ਵਿਣੁ ਗੁਰ ਸਬਦ ਨ ਸਿਝਨੀ ਬਾਜੀਗਰ ਕਰਿ ਬਾਜੀ ਖੇਲੇ। (ਪੰਨਾ-ਪਾਉੜੀ–ਪੰਕਤੀ 15_5_6)
ਅੰਨ੍ਹੈ ਅੰਨ੍ਹਾ ਖੂਹੀ ਠੇਲੇ। (ਪੰਨਾ-ਪਾਉੜੀ–ਪੰਕਤੀ 15_5_7)
ਸਚੁ ਦਾਤਾਰੁ ਵਿਸਾਰ ਕੈ ਮੰਗਤਿਆਂ ਨੋ ਮੰਗਣ ਜਾਹੀ। (ਪੰਨਾ-ਪਾਉੜੀ–ਪੰਕਤੀ 15_6_1)
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀ। (ਪੰਨਾ-ਪਾਉੜੀ–ਪੰਕਤੀ 15_6_2)
ਨਾਈ ਗਾਵਨਿ ਸੱਦੜੇ ਕਰਿ ਕਰਤੂਤਿ ਮੁਏ ਬਦਰਾਹੀ। (ਪੰਨਾ-ਪਾਉੜੀ–ਪੰਕਤੀ 15_6_3)
ਪੜਦੇ ਭਟ ਕਵਿਤ ਕਰਿ ਕੂੜ ਕੁਸਤੁ ਮੁਖਹਿ ਆਲਾਹੀ। (ਪੰਨਾ-ਪਾਉੜੀ–ਪੰਕਤੀ 15_6_4)
ਹੋਇ ਅਸਿਰਿਤ ਪੁਰੋਹਿਤਾ ਪ੍ਰੀਤਿ ਪਰੀਤੈ ਵਿਰਤਿ ਮੰਗਾਹੀ। (ਪੰਨਾ-ਪਾਉੜੀ–ਪੰਕਤੀ 15_6_5)
ਛੁਰੀਆ ਮਾਰਨਿ ਪੰਖੀਏ ਹਟਿ ਹਟਿ ਮੰਗਦੇ ਭਿਖ ਭਵਾਹੀ। (ਪੰਨਾ-ਪਾਉੜੀ–ਪੰਕਤੀ 15_6_6)
ਗੁਰ ਪੂਰੇ ਵਿਣੁ ਰੋਵਨਿ ਧਾਹੀ। (ਪੰਨਾ-ਪਾਉੜੀ–ਪੰਕਤੀ 15_6_7)
ਕਰਤਾ ਪੁਰਖੁ ਨ ਚੇਤਿਓ ਕੀਤੇ ਨੋ ਕਰਤਾ ਕਰਿ ਜਾਣੈ। (ਪੰਨਾ-ਪਾਉੜੀ–ਪੰਕਤੀ 15_7_1)
ਨਾਰਿ ਭਤਾਰਿ ਪਿਆਰੁ ਕਰਿ ਪੁਤੁ ਪੋਤਾ ਪਿਉ ਦਾਦੁ ਵਖਾਣੈ। (ਪੰਨਾ-ਪਾਉੜੀ–ਪੰਕਤੀ 15_7_2)
ਧੀਆ ਭੈਣਾ ਮਾਣੁ ਕਰਿ ਤੁਸਨਿ ਰੁਸਨਿ ਸਾਕ ਬਬਾਣੈ। (ਪੰਨਾ-ਪਾਉੜੀ–ਪੰਕਤੀ 15_7_3)
ਸਾਹੁਰ ਪੀਹਰੁ ਨਾਨਕੇ ਪਰਵਾਰੈ ਸਾਧਾਰੁ ਧਿਙਾਣੈ। (ਪੰਨਾ-ਪਾਉੜੀ–ਪੰਕਤੀ 15_7_4)
ਚਜ ਅਚਾਰ ਵੀਚਾਰ ਵਿਚਿ ਪੰਚਾ ਅੰਦਰਿ ਪਤਿ ਪਰਵਾਣੈ। (ਪੰਨਾ-ਪਾਉੜੀ–ਪੰਕਤੀ 15_7_5)
ਅੰਤ ਕਾਲ ਜਮ ਜਾਲ ਵਿਚਿ ਸਾਥੀ ਕੋਇ ਨ ਹੋਇ ਸਿਞਾਣੈ। (ਪੰਨਾ-ਪਾਉੜੀ–ਪੰਕਤੀ 15_7_6)
ਗੁਰ ਪੂਰੇ ਵਿਣੁ ਜਾਇ ਜਮਾਣੈ। (ਪੰਨਾ-ਪਾਉੜੀ–ਪੰਕਤੀ 15_7_7)
ਸਤਿਗੁਰੁ ਸਾਹੁ ਅਥਾਹੁ ਛਡਿ ਕੂੜੇ ਸਾਹੁ ਕੂੜੇ ਵਣਜਾਰੇ। (ਪੰਨਾ-ਪਾਉੜੀ–ਪੰਕਤੀ 15_8_1)
ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨਿ ਅਤਿ ਭਾਰੇ। (ਪੰਨਾ-ਪਾਉੜੀ–ਪੰਕਤੀ 15_8_2)
ਰਤਨਾ ਪਰਖ ਜਵਾਹਰੀ ਹੀਰੇ ਮਾਣਕ ਵਣਜ ਪਸਾਰੇ। (ਪੰਨਾ-ਪਾਉੜੀ–ਪੰਕਤੀ 15_8_3)
ਹੋਇ ਸਰਾਫ ਬਜਾਜ ਬਹੁ ਸੁਇਨਾ ਰੁਪਾ ਕਪੜੁ ਭਾਰੇ। (ਪੰਨਾ-ਪਾਉੜੀ–ਪੰਕਤੀ 15_8_4)
ਕਿਰਸਾਣੀ ਕਿਰਸਾਣ ਕਰਿ ਬੀਜ ਲੁਣਨਿ ਬੋਹਲ ਵਿਸਥਾਰੇ। (ਪੰਨਾ-ਪਾਉੜੀ–ਪੰਕਤੀ 15_8_5)
ਲਾਹਾ ਤੋਟਾ ਵਰੁ ਸਰਾਪੁ ਕਰਿ ਸੰਜੋਗੁ ਵਿਜੋਗੁ ਵਿਚਾਰੇ। (ਪੰਨਾ-ਪਾਉੜੀ–ਪੰਕਤੀ 15_8_6)
ਗੁਰ ਪੂਰੇ ਵਿਣੁ ਦੁਖੁ ਸੈਸਾਰੇ। (ਪੰਨਾ-ਪਾਉੜੀ–ਪੰਕਤੀ 15_8_7)
ਸਤਿਗੁਰੁ ਵੈਦੁ ਨ ਸੇਵਿਓ ਰੋਗੀ ਵੈਦੁ ਨ ਰੋਗੁ ਮਿਟਾਵੈ। (ਪੰਨਾ-ਪਾਉੜੀ–ਪੰਕਤੀ 15_9_1)
ਕਾਮ ਕ੍ਰੋਧੁ ਵਿਚਿ ਲੋਭੁ ਮੋਹੁ ਦੁਬਿਧਾ ਕਰਿ ਕਰਿ ਧ੍ਰੋਹੁ ਵਧਾਵੈ। (ਪੰਨਾ-ਪਾਉੜੀ–ਪੰਕਤੀ 15_9_2)
ਆਧਿ ਬਿਆਧਿ ਉਪਾਧਿ ਵਿਚਿ ਮਰਿ ਮਰਿ ਜੰਮੈ ਦੁਖਿ ਵਿਹਾਵੈ। (ਪੰਨਾ-ਪਾਉੜੀ–ਪੰਕਤੀ 15_9_3)
ਆਵੈ ਜਾਇ ਭਵਾਈਐ ਭਵਜਲ ਅੰਦਰਿ ਪਾਰੁ ਨ ਪਾਵੈ। (ਪੰਨਾ-ਪਾਉੜੀ–ਪੰਕਤੀ 15_9_4)
ਆਸਾ ਮਨਸਾ ਮੋਹਣੀ ਤਾਮਸੁ ਤਿਸਨਾ ਸਾਂਤਿ ਨ ਆਵੈ। (ਪੰਨਾ-ਪਾਉੜੀ–ਪੰਕਤੀ 15_9_5)
ਬਲਦੀ ਅੰਦਰਿ ਤੇਲੁ ਪਾਇ ਕਿਉ ਮਨੁ ਮੂਰਖੁ ਅਗਿ ਬੁਝਾਵੈ। (ਪੰਨਾ-ਪਾਉੜੀ–ਪੰਕਤੀ 15_9_6)
ਗੁਰੁ ਪੂਰੇ ਵਿਣੁ ਕਉਣੁ ਛੁਡਾਵੈ। (ਪੰਨਾ-ਪਾਉੜੀ–ਪੰਕਤੀ 15_9_7)
ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ। (ਪੰਨਾ-ਪਾਉੜੀ–ਪੰਕਤੀ 15_10_1)
ਬਗੁਲ ਸਮਾਧਿ ਲਗਾਇ ਕੈ ਜਿਉ ਜਲ ਜੰਤਾਂ ਘੁਟਿ ਘੁਟਿ ਖਾਹੀ। (ਪੰਨਾ-ਪਾਉੜੀ–ਪੰਕਤੀ 15_10_2)
ਹਸਤੀ ਨੀਰਿ ਨਵਾਲੀਅਨਿ ਬਾਹਰਿ ਨਿਕਲਿ ਖੇਹ ਉਡਾਹੀ। (ਪੰਨਾ-ਪਾਉੜੀ–ਪੰਕਤੀ 15_10_3)
ਨਦੀ ਨ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੈ ਨਾਹੀ। (ਪੰਨਾ-ਪਾਉੜੀ–ਪੰਕਤੀ 15_10_4)
ਪਥਰੁ ਨੀਰ ਪਖਾਲੀਐ ਚਿਤਿ ਕਠੋਰੁ ਨ ਭਿਜੈ ਗਾਹੀ। (ਪੰਨਾ-ਪਾਉੜੀ–ਪੰਕਤੀ 15_10_5)
ਮਨਮੁਖ ਭਰਮ ਨ ਉਤਰੈ ਭੰਭਲਭੂਸੇ ਖਾਇ ਭਵਾਹੀ। (ਪੰਨਾ-ਪਾਉੜੀ–ਪੰਕਤੀ 15_10_6)
ਗੁਰੁ ਪੂਰੇ ਵਿਣੁ ਪਾਰ ਨ ਪਾਹੀ। (ਪੰਨਾ-ਪਾਉੜੀ–ਪੰਕਤੀ 15_10_7)
ਸਤਿਗੁਰ ਪਾਰਸੁ ਪਰਹਰੈ ਪਥਰੁ ਪਾਰਸੁ ਢੂੰਢਣ ਜਾਏ। (ਪੰਨਾ-ਪਾਉੜੀ–ਪੰਕਤੀ 15_11_1)
ਅਸਟ ਧਾਤੁ ਇਕ ਧਾਤੁ ਕਰਿ ਲੁਕਦਾ ਫਿਰੈ ਨ ਪ੍ਰਗਟੀ ਆਏ। (ਪੰਨਾ-ਪਾਉੜੀ–ਪੰਕਤੀ 15_11_2)
ਲੈ ਵਣਵਾਸੁ ਉਦਾਸੁ ਹੋਇ ਮਾਇਆਧਾਰੀ ਭਰਮਿ ਭੁਲਾਏ। (ਪੰਨਾ-ਪਾਉੜੀ–ਪੰਕਤੀ 15_11_3)
ਹਥੀ ਕਾਲਖ ਛੁਥਿਆ ਅੰਦਰਿ ਕਾਲਖ ਲੋਭ ਲੁਭਾਏ। (ਪੰਨਾ-ਪਾਉੜੀ–ਪੰਕਤੀ 15_11_4)
ਰਾਜ ਡੰਡੁ ਤਿਸੁ ਪਕੜਿਆ ਜਮ ਪੁਰਿ ਭੀ ਜਮ ਡੰਡੁ ਸਹਾਏ। (ਪੰਨਾ-ਪਾਉੜੀ–ਪੰਕਤੀ 15_11_5)
ਮਨਮੁਖ ਜਨਮੁ ਅਕਾਰਥਾ ਦੂਜੈ ਭਾਇ ਕੁਦਾਇ ਹਰਾਏ। (ਪੰਨਾ-ਪਾਉੜੀ–ਪੰਕਤੀ 15_11_6)
ਗੁਰ ਪੂਰੇ ਵਿਣੁ ਭਰਮੁ ਨ ਜਾਏ। (ਪੰਨਾ-ਪਾਉੜੀ–ਪੰਕਤੀ 15_11_7)
ਪਾਰਿਜਾਤੁ ਗੁਰੁ ਛਡਿ ਕੈ ਮੰਗਨਿ ਕਲਪ ਤਰੋਂ ਫਲ ਕਚੇ। (ਪੰਨਾ-ਪਾਉੜੀ–ਪੰਕਤੀ 15_12_1)
ਪਾਰਜਾਤੁ ਲਖ ਸੁਰਗੁ ਸਣੁ ਆਵਾ ਗਵਣੁ ਭਵਣ ਵਿਚਿ ਪਚੇ। (ਪੰਨਾ-ਪਾਉੜੀ–ਪੰਕਤੀ 15_12_2)
ਮਰਦੇ ਕਰਿ ਕਰਿ ਕਾਮਨਾ ਦਿਤਿ ਭੁਗਤਿ ਵਿਚਿ ਰਚਿ ਵਿਰਚੇ। (ਪੰਨਾ-ਪਾਉੜੀ–ਪੰਕਤੀ 15_12_3)
ਤਾਰੇ ਹੋਇ ਅਗਾਸ ਚੜਿ ਓੜਕਿ ਤੁਟਿ ਤੁਟਿ ਥਾਨ ਹਲਚੇ। (ਪੰਨਾ-ਪਾਉੜੀ–ਪੰਕਤੀ 15_12_4)
ਮਾਂ ਪਿਉ ਹੋਏ ਕੇਤੜੇ ਕੇਤੜਿਆਂ ਦੇ ਹੋਏ ਬਚੇ। (ਪੰਨਾ-ਪਾਉੜੀ–ਪੰਕਤੀ 15_12_5)
ਪਾਪ ਪੁੰਨੁ ਬੀਉ ਬੀਜਦੇ ਦੁਖ ਸੁਖ ਫਲ ਅੰਦਰਿ ਚਹਮਚੇ। (ਪੰਨਾ-ਪਾਉੜੀ–ਪੰਕਤੀ 15_12_6)
ਗੁਰ ਪੂਰੇ ਵਿਣੁ ਹਰਿ ਨ ਪਰਚੇ। (ਪੰਨਾ-ਪਾਉੜੀ–ਪੰਕਤੀ 15_12_7)
ਸੁਖੁ ਸਾਗਰੁ ਗੁਰੂ ਛਡਿ ਕੈ ਭਵਜਲ ਅੰਦਰਿ ਭੰਭਲਭੂਸੇ। (ਪੰਨਾ-ਪਾਉੜੀ–ਪੰਕਤੀ 15_13_1)
ਲਹਰੀ ਨਾਲਿ ਪਛਾੜੀਅਨਿ ਹਉਮੈ ਅਗਨੀ ਅੰਦਰਿ ਲੂਸੇ। (ਪੰਨਾ-ਪਾਉੜੀ–ਪੰਕਤੀ 15_13_2)
ਗੋਇਲਿ ਵਾਸਾ ਚਾਰਿ ਦਿਨ ਨਾਉ ਧਰਾਇਨਿ ਈਸੇ ਮੂਸੇ। (ਪੰਨਾ-ਪਾਉੜੀ–ਪੰਕਤੀ 15_13_4)
ਘਟਿ ਨ ਕੋਇ ਅਖਾਇਦਾ ਆਪੋ ਧਾਪੀ ਹੈਰਤ ਹੂਸੇ। (ਪੰਨਾ-ਪਾਉੜੀ–ਪੰਕਤੀ 15_13_5)
ਸਾਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ। (ਪੰਨਾ-ਪਾਉੜੀ–ਪੰਕਤੀ 15_13_6)
ਗੁਰੁ ਪੂਰੇ ਵਿਣੁ ਡਾਂਗ ਡੰਗੂਸੇ। (ਪੰਨਾ-ਪਾਉੜੀ–ਪੰਕਤੀ 15_13_7)
ਚਿੰਤਾਮਣਿ ਗੁਰੁ ਛਡਿ ਕੈ ਚਿੰਤਾਮਣਿ ਚਿੰਤਾ ਨ ਗਵਾਏ। (ਪੰਨਾ-ਪਾਉੜੀ–ਪੰਕਤੀ 15_14_1)
ਚਿਤਵਣੀਆ ਲਖ ਰਾਤਿ ਦਿਹੁ ਤ੍ਰਾਸਿ ਨ ਤ੍ਰਿਸਨਾ ਅਗਨਿ ਬੁਝਾਏ। (ਪੰਨਾ-ਪਾਉੜੀ–ਪੰਕਤੀ 15_14_2)
ਸੁਇਨਾ ਰੁਪਾ ਅਗਲਾ ਮਾਣਕ ਮੋਤੀ ਅੰਗਿ ਹੰਢਾਏ। (ਪੰਨਾ-ਪਾਉੜੀ–ਪੰਕਤੀ 15_14_3)
ਪਾਟ ਪਟੰਬਰ ਪੈਨ੍ਹ ਕੇ ਚੋਆ ਚੰਦਨ ਮਹਿ ਮਹਕਾਏ। (ਪੰਨਾ-ਪਾਉੜੀ–ਪੰਕਤੀ 15_14_4)
ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸੁਫਲ ਫਲਾਏ। (ਪੰਨਾ-ਪਾਉੜੀ–ਪੰਕਤੀ 15_14_5)
ਸੁੰਦਰਿ ਨਾਰੀ ਸੇਜ ਸੁਖੁ ਮਾਇਆ ਮੋਹਿ ਧੋਹਿ ਲਪਟਾਏ। (ਪੰਨਾ-ਪਾਉੜੀ–ਪੰਕਤੀ 15_14_6)
ਬਲਦੀ ਅੰਦਰਿ ਤੇਲੁ ਜਿਉ ਆਸਾ ਮਨਸਾ ਦੁਖਿ ਵਿਹਾਏ। (ਪੰਨਾ-ਪਾਉੜੀ–ਪੰਕਤੀ 15_14_7)
ਗੁਰ ਪੂਰੇ ਵਿਣੁ ਜਮ ਪੁਰਿ ਜਾਏ। (ਪੰਨਾ-ਪਾਉੜੀ–ਪੰਕਤੀ 15_14_8)
ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣੁ ਜਾਣੈ। (ਪੰਨਾ-ਪਾਉੜੀ–ਪੰਕਤੀ 15_15_1)
ਲਖ ਚਿੰਤਾਮਣਿ ਪਾਰਜਾਤ ਕਾਮਧੇਨੁ ਲਖ ਅੰਮ੍ਰਿਤ ਆਣੈ। (ਪੰਨਾ-ਪਾਉੜੀ–ਪੰਕਤੀ 15_15_2)
ਰਤਨਾ ਸਣੁ ਸਾਇਰ ਘਣੇ ਰਿਧਿ ਸਿਧਿ ਨਿਧਿ ਸੋਭਾ ਸੁਲਤਾਣੈ। (ਪੰਨਾ-ਪਾਉੜੀ–ਪੰਕਤੀ 15_15_3)
ਲਖ ਪਦਾਰਥ ਲਖ ਫਲ ਲਖ ਨਿਧਾਨੁ ਅੰਦਰਿ ਫੁਰਮਾਣੈ। (ਪੰਨਾ-ਪਾਉੜੀ–ਪੰਕਤੀ 15_15_4)
ਲਖ ਸਾਹ ਪਾਤਿਸਾਹ ਲਖ ਲਖ ਨਾਥ ਅਵਤਾਰੁ ਸੁਹਾਣੈ। (ਪੰਨਾ-ਪਾਉੜੀ–ਪੰਕਤੀ 15_15_5)
ਦਾਨੈ ਕੀਮਤਿ ਨਾ ਪਵੈ ਦਾਤੈ ਕਉਣੁ ਸੁਮਾਰੁ ਵਖਾਣੈ। (ਪੰਨਾ-ਪਾਉੜੀ–ਪੰਕਤੀ 15_15_6)
ਕੁਦਰਤਿ ਕਾਦਰ ਨੋ ਕੁਰਬਾਣੈ। (ਪੰਨਾ-ਪਾਉੜੀ–ਪੰਕਤੀ 15_15_7)
ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ। (ਪੰਨਾ-ਪਾਉੜੀ–ਪੰਕਤੀ 15_16_1)
ਰਾਗ ਨਾਦ ਸਭ ਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ। (ਪੰਨਾ-ਪਾਉੜੀ–ਪੰਕਤੀ 15_16_2)
ਗੁਰਸਿਖ ਰਤਨ ਪਦਾਰਥਾ ਸਾਧਸੰਗਤਿ ਮਿਲਿ ਮਾਲ ਪਰੋਈ। (ਪੰਨਾ-ਪਾਉੜੀ–ਪੰਕਤੀ 15_16_3)
ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ। (ਪੰਨਾ-ਪਾਉੜੀ–ਪੰਕਤੀ 15_16_4)
ਪਾਰਬ੍ਰਹਮੁ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਞਾਣੈ ਸੋਈ। (ਪੰਨਾ-ਪਾਉੜੀ–ਪੰਕਤੀ 15_16_5)
ਗੁਰਮੁਖਿ ਸੁਖਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਣੋਈ। (ਪੰਨਾ-ਪਾਉੜੀ–ਪੰਕਤੀ 15_16_6)
ਗੁਰੁ ਚੇਲਾ ਚੇਲਾ ਗੁਰੁ ਹੋਈ। (ਪੰਨਾ-ਪਾਉੜੀ–ਪੰਕਤੀ 15_16_7)
ਮਾਣਸ ਜਨਮੁ ਅਮੋਲੁ ਹੈ ਹੋਇ ਅਮੋਲੁ ਸਾਧਸੰਗੁ ਪਾਏ। (ਪੰਨਾ-ਪਾਉੜੀ–ਪੰਕਤੀ 15_17_1)
ਅਖੀ ਦੁਇ ਨਿਰਮੋਲਕਾ ਸਤਿਗੁਰੁ ਦਰਸ ਧਿਆਨ ਲਿਵ ਲਾਏ। (ਪੰਨਾ-ਪਾਉੜੀ–ਪੰਕਤੀ 15_17_2)
ਮਸਤਕੁ ਸੀਸੁ ਅਮੋਲੁ ਹੈ ਚਰਣ ਸਰਣਿ ਗੁਰੁ ਧੂੜਿ ਸੁਹਾਏ। (ਪੰਨਾ-ਪਾਉੜੀ–ਪੰਕਤੀ 15_17_3)
ਜਿਹਬਾ ਸ੍ਰਵਣ ਅਮੋਲਕਾ ਸਬਦ ਸੁਰਤਿ ਸੁਣਿ ਸਮਝਿ ਸੁਣਾਏ। (ਪੰਨਾ-ਪਾਉੜੀ–ਪੰਕਤੀ 15_17_4)
ਹਸਤ ਚਰਣ ਨਿਰਮੋਲਕਾ ਗੁਰਮੁਖ ਮਾਰਗਿ ਸੇਵ ਕਮਾਏ। (ਪੰਨਾ-ਪਾਉੜੀ–ਪੰਕਤੀ 15_17_5)
ਗੁਰਮੁਖਿ ਰਿਦਾ ਅਮੋਲੁ ਹੈ ਅੰਦਰਿ ਗੁਰੁ ਉਪਦੇਸ ਵਸਾਏ। (ਪੰਨਾ-ਪਾਉੜੀ–ਪੰਕਤੀ 15_17_6)
ਪਤਿ ਪਰਵਾਣੈ ਤੋਲਿ ਤੁਲਾਏ। (ਪੰਨਾ-ਪਾਉੜੀ–ਪੰਕਤੀ 15_17_7)
ਰਕਤੁ ਬਿੰਦੁ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ। (ਪੰਨਾ-ਪਾਉੜੀ–ਪੰਕਤੀ 15_18_1)
ਗਰਭ ਕੁੰਡ ਵਿਚਿ ਰਖਿਆ ਜੀਉ ਪਾਇ ਤਨੁ ਸਾਜਿ ਸੁਹਾਇਆ। (ਪੰਨਾ-ਪਾਉੜੀ–ਪੰਕਤੀ 15_18_2)
ਮੁਹੁ ਅਖੀ ਦੇ ਨਕੁ ਕੰਨ ਹਥ ਪੈਰ ਦੰਦ ਵਾਲ ਗਣਾਇਆ। (ਪੰਨਾ-ਪਾਉੜੀ–ਪੰਕਤੀ 15_18_3)
ਦਿਸਟਿ ਸਬਦ ਗਤਿ ਸੁਰਤਿ ਲਿਵੈ ਰਾਗ ਰੰਗ ਰਸ ਪਰਸ ਲੁਭਾਇਆ। (ਪੰਨਾ-ਪਾਉੜੀ–ਪੰਕਤੀ 15_18_4)
ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗਣਿ ਅੰਗ ਸਬਾਇਆ। (ਪੰਨਾ-ਪਾਉੜੀ–ਪੰਕਤੀ 15_18_5)
ਬਾਲ ਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਇਆ। (ਪੰਨਾ-ਪਾਉੜੀ–ਪੰਕਤੀ 15_18_6)
ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਆ। (ਪੰਨਾ-ਪਾਉੜੀ–ਪੰਕਤੀ 15_18_7)
ਗੁਰ ਪੂਰੇ ਵਿਣੁ ਮੋਹਿਆ ਮਾਇਆ। (ਪੰਨਾ-ਪਾਉੜੀ–ਪੰਕਤੀ 15_18_8)
ਮਨਮੁਖ ਮਾਣਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ। (ਪੰਨਾ-ਪਾਉੜੀ–ਪੰਕਤੀ 15_19_1)
ਹੋਇ ਸੁਚੇਤ ਅਚੇਤ ਹੋਇ ਮਾਣਸੁ ਮਾਣਸ ਦੇ ਵਲਿ ਹੇਰੇ। (ਪੰਨਾ-ਪਾਉੜੀ–ਪੰਕਤੀ 15_19_2)
ਪਸੂ ਨ ਮੰਗੈ ਪਸੂ ਤੇ ਪੰਖੇਰੂ ਪੰਖੇਰੂ ਘੇਰੇ। (ਪੰਨਾ-ਪਾਉੜੀ–ਪੰਕਤੀ 15_19_3)
ਚਉਰਾਸੀਹ ਲਖ ਜੂਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ। (ਪੰਨਾ-ਪਾਉੜੀ–ਪੰਕਤੀ 15_19_4)
ਉਤਮ ਮਨ ਬਚ ਕਰਮ ਕਰਿ ਜਨਮੁ ਮਰਣ ਭਵਜਲੁ ਲਖ ਫੇਰੇ। (ਪੰਨਾ-ਪਾਉੜੀ–ਪੰਕਤੀ 15_19_5)
ਰਾਜਾ ਪਰਜਾ ਹੋਇ ਕੈ ਸੁਖ ਵਿਚਿ ਦੁਖੁ ਹੋਇ ਭਲੇ ਭਲੇਰੇ। (ਪੰਨਾ-ਪਾਉੜੀ–ਪੰਕਤੀ 15_19_6)
ਕੁਤਾ ਰਾਜ ਬਹਾਲੀਐ ਚਕੀ ਚਟਣ ਜਾਇ ਅਨ੍ਹੇਰੇ। (ਪੰਨਾ-ਪਾਉੜੀ–ਪੰਕਤੀ 15_19_7)
ਗੁਰ ਪੂਰੇ ਵਿਣੁ ਗਰਭ ਵਸੇਰੇ। (ਪੰਨਾ-ਪਾਉੜੀ–ਪੰਕਤੀ 15_19_8)
ਵਣਿ ਵਣਿ ਵਾਸੁ ਵਣਾਸਪਤਿ ਚੰਦਨੁ ਬਾਝੁ ਨ ਚੰਦਨੁ ਹੋਈ। (ਪੰਨਾ-ਪਾਉੜੀ–ਪੰਕਤੀ 15_20_1)
ਪਰਬਤਿ ਪਰਬਤਿ ਅਸਟ ਧਾਤੁ ਪਾਰਸ ਬਾਝੁ ਨ ਕੰਚਨੁ ਸੋਈ। (ਪੰਨਾ-ਪਾਉੜੀ–ਪੰਕਤੀ 15_20_2)
ਚਾਰਿ ਵਰਣਿ ਛਿਅ ਦਰਸਨਾ ਸਾਧਸੰਗਤਿ ਵਿਣੁ ਸਾਧ ਨ ਕੋਈ। (ਪੰਨਾ-ਪਾਉੜੀ–ਪੰਕਤੀ 15_20_3)
ਗੁਰ ਉਪਦੇਸੁ ਅਵੇਸੁ ਕਰਿ ਗੁਰਮੁਖਿ ਸਾਧਸੰਗਤਿ ਜਾਣੋਈ। (ਪੰਨਾ-ਪਾਉੜੀ–ਪੰਕਤੀ 15_20_4)
ਸਬਦ ਸੁਰਤਿ ਲਿਵ ਲੀਣੁ ਹੋਇ ਪਿਰਮ ਪਿਆਲਾ ਅਪਿਉ ਪਿਓਈ। (ਪੰਨਾ-ਪਾਉੜੀ–ਪੰਕਤੀ 15_20_5)
ਮਨ ਉਨਮਨਿ ਤਨਿ ਦੁਬਲੇ ਦੇਹ ਬਿਦੇਹ ਸਨੇਹ ਸਥੋਈ। (ਪੰਨਾ-ਪਾਉੜੀ–ਪੰਕਤੀ 15_20_6)
ਗੁਰਮੁਖਿ ਸੁਖ ਫਲੁ ਅਲਖ ਲਖੋਈ। (ਪੰਨਾ-ਪਾਉੜੀ–ਪੰਕਤੀ 15_20_7)
ਗੁਰਮੁਖਿ ਸੁਖ ਫਲੁ ਸਾਧਸੰਗੁ ਮਾਇਆ ਅੰਦਰਿ ਕਰਨਿ ਉਦਾਸੀ। (ਪੰਨਾ-ਪਾਉੜੀ–ਪੰਕਤੀ 15_21_1)
ਜਿਉ ਜਲ ਅੰਦਰਿ ਕਵਲੁ ਹੈ ਸੂਰਜ ਧਯਾਨੁ ਅਗਾਸੁ ਨਿਵਾਸੀ। (ਪੰਨਾ-ਪਾਉੜੀ–ਪੰਕਤੀ 15_21_2)
ਚੰਦਨੁ ਸਪੀਂ ਵੇੜਿਆ ਸੀਤਲੁ ਸਾਂਤਿ ਸੁਗੰਧਿ ਵਿਗਾਸੀ। (ਪੰਨਾ-ਪਾਉੜੀ–ਪੰਕਤੀ 15_21_3)
ਸਾਧਸੰਗਤਿ ਸੰਸਾਰ ਵਿਚਿ ਸਬਦ ਸੁਰਤਿ ਲਿਵ ਸਹਜਿ ਬਿਲਾਸੀ। (ਪੰਨਾ-ਪਾਉੜੀ–ਪੰਕਤੀ 15_21_4)
ਜੋਗ ਜੁਗਤਿ ਭੋਗ ਭੁਗਤਿ ਜਿਣਿ ਜੀਵਨ ਮੁਕਤਿ ਅਛਲ ਅਬਿਨਾਸੀ। (ਪੰਨਾ-ਪਾਉੜੀ–ਪੰਕਤੀ 15_21_5)
ਪਾਰਬ੍ਰਹਮ ਪੂਰਨ ਬ੍ਰਹਮ ਗੁਰ ਪਰਮੇਸਰੁ ਆਸ ਨਿਰਾਸੀ। (ਪੰਨਾ-ਪਾਉੜੀ–ਪੰਕਤੀ 15_21_6)
ਅਕਥ ਕਥਾ ਅਬਿਗਤਿ ਪਰਗਾਸੀ। (ਪੰਨਾ-ਪਾਉੜੀ–ਪੰਕਤੀ 15_21_7)
ਸਭ ਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ। (ਪੰਨਾ-ਪਾਉੜੀ–ਪੰਕਤੀ 16_1_1)
ਕੋਈ ਗੋਡੈ ਵਾਹਿ ਹਲੁ ਕੁ ਮਲ ਮੂਤ੍ਰ ਕੁਸੂਤ੍ਰ ਕਰਾਈ। (ਪੰਨਾ-ਪਾਉੜੀ–ਪੰਕਤੀ 16_1_2)
ਲਿੰਬਿ ਰਸੋਈ ਕੋ ਕਰੈ ਚੋਆ ਚੰਦਨੁ ਪੂਜਿ ਚੜਾਈ। (ਪੰਨਾ-ਪਾਉੜੀ–ਪੰਕਤੀ 16_1_3)
ਗੁਰਮੁਖਿ ਸੁਖ ਫਲ ਸਹਜ ਘਰੁ ਆਪੁ ਗਵਾਇ ਨ ਆਪੁ ਗਣਾਈ। (ਪੰਨਾ-ਪਾਉੜੀ–ਪੰਕਤੀ 16_1_5)
ਜਾਗ੍ਰਤ ਸੁਪਨ ਸੁਖੋਪਤੀ ਉਨਮਨਿ ਮਗਨ ਰਹੈ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 16_1_6)
ਸਾਧਸੰਗਤਿ ਗੁਰ ਸਬਦੁ ਕਮਾਈ। (ਪੰਨਾ-ਪਾਉੜੀ–ਪੰਕਤੀ 16_1_7)
ਧਰਤੀ ਅੰਦਰਿ ਜਲੁ ਵਸੈ ਜਲੁ ਬਹੁ ਰੰਗੀਂ ਰਸੀਂ ਮਿਲੰਦਾ। (ਪੰਨਾ-ਪਾਉੜੀ–ਪੰਕਤੀ 16_2_1)
ਜਿਉਂ ਜਿਉਂ ਕੋਇ ਚਲਾਇਦਾ ਨੀਵਾਂ ਹੋਇ ਨੀਵਾਣਿ ਚਲੰਦਾ। (ਪੰਨਾ-ਪਾਉੜੀ–ਪੰਕਤੀ 16_2_2)
