ਗੁਰਦੁਆਰਾ ਡੇਰਾ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਦੁਆਰਾ ਡੇਰਾ ਸਾਹਿਬ : ਇਹ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਦੇ ਨੇੜੇ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਮਹਾ ਬਲਿਦਾਨ ਦਿੱਤਾ ਸੀ । ਉਦੋਂ ਰਾਵੀ ਨਦੀ ਕਿਲ੍ਹੇ ਦੇ ਨੇੜੇ ਵਗਦੀ ਸੀ । ਗੁਰੂ ਜੀ ਨੂੰ ਬਹੁਤ ਤਸੀਹੇ ਦੇ ਇਥੇ ਲਿਆਉਂਦਾ ਗਿਆ ਅਤੇ ਇਥੇ ਹੀ 30 ਮਈ 1606 ਈ. ਨੂੰ ਗੁਰੂ ਜੀ ਨੇ ਮਹਾ ਪ੍ਰਸਥਾਨ ਕੀਤਾ । ਸ਼ਹਾਦਤ ਦੇ ਸਾਕੇ ਨੂੰ ਸਜੀਵ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਇਥੇ ਸਮਾਰਕ ਬਣਵਾਇਆ । ਇਸ ਦੀ ਵਰਤਮਾਨ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ-ਕਾਲ ਵਿਚ ਬਣਵਾਈ ਸੀ । ਪਹਿਲਾਂ ਇਥੇ ਹਰ ਸਾਲ ਗੁਰੂ ਜੀ ਦੀ ਸ਼ਹੀਦੀ ਵਾਲੇ ਦਿਨ ਬਹੁਤ ਵੱਡਾ ਧਾਰਮਿਕ ਇਕੱਠ ਹੁੰਦਾ ਸੀ । ਪੰਜਾਬ ਦੇ ਬਟਵਾਰੇ ਤੋਂ ਬਾਦ ਵੀ ਹਰ ਸਾਲ ਸ਼ਹੀਦੀ ਦਿਨ ਮਨਾਉਣ ਲਈ ਪੰਜਾਬ ਤੋਂ ਇਲਾਵਾ ਸਾਰੇ ਭਾਰਤ ਤੋਂ ਅਤੇ ਬਾਹਰਲੇ ਮੁਲਕਾਂ ਤੋਂ ਸਿੱਖ ਸ਼ਰਧਾਲੂ ਇਸ ਗੁਰੂ-ਧਾਮ’ ਤੇ ਇਕੱਤਰ ਹੁੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.