ਆਪਣੇ ਆਪ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sua Sponte ਆਪਣੇ ਆਪ : ਕਾਨੂੰਨ ਵਿਚ ਸੂਆ ਸਪਾਂਟੇ ਅਜਿਹੀ ਅਥਾਰਿਟੀ ਨੂੰ ਦਰਸਾਉਂਦਾ ਹੈ ਜੋ ਦੂਜੀ ਧਿਰ ਦੁਆਰਾ ਰਸਮੀ ਰੂਪ ਵਿਚ ਆਖੇ ਬਿਨਾਂ ਲੈ ਲਈ ਜਾਂਦੀ ਹੈ । ਇਹ ਵਾਕਾਂਸ਼ ਅਕਸਰ ਆਮ ਕਰਕੇ ਧਿਰਾਂ ਦੀ ਅਗੇਤੇ ਪ੍ਰਸਤਾਵ ਜਾਂ ਬੇਨਤੀ ਤੋਂ ਬਿਨਾਂ ਜੱਜ ਦੀਆਂ ਕਾਰਵਾਈਆਂ ਤੇ ਲਾਗੂ ਹੁੰਦਾ ਹੈ । ਵਾਕਾਂਸ਼ ਦਾ ਬਹੁ-ਵਚਨ ਨੌਸਦਰਾ ਸਪਾਟੇ ਕਦੇ ਕਦੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਾਰਵਾਈ ਬਹੁ-ਮੈਂਬਰੀ ਅਦਾਲਤ ਦੁਆਰਾ ਕੀਤੀ ਗਈ ਹੋਵੇ ਜਿਵੇਂ ਕਿ ਇਕ ਅਦਾਲਤ ਦੀ ਥਾਂ ਅਪੀਲੀ ਅਦਾਲਤ ਦੁਆਰਾ ਜਦੋਂ ਵਾਕਾਂਸ਼ ਨੂੰ ਆਮ ਕਰਕੇ ਅਦਾਲਤ ਦੀਆਂ ਕਾਰਵਾਈਆਂ ਤੇ ਲਾਗੂ ਕੀਤਾ ਜਾਂਦਾ ਹੈ , ਇਸ ਨੂੰ ਉਚਿਤ ਰੂਪ ਵਿਚ ਸਰਕਾਰੀ ਸਮਰੱਥਾ ਵਿਚ ਕੰਮ ਕਰ ਰਹੀਆਂ ਸਰਕਾਰੀ ਏਜੰਸੀਆਂ ਅਤੇ ਵਿਅਕਤੀਆਂ ਦੁਆਰਾ ਵੀ ਵਰਤਿਆ ਜਾ ਸਕਦਾ ਹੈ ।

          ਇਕ ਸਥਿਤੀ ਜਿਸ ਵਿਚ ਕੋਈ ਧਿਰ ਕਿਸੇ ਜੱਜ ਨੂੰ ਆਪਣੇ ਆਪ ਕਾਰਵਾਈ ਕਰਨ ਲਈ ਉਤਸ਼ਾਹਿਤ ਕਰੇ , ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਧਿਰ ਵਿਸੇ਼ਸ਼ ਰੂਪ ਵਿਚ ਹਾਜ਼ਰ ਹੋ ਰਹੀ ਹੋਵੇ ਅਤੇ ਆਮ ਹਾਜ਼ਰੀ ਤੋਂ ਬਿਨਾਂ ਆਪਣੇ ਵਲੋਂ ਪ੍ਰਸਤਾਵ ਪੇਸ਼ ਨਾ ਕਰ ਸਕਦੀ ਹੋਵੇ । ਆਪਣੇ ਆਪ ਕੀਤੀ ਕਾਰਵਾਈ ਦੇ ਆਮ ਕਾਰਨ ਹਨ ਕਿ ਜਦੋਂ ਜੱਜ ਨਿਰਣਾ ਕਰਦਾ ਹੈ ਕਿ ਅਦਾਲਤ ਨੂੰ ਵਿਸ਼ਾ-ਵਸਤੂ ਦਾ ਅਧਿਕਾਰ ਖੇਤਰ ਪ੍ਰਾਪਤ ਨਹੀਂ ਹੈ ਜਾਂ ਕਿ ਕੇਸ ਕਿਸੇ ਹੋਰ ਜੱਜ ਨੂੰ ਭੇਜਿਆ ਜਾਵੇ , ਕਿਉਂਕਿ ਇਸ ਵਿਚ ਹਿੱਤਾਂ ਦਾ ਵਿਵਾਦ ਹੈ , ਭਾਵੇਂ ਸਾਰੀਆਂ ਧਿਰਾਂ ਇਸ ਨਾਲ ਅਸਹਿਮਤ ਹੀ ਹੋਣ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.