ਧੁਪੈ ਤਤਾ ਹੋਇ ਕੈ ਛਾਵੈਂ ਠੰਢਾ ਹੋਇ ਰਹੰਦਾ। (ਪੰਨਾ-ਪਾਉੜੀ–ਪੰਕਤੀ 16_2_3)
ਨਾਵਣੁ ਜੀਵਦਿਆਂ ਮੁਇਆਂ ਪੀਤੈ ਸਾਂਤਿ ਸੰਤੋਖੁ ਹੋਵੰਦਾ। (ਪੰਨਾ-ਪਾਉੜੀ–ਪੰਕਤੀ 16_2_4)
ਨਿਰਮਲੁ ਕਰਦਾ ਮੈਲਿਆਂ ਨੀਵੈ ਸਰਵਰ ਜਾਇ ਟਿਕੰਦਾ। (ਪੰਨਾ-ਪਾਉੜੀ–ਪੰਕਤੀ 16_2_5)
ਗੁਰਮੁਖਿ ਸੁਖ ਫਲੁ ਭਾਉ ਭਉ ਸਹਜੁ ਬੈਰਾਗੁ ਸਦਾ ਵਿਗਸੰਦਾ। (ਪੰਨਾ-ਪਾਉੜੀ–ਪੰਕਤੀ 16_2_6)
ਪੂਰਣੁ ਪਰਉਪਕਾਰੁ ਕਰੰਦਾ। (ਪੰਨਾ-ਪਾਉੜੀ–ਪੰਕਤੀ 16_2_7)
ਜਲ ਵਿਚਿ ਕਵਲੁ ਅਲਿਪਤੁ ਹੈ ਸੰਗ ਦੋਖ ਨਿਰਦੋਖ ਰਹੰਦਾ। (ਪੰਨਾ-ਪਾਉੜੀ–ਪੰਕਤੀ 16_3_1)
ਰਾਤੀ ਭਵਰੁ ਲੁਭਾਇਦਾ ਸੀਤਲੁ ਹੋਇ ਸੁਗੰਧਿ ਮਿਲੰਦਾ। (ਪੰਨਾ-ਪਾਉੜੀ–ਪੰਕਤੀ 16_3_2)
ਭਲਕੇ ਸੂਰਜ ਧਿਆਨੁ ਧਰਿ ਪਰਫੁਲਤੁ ਹੋਇ ਮਿਲੈ ਹਸੰਦਾ। (ਪੰਨਾ-ਪਾਉੜੀ–ਪੰਕਤੀ 16_3_3)
ਗੁਰਮੁਖੁ ਸੁਖ ਫਲ ਸਹਜਿ ਘਰਿ ਵਰਤਮਾਨ ਅੰਦਰਿ ਵਰਤੰਦਾ। (ਪੰਨਾ-ਪਾਉੜੀ–ਪੰਕਤੀ 16_3_4)
ਲੋਕਾਚਾਰੀ ਲੋਕ ਵਿਚਿ ਵੇਦ ਵੀਚਾਰੀ ਕਰਮ ਕਰੰਦਾ। (ਪੰਨਾ-ਪਾਉੜੀ–ਪੰਕਤੀ 16_3_5)
ਸਾਵਧਾਨੁ ਗੁਰਗਿਆਨ ਵਿਚਿ ਜੀਵਨਿ ਮੁਕਤਿ ਜੁਗਤਿ ਵਿਚਰੰਦਾ। (ਪੰਨਾ-ਪਾਉੜੀ–ਪੰਕਤੀ 16_3_6)
ਸਾਧਸੰਗਤਿ ਗੁਰੁ ਸਬਦੁ ਵਸੰਦਾ। (ਪੰਨਾ-ਪਾਉੜੀ–ਪੰਕਤੀ 16_3_7)
ਧਰਤੀ ਅੰਦਰਿ ਬਿਰਖੁ ਹੋਇ ਪਹਿਲੋਂ ਦੇ ਜੜ ਪੈਰ ਟਿਕਾਈ। (ਪੰਨਾ-ਪਾਉੜੀ–ਪੰਕਤੀ 16_4_1)
ਉਪਰਿ ਝੂਲੈ ਝਟੁਲਾ ਠੰਢੀ ਛਾਉਂ ਸੁ ਥਾਉਂ ਸੁਹਾਈ। (ਪੰਨਾ-ਪਾਉੜੀ–ਪੰਕਤੀ 16_4_2)
ਪਵਣੁ ਪਾਣੀ ਪਾਲਾ ਸਹੈ ਸਿਰ ਤਲਵਾਇਆ ਨਿਹਚਲੁ ਜਾਈ। (ਪੰਨਾ-ਪਾਉੜੀ–ਪੰਕਤੀ 16_4_3)
ਫਲੁ ਦੇ ਵਟ ਵਗਾਇਆਂ ਸਿਰਿ ਕਲਵਤੁ ਲੈ ਲੋਹੁ ਤਰਾਈ। (ਪੰਨਾ-ਪਾਉੜੀ–ਪੰਕਤੀ 16_4_4)
ਗੁਰਮੁਖਿ ਜਨਮੁ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ। (ਪੰਨਾ-ਪਾਉੜੀ–ਪੰਕਤੀ 16_4_5)
ਮਿਤ੍ਰ ਨ ਸਤ੍ਰੁ ਨ ਮੋਹੁ ਧ੍ਰੋਹੁ ਸਮਦਰਸੀ ਗੁਰ ਸਬਦਿ ਸਮਾਈ। (ਪੰਨਾ-ਪਾਉੜੀ–ਪੰਕਤੀ 16_4_6)
ਸਾਧਸੰਗਤਿ ਗੁਰਮਤਿ ਵਡਿਆਈ। (ਪੰਨਾ-ਪਾਉੜੀ–ਪੰਕਤੀ 16_4_7)
ਸਾਗਰ ਅੰਦਰਿ ਬੋਹਿਥਾ ਵਿਚਿ ਮੁਹਾਣਾ ਪਰਉਪਕਾਰੀ। (ਪੰਨਾ-ਪਾਉੜੀ–ਪੰਕਤੀ 16_5_1)
ਭਾਰ ਅਥਰਬਣ ਲਦੀਐ ਲੈ ਵਾਪਾਰੁ ਚੜ੍ਹਨਿ ਵਾਪਾਰੀ। (ਪੰਨਾ-ਪਾਉੜੀ–ਪੰਕਤੀ 16_5_2)
ਸਾਇਰ ਲਹਰ ਨ ਵਿਆਪਈ ਅਤਿ ਅਸਗਾਹ ਅਥਾਹ ਅਪਾਰੀ। (ਪੰਨਾ-ਪਾਉੜੀ–ਪੰਕਤੀ 16_5_3)
ਬਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰਿ ਉਤਾਰੀ। (ਪੰਨਾ-ਪਾਉੜੀ–ਪੰਕਤੀ 16_5_4)
ਦੂਣੇ ਚਉਣੇ ਦੰਮ ਹੋਨ ਲਾਹਾ ਲੈ ਲੈ ਕਾਜ ਸਵਾਰੀ। (ਪੰਨਾ-ਪਾਉੜੀ–ਪੰਕਤੀ 16_5_5)
ਗੁਰਮੁਖ ਸੁਖ ਫਲੁ ਸਾਧ ਸੰਗਿ ਭਵਜਲ ਅੰਦਰ ਦੁਤਰੁ ਤਾਰੀ। (ਪੰਨਾ-ਪਾਉੜੀ–ਪੰਕਤੀ 16_5_6)
ਜੀਵਨ ਮੁਕਤਿ ਜੁਗਤਿ ਨਿਰੰਕਾਰੀ। (ਪੰਨਾ-ਪਾਉੜੀ–ਪੰਕਤੀ 16_5_7)
ਬਾਵਨ ਚੰਦਨ ਬਿਰਖੁ ਹੋਇ ਵਣਖੰਡ ਅੰਦਰਿ ਵਸੈ ਉਜਾੜੀ। (ਪੰਨਾ-ਪਾਉੜੀ–ਪੰਕਤੀ 16_6_1)
ਪਾਸਿ ਨਿਵਾਸੁ ਵਣਾਸਪਤਿ ਨਿਹਚਲੁ ਲਾਇ ਉਰਧ ਤਪ ਤਾੜੀ। (ਪੰਨਾ-ਪਾਉੜੀ–ਪੰਕਤੀ 16_6_2)
ਪਵਨ ਗਵਨ ਸਨਬੰਧੁ ਕਰਿ ਗੰਧ ਸੁਗੰਧ ਉਲਾਸ ਉਘਾੜੀ। (ਪੰਨਾ-ਪਾਉੜੀ–ਪੰਕਤੀ 16_6_3)
ਅਫਲ ਸਫਲ ਸਮਦਰਸ ਹੋਇ ਕਰੇ ਵਣਸਪਤਿ ਚੰਦਨ ਵਾੜੀ। (ਪੰਨਾ-ਪਾਉੜੀ–ਪੰਕਤੀ 16_6_4)
ਗੁਰਮੁਖਿ ਸੁਖ ਫਲੁ ਸਾਧ ਸੰਗੁ ਪਤਿਤ ਪੁਨੀਤ ਕਰੈ ਦੇਹਾੜੀ। (ਪੰਨਾ-ਪਾਉੜੀ–ਪੰਕਤੀ 16_6_5)
ਅਉਗੁਣ ਕੀਤੇ ਗੁਣ ਕਰੈ ਕਚ ਪਕਾਈ ਉਪਰਿ ਵਾੜੀ। (ਪੰਨਾ-ਪਾਉੜੀ–ਪੰਕਤੀ 16_6_6)
ਨੀਰੁ ਨ ਡੋਬੈ ਅਗਿ ਨ ਸਾੜੀ। (ਪੰਨਾ-ਪਾਉੜੀ–ਪੰਕਤੀ 16_6_7)
ਰਾਤਿ ਅਨ੍ਹੇਰੀ ਅੰਧਕਾਰੁ ਲਖ ਕਰੋੜੀ ਚਮਕਨ ਤਾਰੇ। (ਪੰਨਾ-ਪਾਉੜੀ–ਪੰਕਤੀ 16_7_1)
ਘਰ ਘਰ ਦੀਵੇ ਬਾਲੀਅਨਿ ਪਰ ਘਰ ਤਕਨਿ ਚੋਰ ਚਗਾਰੇ। (ਪੰਨਾ-ਪਾਉੜੀ–ਪੰਕਤੀ 16_7_2)
ਹਟ ਪਟਣ ਘਰਬਾਰੀਆ ਦੇ ਦੇ ਤਾਕ ਸਵਨਿ ਨਰ ਨਾਰੇ। (ਪੰਨਾ-ਪਾਉੜੀ–ਪੰਕਤੀ 16_7_3)
ਸੂਰਜ ਜੋਤਿ ਉਦੋਤੁ ਕਰਿ ਤਾਰੇ ਤਾਰਿ ਅਨ੍ਹੇਰ ਨਿਵਾਰੇ। (ਪੰਨਾ-ਪਾਉੜੀ–ਪੰਕਤੀ 16_7_4)
ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ। (ਪੰਨਾ-ਪਾਉੜੀ–ਪੰਕਤੀ 16_7_5)
ਗੁਰਮੁਖਿ ਸੁਖ ਫਲੁ ਸਾਧਸੰਗੁ ਪਸੂ ਪਰੇਤ ਪਤਿਤ ਨਿਸਤਾਰੇ। (ਪੰਨਾ-ਪਾਉੜੀ–ਪੰਕਤੀ 16_7_6)
ਪਰਉਪਕਾਰੀ ਗੁਰੂ ਪਿਆਰੇ। (ਪੰਨਾ-ਪਾਉੜੀ–ਪੰਕਤੀ 16_7_7)
ਮਾਨ ਸਰੋਵਰੁ ਆਖੀਐ ਉਪਰਿ ਹੰਸ ਸੁਵੰਸ ਵਸੰਦੇ। (ਪੰਨਾ-ਪਾਉੜੀ–ਪੰਕਤੀ 16_8_1)
ਮੋਤੀ ਮਾਣਕ ਮਾਨਸਰਿ ਚੁਣਿ ਚੁਣਿ ਹੰਸ ਅਮੋਲ ਚੁਗੰਦੇ। (ਪੰਨਾ-ਪਾਉੜੀ–ਪੰਕਤੀ 16_8_2)
ਖੀਰੁ ਨੀਰੁ ਨਿਰਵਾਰਦੇ ਲਹਰੀਂ ਅੰਦਰਿ ਫਿਰਨਿ ਤਰੰਦੇ। (ਪੰਨਾ-ਪਾਉੜੀ–ਪੰਕਤੀ 16_8_3)
ਮਾਨ ਸਰੋਵਰੁ ਛਡਿ ਕੈ ਹੋਰਤੁ ਥਾਇ ਨ ਜਾਇ ਬਹੰਦੇ। (ਪੰਨਾ-ਪਾਉੜੀ–ਪੰਕਤੀ 16_8_4)
ਗੁਰਮੁਖਿ ਸੁਖ ਫਲੁ ਸਾਧਸੰਗੁ ਪਰਮ ਹੰਸ ਗੁਰਸਿਖ ਸੋਹੰਦੇ। (ਪੰਨਾ-ਪਾਉੜੀ–ਪੰਕਤੀ 16_8_5)
ਇਕ ਮਨਿ ਇਕੁ ਧਿਆਇਦੇ ਦੂਜੈ ਭਾਇ ਨ ਜਾਇ ਫਿਰੰਦੇ। (ਪੰਨਾ-ਪਾਉੜੀ–ਪੰਕਤੀ 16_8_6)
ਸਬਦੁ ਸੁਰਤਿ ਲਿਵ ਅਲਖੁ ਲਖੰਦੇ। (ਪੰਨਾ-ਪਾਉੜੀ–ਪੰਕਤੀ 16_8_7)
ਪਾਰਸੁ ਪਥਰੁ ਆਖੀਐ ਲੁਕਿਆ ਰਹੈ ਨ ਆਪੁ ਜਣਾਏ। (ਪੰਨਾ-ਪਾਉੜੀ–ਪੰਕਤੀ 16_9_1)
ਵਿਰਲਾ ਕੋਇ ਸਿਞਾਣਦਾ ਖੋਜੀ ਖੋਜਿ ਲਏ ਸੋ ਪਾਏ। (ਪੰਨਾ-ਪਾਉੜੀ–ਪੰਕਤੀ 16_9_2)
ਪਾਰਸੁ ਪਰਸਿ ਅਪਰਸੁ ਹੋਇ ਅਸਟ ਧਾਤੁ ਇਕ ਧਾਤੁ ਕਰਾਏ। (ਪੰਨਾ-ਪਾਉੜੀ–ਪੰਕਤੀ 16_9_3)
ਬਾਰਹ ਵੰਨੀ ਹੋਇ ਕੈ ਕੰਚਨੁ ਮੁਲਿ ਅਮੁਲਿ ਵਿਕਾਏ। (ਪੰਨਾ-ਪਾਉੜੀ–ਪੰਕਤੀ 16_9_4)
ਗੁਰਮੁਖਿ ਸੁਖਫਲ ਸਾਧਸੰਗੁ ਸਬਦ ਸੁਰਤਿ ਲਿਵ ਅਘੜ ਘੜਾਏ। (ਪੰਨਾ-ਪਾਉੜੀ–ਪੰਕਤੀ 16_9_5)
ਚਰਣਿ ਸਰਣਿ ਲਿਵ ਲੀਣੁ ਹੋਇ ਸੈਂਸਾਰੀ ਨਿਰੰਕਾਰੀ ਭਾਏ। (ਪੰਨਾ-ਪਾਉੜੀ–ਪੰਕਤੀ 16_9_6)
ਘਰਿ ਬਾਰੀ ਹੋਇ ਨਿਜ ਘਰਿ ਜਾਏ। (ਪੰਨਾ-ਪਾਉੜੀ–ਪੰਕਤੀ 16_9_7)
ਚਿੰਤਾਮਣਿ ਚਿੰਤਾ ਹਰੈ ਕਾਮਧੇਨੁ ਕਾਮਨਾਂ ਪੁਜਾਏ। (ਪੰਨਾ-ਪਾਉੜੀ–ਪੰਕਤੀ 16_10_1)
ਫਲ ਫੁਲਿ ਦੇਂਦਾ ਪਾਰਜਾਤੁ ਰਿਧਿ ਸਿਧਿ ਨਵ ਨਾਥ ਲੁਭਾਏ। (ਪੰਨਾ-ਪਾਉੜੀ–ਪੰਕਤੀ 16_10_2)
ਦਸ ਅਵਤਾਰ ਅਕਾਰ ਕਰਿ ਪੁਰਖਾਰਥ ਕਰਿ ਨਾਂਵ ਗਣਾਏ। (ਪੰਨਾ-ਪਾਉੜੀ–ਪੰਕਤੀ 16_10_3)
ਗੁਰਮੁਖਿ ਸੁਖ ਫਲੁ ਸਾਧਸੰਗੁ ਚਾਰਿ ਪਦਾਰਥ ਸੇਵਾ ਲਾਏ। (ਪੰਨਾ-ਪਾਉੜੀ–ਪੰਕਤੀ 16_10_4)
ਸਬਦੁ ਸੁਰਤਿ ਲਿਵ ਪਿਰਮ ਰਸੁ ਅਕਥ ਕਹਾਣੀ ਕਥੀ ਨ ਜਾਏ। (ਪੰਨਾ-ਪਾਉੜੀ–ਪੰਕਤੀ 16_10_5)
ਪਾਰਬ੍ਰਹਮ ਪੂਰਨ ਬ੍ਰਹਮ ਭਗਤਿ ਵਛਲ ਹੁਇ ਅਛਲ ਛਲਾਏ। (ਪੰਨਾ-ਪਾਉੜੀ–ਪੰਕਤੀ 16_10_6)
ਲੇਖ ਅਲੇਖ ਨ ਕੀਮਤਿ ਪਾਏੇ। (ਪੰਨਾ-ਪਾਉੜੀ–ਪੰਕਤੀ 16_10_7)
ਇਕੁ ਕਵਾਉ ਪਸਾਉ ਕਰਿ ਨਿਰੰਕਾਰਿ ਆਕਾਰੁ ਬਣਾਇਆ। (ਪੰਨਾ-ਪਾਉੜੀ–ਪੰਕਤੀ 16_11_1)
ਲੇਖ ਅਲੇਖੁ ਨ ਲਿਖੀਐ ਅੰਗੁ ਨ ਅਖਰੁ ਲੇਖ ਲਿਖਾਇਆ। (ਪੰਨਾ-ਪਾਉੜੀ–ਪੰਕਤੀ 16_11_3)
ਮੁਲਿ ਅਮੁਲੁ ਨ ਮੋਲੀਐ ਲਖੁ ਪਦਾਰਥ ਲਵੈ ਨ ਲਾਇਆ। (ਪੰਨਾ-ਪਾਉੜੀ–ਪੰਕਤੀ 16_11_4)
ਬੋਲਿ ਅਬੋਲੁ ਨ ਬੋਲੀਐ ਸੁਣਿ ਸੁਣਿ ਆਖਣੁ ਆਖਿ ਸੁਣਾਇਆ। (ਪੰਨਾ-ਪਾਉੜੀ–ਪੰਕਤੀ 16_11_5)
ਅਗਮੁ ਅਥਾਹੁ ਅਗਾਧਿ ਬੋਧ ਅੰਤੁ ਨ ਪਾਰਾਵਾਰੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 16_11_6)
ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਕਿਤੁ ਘਰਿ ਆਇਆ। (ਪੰਨਾ-ਪਾਉੜੀ–ਪੰਕਤੀ 16_11_7)
ਗੁਰਮੁਖਿ ਸੁਖ ਫਲੁ ਸਾਧ ਸੰਗੁ ਸਬਦੁ ਸੁਰਤਿ ਲਿਵ ਅਲਖ ਲਖਾਇਆ। (ਪੰਨਾ-ਪਾਉੜੀ–ਪੰਕਤੀ 16_11_8)
ਪਿਰਮ ਪਿਆਲਾ ਅਜਰੁ ਜਰਾਇਆ। (ਪੰਨਾ-ਪਾਉੜੀ–ਪੰਕਤੀ 16_11_9)
ਸਾਦਹੁ ਸਬਦਹੁ ਬਾਹਰਾ ਅਕਥ ਕਥਾ ਕਿਉਂ ਜਿਹਬਾ ਜਾਣੈ। (ਪੰਨਾ-ਪਾਉੜੀ–ਪੰਕਤੀ 16_12_1)
ਉਸਤਤਿ ਨਿੰਦਾ ਬਾਹਰਾ ਕਥਨੀ ਬਦਨੀ ਵਿਚਿ ਨ ਆਣੈ। (ਪੰਨਾ-ਪਾਉੜੀ–ਪੰਕਤੀ 16_12_2)
ਗੰਧ ਸਪਰਸੁ ਅਗੋਚਰਾ ਨਾਸ ਸਾਸ ਹੇਰਤਿ ਹੈਰਾਣੈ। (ਪੰਨਾ-ਪਾਉੜੀ–ਪੰਕਤੀ 16_12_3)
ਵਰਨਹੁ ਚਿਹਨਹੁ ਬਾਹਰਾ ਦਿਸਟਿ ਅਦਿਸਟਿ ਨ ਧਿਆਨੁ ਧਿਙਾਣੈ। (ਪੰਨਾ-ਪਾਉੜੀ–ਪੰਕਤੀ 16_12_4)
ਨਿਰਾਲੰਬੁ ਅਵਲੰਬ ਵਿਣੁ ਧਰਤਿ ਅਗਾਸਿ ਨਿਵਾਸੁ ਵਿਡਾਣੈ। (ਪੰਨਾ-ਪਾਉੜੀ–ਪੰਕਤੀ 16_12_5)
ਸਾਧਸੰਗਤਿ ਸਚਖੰਡਿ ਹੈ ਨਿਰੰਕਾਰੁ ਗੁਰ ਸਬਦੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 16_12_6)
ਕੁਦਰਤਿ ਕਾਦਰ ਨੋ ਕੁਰਬਾਣੈ। (ਪੰਨਾ-ਪਾਉੜੀ–ਪੰਕਤੀ 16_12_7)
ਗੁਰਮੁਖਿ ਪੰਥੁ ਅਗੰਮ ਹੈ ਜਿਉ ਜਲ ਅੰਦਰਿ ਮੀਨੁ ਚਲੰਦਾ। (ਪੰਨਾ-ਪਾਉੜੀ–ਪੰਕਤੀ 16_13_1)
ਗੁਰਮੁਖਿ ਖੋਜੁ ਅਲਖੁ ਹੈ ਜਿਉ ਪੰਖੀ ਆਗਾਸ ਉਡੰਦਾ। (ਪੰਨਾ-ਪਾਉੜੀ–ਪੰਕਤੀ 16_13_2)
ਸਾਧਸੰਗਤਿ ਰਹਰਾਸਿ ਹੈ ਹਰਿ ਚੰਦਉਰੀ ਨਗਰੁ ਵਸੰਦਾ। (ਪੰਨਾ-ਪਾਉੜੀ–ਪੰਕਤੀ 16_13_3)
ਚਾਰਿ ਵਰਨ ਤੰਬੋਲ ਰਸੁ ਪਿਰਮ ਪਿਆਲੈ ਰੰਗੁ ਕਰੰਦਾ। (ਪੰਨਾ-ਪਾਉੜੀ–ਪੰਕਤੀ 16_13_4)
ਸਬਦ ਸੁਰਤਿ ਲਿਵ ਲੀਣੁ ਹੋਇ ਚੰਦਨ ਵਾਸ ਨਿਵਾਸ ਕਰੰਦਾ। (ਪੰਨਾ-ਪਾਉੜੀ–ਪੰਕਤੀ 16_13_5)
ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜਿ ਕੂਰਮ ਹੰਸ ਵੰਸ ਵਧੰਦਾ। (ਪੰਨਾ-ਪਾਉੜੀ–ਪੰਕਤੀ 16_13_6)
ਗੁਰਮੁਖਿ ਸੁਖ ਫਲੁ ਅਲਖ ਲਖੰਦਾ। (ਪੰਨਾ-ਪਾਉੜੀ–ਪੰਕਤੀ 16_13_7)
ਬ੍ਰਹਮਾਦਿਕ ਵੇਦਾਂ ਸਣੈ ਨੇਤਿ ਨੇਤਿ ਕਰਿ ਭੇਦੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 16_14_1)
ਮਹਾਦੇਵ ਅਵਧੂਤੁ ਹੋਇ ਨਮੋ ਨਮੋ ਕਰਿ ਧਿਆਨਿ ਨ ਆਇਆ। (ਪੰਨਾ-ਪਾਉੜੀ–ਪੰਕਤੀ 16_14_2)
ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 16_14_3)
ਰਿਧਿ ਸਿਧਿ ਨਿਧਿ ਨਾਥ ਨਉ ਆਦਿ ਪੁਰਖੁ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 16_14_4)
ਸਹਸ ਨਾਂਵ ਲੈ ਸਹਸ ਮੁਖ ਸਿਮਰਣਿ ਸੰਖ ਨ ਨਾਉਂ ਧਿਆਇਆ। (ਪੰਨਾ-ਪਾਉੜੀ–ਪੰਕਤੀ 16_14_5)
ਲੋਮਸ ਤਪੁ ਕਰਿ ਸਾਧਨਾ ਹਉਮੈ ਸਾਧਿ ਨ ਸਾਧੁ ਸਦਾਇਆ। (ਪੰਨਾ-ਪਾਉੜੀ–ਪੰਕਤੀ 16_14_6)
ਚਿਰੁ ਜੀਵਣੁ ਬਹੁ ਹੰਢਣਾ ਗੁਰਮੁਖਿ ਸੁਖਫਲੁ ਪਲੁ ਨ ਚਖਾਇਆ। (ਪੰਨਾ-ਪਾਉੜੀ–ਪੰਕਤੀ 16_14_7)
ਕੁਦਰਤਿ ਅੰਦਰਿ ਭਰਮਿ ਭੁਲਾਇਆ। (ਪੰਨਾ-ਪਾਉੜੀ–ਪੰਕਤੀ 16_14_8)
ਗੁਰਮੁਖਿ ਸੁਖ ਫਲੁ ਸਾਧ ਸੰਗੁ ਭਗਤਿ ਵਛਲ ਹੋਇ ਵਸਿ ਗਤਿ ਆਇਆ। (ਪੰਨਾ-ਪਾਉੜੀ–ਪੰਕਤੀ 16_15_1)
ਕਾਰਣੁ ਕਰਤੇ ਵਸਿ ਹੈ ਸਾਧਸੰਗਤਿ ਵਿਚਿ ਕਰੇ ਕਰਾਇਆ। (ਪੰਨਾ-ਪਾਉੜੀ–ਪੰਕਤੀ 16_15_2)
ਪਾਰਬ੍ਰਹਮੁ ਪੂਰਨ ਬ੍ਰਹਮੁ ਸਾਧਸੰਗਤਿ ਵਿਚਿ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 16_15_3)
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਇਆ। (ਪੰਨਾ-ਪਾਉੜੀ–ਪੰਕਤੀ 16_15_4)
ਬੀਅਹੁ ਕਰਿ ਬਿਸਥਾਰੁ ਵੜੁ ਫਲ ਅੰਦਰਿ ਫਿਰਿ ਬੀਉ ਵਸਾਇਆ। (ਪੰਨਾ-ਪਾਉੜੀ–ਪੰਕਤੀ 16_15_5)
ਅਪਿਉ ਪੀਅਣੁ ਅਜਰੁ ਜਰਣੁ ਆਪੁ ਗਵਾਇ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 16_15_6)
ਅੰਜਨੁ ਵਿਚਿ ਨਿਰੰਜਨੁ ਪਾਇਆ। (ਪੰਨਾ-ਪਾਉੜੀ–ਪੰਕਤੀ 16_15_7)
ਮਹਿਮਾ ਮਹਿ ਮਹਿਕਾਰ ਵਿਚਿ ਮਹਿਮਾ ਲਖ ਨ ਮਹਿਮਾ ਜਾਣੈ। (ਪੰਨਾ-ਪਾਉੜੀ–ਪੰਕਤੀ 16_16_1)
ਲਖ ਮਹਾਤਮ ਮਹਾਤਮਾ ਤਿਲ ਨ ਮਹਾਤਮੁ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 16_16_2)
ਉਸਤਤਿ ਵਿਚਿ ਲਖ ਉਸਤਤੀ ਪਲ ਉਸਤਤਿ ਅੰਦਰਿ ਹੈਰਾਣੈ। (ਪੰਨਾ-ਪਾਉੜੀ–ਪੰਕਤੀ 16_16_3)
ਅਚਰਜ ਵਿਚਿ ਲਖ ਅਚਰਜਾ ਅਚਰਜ ਅਚਰਜ ਚੋਜ ਵਿਡਾਣੈ। (ਪੰਨਾ-ਪਾਉੜੀ–ਪੰਕਤੀ 16_16_4)
ਵਿਸਮਾਦੀ ਵਿਸਮਾਦ ਲਖ ਵਿਸਮਾਦਹੁ ਵਿਸਮਾਦ ਵਿਹਾਣੈ। (ਪੰਨਾ-ਪਾਉੜੀ–ਪੰਕਤੀ 16_16_5)
ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਆਖਾਣ ਵਖਾਣੈ। (ਪੰਨਾ-ਪਾਉੜੀ–ਪੰਕਤੀ 16_16_6)
ਲਖ ਪਰਵਾਣ ਪਰੈ ਪਰਵਾਣੈ। (ਪੰਨਾ-ਪਾਉੜੀ–ਪੰਕਤੀ 16_16_7)
ਅਗਮਹੁ ਅਗਮੁ ਅਗੰਮੁ ਹੈ ਅਗਮੁ ਅਗਮੁ ਅਤਿ ਅਗਮੁ ਸੁਣਾਏ। (ਪੰਨਾ-ਪਾਉੜੀ–ਪੰਕਤੀ 16_17_1)
ਅਲਖਹੁ ਅਲਖੁ ਅਲਖੁ ਹੈ ਅਲਖੁ ਅਲਖੁ ਲਖ ਅਲਖੁ ਧਿਆਏ। (ਪੰਨਾ-ਪਾਉੜੀ–ਪੰਕਤੀ 16_17_2)
ਅਪਰੰਪਰੁ ਅਪਰੰਪਰਹੁਂ ਅਪਰੰਪਰੁ ਅਪਰੰਪਰੁ ਭਾਏ। (ਪੰਨਾ-ਪਾਉੜੀ–ਪੰਕਤੀ 16_17_3)
ਆਗੋਚਰ ਆਗੋਚਰਹੁਂ ਆਗੋਚਰੁ ਆਗੋਚਰਿ ਜਾਏ। (ਪੰਨਾ-ਪਾਉੜੀ–ਪੰਕਤੀ 16_17_4)
ਪਾਰਬ੍ਰਹਮੁ ਪੂਰਨ ਬ੍ਰਹਮੁ ਸਾਧਸੰਗਤਿ ਆਗਾਧਿ ਅਲਾਏ। (ਪੰਨਾ-ਪਾਉੜੀ–ਪੰਕਤੀ 16_17_5)
ਗੁਰਮੁਖਿ ਸੁਖਫਲੁ ਪਿਰਮ ਰਸੁ ਭਗਤਿ ਵਛਲੁ ਹੋਇ ਅਛਲੁ ਛਲਾਏ। (ਪੰਨਾ-ਪਾਉੜੀ–ਪੰਕਤੀ 16_17_6)
ਵੀਹ ਇਕੀਹ ਚੜ੍ਹਾਉ ਚੜ੍ਹਾਏ। (ਪੰਨਾ-ਪਾਉੜੀ–ਪੰਕਤੀ 16_17_7)
ਪਾਰਬ੍ਰਹਮੁ ਪੂਰਨ ਬ੍ਰਹਮ ਨਿਰੰਕਾਰਿ ਆਕਾਰੁ ਬਣਾਇਆ। (ਪੰਨਾ-ਪਾਉੜੀ–ਪੰਕਤੀ 16_18_1)
ਅਬਿਗਤਿ ਗਤਿ ਆਗਾਧਿ ਬੋਧ ਗੁਰਮੂਰਤਿ ਹੋਇ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 16_18_2)
ਸਾਧਸੰਗਤਿ ਸਚਖੰਡ ਵਿਚਿ ਭਗਤਿ ਵਛਲ ਹੋਇ ਅਛਲ ਛਲਾਇਆ। (ਪੰਨਾ-ਪਾਉੜੀ–ਪੰਕਤੀ 16_18_3)
ਚਾਰਿ ਵਰਨ ਇਕ ਵਰਨ ਹੁਇ ਆਦਿ ਪੁਰਖ ਆਦੇਸੁ ਕਰਾਇਆ। (ਪੰਨਾ-ਪਾਉੜੀ–ਪੰਕਤੀ 16_18_4)
ਧਿਆਨ ਮੂਲੁ ਦਰਸਨੁ ਗੁਰੂ ਛਿਅ ਦਰਸਨ ਦਰਸਨ ਵਿਚਿ ਆਇਆ। (ਪੰਨਾ-ਪਾਉੜੀ–ਪੰਕਤੀ 16_18_5)
ਆਪੇ ਆਪਿ ਨ ਆਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 16_18_6)
ਚਰਣ ਕਵਲ ਸਰਣਾਗਤੀ ਸਾਧਸੰਗਤਿ ਮਿਲਿ ਗੁਰੁ ਸਿਖ ਆਏ। (ਪੰਨਾ-ਪਾਉੜੀ–ਪੰਕਤੀ 16_19_1)
ਅੰਮ੍ਰਿਤ ਦਿਸਟਿ ਨਿਹਾਲੁ ਕਰਿ ਦਿਬ ਦ੍ਰਿਸਟਿ ਦੇ ਪੈਰੀ ਪਾਏ। (ਪੰਨਾ-ਪਾਉੜੀ–ਪੰਕਤੀ 16_19_2)
ਚਰਣ ਰੇਣੁ ਮਸਤਕਿ ਤਿਲਕ ਭਰਮ ਕਰਮ ਦਾ ਲੇਖੁ ਮਿਟਾਏ। (ਪੰਨਾ-ਪਾਉੜੀ–ਪੰਕਤੀ 16_19_3)
ਚਰਣੋਦਕੁ ਲੈ ਆਚਮਨੁ ਹਉਮੈ ਦੁਬਿਧਾ ਰੋਗੁ ਗਵਾਏ। (ਪੰਨਾ-ਪਾਉੜੀ–ਪੰਕਤੀ 16_19_4)
ਪੈਰੀਂ ਪੈ ਪਾ ਖਾਕੁ ਹੋਇ ਜੀਵਨ ਮੁਕਤਿ ਸਹਜ ਘਰਿ ਆਏ। (ਪੰਨਾ-ਪਾਉੜੀ–ਪੰਕਤੀ 16_19_5)
ਚਰਣ ਕਵਲ ਵਿਚਿ ਭਵਰ ਹੋਇ ਸੁਖ ਸੰਪਦ ਮਕਰੰਦਿ ਲੁਭਾਏ। (ਪੰਨਾ-ਪਾਉੜੀ–ਪੰਕਤੀ 16_19_6)
ਪੂਜ ਮੂਲ ਸਤਿਗੁਰੁ ਚਰਣ ਦੁਤੀਆ ਨਾਸਤਿ ਲਵੈ ਨ ਲਾਏ। (ਪੰਨਾ-ਪਾਉੜੀ–ਪੰਕਤੀ 16_19_7)
ਗੁਰਮੁਖਿ ਸੁਖ ਫਲੁ ਗੁਰ ਸਰਣਾਏ। (ਪੰਨਾ-ਪਾਉੜੀ–ਪੰਕਤੀ 16_19_8)
ਸਾਸਤ੍ਰ ਸਿੰਮ੍ਰਿਤਿ ਵੇਦ ਲਖ ਮਹਾਂ ਭਾਰਥ ਰਾਮਾਇਣ ਮੇਲੇ। (ਪੰਨਾ-ਪਾਉੜੀ–ਪੰਕਤੀ 16_20_1)
ਚਉਦਹ ਵਿਦਿਆ ਸਾਅੰਗੀਤ ਬ੍ਰਹਮੇ ਬਿਸਨ ਮਹੇਸੁਰ ਭੇਲੇ। (ਪੰਨਾ-ਪਾਉੜੀ–ਪੰਕਤੀ 16_20_3)
ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ। (ਪੰਨਾ-ਪਾਉੜੀ–ਪੰਕਤੀ 16_20_4)
ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁ ਚੇਲੇ। (ਪੰਨਾ-ਪਾਉੜੀ–ਪੰਕਤੀ 16_20_5)
ਪੂਰਾ ਸਤਿਗੁਰ ਗੁਰਾਂ ਗੁਰੁ ਮੰਤ੍ਰ ਮੂਲ ਗੁਰ ਬਚਨ ਸੁਹੇਲੇ। (ਪੰਨਾ-ਪਾਉੜੀ–ਪੰਕਤੀ 16_20_6)
ਅਕਥ ਕਥਾ ਗੁਰੁ ਸਬਦੁ ਹੈ ਨੇਤਿ ਨੇਤਿ ਨਮੋ ਨਮੋ ਕੇਲੇ। (ਪੰਨਾ-ਪਾਉੜੀ–ਪੰਕਤੀ 16_20_7)
ਗੁਰਮੁਖ ਸੁਖ ਫਲੁ ਅੰਮ੍ਰਿਤ ਵੇਲੇ। (ਪੰਨਾ-ਪਾਉੜੀ–ਪੰਕਤੀ 16_20_8)
ਚਾਰ ਪਦਾਰਥ ਆਖੀਅਨਿ ਲਖ ਪਦਾਰਥ ਹੁਕਮੀ ਬੰਦੇ। (ਪੰਨਾ-ਪਾਉੜੀ–ਪੰਕਤੀ 16_21_1)
ਰਿਧਿ ਸਿਧਿ ਨਿਧਿ ਲਖ ਸੇਵਕੀ ਕਾਮਧੇਣੁ ਲਖ ਵਗ ਚਰੰਦੇ। (ਪੰਨਾ-ਪਾਉੜੀ–ਪੰਕਤੀ 16_21_2)
ਲਖ ਪਾਰਸ ਪਥਰੋਲੀਆ ਪਾਰਜਾਤਿ ਲਖ ਬਾਗ ਫਲੰਦੇ। (ਪੰਨਾ-ਪਾਉੜੀ–ਪੰਕਤੀ 16_21_3)
ਚਿਤਵਣ ਲਖ ਚਿੰਤਾਮਣੀ ਲਖ ਰਸਾਇਣ ਕਰਦੇ ਛੰਦੇ। (ਪੰਨਾ-ਪਾਉੜੀ–ਪੰਕਤੀ 16_21_4)
ਲਖ ਰਤਨ ਰਤਨਾਗਰਾ ਸਭ ਨਿਧਾਨ ਸਭ ਫਲ ਸਿਮਰੰਦੇ। (ਪੰਨਾ-ਪਾਉੜੀ–ਪੰਕਤੀ 16_21_5)
ਲਖ ਭਗਤੀ ਲਖ ਭਗਤ ਹੋਇ ਕਰਾਮਾਤ ਪਰਚੈ ਪਰਚੰਦੇ। (ਪੰਨਾ-ਪਾਉੜੀ–ਪੰਕਤੀ 16_21_6)
ਸਬਦ ਸੁਰਤਿ ਲਿਵ ਸਾਧਸੰਗੁ ਪਿਰਮ ਪਿਆਲਾ ਅਜਰੁ ਜਰੰਦੇ। (ਪੰਨਾ-ਪਾਉੜੀ–ਪੰਕਤੀ 16_21_7)
ਗੁਰ ਕਿਰਪਾ ਸਤਸੰਗਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 16_21_8)
ਸਾਗਰੁ ਅਗਮੁ ਅਥਾਹੁ ਮਥਿ ਚਉਦਹ ਰਤਨ ਅਮੋਲ ਕਢਾਏ। (ਪੰਨਾ-ਪਾਉੜੀ–ਪੰਕਤੀ 17_1_1)
ਸਸੀਅਰੁ ਸਾਰੰਗ ਧਣਖੁ ਮਦੁ ਕਉਸਤਕ ਲਛ ਧਨੰਤਰ ਪਾਏ। (ਪੰਨਾ-ਪਾਉੜੀ–ਪੰਕਤੀ 17_1_2)
ਆਰੰਭਾ ਕਾਮਧੇਣੁ ਲੈ ਪਾਰਿਜਾਤੁ ਅਸਵ ਅਮਿਉ ਪੀਆਏ। (ਪੰਨਾ-ਪਾਉੜੀ–ਪੰਕਤੀ 17_1_3)
ਐਰਾਪਤਿ ਗਜ ਸੰਖੁ ਬਿਖੁ ਦੇਵ ਦਾਨਵ ਮਿਲਿ ਵੰਡਿ ਦਿਵਾਏ। (ਪੰਨਾ-ਪਾਉੜੀ–ਪੰਕਤੀ 17_1_4)
ਮਾਣਕ ਮੋਤੀ ਹੀਰਿਆਂ ਬਹੁ ਮੁਲੇ ਸਭੁ ਕੋ ਵਰੁਸਾਏ। (ਪੰਨਾ-ਪਾਉੜੀ–ਪੰਕਤੀ 17_1_5)
ਸੰਖੁ ਸਮੁੰਦ੍ਰਹੁਂ ਸਖਣਾ ਧਾਹਾਂ ਦੇ ਦੇ ਰੋਇ ਸੁਣਾਏ। (ਪੰਨਾ-ਪਾਉੜੀ–ਪੰਕਤੀ 17_1_6)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸੁ ਨ ਰਿਦੈ ਵਸਾਏ। (ਪੰਨਾ-ਪਾਉੜੀ–ਪੰਕਤੀ 17_1_7)
ਨਿਹਫਲੁ ਅਹਿਲਾ ਜਨਮੁ ਗਵਾਏ। (ਪੰਨਾ-ਪਾਉੜੀ–ਪੰਕਤੀ 17_1_8)
ਨਿਰਮਲੁ ਨੀਰੁ ਸੁਹਾਵਣਾ ਸੁਭਰ ਸਰਵਰਿ ਕਵਲ ਫੁਲੰਦੇ। (ਪੰਨਾ-ਪਾਉੜੀ–ਪੰਕਤੀ 17_2_1)
ਰੂਪ ਅਨੂਪ ਸਰੂਪ ਅਤਿ ਗੰਧ ਸੁਗੰਧ ਹੋਇ ਮਹਕੰਦੇ। (ਪੰਨਾ-ਪਾਉੜੀ–ਪੰਕਤੀ 17_2_2)
ਭਵਰਾਂ ਵਾਸਾ ਵੰਝ ਵਣਿ ਖੋਜਹਿ ਏਕੋ ਖੋਜਿ ਲਹੰਦੇ। (ਪੰਨਾ-ਪਾਉੜੀ–ਪੰਕਤੀ 17_2_3)
ਲੋਭ ਲੁਭਤਿ ਮਕਰੰਦ ਰਸਿ ਦੂਰਿ ਦਿਸੰਤਰਿ ਆਇ ਮਿਲੰਦੇ। (ਪੰਨਾ-ਪਾਉੜੀ–ਪੰਕਤੀ 17_2_4)
ਸੂਰਜੁ ਗਗਨਿ ਉਦੋਤ ਹੋਇ ਸਰਵਰ ਕਵਲ ਧਿਆਨੁ ਧਰੰਦੇ। (ਪੰਨਾ-ਪਾਉੜੀ–ਪੰਕਤੀ 17_2_5)
ਡੱਡੂ ਚਿਕੜਿ ਵਾਸੁ ਹੈ ਕਵਲ ਸਿਞਾਣਿ ਨ ਮਾਣਿ ਸਕੰਦੇ। (ਪੰਨਾ-ਪਾਉੜੀ–ਪੰਕਤੀ 17_2_6)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਨ ਰਹਤ ਰਹੰਦੇ। (ਪੰਨਾ-ਪਾਉੜੀ–ਪੰਕਤੀ 17_2_7)
ਮਸਤਕਿ ਭਾਗ ਜਿਨ੍ਹਾਂ ਦੇ ਮੰਦੇ। (ਪੰਨਾ-ਪਾਉੜੀ–ਪੰਕਤੀ 17_2_8)
ਤੀਰਥਿ ਪੁਰਬਿ ਸੰਜੋਗ ਲੋਗ ਚਹੁੰ ਕੁੰਡਾਂ ਦੇ ਆਇ ਜੁੜੰਦੇ। (ਪੰਨਾ-ਪਾਉੜੀ–ਪੰਕਤੀ 17_3_1)
ਚਾਰਿ ਵਰਨ ਛਿਅ ਦਰਸਨਾਂ ਨਾਮੁ ਦਾਨੁ ਇਸਨਾਨੁ ਕਰੰਦੇ। (ਪੰਨਾ-ਪਾਉੜੀ–ਪੰਕਤੀ 17_3_2)
ਜਪ ਤਪ ਸੰਜਮੁ ਹੋਮ ਜਗ ਵਰਤ ਨੇਮ ਕਰਿ ਵੇਦ ਸੁਣੰਦੇ। (ਪੰਨਾ-ਪਾਉੜੀ–ਪੰਕਤੀ 17_3_3)
ਗਿਆਨ ਧਿਆਨ ਸਿਮਰਣ ਜੁਗਤਿ ਦੇਵੀ ਦੇਵ ਸਥਾਨ ਪੂਜੰਦੇ। (ਪੰਨਾ-ਪਾਉੜੀ–ਪੰਕਤੀ 17_3_4)
ਬਗਾ ਬਗੇ ਕਪੜੇ ਕਰਿ ਸਮਾਧਿ ਅਪਰਾਧਿ ਨਿਵੰਦੇ। (ਪੰਨਾ-ਪਾਉੜੀ–ਪੰਕਤੀ 17_3_5)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰਮੁਖਿ ਪੰਥ ਨ ਚਾਲ ਚਲੰਦੇ। (ਪੰਨਾ-ਪਾਉੜੀ–ਪੰਕਤੀ 17_3_6)
ਕਪਟ ਸਨੇਹੀ ਫਲੁ ਨ ਲਹੰਦੇ। (ਪੰਨਾ-ਪਾਉੜੀ–ਪੰਕਤੀ 17_3_7)
ਸਾਵਣਿ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ। (ਪੰਨਾ-ਪਾਉੜੀ–ਪੰਕਤੀ 17_4_1)
ਤ੍ਰਿਪਤਿ ਬਬੀਹੇ ਸਵਾਂਤਿ ਬੂੰਦ ਸਿਪ ਅੰਦਰਿ ਮੋਤੀ ਉਮਾਹਾ। (ਪੰਨਾ-ਪਾਉੜੀ–ਪੰਕਤੀ 17_4_2)
ਕਦਲੀ ਵਣਹੁ ਕਪੂਰ ਹੋਇ ਕਲਰਿ ਕਵਲੁ ਨ ਹੋਇ ਸਮਾਹਾ। (ਪੰਨਾ-ਪਾਉੜੀ–ਪੰਕਤੀ 17_4_3)
ਬਿਸੀਅਰ ਮੁਹਿ ਕਾਲਕੂਟ ਹੋਇ ਧਾਤ ਸੁਪਾਤ੍ਰ ਕੁਪਾਤ੍ਰ ਦੁਰਾਹਾ। (ਪੰਨਾ-ਪਾਉੜੀ–ਪੰਕਤੀ 17_4_4)
ਸਾਧਸੰਗਤਿ ਗੁਰ ਸਬਦੁ ਸੁਣਿ ਸਾਂਤਿ ਨ ਆਵੈ ਉਭੈ ਸਾਹਾ। (ਪੰਨਾ-ਪਾਉੜੀ–ਪੰਕਤੀ 17_4_5)
ਗੁਰਮੁਖਿ ਸੁਖ ਫਲੁ ਪਿਰਮ ਰਸੁ ਮਨਮੁਖ ਬਦਰਾਹੀ ਬਦਰਾਹਾ। (ਪੰਨਾ-ਪਾਉੜੀ–ਪੰਕਤੀ 17_4_6)
ਮਨਮੁਖ ਟੋਟਾ ਗੁਰਮੁਖ ਲਾਹਾ। (ਪੰਨਾ-ਪਾਉੜੀ–ਪੰਕਤੀ 17_4_7)
ਵਣ ਵਣ ਵਿਚਿ ਵਣਾਸਪਤਿ ਇਕੋ ਧਰਤੀ ਇਕੋ ਪਾਣੀ। (ਪੰਨਾ-ਪਾਉੜੀ–ਪੰਕਤੀ 17_5_1)
ਰੰਗ ਬਿਰੰਗੀ ਫੁਲ ਫਲ ਸਾਦ ਸੁਗੰਧ ਸਨਬੰਧ ਵਿਡਾਣੀ। (ਪੰਨਾ-ਪਾਉੜੀ–ਪੰਕਤੀ 17_5_2)
ਉਚਾ ਸਿੰਮਲੁ ਝੰਟੁਲਾ ਨਿਹਫਲੁ ਚੀਲੁ ਚੜ੍ਹੈ ਅਸਮਾਣੀ। (ਪੰਨਾ-ਪਾਉੜੀ–ਪੰਕਤੀ 17_5_3)
ਜਲਦਾ ਵਾਂਸੁ ਵਢਾਈਐ ਵੰਝੁਲੀਆਂ ਵਜਨਿ ਬਿਬਾਣੀ। (ਪੰਨਾ-ਪਾਉੜੀ–ਪੰਕਤੀ 17_5_4)
ਚੰਦਨੁ ਵਾਸ ਵਣਾਸਪਤਿ ਵਾਸੁ ਰਹੈ ਨਿਰਗੰਧ ਰਵਾਣੀ। (ਪੰਨਾ-ਪਾਉੜੀ–ਪੰਕਤੀ 17_5_5)
ਸਾਧਸੰਗਤਿ ਗੁਰ ਸਬਦੁ ਸੁਣਿ ਰਿਦੈ ਨ ਵਸੈ ਅਭਾਗ ਪਰਾਣੀ। (ਪੰਨਾ-ਪਾਉੜੀ–ਪੰਕਤੀ 17_5_6)
ਹਉਮੈ ਅੰਦਰਿ ਭਰਮਿ ਭੁਲਾਣੀ। (ਪੰਨਾ-ਪਾਉੜੀ–ਪੰਕਤੀ 17_5_7)
ਸੂਰਜੁ ਜੋਤਿ ਉਦੋਤਿ ਕਰਿ ਚਾਨਣੁ ਕਰੈ ਅਨੇਰੁ ਗਵਾਏ। (ਪੰਨਾ-ਪਾਉੜੀ–ਪੰਕਤੀ 17_6_1)
ਕਿਰਤਿ ਵਿਰਤਿ ਜਗ ਵਰਤਮਾਨ ਸਭਨਾਂ ਬੰਧਨ ਮੁਕਤਿ ਕਰਾਏ। (ਪੰਨਾ-ਪਾਉੜੀ–ਪੰਕਤੀ 17_6_2)
ਪਸੁ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸੁਣਾਏ। (ਪੰਨਾ-ਪਾਉੜੀ–ਪੰਕਤੀ 17_6_3)
ਬਾਂਗਾਂ ਬੁਰਗੂ ਸਿੰਙੀਆਂ ਨਾਦ ਬਾਦ ਨੀਸਾਣ ਵਜਾਏ। (ਪੰਨਾ-ਪਾਉੜੀ–ਪੰਕਤੀ 17_6_4)
ਘੁਘੂ ਸੁਝੁ ਨ ਸੁਝਈ ਜਾਇ ਉਜਾੜੀ ਝਥਿ ਵਲਾਏ। (ਪੰਨਾ-ਪਾਉੜੀ–ਪੰਕਤੀ 17_6_5)
ਸਾਧਸੰਗਤਿ ਗੁਰ ਸਬਦੁ ਸੁਣਿ ਭਾਉ ਭਗਤਿ ਮਨਿ ਭਉ ਨ ਵਸਾਏ। (ਪੰਨਾ-ਪਾਉੜੀ–ਪੰਕਤੀ 17_6_6)
ਮਨਮੁਖ ਬਿਰਥਾ ਜਨਮੁ ਗਵਾਏ। (ਪੰਨਾ-ਪਾਉੜੀ–ਪੰਕਤੀ 17_6_7)
ਚੰਦ ਚਕੋਰ ਪਰੀਤਿ ਹੈ ਜਗਮਗ ਜੋਤਿ ਉਦੋਤੁ ਕਰੰਦਾ। (ਪੰਨਾ-ਪਾਉੜੀ–ਪੰਕਤੀ 17_7_1)
ਕਿਰਖਿ ਬਿਰਖਿ ਹੁਇ ਸਫਲੁ ਫਲਿ ਸੀਤਲ ਸਾਂਤਿ ਅਮਿਉ ਵਰਸੰਦਾ। (ਪੰਨਾ-ਪਾਉੜੀ–ਪੰਕਤੀ 17_7_2)
ਨਾਰਿ ਭਤਾਰਿ ਪਿਆਰੁ ਕਰਿ ਸਿਹਜਾ ਭੋਗ ਸੰਜੋਗੁ ਬਣੰਦਾ। (ਪੰਨਾ-ਪਾਉੜੀ–ਪੰਕਤੀ 17_7_3)
ਸਭਨਾ ਰਾਤਿ ਮਿਲਾਵੜਾ ਚਕਵੀ ਚਕਵਾ ਮਿਲਿ ਵਿਛੁੜੰਦਾ। (ਪੰਨਾ-ਪਾਉੜੀ–ਪੰਕਤੀ 17_7_4)
ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹਿ ਨ ਥੇਹੁ ਲਹੰਦਾ। (ਪੰਨਾ-ਪਾਉੜੀ–ਪੰਕਤੀ 17_7_5)
ਮਜਲਸਿ ਆਵੈ ਲਸਣੁ ਖਾਇ ਗੰਧੀ ਵਾਸੁ ਮਚਾਏ ਗੰਦਾ। (ਪੰਨਾ-ਪਾਉੜੀ–ਪੰਕਤੀ 17_7_6)
ਦੂਜਾ ਭਾਉ ਮੰਦੀ ਹੂੰ ਮੰਦਾ। (ਪੰਨਾ-ਪਾਉੜੀ–ਪੰਕਤੀ 17_7_7)
ਖਟੁ ਰਸ ਮਿਠ ਰਸ ਮੇਲਿ ਕੈ ਛਤੀਹ ਭੋਜਨ ਹੋਨਿ ਰਸੋਈ। (ਪੰਨਾ-ਪਾਉੜੀ–ਪੰਕਤੀ 17_8_1)
ਜੇਵਣਿਵਾਰ ਜਿਵਾਲੀਐ ਚਾਰਿ ਵਰਨ ਛਿਅ ਦਰਸਨ ਲੋਈ। (ਪੰਨਾ-ਪਾਉੜੀ–ਪੰਕਤੀ 17_8_2)
ਕੜਛੀ ਸਾਉ ਨ ਸੰਭਲੈ ਛਤੀਹ ਬਿੰਜਨ ਵਿਚਿ ਸੰਜੋਈ। (ਪੰਨਾ-ਪਾਉੜੀ–ਪੰਕਤੀ 17_8_4)
ਰਤੀ ਰਤਕ ਨ ਰਲੈ ਰਤਨਾ ਅੰਦਰਿ ਹਾਰਿ ਪਰੋਈ। (ਪੰਨਾ-ਪਾਉੜੀ–ਪੰਕਤੀ 17_8_5)
ਸਾਧਸੰਗਤਿ ਗੁਰੁ ਸਬਦੁ ਸੁਣਿ ਗੁਰ ਉਪਦੇਸੁ ਆਵੇਸੁ ਨ ਹੋਈ। (ਪੰਨਾ-ਪਾਉੜੀ–ਪੰਕਤੀ 17_8_6)
ਕਪਟ ਸਨੇਹਿ ਨ ਦਰਗਹ ਢੋਈ। (ਪੰਨਾ-ਪਾਉੜੀ–ਪੰਕਤੀ 17_8_7)
ਨਦੀਆ ਨਾਲੇ ਵਾਹੜੇ ਗੰਗ ਸੰਗ ਮਿਲਿ ਗੰਗ ਹੁਵੰਦੇ। (ਪੰਨਾ-ਪਾਉੜੀ–ਪੰਕਤੀ 17_9_1)
ਅਠਸਠਿ ਤੀਰਥ ਸੇਵਦੇ ਦੇਵੀ ਦੇਵਾ ਸੇਵ ਕਰੰਦੇ। (ਪੰਨਾ-ਪਾਉੜੀ–ਪੰਕਤੀ 17_9_2)
ਲੋਕ ਵੇਦ ਗੁਣ ਗਿਆਨ ਵਿਚਿ ਪਤਿਤ ਉਧਾਰਣ ਨਾਉ ਸੁਣੰਦੇ। (ਪੰਨਾ-ਪਾਉੜੀ–ਪੰਕਤੀ 17_9_3)
ਹਸਤੀ ਨੀਰਿ ਨ੍ਹਵਾਲੀਅਨਿ ਬਾਹਰਿ ਨਿਕਲਿ ਛਾਰੁ ਛਣੰਦੇ। (ਪੰਨਾ-ਪਾਉੜੀ–ਪੰਕਤੀ 17_9_4)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਨ ਚਿਤਿ ਧਰੰਦੇ। (ਪੰਨਾ-ਪਾਉੜੀ–ਪੰਕਤੀ 17_9_5)
ਤੁੰਮੇ ਅੰਮ੍ਰਿਤੁ ਸਿੰਜੀਐ ਬੀਜੈ ਅੰਮ੍ਰਿਤੁ ਫਲ ਨ ਫਲੰਦੇ। (ਪੰਨਾ-ਪਾਉੜੀ–ਪੰਕਤੀ 17_9_6)
ਕਪਟ ਸਨੇਹ ਨ ਸੇਹ ਪੁਜੰਦੇ। (ਪੰਨਾ-ਪਾਉੜੀ–ਪੰਕਤੀ 17_9_7)
ਰਾਜੈ ਦੇ ਸਉ ਰਾਣੀਆ ਸੇਜੈ ਆਵੈ ਵਾਰੋ ਵਾਰੀ। (ਪੰਨਾ-ਪਾਉੜੀ–ਪੰਕਤੀ 17_10_1)
ਸਭੇ ਹੀ ਪਟਰਾਣੀਆ ਰਾਜੇ ਇਕ ਦੂ ਇਕ ਪਿਆਰੀ। (ਪੰਨਾ-ਪਾਉੜੀ–ਪੰਕਤੀ 17_10_2)
ਸਭਨਾ ਰਾਜਾ ਰਾਵਣਾ ਸੁੰਦਰਿ ਮੰਦਰਿ ਸੇਜ ਸਵਾਰੀ। (ਪੰਨਾ-ਪਾਉੜੀ–ਪੰਕਤੀ 17_10_3)
ਸੰਤਤਿ ਸਭਨਾ ਰਾਣੀਆਂ ਇਕ ਅਧਕਾ ਸੰਢਿ ਵਿਚਾਰੀ। (ਪੰਨਾ-ਪਾਉੜੀ–ਪੰਕਤੀ 17_10_4)
ਦੋਸੁ ਨ ਰਾਜੇ ਰਾਣੀਐ ਪੂਰਬ ਲਿਖਤੁ ਨ ਮਿਟੈ ਲਿਖਾਰੀ। (ਪੰਨਾ-ਪਾਉੜੀ–ਪੰਕਤੀ 17_10_5)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਨ ਮਨਿ ਉਰਧਾਰੀ। (ਪੰਨਾ-ਪਾਉੜੀ–ਪੰਕਤੀ 17_10_6)
ਕਰਮ ਹੀਣ ਦੁਰਮਤਿ ਹਿਤਕਾਰੀ। (ਪੰਨਾ-ਪਾਉੜੀ–ਪੰਕਤੀ 17_10_7)
ਅਸਟ ਧਾਤੁ ਇਕ ਧਾਤੁ ਹੋਇ ਸਭ ਕੋ ਕੰਚਨੁ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 17_11_1)
ਰੂਪ ਅਨੂਪ ਸਰੂਪ ਹੋਇ ਮੁਲਿ ਅਮੁਲੁ ਪੰਚ ਪਰਵਾਣੈ। (ਪੰਨਾ-ਪਾਉੜੀ–ਪੰਕਤੀ 17_11_2)
ਪਥਰੁ ਪਾਰਸਿ ਪਰਸੀਐ ਪਾਰਸੁ ਹੋਇ ਨ ਕੁਲ ਅਭਿਮਾਣੈ। (ਪੰਨਾ-ਪਾਉੜੀ–ਪੰਕਤੀ 17_11_3)
ਪਾਣੀ ਅੰਦਰਿ ਸਟੀਐ ਤੜ ਭੜ ਡੁਬੈ ਭਾਰ ਭੁਲਾਣੈ। (ਪੰਨਾ-ਪਾਉੜੀ–ਪੰਕਤੀ 17_11_4)
ਚਿਤ ਕਠੋਰ ਨ ਭਿਜਈ ਰਹੈ ਨਿਕੋਰੁ ਘੜੈ ਭੰਨਿ ਜਾਣੈ। (ਪੰਨਾ-ਪਾਉੜੀ–ਪੰਕਤੀ 17_11_5)
ਅਗੀ ਅੰਦਰਿ ਫੁਟਿ ਜਾਇ ਅਹਰਣਿ ਘਣ ਅੰਦਰਿ ਹੈਰਾਣੈ। (ਪੰਨਾ-ਪਾਉੜੀ–ਪੰਕਤੀ 17_11_6)
ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਨ ਅੰਦਰ ਆਣੈ। (ਪੰਨਾ-ਪਾਉੜੀ–ਪੰਕਤੀ 17_11_7)
ਕਪਟ ਸਨੇਹੁ ਨ ਹੋਇ ਧਿਙਾਣੈ। (ਪੰਨਾ-ਪਾਉੜੀ–ਪੰਕਤੀ 17_11_8)
ਮਾਣਕ ਮੋਤੀ ਮਾਨਸਰਿ ਨਿਰਮਲੁ ਨੀਰੁ ਸਥਾਉ ਸੁਹੰਦਾ। (ਪੰਨਾ-ਪਾਉੜੀ–ਪੰਕਤੀ 17_12_1)
ਹੰਸੁ ਵੰਸੁ ਨਿਹਚਲ ਮਤੀ ਸੰਗਤਿ ਪੰਗਤਿ ਸਾਥੁ ਬਣੰਦਾ। (ਪੰਨਾ-ਪਾਉੜੀ–ਪੰਕਤੀ 17_12_2)
ਮਾਣਕ ਮੋਤੀ ਚੋਗ ਚੁਗਿ ਮਾਣੁ ਮਹਿਤੁ ਆਨੰਦੁ ਵਧੰਦਾ। (ਪੰਨਾ-ਪਾਉੜੀ–ਪੰਕਤੀ 17_12_3)
ਕਾਉ ਨਿਥਾਉ ਨਿਨਾਉ ਹੈ ਹੰਸਾ ਵਿਚਿ ਉਦਾਸ ਹੋਵੰਦਾ। (ਪੰਨਾ-ਪਾਉੜੀ–ਪੰਕਤੀ 17_12_4)
ਭਖੁ ਅਭਖੁ ਅਭਖੁ ਭਖੁ ਵਣ ਵਣ ਅੰਦਰਿ ਭਰਮਿ ਭਵੰਦਾ। (ਪੰਨਾ-ਪਾਉੜੀ–ਪੰਕਤੀ 17_12_5)
ਸਾਧਸੰਗਤਿ ਗੁਰਸਬਦੁ ਸੁਣਿ ਤਨ ਅੰਦਰਿ ਮਨੁ ਥਿਰੁ ਨ ਰਹੰਦਾ। (ਪੰਨਾ-ਪਾਉੜੀ–ਪੰਕਤੀ 17_12_6)
ਬਜਰ ਕਪਾਟ ਨ ਖੁਲ੍ਹੈ ਜੰਦਾ। (ਪੰਨਾ-ਪਾਉੜੀ–ਪੰਕਤੀ 17_12_7)
ਰੋਗੀ ਮਾਣਸੁ ਹੋਇ ਕੈ ਫਿਰਦਾ ਬਾਹਲੇ ਵੈਦ ਪੁਛੰਦਾ। (ਪੰਨਾ-ਪਾਉੜੀ–ਪੰਕਤੀ 17_13_1)
ਕਚੈ ਵੈਦ ਨ ਜਾਣਨੀ ਵੇਦਨ ਦਾਰੂ ਰੋਗੀ ਸੰਦਾ। (ਪੰਨਾ-ਪਾਉੜੀ–ਪੰਕਤੀ 17_13_2)
ਹੋਰੋ ਦਾਰੂ ਰੋਗੁ ਹੋਰੁ ਹੋਇ ਪਚਾਇੜ ਦੁਖ ਸਹੰਦਾ। (ਪੰਨਾ-ਪਾਉੜੀ–ਪੰਕਤੀ 17_13_3)
ਆਵੈ ਵੈਦੁ ਸੁਵੈਦੁ ਘਰਿ ਦਾਰੂ ਦਸੈ ਰੋਗੁ ਲਹੰਦਾ। (ਪੰਨਾ-ਪਾਉੜੀ–ਪੰਕਤੀ 17_13_4)
ਸੰਜਮਿ ਰਹੈ ਨ ਖਾਇ ਪਥੁ ਖਟਾ ਮਿਠਾ ਸਾਉ ਚਖੰਦਾ। (ਪੰਨਾ-ਪਾਉੜੀ–ਪੰਕਤੀ 17_13_5)
ਦੋਸੁ ਨ ਦਾਰੂ ਵੈਦ ਨੋ ਵਿਣੁ ਸੰਜਮਿ ਨਿਤ ਰੋਗੁ ਵਧੰਦਾ। (ਪੰਨਾ-ਪਾਉੜੀ–ਪੰਕਤੀ 17_13_6)
ਕਪਟ ਸਨੇਹੀ ਹੋਇ ਕੈ ਸਾਧਸੰਗਤਿ ਵਿਚਿ ਆਇ ਬਹੰਦਾ। (ਪੰਨਾ-ਪਾਉੜੀ–ਪੰਕਤੀ 17_13_7)
ਦੁਰਮਤਿ ਦੂਜੈ ਭਾਇ ਪਚੰਦਾ। (ਪੰਨਾ-ਪਾਉੜੀ–ਪੰਕਤੀ 17_13_8)
ਚੋਆ ਚੰਦਨੁ ਮੇਦੁ ਲੈ ਮੇਲੁ ਕਪੂਰ ਕਥੂਰੀ ਸੰਦਾ। (ਪੰਨਾ-ਪਾਉੜੀ–ਪੰਕਤੀ 17_14_1)
ਸਭ ਸੁਗੰਧ ਰਲਾਇ ਕੈ ਗੁਰੁ ਗਾਂਧੀ ਅਰਗਜਾ ਕਰੰਦਾ। (ਪੰਨਾ-ਪਾਉੜੀ–ਪੰਕਤੀ 17_14_2)
ਮਜਲਸ ਆਵੈ ਸਾਹਿਬਾਂ ਗੁਣ ਅੰਦਰਿ ਹੋਇ ਗੁਣ ਮਹਕੰਦਾ। (ਪੰਨਾ-ਪਾਉੜੀ–ਪੰਕਤੀ 17_14_3)
ਗਦਹਾ ਦੇਹੀ ਖਉਲੀਐ ਸਾਰ ਨ ਜਾਣੈ ਨਰਕ ਭਵੰਦਾ। (ਪੰਨਾ-ਪਾਉੜੀ–ਪੰਕਤੀ 17_14_4)
ਸਾਧਸੰਗਤਿ ਗੁਰ ਸਬਦੁ ਸੁਣਿ ਭਾਉ ਭਗਤਿ ਹਿਰਦੈ ਨ ਧਰੰਦਾ। (ਪੰਨਾ-ਪਾਉੜੀ–ਪੰਕਤੀ 17_14_5)
ਅੰਨ੍ਹਾਂ ਅਖੀ ਹੋਂਦਈ ਬੋਲਾ ਕੰਨਾਂ ਸੁਣ ਨ ਸੁਣੰਦਾ। (ਪੰਨਾ-ਪਾਉੜੀ–ਪੰਕਤੀ 17_14_6)
ਬਧਾ ਚਟੀ ਜਾਇ ਭਰੰਦਾ। (ਪੰਨਾ-ਪਾਉੜੀ–ਪੰਕਤੀ 17_14_7)
ਧੋਤੇ ਹੋਵਨਿ ਉਜਲੇ ਪਾਟ ਪਟੰਬਰ ਖਰੈ ਅਮੋਲੇ। (ਪੰਨਾ-ਪਾਉੜੀ–ਪੰਕਤੀ 17_15_1)
ਰੰਗ ਬਿਰੰਗੀ ਰੰਗੀਅਨ ਸਭੇ ਰੰਗ ਸੁਰੰਗੁ ਅਡੋਲੇ। (ਪੰਨਾ-ਪਾਉੜੀ–ਪੰਕਤੀ 17_15_2)
ਸਾਹਿਬ ਲੈ ਲੈ ਪੈਨ੍ਹਦੈ ਰੂਪ ਰੰਗ ਰਸ ਵਸਨਿ ਕੋਲੇ। (ਪੰਨਾ-ਪਾਉੜੀ–ਪੰਕਤੀ 17_15_3)
ਸੋਭਾਵੰਤੁ ਸੁਹਾਵਣੇ ਚਜ ਅਚਾਰ ਸੀਗਾਰ ਵਿਚੋਲੇ। (ਪੰਨਾ-ਪਾਉੜੀ–ਪੰਕਤੀ 17_15_4)
ਕਾਲਾ ਕੰਬਲੁ ਉਜਲਾ ਹੋਇ ਨ ਧੋਤੈ ਰੰਗਿ ਨਿਰੋਲੇ। (ਪੰਨਾ-ਪਾਉੜੀ–ਪੰਕਤੀ 17_15_5)
ਸਾਧਸੰਗਤਿ ਗੁਰ ਸਬਦੁ ਸੁਣਿ ਝਾਕੈ ਅੰਦਰਿ ਨੀਰੁ ਵਿਰੋਲੇ। (ਪੰਨਾ-ਪਾਉੜੀ–ਪੰਕਤੀ 17_15_6)
ਕਪਟ ਸਨੇਹੀ ਉਜੜ ਖੋਲੇ। (ਪੰਨਾ-ਪਾਉੜੀ–ਪੰਕਤੀ 17_15_7)
ਖੇਤੈ ਅੰਦਰਿ ਜੰਮਿ ਕੈ ਸਭ ਦੂੰ ਉਨੂੰਚਾ ਹੋਇ ਵਿਖਾਲੈ। (ਪੰਨਾ-ਪਾਉੜੀ–ਪੰਕਤੀ 17_16_1)
ਬੂਟੁ ਵਡਾ ਕਰਿ ਫੈਲਦਾ ਹੋਇ ਚੁਹਚੁਹਾ ਆਪੁ ਸਮਾਲੇ। (ਪੰਨਾ-ਪਾਉੜੀ–ਪੰਕਤੀ 17_16_2)
ਖੇਤਿ ਸਫਲ ਹੋਇ ਲਾਵਣੀ ਛੁਟਨਿ ਤਿਲੁ ਬੂਆੜ ਨਿਰਾਲੇ। (ਪੰਨਾ-ਪਾਉੜੀ–ਪੰਕਤੀ 17_16_3)
ਨਿਹਫਲ ਸਾਰੇ ਖੇਤ ਵਿਚਿ ਜਿਉ ਸਰਵਾੜ ਕਮਾਦ ਵਿਚਾਲੇ। (ਪੰਨਾ-ਪਾਉੜੀ–ਪੰਕਤੀ 17_16_4)
ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੁ ਕਰਨਿ ਬੇਤਾਲੇ। (ਪੰਨਾ-ਪਾਉੜੀ–ਪੰਕਤੀ 17_16_5)
ਨਿਹਫਲ ਜਨਮੁ ਅਕਾਰਥਾ ਹਲਤਿ ਪਲਤਿ ਹੋਵਨਿ ਮੁਹ ਕਾਲੇ। (ਪੰਨਾ-ਪਾਉੜੀ–ਪੰਕਤੀ 17_16_6)
ਜਮ ਪੁਰਿ ਜਮ ਜੰਦਾਰਿ ਹਵਾਲੇ। (ਪੰਨਾ-ਪਾਉੜੀ–ਪੰਕਤੀ 17_16_7)
ਉਜਲ ਕੈਹਾਂ ਚਿਲਕਣਾ ਥਾਲੀ ਜੇਵਣਿ ਜੂਠੀ ਹੋਵੇ। (ਪੰਨਾ-ਪਾਉੜੀ–ਪੰਕਤੀ 17_17_1)
ਜੂਠੀ ਸੁਆਹੂ ਮਾਂਜੀਐ ਗੰਗਾ ਜਲ ਅੰਦਰਿ ਲੈ ਧੋਵੈ। (ਪੰਨਾ-ਪਾਉੜੀ–ਪੰਕਤੀ 17_17_2)
ਬਾਹਰੁ ਸੁਚਾ ਧੋਤਿਆਂ ਅੰਦਰਿ ਕਾਲਖ ਅੰਤਿ ਵਿਗੋਵੈ। (ਪੰਨਾ-ਪਾਉੜੀ–ਪੰਕਤੀ 17_17_3)
ਮਨਿ ਜੂਠੇ ਤਨਿ ਜੂਠਿ ਹੈ ਥੁਕਿ ਪਵੈ ਮੁਹਿ ਵਜੈ ਰੋਵੈ। (ਪੰਨਾ-ਪਾਉੜੀ–ਪੰਕਤੀ 17_17_4)
ਸਾਧ ਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੀ ਗਲਾਂ ਗੋਵੈ। (ਪੰਨਾ-ਪਾਉੜੀ–ਪੰਕਤੀ 17_17_5)
ਸਬਦ ਅਨਾਹਦੁ ਰੰਗ ਸੁਝ ਇਕੇਲਿਆ। (ਪੰਨਾ-ਪਾਉੜੀ–ਪੰਕਤੀ 3_16_7)
ਗੁਰਮੁਖਿ ਪੰਥੁ ਨਿਪੰਗੁ ਬਾਰਹ ਖੇਲਿਆ। (ਪੰਨਾ-ਪਾਉੜੀ–ਪੰਕਤੀ 3_16_8)
ਹੋਈ ਆਗਿਆ ਆਦਿ ਆਦਿ ਨਿਰੰਜਨੋ। (ਪੰਨਾ-ਪਾਉੜੀ–ਪੰਕਤੀ 3_17_1)
ਨਾਦੈ ਮਿਲਿਆ ਨਾਦੁ ਹਉਮੈ ਭੰਜਨੋ। (ਪੰਨਾ-ਪਾਉੜੀ–ਪੰਕਤੀ 3_17_2)
ਬਿਸਮਾਦੈ ਬਿਸਮਾਦੁ ਗੁਰਮੁਖਿ ਅੰਜਨੋ। (ਪੰਨਾ-ਪਾਉੜੀ–ਪੰਕਤੀ 3_17_3)
ਗੁਰਮਤਿ ਗੁਰ ਪ੍ਰਸਾਦਿ ਭਰਮੁ ਨਿਖੰਜਨੋ। (ਪੰਨਾ-ਪਾਉੜੀ–ਪੰਕਤੀ 3_17_4)
ਆਦਿ ਪੁਰਖੁ ਪਰਮਾਦਿ ਅਕਾਲ ਅਗੰਜਨੋ। (ਪੰਨਾ-ਪਾਉੜੀ–ਪੰਕਤੀ 3_17_5)
ਸੇਵਕ ਸਿਵ ਸਨਕਾਦਿ ਕ੍ਰਿਪਾ ਕਰੰਜਨੋ। (ਪੰਨਾ-ਪਾਉੜੀ–ਪੰਕਤੀ 3_17_6)
ਜਪੀਐ ਜੁਗਹੁ ਜੁਗਾਦਿ ਗੁਰ ਸਿਖ ਮੰਜਨੋ। (ਪੰਨਾ-ਪਾਉੜੀ–ਪੰਕਤੀ 3_17_7)
ਪਿਰਮ ਪਿਆਲੇ ਸਾਦੁ ਪਰਮ ਪੁਰੰਜਨੋ। (ਪੰਨਾ-ਪਾਉੜੀ–ਪੰਕਤੀ 3_17_8)
ਆਦਿ ਜੁਗਾਦਿ ਅਨਾਦਿ ਸਰਬ ਸੁਰੰਜਨੋ। (ਪੰਨਾ-ਪਾਉੜੀ–ਪੰਕਤੀ 3_17_9)
ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ। (ਪੰਨਾ-ਪਾਉੜੀ–ਪੰਕਤੀ 3_18_1)
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ। (ਪੰਨਾ-ਪਾਉੜੀ–ਪੰਕਤੀ 3_18_2)
ਗੋਲਾ ਮੁਲ ਖਰੀਦੁ ਕਾਰੇ ਜੋਵਣਾ। (ਪੰਨਾ-ਪਾਉੜੀ–ਪੰਕਤੀ 3_18_3)
ਨਾ ਤਿਸੁ ਭੂਖ ਨ ਨੀਦ ਨ ਖਾਣਾ ਸੋਵਣਾ। (ਪੰਨਾ-ਪਾਉੜੀ–ਪੰਕਤੀ 3_18_4)
ਪੀਹਣਿ ਹੋਇ ਜਦੀਦ ਪਾਣੀ ਢੋਵਣਾ। (ਪੰਨਾ-ਪਾਉੜੀ–ਪੰਕਤੀ 3_18_5)
ਪਖੇ ਦੀ ਤਾਗੀਦ ਪਗ ਮਲਿ ਧੋਵਣਾ। (ਪੰਨਾ-ਪਾਉੜੀ–ਪੰਕਤੀ 3_18_6)
ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ। (ਪੰਨਾ-ਪਾਉੜੀ–ਪੰਕਤੀ 3_18_7)
ਦਰ ਦਰਵੇਸ ਰਸੀਦੁ ਪਿਰਮ ਰਸੁ ਭੋਵਣਾ। (ਪੰਨਾ-ਪਾਉੜੀ–ਪੰਕਤੀ 3_18_8)
ਚੰਦ ਮੁਮਾਰਖਿ ਈਦ ਪੁਗਿ ਖਲੋਵਣਾ। (ਪੰਨਾ-ਪਾਉੜੀ–ਪੰਕਤੀ 3_18_9)
ਪੈਰੀ ਪੈ ਪਾ ਖਾਕੁ ਮੁਰੀਦੈ ਥੀਵਣਾ। (ਪੰਨਾ-ਪਾਉੜੀ–ਪੰਕਤੀ 3_19_1)
ਗੁਰ ਮੂਰਤਿ ਮੁਸਤਾਕੁ ਮਰਿ ਮਰਿ ਜੀਵਣਾ। (ਪੰਨਾ-ਪਾਉੜੀ–ਪੰਕਤੀ 3_19_2)
ਪਰਹਰਿ ਸਭੇ ਸਾਕ ਸੁਰੰਗ ਰੰਗੀਵਣਾ। (ਪੰਨਾ-ਪਾਉੜੀ–ਪੰਕਤੀ 3_19_3)
ਹੋਰ ਨ ਝਖਣੁ ਝਾਕ ਸਰਣਿ ਮਨੁ ਸੀਵਣਾ। (ਪੰਨਾ-ਪਾਉੜੀ–ਪੰਕਤੀ 3_19_4)
ਪਿਰਮ ਪਿਆਲਾ ਪਾਕ ਅਮਿਅ ਰਸੁ ਪੀਵਣਾ। (ਪੰਨਾ-ਪਾਉੜੀ–ਪੰਕਤੀ 3_19_5)
ਮਸਕੀਨੀ ਅਉਤਾਕ ਅਸਥਿਰੁ ਥੀਵਣਾ। (ਪੰਨਾ-ਪਾਉੜੀ–ਪੰਕਤੀ 3_19_6)
ਦਸ ਅਉਰਾਤਿ ਤਲਾਕ ਸਹਜਿ ਅਲੀਵਣਾ। (ਪੰਨਾ-ਪਾਉੜੀ–ਪੰਕਤੀ 3_19_7)
ਸਾਵਧਾਨ ਗੁਰ ਵਾਕ ਨ ਮਨ ਭਰਮੀਵਣਾ। (ਪੰਨਾ-ਪਾਉੜੀ–ਪੰਕਤੀ 3_19_8)
ਸਬਦ ਸੁਰਤਿ ਹੁਸਨਾਕ ਪਾਰਿ ਪਰੀਵਣਾ। (ਪੰਨਾ-ਪਾਉੜੀ–ਪੰਕਤੀ 3_19_9)
ਸਤਿਗੁਰ ਸਰਣੀ ਜਾਇ ਸੀਸੁ ਨਿਵਾਇਆ। (ਪੰਨਾ-ਪਾਉੜੀ–ਪੰਕਤੀ 3_20_1)
ਗੁਰ ਚਰਣੀ ਚਿਤੁ ਲਾਇ ਮਥਾ ਲਾਇਆ। (ਪੰਨਾ-ਪਾਉੜੀ–ਪੰਕਤੀ 3_20_2)
ਗੁਰਮਤਿ ਰਿਦੈ ਵਸਾਇ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 3_20_3)
ਗੁਰਮੁਖਿ ਸਹਜਿ ਸੁਭਾਇ ਭਾਣਾ ਭਾਇਆ। (ਪੰਨਾ-ਪਾਉੜੀ–ਪੰਕਤੀ 3_20_4)
ਸਬਦਿ ਸੁਰਤਿ ਲਿਵ ਲਾਇ ਹੁਕਮੁ ਕਮਾਇਆ। (ਪੰਨਾ-ਪਾਉੜੀ–ਪੰਕਤੀ 3_20_5)
ਸਾਧਸੰਗਤਿ ਭੈ ਭਾਇ ਨਿਜ ਘਰੁ ਪਾਇਆ। (ਪੰਨਾ-ਪਾਉੜੀ–ਪੰਕਤੀ 3_20_6)
ਚਰਣ ਕਵਲ ਪਤੀਆਇ ਭਵਰੁ ਲੁਭਾਇਆ। (ਪੰਨਾ-ਪਾਉੜੀ–ਪੰਕਤੀ 3_20_7)
ਸੁਖ ਸੰਪਟ ਪਰਚਾਇ ਅਪਿਓ ਪੀਆਇਆ। (ਪੰਨਾ-ਪਾਉੜੀ–ਪੰਕਤੀ 3_20_8)
ਧੰਨੁ ਜਣੇਦੀ ਮਾਇ ਸਹਿਲਾ ਆਇਆ। (ਪੰਨਾ-ਪਾਉੜੀ–ਪੰਕਤੀ 3_20_9)
ਓਅੰਕਾਰਿ ਅਕਾਰੁ ਕਰਿ ਪਉਣੁ ਪਾਣੀ ਬੈਸੰਤਰੁ ਧਾਰੇ। (ਪੰਨਾ-ਪਾਉੜੀ–ਪੰਕਤੀ 4_1_1)
ਧਰਤਿ ਅਕਾਸ ਵਿਛੋੜਿਅਨੁ ਚੰਦੁ ਸੂਰੁ ਦੇ ਜੋਤਿ ਸਵਾਰੇ। (ਪੰਨਾ-ਪਾਉੜੀ–ਪੰਕਤੀ 4_1_2)
ਖਾਣੀ ਚਾਰਿ ਬੰਧਾਨ ਕਰਿ ਲਖ ਚਉਰਾਸੀਹ ਜੂਨਿ ਦੁਆਰੇ। (ਪੰਨਾ-ਪਾਉੜੀ–ਪੰਕਤੀ 4_1_3)
ਇਕਸ ਇਕਸ ਜੂਨਿ ਵਿਚਿ ਜੀਅ ਜੰਤੁ ਅਣਗਣਤ ਅਪਾਰੇ। (ਪੰਨਾ-ਪਾਉੜੀ–ਪੰਕਤੀ 4_1_4)
ਮਾਣਸ ਜਨਮੁ ਦੁਲੰਭੁ ਹੈ ਸਫਲ ਜਨਮੁ ਗੁਰ ਸਰਣਿ ਉਧਾਰੇ। (ਪੰਨਾ-ਪਾਉੜੀ–ਪੰਕਤੀ 4_1_5)
ਸਾਧਸੰਗਤਿ ਗੁਰ ਸਬਦਿ ਲਿਵ ਭਾਇ ਭਗਤਿ ਗੁਰ ਗਿਆਨ ਵੀਚਾਰੇ। (ਪੰਨਾ-ਪਾਉੜੀ–ਪੰਕਤੀ 4_1_6)
ਪਰਉਪਕਾਰੀ ਗੁਰੂ ਪਿਆਰੇ। (ਪੰਨਾ-ਪਾਉੜੀ–ਪੰਕਤੀ 4_1_7)
ਸਭ ਦੂੰ ਨੀਵੀ ਧਰਤਿ ਹੈ ਆਪੁ ਗਵਾਇਹ ਹੋਈ ਓਡੀਣੀ। (ਪੰਨਾ-ਪਾਉੜੀ–ਪੰਕਤੀ 4_2_1)
ਧੀਰਜੁ ਧਰਮੁ ਸੰਤੋਖੁ ਦ੍ਰਿੜੁ ਪੈਰਾ ਹੇਠਿ ਰਹੈ ਲਿਵ ਲੀਣੀ। (ਪੰਨਾ-ਪਾਉੜੀ–ਪੰਕਤੀ 4_2_2)
ਸਾਧ ਜਨਾਂ ਦੇ ਚਰਣ ਛੁਹਿ ਆਢੀਣੀ ਹੋਈ ਲਾਖੀਣੀ। (ਪੰਨਾ-ਪਾਉੜੀ–ਪੰਕਤੀ 4_2_3)
ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲਕ ਰੇਣੁ ਹੋਇ ਰੀਣੀ। (ਪੰਨਾ-ਪਾਉੜੀ–ਪੰਕਤੀ 4_2_4)
ਮਿਲਿਆ ਮਾਣੁ ਨਿਮਾਣੀਐ ਪਿਰਮ ਪਿਆਲਾ ਪੀਇ ਪਤੀਣੀ। (ਪੰਨਾ-ਪਾਉੜੀ–ਪੰਕਤੀ 4_2_5)
ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ। (ਪੰਨਾ-ਪਾਉੜੀ–ਪੰਕਤੀ 4_2_6)
ਗੁਰਮੁਖਿ ਸੁਖ ਫਲੁ ਹੈ ਮਸਕੀਣੀ। (ਪੰਨਾ-ਪਾਉੜੀ–ਪੰਕਤੀ 4_2_7)
ਮਾਣਸ ਦੇਹ ਸੁ ਖੇਹ ਹੈ ਤਿਸੁ ਵਿਚਿ ਜੀਭੈ ਲਈ ਨਕੀਬੀ। (ਪੰਨਾ-ਪਾਉੜੀ–ਪੰਕਤੀ 4_3_1)
ਅਖੀ ਦੇਖਨਿ ਰੂਪ ਰੰਗ ਰਾਗ ਨਾਦ ਕੰਨ ਕਰਨਿ ਰਕੀਬੀ। (ਪੰਨਾ-ਪਾਉੜੀ–ਪੰਕਤੀ 4_3_2)
ਨਕਿ ਸੁਵਾਸੁ ਨਿਵਾਸੁ ਹੈ ਪੰਜੇ ਦੂਤ ਬੁਰੀ ਤਰਤੀਬੀ। (ਪੰਨਾ-ਪਾਉੜੀ–ਪੰਕਤੀ 4_3_3)
ਸਭ ਦੂੰ ਨੀਵੇ ਚਰਣ ਹੋਇ ਆਪੁ ਗਵਾਇ ਨਸੀਬੁ ਨਸੀਬੀ। (ਪੰਨਾ-ਪਾਉੜੀ–ਪੰਕਤੀ 4_3_4)
ਹਉਮੈ ਰੋਗੁ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ। (ਪੰਨਾ-ਪਾਉੜੀ–ਪੰਕਤੀ 4_3_5)
ਪੈਰੀ ਪੈ ਰਹਰਾਸਿ ਕਰਿ ਗੁਰ ਸਿਖ ਸੁਣਿ ਗੁਰ ਸਿਖ ਮਨੀਬੀ। (ਪੰਨਾ-ਪਾਉੜੀ–ਪੰਕਤੀ 4_3_6)
ਮੁਰਦਾ ਹੋਇ ਮਰੀਦੁ ਗਰੀਬੀ। (ਪੰਨਾ-ਪਾਉੜੀ–ਪੰਕਤੀ 4_3_7)
ਲਹੁੜੀ ਹੋਇ ਚੀਚੁੰਗਲੀ ਪੈਧੀ ਛਾਪਿ ਮਿਲੀ ਵਡਿਆਈ। (ਪੰਨਾ-ਪਾਉੜੀ–ਪੰਕਤੀ 4_4_1)
ਲਹੁੜੀ ਘਨਹਰ ਬੂੰਦਿ ਹੁਇ ਪਰਗਟੁ ਮੋਤੀ ਸਿਪ ਸਮਾਈ। (ਪੰਨਾ-ਪਾਉੜੀ–ਪੰਕਤੀ 4_4_2)
ਲਹੁੜੀ ਬੂਟੀ ਕੇਸਰੈ ਮਥੈ ਟਿਕਾ ਸੋਭਾ ਪਾਈ। (ਪੰਨਾ-ਪਾਉੜੀ–ਪੰਕਤੀ 4_4_3)
ਲਹੁੜੀ ਪਾਰਸ ਪਥਰੀ ਅਸਟ ਧਾਤੁ ਕੰਚਨੁ ਕਰਵਾਈ। (ਪੰਨਾ-ਪਾਉੜੀ–ਪੰਕਤੀ 4_4_4)
ਜਿਉ ਮਣਿ ਲਹੁੜੇ ਸਪ ਸਿਰਿ ਦੇਖੈ ਲੁਕਿ ਲੁਕਿ ਲੋਕ ਲੁਕਾਈ। (ਪੰਨਾ-ਪਾਉੜੀ–ਪੰਕਤੀ 4_4_5)
ਜਾਣਿ ਰਸਾਇਣੁ ਪਾਰਿਅਹੁ ਰਤੀ ਮੁਲਿ ਨ ਜਾਇ ਮੁਲਾਈ। (ਪੰਨਾ-ਪਾਉੜੀ–ਪੰਕਤੀ 4_4_6)
ਆਪੁ ਗਵਾਇ ਨ ਆਪੁ ਗਣਾਈ। (ਪੰਨਾ-ਪਾਉੜੀ–ਪੰਕਤੀ 4_4_7)
ਅਗਿ ਤਤੀ ਜਲੁ ਸੀਅਰਾ ਕਿਤੁ ਅਵਗੁਣਿ ਕਿਤੁ ਗੁਣ ਵੀਚਾਰਾ। (ਪੰਨਾ-ਪਾਉੜੀ–ਪੰਕਤੀ 4_5_1)
ਅਗੀ ਧੂਆ ਧਉਲਹਰੁ ਜਲੁ ਨਿਰਮਲੁ ਗੁਰ ਗਿਆਨ ਸੁਚਾਰਾ। (ਪੰਨਾ-ਪਾਉੜੀ–ਪੰਕਤੀ 4_5_2)
ਕੁਲ ਦੀਪਕੁ ਬੈਸੰਤਰਹੁ ਜਲ ਕੁਲ ਕਵਲੁ ਵਡੇ ਪਰਵਾਰਾ। (ਪੰਨਾ-ਪਾਉੜੀ–ਪੰਕਤੀ 4_5_3)
ਦੀਪਕ ਹੇਤੁ ਪਤੰਗ ਦਾ ਕਵਲ ਭਵਰ ਪਰਗਟੁ ਪਾਹਾਰਾ। (ਪੰਨਾ-ਪਾਉੜੀ–ਪੰਕਤੀ 4_5_4)
ਅਗੀ ਲਾਟ ਉਚਾਟ ਹੈ ਸਿਰੁ ਉਚਾ ਕਰਿ ਕਰੈ ਕੁਚਾਰਾ। (ਪੰਨਾ-ਪਾਉੜੀ–ਪੰਕਤੀ 4_5_5)
ਸਿਰੁ ਨੀਵਾ ਨੀਵਾਣਿ ਵਾਸੁ ਪਾਣੀ ਅੰਦਰਿ ਪਰਉਪਕਾਰਾ। (ਪੰਨਾ-ਪਾਉੜੀ–ਪੰਕਤੀ 4_5_6)
ਨਿਵ ਚਲੈ ਸੁ ਗੁਰੂ ਪਿਆਰਾ। (ਪੰਨਾ-ਪਾਉੜੀ–ਪੰਕਤੀ 4_5_7)
ਰੰਗੁ ਮਜੀਠ ਕਸੁੰਭ ਦਾ ਕਚਾ ਪਕਾ ਕਿਤੁ ਵੀਚਾਰੇ। (ਪੰਨਾ-ਪਾਉੜੀ–ਪੰਕਤੀ 4_6_1)
ਧਰਤੀ ਉਖਣਿ ਕਢੀਐ ਮੂਲ ਮਜੀਠ ਜੜੀ ਜੜਤਾਰੇ। (ਪੰਨਾ-ਪਾਉੜੀ–ਪੰਕਤੀ 4_6_2)
ਸਹੈ ਅਵੱਟਣੁ ਅੱਗਿ ਦਾ ਹੋਇ ਪਿਆਰੀ ਮਿਲੈ ਪਿਆਰੇ। (ਪੰਨਾ-ਪਾਉੜੀ–ਪੰਕਤੀ 4_6_4)
ਪੋਹਲੀਅਹੁ ਸਿਰੁ ਕਢਿ ਕੈ ਫੁਲੁ ਕਸੁੰਭ ਚਲੁੰਭ ਖਿਲਾਰੇ। (ਪੰਨਾ-ਪਾਉੜੀ–ਪੰਕਤੀ 4_6_5)
ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਹ ਚਾਰੇ। (ਪੰਨਾ-ਪਾਉੜੀ–ਪੰਕਤੀ 4_6_6)
ਨੀਵਾ ਜਿਣੈ ਉਚੇਰਾ ਹਾਰੇ। (ਪੰਨਾ-ਪਾਉੜੀ–ਪੰਕਤੀ 4_6_7)
ਕੀੜੀ ਨਿਕੜੀ ਚਲਿਤ ਕਰਿ ਭ੍ਰਿੰਗੀ ਨੋ ਮਿਲਿ ਭ੍ਰਿੰਗੀ ਹੋਵੈ। (ਪੰਨਾ-ਪਾਉੜੀ–ਪੰਕਤੀ 4_7_1)
ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ। (ਪੰਨਾ-ਪਾਉੜੀ–ਪੰਕਤੀ 4_7_2)
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ। (ਪੰਨਾ-ਪਾਉੜੀ–ਪੰਕਤੀ 4_7_3)
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ। (ਪੰਨਾ-ਪਾਉੜੀ–ਪੰਕਤੀ 4_7_4)
ਗੁਟਕਾ ਮੁਹ ਵਿਚਿ ਪਾਇ ਕੈ ਦੇਸ ਦਿਸੰਤਰਿ ਜਾਇ ਖੜੋਵੈ। (ਪੰਨਾ-ਪਾਉੜੀ–ਪੰਕਤੀ 4_7_5)
ਮੋਤੀ ਮਾਣਕ ਹੀਰਿਆ ਪਾਤਿਸਾਹੁ ਲੈ ਹਾਰੁ ਪਰੋਵੈ। (ਪੰਨਾ-ਪਾਉੜੀ–ਪੰਕਤੀ 4_7_6)
ਪਾਇ ਸਮਾਇਣੁ ਦਹੀ ਬਿਲੋਵੈ। (ਪੰਨਾ-ਪਾਉੜੀ–ਪੰਕਤੀ 4_7_7)
ਲਤਾਂ ਹੇਠਿ ਲਤਾੜੀਐ ਘਾਹੁ ਨ ਕਢੈ ਸਾਹੁ ਵਿਚਾਰਾ। (ਪੰਨਾ-ਪਾਉੜੀ–ਪੰਕਤੀ 4_8_1)
ਗੋਰਸੁ ਦੇ ਖੜੁ ਖਾਇ ਕੈ ਗਾਇ ਗਰੀਬੀ ਪਰਉਪਕਾਰਾ। (ਪੰਨਾ-ਪਾਉੜੀ–ਪੰਕਤੀ 4_8_2)
ਦੁਧਹੁ ਦਹੀ ਜਮਾਈਐ ਦਈਅਹੁ ਮਖਣੁ ਛਾਹਿ ਪਿਆਰਾ। (ਪੰਨਾ-ਪਾਉੜੀ–ਪੰਕਤੀ 4_8_3)
ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ। (ਪੰਨਾ-ਪਾਉੜੀ–ਪੰਕਤੀ 4_8_4)
ਧਰਮ ਧਉਲ ਪਰਗਟੁ ਹੋਇ ਧੀਰਜਿ ਵਹੈ ਸਹੈ ਸਿਰਿ ਭਾਰਾ। (ਪੰਨਾ-ਪਾਉੜੀ–ਪੰਕਤੀ 4_8_5)
ਇਕੁ ਇਕੁ ਜਾਉ ਜਣੇਦਿਆਂ ਚਹੁ ਚਕਾ ਵਿਚਿ ਵਗ ਹਜਾਰਾ। (ਪੰਨਾ-ਪਾਉੜੀ–ਪੰਕਤੀ 4_8_6)
ਤ੍ਰਿਣ ਅੰਦਰਿ ਵਡਾ ਪਸਾਰਾ। (ਪੰਨਾ-ਪਾਉੜੀ–ਪੰਕਤੀ 4_8_7)
ਲਹੁੜਾ ਤਿਲੁ ਹੋਇ ਜੰਮਿਆ ਨੀਚਹੁ ਨੀਚੁ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 4_9_1)
ਫੁਲਾ ਸੰਗਤਿ ਵਸਿਆ ਹੋਇ ਨਿਰਗੰਧੁ ਸੁਗੰਧੁ ਸੁਹਾਇਆ। (ਪੰਨਾ-ਪਾਉੜੀ–ਪੰਕਤੀ 4_9_2)
ਕੋਲੂ ਪਾਇ ਪੀੜਾਇਆ ਹੋਇ ਫੁਲੇਲੁ ਖੇਲੁ ਵਰਤਾਇਆ। (ਪੰਨਾ-ਪਾਉੜੀ–ਪੰਕਤੀ 4_9_3)
ਪਤਿਤੁ ਪਵਿਤ੍ਰ ਚਲਿਤ੍ਰੁ ਕਰਿ ਪਤਿਸਾਹ ਸਿਰਿ ਧਰਿ ਸੁਖੁ ਪਾਇਆ। (ਪੰਨਾ-ਪਾਉੜੀ–ਪੰਕਤੀ 4_9_4)
ਦੀਵੈ ਪਾਇ ਜਲਾਇਆ ਕੁਲ ਦੀਪਕੁ ਜਗਿ ਬਿਰਦੁ ਸਦਾਇਆ। (ਪੰਨਾ-ਪਾਉੜੀ–ਪੰਕਤੀ 4_9_5)
ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ। (ਪੰਨਾ-ਪਾਉੜੀ–ਪੰਕਤੀ 4_9_6)
ਬਾਲਾ ਹੋਇ ਨ ਵਡਾ ਕਹਾਇਆ। (ਪੰਨਾ-ਪਾਉੜੀ–ਪੰਕਤੀ 4_9_7)
ਹੋਇ ਵੜੇਵਾਂ ਜਗ ਵਿਚਿ ਬੀਜੇ ਤਨੁ ਖੇਹ ਨਾਲ ਰਲਾਇਆ। (ਪੰਨਾ-ਪਾਉੜੀ–ਪੰਕਤੀ 4_10_1)
ਬੂਟੀ ਹੋਇ ਕਪਾਹ ਦੀ ਟੀਂਡੇ ਹਸਿ ਹਸਿ ਆਪੁ ਖਿੜਾਇਆ। (ਪੰਨਾ-ਪਾਉੜੀ–ਪੰਕਤੀ 4_10_2)
ਦੁਹੁ ਮਿਲਿ ਵੇਲਣੁ ਵੇਲਿਆ ਲੂੰ ਲੂੰ ਕਰਿ ਕਰਿ ਤੁੰਬੁ ਤੁੰਬਾਇਆ। (ਪੰਨਾ-ਪਾਉੜੀ–ਪੰਕਤੀ 4_10_3)
ਪਿੰਞਣਿ ਪਿੰਞ ਉਡਇਆ ਕਰਿ ਕਰਿ ਗੋੜੀ ਸੂਤ ਕਤਾਇਆ। (ਪੰਨਾ-ਪਾਉੜੀ–ਪੰਕਤੀ 4_10_4)
ਤਣਿ ਵੁਣਿ ਖੁੰਬਿ ਚੜਾਇ ਕੈ ਦੇ ਦੇ ਦੁਖੁ ਧੁਆਇ ਰੰਗਾਇਆ। (ਪੰਨਾ-ਪਾਉੜੀ–ਪੰਕਤੀ 4_10_5)
ਕੈਚੀ ਕਟਣਿ ਕਟਿਆ ਸੂਈ ਧਾਗੇ ਜੋੜਿ ਸੀਵਾਇਆ। (ਪੰਨਾ-ਪਾਉੜੀ–ਪੰਕਤੀ 4_10_6)
ਲੱਜਣੁ ਕੱਜਣੁ ਹੋਇ ਕਜਾਇਆ। (ਪੰਨਾ-ਪਾਉੜੀ–ਪੰਕਤੀ 4_10_7)
ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧੱਸੈ। (ਪੰਨਾ-ਪਾਉੜੀ–ਪੰਕਤੀ 4_11_1)
ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫਲ ਵਿਗੱਸੈ। (ਪੰਨਾ-ਪਾਉੜੀ–ਪੰਕਤੀ 4_11_2)
ਇਕਤੁ ਬਿਰਖ ਸਹਸ ਫਲ, ਫਲ ਫਲ ਇਕ ਦੂ ਇਕ ਸਰੱਸੈ। (ਪੰਨਾ-ਪਾਉੜੀ–ਪੰਕਤੀ 4_11_3)
ਇਕ ਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰਿ ਵੱਸੈ। (ਪੰਨਾ-ਪਾਉੜੀ–ਪੰਕਤੀ 4_11_4)
ਤਿਸੁ ਫਲ ਤੋਟਿ ਨ ਆਵਈ ਗੁਰਮੁਖਿ ਸੁਖੁ ਫਲੁ ਅੰਮ੍ਰਿਤੁ ਰੱਸੈ। (ਪੰਨਾ-ਪਾਉੜੀ–ਪੰਕਤੀ 4_11_5)
ਜਿਉਜਿਉ ਲੱਯਨਿ ਤੋੜਿਫਲਿ ਤਿਉਤਿਉ ਫਿਰਿਫਿਰਿ ਫਲੀਐ ਹੱਸੈ। (ਪੰਨਾ-ਪਾਉੜੀ–ਪੰਕਤੀ 4_11_6)
ਨਿਵ ਚਲਣੁ ਗੁਰ ਮਾਰਗੁ ਦੱਸੈ। (ਪੰਨਾ-ਪਾਉੜੀ–ਪੰਕਤੀ 4_11_7)
ਰੇਣਿ ਰਸਾਇਣ ਸਿਝੀਐ ਰੇਤੁ ਹੇਤੁ ਕਰਿ ਕੰਚਨੁ ਵਸੈ। (ਪੰਨਾ-ਪਾਉੜੀ–ਪੰਕਤੀ 4_12_1)
ਧੋਇ ਧੋਇ ਕਣੁ ਕਢੀਐ ਰਤੀ ਮਾਸਾ ਤੋਲਾ ਹਸੈ। (ਪੰਨਾ-ਪਾਉੜੀ–ਪੰਕਤੀ 4_12_2)
ਪਾਇ ਕੁਠਾਲੀ ਗਾਲੀਐ ਰੈਣੀ ਕਰਿ ਸੁਨਿਆਰਿ ਵਿਗਸੈ। (ਪੰਨਾ-ਪਾਉੜੀ–ਪੰਕਤੀ 4_12_3)
ਘੜਿ ਘੜਿ ਪਤ੍ਰ ਪਖਾਲੀਅਨਿ ਲੂਣੀ ਲਾਇ ਜਲਾਇ ਰਹਸੈ। (ਪੰਨਾ-ਪਾਉੜੀ–ਪੰਕਤੀ 4_12_4)
ਬਾਰਹ ਵੰਨੀ ਹੋਇ ਕੈ ਲਗੈ ਲਵੈ ਕਸਉਟੀ ਕਸੈ। (ਪੰਨਾ-ਪਾਉੜੀ–ਪੰਕਤੀ 4_12_5)
ਟਕਸਾਲੈ ਸਿਕਾ ਪਵੈ ਘਣ ਅਹਰਣਿ ਵਿਚਿ ਅਚਲੁ ਸਰਸੈ। (ਪੰਨਾ-ਪਾਉੜੀ–ਪੰਕਤੀ 4_12_6)
ਸਾਲੁ ਸੁਨਈਆ ਪੋਤੈ ਪਸੈ। (ਪੰਨਾ-ਪਾਉੜੀ–ਪੰਕਤੀ 4_12_7)
ਖਸਖਸ ਦਾਣਾ ਹੋਇ ਕੈ ਖਾਕ ਅੰਦਰਿ ਹੋਇ ਖਾਕ ਸਮਾਵੈ। (ਪੰਨਾ-ਪਾਉੜੀ–ਪੰਕਤੀ 4_13_1)
ਦੋਸਤੁ ਪੋਸਤੁ ਬੂਟੁ ਹੋਇ ਰੰਗ ਬਿਰੰਗੀ ਫੁੱਲ ਖਿੜਾਵੈ। (ਪੰਨਾ-ਪਾਉੜੀ–ਪੰਕਤੀ 4_13_2)
ਹੋਡਾ ਹੋਡੀ ਡੋਡੀਆ ਇਕ ਦੂੰ ਇਕ ਚੜ੍ਹਾਉ ਚੜ੍ਹਾਵੈ। (ਪੰਨਾ-ਪਾਉੜੀ–ਪੰਕਤੀ 4_13_3)
ਸੂਲੀ ਉਪਰਿ ਖੇਲਣਾ ਪਿਛੋਂ ਦੇ ਸਿਰਿ ਛਤ੍ਰੁ ਧਰਾਵੈ। (ਪੰਨਾ-ਪਾਉੜੀ–ਪੰਕਤੀ 4_13_4)
ਚੁਖੁ ਚੁਖੁ ਹੋਇ ਮਲਾਇ ਕੈ ਲੋਹੂ ਪਾਣੀ ਰੰਗਿ ਰੰਗਾਵੈ। (ਪੰਨਾ-ਪਾਉੜੀ–ਪੰਕਤੀ 4_13_5)
ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ। (ਪੰਨਾ-ਪਾਉੜੀ–ਪੰਕਤੀ 4_13_6)
ਅਮਲੀ ਹੋਇ ਸੁ ਮਜਲਸ ਆਵੈ। (ਪੰਨਾ-ਪਾਉੜੀ–ਪੰਕਤੀ 4_13_7)
ਰਸ ਭਰਿਆ ਰਸੁ ਰਖਦਾ ਬੋਲਣ ਅਣੁਬੋਲਣ ਅਭਿਰਿਠਾ। (ਪੰਨਾ-ਪਾਉੜੀ–ਪੰਕਤੀ 4_14_1)
ਸੁਣਿਆ ਅਣਸੁਣਿਆ ਕਰੈ ਕਰੇ ਵੀਚਾਰਿ ਡਿਠਾ ਅਣਡਿਠਾ। (ਪੰਨਾ-ਪਾਉੜੀ–ਪੰਕਤੀ 4_14_2)
ਅਖੀ ਧੂੜਿ ਅਟਾਈਆ ਅਖੀ ਵਿਚਿ ਅੰਗੂਰੁ ਬਹਿਠਾ। (ਪੰਨਾ-ਪਾਉੜੀ–ਪੰਕਤੀ 4_14_3)
ਇਕ ਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ। (ਪੰਨਾ-ਪਾਉੜੀ–ਪੰਕਤੀ 4_14_4)
ਦੁਹੁ ਖੁੰਢਾ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ। (ਪੰਨਾ-ਪਾਉੜੀ–ਪੰਕਤੀ 4_14_5)
ਵੀਹ ਇਕੀਹ ਵਰਤਦਾ ਅਵਗੁਣਿਆਰੇ ਪਾਪ ਪਣਿਠਾ। (ਪੰਨਾ-ਪਾਉੜੀ–ਪੰਕਤੀ 4_14_6)
ਮੰਨੈ ਗੰਨੈ ਵਾਂਗ ਸੁਧਿਠਾ। (ਪੰਨਾ-ਪਾਉੜੀ–ਪੰਕਤੀ 4_14_7)
ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ। (ਪੰਨਾ-ਪਾਉੜੀ–ਪੰਕਤੀ 4_15_1)
ਆਪੁ ਗਵਾਇ ਸਮੁੰਦੁ ਵੇਖਿ ਸਿਪੈ ਦੇ ਮੁਹਿ ਵਿਚਿ ਸਮਾਵੈ। (ਪੰਨਾ-ਪਾਉੜੀ–ਪੰਕਤੀ 4_15_2)
ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ। (ਪੰਨਾ-ਪਾਉੜੀ–ਪੰਕਤੀ 4_15_3)
ਫੜਿ ਕਢੈ ਮਰੁਜੀਵੜਾ ਪਰ ਕਾਰਜ ਨੋ ਆਪੁ ਫੜਾਵੈ। (ਪੰਨਾ-ਪਾਉੜੀ–ਪੰਕਤੀ 4_15_4)
ਪਰਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ। (ਪੰਨਾ-ਪਾਉੜੀ–ਪੰਕਤੀ 4_15_5)
ਭੁਲਿ ਅਭੁਲਿ ਅਮੁਲੁ ਦੇ ਮੋਤੀ ਦਾਨ ਨ ਪਛੋਤਾਵੈ। (ਪੰਨਾ-ਪਾਉੜੀ–ਪੰਕਤੀ 4_15_6)
ਸਫਲ ਜਨਮੁ ਕੋਈ ਵਰੁਸਾਵੈ। (ਪੰਨਾ-ਪਾਉੜੀ–ਪੰਕਤੀ 4_15_7)
ਹੀਰੇ ਹੀਰਾ ਬੇਧੀਐ ਬਰਮੇ ਕਣੀ ਅਣੀ ਹੋਇ ਹੀਰੈ। (ਪੰਨਾ-ਪਾਉੜੀ–ਪੰਕਤੀ 4_16_1)
ਧਾਗਾ ਹੋਇ ਪਰੋਈਐ ਹੀਰੈ ਮਾਲ ਰਸਾਲ ਗਹੀਰੈ। (ਪੰਨਾ-ਪਾਉੜੀ–ਪੰਕਤੀ 4_16_2)
ਮਨ ਜਿਣਿ ਮਨੁ ਦੇ ਲਏ ਮਨ ਗੁਣਿ ਵਿਚਿ ਗੁਣ ਗੁਰਮੁਖਿ ਸਰੀਰੈ। (ਪੰਨਾ-ਪਾਉੜੀ–ਪੰਕਤੀ 4_16_4)
ਪੈਰੀ ਪੈ ਪਾ ਖਾਕੁ ਹੋਇ ਕਾਮਧੇਨੁ ਸੰਤ ਰੇਣੁ ਨ ਨੀਰੈ। (ਪੰਨਾ-ਪਾਉੜੀ–ਪੰਕਤੀ 4_16_5)
ਸਿਲਾ ਅਲੂਣੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ। (ਪੰਨਾ-ਪਾਉੜੀ–ਪੰਕਤੀ 4_16_6)
ਵਿਰਲਾ ਸਿਖ ਸੁਣੈ ਗੁਰ ਪੀਰੈ। (ਪੰਨਾ-ਪਾਉੜੀ–ਪੰਕਤੀ 4_16_7)
ਗੁਰ ਸਿਖੀ ਗੁਰ ਸਿਖ ਸੁਣਿ ਅੰਦਰਿ ਸਿਆਣਾ ਬਾਹਰਿ ਭੋਲਾ। (ਪੰਨਾ-ਪਾਉੜੀ–ਪੰਕਤੀ 4_17_1)
ਸਬਦਿ ਸੁਰਤਿ ਸਾਵਧਾਨ ਹੋਇ ਵਿਣੁ ਗੁਰਸਬਦਿ ਨ ਸੁਣਈ ਬੋਲਾ। (ਪੰਨਾ-ਪਾਉੜੀ–ਪੰਕਤੀ 4_17_2)
ਸਤਿਗੁਰ ਦਰਸਨੁ ਦੇਖਣਾ ਸਾਧਸੰਗਤਿ ਵਿਣੁ ਅੰਨ੍ਹਾ ਖੋਲਾ। (ਪੰਨਾ-ਪਾਉੜੀ–ਪੰਕਤੀ 4_17_3)
ਵਾਹਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚਬੋਲਾ। (ਪੰਨਾ-ਪਾਉੜੀ–ਪੰਕਤੀ 4_17_4)
ਪੈਰੀ ਪੈ ਪਾ ਖਾਕ ਹੋਇ ਚਰਣਿ ਧੋਇ ਚਰਣੋਦਕ ਝੋਲਾ। (ਪੰਨਾ-ਪਾਉੜੀ–ਪੰਕਤੀ 4_17_5)
ਚਰਣ ਕਵਲ ਚਿਤੁ ਭਵਰੁ ਕਰਿ ਭਵਜਲ ਅੰਦਰਿ ਰਹੈ ਨਿਰੋਲਾ। (ਪੰਨਾ-ਪਾਉੜੀ–ਪੰਕਤੀ 4_17_6)
ਜੀਵਣਿ ਮੁਕਤਿ ਸਚਾਵਾ ਚੋਲਾ। (ਪੰਨਾ-ਪਾਉੜੀ–ਪੰਕਤੀ 4_17_7)
ਸਿਰਿ ਵਿਚਿ ਨਿਕੈ ਵਾਲ ਹੋਇ ਸਾਧੂ ਚਰਣ ਚਵਰ ਕਰਿ ਢਾਲੈ। (ਪੰਨਾ-ਪਾਉੜੀ–ਪੰਕਤੀ 4_18_1)
ਗੁਰ ਸਰ ਤੀਰਥ ਨਾਇ ਕੈ ਅੰਝੂ ਭਰਿ ਭਰਿ ਪੈਰਿ ਪਖਾਲੈ। (ਪੰਨਾ-ਪਾਉੜੀ–ਪੰਕਤੀ 4_18_2)
ਕਾਲੀ ਹੂੰ ਧਉਲੇ ਕਰੇ ਚਲਣਾ ਜਾਣਿ ਨੀਸਾਣੁ ਸਮ੍ਹਾਲੈ। (ਪੰਨਾ-ਪਾਉੜੀ–ਪੰਕਤੀ 4_18_3)
ਪੈਰੀ ਪੈ ਪੈ ਖਾਕ ਹੋਇ ਪੂਰਾ ਸਤਿਗੁਰੁ ਨਦਰਿ ਨਿਹਾਲੈ। (ਪੰਨਾ-ਪਾਉੜੀ–ਪੰਕਤੀ 4_18_4)
ਕਾਗ ਕੁਮੰਤਹੁੰ ਪਰਮ ਹੰਸੁ ਉਜਲ ਮੋਤੀ ਖਾਇ ਖਵਾਲੈ। (ਪੰਨਾ-ਪਾਉੜੀ–ਪੰਕਤੀ 4_18_5)
ਵਾਲਹੁ ਨਿਕੀ ਆਖੀਐ ਗੁਰ ਸਿਖੀ ਸੁਣਿ ਗੁਰਸਿਖ ਪਾਲੈ। (ਪੰਨਾ-ਪਾਉੜੀ–ਪੰਕਤੀ 4_18_6)
ਗੁਰਸਿਖੁ ਲੰਘੈ ਪਿਰਮ ਪਿਆਲੈ। (ਪੰਨਾ-ਪਾਉੜੀ–ਪੰਕਤੀ 4_18_7)
ਗੁਲਰ ਅੰਦਰਿ ਭੁਣਹਣਾ ਗੁਲਰ ਨੋਂ ਬ੍ਰਹਮੰਡੁ ਵਖਾਣੈ। (ਪੰਨਾ-ਪਾਉੜੀ–ਪੰਕਤੀ 4_19_1)
ਗੁਲਰ ਲਗਣਿ ਲਖ ਫਲ ਇਕ ਦੂ ਲਖ ਅਲਖ ਨ ਜਾਣੈ। (ਪੰਨਾ-ਪਾਉੜੀ–ਪੰਕਤੀ 4_19_2)
ਲਖ ਲਖ ਬਿਰਖ ਬਗੀਚਿਅਹੁ ਲਖ ਬਗੀਚੇ ਬਾਗ ਬਬਾਣੈ। (ਪੰਨਾ-ਪਾਉੜੀ–ਪੰਕਤੀ 4_19_3)
ਲਖ ਬਾਗ ਬ੍ਰਹਮੰਡ ਵਿਚਿ ਲਖ ਬ੍ਰਹਮੰਡ ਲੂਅ ਵਿਚਿ ਆਣੈ। (ਪੰਨਾ-ਪਾਉੜੀ–ਪੰਕਤੀ 4_19_4)
ਮਿਹਰਿ ਕਰੇ ਜੇ ਮਿਹਰਿਵਾਨੁ ਗੁਰਮੁਖਿ ਸਾਧਸੰਗਤਿ ਰੰਗੁ ਮਾਣੈ। (ਪੰਨਾ-ਪਾਉੜੀ–ਪੰਕਤੀ 4_19_5)
ਪੈਰੀ ਪੈ ਪਾ ਖਾਕੁ ਹੋਇ ਸਾਹਿਬੁ ਦੇ ਚਲੈ ਓਹੁ ਭਾਣੈ। (ਪੰਨਾ-ਪਾਉੜੀ–ਪੰਕਤੀ 4_19_6)
ਹਉਮੈ ਜਾਇ ਤ ਜਾਇ ਸਿਞਾਣੈ। (ਪੰਨਾ-ਪਾਉੜੀ–ਪੰਕਤੀ 4_19_7)
ਦੁਇ ਦਿਹਿ ਚੰਦੁ ਅਲੋਪੁ ਹੋਇ ਤੀਐ ਦਿਹ ਚੜ੍ਹਦਾ ਹੋਇ ਨਿਕਾ। (ਪੰਨਾ-ਪਾਉੜੀ–ਪੰਕਤੀ 4_20_1)
ਉਠਿ ਉਠਿ ਜਗਤੁ ਜੁਹਾਰਦਾ ਗਗਨ ਮਹੇਸੁਰ ਮਸਤਕਿ ਟਿਕਾ। (ਪੰਨਾ-ਪਾਉੜੀ–ਪੰਕਤੀ 4_20_2)
ਸੋਲਹ ਕਲਾ ਸੰਘਾਰੀਐ ਸਫਲੁ ਜਨਮੁ ਸੋਹੈ ਕਲਿ ਇਕਾ। (ਪੰਨਾ-ਪਾਉੜੀ–ਪੰਕਤੀ 4_20_3)
ਅੰਮ੍ਰਿਤ ਕਿਰਣਿ ਸੁਹਾਵਣੀ ਨਿਝਰੁ ਝਰੈ ਸਿੰਜੈ ਸਹਸਿਕਾ। (ਪੰਨਾ-ਪਾਉੜੀ–ਪੰਕਤੀ 4_20_4)
ਸੀਤਲੁ ਸਾਂਤਿ ਸੰਤੋਖੁ ਦੇ ਸਹਜ ਸੰਜੋਗੀ ਰਤਨ ਅਮਿਕਾ। (ਪੰਨਾ-ਪਾਉੜੀ–ਪੰਕਤੀ 4_20_5)
ਕਰੈ ਅਨੇਰਹੁ ਚਾਨਣਾ ਡੋਰ ਚਕੋਰ ਧਿਆਨੁ ਧਰਿ ਛਿਕਾ। (ਪੰਨਾ-ਪਾਉੜੀ–ਪੰਕਤੀ 4_20_6)
ਆਪੁ ਗਵਾਇ ਅਮੋਲ ਮਣਿਕਾ। (ਪੰਨਾ-ਪਾਉੜੀ–ਪੰਕਤੀ 4_20_7)
ਹੋਇ ਨਿਮਾਣਾ ਭਗਤਿ ਕਰਿ ਗੁਰਮੁਖਿ ਧ੍ਰੂ ਹਰਿ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 4_21_1)
ਭਗਤਿ ਵਛਲੁ ਹੋਇ ਭੇਟਿਆ ਮਾਣੁ ਨਿਮਾਣੇ ਆਪਿ ਦਿਵਾਇਆ। (ਪੰਨਾ-ਪਾਉੜੀ–ਪੰਕਤੀ 4_21_2)
ਮਾਤ ਲੋਕ ਵਿਚਿ ਮੁਕਤਿ ਕਰਿ ਨਿਹਚਲੁ ਵਾਸੁ ਅਗਾਸਿ ਚੜਾਇਆ। (ਪੰਨਾ-ਪਾਉੜੀ–ਪੰਕਤੀ 4_21_3)
ਚੰਦੁ ਸੂਰਜ ਤੇਤਿਸ ਕਰੋੜਿ ਪਰਦਖਣਾ ਚਉਫੇਰਿ ਫਿਰਾਇਆ। (ਪੰਨਾ-ਪਾਉੜੀ–ਪੰਕਤੀ 4_21_4)
ਵੇਦ ਪੁਰਾਣ ਵਖਾਣਦੇ ਪਰਗਟੁ ਕਰਿ ਪਰਤਾਪੁ ਜਣਾਇਆ। (ਪੰਨਾ-ਪਾਉੜੀ–ਪੰਕਤੀ 4_21_5)
ਅਬਿਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਵੀਚਾਰੁ ਨ ਆਇਆ। (ਪੰਨਾ-ਪਾਉੜੀ–ਪੰਕਤੀ 4_21_6)
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 4_21_7)
ਗੁਰਮੁਖਿ ਹੋਵੈ ਸਾਧਸੰਗੁ ਹੋਰਤੁ ਸੰਗਿ ਕੁਸੰਗਿ ਨ ਰਚੈ। (ਪੰਨਾ-ਪਾਉੜੀ–ਪੰਕਤੀ 5_1_1)
ਗੁਰਮੁਖਿ ਪੰਥੁ ਸੁਹੇਲੜਾ ਬਾਰਹ ਪੰਥ ਨ ਖੇਚਲ ਖਚੈ। (ਪੰਨਾ-ਪਾਉੜੀ–ਪੰਕਤੀ 5_1_2)
ਗੁਰਮੁਖਿ ਵਰਨ ਅਵਰਨ ਹੋਇਰੰਗ ਸੁਰੰਗੁ ਤੰਬੋਲ ਪਰਚੈ। (ਪੰਨਾ-ਪਾਉੜੀ–ਪੰਕਤੀ 5_1_3)
ਗੁਰਮੁਖਿ ਦਰਸਨੁ ਦੇਖਣਾ ਛਿਅ ਦਰਸਨ ਪਰਸਣ ਨ ਸਰਚੈ। (ਪੰਨਾ-ਪਾਉੜੀ–ਪੰਕਤੀ 5_1_4)
ਗੁਰਮੁਖਿ ਨਿਹਚਲ ਮਤਿ ਹੈ ਦੂਜੈ ਭਾਇ ਲੁਭਾਇ ਨ ਪਚੈ। (ਪੰਨਾ-ਪਾਉੜੀ–ਪੰਕਤੀ 5_1_5)
ਗੁਰਮੁਖਿ ਸਬਦੁ ਕਮਾਵਣਾ ਪੈਰੀ ਪੈ ਰਹਰਾਸਿ ਨ ਹਚੈ। (ਪੰਨਾ-ਪਾਉੜੀ–ਪੰਕਤੀ 5_1_6)
ਗੁਰਮੁਖਿ ਭਾਇ ਭਗਤਿ ਚਹਮਚੈ। (ਪੰਨਾ-ਪਾਉੜੀ–ਪੰਕਤੀ 5_1_7)
ਗੁਰਮੁਖਿ ਇਕੁ ਅਰਾਧਨਾ ਇਕੁ ਮਨ ਹੋਇ ਨ ਹੋਇ ਦੁਚਿਤਾ। (ਪੰਨਾ-ਪਾਉੜੀ–ਪੰਕਤੀ 5_2_1)
ਗੁਰਮੁਖਿ ਆਪੁ ਗਵਾਇਆ ਜੀਵਨੁ ਮੁਕਤਿ ਨ ਤਾਮਸ ਪਿਤਾ। (ਪੰਨਾ-ਪਾਉੜੀ–ਪੰਕਤੀ 5_2_2)
ਗੁਰ ਉਪਦੇਸੁ ਅਵੇਸੁ ਕਰਿ ਸਣੁ ਦੂਤਾ ਵਿਖੜਾ ਗੜੁ ਜਿਤਾ। (ਪੰਨਾ-ਪਾਉੜੀ–ਪੰਕਤੀ 5_2_3)
ਪੈਰੀ ਪੈ ਪਾ ਖਾਕੁ ਹੋਇ ਪਾਹੁਨੜਾ ਜਗਿ ਹੋਇ ਅਥਿਤਾ। (ਪੰਨਾ-ਪਾਉੜੀ–ਪੰਕਤੀ 5_2_4)
ਗੁਰਮੁਖਿ ਸੇਵਾ ਗੁਰ ਸਿਖਾ ਗੁਰਸਿਖ ਮਾ ਪਿਉ ਭਾਈ ਮਿਤਾ। (ਪੰਨਾ-ਪਾਉੜੀ–ਪੰਕਤੀ 5_2_5)
ਦੁਰਮਤਿ ਦੁਬਿਧਾ ਦੂਰਿ ਕਰਿ ਗੁਰਮਤਿ ਸਬਦ ਸੁਰਤਿ ਮਨੁ ਸਿਤਾ। (ਪੰਨਾ-ਪਾਉੜੀ–ਪੰਕਤੀ 5_2_6)
ਛਡਿ ਕੁਫਕੜੁ ਕੂੜੁ ਕੁਧਿਤਾ। (ਪੰਨਾ-ਪਾਉੜੀ–ਪੰਕਤੀ 5_2_7)
ਅਪਣੇ ਅਪਣੇ ਵਰਨ ਵਿਚਿ ਚਾਰਿ ਵਰਨ ਕੁਲ ਧਰਮ ਧਰੰਦੇ। (ਪੰਨਾ-ਪਾਉੜੀ–ਪੰਕਤੀ 5_3_1)
ਛਿਅ ਦਰਸਨ ਛਿਅ ਸਾਸਤ੍ਰਾ ਗੁਰ ਗੁਰਮਤਿ ਖਟੁ ਕਰਮ ਕਰੰਦੇ। (ਪੰਨਾ-ਪਾਉੜੀ–ਪੰਕਤੀ 5_3_2)
ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜੁਹਾਰ ਜੁੜੰਦੇ। (ਪੰਨਾ-ਪਾਉੜੀ–ਪੰਕਤੀ 5_3_3)
ਅਪਣੇ ਅਪਣੇ ਵਣਜ ਵਿਚਿ ਵਾਪਾਰੀ ਵਾਪਾਰ ਮਚੰਦੇ। (ਪੰਨਾ-ਪਾਉੜੀ–ਪੰਕਤੀ 5_3_4)
ਅਪਣੇ ਅਪਣੇ ਖੇਤ ਵਿਚਿ ਬੀਉ ਸਭੈ ਕਿਰਸਾਣਿ ਬੀਜੰਦੇ। (ਪੰਨਾ-ਪਾਉੜੀ–ਪੰਕਤੀ 5_3_5)
ਕਾਰੀਗਰਿ ਕਾਰੀਗਰਾ ਕਾਰਿਖਾਨੇ ਵਿਚਿ ਜਾਇ ਮਿਲੰਦੇ। (ਪੰਨਾ-ਪਾਉੜੀ–ਪੰਕਤੀ 5_3_6)
ਸਾਧਸੰਗਤਿ ਗੁਰਸਿਖ ਪੁਜੰਦੇ। (ਪੰਨਾ-ਪਾਉੜੀ–ਪੰਕਤੀ 5_3_7)
ਅਮਲੀ ਰਚਨਿ ਅਮਲੀਆ ਸੋਫੀ ਸੋਫੀ ਮੇਲੁ ਕਰੰਦੇ। (ਪੰਨਾ-ਪਾਉੜੀ–ਪੰਕਤੀ 5_4_1)
ਜੂਆਰੀ ਜੂਆਰੀਆ ਵੇਕਰਮੀ ਵੇਕਰਮ ਰਚੰਦੇ। (ਪੰਨਾ-ਪਾਉੜੀ–ਪੰਕਤੀ 5_4_2)
ਚੋਰਾ ਚੋਰਾ ਪਿਰਹੜੀ ਠਗ ਠਗ ਮਿਲਿ ਦੇਸ ਠਗੰਦੇ। (ਪੰਨਾ-ਪਾਉੜੀ–ਪੰਕਤੀ 5_4_3)
ਮਸਕਰਿਆ ਮਿਲਿ ਮਸਕਰੇ ਚੁਗਲਾ ਚੁਗਲ ਉਮਾਹਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 5_4_4)
ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ। (ਪੰਨਾ-ਪਾਉੜੀ–ਪੰਕਤੀ 5_4_5)
ਦੁਖਿਆਰੇ ਦੁਖਿਆਰਿਆਂ ਮਿਲਿ ਮਿਲਿ ਅਪਣੇ ਦੁਖ ਰੁਵੰਦੇ (ਪੰਨਾ-ਪਾਉੜੀ–ਪੰਕਤੀ 5_4_6)
ਸਾਧਸੰਗਤਿ ਗੁਰਸਿਖੁ ਵਸੰਦੇ। (ਪੰਨਾ-ਪਾਉੜੀ–ਪੰਕਤੀ 5_4_7)
ਕੋਈ ਰਾਜਾ ਰਾਉ ਕੋ ਕੋ ਮਹਤਾ ਚਉਧਰੀ ਅਖਾਏ। (ਪੰਨਾ-ਪਾਉੜੀ–ਪੰਕਤੀ 5_5_2)
ਕੋਈ ਬਜਾਜੁ ਸਰਾਫੁ ਕੋ ਕੋ ਜਉਹਰੀ ਜੜਾਉ ਜੜਾਏ। (ਪੰਨਾ-ਪਾਉੜੀ–ਪੰਕਤੀ 5_5_3)
ਪਾਸਾਰੀ ਪਰਚੂਨੀਆ ਕੋਈ ਦਲਾਲੀ ਕਿਰਸਿ ਕਮਾਏ। (ਪੰਨਾ-ਪਾਉੜੀ–ਪੰਕਤੀ 5_5_4)
ਜਾਤਿ ਸਨਾਤ ਸਹੰਸ ਲਖ ਕਿਰਤਿ ਵਿਰਤਿ ਕਰਿ ਨਾਉ ਗਣਾਏ। (ਪੰਨਾ-ਪਾਉੜੀ–ਪੰਕਤੀ 5_5_5)
ਸਾਧਸੰਗਤਿ ਗੁਰਸਿਖਿ ਮਿਲਿ ਆਸਾ ਵਿਚਿ ਨਿਰਾਸੁ ਵਲਾਏ। (ਪੰਨਾ-ਪਾਉੜੀ–ਪੰਕਤੀ 5_5_6)
ਸਬਦੁ ਸੁਰਤਿ ਲਿਵ ਅਲਖੁ ਲਖਾਏ। (ਪੰਨਾ-ਪਾਉੜੀ–ਪੰਕਤੀ 5_5_7)
ਜਤੀ ਸਤੀ ਚਿਰੁ ਜੀਵਣੇ ਸਾਧਿਕ ਸਿਧ ਨਾਥ ਗੁਰ ਚੇਲੇ। (ਪੰਨਾ-ਪਾਉੜੀ–ਪੰਕਤੀ 5_6_1)
ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲ ਬਹੁ ਮੇਲੇ। (ਪੰਨਾ-ਪਾਉੜੀ–ਪੰਕਤੀ 5_6_2)
ਗਣ ਗੰਧਰਬ ਅਪਛਰਾ ਕਿੰਨਰ ਜਛ ਚਲਿਤ ਬਹੁ ਖੇਲੇ। (ਪੰਨਾ-ਪਾਉੜੀ–ਪੰਕਤੀ 5_6_3)
ਰਾਖਸ ਦਾਨੋਂ ਦੈਤ ਲਖ ਅੰਦਰਿ ਦੂਜਾ ਭਾਉ ਦੁਹੇਲੇ। (ਪੰਨਾ-ਪਾਉੜੀ–ਪੰਕਤੀ 5_6_4)
ਹਉਮੈ ਅੰਦਰਿ ਸਭ ਕੋ ਗੁਰਮੁਖਿ ਸਾਧਸੰਗਤਿ ਰਸ ਕੇਲੇ। (ਪੰਨਾ-ਪਾਉੜੀ–ਪੰਕਤੀ 5_6_5)
ਇਕ ਮਨ ਇਕੁ ਅਰਾਧਣਾ ਗੁਰਮਤਿ ਆਪੁ ਗਵਾਇ ਸੁਹੇਲੇ। (ਪੰਨਾ-ਪਾਉੜੀ–ਪੰਕਤੀ 5_6_6)
ਚਲਣੁ ਜਾਣਿ ਪਏ ਸਿਰਿ ਤੇਲੇ। (ਪੰਨਾ-ਪਾਉੜੀ–ਪੰਕਤੀ 5_6_7)
ਜਤ ਸਤ ਸੰਜਮ ਹੋਮ ਜਗ ਜਪੁ ਤਪੁ ਦਾਨ ਪੁੰਨ ਬਹੁਤੇਰੇ। (ਪੰਨਾ-ਪਾਉੜੀ–ਪੰਕਤੀ 5_7_1)
ਰਿਧਿ ਸਿਧਿ ਨਿਧਿ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ। (ਪੰਨਾ-ਪਾਉੜੀ–ਪੰਕਤੀ 5_7_2)
ਵੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ। (ਪੰਨਾ-ਪਾਉੜੀ–ਪੰਕਤੀ 5_7_3)
ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਭੁਇਅੰਗਮ ਘੇਰੇ। (ਪੰਨਾ-ਪਾਉੜੀ–ਪੰਕਤੀ 5_7_4)
ਸਿਧਾਸਣ ਪਰਚੇ ਘਣੇ ਹਠ ਨਿਗ੍ਰਹ ਕਉਤਕ ਲਖ ਹੇਰੇ। (ਪੰਨਾ-ਪਾਉੜੀ–ਪੰਕਤੀ 5_7_5)
ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਆਨ੍ਹੇਰੇ। (ਪੰਨਾ-ਪਾਉੜੀ–ਪੰਕਤੀ 5_7_6)
ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤਿ ਲਵੇਰੇ। (ਪੰਨਾ-ਪਾਉੜੀ–ਪੰਕਤੀ 5_7_7)
ਸਾਧਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ। (ਪੰਨਾ-ਪਾਉੜੀ–ਪੰਕਤੀ 5_7_8)
ਕੂੜ ਇਕ ਗੰਢੀ ਸਉ ਫੇਰੇ। (ਪੰਨਾ-ਪਾਉੜੀ–ਪੰਕਤੀ 5_7_9)
ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ। (ਪੰਨਾ-ਪਾਉੜੀ–ਪੰਕਤੀ 5_8_1)
ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ। (ਪੰਨਾ-ਪਾਉੜੀ–ਪੰਕਤੀ 5_8_2)
ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ। (ਪੰਨਾ-ਪਾਉੜੀ–ਪੰਕਤੀ 5_8_3)
ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ। (ਪੰਨਾ-ਪਾਉੜੀ–ਪੰਕਤੀ 5_8_4)
ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ। (ਪੰਨਾ-ਪਾਉੜੀ–ਪੰਕਤੀ 5_8_5)
ਵਲਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਭਤਾਰਾ। (ਪੰਨਾ-ਪਾਉੜੀ–ਪੰਕਤੀ 5_8_6)
ਗੁਰਮੁਖਿ ਸੁਖ ਫਲੁ ਪਾਰ ਉਤਾਰਾ। (ਪੰਨਾ-ਪਾਉੜੀ–ਪੰਕਤੀ 5_8_7)
ਨਦੀਆ ਨਾਲੇ ਵਾਹੜੇ ਗੰਗਿ ਸੰਗਿ ਗੰਗੋਦਕ ਹੋਈ। (ਪੰਨਾ-ਪਾਉੜੀ–ਪੰਕਤੀ 5_9_1)
ਅਸਟ ਧਾਤੁ ਇਕ ਧਾਤੁ ਹੋਇ ਪਾਰਸ ਪਰਸੈ ਕੰਚਨੁ ਸੋਈ। (ਪੰਨਾ-ਪਾਉੜੀ–ਪੰਕਤੀ 5_9_2)
ਚੰਦਨ ਵਾਸੁ ਵਣਾਸਪਤਿ ਅਫਲ ਸਫਲ ਕਰ ਚੰਦਨੁ ਗੋਈ। (ਪੰਨਾ-ਪਾਉੜੀ–ਪੰਕਤੀ 5_9_3)
ਛਿਅ ਰੁਤਿ ਬਾਰਹ ਮਾਹ ਕਰਿ ਸੁਝੈ ਸੁਝ ਨ ਦੂਜਾ ਕੋਈ। (ਪੰਨਾ-ਪਾਉੜੀ–ਪੰਕਤੀ 5_9_4)
ਚਾਰਿ ਵਰਨਿ ਛਿਅ ਦਰਸਨਾ ਬਾਰਹ ਵਾਟ ਭਵੈ ਸਭੁ ਲੋਈ। (ਪੰਨਾ-ਪਾਉੜੀ–ਪੰਕਤੀ 5_9_5)
ਗੁਰਮੁਖਿ ਦਰਸਨੁ ਸਾਧਸੰਗੁ ਗੁਰਮੁਖਿ ਮਾਰਗਿ ਦੁਬਿਧਾ ਖੋਈ। (ਪੰਨਾ-ਪਾਉੜੀ–ਪੰਕਤੀ 5_9_6)
ਇਕ ਮਨਿ ਇਕੁ ਅਰਾਧਨਿ ਓਈ। (ਪੰਨਾ-ਪਾਉੜੀ–ਪੰਕਤੀ 5_9_7)
ਨਾਨਕ ਦਾਦਕ ਸਾਹੁਰੈ ਵਿਰਤੀਸੁਰ ਲਗਾਇਤ ਹੋਏ। (ਪੰਨਾ-ਪਾਉੜੀ–ਪੰਕਤੀ 5_10_1)
ਜੰਮਣਿ ਭਦਣਿ ਮੰਗਣੈ ਮਰਣੈ ਪਰਣੇ ਕਰਦੇ ਢੋਏ। (ਪੰਨਾ-ਪਾਉੜੀ–ਪੰਕਤੀ 5_10_2)
ਰੀਤੀ ਰੂੜੀ ਕੁਲ ਧਰਮ ਚਜੁ ਅਚਾਰ ਵੀਚਾਰ ਵਿਖੋਏ। (ਪੰਨਾ-ਪਾਉੜੀ–ਪੰਕਤੀ 5_10_3)
ਕਰਿ ਕਰਤੂਤਿ ਕੁਸੂਤ ਵਿਚਿ ਪਾਇ ਦੁਲੀਚੇ ਗੈਣ ਚੰਦੋਏ। (ਪੰਨਾ-ਪਾਉੜੀ–ਪੰਕਤੀ 5_10_4)
ਜੋਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭੜੀ ਟੋਏ। (ਪੰਨਾ-ਪਾਉੜੀ–ਪੰਕਤੀ 5_10_5)
ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ। (ਪੰਨਾ-ਪਾਉੜੀ–ਪੰਕਤੀ 5_10_6)
ਗੁਰਮੁਖਿ ਹੀਰੇ ਹਾਰਿ ਪਰੋਏ। (ਪੰਨਾ-ਪਾਉੜੀ–ਪੰਕਤੀ 5_10_7)
ਲਸਕਰ ਅੰਦਰਿ ਲਾਡੁਲੇ ਪਾਤਿਸਾਹਾ ਜਾਏ ਸਾਹਜਾਦੇ। (ਪੰਨਾ-ਪਾਉੜੀ–ਪੰਕਤੀ 5_11_1)
ਪਾਤਿਸਾਹ ਅਗੈ ਚੜਨਿ ਪਿਛੈ ਸਭ ਉਮਰਾਉ ਪਿਆਦੇ। (ਪੰਨਾ-ਪਾਉੜੀ–ਪੰਕਤੀ 5_11_2)
ਬਣਿ ਬਣਿ ਆਵਣਿ ਤਾਇਫੇ ਓਇ ਸਹਜਾਦੇ ਸਾਦ ਮੁਰਾਦੇ। (ਪੰਨਾ-ਪਾਉੜੀ–ਪੰਕਤੀ 5_11_3)
ਖਿਜਮਤਿਗਾਰ ਵਡੀਰੀਅਨਿ ਦਰਗਹ ਹੋਨਿ ਖੁਆਰ ਕੁਵਾਦੇ। (ਪੰਨਾ-ਪਾਉੜੀ–ਪੰਕਤੀ 5_11_4)
ਅੱਗੈ ਢੋਈ ਸੇ ਲਹਨਿ ਸੇਵਾ ਅੰਦਰਿ ਕਾਰ ਕੁਸਾਂਦੇ। (ਪੰਨਾ-ਪਾਉੜੀ–ਪੰਕਤੀ 5_11_5)
ਪਾਤਿਸਾਹਾਂ ਪਾਤਿਸਾਹੁ ਸੋ ਗੁਰਮੁਖਿ ਵਰਤੈ ਗੁਰ ਪਰਸਾਦੇ। (ਪੰਨਾ-ਪਾਉੜੀ–ਪੰਕਤੀ 5_11_6)
ਸਾਹ ਸੁਹੇਲੇ ਆਦਿ ਜੁਗਾਦੇ। (ਪੰਨਾ-ਪਾਉੜੀ–ਪੰਕਤੀ 5_11_7)
ਤਾਰੇ ਲਖ ਅਨ੍ਹੇਰ ਵਿਚਿ ਚੜ੍ਹਿਐ ਸੁਝਿ ਨ ਸੁਝੈ ਕੋਈ। (ਪੰਨਾ-ਪਾਉੜੀ–ਪੰਕਤੀ 5_12_1)
ਸੀਹਿ ਬੁਕੇ ਮਿਰਗਾਵਲੀ ਭੰਨੀ ਜਾਇ ਨ ਆਇ ਖੜੋਈ। (ਪੰਨਾ-ਪਾਉੜੀ–ਪੰਕਤੀ 5_12_2)
ਬਿਸੀਅਰ ਗਰੜੈ ਡਿਠਿਆ ਖੁਡੀ ਵੜਿਦੇ ਲਖ ਪਲੋਈ। (ਪੰਨਾ-ਪਾਉੜੀ–ਪੰਕਤੀ 5_12_3)
ਪੰਖੇਰੂ ਸਾਹਬਾਜ ਦੇਖਿ ਢੁਕਿ ਨ ਹੰਘਨਿ ਮਿਲੈ ਨ ਢੋਈ। (ਪੰਨਾ-ਪਾਉੜੀ–ਪੰਕਤੀ 5_12_4)
ਚਾਰ ਵੀਚਾਰ ਸੰਸਾਰ ਵਿਚਿ ਸਾਧਸੰਗਤਿ ਮਿਲਿ ਦੁਰਮਤਿ ਖੋਈ। (ਪੰਨਾ-ਪਾਉੜੀ–ਪੰਕਤੀ 5_12_5)
ਸਤਿਗੁਰ ਸਚਾ ਪਾਤਿਸਾਹੁ ਦੁਬਿਧਾ ਮਾਰਿ ਮਵਾਸਾ ਗੋਈ। (ਪੰਨਾ-ਪਾਉੜੀ–ਪੰਕਤੀ 5_12_6)
ਗੁਰਮੁਖਿ ਜਾਤਾ ਜਾਣੁ ਜਣੋਈ। (ਪੰਨਾ-ਪਾਉੜੀ–ਪੰਕਤੀ 5_12_7)
ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਗਾਡੀ ਰਾਹੁ ਚਲਾਇਆ। (ਪੰਨਾ-ਪਾਉੜੀ–ਪੰਕਤੀ 5_13_1)
ਪੰਜਿ ਦੂਤਿ ਕਰਿ ਭੂਤਿ ਵਸਿ ਦੁਰਮਤਿ ਦੂਜਾ ਭਾਉ ਮਿਟਾਇਆ। (ਪੰਨਾ-ਪਾਉੜੀ–ਪੰਕਤੀ 5_13_2)
ਸਬਦ ਸੁਰਤਿ ਲਿਵਿ ਚਲਣਾ ਜਮੁ ਜਾਗਾਤੀ ਨੇੜਿ ਨ ਆਇਆ। (ਪੰਨਾ-ਪਾਉੜੀ–ਪੰਕਤੀ 5_13_3)
ਬੇਮੁਖਿ ਬਾਰਹ ਵਾਟ ਕਰਿ ਸਾਧਸੰਗਤਿ ਸਚੁ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 5_13_4)
ਭਾਉ ਭਗਤਿ ਭਉ ਮੰਤ੍ਰੁ ਦੇ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ। (ਪੰਨਾ-ਪਾਉੜੀ–ਪੰਕਤੀ 5_13_5)
ਜਿਉ ਜਲ ਅੰਦਰਿ ਕਮਲ ਹੈ ਮਾਇਆ ਵਿਚਿ ਉਦਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 5_13_6)
ਆਪੁ ਗਵਾਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 5_13_7)
ਰਾਜਾ ਪਰਜਾ ਹੋਇ ਕੈ ਚਾਕਰ ਕੂਕਰ ਦੇਸਿ ਦੁਹਾਈ। (ਪੰਨਾ-ਪਾਉੜੀ–ਪੰਕਤੀ 5_14_1)
ਜੰਮਦਿਆ ਰੁਣਿਝੁੰਝਣਾ ਨਾਨਕ ਦਾਦਕ ਹੋਇ ਵਧਾਈ। (ਪੰਨਾ-ਪਾਉੜੀ–ਪੰਕਤੀ 5_14_2)
ਵੀਵਾਹਾ ਨੋ ਸਿਠਣੀਆ ਦੁਹੀ ਵਲੀ ਦੁਇ ਤੂਰ ਵਜਾਈ। (ਪੰਨਾ-ਪਾਉੜੀ–ਪੰਕਤੀ 5_14_3)
ਰੋਵਣੁ ਪਿਟਣੁ ਮੁਇਆ ਨੋ ਵੈਣੁ ਅਲਾਹਣਿ ਧੁਮ ਧੁਮਾਈ। (ਪੰਨਾ-ਪਾਉੜੀ–ਪੰਕਤੀ 5_14_4)
ਸਾਧਸੰਗਤਿ ਸਚੁ ਸੋਹਿਲਾ ਗੁਰਮੁਖਿ ਸਾਧਸੰਗਤਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 5_14_5)
ਆਸਾ ਵਿਚਿ ਨਿਰਾਸੁ ਵਲਾਈ। (ਪੰਨਾ-ਪਾਉੜੀ–ਪੰਕਤੀ 5_14_7)
ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ। (ਪੰਨਾ-ਪਾਉੜੀ–ਪੰਕਤੀ 5_15_1)
ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ। (ਪੰਨਾ-ਪਾਉੜੀ–ਪੰਕਤੀ 5_15_2)
ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮਿ ਮਰੰਦੇ। (ਪੰਨਾ-ਪਾਉੜੀ–ਪੰਕਤੀ 5_15_3)
ਗੁਰਮੁਖਿ ਸੁਖ ਫਲੁ ਪਾਇਦੇ ਮਨਮੁਖਿ ਦੁਖ ਫਲੁ ਦੁਖ ਲਹੰਦੇ। (ਪੰਨਾ-ਪਾਉੜੀ–ਪੰਕਤੀ 5_15_4)
ਗੁਰਮੁਖਿ ਦਰਗਹ ਸੁਰਖਰੂ ਮਨਮੁਖਿ ਜਮ ਪੁਰਿ ਡੰਡੁ ਸਹੰਦੇ। (ਪੰਨਾ-ਪਾਉੜੀ–ਪੰਕਤੀ 5_15_5)
ਗੁਰਮੁਖਿ ਆਪੁ ਗਵਾਇਆ ਮਨਮੁਖਿ ਹਉਮੈ ਅਗਨਿ ਜਲੰਦੇ। (ਪੰਨਾ-ਪਾਉੜੀ–ਪੰਕਤੀ 5_15_6)
ਬੰਦੀ ਅੰਦਰਿ ਵਿਰਲੇ ਬੰਦੇ। (ਪੰਨਾ-ਪਾਉੜੀ–ਪੰਕਤੀ 5_15_7)
ਪੇਵਕੜੈ ਘਰਿ ਲਾਡੁਲੀ ਮਾਊ ਪੀਊ ਖਰੀ ਪਿਆਰੀ। (ਪੰਨਾ-ਪਾਉੜੀ–ਪੰਕਤੀ 5_16_1)
ਵਿਚਿ ਭਿਰਾਵਾਂ ਭੈਨੜੀ ਨਾਨਕ ਦਾਦਕ ਸਪਰਵਾਰੀ। (ਪੰਨਾ-ਪਾਉੜੀ–ਪੰਕਤੀ 5_16_2)
ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ। (ਪੰਨਾ-ਪਾਉੜੀ–ਪੰਕਤੀ 5_16_3)
ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ। (ਪੰਨਾ-ਪਾਉੜੀ–ਪੰਕਤੀ 5_16_4)
ਸੁਖ ਮਾਣੈ ਪਿਰੁ ਸੇਜੜੀ ਛਤੀਹ ਭੋਜਨ ਸਦਾ ਸੀਗਾਰੀ। (ਪੰਨਾ-ਪਾਉੜੀ–ਪੰਕਤੀ 5_16_5)
ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ। (ਪੰਨਾ-ਪਾਉੜੀ–ਪੰਕਤੀ 5_16_6)
ਗੁਰਮੁਖਿ ਸੁਖ ਫਲ ਨਿਹਚਉ ਨਾਰੀ। (ਪੰਨਾ-ਪਾਉੜੀ–ਪੰਕਤੀ 5_16_7)
ਜਿਉ ਬਹੁ ਮਿਤੀ ਵੇਸੁਆ ਸਭਿ ਕੁਲਖਣ ਪਾਪ ਕਮਾਵੈ। (ਪੰਨਾ-ਪਾਉੜੀ–ਪੰਕਤੀ 5_17_1)
ਲੋਕਹੁ ਦੇਸਹੁ ਬਾਹਰੀ ਤਿਹੁ ਪਖਾਂ ਨੋ ਅਉਲੰਗੁ ਲਾਵੈ। (ਪੰਨਾ-ਪਾਉੜੀ–ਪੰਕਤੀ 5_17_2)
ਡੁਬੀ ਡੋਬੈ ਹੋਰਨਾ ਮਹੁਰਾ ਮਿਠਾ ਹੋਇ ਪਚਾਵੈ। (ਪੰਨਾ-ਪਾਉੜੀ–ਪੰਕਤੀ 5_17_3)
ਘੰਡਾ ਹੇੜਾ ਮਿਰਗ ਜਿਉ ਦੀਪਕ ਹੋਇ ਪਤੰਗ ਜਲਾਵੈ। (ਪੰਨਾ-ਪਾਉੜੀ–ਪੰਕਤੀ 5_17_4)
ਦੁਹੀ ਸਰਾਈ ਜਰਦਰੂ ਪਥਰ ਬੇੜੀ ਪੂਰ ਡੁਬਾਵੈ। (ਪੰਨਾ-ਪਾਉੜੀ–ਪੰਕਤੀ 5_17_5)
ਮਨਮੁਖ ਮਨੁ ਅਠ ਖੰਡ ਹੋਇ ਦੁਸਟਾ ਸੰਗਤਿ ਭਰਮਿ ਭੁਲਾਵੈ। (ਪੰਨਾ-ਪਾਉੜੀ–ਪੰਕਤੀ 5_17_6)
ਵੇਸੁਆ ਪੁਤੁ ਨਿਨਾਉ ਸਦਾਵੈ। (ਪੰਨਾ-ਪਾਉੜੀ–ਪੰਕਤੀ 5_17_7)
ਸੁਧਿ ਨ ਹੋਵੈ ਬਾਲ ਬੁਧਿ ਬਾਲਕ ਲੀਲਾ ਵਿਚਿ ਵਿਹਾਵੈ। (ਪੰਨਾ-ਪਾਉੜੀ–ਪੰਕਤੀ 5_18_1)
ਭਰ ਜੋਬਨਿ ਭਰਮਾਈਐ ਪਰ ਤਨ ਧਨ ਪਰ ਨਿੰਦ ਲੁਭਾਵੈ। (ਪੰਨਾ-ਪਾਉੜੀ–ਪੰਕਤੀ 5_18_2)
ਬਿਰਧਿ ਹੋਆ ਜੰਜਾਲ ਵਿਚਿ ਮਹਾ ਜਾਲੁ ਪਰਵਾਰੁ ਫਹਾਵੈ। (ਪੰਨਾ-ਪਾਉੜੀ–ਪੰਕਤੀ 5_18_3)
ਬਲ ਹੀਣਾ ਮਤਿ ਹੀਣੁ ਹੋਇ ਨਾਉ ਬਹਤਰਿਆ ਬਰੜਾਵੈ। (ਪੰਨਾ-ਪਾਉੜੀ–ਪੰਕਤੀ 5_18_4)
ਅੰਨ੍ਹਾ ਬੋਲਾ ਪਿੰਗਲਾ ਤਨੁ ਥਕਾ ਮਨੁ ਦਹ ਦਿਸੁ ਧਾਵੈ। (ਪੰਨਾ-ਪਾਉੜੀ–ਪੰਕਤੀ 5_18_5)
ਸਾਧਸੰਗਤਿ ਗੁਰ ਸਬਦ ਵਿਣੁ ਲਖ ਚਉਰਾਸੀਹ ਜੂਨਿ ਭਵਾਵੈ। (ਪੰਨਾ-ਪਾਉੜੀ–ਪੰਕਤੀ 5_18_6)
ਅਉਸਰੁ ਚੁਕਾ ਹਥਿ ਨ ਆਵੈ। (ਪੰਨਾ-ਪਾਉੜੀ–ਪੰਕਤੀ 5_18_7)
ਹੰਸੁ ਨ ਛੱਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ। (ਪੰਨਾ-ਪਾਉੜੀ–ਪੰਕਤੀ 5_19_1)
ਕੋਇਲ ਬੋਲੈ ਅੰਬ ਵਣਿ ਵਣਿ ਵਣਿ ਕਾਉ ਕੁਥਾਉ ਸੁਖਾਵੈ। (ਪੰਨਾ-ਪਾਉੜੀ–ਪੰਕਤੀ 5_19_2)
ਵਗ ਨ ਹੋਵਨਿ ਕੁਤੀਆਂ ਗਾਈਂ ਗੋਰਸੁ ਵੰਸੁ ਵਧਾਵੈ। (ਪੰਨਾ-ਪਾਉੜੀ–ਪੰਕਤੀ 5_19_3)
ਸਫਲ ਬਿਰਖ ਨਿਹਚਲ ਮਤੀ ਨਿਹਫਲ ਮਾਣਸ ਦਹ ਦਿਸਿ ਧਾਵੈ। (ਪੰਨਾ-ਪਾਉੜੀ–ਪੰਕਤੀ 5_19_4)
ਅਗਿ ਤਤੀ ਜਲੁ ਸੀਅਲਾ ਸਿਰੁ ਉਚਾ ਨੀਵਾਂ ਦਿਖਲਾਵੈ। (ਪੰਨਾ-ਪਾਉੜੀ–ਪੰਕਤੀ 5_19_5)
ਗੁਰਮੁਖਿ ਆਪੁ ਗਵਾਇਆ ਮਨਮੁਖੁ ਮੂਰਖਿ ਆਪੁ ਗਣਾਵੈ। (ਪੰਨਾ-ਪਾਉੜੀ–ਪੰਕਤੀ 5_19_6)
ਦੂਜਾ ਭਾਉ ਕੁਦਾਉ ਹਰਾਵੈ। (ਪੰਨਾ-ਪਾਉੜੀ–ਪੰਕਤੀ 5_19_7)
ਗਜ ਮ੍ਰਿਗ ਮੀਨ ਪਤੰਗ ਅਲਿ ਇਕਤੁ ਇਕਤੁ ਰੋਗਿ ਪਚੰਦੇ। (ਪੰਨਾ-ਪਾਉੜੀ–ਪੰਕਤੀ 5_20_1)
ਮਾਣਸ ਦੇਹੀ ਪੰਜਿ ਰੋਗ ਪੰਜੇ ਦੂਤ ਕੁਸੂਤੁ ਕਰੰਦੇ। (ਪੰਨਾ-ਪਾਉੜੀ–ਪੰਕਤੀ 5_20_2)
ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ। (ਪੰਨਾ-ਪਾਉੜੀ–ਪੰਕਤੀ 5_20_3)
ਮਨਮੁਖ ਦੂਜੈ ਭਾਇ ਲਗਿ ਭੰਭਲਭੂਸੇ ਖਾਇ ਭਵੰਦੇ। (ਪੰਨਾ-ਪਾਉੜੀ–ਪੰਕਤੀ 5_20_4)
ਸਤਿਗੁਰ ਸਚਾ ਪਾਤਸਾਹ ਗੁਰਮੁਖਿ ਗਾਡੀ ਰਾਹੁ ਚਲੰਦੇ। (ਪੰਨਾ-ਪਾਉੜੀ–ਪੰਕਤੀ 5_20_5)
ਸਾਧ ਸੰਗਤਿ ਮਿਲਿ ਚਲਣਾ ਭਜਿ ਗਏ ਠਗ ਚੋਰ ਡਰੰਦੇ। (ਪੰਨਾ-ਪਾਉੜੀ–ਪੰਕਤੀ 5_20_6)
ਲੈ ਲਾਹਾ ਨਿਜਿ ਘਰਿ ਨਿਬਹੰਦੇ। (ਪੰਨਾ-ਪਾਉੜੀ–ਪੰਕਤੀ 5_20_7)
ਬੇੜੀ ਚਾੜਿ ਲੰਘਾਇਦਾ ਬਾਹਲੇ ਪੂਰ ਮਾਣਸ ਮੋਹਾਣਾ। (ਪੰਨਾ-ਪਾਉੜੀ–ਪੰਕਤੀ 5_21_1)
ਆਗੂ ਇਕੁ ਨਿਬਾਹਿਦਾ ਲਸਕਰ ਸੰਗ ਸਾਹ ਸੁਲਤਾਣਾ। (ਪੰਨਾ-ਪਾਉੜੀ–ਪੰਕਤੀ 5_21_2)
ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨਿ ਪਰਧਾਣਾ। (ਪੰਨਾ-ਪਾਉੜੀ–ਪੰਕਤੀ 5_21_3)
ਲਾੜਾ ਇਕੁ ਵੀਵਾਹੀਐ ਬਾਹਲੇ ਜਾਞੀਂ ਕਰਿ ਮਿਹਮਾਣਾ। (ਪੰਨਾ-ਪਾਉੜੀ–ਪੰਕਤੀ 5_21_4)
ਪਾਤਿਸਾਹੁ ਇਕੁ ਮੁਲਕ ਵਿਚਿ ਹੋਰੁ ਪ੍ਰਜਾ ਹਿੰਦੂ ਮੁਸਲਮਾਣਾ। (ਪੰਨਾ-ਪਾਉੜੀ–ਪੰਕਤੀ 5_21_5)
ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਗੁਰੁ ਸਬਦੁ ਨੀਸਾਣਾ। (ਪੰਨਾ-ਪਾਉੜੀ–ਪੰਕਤੀ 5_21_6)
ਸਤਿਗੁਰ ਪਰਣੈ ਤਿਨ ਕੁਰਬਾਣਾ। (ਪੰਨਾ-ਪਾਉੜੀ–ਪੰਕਤੀ 5_21_7)
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਥਾਟੁ ਬਣਾਇਆ। (ਪੰਨਾ-ਪਾਉੜੀ–ਪੰਕਤੀ 6_1_1)
ਪੂਰੇ ਪੂਰਾ ਸਾਧਸੰਗੁ ਪੂਰੇ ਪੂਰਾ ਮੰਤ੍ਰ ਦ੍ਰਿੜਾਇਆ। (ਪੰਨਾ-ਪਾਉੜੀ–ਪੰਕਤੀ 6_1_2)
ਪੂਰੇ ਪੂਰਾ ਪਿਰਮ ਰਸੁ ਪੂਰਾ ਗੁਰਮੁਖਿ ਪੰਥੁ ਚਲਾਇਆ। (ਪੰਨਾ-ਪਾਉੜੀ–ਪੰਕਤੀ 6_1_3)
ਪੂਰੇ ਪੂਰਾ ਦਰਸਣੋ ਪੂਰੇ ਪੂਰਾ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 6_1_4)
ਪੂਰੇ ਪੂਰਾ ਬੈਹਣਾ ਪੂਰੇ ਪੂਰਾ ਤਖਤੁ ਰਚਾਇਆ। (ਪੰਨਾ-ਪਾਉੜੀ–ਪੰਕਤੀ 6_1_5)
ਸਾਧਸੰਗਤਿ ਸਚੁ ਖੰਡੁ ਹੈ ਭਗਤਿ ਵਛਲੁ ਹੋਇ ਵਸਗਤਿ ਆਇਆ। (ਪੰਨਾ-ਪਾਉੜੀ–ਪੰਕਤੀ 6_1_6)
ਸਚੁ ਰੂਪੁ ਸਚੁ ਨਾਉ ਗੁਰ ਗਿਆਨੁ ਧਿਆਨੁ ਸਿਖਾ ਸਮਝਾਇਆ। (ਪੰਨਾ-ਪਾਉੜੀ–ਪੰਕਤੀ 6_1_7)
ਗੁਰ ਚੇਲੇ ਪਰਚਾ ਪਰਚਾਇਆ। (ਪੰਨਾ-ਪਾਉੜੀ–ਪੰਕਤੀ 6_1_8)
ਕਰਣ ਕਾਰਣ ਸਮਰਥੁ ਹੈ ਸਾਧਸੰਗਤਿ ਦਾ ਕਰੈ ਕਰਾਇਆ। (ਪੰਨਾ-ਪਾਉੜੀ–ਪੰਕਤੀ 6_2_1)
ਭਰੈ ਭੰਡਾਰ ਦਾਤਾਰੁ ਹੈ ਸਾਧਸੰਗਤਿ ਦਾ ਦੇਇ ਦਿਵਾਇਆ। (ਪੰਨਾ-ਪਾਉੜੀ–ਪੰਕਤੀ 6_2_2)
ਪਾਰਬ੍ਰਹਮ ਗੁਰ ਰੂਪੁ ਹੋਇ ਸਾਧਸੰਗਤਿ ਗੁਰ ਸਬਦਿ ਸਮਾਇਆ। (ਪੰਨਾ-ਪਾਉੜੀ–ਪੰਕਤੀ 6_2_3)
ਜਗ ਭੋਗ ਜੋਗ ਧਿਆਨੁ ਕਰਿ ਪੂਜਾ ਪਰੈ ਨ ਦਰਸਨੁ ਪਾਇਆ। (ਪੰਨਾ-ਪਾਉੜੀ–ਪੰਕਤੀ 6_2_4)
ਸਾਧਸੰਗਤਿ ਪਿਉ ਪੁਤੁ ਹੋਇ ਦਿਤਾ ਖਾਇ ਪੈਨ੍ਹੈ ਪੈਨ੍ਹਾਇਆ। (ਪੰਨਾ-ਪਾਉੜੀ–ਪੰਕਤੀ 6_2_5)
ਘਰਬਾਰੀ ਹੋਇ ਵਰਤਿਆ ਘਰਬਾਰੀ ਸਿਖ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 6_2_6)
ਮਾਇਆ ਵਿਚਿ ਉਦਾਸੁ ਰਖਾਇਆ। (ਪੰਨਾ-ਪਾਉੜੀ–ਪੰਕਤੀ 6_2_7)
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ। (ਪੰਨਾ-ਪਾਉੜੀ–ਪੰਕਤੀ 6_3_1)
ਸਹਿਜਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ। (ਪੰਨਾ-ਪਾਉੜੀ–ਪੰਕਤੀ 6_3_2)
ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ। (ਪੰਨਾ-ਪਾਉੜੀ–ਪੰਕਤੀ 6_3_3)
ਭਾਇ ਭਗਤਿ ਭੈ ਵਰਤਿਮਾਨਿ ਗੁਰ ਸੇਵਾ ਗੁਰਪੁਰਬ ਕਰੰਦੇ। (ਪੰਨਾ-ਪਾਉੜੀ–ਪੰਕਤੀ 6_3_5)
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 6_3_6)
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ। (ਪੰਨਾ-ਪਾਉੜੀ–ਪੰਕਤੀ 6_3_7)
ਗੁਰਮਖਿ ਸੁਖ ਫਲੁ ਪਿਰਮ ਚਖੰਦੇ। (ਪੰਨਾ-ਪਾਉੜੀ–ਪੰਕਤੀ 6_3_8)
ਇਕ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਪਸਾਰਾ। (ਪੰਨਾ-ਪਾਉੜੀ–ਪੰਕਤੀ 6_4_1)
ਪਉਣ ਪਾਣੀ ਬੈਸੰਤਰੋ ਧਰਤਿ ਅਗਾਸੁ ਧਰੇ ਨਿਰਧਾਰਾ। (ਪੰਨਾ-ਪਾਉੜੀ–ਪੰਕਤੀ 6_4_2)
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਅਕਾਰਾ। (ਪੰਨਾ-ਪਾਉੜੀ–ਪੰਕਤੀ 6_4_3)
ਪਾਰਬ੍ਰਹਮੁ ਪੂਰਨ ਬ੍ਰਹਮੁ ਅਗਮ ਅਗੋਚਰੁ ਅਲਖ ਅਪਾਰਾ। (ਪੰਨਾ-ਪਾਉੜੀ–ਪੰਕਤੀ 6_4_4)
ਪਿਰਮ ਪਿਆਲੈ ਵਸਿ ਹੋਇ ਭਗਤਿ ਵਛਲ ਹੋਇ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 6_4_5)
ਬੀਉ ਬੀਜਿ ਅਤਿ ਸੂਖਮੋ ਤਿੰਦੂ ਹੋਇ ਵਡ ਬਿਰਖ ਵਿਥਾਰਾ। (ਪੰਨਾ-ਪਾਉੜੀ–ਪੰਕਤੀ 6_4_6)
ਫਲ ਵਿਚਿ ਬੀਉ ਸਮਾਇ ਕੈ ਇਕ ਦੂੰ ਬੀਅਹੁ ਲਖ ਹਜਾਰਾ। (ਪੰਨਾ-ਪਾਉੜੀ–ਪੰਕਤੀ 6_4_7)
ਗੁਰਮੁਖਿ ਸੁਖ ਫਲ ਪਿਰਮ ਰਸੁ ਗੁਰਸਿਖਾਂ ਸਤਿਗੁਰੂ ਪਿਆਰਾ। (ਪੰਨਾ-ਪਾਉੜੀ–ਪੰਕਤੀ 6_4_8)
ਸਾਧਸੰਗਤਿ ਸਚੁ ਖੰਡ ਵਿਚਿ ਸਤਿਗੁਰ ਪੁਰਖੁ ਵਸੈ ਨਿਰੰਕਾਰਾ। (ਪੰਨਾ-ਪਾਉੜੀ–ਪੰਕਤੀ 6_4_9)
ਭਾਇ ਭਗਤਿ ਗੁਰਮੁਖਿ ਨਿਸਤਾਰਾ। (ਪੰਨਾ-ਪਾਉੜੀ–ਪੰਕਤੀ 6_4_10)
ਪਉਣੁ ਗੁਰੂ ਗੁਰ ਸਬਦੁ ਹੈ ਵਾਹਗੁਰੂ ਗੁਰ ਸਬਦੁ ਸੁਣਾਇਆ। (ਪੰਨਾ-ਪਾਉੜੀ–ਪੰਕਤੀ 6_5_1)
ਪਾਣੀ ਪਿਤਾ ਪਵਿਤ੍ਰ ਕਰਿ ਗੁਰਮੁਖਿ ਪੰਥਿ ਨਿਵਾਣਿ ਚਲਾਇਆ। (ਪੰਨਾ-ਪਾਉੜੀ–ਪੰਕਤੀ 6_5_2)
ਧਰਤੀ ਮਾਤ ਮਹਤੁ ਕਰਿ ਓਤਿ ਪੋਤਿ ਸੰਜੋਗੁ ਬਣਾਇਆ। (ਪੰਨਾ-ਪਾਉੜੀ–ਪੰਕਤੀ 6_5_3)
ਦਾਈ ਦਾਇਆ ਰਾਤਿ ਦਿਹੁ ਬਾਲ ਸੁਭਾਇ ਜਗਤ੍ਰੁ ਖਿਲਾਇਆ। (ਪੰਨਾ-ਪਾਉੜੀ–ਪੰਕਤੀ 6_5_4)
ਗੁਰਮੁਖਿ ਜਨਮੁ ਸਕਾਰਥਾ ਸਾਧਸੰਗਤਿ ਵਸਿ ਆਪੁ ਗਵਾਇਆ। (ਪੰਨਾ-ਪਾਉੜੀ–ਪੰਕਤੀ 6_5_5)
ਜੰਮਣ ਮਰਣਹੁ ਬਾਹਰੇ ਜੀਵਨ ਮੁਕਤਿ ਜੁਗਤਿ ਵਰਤਾਇਆ। (ਪੰਨਾ-ਪਾਉੜੀ–ਪੰਕਤੀ 6_5_6)
ਗੁਰਮਤਿ ਮਾਤਾ ਮਤਿ ਹੈ ਪਿਤਾ ਸੰਤੋਖ ਮੋਖ ਪਦੁ ਪਾਇਆ। (ਪੰਨਾ-ਪਾਉੜੀ–ਪੰਕਤੀ 6_5_7)
ਧੀਰਜੁ ਧਰਮੁ ਭਿਰਾਵ ਦੁਇ ਜਪੁ ਤਪੁ ਜਤੁ ਸਤੁ ਪੁਤ ਜਣਾਇਆ। (ਪੰਨਾ-ਪਾਉੜੀ–ਪੰਕਤੀ 6_5_8)
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤੁ ਵਰਤਾਇਆ। (ਪੰਨਾ-ਪਾਉੜੀ–ਪੰਕਤੀ 6_5_9)
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 6_5_10)
ਪਰ ਘਰ ਜਾਇ ਪਰਾਹੁਣਾ ਆਸਾ ਵਿਚਿ ਨਿਰਾਸੁ ਵਲਾਏ। (ਪੰਨਾ-ਪਾਉੜੀ–ਪੰਕਤੀ 6_6_1)
ਪਾਣੀ ਅੰਦਰਿ ਕਵਲ ਜਿਉ ਸੂਰਜ ਧਿਆਨੁ ਅਲਿਪਤੁ ਰਹਾਏ। (ਪੰਨਾ-ਪਾਉੜੀ–ਪੰਕਤੀ 6_6_2)
ਸਬਦ ਸੁਰਤਿ ਸਤਿਸੰਗਿ ਮਿਲਿ ਗੁਰ ਚੇਲੇ ਦੀ ਸੰਧਿ ਮਿਲਾਏ। (ਪੰਨਾ-ਪਾਉੜੀ–ਪੰਕਤੀ 6_6_3)
ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਚ ਖੰਡ ਵਸਾਏ। (ਪੰਨਾ-ਪਾਉੜੀ–ਪੰਕਤੀ 6_6_4)
ਆਪੁ ਗਵਾਇ ਤੰਬੋਲ ਰਸੁ ਖਾਇ ਚਬਾਇ ਸੁ ਰੰਗ ਚੜ੍ਹਾਏ। (ਪੰਨਾ-ਪਾਉੜੀ–ਪੰਕਤੀ 6_6_5)
ਛਿਅ ਦਰਸਨ ਤਰਸਨ ਖੜੇ ਬਾਰਹ ਪੰਥਿ ਗਿਰੰਥ ਸੁਣਾਏ। (ਪੰਨਾ-ਪਾਉੜੀ–ਪੰਕਤੀ 6_6_6)
ਛਿਅ ਰੁਤਿ ਬਾਰਹ ਮਾਸ ਕਰਿ ਇਕੁ ਇਕੁ ਸੂਰਜੁ ਚੰਦੁ ਦਿਖਾਏ। (ਪੰਨਾ-ਪਾਉੜੀ–ਪੰਕਤੀ 6_6_7)
ਬਾਰਹ ਸੋਲਹ ਮੇਲਿ ਕੈ ਸਸੀਅਰ ਅੰਦਰਿ ਸੂਰ ਸਮਾਏੇ। (ਪੰਨਾ-ਪਾਉੜੀ–ਪੰਕਤੀ 6_6_8)
ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਇਕੁ ਮਨੁ ਇਕੁ ਧਿਆਏ। (ਪੰਨਾ-ਪਾਉੜੀ–ਪੰਕਤੀ 6_6_9)
ਪੈਰੀ ਪੈ ਜਗੁ ਪੈਰੀ ਪਾਏ। (ਪੰਨਾ-ਪਾਉੜੀ–ਪੰਕਤੀ 6_6_10)
ਗੁਰ ਉਪਦੇਸ ਅਦੇਸੁ ਕਰਿ ਪੈਰੀ ਪੈ ਰਹਰਾਸਿ ਕਰੰਦੇ। (ਪੰਨਾ-ਪਾਉੜੀ–ਪੰਕਤੀ 6_7_1)
ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣੁ ਮੁਖਿ ਤਿਲਕ ਸੁਹੰਦੇ। (ਪੰਨਾ-ਪਾਉੜੀ–ਪੰਕਤੀ 6_7_2)
ਭਰਮ ਕਰਮ ਦਾ ਲੇਖੁ ਮੇਟਿ ਲੇਖੁ ਅਲੇਖ ਵਿਸੇਖ ਬਣੰਦੇ। (ਪੰਨਾ-ਪਾਉੜੀ–ਪੰਕਤੀ 6_7_3)
ਜਗਮਗ ਜੋਤਿ ਉਦੋਤੁ ਕਰਿ ਸੂਰਜ ਚੰਦ ਨ ਲਖ ਪੁਜੰਦੇ। (ਪੰਨਾ-ਪਾਉੜੀ–ਪੰਕਤੀ 6_7_4)
ਹਉਮੈ ਗਰਬੁ ਨਿਵਾਰਿ ਕੈ ਸਾਧਸੰਗਤਿ ਸਰ ਮੇਲਿ ਮਿਲੰਦੇ। (ਪੰਨਾ-ਪਾਉੜੀ–ਪੰਕਤੀ 6_7_5)
ਸਾਧਸੰਗਤਿ ਪੂਰਨ ਬ੍ਰਹਮੁ ਚਰਣ ਕਵਲ ਪੂਜਾ ਪਰਚੰਦੇ। (ਪੰਨਾ-ਪਾਉੜੀ–ਪੰਕਤੀ 6_7_6)
ਸੁਖ ਸੰਪਟਿ ਹੋਇ ਭਵਰ ਵਸੰਦੇ। (ਪੰਨਾ-ਪਾਉੜੀ–ਪੰਕਤੀ 6_7_7)
ਗੁਰ ਦਰਸਨੁ ਪਰਸਣੁ ਸਫਲੁ ਛਿਅ ਦਰਸਨੁ ਇਕ ਦਰਸਨੁ ਜਾਣੈ। (ਪੰਨਾ-ਪਾਉੜੀ–ਪੰਕਤੀ 6_8_1)
ਦਿਬ ਦਿਸਟਿ ਪਰਗਾਸੁ ਕਰਿ ਲੋਕ ਵੇਦ ਗੁਰ ਗਿਆਨੁ ਪਛਾਣੈ। (ਪੰਨਾ-ਪਾਉੜੀ–ਪੰਕਤੀ 6_8_2)
ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ। (ਪੰਨਾ-ਪਾਉੜੀ–ਪੰਕਤੀ 6_8_3)
ਪਰ ਧਨੁ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ। (ਪੰਨਾ-ਪਾਉੜੀ–ਪੰਕਤੀ 6_8_4)
ਘਰ ਬਾਰੀ ਗੁਰ ਸਿਖੁ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ। (ਪੰਨਾ-ਪਾਉੜੀ–ਪੰਕਤੀ 6_8_5)
ਪਾਰਬ੍ਰਹਮ ਪੂਰਨ ਬ੍ਰਹਮ ਗਿਆਨੁ ਧਿਆਨੁ ਗੁਰਸਿਖ ਸਿਞਾਣੈ। (ਪੰਨਾ-ਪਾਉੜੀ–ਪੰਕਤੀ 6_8_6)
ਸਾਧਸੰਗਤਿ ਮਿਲਿ ਪਤਿ ਪਰਵਾਣੈ। (ਪੰਨਾ-ਪਾਉੜੀ–ਪੰਕਤੀ 6_8_7)
ਗਾਈ ਬਾਹਲੇ ਰੰਗ ਜਿਉ ਖੜੁ ਚਰਿ ਦੁਧੁ ਦੇਨਿ ਇਕ ਰੰਗੀ। (ਪੰਨਾ-ਪਾਉੜੀ–ਪੰਕਤੀ 6_9_1)
ਬਾਹਲੇ ਬਿਰਖ ਵਣਾਸਪਤਿ ਅਗਨੀ ਅੰਦਰਿ ਹੈ ਬਹੁ ਰੰਗੀ। (ਪੰਨਾ-ਪਾਉੜੀ–ਪੰਕਤੀ 6_9_2)
ਰਤਨਾ ਵੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਸੰਗੀ। (ਪੰਨਾ-ਪਾਉੜੀ–ਪੰਕਤੀ 6_9_3)
ਹੀਰੇ ਹੀਰਾ ਬੇਧਿਆ ਰਤਨ ਮਾਲ ਸਤਿਸੰਗਤਿ ਚੰਗੀ। (ਪੰਨਾ-ਪਾਉੜੀ–ਪੰਕਤੀ 6_9_4)
ਅੰਮ੍ਰਿਤੁ ਨਦਰਿ ਨਿਹਾਲਿਓਨੁ ਹੋਇ ਨਿਹਾਲੁ ਨ ਹੋਰ ਸੁ ਮੰਗੀ। (ਪੰਨਾ-ਪਾਉੜੀ–ਪੰਕਤੀ 6_9_5)
ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ। (ਪੰਨਾ-ਪਾਉੜੀ–ਪੰਕਤੀ 6_9_6)
ਸਾਧਸੰਗਤਿ ਸਤਿਗੁਰ ਸਹਲੰਗੀ। (ਪੰਨਾ-ਪਾਉੜੀ–ਪੰਕਤੀ 6_9_7)
ਸਬਦ ਸੁਰਤਿ ਲਿਵ ਸਾਧਸੰਗਿ ਪੰਚ ਸਬਦ ਇਕ ਸਬਦ ਮਿਲਾਏ। (ਪੰਨਾ-ਪਾਉੜੀ–ਪੰਕਤੀ 6_10_1)
ਰਾਗ ਨਾਦ ਲਖ ਸਬਦ ਲਖਿ ਭਾਖਿਆ ਭਾਉ ਸੁਭਾਉ ਅਲਾਏ। (ਪੰਨਾ-ਪਾਉੜੀ–ਪੰਕਤੀ 6_10_2)
ਗੁਰਮੁਖਿ ਬ੍ਰਹਮ ਧਿਆਨੁ ਧੁਨਿ ਜਾਣੈ ਜੰਤ੍ਰੀ ਜੰਤ੍ਰ ਵਜਾਏ। (ਪੰਨਾ-ਪਾਉੜੀ–ਪੰਕਤੀ 6_10_3)
ਅਕਥ ਕਥਾ ਵੀਚਾਰਿ ਕੈ ਉਸਤਤਿ ਨਿੰਦਾ ਵਰਜਿ ਰਹਾਏ। (ਪੰਨਾ-ਪਾਉੜੀ–ਪੰਕਤੀ 6_10_4)
ਗੁਰ ਉਪਦੇਸੁ ਅਵੇਸੁ ਕਰਿ ਮਿਠਾ ਬੋਲਣੁ ਮਨ ਪਰਚਾਏ। (ਪੰਨਾ-ਪਾਉੜੀ–ਪੰਕਤੀ 6_10_5)
ਜਾਇ ਮਿਲਨਿ ਗੁੜ ਕੀੜਿਆਂ ਰਖੈ ਰਖਣਹਾਰੁ ਲੁਕਾਏ। (ਪੰਨਾ-ਪਾਉੜੀ–ਪੰਕਤੀ 6_10_6)
ਗੰਨਾ ਹੋਇ ਕੋਲੂ ਪੀੜਾਏ। (ਪੰਨਾ-ਪਾਉੜੀ–ਪੰਕਤੀ 6_10_7)
ਚਰਣ ਕਮਲ ਮਕਰੰਦੁ ਰਸਿ ਹੋਇ ਭਵਰੁ ਲੈ ਵਾਸੁ ਲੁਭਾਏ। (ਪੰਨਾ-ਪਾਉੜੀ–ਪੰਕਤੀ 6_11_1)
ਇੜਾ ਪਿੰਗੁਲਾ ਸੁਖਮਨਾ ਲੰਘਿ ਤ੍ਰਿਬੇਣੀ ਨਿਜ ਘਰ ਆਵੈ। (ਪੰਨਾ-ਪਾਉੜੀ–ਪੰਕਤੀ 6_11_2)
ਸਾਹਿ ਸਾਹਿ ਮਨੁ ਪਵਣ ਲਿਵ ਸੋਹੰ ਹੰਸਾ ਜਪੈ ਜਪਾਵੈ। (ਪੰਨਾ-ਪਾਉੜੀ–ਪੰਕਤੀ 6_11_3)
ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧਿ ਅਵੇਸੁ ਮਚਾਵੈ। (ਪੰਨਾ-ਪਾਉੜੀ–ਪੰਕਤੀ 6_11_4)
ਸੁਖਸਾਗਰ ਚਰਣਾਰਬਿੰਦ ਸੁਖ ਸੰਪਟ ਵਿਚਿ ਸਹਜਿ ਸਮਾਵੈ। (ਪੰਨਾ-ਪਾਉੜੀ–ਪੰਕਤੀ 6_11_5)
ਸਾਧ ਸੰਗਤਿ ਮਿਲਿ ਅਲਖੁ ਲਖਾਵੈ। (ਪੰਨਾ-ਪਾਉੜੀ–ਪੰਕਤੀ 6_11_7)
ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ। (ਪੰਨਾ-ਪਾਉੜੀ–ਪੰਕਤੀ 6_12_1)
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮਤੁ ਪਾਵੈ। (ਪੰਨਾ-ਪਾਉੜੀ–ਪੰਕਤੀ 6_12_2)
ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ। (ਪੰਨਾ-ਪਾਉੜੀ–ਪੰਕਤੀ 6_12_3)
ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ। (ਪੰਨਾ-ਪਾਉੜੀ–ਪੰਕਤੀ 6_12_4)
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ। (ਪੰਨਾ-ਪਾਉੜੀ–ਪੰਕਤੀ 6_12_5)
ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਨ ਲਾਵੈ। (ਪੰਨਾ-ਪਾਉੜੀ–ਪੰਕਤੀ 6_12_6)
ਗੁਰ ਸਿਖ ਗੁਰ ਸਿਖ ਪੂਜ ਕੈ ਭਾਇ ਭਗਿਤ ਭੈ ਭਾਣਾ ਭਾਵੈ। (ਪੰਨਾ-ਪਾਉੜੀ–ਪੰਕਤੀ 6_12_7)
ਆਪੁ ਗਵਾਇ ਨ ਆਪੁ ਗਣਾਵੈ। (ਪੰਨਾ-ਪਾਉੜੀ–ਪੰਕਤੀ 6_12_8)
ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ। (ਪੰਨਾ-ਪਾਉੜੀ–ਪੰਕਤੀ 6_13_1)
ਗੁਰੂ ਦੁਆਰੈ ਜਾਨਿ ਚਲਿ ਸਾਧਸੰਗਤਿ ਚਲਿ ਜਾਇ ਬਹੰਦੇ। (ਪੰਨਾ-ਪਾਉੜੀ–ਪੰਕਤੀ 6_13_2)
ਧਾਵਨ ਪਰਉਪਕਾਰ ਨੋ ਗੁਰ ਸਿਖਾ ਨੋ ਖੋਜਿ ਲਹੰਦੇ। (ਪੰਨਾ-ਪਾਉੜੀ–ਪੰਕਤੀ 6_13_3)
ਦੁਬਿਧਾ ਪੰਥਿ ਨ ਧਾਵਨੀ ਮਾਇਆ ਵਿਚਿ ਉਦਾਸੁ ਰਹੰਦੇ। (ਪੰਨਾ-ਪਾਉੜੀ–ਪੰਕਤੀ 6_13_4)
ਬੰਦਿ ਖਲਾਸੀ ਬੰਦਗੀ ਵਿਰਲੇ ਕੇਈ ਹੁਕਮੀ ਬੰਦੇ। (ਪੰਨਾ-ਪਾਉੜੀ–ਪੰਕਤੀ 6_13_5)
ਗੁਰ ਸਿਖਾਂ ਪਰਦਖਣਾਂ ਪੈਰੀ ਪੈ ਰਹਰਾਸਿ ਕਰੰਦੇ। (ਪੰਨਾ-ਪਾਉੜੀ–ਪੰਕਤੀ 6_13_6)
ਗੁਰ ਚੇਲੇ ਪਰਚੈ ਪਰਚੰਦੇ। (ਪੰਨਾ-ਪਾਉੜੀ–ਪੰਕਤੀ 6_13_7)
ਗੁਰਸਿਖ ਮਨਿ ਪਰਗਾਸੁ ਹੈ ਪਿਰਮ ਪਿਆਲਾ ਅਜਰੁ ਜਰੰਦੇ। (ਪੰਨਾ-ਪਾਉੜੀ–ਪੰਕਤੀ 6_14_1)
ਪਾਰਬ੍ਰਹਮ ਪੂਰਨ ਬ੍ਰਹਮ ਬ੍ਰਹਮੁ ਬਿਬੇਕੀ ਧਿਆਨੁ ਧਰੰਦੇ। (ਪੰਨਾ-ਪਾਉੜੀ–ਪੰਕਤੀ 6_14_2)
ਸਬਦ ਸੁਰਤਿ ਲਿਵ ਲੀਣ ਹੋਇ ਅਕਥ ਕਥਾ ਗੁਰ ਸਬਦੁ ਸੁਣੰਦੇ। (ਪੰਨਾ-ਪਾਉੜੀ–ਪੰਕਤੀ 6_14_3)
ਭੂਤ ਭਵਿਖਹੁੰ ਵਰਤਮਾਨ ਅਬਿਗਤਿ ਗਤਿ ਅਤਿ ਅਲਖ ਲਖੰਦੇ। (ਪੰਨਾ-ਪਾਉੜੀ–ਪੰਕਤੀ 6_14_4)
ਗੁਰਮੁਖਿ ਸੁਖਫਲੁ ਅਛਲੁ ਛਲੁ ਭਗਤਿ ਵਛਲੁ ਕਰਿ ਅਛਲੁ ਛਲੰਦੇ। (ਪੰਨਾ-ਪਾਉੜੀ–ਪੰਕਤੀ 6_14_5)
ਭਵਜਲ ਅੰਦਰਿ ਬੋਹਿਥੈ ਇਕਸ ਪਿਛੇ ਲਖ ਤਰੰਦੇ। (ਪੰਨਾ-ਪਾਉੜੀ–ਪੰਕਤੀ 6_14_6)
ਪਰਉਪਕਾਰੀ ਮਿਲਨਿ ਹਸੰਦੇ। (ਪੰਨਾ-ਪਾਉੜੀ–ਪੰਕਤੀ 6_14_7)
ਬਾਵਨ ਚੰਦਨ ਆਖੀਐ ਬਹਲੇ ਬਿਸੀਅਰੁ ਤਿਸ ਲਪਟਾਹੀ। (ਪੰਨਾ-ਪਾਉੜੀ–ਪੰਕਤੀ 6_15_1)
ਪਾਰਸੁ ਅੰਦਰਿ ਪਥਰਾ ਪਥਰ ਪਾਰਸੁ ਹੋਇ ਨ ਜਾਹੀ। (ਪੰਨਾ-ਪਾਉੜੀ–ਪੰਕਤੀ 6_15_2)
ਮਣੀ ਜਿਨ੍ਹਾਂ ਸਪਾਂ ਸਿਰੀਂ ਓਇ ਭਿ ਸਪਾਂ ਵਿਚਿ ਫਿਰਾਹੀ। (ਪੰਨਾ-ਪਾਉੜੀ–ਪੰਕਤੀ 6_15_3)
ਲਹਰੀ ਅੰਦਰਿ ਹੰਸੁਲੇ ਮਾਣਕ ਮੋਤੀ ਚੁਗਿ ਚੁਗਿ ਖਾਹੀ। (ਪੰਨਾ-ਪਾਉੜੀ–ਪੰਕਤੀ 6_15_4)
ਜਿਉਂ ਜਲਿ ਕਵਲ ਅਲਿਪਤੁ ਹੈ ਘਰਿਬਾਰੀ ਗੁਰਸਿਖਿ ਤਿਵਾਹੀ। (ਪੰਨਾ-ਪਾਉੜੀ–ਪੰਕਤੀ 6_15_5 )
ਆਸਾ ਵਿਚਿ ਨਿਰਾਸੁ ਹੋਇ ਜੀਵਨੁ ਮੁਕਤਿ ਜੁਗਤਿ ਜੀਵਾਹੀ। (ਪੰਨਾ-ਪਾਉੜੀ–ਪੰਕਤੀ 6_15_6)
ਸਾਧ ਸੰਗਤਿ ਕਿਤੁ ਮੁਹਿ ਸਾਲਾਹੀ। (ਪੰਨਾ-ਪਾਉੜੀ–ਪੰਕਤੀ 6_15_7)
ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰੁ ਬਣਾਇਆ। (ਪੰਨਾ-ਪਾਉੜੀ–ਪੰਕਤੀ 6_16_1)
ਧੰਨੁ ਧੰਨੁ ਸਤਿਗੁਰ ਸਿਖ ਸੁਣਿ ਚਰਣਿਸਰਣਿ ਗੁਰਸਿਖ ਜੁਆਇਆ। (ਪੰਨਾ-ਪਾਉੜੀ–ਪੰਕਤੀ 6_16_2)
ਗੁਰਮੁਖਿ ਮਾਰਗੁ ਧੰਨੁ ਹੈ ਸਾਧਸੰਗਤਿ ਮਿਲਿ ਸੰਗੁ ਚਲਾਇਆ। (ਪੰਨਾ-ਪਾਉੜੀ–ਪੰਕਤੀ 6_16_3)
ਧੰਨੁ ਧੰਨੁ ਸਤਿਗੁਰ ਚਰਣ ਧੰਨੁ ਮਸਤਕੁ ਗੁਰ ਚਰਣੀ ਲਾਇਆ। (ਪੰਨਾ-ਪਾਉੜੀ–ਪੰਕਤੀ 6_16_4)
ਸਤਿਗੁਰ ਦਰਸਨੁ ਧੰਨੁ ਹੈ ਧੰਨੁ ਧੰਨੁ ਗੁਰਸਿਖ ਪਰਸਣਿ ਆਇਆ। (ਪੰਨਾ-ਪਾਉੜੀ–ਪੰਕਤੀ 6_16_5)
ਭਾਉ ਭਗਤਿ ਗੁਰਸਿਖ ਵਿਚਿ ਹੋਇ ਦਇਆਲੁ ਗੁਰੁ ਮੁਹਿ ਲਾਇਆ। (ਪੰਨਾ-ਪਾਉੜੀ–ਪੰਕਤੀ 6_16_6)
ਗੁਰਮਤਿ ਦੂਜਾ ਭਾਉ ਮਿਟਾਇਆ। (ਪੰਨਾ-ਪਾਉੜੀ–ਪੰਕਤੀ 6_16_7)
ਧੰਨੁ ਪਲੁ ਚਸਾ ਘੜੀ ਪਹਰੁ ਧੰਨੁ ਧੰਨੁ ਥਿਤਿ ਸੁ ਵਾਰ ਸਭਾਗੇ। (ਪੰਨਾ-ਪਾਉੜੀ–ਪੰਕਤੀ 6_17_1)
ਧੰਨੁ ਧੰਨੁ ਦਿਹੁ ਰਾਤਿ ਹੈ ਪਖੁ ਮਾਹ ਰੁਤ ਸੰਮਤਿ ਜਾਗੇ। (ਪੰਨਾ-ਪਾਉੜੀ–ਪੰਕਤੀ 6_17_2)
ਧੰਨੁ ਅਭੀਚੁ ਨਿਛਤ੍ਰੁ ਹੈ ਕਾਮੁ ਕ੍ਰੋਧ ਅਹੰਕਾਰੁ ਤਿਆਗੇ। (ਪੰਨਾ-ਪਾਉੜੀ–ਪੰਕਤੀ 6_17_3)
ਧੰਨੁ ਧੰਨੁ ਸੰਜੋਗੁ ਹੈ ਅਠਸਠਿ ਤੀਰਥ ਰਾਜ ਪਿਰਾਗੇ। (ਪੰਨਾ-ਪਾਉੜੀ–ਪੰਕਤੀ 6_17_4)
ਗੁਰੂ ਦੁਆਰੈ ਆਇ ਕੈ ਚਰਣ ਕਵਲ ਰਸ ਅੰਮ੍ਰਿਤੁ ਪਾਗੇ। (ਪੰਨਾ-ਪਾਉੜੀ–ਪੰਕਤੀ 6_17_5)
ਗੁਰ ਉਪਦੇਸੁ ਅਵੇਸੁ ਕਰਿ ਅਨਭੈ ਪਿਰਮ ਪਿਰੀ ਅਨੁਰਾਗੇ। (ਪੰਨਾ-ਪਾਉੜੀ–ਪੰਕਤੀ 6_17_6)
ਸਬਦਿ ਸੁਰਤਿ ਲਿਵ ਸਾਧਸੰਗਿ ਅੰਗਿ ਅੰਗਿ ਇਕ ਰੰਗਿ ਸਮਾਗੇ। (ਪੰਨਾ-ਪਾਉੜੀ–ਪੰਕਤੀ 6_17_7)
ਰਤਨੁ ਮਾਲੁ ਕਰਿ ਕਚੇ ਧਾਗੇ। (ਪੰਨਾ-ਪਾਉੜੀ–ਪੰਕਤੀ 6_17_8)
ਗੁਰਮੁਖਿ ਮਿਠਾ ਬੋਲਣਾ ਜੋ ਬੋਲੈ ਸੋਈ ਜਪੁ ਜਾਪੈ। (ਪੰਨਾ-ਪਾਉੜੀ–ਪੰਕਤੀ 6_18_1)
ਗੁਰਮੁਖਿ ਅਖੀ ਦੇਖਣਾ ਬ੍ਰਹਮ ਧਿਆਨੁ ਧਰੈ ਆਪੁ ਆਪੈ। (ਪੰਨਾ-ਪਾਉੜੀ–ਪੰਕਤੀ 6_18_2)
ਗੁਰਮੁਖਿ ਸੁਨਣਾ ਸੁਰਤਿ ਕਰਿ ਪੰਚ ਸਬਦੁ ਗੁਰ ਸਬਦਿ ਅਲਾਪੈ। (ਪੰਨਾ-ਪਾਉੜੀ–ਪੰਕਤੀ 6_18_3)
ਗੁਰਮੁਖਿ ਕਿਰਤਿ ਕਮਾਵਣੀ ਨਮਸਕਾਰੁ ਡੰਡਉਤਿ ਸਿਞਾਪੈ। (ਪੰਨਾ-ਪਾਉੜੀ–ਪੰਕਤੀ 6_18_4)
ਗੁਰਮੁਖਿ ਮਾਰਗ ਚਲਣਾ ਪਰਦਖਣਾ ਪੂਰਨ ਪਰਤਾਪੈ। (ਪੰਨਾ-ਪਾਉੜੀ–ਪੰਕਤੀ 6_18_5)
ਗੁਰਮੁਖਿ ਖਾਣਾ ਪੈਨਣਾ ਜਗ ਭੋਗ ਸੰਜੋਗ ਪਛਾਪੈ। (ਪੰਨਾ-ਪਾਉੜੀ–ਪੰਕਤੀ 6_18_6)
ਗੁਰਮੁਖਿ ਸਵਣੁ ਸਮਾਧਿ ਹੈ ਆਪੇ ਆਪਿ ਨ ਥਾਪਿ ਉਥਾਪੈ। (ਪੰਨਾ-ਪਾਉੜੀ–ਪੰਕਤੀ 6_18_7)
ਘਰਬਾਰੀ ਜੀਵਨ ਮੁਕਤਿ, ਲਹਰਿ ਨ ਭਵਜਲ ਭਉ ਨ ਬਿਆਪੈ। (ਪੰਨਾ-ਪਾਉੜੀ–ਪੰਕਤੀ 6_18_8)
ਪਾਰਿ ਪਏ ਲੰਘਿ ਵਰੈ ਸਰਾਪੈ। (ਪੰਨਾ-ਪਾਉੜੀ–ਪੰਕਤੀ 6_18_9)
ਸਤਿਗੁਰੁ ਸਤਿ ਸਰੂਪੁ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ। (ਪੰਨਾ-ਪਾਉੜੀ–ਪੰਕਤੀ 6_19_1)
ਸਤਿ ਨਾਮੁ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣ ਪਰਵਾਣੈ। (ਪੰਨਾ-ਪਾਉੜੀ–ਪੰਕਤੀ 6_19_2)
ਚਰਣ ਕਵਲ ਮਕਰੰਦ ਰਸੁ ਪੂਜਾ ਮੂਲੁ ਪਿਰਮ ਰਸੁ ਮਾਣੈ। (ਪੰਨਾ-ਪਾਉੜੀ–ਪੰਕਤੀ 6_19_3)
ਸਬਦ ਸੁਰਤਿ ਲਿਵ ਸਾਧਸੰਗਿ ਗੁਰਕਿਰਪਾ ਤੇ ਅੰਦਰਿ ਆਣੈ। (ਪੰਨਾ-ਪਾਉੜੀ–ਪੰਕਤੀ 6_19_4)
ਗੁਰਮੁਖਿ ਪੰਥੁ ਅਗੰਮੁ ਹੈ ਗੁਰਮਤਿ ਨਿਹਚਲੁ ਚਲਣੁ ਭਾਣੈ। (ਪੰਨਾ-ਪਾਉੜੀ–ਪੰਕਤੀ 6_19_5)
ਵੇਦ ਕਤੇਬਹੁੰ ਬਾਹਰੀ ਅਕਥ ਕਥਾ ਕਉਣੁ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 6_19_6)
ਵੀਹ ਇਕੀਹ ਉਲੰਘਿ ਸਿਞਾਣੈ। (ਪੰਨਾ-ਪਾਉੜੀ–ਪੰਕਤੀ 6_19_7)
ਸੀਸੁ ਨਿਵਾਏ ਢੀਂਗੁਲੀ ਗਲਿ ਬੰਧੇ ਜਲੁ ਉਚਾ ਆਵੈ। (ਪੰਨਾ-ਪਾਉੜੀ–ਪੰਕਤੀ 6_20_1)
ਘੁਘੂ ਸੁਝੁ ਨ ਸੁਝਈ ਚਕਈ ਚੰਦੁ ਨ ਡਿਠਾ ਭਾਵੈ। (ਪੰਨਾ-ਪਾਉੜੀ–ਪੰਕਤੀ 6_20_2)
ਸਿੰਮਲ ਬਿਰਖੁ ਨ ਸਫਲੁ ਹੋਇ ਚੰਦਨ ਵਾਸੁ ਨ ਵਾਂਸਿ ਸਮਾਵੈ। (ਪੰਨਾ-ਪਾਉੜੀ–ਪੰਕਤੀ 6_20_3)
ਸਪੈ ਦੁਧੁ ਪੀਆਲੀਐ ਤੁਮੇ ਦਾ ਕਉੜਤੁ ਨ ਜਾਵੈ। (ਪੰਨਾ-ਪਾਉੜੀ–ਪੰਕਤੀ 6_20_4)
ਜਿਉ ਥਣਿ ਚੰਬੜਿ ਚਿਚੁੜੀ ਲੋਹੂ ਪੀਐ ਦੁਧੁ ਨ ਖਾਵੈ। (ਪੰਨਾ-ਪਾਉੜੀ–ਪੰਕਤੀ 6_20_5)
ਥੋਮ ਨ ਵਾਸੁ ਕਥੂਰੀ ਆਵੈ। (ਪੰਨਾ-ਪਾਉੜੀ–ਪੰਕਤੀ 6_20_7)
ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਖੰਡੁ ਵਸਾਇਆ। (ਪੰਨਾ-ਪਾਉੜੀ–ਪੰਕਤੀ 7_1_1)
ਗੁਰ ਸਿਖ ਲੈ ਗੁਰਸਿਖ ਹੋਇ ਆਪੁ ਗਵਾਇ ਨ ਆਪੁ ਗਣਾਇਆ। (ਪੰਨਾ-ਪਾਉੜੀ–ਪੰਕਤੀ 7_1_2)
ਗੁਰਸਿਖ ਸਭੋ ਸਾਧਨਾ ਸਾਧਿ ਸਧਾਇ ਸਾਧੁ ਸਦਵਾਇਆ। (ਪੰਨਾ-ਪਾਉੜੀ–ਪੰਕਤੀ 7_1_3)
ਚਹੁ ਵਰਣਾ ਉਪਦੇਸ ਦੇ ਮਾਇਆ ਵਿਚਿ ਉਦਾਸੁ ਰਹਾਇਆ। (ਪੰਨਾ-ਪਾਉੜੀ–ਪੰਕਤੀ 7_1_4)
ਸਚਹੁ ਓਰੈ ਸਭੁ ਕਿਹੁ ਸਚੁ ਨਾਉ ਗੁਰਮੰਤੁ ਦਿੜਾਇਆ। (ਪੰਨਾ-ਪਾਉੜੀ–ਪੰਕਤੀ 7_1_5)
ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮੁ ਸੁ ਸਚਿ ਸਮਾਇਆ। (ਪੰਨਾ-ਪਾਉੜੀ–ਪੰਕਤੀ 7_1_6)
ਸਬਦ ਸੁਰਤਿ ਲਿਵ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 7_1_7)
ਸਿਵ ਸਕਤੀ ਨੋ ਸਾਧਿ ਕੈ ਚੰਦੁ ਸੂਰਜੁ ਦਿਹੁੰ ਰਾਤਿ ਸਧਾਏ। (ਪੰਨਾ-ਪਾਉੜੀ–ਪੰਕਤੀ 7_2_1)
ਸੁਖ ਦੁਖ ਸਾਧੇ ਹਰਖ ਸੋਗ ਨਰਕ ਸੁਰਗ ਪੁੰਨ ਪਾਪ ਲੰਘਾਏ। (ਪੰਨਾ-ਪਾਉੜੀ–ਪੰਕਤੀ 7_2_2)
ਜਨਮ ਮਰਣ ਜੀਵਨੁ ਮੁਕਤਿ ਭਲਾ ਬੁਰਾ ਮਿਤ੍ਰ ਸਤ੍ਰੁ ਨਿਵਾਏ। (ਪੰਨਾ-ਪਾਉੜੀ–ਪੰਕਤੀ 7_2_3)
ਰਾਜ ਜੋਗ ਜਿਣਿ ਵਸਿ ਕਰਿ ਸਾਧਿ ਸੰਜੋਗੁ ਵਿਜੋਗੁ ਰਹਾਏ। (ਪੰਨਾ-ਪਾਉੜੀ–ਪੰਕਤੀ 7_2_4)
ਵਸਗਤਿ ਕੀਤੀ ਨੀਂਦ ਭੂਖ ਆਸਾ ਮਨਸਾ ਜਿਣੀ ਘਰਿ ਆਏ। (ਪੰਨਾ-ਪਾਉੜੀ–ਪੰਕਤੀ 7_2_5)
ਉਸਤਤਿ ਨਿੰਦਾ ਸਾਧਿ ਕੈ ਹਿੰਦੂ ਮੁਸਲਮਾਣ ਸਬਾਏ। (ਪੰਨਾ-ਪਾਉੜੀ–ਪੰਕਤੀ 7_2_6)
ਪੈਰੀ ਪੈ ਪਾ ਖਾਕ ਸਦਾਏ। (ਪੰਨਾ-ਪਾਉੜੀ–ਪੰਕਤੀ 7_2_7)
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ। (ਪੰਨਾ-ਪਾਉੜੀ–ਪੰਕਤੀ 7_3_1)
ਭੂਤ ਭਵਿਖਹੁ ਵਰਤਮਾਨੁ ਆਦਿ ਮਧਿ ਜਿਣਿ ਅੰਤਿ ਸਿਧਾਏ। (ਪੰਨਾ-ਪਾਉੜੀ–ਪੰਕਤੀ 7_3_2)
ਮਨ ਬਚ ਕਰਮ ਇਕਤ੍ਰ ਕਰਿ ਜੰਮਣ ਮਰਣ ਜੀਵਣ ਜਿਣਿ ਆਏ। (ਪੰਨਾ-ਪਾਉੜੀ–ਪੰਕਤੀ 7_3_3)
ਆਧਿ ਬਿਆਧਿ ਉਪਾਧਿ ਸਾਧਿ ਸੁਰਗ ਮਿਰਤ ਪਾਤਾਲ ਨਿਵਾਏ। (ਪੰਨਾ-ਪਾਉੜੀ–ਪੰਕਤੀ 7_3_4)
ਉਤਮੁ ਮਧਮ ਨੀਚ ਸਾਧਿ ਬਾਲਕ ਜੋਬਨ ਬਿਰਧਿ ਜਿਣਾਏ। (ਪੰਨਾ-ਪਾਉੜੀ–ਪੰਕਤੀ 7_3_5)
ਇੜਾ ਪਿੰਗਲਾ ਸੁਖਮਨਾ ਤ੍ਰਿਕੁਟੀ ਲੰਘਿ ਤ੍ਰਿਬੇਣੀ ਨ੍ਹਾਏ। (ਪੰਨਾ-ਪਾਉੜੀ–ਪੰਕਤੀ 7_3_6)
ਗੁਰਮੁਖਿ ਇਕੁ ਮਨਿ ਇਕੁ ਧਿਆਏ। (ਪੰਨਾ-ਪਾਉੜੀ–ਪੰਕਤੀ 7_3_7)
ਅੰਡਜ ਜੇਰਜ ਸਾਧਿ ਕੈ ਸੇਤਜ ਉਤਭੁਜ ਖਾਣੀ ਬਾਣੀ। (ਪੰਨਾ-ਪਾਉੜੀ–ਪੰਕਤੀ 7_4_1)
ਚਾਰੇ ਕੁੰਡਾਂ ਚਾਰਿ ਜੁਗ ਚਾਰਿ ਵਰਨਿ ਚਾਰਿ ਵੇਦੁ ਵਖਾਣੀ। (ਪੰਨਾ-ਪਾਉੜੀ–ਪੰਕਤੀ 7_4_2)
ਧਰਮੁ ਅਰਥੁ ਕਾਮੁ ਮੋਖੁ ਜਿਣਿ ਰਜ ਤਮ ਸਤ ਗੁਣ ਤੁਰੀਆ ਰਾਣੀ। (ਪੰਨਾ-ਪਾਉੜੀ–ਪੰਕਤੀ 7_4_3)
ਸਨਕਾਦਿਕ ਆਸ੍ਰਮ ਉਲੰਘਿ ਚਾਰਿ ਵੀਰ ਵਸਗਤਿ ਕਰਿ ਆਣੀ। (ਪੰਨਾ-ਪਾਉੜੀ–ਪੰਕਤੀ 7_4_4)
ਚਉਪੜਿ ਜਿਉ ਚਉਸਾਰ ਮਾਰਿ ਜੋੜਾ ਹੋਇ ਨ ਕੋਇ ਰਞਾਣੀ। (ਪੰਨਾ-ਪਾਉੜੀ–ਪੰਕਤੀ 7_4_5)
ਰੰਗ ਬਿਰੰਗ ਤੰਬੋਲ ਰਸ ਬਹੁ ਰੰਗੀ ਇਕੁ ਰੰਗੁ ਨੀਸਾਣੀ। (ਪੰਨਾ-ਪਾਉੜੀ–ਪੰਕਤੀ 7_4_6)
ਗੁਰਮੁਖਿ ਸਾਧਸੰਗਤਿ ਨਿਰਬਾਣੀ। (ਪੰਨਾ-ਪਾਉੜੀ–ਪੰਕਤੀ 7_4_7)
ਪਉਣੁ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ। (ਪੰਨਾ-ਪਾਉੜੀ–ਪੰਕਤੀ 7_5_1)
ਕਾਮੁ ਕ੍ਰੋਧੁ ਵਿਰੋਧੁ ਲੰਘਿ ਲੋਭੁ ਮੋਹੁ ਅਹੰਕਾਰੁ ਵਿਹਾਣਾ। (ਪੰਨਾ-ਪਾਉੜੀ–ਪੰਕਤੀ 7_5_2)
ਸਤਿ ਸੰਤੋਖ ਦਇਆ ਧਰਮੁ ਅਰਥੁ ਸੁ ਗਰੰਥੁ ਪੰਚ ਪਰਵਾਣਾ। (ਪੰਨਾ-ਪਾਉੜੀ–ਪੰਕਤੀ 7_5_3)
ਖੇਚਰ ਭੂਚਰ ਚਾਚਰੀ ਉਨਮੁਨ ਲੰਘਿ ਅਗੋਚਰ ਬਾਣਾ। (ਪੰਨਾ-ਪਾਉੜੀ–ਪੰਕਤੀ 7_5_4)
ਪੰਚਾਇਣ ਪਰਮੇਸਰੋ ਪੰਚ ਸਬਦ ਘਨਘੋਰ ਨੀਸਾਣਾ। (ਪੰਨਾ-ਪਾਉੜੀ–ਪੰਕਤੀ 7_5_5)
ਗੁਰਮੁਖਿ ਪੰਚ ਭੂਆਤਮਾ ਸਾਧਸੰਗਤਿ ਮਿਲਿ ਸਾਧ ਸੁਹਾਣਾ। (ਪੰਨਾ-ਪਾਉੜੀ–ਪੰਕਤੀ 7_5_6)
ਸਹਜ ਸਮਾਧਿ ਨ ਆਵਣ ਜਾਣਾ। (ਪੰਨਾ-ਪਾਉੜੀ–ਪੰਕਤੀ 7_5_7)
ਛਿਅ ਰੁਤੀ ਕਰਿ ਸਾਧਨਾ ਛਿਅ ਦਰਸਨ ਸਾਧੇ ਗੁਰਮਤੀ। (ਪੰਨਾ-ਪਾਉੜੀ–ਪੰਕਤੀ 7_6_1)
ਛਿਅ ਰਸ ਰਸਨਾ ਸਾਧਿ ਕੈ ਰਾਗ ਰਾਗਣੀ ਭਾਇ ਭਗਤੀ। (ਪੰਨਾ-ਪਾਉੜੀ–ਪੰਕਤੀ 7_6_2)
ਛਿਅ ਚਿਰਜੀਵੀ ਛਿਅ ਜਤੀ ਚੱਕ੍ਰਵਰਤਿ ਛਿਅ ਸਾਧਿ ਜੁਗਤੀ। (ਪੰਨਾ-ਪਾਉੜੀ–ਪੰਕਤੀ 7_6_3)
ਛਿਅ ਸਾਸਤ੍ਰ ਛਿਅ ਕਰਮ ਜਿਣਿ ਛਿਅ ਗੁਰਾਂ ਗੁਰਸੁਰਤਿ ਨਿਰਤੀ। (ਪੰਨਾ-ਪਾਉੜੀ–ਪੰਕਤੀ 7_6_4)
ਛਿਅ ਵਰਤਾਰੇ ਸਾਧਿ ਕੈ ਛਿਅ ਛਕ ਛਤੀ ਪਵਣ ਪਰਤੀ। (ਪੰਨਾ-ਪਾਉੜੀ–ਪੰਕਤੀ 7_6_5)
ਸਾਧਸੰਗਤਿ ਗੁਰ ਸਬਦ ਸੁਰੱਤੀ। (ਪੰਨਾ-ਪਾਉੜੀ–ਪੰਕਤੀ 7_6_6)
ਸਤ ਸਮੁੰਦ ਉਲੰਘਿਆ ਦੀਪ ਸਤ ਇਕੁ ਦੀਪਕੁ ਬਲਿਆ। (ਪੰਨਾ-ਪਾਉੜੀ–ਪੰਕਤੀ 7_7_1)
ਸਤ ਸੂਤ ਇਕ ਸੂਤਿ ਕਰਿ ਸਤੇ ਪੁਰੀਆ ਲੰਘਿ ਉਛਲਿਆ। (ਪੰਨਾ-ਪਾਉੜੀ–ਪੰਕਤੀ 7_7_2)
ਸਤਸਤੀ ਜਿਣਿ ਸਪਤ ਰਿਖਿ ਸਤਿਸੁਰਾ ਜਿਣਿ ਅਟਲੁ ਨ ਟਲਿਆ। (ਪੰਨਾ-ਪਾਉੜੀ–ਪੰਕਤੀ 7_7_3)
ਸਤੇ ਸੀਵਾਂ ਸਾਧਿ ਕੈ ਸਤੀਂ ਸੀਵੀਂ ਸੁਫਲਿਓ ਫਲਿਆ। (ਪੰਨਾ-ਪਾਉੜੀ–ਪੰਕਤੀ 7_7_4)
ਸਤ ਅਕਾਸ ਪਤਾਲ ਸਤ ਵਸਿਗਤਿ ਕਰਿ ਉਪਰੇਰੈ ਚਲਿਆ। (ਪੰਨਾ-ਪਾਉੜੀ–ਪੰਕਤੀ 7_7_5)
ਸਤੇ ਧਾਰੀ ਲੰਘਿ ਕੈ ਭੈਰਉ ਖੇਤ੍ਰਪਾਲ ਦਲ ਮਲਿਆ। (ਪੰਨਾ-ਪਾਉੜੀ–ਪੰਕਤੀ 7_7_6)
ਸਤੇ ਰੋਹਣਿ ਸਤਿ ਵਾਰ ਸਤਿ ਸੁਹਾਗਣਿ ਸਾਧਿ ਨ ਢਲਿਆ। (ਪੰਨਾ-ਪਾਉੜੀ–ਪੰਕਤੀ 7_7_7)
ਗੁਰਮੁਖਿ ਸਾਧਸੰਗਤਿ ਵਿਚਿ ਖਲਿਆ। (ਪੰਨਾ-ਪਾਉੜੀ–ਪੰਕਤੀ 7_7_8)
ਅਠੈ ਸਿਧੀ ਸਾਧਿ ਕੈ ਸਧਿਕ ਸਿਧ ਸਮਾਧਿ ਫਲਾਈ। (ਪੰਨਾ-ਪਾਉੜੀ–ਪੰਕਤੀ 7_8_1)
ਅਸਟਕੁਲੀ ਬਿਖ ਸਾਧਨਾ ਸਿਮਰਣਿ ਸੇਖ ਨ ਕੀਮਤਿ ਪਾਈ। (ਪੰਨਾ-ਪਾਉੜੀ–ਪੰਕਤੀ 7_8_2)
ਮਣੁ ਹੋਇ ਅਠ ਪੈਸੇਰੀਆ ਪੰਜੂ ਅਠੇ ਚਾਲੀਹ ਭਾਈ। (ਪੰਨਾ-ਪਾਉੜੀ–ਪੰਕਤੀ 7_8_3)
ਜਿਉ ਚਰਖਾ ਅਠ ਖੰਭੀਆ ਇਕਤੁ ਸੂਤਿ ਰਹੈ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 7_8_4)
ਅਠ ਪਹਿਰ ਅਸਟਾਂਗੁ ਜੋਗੁ ਚਾਵਲ ਰਤੀ ਮਾਸਾ ਰਾਈ। (ਪੰਨਾ-ਪਾਉੜੀ–ਪੰਕਤੀ 7_8_5)
ਅਠ ਕਾਠਾ ਮਨੁ ਵਸ ਕਰਿ ਅਸਟ ਧਤੁ ਇਕੁ ਧਾਤੁ ਕਰਾਈ। (ਪੰਨਾ-ਪਾਉੜੀ–ਪੰਕਤੀ 7_8_6)
ਸਾਧਸੰਗਤਿ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 7_8_7)
ਨਥਿ ਚਲਾਏ ਨਵੈ ਨਾਥਿ ਨਾਥਾ ਨਾਥੁ ਅਨਾਥ ਸਹਾਈ। (ਪੰਨਾ-ਪਾਉੜੀ–ਪੰਕਤੀ 7_9_1)
ਨਉ ਨਿਧਾਨ ਫੁਰਮਾਨ ਵਿਚਿ ਪਰਮ ਨਿਧਾਨ ਗਿਆਨ ਗੁਰਭਾਈ। (ਪੰਨਾ-ਪਾਉੜੀ–ਪੰਕਤੀ 7_9_2)
ਨਉ ਭਗਤੀ ਨਉ ਭਗਤਿ ਕਰਿ ਗੁਰਮੁਖਿ ਪ੍ਰ੍ਰੇਮ ਭਗਤਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 7_9_3)
ਨਉਗ੍ਰਿਹ ਸਾਧ ਗ੍ਰਿਹਸਤ ਵਿਚਿ ਪੂਰੇ ਸਤਿਗੁਰ ਦੀ ਵਡਿਆਈ। (ਪੰਨਾ-ਪਾਉੜੀ–ਪੰਕਤੀ 7_9_4)
ਨਉਖੰਡ ਸਾਧ ਅਖੰਡ ਹੋਇ ਨਉ ਦੁਆਰਿ ਲੰਘਿ ਨਿਜ ਘਰ ਜਾਈ। (ਪੰਨਾ-ਪਾਉੜੀ–ਪੰਕਤੀ 7_9_5)
ਨਉ ਅੰਗ ਨੀਲ ਅਨੀਲ ਹੋਇ ਨਉਕੁਲ ਨਿਗ੍ਰਹ ਸਹਜਿ ਸਮਾਈ। (ਪੰਨਾ-ਪਾਉੜੀ–ਪੰਕਤੀ 7_9_6)
ਗੁਰਮੁਖਿ ਸੁਖ ਫਲੁ ਅਲਖੁ ਲਖਾਈ। (ਪੰਨਾ-ਪਾਉੜੀ–ਪੰਕਤੀ 7_9_7)
ਸੰਨਿਆਸੀ ਦਸ ਨਾਵ ਧਰਿ ਸਚ ਨਾਵ ਵਿਣੁ ਨਾਵ ਗਣਾਇਆ। (ਪੰਨਾ-ਪਾਉੜੀ–ਪੰਕਤੀ 7_10_1)
ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ। (ਪੰਨਾ-ਪਾਉੜੀ–ਪੰਕਤੀ 7_10_2)
ਤੀਰਥ ਪੁਰਬ ਸੰਜੋਗ ਵਿਚਿ ਦਸ ਪੁਰਬੀਂ ਗੁਰਪੁਰਬਿ ਨ ਪਾਇਆ। (ਪੰਨਾ-ਪਾਉੜੀ–ਪੰਕਤੀ 7_10_3)
ਇਕ ਮਨਿ ਇਕ ਨ ਚੇਤਿਓ ਸਾਧਸੰਗਤਿ ਵਿਣੁ ਦਹਦਿਸਿ ਧਾਇਆ। (ਪੰਨਾ-ਪਾਉੜੀ–ਪੰਕਤੀ 7_10_4)
ਇੰਦਰੀਆਂ ਦਸ ਵਸਿ ਕਰਿ ਬਾਹਰਿ ਜਾਂਦਾ ਵਰਜਿ ਰਹਾਇਆ। (ਪੰਨਾ-ਪਾਉੜੀ–ਪੰਕਤੀ 7_10_6)
ਪੈਰੀ ਪੈ ਜਗੁ ਪੈਰੀ ਪਾਇਆ। (ਪੰਨਾ-ਪਾਉੜੀ–ਪੰਕਤੀ 7_10_7)
ਇਕ ਮਨਿ ਹੋਇ ਇਕਾਦਸੀ ਗੁਰਮੁਖਿ ਵਰਤੁ ਪਤਿਬ੍ਰਤਿ ਭਾਇਆ। (ਪੰਨਾ-ਪਾਉੜੀ–ਪੰਕਤੀ 7_11_1)
ਗਿਆਰਹ ਰੁਦ੍ਰ ਸਮੁਦ੍ਰ ਵਿਚਿ ਪਲ ਦਾ ਪਾਰਾਵਾਰੁ ਨ ਪਾਇਆ। (ਪੰਨਾ-ਪਾਉੜੀ–ਪੰਕਤੀ 7_11_2)
ਗਿਆਰਹ ਕਸ ਗਿਆਰਹ ਕਸੇ ਕਸਿ ਕਸਵੱਟੀ ਕਸਕਸਾਇਆ। (ਪੰਨਾ-ਪਾਉੜੀ–ਪੰਕਤੀ 7_11_3)
ਗਿਆਰਹ ਗੁਣ ਫੈਲਾਉ ਕਰਿ ਕਚ ਪਕਾਈ ਅਘੜ ਘੜਾਇਆ। (ਪੰਨਾ-ਪਾਉੜੀ–ਪੰਕਤੀ 7_11_4)
ਗਿਆਰਹ ਦਾਉ ਚੜ੍ਹਾਉ ਕਰਿ ਦੂਜਾ ਭਾਉ ਕੁਦਾਉ ਰਹਾਇਆ। (ਪੰਨਾ-ਪਾਉੜੀ–ਪੰਕਤੀ 7_11_5)
ਗਿਆਰਹ ਗੇੜਾ ਸਿਖੁ ਸੁਣਿ ਗੁਰ ਸਿਖੁ ਲੈ ਗੁਰਸਿਖੁ ਸਦਾਇਆ। (ਪੰਨਾ-ਪਾਉੜੀ–ਪੰਕਤੀ 7_11_6)
ਸਾਧਸੰਗਤਿ ਗੁਰੁ ਸਬਦੁ ਵਸਾਇਆ। (ਪੰਨਾ-ਪਾਉੜੀ–ਪੰਕਤੀ 7_11_7)
ਬਾਰਹ ਪੰਥ ਸਧਾਇ ਕੈ ਗੁਰਮੁਖਿ ਗਾਡੀ ਰਾਹ ਚਲਾਇਆ। (ਪੰਨਾ-ਪਾਉੜੀ–ਪੰਕਤੀ 7_12_1)
ਸੂਰਜ ਬਾਰਹ ਮਾਹ ਵਿਚਿ ਸਸੀਅਰੁ ਇਕਤੁ ਮਾਹਿ ਫਿਰਾਇਆ। (ਪੰਨਾ-ਪਾਉੜੀ–ਪੰਕਤੀ 7_12_2)
ਬਾਰਹ ਸੋਲਹ ਮੇਲਿ ਕਰਿ ਸਸੀਅਰ ਅੰਦਰਿ ਸੂਰ ਸਮਾਇਆ। (ਪੰਨਾ-ਪਾਉੜੀ–ਪੰਕਤੀ 7_12_3)
ਬਾਰਹਤਿਲਕ ਮਿਟਾਇਕੈ ਗੁਰਮਖਿ ਤਿਲਕੁ ਨੀਸਾਣੁ ਚੜਾਇਆ। (ਪੰਨਾ-ਪਾਉੜੀ–ਪੰਕਤੀ 7_12_4)
ਬਾਰਹ ਰਾਸੀ ਸਾਧਿ ਕੈ ਸਚਿ ਰਾਸਿ ਰਹਰਾਸਿ ਲੁਭਾਇਆ। (ਪੰਨਾ-ਪਾਉੜੀ–ਪੰਕਤੀ 7_12_5)
ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲਿ ਤੁਲਾਇਆ। (ਪੰਨਾ-ਪਾਉੜੀ–ਪੰਕਤੀ 7_12_6)
ਪਾਰਸ ਪਾਰਸਿ ਪਰਸਿ ਕਰਾਇਆ। (ਪੰਨਾ-ਪਾਉੜੀ–ਪੰਕਤੀ 7_12_7)
ਤੇਰਹ ਤਾਲ ਅਊਰਿਆ ਗੁਰਮੁਖ ਸੁਖ ਤਪੁ ਤਾਲ ਪੁਰਾਇਆ। (ਪੰਨਾ-ਪਾਉੜੀ–ਪੰਕਤੀ 7_13_1)
ਤੇਰਹ ਰਤਨ ਅਕਾਰਥੇ ਗੁਰ ਉਪਦੇਸੁ ਰਤਨੁ ਧਨੁ ਪਾਇਆ। (ਪੰਨਾ-ਪਾਉੜੀ–ਪੰਕਤੀ 7_13_2)
ਤੇਰਹ ਪਦ ਕਰਿ ਜਗ ਵਿਚਿ ਪਿਤਰਿ ਕਰਮ ਕਰਿ ਭਰਮਿ ਭੁਲਾਇਆ। (ਪੰਨਾ-ਪਾਉੜੀ–ਪੰਕਤੀ 7_13_3)
ਲਖ ਲਖ ਜਗ ਨ ਪੁਜਨੀ ਗੁਰਸਿਖ ਚਰਣੋਦਕ ਪੀਆਇਆ। (ਪੰਨਾ-ਪਾਉੜੀ–ਪੰਕਤੀ 7_13_4)
ਜਗ ਭੋਗ ਨਈਵੇਦ ਲਖ ਗੁਰਮੁਖਿ ਮੁਖਿ ਇਕੁ ਦਾਣਾ ਪਾਇਆ। (ਪੰਨਾ-ਪਾਉੜੀ–ਪੰਕਤੀ 7_13_5)
ਗੁਰਭਾਈ ਸੰਤੁਸਟੁ ਕਰਿ ਗੁਰਮੁਖ ਸੁਖ ਫਲੁ ਪਿਰਮੁ ਚਖਾਇਆ। (ਪੰਨਾ-ਪਾਉੜੀ–ਪੰਕਤੀ 7_13_6)
ਭਗਤਿ ਵਛਲੁ ਹੋਇ ਅਛਲੁ ਛਲਾਇਆ। (ਪੰਨਾ-ਪਾਉੜੀ–ਪੰਕਤੀ 7_13_7)
ਚਉਦਹ ਵਿਦਿਆ ਸਾਧਿ ਕੈ ਗੁਰਮਤਿ ਅਬਿਗਤਿ ਅਕਥ ਕਹਾਣੀ। (ਪੰਨਾ-ਪਾਉੜੀ–ਪੰਕਤੀ 7_14_1)
ਚਉਦਹ ਭਵਣ ਉਲੰਘਿ ਕੈ ਨਿਜ ਘਰਿ ਵਾਸੁ ਨੇਹੁ ਨਿਰਬਾਣੀ। (ਪੰਨਾ-ਪਾਉੜੀ–ਪੰਕਤੀ 7_14_2)
ਪੰਦ੍ਰਹ ਥਿਤੀ ਪਖੁ ਇਕੁ ਕ੍ਰਿਸਨ ਸੁਕਲ ਦੁਇ ਪਖ ਨੀਸਾਣੀ। (ਪੰਨਾ-ਪਾਉੜੀ–ਪੰਕਤੀ 7_14_3)
ਸੋਲਹ ਸਾਰ ਸੰਘਾਰੁ ਕਰਿ ਜੋੜਾ ਜੁੜਿਆ ਨਿਰਭਉ ਜਾਣੀ। (ਪੰਨਾ-ਪਾਉੜੀ–ਪੰਕਤੀ 7_14_4)
ਸੋਲਹ ਕਲਾ ਸੰਪੂਰਣੋ ਸਸਿ ਘਰਿ ਸੂਰਜੁ ਵਿਰਤੀਹਾਣੀ। (ਪੰਨਾ-ਪਾਉੜੀ–ਪੰਕਤੀ 7_14_5)
ਨਾਰਿ ਸੋਲਹ ਸੀਂਗਾਰ ਕਰਿ ਸੇਜ ਭਤਾਰ ਪਿਰਮ ਰਸੁ ਮਾਣੀ। (ਪੰਨਾ-ਪਾਉੜੀ–ਪੰਕਤੀ 7_14_6)
ਸਿਵ ਤੈ ਸਕਤਿ ਸਤਾਰਹ ਵਾਣੀ। (ਪੰਨਾ-ਪਾਉੜੀ–ਪੰਕਤੀ 7_14_7)
ਗੋਤ ਅਠਾਰਹ ਸੋਧਿ ਕੈ ਪੜੈ ਪੁਰਾਣ ਅਠਾਰਹ ਭਾਈ। (ਪੰਨਾ-ਪਾਉੜੀ–ਪੰਕਤੀ 7_15_1)
ਉਨੀ ਵੀਹ ਇਕੀਹ ਲੰਘਿ ਬਾਈ ਉਮਰੇ ਸਾਧਿ ਨਿਵਾਈ। (ਪੰਨਾ-ਪਾਉੜੀ–ਪੰਕਤੀ 7_15_2)
ਸੰਖ ਅਸੰਖ ਲੁਟਾਇ ਕੈ ਤੇਈ ਚੌਵੀ ਪੰਜੀਹ ਪਾਈ। (ਪੰਨਾ-ਪਾਉੜੀ–ਪੰਕਤੀ 7_15_3)
ਛਬੀ ਜੋੜਿ ਸਤਾਈਹਾ ਆਇ ਅਠਾਈਹ ਮੇਲਿ ਮਿਲਾਈ। (ਪੰਨਾ-ਪਾਉੜੀ–ਪੰਕਤੀ 7_15_4)
ਉਲੰਘਿ ਉਣਤੀਹ ਤੀਹ ਸਾਧਿ ਲੰਘਿ ਇਕਤੀਹ ਵਜੀ ਵਧਾਈ। (ਪੰਨਾ-ਪਾਉੜੀ–ਪੰਕਤੀ 7_15_5)
ਸਾਧ ਸੁਲਖਣ ਬਤੀਹੇ ਤੇਤੀਹ ਧ੍ਰੂ ਚਉਫੇਰਿ ਫਿਰਾਈ। (ਪੰਨਾ-ਪਾਉੜੀ–ਪੰਕਤੀ 7_15_6)
ਚਉਤੀਹ ਲੇਖ ਅਲੇਖ ਲਖਾਈ। (ਪੰਨਾ-ਪਾਉੜੀ–ਪੰਕਤੀ 7_15_7)
ਵੇਦ ਕਤੇਬਹੁ ਬਾਹਰਾ ਲੇਖ ਅਲੇਖ ਨ ਲਖਿਆ ਜਾਈ। (ਪੰਨਾ-ਪਾਉੜੀ–ਪੰਕਤੀ 7_16_1)
ਰੂਪੁ ਅਨੂਪੁ ਅਚਰਜੁ ਹੈ ਦਰਸਨੁ ਦ੍ਰਿਸਟਿ ਅਗੋਚਰ ਭਾਈ। (ਪੰਨਾ-ਪਾਉੜੀ–ਪੰਕਤੀ 7_16_2)
ਇਕੁ ਕਵਾਉ ਪਸਾਉ ਕਰਿ ਤੋਲਿ ਨ ਤੁਲਾਧਾਰ ਨ ਸਮਾਈ। (ਪੰਨਾ-ਪਾਉੜੀ–ਪੰਕਤੀ 7_16_3)
ਕਥਨੀ ਬਦਨੀ ਬਾਹਰਾ ਥਕੈ ਸਬਦੁ ਸੁਰਤਿ ਲਿਵ ਲਾਈ। (ਪੰਨਾ-ਪਾਉੜੀ–ਪੰਕਤੀ 7_16_4)
ਮਨ ਬਚ ਕਰਮ ਅਗੋਚਰਾ ਮਤਿ ਬੁਧਿ ਸਾਧਿ ਸੋਝੀ ਥਕਿ ਪਾਈ। (ਪੰਨਾ-ਪਾਉੜੀ–ਪੰਕਤੀ 7_16_5)
ਅਛਲ ਅਛੇਦ ਅਭੇਦ ਹੈ ਭਗਤਿ ਵਛਲੁ ਸਾਧਸੰਗਤਿ ਛਾਈ। (ਪੰਨਾ-ਪਾਉੜੀ–ਪੰਕਤੀ 7_16_6)
ਵਡਾ ਆਪਿ ਵਡੀ ਵਡਿਆਈ। (ਪੰਨਾ-ਪਾਉੜੀ–ਪੰਕਤੀ 7_16_7)
ਵਣ ਵਣ ਵਿਚਿ ਵਣਾਸਪਤਿ ਰਹੈ ਉਜਾੜਿ ਅੰਦਰਿ ਅਵਸਾਰੀ। (ਪੰਨਾ-ਪਾਉੜੀ–ਪੰਕਤੀ 7_17_1)
ਚੁਣਿ ਚੁਣਿ ਆਂਜਨਿ ਬੂਟੀਆ ਪਤਿਸਾਹੀ ਬਾਗੁ ਲਾਇ ਸਵਾਰੀ। (ਪੰਨਾ-ਪਾਉੜੀ–ਪੰਕਤੀ 7_17_2)
ਸਿੰਜਿ ਸਿੰਜਿ ਬਿਰਖ ਵਡੀਰੀਅਨਿ ਸਾਰਿ ਸਮ੍ਹਾਲਿ ਕਰਨ ਵੀਚਾਰੀ। (ਪੰਨਾ-ਪਾਉੜੀ–ਪੰਕਤੀ 7_17_3)
ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲੁ ਅੰਮ੍ਰਿਤ ਰਸੁ ਭਾਰੀ। (ਪੰਨਾ-ਪਾਉੜੀ–ਪੰਕਤੀ 7_17_4)
ਬਿਰਖਹੁ ਸਾਉ ਨ ਆਵਈ ਫਲ ਵਿਚਿ ਸਾਉ ਸੁਗੰਧਿ ਸੰਜਾਰੀ। (ਪੰਨਾ-ਪਾਉੜੀ–ਪੰਕਤੀ 7_17_5)
ਪੂਰਨ ਬ੍ਰਹਮ ਜਗਤ੍ਰ ਵਿਚਿ ਗੁਰਮੁਖਿ ਸਾਧਸੰਗਤਿ ਨਿਰੰਕਾਰੀ। (ਪੰਨਾ-ਪਾਉੜੀ–ਪੰਕਤੀ 7_17_6)
ਗੁਰਮੁਖਿ ਸੁਖ ਫਲੁ ਅਪਰ ਅਪਾਰੀ। (ਪੰਨਾ-ਪਾਉੜੀ–ਪੰਕਤੀ 7_17_7)
ਅੰਬਰੁ ਨਦਰੀ ਆਂਵਦਾ ਕੇਵਡੁ ਵਡਾ ਕੋਇ ਨ ਜਾਣੈ। (ਪੰਨਾ-ਪਾਉੜੀ–ਪੰਕਤੀ 7_18_1)
ਉਚਾ ਕੇਵਡੁ ਆਖੀਐ ਸੁੰਨ ਸਰੂਪ ਨ ਆਖਿ ਵਖਾਣੈ। (ਪੰਨਾ-ਪਾਉੜੀ–ਪੰਕਤੀ 7_18_2)
ਲੈਨਿ ਉਡਾਰੀ ਪੰਖਣੂ ਅਨਲ ਮਨਲ ਉਡਿ ਖਬਰਿ ਨ ਆਣੈ। (ਪੰਨਾ-ਪਾਉੜੀ–ਪੰਕਤੀ 7_18_3)
ਓੜਿਕੁ ਮੂਲਿ ਨ ਲਭਈ ਸਭੇ ਹੋਇ ਫਿਰਨਿ ਹੈਰਾਣੈ। (ਪੰਨਾ-ਪਾਉੜੀ–ਪੰਕਤੀ 7_18_4)
ਲਖ ਅਗਾਸ ਨ ਅਪੜਨਿ ਕੁਦਰਤਿ ਕਾਦਰੁ ਨੋ ਕੁਰਬਾਣੈ। (ਪੰਨਾ-ਪਾਉੜੀ–ਪੰਕਤੀ 7_18_5)
ਪਾਰਬ੍ਰਹਮ ਸਤਿਗੁਰ ਪੁਰਖੁ ਸਾਧਸੰਗਤਿ ਵਾਸਾ ਨਿਰਬਾਣੈ। (ਪੰਨਾ-ਪਾਉੜੀ–ਪੰਕਤੀ 7_18_6)
ਮੁਰਦਾ ਹੋਇ ਮੁਰੀਦੁ ਸਿਞਾਣੈ। (ਪੰਨਾ-ਪਾਉੜੀ–ਪੰਕਤੀ 7_18_7)
ਗੁਰ ਮੂਰਤਿ ਪੂਰਨ ਬ੍ਰਹਮੁ ਘਟਿ ਘਟਿ ਅੰਦਰਿ ਸੂਰਜੁ ਸੁਝੈ। (ਪੰਨਾ-ਪਾਉੜੀ–ਪੰਕਤੀ 7_19_1)
ਸੂਰਜ ਕਵਲੁ ਪਰੀਤਿ ਹੈ ਗੁਰਮੁਖਿ ਪ੍ਰੇਮ ਭਗਤਿ ਕਰਿ ਬੁਝੈ। (ਪੰਨਾ-ਪਾਉੜੀ–ਪੰਕਤੀ 7_19_2)
ਪਾਰਬ੍ਰਹਮ ਗੁਰ ਸਬਦੁ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ। (ਪੰਨਾ-ਪਾਉੜੀ–ਪੰਕਤੀ 7_19_3)
ਕਿਰਖਿ ਬਿਰਖੁ ਹੋਇ ਸਫਲੁ ਫਲਿ ਚੰਨਣਿ ਵਾਸੁ ਨਿਵਾਸੁ ਨ ਖੁਝੈ। (ਪੰਨਾ-ਪਾਉੜੀ–ਪੰਕਤੀ 7_19_4)
ਅਫਲ ਸਫਲ ਸਮਦਰਸ ਹੋਇ ਮੋਹੁ ਨ ਧੋਹੁ ਨ ਦੁਬਿਧਾ ਲੁਝੈ। (ਪੰਨਾ-ਪਾਉੜੀ–ਪੰਕਤੀ 7_19_5)
ਗੁਰਮੁਖਿ ਸੁਖ ਫਲੁ ਪਿਰਮ ਰਸੁ ਜੀਵਨ ਮੁਕਤਿ ਭਗਤਿ ਕਰਿ ਦੁਝੈ। (ਪੰਨਾ-ਪਾਉੜੀ–ਪੰਕਤੀ 7_19_6)
ਸਾਧਸੰਗਤਿ ਮਿਲਿ ਸਹਜਿ ਸਮੁਝੈ। (ਪੰਨਾ-ਪਾਉੜੀ–ਪੰਕਤੀ 7_19_7)
ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ। (ਪੰਨਾ-ਪਾਉੜੀ–ਪੰਕਤੀ 7_20_1)
ਸਾਧ ਸੰਗਤਿ ਸਚਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ। (ਪੰਨਾ-ਪਾਉੜੀ–ਪੰਕਤੀ 7_20_2)
ਬਿਰਖਹੁੰ ਫਲ ਫਲਤੇ ਬਿਰਖੁ ਗੁਰਸਿਖ ਸਿਖਗੁਰ ਮੰਤੁਸੁਹੇਲਾ। (ਪੰਨਾ-ਪਾਉੜੀ–ਪੰਕਤੀ 7_20_4)
ਵੀਹਾ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ। (ਪੰਨਾ-ਪਾਉੜੀ–ਪੰਕਤੀ 7_20_5)
ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ। (ਪੰਨਾ-ਪਾਉੜੀ–ਪੰਕਤੀ 7_20_6)
ਸਿਫਤਿ ਸਲਾਹਣੁ ਅੰਮ੍ਰਿਤੁ ਵੇਲਾ। (ਪੰਨਾ-ਪਾਉੜੀ–ਪੰਕਤੀ 7_20_7)
ਇਕੁ ਕਵਾਉ ਪਸਾਉ ਕਰਿ ਕੁਦਰਤਿ ਅੰਦਰਿ ਕੀਆ ਪਾਸਾਰਾ। (ਪੰਨਾ-ਪਾਉੜੀ–ਪੰਕਤੀ 8_1_1)
ਪੰਜਿ ਤਤ ਪਰਵਾਣੁ ਕਰਿ ਚਹੁੰ ਖਾਣੀ ਵਿਚਿ ਸਭ ਵਰਤਾਰਾ। (ਪੰਨਾ-ਪਾਉੜੀ–ਪੰਕਤੀ 8_1_2)
ਕੇਵਡੁ ਧਰਤੀ ਆਖੀਐ ਕੇਵਡੁ ਤੋਲੁ ਅਗਾਸ ਅਕਾਰਾ। (ਪੰਨਾ-ਪਾਉੜੀ–ਪੰਕਤੀ 8_1_3)
ਕੇਵਡੁ ਪਵਣੁ ਵਖਾਣੀਐ ਕੇਵਡੁ ਪਾਣੀ ਤੋਲੁ ਵਿਥਾਰਾ। (ਪੰਨਾ-ਪਾਉੜੀ–ਪੰਕਤੀ 8_1_4)
ਕੇਵਡੁ ਅਗਨੀ ਭਾਰੁ ਹੈ ਤੁਲਿ ਨ ਤੁਲੁ ਅਤੋਲੁ ਭੰਡਾਰਾ। (ਪੰਨਾ-ਪਾਉੜੀ–ਪੰਕਤੀ 8_1_5)
ਕੇਵਡੁ ਆਖਾ ਸਿਰਜਣਹਾਰਾ। (ਪੰਨਾ-ਪਾਉੜੀ–ਪੰਕਤੀ 8_1_6)
ਚਉਰਾਸੀਹ ਲਖ ਜੋਨਿ ਵਿਚਿ ਜਲੁ ਥਲੁ ਮਹੀਅਲੁ ਤਿਭਵਣ ਸਾਰਾ। (ਪੰਨਾ-ਪਾਉੜੀ–ਪੰਕਤੀ 8_2_1)
ਇਕਸਿ ਇਕਸਿ ਜੋਨਿ ਵਿਚਿ ਜੀਅ ਜੰਤ ਅਗਣਤ ਅਪਾਰਾ। (ਪੰਨਾ-ਪਾਉੜੀ–ਪੰਕਤੀ 8_2_2)
ਸਾਸਿ ਗਿਰਾਸਿ ਸਮਾਲਦਾ ਕਰਿ ਬ੍ਰਹਮੰਡ ਕਰੋੜਿ ਸੁਮਾਰਾ। (ਪੰਨਾ-ਪਾਉੜੀ–ਪੰਕਤੀ 8_2_3)
ਰੋਮ ਰੋਮ ਵਿਚਿ ਰਖਿਓਨੁ ਓ